HarpalSPannu7ਹਿੰਸਾ ਹਿੰਸਾ ਹੈ, ਵੱਖਰਾ ਨਾਮ ਰੱਖਣ ਨਾਲ ਉਹ ਪਵਿੱਤਰ ...
(16 ਦਸੰਬਰ 2018)

 

ਸਾਨੂੰ ਅਕਸਰ ਯਾਦ ਕਰਵਾਇਆ ਜਾਂਦਾ ਹੈ ਕਿ ਹਿਟਲਰ ਨੇ ਯਹੂਦੀਆਂ ਉੱਪਰ ਲੂੰ ਕੰਡੇ ਖੜ੍ਹੇ ਕਰ ਦੇਣ ਵਾਲੇ ਜ਼ੁਲਮ ਕੀਤੇ ਅਤੇ ਲੱਖਾਂ ਦੀ ਗਿਣਤੀ ਵਿਚ ਕਤਲ ਕੀਤੇਸਟਾਲਿਨ ਅਤੇ ਮਾਓ ਨੇ ਵੀ ਅਜਿਹਾ ਹੀ ਕੁਝ ਕੀਤਾ ਸੀ, ਪਰ ਜਦੋਂ ਅਸੀਂ ਸਟਲਿਨ ਅਤੇ ਮਾਓ ਦੀ ਗੱਲ ਕਰਦੇ ਹਾਂ ਤਾਂ ਮਾਰਕਸੀ ਭਰਾ ਆਖਦੇ ਹਨ ਕਿ ਇਨ੍ਹਾਂ ਦੀ ਤੁਲਨਾ ਬੇਮੇਚੀ ਅਤੇ ਗਲਤ ਹੈਉਨ੍ਹਾਂ ਅਨੁਸਾਰ ਸਮਾਜਵਾਦੀ ਟੀਚੇ ਲਈ ਹਥਿਆਰਬੰਦ ਜਮਾਤੀ ਸੰਘਰਸ਼ ਅਤੇ ਪੂੰਜੀਵਾਦੀ ਟੀਚੇ ਲਈ ਫਾਸ਼ੀਵਾਦੀ ਕਤਲਿਆਮ, ਵਿਚਾਰਧਾਰਕ ਤੇ ਸਿਆਸੀ ਪੱਖ ਤੋਂ ਵੱਖਰੇ ਹਨ

ਹਿੰਸਾ ਹਿੰਸਾ ਹੈ, ਵੱਖਰਾ ਨਾਮ ਰੱਖਣ ਨਾਲ ਉਹ ਪਵਿੱਤਰ ਨਹੀਂ ਹੋ ਜਾਂਦੀਇਹ ਇਸੇ ਤਰ੍ਹਾਂ ਦੀ ਦਲੀਲ ਹੈ ਜਿਵੇਂ ਮੈਂ ਗਾਲ ਦਿਆਂ ਤਾਂ ਸਹੀ, ਦੂਜੇ ਦੀ ਮੈਨੂੰ ਦਿੱਤੀ ਗਾਲ ਅਨੁਚਿਤ! ਇਸ ਪ੍ਰਸੰਗ ਵਿਚ ਪੁਰਾਣੀ ਘਟਨਾ ਯਾਦ ਆਈਮਹਾਤਮਾ ਗਾਂਧੀ ਨੇ ਕਾਲ ਦਿੱਤੀ ਕਿ 6 ਅਪ੍ਰੈਲ 1919 ਨੂੰ ਭਾਰਤ ਬੰਦ ਰਹੇਗਾਇਸ ਦਿਨ ਦੁਕਾਨਾਂ ਦਫਤਰ ਬੰਦ ਰਹਿਣਗੇਭਾਰਤਵਾਸੀ ਇਕ ਦਿਨ ਲਈ ਵਰਤ ਰੱਖਣ, ਮੰਦਰਾਂ ਮਸਜਿਦਾਂ, ਗੁਰਦੁਆਰਿਆਂ ਵਿਚ ਜਾਕੇ ਪਾਠ ਪੂਜਾ ਕਰਨਅੰਦੋਲਨ ਪੂਰਨ ਸ਼ਾਂਤਮਈ ਅਤੇ ਅਹਿੰਸਕ ਹੋਵੇ, ਸੱਤਯਮੇਵਿਜਯਤੇ

ਸਾਰਾ ਦੇਸ ਇਸ ਦਿਨ ਬੰਦ ਅਤੇ ਸ਼ਾਂਤਮਈ ਰਿਹਾਪੰਜਾਬੀਆਂ ਨੂੰ ਸਮਝ ਨਹੀਂ ਆਈ ਕਿ ਭੁੱਖੇ ਮਰਨ ਨਾਲ ਅੰਗਰੇਜ਼ ਕਿਵੇਂ ਚਲਾ ਜਾਏਗਾ? ਦੁਸ਼ਮਣ ਨੂੰ ਹਰਾਉਣ ਭਜਾਉਣ ਲਈ ਤਾਂ ਸਗੋਂ ਤਕੜੇ ਹੋਣ ਦੀ ਲੋੜ ਹੁੰਦੀ ਹੈਹੱਥਾਂ ਬਾਝ ਕਰਾਰਿਆਂ ਵੈਰੀ ਮਿੱਤ ਨਾ ਹੋਏਪੰਜਾਬ ਵਿਚ ਥਾਂ ਥਾਂ ਅੱਗਜ਼ਨੀ ਹੋਈ, ਬੈਂਕ ਲੁੱਟੇ, ਡਾਕਖਾਨੇ ਅਤੇ ਰੇਲਵੇ ਪਲੈਟਫਾਰਮ ਫੂਕ ਦਿੱਤੇਦੋ ਬੈਂਕ ਮੈਨੇਜਰਾਂ ਸਮੇਤ ਪੰਜ ਗੋਰੇ ਅਫਸਰ ਕਤਲ ਕੀਤੇਸਰਕਾਰ ਨੇ ਹਵਾਈ ਜਹਾਜ਼ਾਂ ਨਾਲ ਬਲਦੇ ਲਾਂਬੂਆਂ ਦੀਆਂ ਫੋਟੋਆਂ ਖਿੱਚ ਕੇ ਪ੍ਰੈੱਸ ਨੂੰ ਦਿੱਤੀਆਂਅੰਮ੍ਰਿਤਸਰ ਵਿਚ ਸਕੂਲ ਦੀ ਗੋਰੀ ਪ੍ਰਿੰਸੀਪਲ ਨੇ ਗੜਬੜ ਹੁੰਦੀ ਦੇਖ ਕੇ ਛੁੱਟੀ ਕਰ ਦਿੱਤੀ ਅਤੇ ਤਾਲਾ ਲਾਕੇ ਸਾਈਕਲ ਉੱਪਰ ਘਰ ਵਲ ਤੁਰ ਪਈਭੀੜ ਨੇ ਘੇਰ ਲਈ, ਥੱਪੜ ਮਾਰੇ, ਕੱਪੜੇ ਪਾੜ ਦਿੱਤੇਲੱਜਿਤ ਹੋਕੇ ਚਲੀ ਗਈ

ਅਖਬਾਰਾਂ ਵਿਚ ਅਗਲੇ ਦਿਨ ਖਬਰਾਂ ਪੜ੍ਹ ਕੇ ਗਾਂਧੀ ਜੀ ਨੇ ਮੱਥੇ ’ਤੇ ਹੱਥ ਮਾਰਿਆ, ਕਿਹਾ, “ਮੈਥੋਂ ਹਿਮਾਲਾ ਪਰਬਤ ਜਿੱਡੀ ਗਲਤੀ ਹੋਈਪੰਜਾਬੀਆਂ ਨੂੰ ਪਤਾ ਹੀ ਨਹੀਂ ਸ਼ਾਂਤਮਈ ਅੰਦੋਲਨ ਵੀ ਕੋਈ ਚੀਜ਼ ਹੁੰਦਾ ਹੈਮੈਨੂੰ ਚਾਹੀਦਾ ਸੀ ਪੰਜਾਬੀਆਂ ਨੂੰ ਪਹਿਲਾਂ ਇਸ ਬਾਰੇ ਸਿਖਿਅਤ ਕਰਦਾ, ਫਿਰ ਕਾਲ ਦਿੰਦਾਹੁਣ ਮੈਂ ਪੰਜਾਬ ਜਾਵਾਂਗਾ, ਉਦੋਂ ਤੱਕ ਉੱਥੇ ਰਹਾਂਗਾ ਜਦੋਂ ਤੱਕ ਉਨ੍ਹਾਂ ਨੂੰ ਅਹਿੰਸਕ ਅੰਦੋਲਨ ਦੀ ਗੱਲ ਸਮਝ ਨਹੀਂ ਆਉਂਦੀ।” ਉਹ ਕਲਕੱਤੇ ਤੋਂ ਪੰਜਾਬ ਆਉਣ ਵਾਲੀ ਟ੍ਰੇਨ ਵਿਚ ਸਵਾਰ ਹੋ ਗਏਪੰਜਾਬ ਦੇ ਲੈਫਟੀਨੈਂਟ ਗਵਰਨਰ ਓਡਵਾਇਰ ਨੇ ਅਫਸਰਾਂ ਨੂੰ ਕਿਹਾ, “ਗਾਂਧੀ ਕੀ ਸਿਖਾਏਗਾ? ਮੈਨੂੰ ਆਉਂਦਾ ਹੈ, ਪੰਜਾਬੀਆਂ ਨੂੰ ਸਬਕ ਮੈਂ ਸਿਖਾਵਾਂਗਾ।”

ਦੂਰ ਦਾ ਸਫਰ ਮੁਕਾ ਕੇ ਗਾਂਧੀ ਪੰਜਾਬ ਵੱਲ ਆ ਰਿਹਾ ਸੀ ਕਿ ਪਹਿਲਾਂ ਹੀ ਪੰਜਾਬੋਂ ਦੂਰ ਪਲਵਲ ਦੇ ਸਟੇਸ਼ਨ ਤੇ ਉਸ ਨੂੰ ਗ੍ਰਿਫਤਾਰ ਕਰ ਲਿਆਬੇਇੱਜ਼ਤ ਕਰਨ ਹਿਤ ਮਾਲ ਗੱਡੀ ਤੇ ਚਾੜ੍ਹ ਕੇ ਪੁਲਿਸ ਟੁਕੜੀ ਨਾਲ ਵਾਪਸ ਤੋਰ ਦਿੱਤਾਇਹ ਖਬਰ ਪੰਜਾਬੀਆਂ ਨੇ ਪੜ੍ਹੀ, ਉਹ ਤੈਸ਼ ਵਿਚ ਆ ਗਏ ਤੇ 13 ਅਪ੍ਰੈਲ ਨੂੰ ਜਲ੍ਹਿਆਂਵਾਲੇ ਬਾਗ ਵਿਚ ਰੋਸ ਪ੍ਰਦਰਸ਼ਨ ਕਰਨ ਦੀ ਕਾਲ ਦੇ ਦਿੱਤੀਸਰਕਾਰ ਨੇ ਦਫਾ 144 ਲਾ ਕੇ, ਹੋਕੇ ਦਿਵਾ ਦਿੱਤੇ ਕਿ ਪੰਜ ਤੋਂ ਵਧੀਕ ਬੰਦਿਆਂ ਦੇ ਇਕੱਠ ਦੀ ਮਨਾਹੀ ਹੈ

ਜੇ ਇਕੱਠ ਹੋਇਆ ਤਾਂ ਇਸ ਇਕੱਠ ਨੂੰ ਸਬਕ ਸਿਖਾਉਣ ਲਈ ਓਡਵਾਇਰ ਨੇ ਪੁਲਿਸ ਅਫਸਰਾਂ ਨੂੰ ਕਿਹਾ ਕਿ ਜਦੋਂ ਮੈਂ ਕਹਾਂ, “ਫਾਇਰ!” ਇਸ ਦਾ ਮਤਲਬ ਹਵਾਈ ਫਾਇਰ ਹਰਗਿਜ਼ ਨਹੀਂਸਮਝ ਗਏ?” ਸਭ ਸਮਝ ਗਏਪਿੱਛੋਂ ਜੋ ਹੋਇਆ ਉਸਦਾ ਸਭ ਨੂੰ ਪਤਾ ਹੈਜਿਸ ਗਲੀ ਵਿਚ ਉਹ ਗੋਰੀ ਪ੍ਰਿੰਸੀਪਲ ਰਹਿੰਦੀ ਸੀ, ਜਿਹੜਾ ਉਸ ਗਲੀ ਵਿਚ ਅੰਦਰ ਜਾਂ ਬਾਹਰ ਜਾਏਗਾ, ਗੋਡਣੀਆਂ ਭਾਰ ਜਾਏਤੇਰਾਂ ਅਪ੍ਰੈਲ ਪਾਠ ਪੋਥੀਆਂ ਵਿਚ ਦਰਜ ਹੈ, ਛੇ ਅਪ੍ਰੈਲ ਦੀ ਘਟਨਾ ਛੁਪਾਈ ਜਾਂਦੀ ਹੈ

ਜਦੋਂ ਗਾਂਧੀ ਦੀ ਰਿਹਾਈ ਹੋਈ, ਪੰਜਾਬ ਆਉਣ ਦੀ ਆਗਿਆ ਮਿਲੀ, ਵਰਕਿੰਗ ਕਮੇਟੀ ਦੀ ਮੀਟਿੰਗ ਹੋਈਲੀਡਰਾਂ ਨੇ 13 ਅਪ੍ਰੈਲ ਨੂੰ ਹੋਈ ਹਿੰਸਾ ਦੀ ਨਿਖੇਧੀ ਦਾ ਮਤਾ ਲਿਆਂਦਾਗਾਂਧੀ ਨੇ ਕਿਹਾ ਕਿ ਪਹਿਲਾਂ 6 ਅਪ੍ਰੈਲ ਨੂੰ ਹੋਈ ਹਿੰਸਾ ਦੀ ਨਿਖੇਧੀ ਦਾ ਮਤਾ ਪਾਸ ਹੋਏਗਾਵਰਕਿੰਗ ਕਮੇਟੀ ਪਹਿਲੀ ਹਿੰਸਾ ਦੀ ਨਿਖੇਧੀ ਕਰਨ ਨੂੰ ਤਿਆਰ ਨਹੀਂ ਸੀਗਾਂਧੀ ਬਜ਼ਿੱਦ ਰਹੇ, ਕਿਹਾ ਕਿਸੇ ਵੱਲੋਂ ਹੋਏ ਚਾਹੇ, ਹਿੰਸਾ ਘਿਨਾਉਣੀ ਹੈਕਈ ਦਿਨ ਕਸ਼ਮਕਸ਼ ਚੱਲੀ, ਆਖਰ ਦੋਵਾਂ ਦਿਨਾਂ ਦੀ ਹਿੰਸਾ ਦੀ ਨਿਖੇਧੀ ਦਾ ਮਤਾ ਪਾਸ ਹੋਇਆ

**

(1430)

*****

 

ਤਸਵੀਰਾਂ ਬੋਲਦੀਆਂ:
(ਨੋਟ: ਇਸ ਤਸਵੀਰ ਦਾ ਉੱਪਰਲੇ ਲੇਖ ਨਾਲ ਕੋਈ ਸਬੰਧ ਨਹੀਂ।)

 

SnakeA1

 

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਡਾ. ਹਰਪਾਲ ਸਿੰਘ ਪੰਨੂ

ਡਾ. ਹਰਪਾਲ ਸਿੰਘ ਪੰਨੂ

Phone: (91 - 94642 - 51454)
Email: (harpalsinghpannu@gmail.com)

More articles from this author