GurmitShugli8ਇਸ ਕਹਿਰ ਨੇ ਕੈਪਟਨ ਨੂੰ ਵੀ ਹਿਲਾ ਕੇ ਰੱਖ ਦਿੱਤਾ ਹੈ, ਜਿਸ ਕਰਕੇ ...
(9 ਅਗਸਤ 2020)

 

ਅਖ਼ਬਾਰਾਂ ਵਿੱਚ ਖ਼ਬਰਾਂ ਨੇ ਛਪਣਾ ਹੁੰਦਾ ਹੈ ਅਤੇ ਆਪਣੀ ਹੈਸੀਅਤ ਮੁਤਾਬਕ ਅਖ਼ਬਾਰ ਦੇ ਪੰਨੇ ’ਤੇ ਆਪਣੀ ਜਗ੍ਹਾ ਬਣਾਉਣੀ ਹੁੰਦੀ ਹੈ, ਜਿਸ ਨਾਲ ਅਖ਼ਬਾਰ ਦੇ ਪਾਠਕਾਂ ਦਾ ਧਿਆਨ ਖਿੱਚਦੀ ਹੈਪਿਛਲੇ ਸਮੇਂ ਦੌਰਾਨ ਜਿੰਨਾ ਧਿਆਨ ਕਾਂਗਰਸੀ ਖ਼ਬਰਾਂ ਨੇ ਖਿੱਚਿਆ, ਉਹ ਵਰਨਣਯੋਗ ਸੀਜਿਵੇਂ ਮੱਧ ਪ੍ਰਦੇਸ਼ ਦੀਆਂ ਖ਼ਬਰਾਂ ਨੇ ਧਿਆਨ ਮੰਗਿਆ ਅਤੇ ਦਰਸਾਇਆ ਕਿ ਕਿਵੇਂ ਕਾਂਗਰਸ ਦੀ ਬਹੁ-ਗਿਣਤੀ ਵਾਲੀ ਸਰਕਾਰ ਆਪਣਿਆਂ ਹੱਥੋਂ ਹੀ ਕੱਚ ਦੀ ਵੰਗ ਵਾਂਗ ਟੁੱਟ ਗਈਕਾਰਨ ਭਾਵੇਂ ਕੁਝ ਵੀ ਹੋਵੇ, ਕਾਂਗਰਸ ਵਿੱਚ ਵੀ ਸਭ ਅੱਛਾ ਨਹੀਂ ਹੈਪੁਰਾਣਾ ਡਸਿਪਲਿਨ ਰਿਹਾ ਹੀ ਨਹੀਂ

ਉਪਰੋਕਤ ਪ੍ਰਦੇਸ਼ ਦੀਆਂ ਖ਼ਬਰਾਂ ਨੂੰ ਅਜੇ ਪੂਰਨ ਵਿਰਾਮ ਲੱਗਿਆ ਹੀ ਨਹੀਂ ਸੀ ਕਿ ਰਾਜਥਸਾਨ ਦਾ ਨਵਾਂ ਡਰਾਮਾ ਜਨਤਾ ਵਿੱਚ ਆ ਗਿਆਰਾਜਸਥਾਨ ਵਿੱਚ ਵੀ ਨੌਜਵਾਨ ਲੀਡਰਸ਼ਿੱਪ ਪੁਰਾਣੀ ਲੀਡਰਸ਼ਿੱਪ ਤੋਂ ਖੁਸ਼ ਨਹੀਂਇਸ ਸੂਬੇ ਵਿੱਚ ਵੀ ਕਾਂਗਰਸ ਦੀ ਲੀਡਰਸ਼ਿੱਪ ਦਾ ਸਭ ’ਤੇ ਕੰਟਰੋਲ ਨਹੀਂ ਹੈਹੁਣ ਅਦਾਲਤਾਂ ਦੀ ਖੇਹ ਛਾਣ ਕੇ ਚੌਦਾਂ ਅਗਸਤ ਨੂੰ ਵਿਧਾਨ ਸਭਾ ਦਾ ਅਜਲਾਸ ਹੋ ਰਿਹਾ ਹੈਦੇਖੋ ਊਠ ਕਿਸ ਕਰਵਟ ਬੈਠਦਾ ਹੈਉਂਝ ਇਸ ਸਰਕਾਰ ਦਾ ਹੱਲ ਵੀ ਡੈਣ ਦੇ ਕੁੱਛੜ ਕੁੜੀ ਵਾਲਾ ਹੀ ਹੈ

ਉਪਰੋਕਤ ਦੋਹਾਂ ਸੂਬਿਆਂ ਦੇ ਉਲਟ ਪੰਜਾਬ ਵਿਚਲੀ ਸਰਕਾਰ ਨੂੰ ਕੋਈ ਖਤਰਾ ਨਹੀਂ ਹੈ, ਪਰ ਇੱਥੇ ਦੀਆਂ ਵਾਪਰੀਆਂ ਘਟਨਾਵਾਂ ਨੇ ਆਮ ਜਨਤਾ ਦਾ ਧਿਆਨ ਇਕਦਮ ਆਪਣੇ ਵੱਲ ਖਿੱਚਿਆ ਹੈਬਹੁਤੀਆਂ ਗੱਲਾਂ ਦਾ ਸੰਬੰਧ ਤਾਂ ਕੈਪਟਨ ਦੇ ਅਧੂਰੇ ਵਾਅਦਿਆਂ ਨਾਲ ਹੀ ਹੈ, ਜਿਹੜੇ ਅਜੇ ਤਕ ਪੂਰੇ ਨਹੀਂ ਹੋ ਸਕੇਕੋਰੋਨਾ ਬਿਮਾਰੀ ਕਰਕੇ ਅਤੇ ਲਾਕਡਾਊਨ ਕਰਕੇ ਬਹੁ ਗਿਣਤੀ ਦੀਆਂ ਨੌਕਰੀਆਂ ਚਲੇ ਗਈਆਂ ਹਨਮਜ਼ਦੂਰ ਕਾਰਖਾਨੇ ਬੰਦ ਹੋਣ ਕਰਕੇ ਬੇਰੁਜ਼ਗਾਰ ਬੈਠੇ ਹਨਉਹ ਆਪਣੇ ਪ੍ਰਦੇਸ਼ਾਂ ਵਿੱਚੋਂ ਆ ਕੇ ਨਾ ਇੱਧਰ ਦੇ ਰਹੇ ਹਨ, ਨਾ ਉੱਧਰ ਦੇ ਰਹੇ ਹਨਜਨਤਾ ਵਿੱਚ ਹਾਹਾਕਾਰ ਮਚੀ ਹੋਈ ਹੈ

ਉੱਧਰੋਂ ਅਚਾਨਕ ਨਜਾਇਜ਼ ਸ਼ਰਾਬ ਦੇ ਧੰਦੇ ਕਰਕੇ ਕੋਈ ਦਸ ਦਰਜਨ ਤੋਂ ਵੱਧ ਵਿਅਕਤੀ ਆਪਣੀਆਂ ਜਾਨਾਂ ਗਵਾ ਚੁੱਕੇ ਹਨਜਿਨ੍ਹਾਂ ਵਿੱਚੋਂ ਕਈ ਇੱਕ ਪਰਿਵਾਰ ਵਿੱਚੋਂ ਦੋ-ਦੋ ਜਣੇ ਵੀ ਹਨਇਸ ਕਹਿਰ ਨੇ ਕੈਪਟਨ ਨੂੰ ਵੀ ਹਿਲਾ ਕੇ ਰੱਖ ਦਿੱਤਾ ਹੈ, ਜਿਸ ਕਰਕੇ ਕੈਪਟਨ ਨੂੰ ਡੀਜੀਪੀ ਨੂੰ ਜ਼ਹਿਰੀਲੀ ਸ਼ਰਾਬ ਦੇ ਮਾਮਲੇ ਵਿੱਚ ਸ਼ਾਮਲ ਮਾਫ਼ੀਆ ’ਤੇ ਧਾਰਾ 302 ਆਈਪੀਸੀ ਲਾਉਣ ਦੇ ਹੁਕਮ ਕਰਨੇ ਪਏ ਹਨਸੂਬੇ ਦੇ ਮੁੱਖ ਮੰਤਰੀ ਨੇ ਆਪ ਮੰਨਿਆ ਹੈ ਕਿ ਪੰਜਾਬ ਵਿੱਚ ਐਮਰਜੈਂਸੀ ਵਰਗੇ ਹਾਲਾਤ ਬਣੇ ਹੋਏ ਹਨਕਹਿਣ ਨੂੰ ਤਾਂ ਮੁੱਖ ਮੰਤਰੀ ਨੇ ਇੱਥੋਂ ਤਕ ਆਖ ਦਿੱਤਾ ਹੈ ਕਿ ਇਸ ਮਾਮਲੇ ਵਿੱਚ ਸਿਆਸੀ ਦਖ਼ਲ-ਅੰਦਾਜ਼ੀ ਬਰਦਾਸ਼ਤ ਨਹੀਂ ਕਰਾਂਗਾਬਾਕੀ ਆਉਣ ਵਾਲੇ ਸਮੇਂ ਵਿੱਚ ਅਮਲਾਂ ਤੋਂ ਪਤਾ ਲੱਗ ਜਾਵੇਗਾ

ਇਸ ਸਮੇਂ ਉਪਰੋਕਤ ਮਸਲਾ ਇੰਨਾ ਭਖ ਗਿਆ ਹੈ ਕਿ ਪਾਰਟੀ ਅੰਦਰੋਂ ਵੀ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨਦੂਲੋ ਅਤੇ ਬਾਜਵਾ ਦੇ ਬਾਗੀ ਤੇਵਰਾਂ ’ਤੇ ਮੰਤਰੀਆਂ ਨੇ ਰੋਸ ਜਿਤਾਇਆ ਹੈ। ਸਿਆਸੀ ਵਿਰੋਧੀ ਪਾਰਟੀਆਂ ਨੇ ਆਪਣੇ ਵਿੱਤ ਮੁਤਾਬਕ ਮੁਜ਼ਾਹਰੇ ਕਰਕੇ ਰੋਸ ਜਿਤਾਇਆ ਹੈਵਿਰੋਧੀ ਪਾਰਟੀਆਂ ਨੇ ਇਸ ਖ਼ਿਲਾਫ਼ ਲੰਬੀ ਲੜਾਈ ਲੜਨ ਦਾ ਪ੍ਰਣ ਲਿਆ ਹੈਵਿਰੋਧੀ ਪਾਰਟੀਆਂ ਵਾਲੇ ਮੁੱਖ ਮੰਤਰੀ ਅਤੇ ਵਜ਼ੀਰਾਂ ਦਾ ਘਿਰਾਓ ਕਰ ਰਹੇ ਹਨਕਈਆਂ ਨੇ ਤਾਂ ਗ੍ਰਿਫ਼ਤਾਰੀਆਂ ਵੀ ਦਿੱਤੀਆਂ ਹਨਕੋਈ ਵੀ ਛੋਟੀ ਤੋਂ ਛੋਟੀ ਪਾਰਟੀ ਇਸ ਕੰਮ ਵਿੱਚ ਪਿੱਛੇ ਨਹੀਂ ਹੈ

ਉਪਰੋਕਤ ਸ਼ਰਾਬ ਦੀ ਘਿਨਾਉਣੀ ਘਟਨਾ ਖ਼ਿਲਾਫ਼ ਲੋਕਾਂ ਦਾ ਰੋਹ ਇਸ ਕਰਕੇ ਵੀ ਹੱਦੋਂ ਵੱਧ ਹੈ ਕਿਉਂਕਿ ਪਿਛਲੀਆਂ ਚੋਣਾਂ ਤੋਂ ਪਹਿਲਾਂ ਆਪ ਮੁੱਖ ਮੰਤਰੀ ਨੇ ਆਪਣੇ ਹੱਥ ਵਿੱਚ ਗੁਟਕਾ ਸਾਹਿਬ ਫੜ ਕੇ, ਆਪਣੇ ਮੱਥੇ ਨੂੰ ਲਾ ਕੇ ਆਪ-ਮੁਹਾਰੇ ਸਹੁੰ ਖਾਧੀ ਸੀ ਕਿ ਜੇਕਰ ਜਨਤਾ ਮੈਂਨੂੰ ਮੁੱਖ ਮੰਤਰੀ ਬਣਾਉਂਦੀ ਹੈ ਤਾਂ ਮੈਂ ਮੁੱਖ ਮੰਤਰੀ ਬਣਨ ਤੋਂ ਬਾਅਦ ਇੱਕ ਹਫ਼ਤੇ ਦੇ ਅੰਦਰ-ਅੰਦਰ ਪੰਜਾਬ ਵਿੱਚੋਂ ਨਸ਼ਾ ਖ਼ਤਮ ਕਰ ਦਿਆਂਗਾਜਨਤਾ ਨੇ ਤਾਂ ਆਪਣੀ ਜ਼ਿੰਮੇਵਾਰੀ ਖ਼ੂਬ ਨਿਭਾਈ, ਪਰ ਰਾਜਾ ਆਪਣੇ-ਆਪ ਬਚਨ ਕਰਨ ਵਾਲਾ ਆਪਣੀ ਜ਼ਿੰਮੇਵਾਰੀ ਨਿਭਾਅ ਨਹੀਂ ਸਕਿਆ, ਜਿਸ ਕਰਕੇ ਜਨਤਾ ਵਿੱਚ ਕਦੇ ਨਾ ਠੰਢਾ ਹੋਣ ਵਾਲਾ ਗੁੱਸਾ ਮੌਜੂਦ ਹੈ

ਦੂਜਾ ਗੁੱਸੇ ਦਾ ਵੱਡਾ ਕਾਰਨ ਇਹ ਹੈ ਕਿ ਇਹ ਮਹਿਕਮਾ ਆਬਕਾਰੀ ਅਤੇ ਗ੍ਰਹਿ ਵਿਭਾਗ ਵੀ ਕੈਪਟਨ ਸਾਹਿਬ ਪਾਸ ਹੀ ਹੈ ਇਸਦੇ ਬਾਵਜੂਦ ਇਹ ਭਾਣਾ ਵਰਤ ਗਿਆ

ਕੈਪਟਨ ਸਰਕਾਰ ਪਾਸ ਅਜੇ ਵੀ ਸਮਾਂ ਬਚਿਆ ਹੋਇਆ ਹੈਉਹ ਚਾਹੇ ਤਾਂ ਸਰਕਾਰ ’ਤੇ ਲੱਗੇ ਅਜਿਹੇ ਕਲੰਕ ਨੂੰ ਧੋ ਸਕਦਾ ਹੈਮਾਫੀਏ ’ਤੇ ਸਖਤੀ ਕਰਕੇ ਸਭ ਨਜਾਇਜ਼ ਕੰਮ ਰੋਕੇ ਜਾ ਸਕਦੇ ਹਨਆਪਣੇ ਪਰਾਏ ਦਾ ਕੋਈ ਖ਼ਿਆਲ ਨਾ ਕਰੇ, ਜੋ ਦੋਸ਼ੀ ਪਾਏ ਜਾਣ, ਉਨ੍ਹਾਂ ਨੂੰ ਬਣਦੀ ਮਿਆਰੀ ਸਜ਼ਾ ਦਿੱਤੀ ਜਾਵੇ, ਤਾਂ ਕਿ ਫਿਰ ਤੋਂ ਕੋਈ ਸਿਰ ਉਠਾ ਨਾ ਸਕੇਮਾਫ਼ੀਏ ਦਾ ਸੰਬੰਧ ਕਾਂਗਰਸ ਜਾਂ ਵਿਰੋਧੀ ਪਾਰਟੀਆਂ ਨਾਲ ਹੋ ਸਕਦਾ ਹੈਬਾਰੀਕੀ ਨਾਲ ਪਛਾਣ ਕੀਤੀ ਜਾਵੇਜੇਕਰ ਨੀਅਤ ਠੀਕ ਹੋਵੇ ਤਾਂ ਕੋਈ ਅਜਿਹਾ ਕੰਮ ਨਹੀਂ, ਜਿਹੜਾ ਸਿਰੇ ਨਾ ਚਾੜ੍ਹਿਆ ਜਾ ਸਕੇ

ਕੈਪਟਨ ਸਾਹਿਬ ਨੂੰ ਉਸ ਸਿਆਣੇ ਜੱਟ ਤੋਂ ਸਿੱਖਣਾ ਹੋਵੇਗਾ, ਜਿਸ ਕਿਸਾਨ ਦੀ ਫ਼ਸਲ ’ਤੇ ਜਦ ਜਾਨਵਰ ਹਮਲਾ ਕਰਦੇ ਹਨ ਤਾਂ ਉਹ ਟਿੰਡ ਖੜਕਾ ਕੇ, ਰੌਲਾ ਪਾ ਕੇ ਜਾਨਵਰ ਨਹੀਂ ਉਡਾਉਂਦਾ, ਨਾ ਹੀ ਇੱਦਾਂ ਜਾਨਵਰ ਉੱਡਦੇ ਹਨਸਿਆਣਾ ਜੱਟ ਟਿੰਡ ਨਹੀਂ ਖੜਕਾਉਂਦਾ, ਉਹ ਇੱਕ ਕਾਂ ਮਾਰ ਕੇ ਖੇਤਾਂ ਵਿੱਚ ਟੰਗ ਦਿੰਦਾ ਹੈ, ਜਿਸ ਨੂੰ ਦੇਖ ਕੇ ਕਾਂ ਅਤੇ ਜਾਨਵਰ ਰੌਲਾ ਤਾਂ ਖੂਬ ਪਾਉਂਦੇ ਹਨ, ਪਰ ਉਹ ਫ਼ਸਲ ਦਾ ਨੁਕਸਾਨ ਨਹੀਂ ਕਰਦੇਇਸ ਕਰਕੇ ਕੈਪਟਨ ਸਾਹਿਬ, ਉਸ ਕਿਸਾਨ ਤੋਂ ਸਿੱਖੋ, ਕਾਂ ਮਾਰ ਕੇ ਟੰਗੋ, ਨਾ ਕਿ ਟਿੰਡ ਖੜਕਾਓ

ਅਖੀਰ ਵਿੱਚ ਬਿਨਾਂ ਪੁੱਛਿਆਂ ਇਹੀ ਸਲਾਹ ਦੇ ਸਕਦੇ ਹਾਂ ਕਿ ਮਰ ਗਏ ਇਨਸਾਨਾਂ ਦੇ ਪਰਿਵਾਰਾਂ ਨੂੰ ਦਿਲ ਖੋਲ੍ਹ ਕੇ ਮੁਆਵਜ਼ਾ ਦਿੱਤਾ ਜਾਵੇਹਰ ਪਰਿਵਾਰ ਨੂੰ ਉਨ੍ਹਾਂ ਦੀ ਬਣਦੀ ਯੋਗਤਾ ਮੁਤਾਬਕ ਨੌਕਰੀ ਦਿੱਤੀ ਜਾਵੇਆਪਣੇ ਕੀਤੇ ਵਾਅਦਿਆਂ ਨੂੰ ਪੂਰਾ ਕਰੋਕੋਈ ਵਾਅਦਾ ਤੁਸੀਂ ਆਪਣੇ ਪੱਲਿਓਂ ਪੂਰਾ ਨਹੀਂ ਕਰਨਾ,ਸਰਕਾਰੀ ਖਜ਼ਾਨੇ ਵਿੱਚੋਂ ਪੂਰਾ ਕਰਨਾ ਹੈਇਸ ਤਰ੍ਹਾਂ ਕਰਕੇ ਤੁਸੀਂ ਮੁੜ ਜਨਤਾ ਦਾ ਵਿਸ਼ਵਾਸ ਜਿੱਤ ਸਕਦੇ ਹੋ ਅਤੇ ਕਾਂਗਰਸ ਨੂੰ ਵੀ ਡੁੱਬਣੋ ਬਚਾ ਸਕਦੇ ਹੋ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2288)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com

About the Author

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author