GurmitShugli7ਉੱਧਰ ਰਾਹੁਲ ਗਾਂਧੀ ਨੇ ਵੀ ਮੁੜ ਸ਼ਰਦ ਪਵਾਰ ਨੂੰ ਕਾਂਗਰਸ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ...
(10 ਜੁਲਾਈ 2023)


ਜਿਸ ਦਿਨ ਤੋਂ ਵਿਰੋਧੀ ਪਾਰਟੀਆਂ ਦਾ ਦੋਸਤੀਨੁਮਾ ਇਕੱਠ ਹੋਂਦ ਵਿੱਚ ਆਇਆ ਹੈ
, ਉਸ ਦਿਨ ਤੋਂ ਹੀ ਰਾਜ ਕਰਦੀ ਪਾਰਟੀ ਭਾਜਪਾ ਤਿਲਮਿਲਾ ਉੱਠੀ ਹੈ ਅਤੇ ਇਨ੍ਹਾਂ ਸੋਚਾਂ ਵਿੱਚ ਗਲਤਾਨ ਹੈ ਕਿ ਕਿਵੇਂ ਹੋਂਦ ਵਿੱਚ ਆਇਆ ਗੱਠਜੋੜ ਤੋੜਿਆ ਜਾਂ ਕਮਜ਼ੋਰ ਕੀਤਾ ਜਾ ਸਕੇਪਰ ਯਾਦ ਰੱਖਿਆ ਜਾਵੇ ਕਿ ਇਹ ਬਣਿਆ ਹੋਇਆ ਟੁੱਟੇਗਾ ਨਹੀਂ, ਬਲਕਿ ਭਾਜਪਾ ਦੀਆਂ ਵਧੀਕੀਆਂ ਕਰਕੇ ਸਭ ਕਮਜ਼ੋਰ ਗਰੁੱਪ ਵੀ ਇਸ ਮਹਾਂਜੋੜ ਨਾਲ ਜੁੜਦੇ ਰਹਿਣਗੇ

ਸਿਆਣੇ ਆਖਦੇ ਹਨ ਕਿ ਸੰਗਲ ਉੱਥੋਂ ਟੁੱਟਦਾ ਹੈ ਜਿੱਥੋਂ ਕੜੀ ਕਮਜ਼ੋਰ ਹੋਵੇਇਹ ਕਮਜ਼ੋਰ ਕੜੀ ਭਾਜਪਾ ਨੂੰ ਅਜੀਤ ਪਵਾਰ ਲੱਗੀ, ਕਿਉਂਕਿ ਉਹ ਪਹਿਲਾਂ ਵੀ ਭਾਜਪਾ ਦੇ ਵਾੜੇ ਵਿੱਚ ਵੜ ਚੁੱਕਾ ਸੀਤੁਹਾਨੂੰ ਯਾਦ ਹੋਵੇ 2019 ਵਿੱਚ ਉਸ ਨੇ ਤੜਕੇ-ਤੜਕੇ ਡਿਪਟੀ ਉਪ ਮੁੱਖ ਮੰਤਰੀ ਦੀ ਸਹੁੰ ਚੁੱਕ ਲਈ ਸੀਸਹੁੰ ਚੁੱਕਣ ਤੋਂ ਬਾਅਦ ਉਸ ਨੇ ਕੁਝ ਘੰਟਿਆਂ ਵਿੱਚ ਹੀ ਆਪਣੇ ਖ਼ਿਲਾਫ਼ ਬਣੇ ਹੋਏ ਮੁਕੱਦਮੇ ਵੀ ਵਾਪਸ ਕਰਵਾ ਲਏ ਸੀ, ਜਿਸ ਤੋਂ ਬਾਅਦ ਸ਼ਰਦ ਪਵਾਰ ਦੀ ਪਹਿਲੀ ਘੁਰਕੀ ਤੋਂ ਆਪਣੇ ਅਹੁਦੇ ਡਿਪਟੀ ਮੁੱਖ ਮੰਤਰੀ ਤੋਂ ਫਾਰਗ ਹੋ ਗਿਆ ਸੀਉਪ ਮੁੱਖ ਮੰਤਰੀ ਦਾ ਉਸ ਦਾ ਸਭ ਤੋਂ ਘੱਟ ਸਮਾਂ ਸੀਸ਼ਾਇਦ ਕੁੱਲ 18 ਘੰਟਿਆਂ ਦਾਚਾਚੇ ਤੋਂ ਬਗਾਵਤ ਕਰਨ ਲਈ ਭਾਜਪਾ ਨੇ ਹੀ ਇਹ ਆਖ ਕੇ ਉਕਸਾਇਆ ਕਿ ਭਾਜਪਾ ਵਿੱਚ ਤਾਂ 75 ਸਾਲ ਤੋਂ ਬਾਅਦ ਸਿਆਸਤ ਤੋਂ ਰਿਟਾਇਰ ਕਰ ਦਿੱਤਾ ਜਾਂਦਾ ਹੈ, ਇਸ ਕਰਕੇ ਉਨ੍ਹਾਂ ਅਡਵਾਨੀ ਤਕ ਉਦਾਹਰਣਾਂ ਦਿੱਤੀਆਂ ਅਤੇ ਕਿਹਾ ਕਿ ਤੇਰਾ ਚਾਚੂ ਤਾਂ 83 ਪਾਰ ਕਰਨ ਵਾਲਾ ਹੈਹੋਰ ਕਿੰਨੀ ਉਡੀਕ ਕਰੋਗੇ? ਉੱਠੋ ਤੇ ਮੌਕਾ ਸੰਭਾਲੋਫਿਰ ਕੀ ਸੀ, ਪਾਵਰ ਦੇ ਭੁੱਖੇ, ਦਾਗੀ ਲਾਲਚਵੱਸ ਸਭ ਇਕੱਠੇ ਹੋ ਕੇ ਉਸ ਬਜ਼ੁਰਗ ਚਾਣਕਿਆ ਨੂੰ ਛੱਡ ਭਾਜਪਾ ਦੀ ਛਤਰੀ ਹੇਠ ਇਕੱਠੇ ਹੋ ਗਏ ਉਨ੍ਹਾਂ ਵਿੱਚ ਉਹ ਵੀ ਸਨ ਜਿਨ੍ਹਾਂ ਸ਼ਰਦ ਪਵਾਰ ਪਾਸੋਂ ਸਿਆਸਤ ਦਾ ਊੜਾ ਐੜਾ ਸਿੱਖਿਆ ਸੀ ਉਨ੍ਹਾਂ ਵਿੱਚ ਉਹ ਪਵਾਰ ਵਫਾਦਾਰ ਵੀ ਸਨ ਜੋ ਸਬਜ਼ੀ ਵਿਕਰੇਤਾ ਤੋਂ ਹੁਣ ਵਾਲੀ ਪੁਜ਼ੀਸ਼ਨ ਤਕ ਪੁੱਜੇ ਸਨਜਿਵੇਂ ਸਭ ਜਾਣਦੇ ਹਨ ਕਿ ਸਿਆਸਤ ਵਿੱਚ ਕੋਈ ਸਕਾ ਨਹੀਂ ਹੁੰਦਾ, ਸਭ ਮੌਕੇ ਦੀ ਭਾਲ ਵਿੱਚ ਹੁੰਦੇ ਹਨਸਿਆਸਤ ਵਿੱਚ ਹੁੰਦੇ ਦਾ ਹਿੰਦੂ ਹੁੰਦਾ ਹੈ

ਦਲਬਦਲੀ ਅਜੋਕੇ ਰੋਗਾਂ ਵਿੱਚੋਂ ਇੱਕ ਰੋਗ ਹੈ, ਜਿਸਦੇ ਘੇਰੇ ਵਿੱਚ ਸਭ ਪਾਰਟੀਆਂ ਸਮੇਂ ਸਮੇਂ ਆ ਚੁੱਕੀਆਂ ਹਨ ਅੰਦਰੋ-ਅੰਦਰੀ ਸਭ ਡਰੇ ਹੋਏ ਹਨਪਿਛਲੇ ਦਿਨੀਂ ਜਿਹੜੀਆਂ ਅਜੀਤ ਪਵਾਰ ਗਰੁੱਪ ਅਤੇ ਸ਼ਰਦ ਪਵਾਰ ਗਰੁੱਪ ਦੀਆਂ ਮੁੰਬਈ ਵਿੱਚ ਦੋ ਮੀਟਿੰਗਾਂ ਜਾਂ ਇਕੱਠ ਹੋਏ ਹਨ, ਜਿਨ੍ਹਾਂ ਦੀ ਆਪਸੀ ਦੂਰੀ ਸਤਾਰਾਂ ਕਿਲੋਮੀਟਰ ਤਕ ਸੀ, ਨੇ ਸਾਬਤ ਕੀਤਾ ਕਿ ਚੁਣੇ ਹੋਏ ਮੈਂਬਰ ਗਿਣਤੀ ਵਿੱਚ ਅਜੀਤ ਪਵਾਰ ਵੱਲ ਹਨ ਪਰ ਆਮ ਜਨਤਾ ਦਾ ਹੜ੍ਹ ਸ਼ਰਦ ਪਵਾਰ ਵੱਲ ਹੈ, ਜੋ ਆਪਣਾ ਰੰਗ ਆਉਣ ਵਾਲੀਆਂ ਚੋਣਾਂ ਵਿੱਚ ਦਿਖਾਉਣਗੇ

ਅਜੀਤ ਪਵਾਰ ਨਾਲ ਟਪੂਸੀ ਮਾਰਨ ਵਾਲੇ ਜਿੰਨੇ ਇਸ ਵਕਤ ਖੁਸ਼ ਹਨ, ਓਨੇ ਮਾਯੂਸ ਸ਼ਿਵ ਸੈਨਾ ਵਿੱਚੋਂ ਨਿਕਲੇ ਮੁੱਖ ਮੰਤਰੀ ਅਤੇ ਭਾਜਪਾ ਦਾ ਇੱਕ ਹਿੱਸਾ ਹੈਕਾਰਨ! ਉਹ ਸਮਝਦੇ ਹਨ ਕਿ ਜੇਕਰ ਸ਼ਿਵ ਸੈਨਿਕਾਂ ਵਿੱਚੋਂ ਨਿਕਲੇ ਫਰਨਾਡੀਜ਼ ਦੀ ਜਗਾ ਲੈ ਸਕਦਾ ਹੈ ਹੁਣ ਜਾਂ ਅਟਕ ਕੇ, ਸ਼ਿੰਦੇ ਦੀ ਜਗਾ ਵੀ ਕੋਈ ਬਿਠਾਇਆ ਜਾ ਸਕਦਾ ਹੈਇਸ ਕਰਕੇ ਮੁੱਲ ਦੇ ਵਿਧਾਇਕ ਜ਼ਖ਼ਮੀ ਸ਼ਰਦ ਪਵਾਰ ਤੋਂ ਵੀ ਡਰੇ ਹੋਏ ਹਨਡਰ ਇਸ ਗੱਲ ਦਾ ਹੈ ਕਿ ਅਸਲੀ ਲੜਾਈ ਤਾਂ ਹੁਣ ਸ਼ੁਰੂ ਹੋਵੇਗੀ

ਅਜੀਤ ਪਵਾਰ ਨੇ ਵੀ ਟਪੂਸੀ ਮਾਰਦਿਆਂ ਆਖਿਆ ਕਿ ਮੇਰੀ ਇਹ ਛਾਲ ਪੰਜਵੀਂ ਹੈ. ਜਦੋਂ ਮੈਂ ਉਪ ਮੁੱਖ ਮੰਤਰੀ ਬਣਿਆ ਹਾਂਹੁਣ ਸਰਕਾਰ ਦਾ ਹਿੱਸਾ ਹਾਂ ਅਤੇ ਹੋਰ ਅੱਗੇ ਵਧਣਾ ਹੈ ਅਤੇ ਜਨਤਾ ਦੀ ਸੇਵਾ ਕਰਨੀ ਹੈਭਾਵ ਮੁੱਖ ਮੰਤਰੀ ਦੀ ਕੁਰਸੀ ਤਕ ਪਹੁੰਚਣਾ ਹੈਉਂਜ ਵੀ ਅਜੀਤ ਪਵਾਰ ਏਕਨਾਥ ਸ਼ਿੰਦੇ ਤੋਂ ਕਾਫ਼ੀ ਸੀਨੀਅਰ ਅਤੇ ਤਜਰਬੇਕਾਰ ਹਨਦੋਵੇਂ ਹੀ ਆਪੋ-ਆਪਣੀਆਂ ਪਾਰਟੀਆਂ ਦੇ ਭਗੌੜੇ ਹਨਉਂਜ ਵੀ ਭਾਜਪਾ ਲੀਡਰਸ਼ਿੱਪ ਸਮਝਦੀ ਹੈ ਕਿ ਏਕਨਾਥ ਸ਼ਿੰਦੇ ਠਾਕਰੇ ਦੇ ਮੁਕਾਬਲੇ ਕਮਜ਼ੋਰ ਸਾਬਤ ਹੋ ਰਿਹਾ ਹੈਇਸ ਕਰਕੇ ਏਕਨਾਥ ਸ਼ਿੰਦੇ ਸਵੇਰੇ-ਸ਼ਾਮ ਵਫ਼ਾਦਾਰੀ ਦੀ ਸਹੁੰ ਖਾ ਰਿਹਾ ਹੈਉਹ ਇਸ ਕਰਕੇ ਡਰਿਆ ਹੋਇਆ ਹੈ ਕਿ ਅਜੀਤ ਪਵਾਰ ਆਉਣ ਕਰਕੇ ਭਾਜਪਾ ਪਾਸ ਬਦਲ ਮੌਜੂਦ ਹੈ

ਉੱਧਰ ਮੁਕਾਬਲੇ ਵਿੱਚ ਟੱਕਰ ਦੇਣ ਲਈ ਜ਼ਖ਼ਮੀ ਚਾਣਕਿਆ ਨੇ ਹਰ ਸੰਭਾਵੀ ਅਦਾਲਤ ਅਤੇ ਏਜੰਸੀ ਵਿੱਚ ਅਗਾਊਂ ਕੇਵੀਏਟ ਪਾ ਦਿੱਤੀ ਹੈ ਤਾਂ ਕਿ ਕੋਈ ਅਦਾਲਤ ਜਾਂ ਸੰਬੰਧਤ ਅਦਾਰਾ ਇੱਕਤਰਫ਼ਾ ਕੇਸ ਨਾ ਸੁਣ ਸਕੇਸੁਣਾਈ ਤੋਂ ਪਹਿਲਾਂ ਕੇਵੀਏਟਧਾਰੀ ਨੂੰ ਜ਼ਰੂਰੀ ਸੂਚਿਤ ਕਰਨਅਜੀਤ ਪਵਾਰ ਨੇ ਉਸ ਸਮੇਂ ਤੋਂ ਕਪੁੱਤ ਬਣਨਾ ਸ਼ੁਰੂ ਕਰ ਦਿੱਤਾ ਜਦੋਂ ਸ਼ਰਦ ਪਵਾਰ ਜੀ ਨੇ ਆਪਣੀ ਧੀ ਨੂੰ ਅੱਗੇ ਕੀਤਾਫਿਰ ਕੀ ਸੀ, ਲਗਦਾ ਹੈ ਅਜੀਤ ਪਵਾਰ ਨਫ਼ਰਤ ਜ਼ੋਨ ਵਿੱਚ ਪ੍ਰਵੇਸ਼ ਕਰ ਗਿਆਇਸ ਕਰਕੇ ਹੀ ਉਹ ਮੌਜੂਦਾ ਸਥਿਤੀ ਵਿੱਚ ਪਹੁੰਚਿਆ ਹੈਉਸ ਦੀ ਆਖਰੀ ਇੱਛਾ ਮੁੱਖ ਮੰਤਰੀ ਦੀ ਖ਼ਾਹਿਸ਼ ਦੇ ਬਾਵਜੂਦ ਬੇਵਫ਼ਾਈ ਦੇ ਪੂਰੀ ਹੁੰਦੀ ਹੈ ਕਿ ਨਹੀਂ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਉੱਧਰ ਰਾਹੁਲ ਗਾਂਧੀ ਨੇ ਵੀ ਮੁੜ ਸ਼ਰਦ ਪਵਾਰ ਨੂੰ ਕਾਂਗਰਸ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ ਤਾਂ ਕਿ 2024 ਵਿੱਚ ਇਕੱਠਾ ਹੰਭਲਾ ਮਾਰਿਆ ਜਾ ਸਕੇਦੇਖਣਾ ਇਹ ਹੈ ਕਿ ਇਹ ਕੋਸ਼ਿਸ਼ ਵੀ ਕੀ ਰੰਗ ਦਿਖਾਉਂਦੀ ਹੈ ਜਾਂ ਫਿਰ 2019 ਵਾਂਗ ਠੁੱਸ ਹੋ ਜਾਂਦੀ ਹੈਇਹ ਸਭ ਆਉਣ ਵਾਲਾ ਸਮਾਂ ਦੱਸੇਗਾ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4079)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author