HarpalSPannuDr7ਗੱਲਾਂ ਕਰਦਿਆਂ ਇੱਕ ਦਿਨ ਮੈਂ ਕਿਹਾ- ਕਈ ਅਧਿਆਪਕ ਅਜਿਹੇ ਦੇਖੇ ਹਨ, ਜੇ ਕਿਤੇ ...
(3 ਜੁਲਾਈ 2020)

 

ਥੋੜ੍ਹੇ ਜਿਹੇ ਮੁਲਾਜ਼ਮ ਅਜਿਹੇ ਦੇਖੇ ਹਨ ਜਿਨ੍ਹਾਂ ਵਾਸਤੇ ਰਿਟਾਇਰਮੈਂਟ ਮੌਤ ਵਾਂਗ ਸਾਹਮਣੇ ਨਹੀਂ ਆਈਵਧੀਕ ਗਿਣਤੀ ਅਜਿਹੇ ਮਹਾਂਪੁਰਖਾਂ ਦੀ ਹੈ ਜਿਹੜੇ ਇਸ ਸਮੇਂ ਮਾਨਸਿਕ ਤਵਾਜ਼ਨ ਗੁਆ ਬੈਠਦੇ ਹਨ ਜਿੱਥੇ ਨੌਕਰੀ ਕੀਤੀ, ਉਸ ਦਫਤਰ ਵਿੱਚ ਜਾ ਬੈਠਦੇ ਹਨ ਪਰ ਕੋਈ ਆਖਾ ਨਹੀਂ ਮੰਨਦਾ, ਕਿਸੇ ਕੋਲ ਗੱਲ ਕਰਨ ਸੁਣਨ ਦੀ ਫੁਰਸਤ ਨਹੀਂ, ਦੁਖੀ ਹੋ ਕੇ ਘਰ ਆ ਜਾਂਦੇ ਹਨ ਤਾਂ ਘਰ ਵਾਲਿਆਂ ਲਈ ਮੁਸੀਬਤ ਬਣ ਜਾਂਦੇ ਹਨਤੁਰਦੇ ਤੁਰਦੇ ਧੁੱਪ ਵਿੱਚ ਰੁਕ ਜਾਂਦੇ ਹਨ, ਫਿਰ ਪਿੱਛੇ ਵੱਲ ਮੁੜਦੇ ਹਨ, ਕੋਈ ਚੀਜ਼ ਭੁੱਲ ਆਏ ਹਨ, ਇਸ ਕਰਕੇ ਨਹੀਂ, ਸਗੋਂ ਕੁਝ ਵੀ ਯਾਦ ਨਹੀਂ ਰਿਹਾ, ਇਸ ਕਰਕੇ ਪਰਤਦੇ ਹਨ ਜਿੱਧਰ ਜਾ ਰਹੇ ਸਨ, ਪਤਾ ਨਹੀਂ ਲੱਗਿਆ ਕਿਉਂ ਜਾ ਰਹੇ ਸਨ ਇਨ੍ਹਾਂ ਦੀ ਹਾਲਤ ਐਨ ਉਸ ਤਰ੍ਹਾਂ ਦੀ ਹੁੰਦੀ ਹੈ ਜਿਵੇਂ ਅਚਾਨਕ ਮਾਂ ਆਪਣੇ ਬੱਚੇ ਤੋਂ ਦੁੱਧ ਛੁਡਾ ਲਵੇਬੱਚਾ ਬੌਂਦਲ ਜਾਂਦਾ ਹੈ, ਉਸ ਨੂੰ ਪਤਾ ਨਹੀਂ ਲਗਦਾ, ਉਸ ਤੋਂ ਕੀ ਪਾਪ ਹੋ ਗਿਆਉਹ ਕਦੀ ਚੁਗਾਠ ਨਾਲ ਲੱਗਾ ਗਲੀ ਵਲ ਦੇਖਦਾ ਰਹਿੰਦਾ ਹੈ, ਕਦੀ ਰੋ ਪੈਂਦਾ ਹੈ, ਕਦੀ ਬਿਨਾ ਕਾਰਨ ਹੱਸ ਪੈਂਦਾ ਹੈਇਹ ਤਾਂ ਬੱਚੇ ਦੀ ਹਾਲਤ ਹੋਈ, ਬੁੱਢੇ ਦੀ ਹਾਲਤ ਵੀ ਰਿਟਾਇਰਮੈਂਟ ਵੇਲੇ ਅਜਿਹੀ ਕਿਉਂ ਹੋ ਜਾਂਦੀ ਹੈ? ਇਹ ਸਵਾਲ ਕੱਲ੍ਹ ਨਾਗਸੈਨ ਨੂੰ ਪੁੱਛਿਆ

ਨਾਗਸੈਨ ਨੇ ਦੱਸਿਆ- ਬਹੁਤ ਸਾਰੇ ਅਜਿਹੇ ਸਰਕਾਰੀ ਡਾਕਟਰ ਦੇਖੋਗੇ ਜਿਹੜੇ ਆਪਣੇ ਕਿੱਤੇ ਵਿੱਚ ਨਿਪੁੰਨ ਹਨਉਨ੍ਹਾਂ ਦੀ ਇੱਛਾ ਹੁੰਦੀ ਹੈ ਕਿ ਪ੍ਰਾਈਵੇਟ ਪ੍ਰੈਕਟਿਸ ਕਰਨ, ਪਰ ਅਜਿਹੀ ਆਗਿਆ ਨਹੀਂਉਨ੍ਹਾਂ ਦੀ ਇੱਛਾ ਅਸਤੀਫਾ ਦੇ ਕੇ ਪ੍ਰੈਕਟਿਸ ਕਰਨ ਦੀ ਨਹੀਂ ਹੁੰਦੀ, ਚਾਹੁੰਦੇ ਹਨ ਕਿ ਰਿਟਾਇਰਮੈਂਟ ਤਕ ਦੇ ਪੈਨਸ਼ਨ ਆਦਿਕ ਲਾਭ ਲੈ ਕੇ ਫਿਰ ਆਪਣਾ ਕੰਮ ਕਰਨਉਨ੍ਹਾਂ ਦੀ ਇੱਛਾ ਜਲਦੀ ਰਿਟਾਇਰ ਹੋਣ ਦੀ ਹੁੰਦੀ ਹੈ ਤੇ ਜਿੱਥੇ ਅਜਿਹੀ ਸੁਵਿਧਾ ਹੋਵੇ ਕਿ ਵਲੰਟਰੀ ਰਿਟਾਇਰਮੈਂਟ ਮਿਲ ਸਕੇ, ਉਹ ਰਿਟਾਇਰਮੈਂਟ ਲੈ ਲੈਂਦੇ ਹਨਪਰ ਨਾਲਾਇਕ ਬੰਦਾ ਚਾਹੇਗਾ ਕਿ ਰਿਟਾਇਰਮੈਂਟ ਦੀ ਉਮਰ ਹੱਦ ਸੱਠ ਸਾਲ ਦੀ ਥਾਂ ਪੈਂਹਠ ਸਾਲ ਹੋ ਜਾਵੇਸੱਤਰ ਸਾਲ ਹੋ ਜਾਵੇ ਫਿਰ ਤਾਂ ਕਹਿਣੇ ਹੀ ਕੀਨਾਲਾਇਕ ਬੱਚਾ ਸਾਰੀ ਉਮਰ ਲਈ ਸਰਕਾਰੀ ਚੁੰਘਣੀ ਚਾਹੇਗਾ

ਬਾਪੂ ਜੀ ਮੈਂਨੂੰ ਸਕੂਲ ਵਿੱਚ ਦਾਖਣ ਕਰਵਾਉਣ ਵਾਸਤੇ ਲੈ ਗਏਮਾਸਟਰ ਜੀ ਨੇ ਨਾਮ ਪੁੱਛਿਆ, ਉਮਰ ਪੁੱਛੀਬਾਪੂ ਜੀ ਨੇ ਕਿਹਾ-ਦੇਖ ਲੋ ਤੁਸੀਂ ਆਪੇਸੱਤ ਕੁ ਸਾਲ ਦਾ ਹੋਣੈ ਇਹਮਾਸਟਰ ਜੀ ਨੇ ਕਿਹਾ- ਸੱਤ ਸਾਲ ਦਾ ਕਿੱਥੇ ਐ ਇਹ? ਮਸਾਂ ਪੰਜ ਸਾਲ ਦਾ ਹੋਣੈਦਿਸਦਾ ਨੀਂ? ਨਿਕਾ ਜਿਹਾ ਤਾਂ ਹੈਬਾਪੂ ਜੀ ਨੇ ਕਿਹਾ- ਤਾਂ ਫੇਰ ਪੰਜ ਸਾਲ ਦਾ ਹੋਊਗਾਜੀ ਸਾਨੂੰ ਅਨਪੜ੍ਹਾਂ ਨੂੰ ਕੀ ਪਤਾਮਾਸਟਰ ਜੀ ਨੇ ਮੈਂਨੂੰ ਕਿਹਾ- ਮੈਂ ਤੇਰਾ ਬਹੁਤ ਵੱਡਾ ਫਾਇਦਾ ਕਰ ਦਿੱਤੈ ਮੁੰਡਿਆਜਦੋਂ ਤੂੰ ਅਫਸਰ ਬਣਕੇ ਪੈਨਸ਼ਨ ਲਵੇਂਗਾ ਨਾ, ਉਦੋਂ ਮੈਂਨੂੰ ਯਾਦ ਕਰੇਂਗਾ ਕਿ ਬਾਪੂ ਨੇ ਨੁਕਸਾਨ ਕਰਵਾ ਦੇਣਾ ਸੀ, ਮਾਸਟਰ ਨੇ ਬਚਾ ਲਿਆਘਰ ਆ ਕੇ ਖੂਬ ਹੱਸੇਅੱਵਲ ਤਾਂ ਮੈਂਨੂੰ ਪੜ੍ਹਨਾ ਆਏਗਾ ਹੀ ਨਹੀਂ ਚਿੱਠੀ ਲਿਖਣੀ-ਪੜ੍ਹਨੀ ਆ ਜਾਵੇ ਬੱਸ ਹੋਰ ਕੀ ਚਾਹੀਦਾ ਹੈ? ਵਿੱਦਿਆ ਕਰਮਾਂ ਵਾਲਿਆਂ ਦੇ ਨਸੀਬਾਂ ਵਿੱਚ ਹੋਇਆ ਕਰਦੀ ਹੈ, ਸਾਡੇ ਗਰੀਬਾਂ ਦੇ ਕਰਮ ਕਿੱਥੇ? ਚਲੋ ਫਰਜ਼ ਕਰ ਲਉ, ਪੜ੍ਹ ਲਿਖ ਵੀ ਗਏ, ਫੇਰ ਨੌਕਰੀ ਧਰੀ ਪਈ ਐ? ਇਹਨਾਂ ਮਾਸਟਰਾਂ ਨੂੰ ਤੇ ਸਾਰੇ ਵਡੇਰਿਆਂ ਨੂੰ ਬੱਸ ਅਸੀਸਾਂ ਜਿਹੀਆਂ ਦੇਣ ਦੀ ਆਦਤ ਪਈ ਹੋਈ ਹੁੰਦੀ ਹੈਕੁਝ ਨਾ ਕੁਝ ਕਹਿਣਾ ਤਾਂ ਹੁੰਦਾ ਈ ਐ, ਚਲੋ ਅਸੀਸ ਹੀ ਸਹੀ

ਮੇਰੇ ਇਹ ਮਾਸਟਰ ਜੀ ਅਜੇ ਚੰਗੀ ਸਿਹਤ ਵਿੱਚ ਹਨਜਦੋਂ ਮਿਲਦੇ ਹਾਂ, ਇਹ ਗੱਲ ਯਾਦ ਕਰਕੇ ਦੋਵੇਂ ਖੂਬ ਹੱਸਦੇ ਹਾਂ

ਚਲੋ ਆਪਣੇ ਕਿੱਤੇ, ਆਪਣੇ ਭਾਈਚਾਰੇ ਦੀ ਗੱਲ ਕਰੀਏਸਾਡੇ ਵਿਭਾਗ ਵਿੱਚ ਬੰਗਾਲ ਤੋਂ ਆਈ ਪ੍ਰੋਫੈਸਰ ਭਾਸਵਤੀ ਭੱਟਾਚਾਰੀਆਂ ਬੜੀ ਹੱਸਮੁਖ ਮੈਡਮ ਸੀਗੱਲਾਂ ਕਰਦਿਆਂ ਇੱਕ ਦਿਨ ਮੈਂ ਕਿਹਾ- ਕਈ ਅਧਿਆਪਕ ਅਜਿਹੇ ਦੇਖੇ ਹਨ, ਜੇ ਕਿਤੇ ਹੁਣ ਨੌਕਰੀ ਲੈਣੀ ਪੈ ਜਾਵੇ, ਉਨ੍ਹਾਂ ਨੂੰ ਕੋਈ ਕਲਰਕ ਵੀ ਨਾ ਰੱਖੇਉਹ ਬੋਲੀ- ਇਸੀ ਲੀਏ ਤੋਂ ਪ੍ਰੋਫੈਸਰੀ ਕਰਨੀ ਪੜ੍ਹ ਰਹੀ ਹੈ, ਅਗਰ ਕਹੀਂ ਕਲਰਕ ਲੱਗ ਸਕਤੇ ਤੋਂ ਜ਼ਰੂਰ ਲੱਗ ਜਾਤੇਕਿਉਂਕਿ ਔਰ ਕਹੀਂ ਨੌਕਰੀ ਮਿਲੇਗੀ ਨਹੀਂ, ਸੋ ਯਹੀ ਠੀਕ ਹੈ

ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਸਿਫਾਰਿਸ਼ ਕੀਤੀ ਹੈ ਕਿ ਅਧਿਆਪਕਾਂ ਦੀ ਉਮਰ ਹੱਦ ਸੱਠ ਤੋਂ ਪੈਂਹਠ ਸਾਲ ਕਰ ਦਿੱਤੀ ਜਾਵੇਪੰਜਾਬੀ ਯੂਨੀਵਰਸਿਟੀ ਆਪਣੇ ਤੌਰ ’ਤੇ ਫੈਸਲਾ ਕਰ ਚੁੱਕੀ ਹੈ ਕਿ ਕਿ 30 ਜੂਨ ਅਤੇ 31 ਦਸੰਬਰ, ਸਾਲ ਵਿੱਚ ਕੇਵਲ ਦੋ ਵਾਰ ਅਧਿਆਪਕਾਂ ਦੀ ਰਿਟਾਇਰਮੈਂਟ ਹੋਇਆ ਕਰੇਗੀ ਤਾਂ ਕਿ ਕਲਾਸਾਂ ਦਾ ਨੁਕਸਾਨ ਨਾ ਹੋਵੇਸੱਠ ਸਾਲ ਤੋਂ ਬਾਦ ਖੋਜ ਦਾ ਕੰਮ ਕਰਨ ਲਈ ਦੋ ਸਾਲ ਹੋਰ ਵੀ ਦਿੱਤੇ ਜਾਂਦੇ ਹਨਇਸ ਨਾਲ ਸਬਰ ਨਹੀਂ ਆਉਂਦਾਆਪਣੇ ਆਲੇ ਦੁਆਲੇ ਮੈਂ ਅਜਿਹੇ ਅਧਿਆਪਕ ਦੇਖ ਰਿਹਾ ਹਾਂ ਜਿਨ੍ਹਾਂ ਨੇ ਸਾਰੀ ਉਮਰ ਧਰਮ, ਗੁਰਬਾਣੀ ਉੱਪਰ ਕੰਮ ਕੀਤਾ, ਮਾਇਆ ਤੋਂ ਮੁਕਤ ਰਹਿਣ ਦੇ ਉਪਦੇਸ਼ ਦਿੱਤੇ, ਦੇਖਣ ਨੂੰ ਪੂਰੇ ਧੂਪੀਏ ਜਾਪੀਏ ਲਗਦੇ ਹਨ, ਉਮਰ 65 ਸਾਲ ਕਰਵਾਉਣ ਵਾਸਤੇ ਉਹ ਅਦਾਲਤਾਂ ਦੇ ਚੱਕਰ ਲਾ ਰਹੇ ਹਨ, ਸਰਕਾਰ ਖਿਲਾਫ ਵਕੀਲਾਂ ਕੋਲ ਮੁਕੱਦਮਾ ਦਾਇਰ ਕਰਨ ਲਈ ਸਾਹੋ ਸਾਹ ਹੋਏ ਪਏ ਹਨ ਉਨ੍ਹਾਂ ਦੀ ਇਹ ਹਾਲਤ ਦੇਖਦਿਆਂ ਮੇਰੇ ਮਨ ਵਿੱਚ ਆਉਂਦਾ ਹੈ ਕਿ ਇਸ ਹਿਸਾਬ ਤਾਂ ਇਨ੍ਹਾਂ ਨੇ ਚੋਲਾ ਛੱਡਣੋ ਵੀ ਮੁਨਕਿਰ ਹੋ ਜਾਣਾ ਹੈਜਦੋਂ ਜਮਦੂਤ ਆਇਆ ਇਹ ਹਾਈਕੋਰਟ ਦਾ ਸਟੇਅ ਆਰਡਰ ਉਸ ਦੇ ਹੱਥ ਫੜਾ ਦੇਣਗੇ

ਮੋਹਨ ਸਿੰਘ ਸੰਧੂ ਅੰਗਰੇਜ਼ੀ ਦਾ ਪ੍ਰੋਫੈਸਰ ਹੁੰਦਾ ਸੀਕਿਹਾ ਕਰਦਾ- ਰਿਟਾਇਰ ਹੋਇਆ ਪ੍ਰੋਫੈਸਰ ਮੈਂਨੂੰ ਸਬਜ਼ੀ ਮੰਡੀ ਦਾ ਸਾਨ੍ਹ ਲਗਦਾ ਹੁੰਦਾ ਹੈਕਦੀ ਇਸ ਰੇਹੜੀ ’ਤੇ ਬੁਰਕ ਮਾਰ ਲਿਆ, ਫਿਰ ਅਗਲੀ ’ਤੇ ਚਲਾ ਗਿਆਜੇ ਦੁਕਾਨਦਾਰ ਤੱਕੜੀ ਦੀ ਡੰਡੀ ਨੱਕ ’ਤੇ ਮਾਰ ਦੇਵੇ ਤਾਂ ਵੀ ਬੁਰਾ ਨਹੀਂ ਮਨਾਏਗਾ, ਰਤਾ ਕੰਨ ਹਿਲਾਏਗਾ, ਪੂਛ ਘੁਮਾਏਗਾ, ਅਗਲੀ ਰੇਹੜੀ ਕੋਲ ਜਾ ਖਲੋਏਗਾ

ਲੰਘੇ ਜਾਂਦੇ ਦੋਸਤ ਨੇ ਇੱਕ ਪ੍ਰੋਫੈਸਰ ਨੂੰ ਪੁੱਛ ਲਿਆ- ਪਤਾ ਲੱਗਾ ਐ ਤੁਸੀਂ ਪੈਨਸ਼ਨ ਲੈ ਲਈ? ਪ੍ਰੋਫੈਸਰ ਨੇ ਕਿਹਾ- ਪੈਨਸ਼ਨ ਤਾਂ ਸਾਰੀ ਉਮਰ ਲਈ ਹੈਹੁਣ ਕੰਮ ਕਰਨ ਦਾ ਮਨ ਬਣਾ ਰਿਹਾਂ

ਇਟਾਲੀਅਨ ਲੇਖਕ ਕੁਲੌਦੀ ਦਾ ਨਾਵਲ ਪਿਨਾਕੀਓ ਜਿਸ ਨੇ ਹੁਣ ਤਕ ਨਹੀਂ ਪੜ੍ਹਿਆ ਜ਼ਰੂਰ ਪੜ੍ਹੇਲਿਖਿਆ ਤਾਂ ਉਸਨੇ ਬੱਚਿਆਂ ਲਈ ਸੀ ਪਰ ਵੱਡਿਆਂ ਦੇ ਵੀ ਕੰਮ ਦੀ ਚੀਜ਼ ਹੈਸਕੂਲੀਏ ਮੁੰਡੇ ਪਿਨਾਕੀਓ ਨੂੰ ਗ੍ਰਿਫਤਾਰ ਕਰਨ ਵਾਸਤੇ ਹੌਲਦਾਰ ਨੇ ਪੁਲਿਸ ਦਾ ਕੁੱਤਾ ਉਸ ਮਗਰ ਦੌੜਾ ਦਿੱਤਾਪਿਨਾਕੀਓ ਦੂਰ ਤਕ ਤੇਜ਼ ਦੌੜਦਾ ਰਿਹਾ, ਅੱਗੇ ਸਮੁੰਦਰ ਆ ਗਿਆ, ਉਸਨੇ ਸਮੁੰਦਰ ਵਿੱਚ ਛਾਲ ਲਾ ਦਿੱਤੀਜੋਸ਼ ਵਿੱਚ ਆਏ ਕੁੱਤੇ ਨੇ ਵੀ ਮਗਰੇ ਛਾਲ ਮਾਰ ਦਿੱਤੀਕੁੱਤਾ ਪਿਨਾਕੀਉ ਵਾਂਗ ਵਧੀਆ ਤੈਰਾਕ ਨਾ ਹੋਣ ਕਰਕੇ ਡੁੱਬਣ ਲੱਗਾ ਤਾਂ ਪਿਨਾਕੀਓ ਅੱਗੇ ਬਚਾਉਣ ਦੀਆਂ ਮਿੰਨਤਾਂ ਕਰਨ ਲੱਗਾਪਿਨਾਕੀਓ ਨੇ ਹੱਸਦਿਆਂ ਕਿਹਾ- ਮੈਂਨੂੰ ਵੱਢਣ ਲੱਗਾ ਸੀ ਤੂੰ ਤਾਂਤੈਨੂੰ ਪਤਾ ਹੀ ਨਹੀਂ ਕਿ ਮੈਂ ਬੇਕਸੂਰ ਆਂਕੁੱਤੇ ਨੇ ਕਿਹਾ- ਪਹਿਲਾ ਬਾਹਰ ਤਾਂ ਕੱਢ ਮੈਂਨੂੰਫੇਰ ਦੱਸਾਂਗਾਪਿਨਾਕੀਉ ਨੇ ਤਰਸ ਖਾ ਕੇ ਕੁੱਤਾ ਬਾਹਰ ਕੱਢ ਲਿਆਂਦਾਕੁੱਤੇ ਨੇ ਕਿਹਾ- ਤੂੰ ਮੇਰੇ ਘਰ ਆ ਕੇ ਦੇਖੀਂਠਾਣੇ ਵਿੱਚੋਂ ਛੁੱਟੀ ਮਿਲਣ ਸਾਰ ਮੈਂ ਗਲੀ ਦੇ ਬੱਚਿਆਂ ਨਾਲ ਖੇਡਿਆਂ ਕਰਦਾਂਕੋਈ ਮੇਰੇ ਕੰਨ ਪੁੱਟਦਾ ਹੈ, ਕੋਈ ਪੂਛ ਖਿੱਚਦਾ ਹੈ, ਕੋਈ ਮੇਰੀ ਪਿੱਠ ਤੇ ਸਵਾਰ ਹੋ ਜਾਂਦਾ ਹੈ ਮੈਂਨੂੰ ਬੱਚੇ ਚੰਗੇ ਲਗਦੇ ਨੇਪਿਨਾਕੀਓ ਨੇ ਪੁੱਛਿਆ- ਪਰ ਮੈਂ ਤੇਰਾ ਕੀ ਵਿਗਾੜਿਆ ਸੀ ਉਏ? ਮੇਰੇ ਪਿੱਛੇ ਕਿਉਂ ਲੱਗਾ ਸੀ ਤੂੰ? ਕੁੱਤੇ ਨੇ ਕਿਹਾ- ਮੇਰੀ ਰਿਟਾਇਰਮੈਂਟ ਵਿੱਚ ਬੱਸ ਦੋ ਮਹੀਨੇ ਰਹਿੰਦੇ ਨੇਜੇ ਹੌਲਦਾਰ ਦਾ ਹੁਕਮ ਨਾ ਮੰਨਦਾ, ਫੇਰ ਉਹਨੇ ਮੇਰੀ ਪੈਨਸ਼ਨ ਬੰਦ ਕਰਵਾ ਦੇਣੀ ਸੀਮੈਂ ਆਪਣੇ ਕਤੂਰਿਆਂ ਨੂੰ ਕੀ ਖਵਾਉਂਦਾ ਫੇਰ? ਹੁਣ ਤੂੰ ਨੱਠਹੌਲਦਾਰ ਵੀ ਭੱਜਿਆ ਆਉਂਦਾ ਹੋਣੈਜੇ ਗੱਲਾਂ ਕਰਦਿਆਂ ਦੇਖ ਲਿਆ, ਆਪਾਂ ਦੋਵਾਂ ਨੂੰ ਕੁੱਟੇਗਾ

ਰਜਨੀਸ਼ ਨੇ ਕਿਹਾ ਸੀ- ਸਾਰੀ ਦੁਨੀਆਂ ਮੈਂਨੂੰ ਬਿਮਾਰਾਂ ਦਾ ਹਸਪਤਾਲ ਲਗਦੀ ਹੈਹਸਪਤਾਲ ਵੀ ਇਸ ਤਰ੍ਹਾਂ ਦਾ ਜਿੱਥੇ ਮਰੀਜ਼ ਬਹੁਤੇ ਨੇ ਤੇ ਮੰਜੇ ਥੋੜ੍ਹੇਫਰਸ਼ ’ਤੇ ਪਏ ਮਰੀਜ਼ ਉਡੀਕੀ ਜਾਂਦੇ ਨੇ ਕਿ ਬੈੱਡ ਉੱਪਰਲਾ ਮਰੀਜ਼ ਮਰੇ ਤਾਂ ਮੰਜਾ ਮਿਲੇਜਦੋਂ ਬੈੱਡ ਵਾਲਾ ਕੋਈ ਮਰੀਜ਼ ਮਰਦਾ ਹੈ ਤਾਂ ਹੇਠਾਂ ਲੇਟੇ ਮਰੀਜ਼ ਆਪਸ ਵਿੱਚ ਲੜ ਪੈਂਦੇ ਨੇ, ਹਰੇਕ ਖਾਲੀ ਮੰਜੇ ਉੱਪਰ ਆਪਣਾ ਹੱਕ ਜਮਾਉਂਦਾ ਹੈਸਭ ਨੂੰ ਪਤਾ ਹੈ, ਮਰਨਾ ਹੈ, ਪਰ ਹਰੇਕ ਮੰਜੇ ਉੱਪਰ ਮਰਨ ਦਾ ਇਛੁਕ ਹੈਬਿਮਾਰੀ ਨਾਲ ਮਰਨ ਦੀ ਥਾਂ ਮੰਜੇ ਵਾਸਤੇ ਲੜਾਈ ਕਰਨ ਕਰਕੇ ਬਹੁਤੇ ਮਰੀਜ਼ ਮਰਦੇ ਦੇਖੇ!

ਅਨੰਦਪੁਰ, ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਚਾਰ ਬੰਦੇ ਅਰਥੀ ਚੁੱਕੀ ਲਈ ਜਾਂਦੇ ਦੇਖੇਪੁੱਛਿਆ- ਕਿਸਦੀ ਮ੍ਰਿਤੂ ਹੋ ਗਈ? ਦੱਸਿਆ- ਜੀ ਗੇਂਦਾ ਰਾਮ ਦੀਉੱਧਰ ਰਹਿੰਦਾ ਸੀਮਹਾਰਾਜ ਨੇ ਪੁੱਛਿਆ- ਦੀਵਾਨ ਵਿੱਚ ਆਇਆ ਦੇਖਿਆ ਨਹੀਂ ਕਦੀਦੱਸਿਆ- ਜੀ ਕਿਹਾ ਕਰਦਾ ਸੀ, ਗੁਰੂ ਜੀ ਦੇ ਲਾਗੇ ਗਏ ਤਾਂ ਮੁਗਲ ਮਾਰ ਦੇਣਗੇਮਹਾਰਾਜ ਹੱਸ ਪਏ, ਫੁਰਮਾਇਆ- ਇੰਨਾ ਸਿਆਣਾ ਸੀ ਫਿਰ ਇਸਦੇ ਟਿਕਾਣੇ ਦਾ ਸਿਰਨਾਵਾਂ ਜਮਰਾਜ ਨੂੰ ਕੌਣ ਦੱਸ ਆਇਆ?

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2232) 

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)

About the Author

ਡਾ. ਹਰਪਾਲ ਸਿੰਘ ਪੰਨੂ

ਡਾ. ਹਰਪਾਲ ਸਿੰਘ ਪੰਨੂ

Phone: (91 - 94642 - 51454)
Email: (harpalsinghpannu@gmail.com)

More articles from this author