GurmitShugli8ਇਹ ਸੋਚਣਾ ਵੀ ਸਮੁੱਚੀ ਆਪੋਜ਼ੀਸ਼ਨ ਦਾ ਫਰਜ਼ ਬਣਦਾ ਹੈ ਕਿ ਅਗਰ ...
(9 ਮਈ 2021)

 

ਜਿਸ ਤੇਜ਼ ਰਫ਼ਤਾਰ ਨਾਲ ਦੇਸ਼ ਵਿੱਚ ਕਰੋਨਾ ਬਿਮਾਰੀ ਦੋ ਕਰੋੜ ਤੋਂ ਉੱਪਰ ਅਤੇ ਰੋਜ਼ਾਨਾ ਬਿਮਾਰਾਂ ਦੀ ਗਿਣਤੀ ਲੱਖਾਂ ਅਤੇ ਮਰਨ ਵਾਲਿਆਂ ਦੀ ਰੋਜ਼ਾਨਾ ਗਿਣਤੀ ਹਜ਼ਾਰਾਂ ਵਿੱਚ ਚਲੇ ਗਈ ਹੈ, ਉਸ ਰਫ਼ਤਾਰ ਨਾਲ ਹੀ ਆਕਸੀਜਨ ਦੀ ਘਾਟ ਅਤੇ ਬਾਕੀ ਲੋੜੀਂਦੀਆਂ ਵਸਤਾਂ ਦੀਆਂ ਘਾਟਾਂ ਕਰਕੇ ਮੌਤਾਂ ਦੀ ਗਿਣਤੀ ਏਨੀ ਵਧ ਗਈ ਹੈ, ਜਿਸਦਾ ਪਤਾ ਸਰਕਾਰੀ ਅੰਕੜਿਆਂ ਤੋਂ ਤਾਂ ਬਹੁਤ ਘੱਟ ਲਗਦਾ ਹੈ, ਪਰ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਦੇ ਸਿਵਿਆਂ-ਸ਼ਮਸ਼ਾਨ ਘਾਟਾਂ ਵਿੱਚੋਂ ਉੱਠਦੀਆਂ ਅੱਗ ਦੀਆਂ ਲਾਟਾਂ ਤੋਂ ਸਹਿਜੇ ਹੀ ਲਾਇਆ ਜਾ ਸਕਦਾ ਹੈਬਿਮਾਰੀ ਸਦਕਾ ਮਰਨ ਵਾਲਿਆਂ ਵਿੱਚੋਂ ਉਹ ਲੋਕ ਵੀ ਇੱਕ ਤਕੜਾ ਹਿੱਸਾ ਹਨ, ਜੋ ਜਾਤ, ਬਰਾਦਰੀ ਕਰਕੇ ਕਬਰਸਥਾਨਾਂ ਵਿੱਚ ਦਫਨਾ ਦਿੱਤੇ ਜਾਂਦੇ ਹਨਉਨ੍ਹਾਂ ਲਈ ਵੀ ਜਗ੍ਹਾ ਦਿਨੋ-ਦਿਨ ਸੁੰਗੜ ਰਹੀ ਹੈਮੌਜੂਦਾ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਆਪਣੀ ਨਲਾਇਕੀ ਕਰਕੇ ਇਸ ਸਭ ਲਈ ਜ਼ਿੰਮੇਵਾਰ ਹਨ, ਪਰ ਉਹ ਇੱਕ-ਦੂਜੇ ਨੂੰ ਉਨ੍ਹਾਂ ਦੇ ਨੁਕਸ ਲੱਭ ਕੇ ਜ਼ਿੰਮੇਵਾਰ ਠਹਿਰਾਉਣ ਦੀ ਕੋਸ਼ਿਸ਼ ਵਿੱਚ ਦਿਨ-ਰਾਤ ਇੱਕ ਕਰ ਰਹੀਆਂ ਹਨ

ਇਸ ਮੌਜੂਦਾ ਸੰਕਟ ਤਕ ਪਹੁੰਚਾਉਣ ਲਈ ਜਿੱਥੇ ਪੰਜ ਸੂਬਿਆਂ ਦੀਆਂ ਚੋਣਾਂ ਅਤੇ ਯੂ ਪੀ ਵਿੱਚ ਪੰਚਾਇਤੀ ਚੋਣਾਂ ਸਣੇ ਸੰਬੰਧਤ ਸਿਆਸੀ ਪਾਰਟੀਆਂ ਨੇ ਆਪਣਾ ਰੋਲ ਨਿਭਾਇਆ ਹੈ, ਉੱਥੇ ਭਾਜਪਾ ਦੀ ‘ਸਭ ਪਾਸੇ ਭਗਵਾਂ ਰੰਗ ਦਿਸੇ’ ਦੀ ਹਵਸ ਨੇ ਵੀ ਬੜਾ ਰੋਲ ਨਿਭਾਇਆ ਹੈ, ਜਿਸ ਕਰਕੇ ਸਮੁੱਚਾ ਦੇਸ਼ ਅਜੋਕੀ ਭਿਆਨਕ ਹਾਲਤ ਨੂੰ ਪਹੁੰਚ ਗਿਆ ਹੈਦੇਸ਼ ਨੂੰ ਇਸ ਸੰਕਟ ਵਿੱਚੋਂ ਕੱਢਣ ਲਈ ਜਿੱਥੇ ਸੰਬੰਧਤ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ, ਉੱਥੇ ਹਰ ਦੇਸ਼ ਵਾਸੀ ਨੂੰ ਆਪਣੀ ਯੋਗਤਾ ਮੁਤਾਬਕ ਇਸ ਵਿੱਚ ਆਪਣਾ ਬਣਦਾ ਹਿੱਸਾ ਪਾਉਣਾ ਚਾਹੀਦਾ ਹੈਬੱਸ ਇਹ ਹੀ ਅੱਜ ਦੇਸ਼ ਭਗਤੀ ਅਤੇ ਸਮੇਂ ਦੀ ਮੰਗ ਹੈ

ਬੀਤੀਆਂ ਚੋਣਾਂ ਕਰਕੇ ਜਿੱਥੇ ਮੌਜੂਦਾ ਕਰੋਨਾ ਕਹਿਰ ਵਰਤਿਆ ਹੈ, ਉੱਥੇ ਇਨ੍ਹਾਂ ਚੋਣਾਂ ਨੇ ਸਾਡੇ ਸਾਹਮਣੇ ਕਈ ਨਵੇਂ ਸਵਾਲ ਖੜ੍ਹੇ ਕੀਤੇ ਹਨ, ਜਿਨ੍ਹਾਂ ’ਤੇ ਗੌਰ ਕਰਨਾ ਬਣਦਾ ਹੈਪੰਜ ਸੂਬਿਆਂ ਦੀਆਂ ਚੋਣਾਂ ਵਿੱਚ, ਖਾਸ ਕਰਕੇ ਯੂ ਪੀ ਪੰਚਾਇਤ ਚੋਣਾਂ ਵਿੱਚ ਜਿੰਨੀ ਪਤਲੀ ਹਾਲਤ ਰਾਜ ਕਰਦੀ ਭਾਜਪਾ ਦੀ ਹੋਈ ਹੈ, ਉਸ ਤੋਂ ਵਿਰੋਧੀ ਪਾਰਟੀਆਂ ਨੂੰ ਉਤਸ਼ਾਹ ਮਿਲਿਆ ਹੈਅਗਰ ਇਸ ਉਤਸ਼ਾਹ ਸਦਕਾ ਉਹ ਇਕੱਠੀਆਂ ਹੋ ਕੇ ਭਾਜਪਾ ਖ਼ਿਲਾਫ਼ ਇੱਕ ਪਲੇਟ ਫਾਰਮ ’ਤੇ ਆ ਕੇ ਲੜਨ ਤਾਂ ਮਮਤਾ ਦੀਦੀ ਮੁਤਾਬਕ ਭਾਜਪਾ ਕੋਈ ਅਜਿੱਤ ਪਾਰਟੀ ਨਹੀਂ ਹੈ

ਬੰਗਾਲ ਦੀਆਂ ਚੋਣਾਂ ਵਿੱਚ ਮਮਤਾ ਦੀਦੀ ਦੀ ਮਿਸਾਲੀ ਜਿੱਤ ਨੇ ਜਿੱਥੇ ਭਾਜਪਾ ਨੂੰ ਬੁਰੀ ਤਰ੍ਹਾਂ ਚਿੱਤ ਕਰਕੇ ਰੱਖ ਦਿੱਤੀ ਹੈ। ਉਸ ਨੇ ਭਾਜਪਾ ਨੂੰ ਅਜਿਹੀ ਹਾਰ ਦਿੱਤੀ ਹੈ, ਜਿਸ ਬਾਰੇ ਭਾਜਪਾ ਨੇ ਸੁਪਨੇ ਵਿੱਚ ਵੀ ਸੋਚਿਆ ਨਹੀਂ ਸੀਭਾਜਪਾ ਅਤੇ ਇਸਦੀ ਸਮੁੱਚੀ ਲੀਡਰਸ਼ਿੱਪ ਤੋਂ ਹਾਰ ਕਬੂਲ ਨਹੀਂ ਹੋ ਰਹੀ ਹੈਇਸ ਨਮੋਸ਼ੀ ਵਿੱਚੋਂ ਆਪਣੇ ਕੇਡਰ ਨੂੰ ਕੱਢਣ ਲਈ ਉਸ ਨੇ ਗਵਰਨਰੀ ਰਾਜ ਲਈ ਸਰਵਉੱਚ ਅਦਾਲਤ ਤਕ ਦਾ ਦਰਵਾਜ਼ਾ ਖੜਕਾ ਦਿੱਤਾ ਹੈ

ਵੀਹ ਸੌ ਚੌਵੀ ਵਿੱਚ ਆ ਰਹੀਆਂ ਪਾਰਲੀਮੈਂਟ ਚੋਣਾਂ ਲਈ ਸੋਮਨਾਥ ਚੈਟਰਜੀ ਵਰਗੇ ਮਹਾਨ ਲੀਡਰ ਨੂੰ ਹਰਾਉਣ ਦਾ ਦਮ ਰੱਖਣ ਵਾਲੀ ਮਮਤਾ ਦੀਦੀ ਇੱਕ ਨਿਡਰ, ਲੜਾਕੂ-ਅਣਥੱਕ, ਇਮਾਨਦਾਰ ਔਰਤ ਅਤੇ ਭਾਜਪਾ ਨਾਲ ਆਢਾ ਲੈਣ ਦੇ ਰੂਪ ਵਿੱਚ ਸਾਹਮਣੇ ਆਈ ਹੈ, ਜਿਸ ’ਤੇ ਸਮੁੱਚੀ ਆਪੋਜ਼ੀਸ਼ਨ ਗੌਰ ਕਰ ਸਕਦੀ ਹੈਇਹ ਸੋਚਣਾ ਵੀ ਸਮੁੱਚੀ ਆਪੋਜ਼ੀਸ਼ਨ ਦਾ ਫਰਜ਼ ਬਣਦਾ ਹੈ ਕਿ ਅਗਰ ਦੀਦੀ ਨਹੀਂ ਤਾਂ ਹੋਰ ਕੌਣ? ਇਸ ਵਿੱਚ ਦੇਰੀ ਨੂੰ ਸ਼ਹਿ ਨਹੀਂ ਮਿਲਣੀ ਚਾਹੀਦੀਬੰਗਾਲ ਨਤੀਜੇ ਦਰਸਾਉਂਦੇ ਹਨ ਕਿ ਜਿਹੜੀਆਂ ਸੀਟਾਂ ਭਾਜਪਾ ਨੇ ਜਿੱਤੀਆਂ ਵੀ ਹਨ, ਉਨ੍ਹਾਂ ਵਿੱਚੋਂ ਟੀ ਐੱਮ ਸੀ ਵਿੱਚੋਂ ਗਏ ਭਗੌੜੇ 35, ਲੈਫਟ ਵਿੱਚੋਂ ਖਿਸਕੇ 25 ਅਤੇ ਕਾਂਗਰਸ ਵਿੱਚੋਂ ਡਰਾ ਕੇ ਖਰੀਦਿਆਂ ਵਿੱਚੋਂ 12 ਅਤੇ ਭਾਜਪਾ ਦੇ ਆਪਣੀ ਪਾਰਟੀ ਕੇਡਰ ਦੇ ਸਿਰਫ਼ 3 ਜਿੱਤੇ ਹਨਇਹ ਸਭ ਕੁਝ ਵੀ ਉਦੋਂ ਪੱਲੇ ਪਿਆ, ਜਦ ਭਾਜਪਾ ਨੇ ਸੈਂਟਰ ਸਰਕਾਰ ਬਨਾਮ ਬੰਗਾਲ ਬਣਾ ਕੇ ਆਪਣੀ ਕੈਬਨਿਟ ਸਮੇਤ ਹਰ ਤਰੀਕੇ ਨਾਲ ਸਾਰੀ ਹਮਲੇ ਦੀ ਸ਼ਕਲ ਵਿੱਚ ਸ਼ਕਤੀ ਝੋਕ ਦਿੱਤੀ। ਸਾਰੀਆਂ ਸਰਕਾਰੀ ਏਜੰਸੀਆਂ ਮਮਤਾ ਅਤੇ ਇਸਦੇ ਸਹਿਯੋਗੀਆਂ ਵਿਰੁੱਧ ਕਾਰਵਾਈ ਕਰਕੇ ਡਰਾਉਣ ਲਾ ਦਿੱਤੀਆਂ। ਪਰ ਲਗਦਾ ਹੈ ਬੰਗਾਲੀਆਂ ਨੇ ਐੱਨ ਇਸਦੇ ਉਲਟ 4 ਸੌ ਰੁਪਏ ਦੀ ਸਾੜ੍ਹੀ ਬਨਾਮ 9 ਲੱਖ ਦਾ ਸੂਟ ਸਾਹਮਣੇ ਰੱਖ ਕੇ ਆਪਣਾ ਫਤਵਾ ਦਿੱਤਾਦੀਦੀ ਦੀ ਜਿੱਤ ਨੂੰ ਪੱਕਾ ਕਰਨ ਵਿੱਚ ਪ੍ਰਧਾਨ ਮੰਤਰੀ ਦੀ ਮਾੜੀ ਬੋਲ-ਬਾਣੀ ਨੇ ਵੀ ਹਿੱਸਾ ਪਾਇਆ

ਲਗਭਗ ਬੰਗਾਲ ਵਾਲੀ ਹਾਲਤ ਭਾਜਪਾ ਦੀ ਯੂ ਪੀ ਵਿੱਚ ਹੋਣ ਦਾ ਇਸ਼ਾਰਾ ਕਰ ਰਹੀ ਹੈਜਿਹੜੀਆਂ ਪੰਚਾਇਤ ਚੋਣਾਂ ਨੂੰ ਬੜੀ ਅਸਾਨੀ ਨਾਲ ਅੱਗੇ ਪਾਇਆ ਜਾ ਸਕਦਾ ਸੀ, ਪਰ ਯੂ ਪੀ ਦੇ ਹੰਕਾਰੀ ਮੁੱਖ ਮੰਤਰੀ ਨੇ ਆਪਣੀ ਜ਼ਿੱਦ ਕਰਕੇ ਅਜਿਹਾ ਨਾ ਕਰਕੇ ਜਿੱਥੇ ਯੂ ਪੀ ਵਿੱਚ ਕਰੋਨਾ ਨੂੰ ਬੜ੍ਹਾਵਾ ਦਿੱਤਾ, ਉੱਥੇ ਸਰਕਾਰੀ ਮੁਲਾਜ਼ਮਾਂ ਦੀਆਂ ਡਿਊਟੀ ਦੌਰਾਨ ਮੌਤਾਂ ਨੇ ਵੀ ਹੈਰਾਨ ਕਰ ਦਿੱਤਾ, ਜਿਸ ਦੀ ਸਿੱਧੀ ਜ਼ਿੰਮੇਵਾਰੀ ਯੂ ਪੀ ਦੇ ਮੁੱਖ ਮੰਤਰੀ ਦੀ ਬਣਦੀ ਹੈਪੱਛਮੀ ਯੂਪੀ ਵਿੱਚ ਕਿਸਾਨਾਂ ਨੇ ਆਪਣਾ ਖਾਸ ਰੰਗ ਵੀ ਦਿਖਾ ਦਿੱਤਾ

ਚੋਣਾਂ ਦੇ ਨਤੀਜੇ ਮੁੱਖ ਮੰਤਰੀ ਦੇ ਅੜੀਅਲ ਵਤੀਰੇ ਕਰਕੇ ਭਾਜਪਾ ਦੇ ਮੌਜੂਦਾ ਹਾਲਾਤ ਨੂੰ ਬਿਆਨ ਕਰਦੇ ਹਨਯੂ ਪੀ ਦੇ ਪੰਚਾਇਤ ਚੋਣ ਨਤੀਜਿਆਂ ਨੇ 2022 ਵਿੱਚ ਆਉਣ ਵਾਲੀਆਂ ਅਸੰਬਲੀ ਚੋਣਾਂ ਕਰਕੇ ਭਾਜਪਾ ਦੀ ਨੀਂਦ ਹਰਾਮ ਕਰ ਦਿੱਤੀ ਹੈਪੰਚਾਇਤੀ ਚੋਣਾਂ ਵਿੱਚ ਕਰੋਨਾ ਕਰਕੇ ਅਤੇ ਕਈ ਹੋਰ ਨਿੱਜੀ ਕਾਰਨਾਂ ਕਰਕੇ ਵਿਰੋਧੀ ਪਾਰਟੀਆਂ ਦੇ ਬਹੁਤ ਸਰਗਰਮੀ ਨਾਲ ਹਿੱਸਾ ਨਾ ਲੈਣ ਦੇ ਬਾਵਜੂਦ ਜੋ ਨਤੀਜੇ ਹਵਾ ਦਾ ਰੁਖ ਦਿਖਾ ਰਹੇ ਹਨ, ਉਸ ਮੁਤਾਬਕ ਵਾਕਿਆ ਹੀ ਭਾਜਪਾ ਲਈ ਆਉਣ ਵਾਲੀਆਂ ਅਸੰਬਲੀ ਚੋਣਾਂ ਲਈ ਸ਼ੁਭ ਸੰਕੇਤ ਨਹੀਂ ਹੈਆਏ ਨਤੀਜਿਆਂ ਮੁਤਾਬਕ ਅਖਿਲੇਸ਼ ਦੀ ਸਮਾਜਵਾਦੀ ਪਾਰਟੀ ਨੇ ਲਗਭਗ ਬੜ੍ਹਤ ਬਣਾਈ ਹੋਈ ਹੈਮਰਹੂਮ ਅਜਿੱਤ ਸਿੰਘ ਦੀ ਪਾਰਟੀ ਵੀ ਆਪਣੇ ਵਿੱਤ ਮੁਤਾਬਕ ਠੀਕ ਕਰ ਰਹੀ ਹੈਬਾਕੀ ਬਸਪਾ ਅਤੇ ਕਾਂਗਰਸ ਨੇ ਵੀ ਆਪਣੀ ਔਕਾਤ ਮੁਤਾਬਕ ਨਤੀਜੇ ਲਏ ਹਨ ਕੁਲ ਮਿਲਾ ਕੇ ਯੂ ਪੀ ਚੋਣਾਂ ਦੇ ਨਤੀਜੇ ਦੱਸਦੇ ਹਨ ਕਿ ਜੇਕਰ ਉੱਥੇ ਵਿਰੋਧੀ ਪਾਰਟੀਆਂ ਰਲ ਕੇ ਚੋਣ ਲੜਨ ਦਾ ਮਨ ਬਣਾ ਲੈਣ ਤਾਂ ਭਾਜਪਾ ਨੂੰ ਬੜੀ ਅਸਾਨੀ ਨਾਲ ਭਾਂਜ ਦਿੱਤੀ ਜਾ ਸਕਦੀ ਹੈ। ਭਾਵ ਉੱਥੇ ਵੀ ਭਾਜਪਾ ਅਜਿੱਤ ਸਾਬਤ ਨਹੀਂ ਹੋਵੇਗੀਜੋ ਦੀਦੀ ਇਕੱਲੀ ਨੇ ਬੰਗਾਲ ਵਿੱਚ ਸਾਬਤ ਕੀਤਾ ਹੈ, ਉਹ ਯੂਪੀ ਵਿੱਚ ਸਭ ਵਿਰੋਧੀ ਰਲ ਕੇ ਕਰ ਸਕਦੇ ਹਨ

ਜਿਹੜਾ ਲੈਫਟ ਅਤੇ ਕਾਂਗਰਸ ਆਪਣਾ ਸਭ ਕੁਝ ਗੁਆ ਕੇ ਬੰਗਾਲ ਵਿੱਚ ਖੁਸ਼ ਹੋ ਰਿਹਾ ਹੈ ਕਿ ਭਾਜਪਾ ਹਾਰ ਗਈ ਹੈ, ਉਸ ਖੁਸ਼ੀ ਵਿੱਚ ਅਸੀਂ ਸ਼ਰੀਕ ਨਹੀਂ ਹੋਣਾ ਚਾਹੁੰਦੇ ਕਿਉਂਕਿ ਉਨ੍ਹਾਂ ਨੂੰ ਨੋਟ ਕਰਨਾ ਅਤੇ ਯਾਦ ਰੱਖਣਾ ਚਾਹੀਦਾ ਹੈ ਕਿ ਮਮਤਾ ਦੀਦੀ ਦੀ ਜਿੱਤ ਅਤੇ ਭਾਜਪਾ ਦੀ ਹਾਰ ਵਿੱਚ ਉਨ੍ਹਾਂ ਦਾ ਕੋਈ ਯੋਗਦਾਨ ਨਹੀਂ ਹੈਰੋਲ ਤਾਂ ਸਿਰਫ ਸਿਆਣੀ ਜਨਤਾ ਦਾ ਹੀ ਮੰਨਿਆ ਜਾਵੇਗਾਕਿੰਨਾ ਚੰਗਾ ਹੁੰਦਾ ਜੇਕਰ ਬੰਗਾਲ ਵਿੱਚ ਆਪੋਜ਼ੀਸ਼ਨ ਦਾ ਰੋਲ ਭਾਜਪਾ ਦੀ ਬਜਾਏ ਲੈਫਟ ਅਤੇ ਕਾਂਗਰਸ ਦੇ ਹੱਥ ਹੁੰਦਾਇਮਾਨਦਾਰੀ ਨਾਲ ਰਲ ਕੇ ਆਪਣੀ ਹਾਰ ਦਾ ਵਿਸ਼ਲੇਸ਼ਣ ਕਰੋ, ਉਸ ਮੁਤਾਬਕ ਉਸ ’ਤੇ ਅਮਲ ਕਰੋ, ਕਿਉਂਕਿ ਭਾਰਤ ਦੀ ਜਮਹੂਰੀਅਤ ਲਈ ਫਿਰਕਾਪ੍ਰਸਤ ਪਾਰਟੀਆਂ ਦੀ ਲੋੜ ਨਹੀਂ, ਸਗੋਂ ਧਰਮ ਨਿਰਪੱਖ ਸੋਚ ਰੱਖਣ ਵਾਲੀਆਂ ਦੀ ਲੋੜ ਹੈਤੁਹਾਡੇ ਪਾਸ ਤੁਹਾਡਾ ਆਪੋ-ਆਪਣਾ ਪੁਰਾਣਾ ਜਥੇਬੰਦਕ ਢਾਂਚਾ ਹੈਲੋੜ ਅਤੇ ਸਮੇਂ ਮੁਤਾਬਕ ਇਸ ਵਿੱਚ ਸੋਧ ਕਰਕੇ ਜਨਤਾ ਦੀ ਸਮੁੱਚੀ ਭਲਾਈ ਲਈ ਆਪਣੇ ਕਦਮ ਅੱਗੇ ਵਧਾਓਆਖਰਕਾਰ ਤੁਸੀਂ ਜਨਤਾ ਦੇ ਪਹਿਲਾਂ ਹੀ ਜਾਣੇ-ਪਹਿਚਾਣੇ ਚਿਹਰੇ ਹੋਤੁਹਾਡੇ ਵਰਗੀਆਂ ਸ਼ਕਤੀਆਂ ਦੀ ਗੈਰ-ਹਾਜ਼ਰੀ ਕਰਕੇ ਹੀ ਕੰਗਨਾ ਰਣੌਤ ਵਰਗੀਆਂ ਨਫ਼ਰਤ ਫੈਲਾਉਣ ਵਰਗੇ ਟਵੀਟ ਕਰਕੇ ਸਮਾਜ ਵਿੱਚ ਅੱਗ ਭੜਕਾਉਣ ਅਤੇ ਨਫ਼ਰਤ ਭੜਕਾਉਣ ਲਈ ਮੌਕੇ ਦੀ ਭਾਲ ਵਿੱਚ ਰਹਿੰਦੀਆਂ ਹਨਜਿਵੇਂ ਉਸ ਨੇ ਮਮਤਾ ’ਤੇ ਹਮਲਾ ਕਰਦਿਆਂ ਕਿਹਾ, “ਸਾਨੂੰ ਗੁੰਡਈ ਨੂੰ ਮਾਰਨ ਲਈ ਸੁਪਰ ਗੁੰਡਈ ਦੀ ਲੋੜ ਹੈਉਹ ਰਾਕਸ਼ਸ਼ ਵਰਗੀ ਹੈ ਤੇ ਉਸ ਨੂੰ ਕਾਬੂ ਕਰਨ ਲਈ ਮੋਦੀ ਜੀ ਤੁਸੀਂ ਕਿਰਪਾ ਕਰਕੇ 2000 ਵਾਲਾ ਆਪਣਾ ਵਿਰਾਟ ਰੂਪ ਦਿਖਾਓ।” ਕੰਗਨਾ ਦੇ ਅਜਿਹੇ ਟਵੀਟ ਅਤੇ ਭਾਸ਼ਾ ਨੂੰ ਸਾਨੂੰ ਸਭ ਅਗਾਂਹਵਧੂ ਅਤੇ ਜਮਹੂਰੀਅਤ-ਪਸੰਦ ਲੋਕਾਂ ਨੂੰ ਇੱਕ ਚੈਲੰਜ ਵਜੋਂ ਲੈਂਦਿਆਂ ਜਿੱਥੇ ਇਕੱਠੇ ਹੋ ਕੇ ਮੌਜੂਦਾ ਪਿਛਾਂਹ-ਖਿੱਚੂ ਸਰਕਾਰ ਨੂੰ ਚੱਲਦਾ ਕਰਨ ਵਿੱਚ ਆਪਣਾ ਰੋਲ ਨਿਭਾਉਣਾ ਚਾਹੀਦਾ ਹੈ, ਉੱਥੇ ਹੀ ਚੰਗੇ ਬਦਲ ਲਈ ਜ਼ਰੂਰੀ ਉਪਰਾਲੇ ਵੀ ਅੱਜ ਤੋਂ ਹੀ ਅਰੰਭਣੇ ਚਾਹੀਦੇ ਹਨ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2768)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author