GurmitShugli8ਹੁਣ ਇਸਦਾ ਇਲਾਜ ਦੇਸ਼ ਦੀ ਸਮੁੱਚੀ ਵਿਰੋਧੀ ਧਿਰ ਨੂੰ ਆਪੋ-ਆਪਣੇ ਛੋਟੇ-ਮੋਟੇ ਭੇਦ-ਭਾਵ ਭੁਲਾ ਕੇ ...
(5 ਸਤੰਬਰ 2021)

 

ਗੁਲਾਮੀ ਦੇ ਦਿਨਾਂ ਦੀ ਗੱਲ, ਜਿਸ ਨੂੰ ਤਕਰੀਬਨ ਸੌ ਸਾਲ ਤੋਂ ਉੱਪਰ ਹੋ ਚੁੱਕਾ ਹੈ, ਜਿਸ ਦਿਨ ਗੋਰੇ ਅੰਗਰੇਜ਼ ਵਿਸਾਖੀ ਦੇ ਪਵਿੱਤਰ ਦਿਹਾੜੇ ਆਮ ਭਾਰਤੀ ਖਾਸ ਤੌਰ ’ਤੇ ਪੰਜਾਬੀ ਲੋਕ ਆਪਣੀ ਮੰਗ ਨੂੰ ਲੈ ਕੇ ਅਜ਼ਾਦੀ ਦੇ ਸੰਬੰਧ ਵਿੱਚ ਜਲ੍ਹਿਆਂਵਾਲੇ ਬਾਗ ਵਿੱਚ ਪੁਰਅਮਨ ਰਹਿ ਕੇ ਇੱਕ ਜਲਸਾ ਕਰ ਰਹੇ ਸਨਇਸ ਜਲਸੇ ਵਿੱਚ ਲੋਕ ਅਜ਼ਾਦੀ ਪ੍ਰਾਪਤੀ ਦੀ ਖਾਤਰ ਸਭ ਸਰਕਾਰੀ ਰੋਕਾਂ ਦੇ ਬਾਵਜੂਦ ਇਕੱਠੇ ਹੋਏ ਸਨ, ਜਿਸ ਨੂੰ ਮੌਕੇ ਦੀ ਸਰਕਾਰ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ ਸੀਜਿਸ ਕਰਕੇ ਜਨਰਲ ਡਾਇਰ ਨੇ ਗਵਰਨਰ ਜਨਰਲ ਸਰ-ਮਾਈਕਲ ਉਡਵਾਇਰ ਦੀ ਸਲਾਹ ਸਦਕਾ, ਅਚਾਨਕ ਜਲਸਾ ਕਰ ਰਹੇ ਅਤੇ ਉਸ ਵਿੱਚ ਸ਼ਾਮਲ ਹੋਈ ਜਨਤਾ ’ਤੇ ਬਿਨਾਂ ਕਿਸੇ ਵਾਰਨਿੰਗ ਦੇ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ, ਜਿਸ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਪੰਜਾਬੀਆਂ ਨੇ ਸ਼ਹਾਦਤ ਦਾ ਜਾਮ ਪੀਤਾ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਫੱਟੜ ਵੀ ਹੋਏਇਸ ਸਾਰੇ ਕੁਝ ਨੂੰ ਮਹਿਸੂਸ ਕਰਦਿਆਂ ਪੰਜਾਬ ਦੇ ਇਸ ਸੂਰਮੇ ਨੇ ਆਪਣੇ ਮਨ ਵਿੱਚ ਇਸਦਾ ਬਦਲਾ ਲੈਣ ਦੀ ਧਾਰੀਜਦ ਉਹ ਆਪਣੇ ਮਿਸ਼ਨ ਵਿੱਚ ਸਰ ਮਾਈਕਲ ਨੂੰ ਮਾਰ ਕੇ ਕਾਮਯਾਬ ਹੋਇਆ, ਉਸ ਨੇ ਆਪਣੇ ਮਿਸ਼ਨ ਦੀ ਪੂਰਤੀ ਲਈ ਟਾਰਗਿਟ ਕਿਲਿੰਗ ਕੀਤੀ ਨਾ ਕਿ ਫਰੰਗੀਆਂ ਵਾਂਗ ਅੰਨ੍ਹੇਵਾਹ ਫਾਇਰਿੰਗ ਕਰਕੇ ਬੇਦੋਸ਼ੇ ਮਾਰੇਤਦ ਤਕ ਉਹ “ਰਾਮ ਮੁਹੰਮਦ ਸਿੰਘ ਅਜ਼ਾਦ” ਬਣ ਚੁੱਕਾ ਸੀਜੋ ਅੱਜ ਦੇ ਦਿਨ ਸ਼ਹੀਦਾਂ ਦੀ ਪਹਿਲੀ ਕਤਾਰ ਵਿੱਚ ਸ਼ਾਮਲ ਹੈ

ਜਲ੍ਹਿਆਂਵਾਲੇ ਬਾਗ ਨੂੰ ਮੌਜੂਦਾ ਕੇਂਦਰੀ ਸਰਕਾਰ ਨੇ ਆਪਣੀ ਦੇਖ-ਰੇਖ ਹੇਠ ਇਸ ਨੂੰ ਨਵੇਂ ਸਰੂਪ ਵਿੱਚ ਤਿਆਰ ਕੀਤਾ ਅਤੇ ਇਸਦਾ ਵਰਚੁਅਲ ਉਦਘਾਟਨ ਮਿਤੀ 28.8.2021 ਦਿਨ ਸਨਿੱਚਰਵਾਰ ਨੂੰ ਪ੍ਰਧਾਨ ਮੰਤਰੀ ਦੁਆਰਾ ਕੀਤਾ ਗਿਆਜਿਸ ’ਤੇ ਤਕਰੀਬਨ ਦੋ ਸੌ ਕਰੋੜ ਰੁਪਇਆ ਖਰਚ ਕੀਤਾ ਗਿਆਅੱਜ ਦੇ ਦਿਨ ਜਿਸ ’ਤੇ ਕਾਫ਼ੀ ਆਲੋਚਨਾ ਵੀ ਹੋ ਰਹੀ ਹੈ ਕਿ ਨਵੀਨੀਕਰਨ ਦੇ ਨਾਂਅ ’ਤੇ ਇਸਦਾ ਵਿਰਾਸਤੀ ਢਾਂਚਾ ਢਹਿ-ਢੇਰੀ ਕਰ ਦਿੱਤਾ ਗਿਆ ਹੈ, ਜਿਸ ਬਾਰੇ ਪ੍ਰਸਿੱਧ ਬਰਤਾਨਵੀ ਇਤਿਹਾਸਕਾਰ ਕਿਮ ਵੈਗਨਰ ਨੇ ਆਪਣੀ ਟਿੱਪਣੀ ਵਿੱਚ ਆਖਿਆ ਹੈ ਕਿ ਅਪਰੈਲ 1919 ਦੇ ਕਤਲੇਆਮ ਦੇ ਆਖਰੀ ਨਿਸ਼ਾਨੇ ਨੂੰ ਪ੍ਰਭਾਵਪੂਰਨ ਢੰਗ ਨਾਲ ਮਿਟਾ ਦਿੱਤਾ ਗਿਆ ਹੈ ਉਨ੍ਹਾਂ ਅੱਗੇ ਕਿਹਾ ਕਿ ਜਿਹੜੇ ਲੋਕਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ, ਉਨ੍ਹਾਂ ਦੇ ਲਈ ਇੱਕ ਬਹੁਤ ਵਧੀਆ ਯਾਦਗਾਰ ਬਣਾਉਣ ਦੀ ਬਜਾਏ ਸਰਕਾਰ ਨੇ ਯਾਦਗਾਰ ਨੂੰ ਇੱਕ ਤੜਕ-ਭੜਕ ਵਾਲੇ ਆਧੁਨਿਕ ਦਿਖਾਈ ਦੇਣ ਵਾਲੇ ਢਾਂਚੇ ਵਿੱਚ ਤਬਦੀਲ ਕਰ ਦਿੱਤਾ ਹੈਉਨ੍ਹਾਂ ਅੱਗੇ ਕਿਹਾ ਕਿ ਸੁਪਰੀਮ ਕੋਰਟ ਨੂੰ ਜ਼ਰੂਰ ਇਸ ਤਰ੍ਹਾਂ ਦੇ ਮਾਮਲੇ ’ਤੇ ਧਿਆਨ ਦੇਣਾ ਅਤੇ ਸਰਕਾਰ ਨੂੰ ਇਤਿਹਾਸ ਦੇ ਨਾਲ ਛੇੜ-ਛਾੜ ਕਰਨ ਤੋਂ ਬਚਣ ਲਈ ਕਹਿਣਾ ਚਾਹੀਦਾ ਹੈ

ਹੁਣ ਤੁਸੀਂ ਇਸ ਨੂੰ ਕੀ ਕਹੋਗੇ ਕਿ ਇੱਧਰ ਇੱਕ ਪਾਸੇ ਪ੍ਰਧਾਨ ਮੰਤਰੀ ਨੇ ਵਰਚੁਅਲ ਉਦਘਾਟਨ ਹੀ ਮੁਕਾਇਆਦੂਸਰੇ ਪਾਸੇ ਹਰਿਆਣੇ ਵਿੱਚ ਪੁਰਅਮਨ, ਆਪਣੀਆਂ ਮੰਗਾਂ ਦੇ ਹੱਕ ਵਿੱਚ ਅੰਦੋਲਨ ਕਰਕੇ ਕਿਸਾਨਾਂ ਨਾਲ ਜੋ ਹਰਿਆਣੇ ਦੀ ਬੀ ਜੇ ਪੀ ਸਰਕਾਰ ਦੇ ਇਸ਼ਾਰੇ ’ਤੇ ਹੋਇਆ, ਜਿਸਦੀ ਤੁਲਨਾ ਆਮ ਜਨਤਾ ਨੇ ਦੂਜੇ ਜਲ੍ਹਿਆਂਵਾਲੇ ਬਾਗ ਦੇ ਸਾਕੇ ਨਾਲ ਕੀਤੀ ਹੈ

ਜ਼ਰਾ ਧਿਆਨ ਦੇ ਕੇ ਸੋਚੋ ਕਿ ਇੱਕ ਕਾਲੇ ਡਾਇਰ ਨੇ ਜਿਹੜਾ ਅਯੂਸ਼ ਸਿਨਹਾ ਨਾਂਅ ਨਾਲ ਜਾਣਿਆ ਜਾਂਦਾ ਹੈ, ਕਰਨਾਲ ਦਾ ਐੱਸ ਡੀ ਐੱਮ ਦੀ ਪੋਸਟ ’ਤੇ ਗੋਆ ਯੂਨੀਵਰਸਿਟੀ ਤੋਂ ਕੈਮੀਕਲ ਇੰਜਨੀਅਰਿੰਗ ਦੀ ਡਿਗਰੀ ਪਾਸ ਕਰਨ ’ਤੇ 2017 ਵਿੱਚ ਯੂ ਪੀ ਐੱਸ ਸੀ ਦੀ ਪ੍ਰੀਖਿਆ ਪਾਸ ਕਰਨ ’ਤੇ ਲੱਗਾ, ਜਿਸ ਨੇ ਜਨਤਾ ਦੀ ਬਜਾਏ ਹਰਿਆਣਾ ਸਰਕਾਰ ਦੀ ਖੁਸ਼ੀ ਪ੍ਰਾਪਤ ਕਰਨ ਲਈ ਜਨਤਾ ਪ੍ਰਤੀ ਆਪਣਾ ਅਸਲੀ ਫਰਜ਼ ਭੁੱਲ ਕੇ ਬੁੱਚੜ ਦਾ ਰੂਪ ਇਖਤਿਆਰ ਕਰਕੇ ਹਰਿਆਣਾ ਫੋਰਸ ਨੂੰ ਬੜੇ ਸਖ਼ਤ ਲਹਿਜ਼ੇ ਵਿੱਚ ਕਿਹਾ ਕਿ ਪ੍ਰਦਰਸ਼ਨਕਾਰੀ ਅੱਗੇ ਨਹੀਂ ਵਧਣੇ ਚਾਹੀਦੇ, ਜੋ ਘੇਰਾ ਤੋੜਨ ਦੀ ਜੁਰਅਤ ਕਰੇ, ਉਸ ਦਾ ਸਿਰ ‘ਫੋੜ’ ਦਿਓਜਦੋਂ ਉਹ ਬੁੱਚੜ ਹਦਾਇਤਾਂ ਦੇ ਰਿਹਾ ਸੀ, ਉਸ ਵਕਤ ਉਸ ਦੇ ਸਾਹਮਣੇ ਉਸ ਦੀ ਵੀਡੀਓ ਬਣ ਰਹੀ ਸੀ, ਪਰ ਇਹ ਕਾਲਾ ਡਾਇਰ ਉਸ ਸਮੇਂ ਆਪਣੇ ਜਨਤਾ ਪ੍ਰਤੀ ਫਰਜ਼ਾਂ ਨੂੰ ਭੁੱਲ ਕੇ ਆਪਣੀ ਤਾਕਤ ਵਿੱਚ ਅੰਨ੍ਹਾ ਹੋਇਆ ਫਿਰਦਾ ਸੀ

ਦੂਜੇ ਪਾਸੇ ਪੁਲਿਸ ਫੋਰਸ ਦੇ ਜਵਾਨ ਜੋ ਆਮ ਕਰਕੇ ਪਿੰਡਾਂ, ਕਸਬਿਆਂ ਦੇ ਵਸਨੀਕ ਹੁੰਦੇ ਹਨ, ਉਨ੍ਹਾਂ ਵੀ ਕਾਲੇ ਡਾਇਰ, ਬੁੱਚੜ ਦੇ ਹੁਕਮਾਂ ’ਤੇ ਇਨ-ਬਿਨ ਫੁੱਲ ਚੜ੍ਹਾਏ, ਸਗੋਂ ਹੋਰ ਅੱਗੇ ਵਧ ਕੇ ਇੱਕ ਹਰਜਿੰਦਰ ਸਿੰਘ ਨਾਮੀ ਇੰਸਪੈਕਟਰ ਨੇ ਜੋ ਕਿਸਾਨ ਪਰਿਵਾਰ ਨਾਲ ਸੰਬੰਧ ਰੱਖਦਾ ਹੈ, ਆਪਣੀ ਹੋਰ ਤਰੱਕੀ ਪਾਉਣ ਅਤੇ ਸਰਕਾਰ ਦੀ ਨਿਗ੍ਹਾ ਵਿੱਚ ਚੰਗਾ ਬਣਨ ਦੀ ਖਾਤਰ ਕਿਸਾਨਾਂ ਉੱਪਰ ਤਸ਼ੱਦਦ ਕਰਨ ਦਾ ਰਿਕਾਰਡ ਬਣਾ ਦਿੱਤਾਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਲਾਹਣਤਾਂ ਦੀ ਬੁਛਾੜ ਹੋ ਰਹੀ ਹੈ ਪਰਿਵਾਰ ਪ੍ਰੈੱਸ ਕਾਨਫਰੰਸਾਂ ਕਰਕੇ ਆਪਣੇ-ਆਪ ਨੂੰ ਕਿਸਾਨ ਹਿਤੈਸ਼ੀ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਉਨ੍ਹਾਂ ਦਾ ਲੜਕਾ ਬੁੱਚੜ ਕਿਉਂ ਬਣਿਆ, ਇਸਦਾ ਜਵਾਬ ਉਨ੍ਹਾਂ ਪਾਸ ਨਹੀਂ ਹੈ

ਉਪਰੋਕਤ ਕਾਂਡ ਵਰਤਣ ਤੋਂ ਬਾਅਦ ਜਦ ਹਰਿਆਣੇ ਦੇ ਮੁੱਖ ਮੰਤਰੀ ਨਾਲ ਗੱਲ ਕੀਤੀ ਗਈ, ਜੋ ਆਪਣੇ ਆਪ ਨੂੰ ਸਰ ਮਾਈਕਲ ਉਡਵਾਇਰ ਹੀ ਸਮਝੀ ਬੈਠਾ ਸੀ ਤਾਂ ਉਹ ਮਿੰਨ੍ਹਾ-ਮਿੰਨ੍ਹਾ ਮੁੱਛਾਂ ਵਿੱਚ ਮੁਸਕਰਾ ਕੇ ਆਖ ਰਿਹਾ ਸੀ ਕਿ ਲਫ਼ਜ਼ ਜੋ ਐੱਸ ਡੀ ਐੱਮ ਨੇ ਆਖੇ, ਬੋ ਤੋਂ ਠੀਕ ਨਹੀਂ ਹੈਂ, ਪਰ ਜੋ ਉਸ ਦੇ ਕਹਿਣੇ ਪੇ ਐਕਸ਼ਨ ਹੂਆ ਹੈ, ਬੋ ਠੀਕ ਹੈਸਖ਼ਤੀ ਜ਼ਰੂਰੀ ਥੀ, ਇਸ ਕਰਕੇ ਜੋ ਹੂਆ, ਬੋ ਠੀਕ ਹੂਆ।”

ਅੱਜ ਦੇ ਦਿਨ ਇੰਸਪੈਕਟਰ ਹਰਜਿੰਦਰ ਸਿੰਘ ਖਹਿਰੇ ਦਾ ਅਤੇ ਉਸ ਦੇ ਪਰਿਵਾਰ ਦਾ ਕਿਸਾਨ ਜਥੇਬੰਦੀਆਂ ਵੱਲੋਂ ਸੋਸ਼ਲ ਬਾਈਕਾਟ ਕਰ ਦਿੱਤਾ ਗਿਆਸਰਕਾਰ ਨੇ ਉਸ ਨੂੰ ਸਸਪੈਂਡ ਕਰ ਦਿੱਤਾ ਹੈਐੱਸ ਡੀ ਐੱਮ ਦੀ ਬਦਲੀ ਕਰ ਦਿੱਤੀ ਹੈਇਹ ਸਭ ਕਿਸਾਨਾਂ ਅਤੇ ਜਨਤਾ ਲਈ ਕਾਫ਼ੀ ਨਹੀਂ ਹੈਉਨ੍ਹਾਂ ਖ਼ਿਲਾਫ਼ ਪਰਚੇ ਦਰਜ ਹੋਣੇ ਚਾਹੀਦੇ ਹਨ ਅਤੇ ਬਣਦੀ ਸਜ਼ਾ ਮਿਲਣੀ ਚਾਹੀਦੀ ਹੈਮੰਗ ਪੂਰੀ ਨਾ ਹੋਣ ’ਤੇ ਕਿਸਾਨੀ ਸੰਘਰਸ਼ ਲੋਕ ਸ਼ਕਤੀ ਨਾਲ ਹੋਰ ਤਿੱਖਾ ਕਰਨ ਲਈ ਕਿਹਾ ਗਿਆਇਸ ਸੰਬੰਧ ਵਿੱਚ ਹੁਣ ਗੇਂਦ ਹਰਿਆਣਾ ਸਰਕਾਰ ਦੇ ਖੇਮੇ ਵਿੱਚ ਹੈਸਰਕਾਰਾਂ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਅਜਿਹੇ ਤਸ਼ੱਦਦਾਂ ਵਿੱਚ ਹੋਰ ਊਧਮ ਸਿੰਘ ਪੈਦਾ ਹੁੰਦੇ ਰਹਿਣਗੇਇਸ ਕਰਕੇ ਇਸ ਕਾਂਡ ਵਿੱਚ ਸ਼ਹੀਦ ਹੋਏ ਮਰਹੂਮ ਸੁਸ਼ੀਲ ਕਾਜਲ ਜੋ ਪਿੰਡ ਰਾਏਪੁਰ ਜਾਟਾ ਦਾ ਵਸਨੀਕ ਸੀ, ਨੂੰ ਕਿਸਾਨ ਸੰਘਰਸ਼ ਕਮੇਟੀ ਦੀ ਮੰਗ ਅਨੁਸਾਰ ਮੁਆਵਜ਼ਾ ਅਤੇ ਫੱਟੜ ਹੋਏ ਕਿਸਾਨਾਂ ਨੂੰ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ

ਪਹਿਲੇ ਦਿਨ ਤੋਂ ਹੀ ਹਰਿਆਣੇ ਦੇ ਡਿਪਟੀ ਸੀ ਐੱਮ ਨੇ ਇਸ ’ਤੇ ਕਾਰਵਾਈ ਕਰਨ ਨੂੰ ਕਿਹਾ ਸੀ, ਫਿਰ ਦੇਰੀ ਕਿਉਂ? ਹੁਣ ਤਾਂ ਬੀ ਜੇ ਪੀ ਦੇ ਸੀਨੀਅਰ ਲੀਡਰ ਅਤੇ ਮੇਘਾਲਿਆ ਦੇ ਗਵਰਨਰ ਸ੍ਰੀ ਸਤਪਾਲ ਮਲਿਕ ਨੇ ਵੀ ਸਰਕਾਰ ਨੂੰ ਮੁਆਫ਼ੀ ਮੰਗਣ ਅਤੇ ਦੋਸ਼ੀਆਂ ’ਤੇ ਸਖ਼ਤ ਕਾਰਵਾਈ ਕਰਕੇ ਪਰਚਾ ਦਰਜ ਕਰਨ ਨੂੰ ਆਖਿਆ ਹੈ ਲਗਦਾ ਹੈ ਸਮੁੱਚੀ ਬੀ ਜੇ ਪੀ ਸਰਕਾਰ ਵਿੱਚ ਫਰੰਗੀਆਂ ਦੀ ਰੂਹ ਪ੍ਰਵੇਸ਼ ਕਰ ਗਈਯਾਦ ਰਹੇ, ਜਲ੍ਹਿਆਂਵਾਲੇ ਗੋਲੀ ਕਾਂਡ ਤੋਂ ਬਾਅਦ ਅੰਗਰੇਜ਼ੀ ਸਰਕਾਰ ਨੇ ਇੱਕ ਹੰਟਰ ਕਮੇਟੀ ਬਣਾਈ ਸੀ ਜਿਸ ਨੇ ਗੋਲੀ ਚਲਾਉਣ ਨੂੰ ਨਜਾਇਜ਼ ਅਤੇ ਬੇਲੋੜੀ ਦੱਸਿਆ ਸੀ, ਪਰ ਦੋਸ਼ੀਆਂ ਨੂੰ ਕੋਈ ਸਜ਼ਾ ਨਾ ਦੇਣ ਖਾਤਰ, ਊਧਮ ਸਿੰਘ ਨੂੰ ਭਾਰਤ ਤੋਂ ਲੰਡਨ ਤਕ ਦਾ ਸਫਰ ਤੈਅ ਕਰਨਾ ਪਿਆ ਸੀਹੁਣ ਇਸਦਾ ਇਲਾਜ ਦੇਸ਼ ਦੀ ਸਮੁੱਚੀ ਵਿਰੋਧੀ ਧਿਰ ਨੂੰ ਆਪੋ-ਆਪਣੇ ਛੋਟੇ-ਮੋਟੇ ਭੇਦ-ਭਾਵ ਭੁਲਾ ਕੇ ਘੱਟੋ-ਘੱਟ ਪ੍ਰੋਗਰਾਮ ’ਤੇ ਸਹਿਮਤੀ ਬਣਾ ਕੇ ਹੀ ਅਜੋਕੀ ਬੀ ਜੇ ਪੀ ਦਾ ਇਲਾਜ ਸੰਭਵ ਹੈਉਂਝ ਵੀ ਬੀ ਜੇ ਪੀ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਬਾਦਸ਼ਾਹੀਆਂ ਬਖ਼ਸ਼ਣ ਵਾਲੇ ਤਖਤੋ-ਤਾਜ ਉਲਟਾ ਵੀ ਦਿੰਦੇ ਹਨਇਸ ਕਰਕੇ ਸਮੇਂ ਨਾਲ ਬਦਲੋ ਅਤੇ ਜਮਹੂਰੀਅਤ ਵਿੱਚ ਜਨਤਾ ਵੱਲੋਂ ਬਖਸ਼ਿਆ ਰਾਜ ਕਰਨ ਦਾ ਸਮਾਂ ਠੀਕ ਤਰ੍ਹਾਂ ਜਨਤਾ ਦੇ ਸੇਵਕ ਬਣ ਕੇ ਨਿਭਾਓ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2991)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author