HarpalSPannuDr7ਸੁੰਢ ਗੁੱਸੇ ਨਾਲ ਬੋਲੀ- ਮੈਂਨੂੰ ਕੋਈ ਹਲਦੀ ਫਲਦੀ ਨਾ ਸਮਝ ..."
(3 ਅਪਰੈਲ 2020)

 

ਇੱਕ ਪਿੰਡ ਵਿੱਚ ਦੋ ਭੈਣਾਂ ਰਹਿੰਦੀਆਂ ਸਨਛੋਟੀ ਸੀ ਹਲਦੀ ਦੀ ਗੱਠੀ ਅਤੇ ਵੱਡੀ ਸੁੰਢ ਦੀ ਗੱਠੀਹਲਦੀ ਠੰਢੇ ਸੁਭਾਅ ਦੀ, ਸ਼ਾਂਤ, ਨਿਮਰ, ਸਮਝਦਾਰ, ਬੋਲਾਂ ਦੀ ਮਿੱਠੀ, ਸਭ ਕੰਮਾਂ ਵਿੱਚ ਮਾਹਿਰਸਾਰੀ ਉਮਰ ਉਸਨੇ ਕਿਸੇ ਦੀ ਗੱਲ ਦਾ ਪੁੱਠਾ ਜਵਾਬ ਨਹੀਂ ਦਿੱਤਾਸੁੰਢ ਦੀ ਗੱਠੀ ਗਰਮ ਮਿਜ਼ਾਜ, ਤੇਜ਼ ਤਰਾਰ, ਬੋਲਣ ਨੂੰ ਕੌੜੀ, ਆਕੜ ਖਾਂ ਤੇ ਸਿਰੇ ਦੀ ਕੰਮਚੋਰ, ਰੋਜ਼ ਕਲੇਸ਼ ਕਰਦੀਸਾਰਾ ਪਿੰਡ ਉਸਦੇ ਸਭਾਅ ਤੋਂ ਦੁਖੀਘਰ ਅਤੇ ਪਿੰਡ ਵਾਲਿਆਂ ਵਾਸਤੇ ਹਲਦੀ ਸੀ ਜ਼ਖਮ ਉੱਪਰ ਮੱਲ੍ਹਮ ਵਾਂਗ, ਜਲੇ ਅੰਗ ਉੱਤੇ ਠੰਢੀ ਰੂੰ ਵਾਂਗ ਪਰ ਸੁੰਢ ਸੀ ਜ਼ਖਮ ਉੱਪਰ ਲੂਣ ਵਾਂਗ, ਜਲੇ ਉੱਪਰ ਮਿਰਚ ਵਾਂਗ

ਇੱਕ ਦਿਨ ਹਲਦੀ ਬਾਈ ਨਾਨਕੇ ਮਿਲਣ ਵਾਸਤੇ ਗਈਸਾਰੀਆਂ ਸਹੇਲੀਆਂ ਉਸ ਨੂੰ ਪਿੰਡ ਦੀ ਜੂਹ ਤੱਕ ਛੱਡਣ ਆਈਆਂ, ਵਿਦਾ ਕਰਨ ਵੇਲੇ ਸਾਰੀਆਂ ਉਦਾਸ, ਅੱਖਾਂ ਵਿੱਚ ਹੰਝੂ ਛਲਕ ਆਏ, ਛੋਟੀਆਂ ਸਹੇਲੀਆਂ ਤਾਂ ਡੁਸਕਣ ਲੱਗੀਆਂਅੱਖਾਂ ਪੂੰਝਦੀਆਂ ਕਹਿੰਦੀਆਂ- ਭੈਣ ਛੇਤੀ ਮੁੜ ਆਈਂ

ਹਲਦੀ ਪਿੰਡ ਦੀ ਜੂਹ ਟੱਪੀ ਹੀ ਸੀ ਕਿ ਟਿੱਬੇ ਦਾ ਖੱਡਾ ਰਸਤੇ ਵਿੱਚ ਆ ਗਿਆਖੱਡੇ ਨੇ ਕਿਹਾ- ਹਲਦੀ ਬਾਈ, ਹਲਦੀ ਬਾਈ, ਮੈਂ ਕੂੜੇ ਨਾਲ ਭਰ ਗਿਆ ਹਾਂਰਤਾ ਕੁ ਝਾੜੂ ਲਾ ਦੇਹਲਦੀ ਨੇ ਨਿਮਰਤਾ ਨਾਲ ਕਿਹਾ- ਲੈ ਵੀਰ, ਤੈਂ ਕਿਹੜਾ ਕਦੀ ਕੋਈ ਕੰਮ ਕਿਹਾ? ਝਾੜੂ ਲਾਉਣ ਵਿੱਚ ਮੇਰੇ ਕਿਹੜਾ ਹੱਥ ਘਸ ਜਾਣਗੇ? ਇਹ ਕਹਿਕੇ ਹਲਦੀ ਨੇ ਸਰੜਕ ਸਰੜਕ ਸਾਰਾ ਕੂੜਾ ਇਕੱਠਾ ਕਰਕੇ ਬਾਹਰ ਸੁੱਟ ਦਿੱਤਾਫਿਰ ਖੱਡ ਨੂੰ ਸਲਾਮ ਕਰਕੇ ਅੱਗੇ ਤੁਰ ਪਈ ਥੋੜ੍ਹੀ ਦੂਰ ਹੀ ਗਈ ਸੀ ਕਿ ਰਸਤੇ ਵਿੱਚ ਚੁੱਲ੍ਹਾ ਮਿਲ ਗਿਆਉਸ ਨੇ ਕਿਹਾ- ਹਲਦੀ ਬਾਈ ਹਲਦੀ ਬਾਈ ਮੈਂ ਰਾਖ ਨਾਲ ਭਰਿਆ ਪਿਆ ਹਾਂਮੇਰੇ ਅੰਦਰੋਂ ਰਾਖ ਈ ਬਾਹਰ ਕੱਢ ਜਾ

ਹਲਦੀ ਨੇ ਖੁਸ਼ੀ ਖੁਸ਼ੀ ਨਿਮਰਤਾ ਨਾਲ ਕਿਹਾ- ਲੈ ਵੀਰ ਤੂੰ ਕਦ ਕਦ ਆਖੇਂਗਾ? ਰਾਖ ਕੱਢਣ ਨਾਲ ਮੇਰਾ ਕਿਹੜਾ ਰੰਗ ਕਾਲਾ ਹੋ ਜਾਏਗਾ? ਇਹ ਕਹਿਕੇ ਉਸ ਨੇ ਆਪਣੀ ਚੁੰਨੀ ਦੇ ਪੱਲੇ ਵਿੱਚ ਰਾਖ ਕੱਢੀ ਤੇ ਦੂਰ ਸੁੱਟ ਆਈਫੂਕਾਂ ਮਾਰ ਮਾਰ ਕੇ ਚੁੱਲ੍ਹਾ ਇੰਨਾ ਸਾਫ ਕਰ ਦਿੱਤਾ, ਜਿਵੇਂ ਸ਼ੀਸ਼ੇ ਦਾ ਹੋਵੇਚੁੱਲ੍ਹੇ ਨੂੰ ਸਲਾਮ ਕਰਕੇ ਫਿਰ ਅੱਗੇ ਚੱਲ ਪਈਰਸਤੇ ਵਿੱਚ ਬਿੱਲੀ ਮਿਲੀਬਿੱਲੀ ਨੇ ਕਿਹਾ- ਹਲਦੀ ਬਾਈ, ਹਲਦੀ ਬਾਈ, ਜੂਆਂ ਕੱਢ ਕੇ ਮੇਰਾ ਸਿਰ ਗੁੰਦ ਦੇਹਲਦੀ ਨੇ ਕਿਹਾ- ਲੈ ਭੈਣ, ਤੂੰ ਕਦ ਕਦ ਕਹੇਂਗੀਜੂਆਂ ਕੱਢਣ ਵਿੱਚ ਮੇਰੇ ਕਿਹੜਾ ਨਹੁੰ ਘਸ ਜਾਣਗੇ? ਜੂਆਂ ਕੱਢ ਕੇ, ਕੰਘੀ ਕਰਕੇ ਹਲਦੀ ਨੇ ਬਿੱਲੀ ਦਾ ਸਿਰ ਵਾਹ ਕੇ ਗੁੰਦ ਦਿੱਤਾ ਤੇ ਸਲਾਮ ਕਰਕੇ ਅੱਗੇ ਤੁਰ ਪਈਰਸਤੇ ਵਿੱਚ ਬੇਰੀ ਆਈਬੇਰੀ ਨੇ ਕਿਹਾ- ਹਲਦੀ ਬਾਈ, ਹਲਦੀ ਬਾਈ, ਮੇਰੇ ਕੰਡੇ ਚੁਗ ਦੇਹਲਦੀ ਨੇ ਕਿਹਾ- ਲੈ ਭੈਣ, ਤੂੰ ਕਿਹੜਾ ਰੋਜ਼ ਰੋਜ ਸਵਾਲ ਪਾਉਣੇ ਨੇਕੰਡੇ ਚੁਗਣ ਵਿੱਚ ਮੇਰੀਆਂ ਕੋਈ ਉਂਗਲਾਂ ਟੁੱਟਦੀਆਂ ਨੇ? ਇਹ ਕਹਿ ਕੇ ਹਲਦੀ ਨੇ ਬੇਰੀ ਹੇਠੋਂ ਕੰਡੇ ਚੁਗੇ ਤੇ ਦੂਰ ਸੁੱਟ ਆਈਫਿਰ ਬੇਰੀ ਨੂੰ ਸਲਾਮ ਕਰਕੇ ਅੱਗੇ ਤੁਰ ਪਈ

ਰਸਤੇ ਵਿੱਚ ਸਮੁੰਦਰ ਮਿਲਿਆਉਸ ਨੇ ਕਿਹਾ- ਹਲਦੀ ਬਾਈ, ਹਲਦੀ ਬਾਈ, ਦੇਖ ਮੇਰੇ ਕਿਨਾਰਿਆਂ ਤੇ ਕਿੰਨਾ ਕੂੜਾ ਕਰਕਟ ਇਕੱਠਾ ਹੋ ਗਿਆਸਾਫ ਈ ਕਰ ਦੇਹਲਦੀ ਨੇ ਪ੍ਰਸੰਨਤਾ ਨਾਲ ਕਿਹਾ- ਲੈ ਵੀਰ ਤੂੰ ਕਦ ਕਦ ਕੰਮ ਕਹੇਂਗਾ? ਕੂੜਾ ਚਿੱਕੜ ਬਾਹਰ ਸੁੱਟਣ ਨਾਲ ਮੇਰੇ ਕਿਹੜਾ ਹੱਥ ਮੈਲੇ ਹੁੰਦੇ ਨੇਮਹਿੰਦੀ ਰੰਗੇ ਹੱਥਾਂ ਨਾਲ ਉਸ ਨੇ ਚਿੱਕੜ ਕੂੜਾ ਸਾਫ ਕਰ ਦਿੱਤਾਸਮੁੰਦਰ ਨੂੰ ਸਲਾਮ ਕਰਕੇ ਅੱਗੇ ਤੁਰੀਰਸਤੇ ਵਿੱਚ ਊਠ ਮਿਲ ਗਿਆਊਠ ਨੇ ਕਿਹਾ- ਹਲਦੀ ਬਾਈ, ਹਲਦੀ ਬਾਈ, ਮੇਰੀ ਛਾਤੀ ਨੂੰ ਚਿੱਚੜੀਆਂ ਲੱਗ ਗਈਆਂ, ਬੜਾ ਤੰਗ ਕਰਦੀਆਂ ਨੇਖੇਚਲ ਤਾਂ ਹੈ ਪਰ ਕੱਢ ਦੇਹਲਦੀ ਨੇ ਕਿਹਾ- ਕੱਢ ਦਿੰਨੀਆਂ, ਕੱਢ ਦਿੰਨੀਆਂ ਵੀਰਚਿੱਚੜੀਆਂ ਚੁਗ ਦਿੱਤੀਆਂ ਤੇ ਦੂਰ ਸੁੱਟ ਆਈਊਠ ਨੂੰ ਸਲਾਮ ਕਰਕੇ ਤੁਰ ਪਈ

ਨਾਨਕਿਆਂ ਤੋਂ ਬੜਾ ਪਿਆਰ ਮਿਲਿਆਭੱਜੀ ਭੱਜੀ ਸਾਰਿਆਂ ਦੇ ਕੰਮ ਕਰਦੀ ਫਿਰਦੀਸਾਰੇ ਪਿੰਡ ਨਾਲ ਮਿੱਠਾ ਬੋਲਦੀ, ਬਦਲੇ ਵਿੱਚ ਅਸੀਸਾਂ ਮਿਲਦੀਆਂਪਿੰਡ ਵਾਲਿਆਂ ਦੇ ਦਿਲ ਅੰਦਰ ਉੱਤਰ ਗਈਹਲਦੀ ਬਾਈ, ਹਲਦੀ ਬਾਈ, ਕਹਿੰਦਿਆਂ ਦੀ ਜੀਭ ਸੁੱਕਦੀਨਵੀਆਂ ਸਹੇਲੀਆਂ ਬਣ ਗਈਆਂ, ਮਿਲ ਜੁਲ ਕੇ ਖੇਡਦੀ ਕੁੱਦਦੀ, ਖਾਂਦੀ, ਪੀਂਦੀ, ਗੀਤ ਗਾਉਂਦੀ, ਮੌਜ ਕਰਦੀਸਾਰਾ ਪਿੰਡ ਸ਼ਾਬਾਸ਼ ਸ਼ਾਬਾਸ਼ ਕਹਿੰਦਾ

ਇੱਕ ਦਿਨ ਘਰ ਵਾਪਸੀ ਦਾ ਫੈਸਲਾ ਹੋ ਗਿਆਵਿਦਾ ਕਰਨ ਵਿੱਚ ਪਿੰਡ ਨੂੰ ਮੁਸ਼ਕਿਲ ਆਈਵਿਦਾ ਤਾਂ ਕਰਨੀ ਹੀ ਸੀ, ਬੜਾ ਲਾਡ ਕੀਤਾ, ਭਾਂਤ ਭਾਂਤ ਦੀਆਂ ਖਾਣ ਦੀਆਂ ਚੀਜ਼ਾਂ ਬੰਨ੍ਹ ਦਿੱਤੀਆਂਸੁਹਣੇ ਕੱਪੜੇ ਦਿੱਤੇ, ਗਹਿਣੇ ਦਿੱਤੇਪਿੰਡ ਆਪਣੀ ਜੂਹ ਤੱਕ ਛੱਡਣ ਆਇਆਸਾਰੇ ਉਦਾਸ ਹੋਏਬਰਾਬਰ ਉਮਰ ਦੀਆਂ ਸਹੇਲੀਆਂ ਅੱਖਾਂ ਭਰ ਆਈਆਂ, ਛੋਟੀਆਂ ਡੁਸਕਣ ਲੱਗੀਆਂਸਾਰੀਆਂ ਨੇ ਉਦਾਸ ਬੋਲਾਂ ਨਾਲ ਕਿਹਾ- ਭੈਣ ਛੇਤੀ ਵਾਪਸ ਆਈਂਤੇਰੇ ਬਿਨ ਸਾਡਾ ਜੀ ਨਹੀਂ ਲੱਗਣਾ

ਸਿਰ ਤੇ ਪੀਪਾ, ਮੋਢੇ ਨਾਲ ਝੋਲਾ ਲਟਕਾਈ ਹਲਦੀ ਨਾਨਕਿਓਂ ਵਾਪਸ ਤੁਰ ਪਈ ਇੱਕ ਕਦਮ ਅੱਗੇ ਪੁਟਦੀ, ਫਿਰ ਪਿੱਛੇ ਦੇਖਦੀ, ਹੰਝੂ ਵਗਦੇਜਾਂਦੀ ਨੂੰ ਦੇਖ ਸਾਰੇ ਕਹਿੰਦੇ- ਇਹੋ ਜਿਹੀ ਸਾਊ ਸਮਝਦਾਰ ਕੁੜੀ, ਨਾ ਦੇਖੀ ਨਾ ਸੁਣੀਪਿਛਲੇ ਜਨਮ ਜਿਸ ਨੇ ਤਪੱਸਿਆ ਕੀਤੀ ਹੋਏਗੀ, ਉਸ ਜਵਾਨ ਦੀ ਕਿਸਮਤ ਵਿੱਚ ਆਏਗਾ ਹਲਦੀ ਦਾ ਹੱਥ

ਊਠ ਲਾਗਿਓਂ ਲੰਘੀ ਤਾਂ ਊਠ ਨੇ ਕਿਹਾ- ਹਲਦੀ ਬਾਈ, ਹਲਦੀ ਬਾਈ, ਦੂਰ ਦੂਰ ਦੀ ਟਲੀ ਟਲੀ ਕਿਉਂ ਜਾ ਰਹੀ ਹੈਂ? ਬੋਝ ਵੀ ਬਹੁਤ ਹੈ ਤੇਰੇ ਕੋਲ ਤਾਂਮੇਰੇ ਹੁੰਦੇ ਸੁੰਦੇ ਤੈਨੂੰ ਪੈਦਲ ਜਾਣ ਦੀ ਕੀ ਲੋੜ? ਇੱਕ ਵਾਰ ਮੇਰੀ ਪਿੱਠ ’ਤੇ ਬੈਠ ਸਹੀ, ਦੇਖਦੇ ਦੇਖਦੇ ਤੈਨੂੰ ਪਿੰਡ ਪੁਚਾ ਦਿਊਂਗਾਹਲਦੀ ਨੂੰ ਹੋਰ ਕੀ ਚਾਹੀਦਾ ਸੀ? ਛਾਲ ਮਾਰ ਕੇ ਊਠ ’ਤੇ ਸਵਾਰ ਹੋ ਗਈਊਠ ਦੀ ਚਾਲ ਇੰਨੀ ਸਮਤੋਲ ਕਿ ਹੱਥ ਵਿੱਚ ਪੰਘਰੇ ਘਿਉ ਦਾ ਭਰਿਆ ਛੰਨਾ ਲੈ ਕੇ ਬੈਠ ਜਾਉ, ਛਲਕ ਕੇ ਇੱਕ ਬੂੰਦ ਹੇਠ ਨਾ ਡਿੱਗੇ

ਸਮੁੰਦਰ ਨੇੜਿਓਂ ਲੰਘਣ ਲੱਗੀ ਤਾਂ ਸਮੁੰਦਰ ਨੇ ਕਿਹਾ- ਹਲਦੀ ਬਾਈ, ਹਲਦੀ ਬਾਈ, ਦੂਰ ਦੂਰ ਟਲੀ ਟਲੀ ਕਿਉਂ ਜਾ ਰਹੀ ਹੈਂ? ਥੋੜ੍ਹੇ ਕੁ ਮੋਤੀ ਤਾਂ ਲੈ ਜਾਹ, ਬਥੇਰੇ ਨੇ ਮੇਰੇ ਕੋਲ, ਤੂੰ ਕਿਹੜਾ ਰੋਜ਼ ਰੋਜ ਆਉਣੈਨਾਂਹ ਨਾਂਹ ਕਰਦੀ ਹਲਦੀ ਨੂੰ ਸਮੁੰਦਰ ਨੇ ਝੋਲੀ ਭਰ ਕੇ ਮੋਤੀ ਦਿੱਤੇਚੁੰਨੀ ਦੇ ਪੱਲੇ ਬੰਨ੍ਹੇ, ਝੋਲੇ ਵਿੱਚ ਪਾਏ, ਜੇਬਾਂ ਭਰ ਲਈਆਂ, ਪੀਪਾ ਭਰ ਗਿਆਸਮੁੰਦਰ ਨੂੰ ਸਲਾਮ ਕਰਕੇ ਅੱਗੇ ਤੁਰੀ

ਬੇਰੀ ਕੋਲੋਂ ਦੀ ਲੰਘਣ ਲੱਗੀ ਤਾਂ ਬੇਰੀ ਨੇ ਕਿਹਾ- ਕਿਉਂ ਹਲਦੀ ਬਾਈ, ਦੂਰੀ ਕਿਸ ਗੱਲੋਂ? ਦੇਖ ਤਾਂ ਸਹੀ ਮੇਰੇ ਬੇਰ ਪੱਕ ਗਏਜੀ ਭਰਕੇ ਖਾ, ਬਚਦੇ ਨਾਲ ਲੈ ਜਾਹਲਦੀ ਨੇ ਬੇਰੀ ਦੀ ਛਾਂ ਹੇਠ ਊਠ ਬਿਠਾ ਦਿੱਤਾਬੇਰ ਖਾਧੇ, ਨਾਲ ਲਿਜਾਣ ਵਾਸਤੇ ਬੰਨ੍ਹ ਲਏਬਚਦੇ ਊਠ ਨੂੰ ਖੁਆ ਦਿੱਤੇਜੱਫੀ ਪਾ ਕੇ ਬੇਰੀ ਤੋਂ ਵਿਦਾਇਗੀ ਮੰਗੀ

ਚੁੱਲ੍ਹੇ ਕੋਲੋਂ ਦੀ ਲੰਘਣ ਲੱਗੀ ਤਾਂ ਚੁੱਲ੍ਹੇ ਨੇ ਕਿਹਾ- ਹਲਦੀ ਬਾਈ, ਮੇਰੇ ਕੋਲ ਇਹ ਸੋਨੇ ਦੀ ਕੜਾਹੀ ਫਾਲਤੂ ਪਈ ਹੈਮੈਂ ਕੀ ਕਰਨੀ ਹੋਈ? ਤੂੰ ਲੈ ਜਾਹਲਦੀ ਨੇ ਕੜਾਹੀ ਚੁੱਕੀ, ਸ਼ੁਕਰਾਨਾ ਕੀਤਾ ਤੇ ਅੱਗੇ ਤੁਰ ਪਈਸਾਹਮਣੇ ਪਿੰਡ ਦਿਸਿਆ, ਹਲਦੀ ਨੇ ਊਠ ਭਜਾ ਲਿਆਖੱਡੇ ਲਾਗਿਓਂ ਲੰਘਣ ਲੱਗੀ ਤਾਂ ਖੱਡੇ ਨੇ ਕਿਹਾ- ਦੂਰ ਦੂਰ ਦੀ ਕਿਉਂ ਜਾ ਰਹੀ ਹੈਂ ਹਲਦੀ ਭੈਣ? ਕੋਈ ਗਹਿਣਾ ਗੱਟਾ ਤਾਂ ਲੈ ਜਾ, ਬਥੇਰੇ ਪਏ ਨੇ, ਆਪ ਪਹਿਨੀ, ਸਹੇਲੀਆਂ ਵਿੱਚ ਵੰਡੀਂਖੱਡੇ ਤੋਂ ਗਹਿਣੇ ਲੈ ਕੇ ਹਲਦੀ ਅੱਗੇ ਚੱਲ ਪਈ

ਬਿੱਲੀ ਮਿਲ ਗਈਬਿੱਲੀ ਨੇ ਕਿਹਾ- ਹਲਦੀ ਭੈਣ ਮੇਰੇ ਕੋਲ ਟੋਕਰੀਆਂ ਮੇਵਿਆਂ ਦੀਆਂ ਭਰੀਆਂ ਪਈਆਂ ਨੇਆਪ ਖਾ ਤੇ ਸਹੇਲੀਆਂ ਨੂੰ ਖੁਆ

ਪਿੰਡ ਪੁੱਜ ਕੇ ਊਠ ਬੁੱਕਿਆਰੌਲਾ ਪੈ ਗਿਆ, ਹਲਦੀ ਆ ਗਈ, ਹਲਦੀ ਆ ਗਈਸਾਰਾ ਪਿੰਡ ਮਿਲਣ ਆਇਆਊਠ ਬਿਠਾ ਕੇ ਉੱਤਰੀ ਤੇ ਸਭ ਨੂੰ ਮਿਲੀਲੰਮੇ ਕਾਲ ਬਾਦ ਮੀਂਹ ਪੈਣ ’ਤੇ ਜਿਵੇਂ ਲੋਕ ਖੁਸ਼ ਹੁੰਦੇ ਹਨ, ਹਲਦੀ ਨੂੰ ਮਿਲ ਕੇ ਉਸ ਤਰ੍ਹਾਂ ਖੁਸ਼ ਹੋਏ

ਹਲਦੀ ਬਾਈ ਇਕੱਲੇ ਇਕੱਲੇ ਘਰ ਜਾ ਜਾ ਚੀਜ਼ਾਂ ਵੰਡ ਆਈਹੀਰੇ ਮੋਤੀ ਵੰਡੇ, ਬੇਰ ਵੰਡੇ, ਮੇਵੇ ਵੰਡੇ, ਘਿਉਰ ਵੰਡਿਆ, ਫਿਰ ਕਿਤੇ ਕੰਮ ਮੁਕਾ ਕੇ ਆਪਣੇ ਘਰ ਵੱਲ ਚੱਲੀਪਿੰਡ ਨੇ ਕਿਹਾ- ਹਲਦੀ ਬਾਈ ਵਰਗੀ ਧੀ ਨਾ ਹੋਈ, ਨਾ ਹੋਏਗੀ

ਹਲਦੀ ਨੂੰ ਇੰਨਾ ਲਾਡ ਪਿਆਰ, ਇੰਨਾ ਮਾਣ ਸਨਮਾਨ ਮਿਲਦਾ ਦੇਖ ਕੇ ਸੁੰਢ ਦੀ ਗੱਠੀ ਦਾ ਗੁੱਸਾ ਅਸਮਾਨੇ ਚੜ੍ਹ ਗਿਆਤੌਲੇ ਵਾਂਗ ਮੂੰਹ ਫੁਲਾ ਲਿਆਅੱਖਾਂ ਦੀਆਂ ਪੁਤਲੀਆਂ ਵਿੱਚੋਂ ਚੰਗਿਆੜੀਆਂ ਨਿਕਲਣ ਲੱਗੀਆਂਕਿਸੇ ਨਾਲ ਕੋਈ ਗੱਲ ਨਹੀਂ ਕੀਤੀਹਲਦੀ ਤੋਂ ਕੋਈ ਚੀਜ਼ ਨਹੀਂ ਲਈ, ਨਾ ਹੀਰੇ ਮੋਤੀ, ਨਾ ਬੇਰ, ਨਾ ਮੇਵੇ, ਨਾ ਘਿਉਰ ਨਾ ਗਹਿਣਾ ਗੱਟਾਕੱਛ ਵਿੱਚ ਦੋ ਚਾਰ ਕੱਪੜੇ ਲਏ, ਪੈਰ ਪਟਕ ਕੇ ਮਾਂ ਨੂੰ ਕਹਿੰਦੀ- ਮੈਂ ਚੱਲੀ ਆਂ ਨਾਨਕੇਹਲਦੀ ਫਲਦੀ ਤੋਂ ਵਧੀਕ ਸਮਾਨ ਨਾ ਲੈ ਕੇ ਆਵਾਂ, ਮੇਰਾ ਨਾਮ ਬਦਲ ਦੇਈਂ ਬੇਸ਼ਕ

ਕਿਸੇ ਨੂੰ ਪਤਾ ਵੀ ਨਾ ਲੱਗਾ ਸੁੰਢ ਕਦੋਂ ਨਾਨਕੇ ਗਈ ਪਰ ਜਦੋਂ ਪਤਾ ਲੱਗਾ ਪਿੰਡ ਬੜਾ ਖੁਸ਼ ਹੋਇਆਜਿਵੇਂ ਸਰਾਪ ਉੱਤਰ ਗਿਆ ਹੋਵੇ, ਕਹਿੰਦੇ- ਜੇ ਨਾ ਈ ਮੁੜੇ ਤਾਂ ਚੰਗਾ ਹੈ ਜਿਸ ਦੀ ਘਰ ਵਿੱਚ ਕਦਰ ਨਹੀਂ, ਉਹ ਬਾਹਰ ਕੀ ਖੱਟੀ ਖੱਟੇਗੀ? ਪਿੰਡੋਂ ਬਾਹਰ ਨਿਕਲੀ ਹੀ ਸੀ ਕਿ ਟਿੱਬੇ ਦਾ ਖੱਡਾ ਮਿਲਿਆ, ਕਹਿੰਦਾ- ਸੁੰਢ ਭੈਣ, ਮੇਰੇ ਅੰਦਰ ਕੂੜਾ ਭਰ ਗਿਆ ਹੈ, ਸਾਫ ਈ ਕਰ ਦੇ

ਸੁੰਢ ਗੁੱਸੇ ਨਾਲ ਬੋਲੀ- ਮੈਂਨੂੰ ਕੋਈ ਹਲਦੀ ਫਲਦੀ ਨਾ ਸਮਝਮੈਂ ਹਾਂ ਸੇਠਜ਼ਾਦੀ ਸੁੰਢ, ਮਰੀਜ਼ਾਂ ਦੇ ਦੁੱਖ ਦੂਰ ਕਰਨ ਵਾਲੀ, ਮਹਿਲਾਂ ਵਿੱਚ ਸੌਣ ਵਾਲੀ, ਭੰਗਣ ਨਹੀਂ ਕਿ ਤੇਰਾ ਕਚਰਾ ਢੋਂਦੀ ਫਿਰਾਂਹਿੰਮਤ ਹੈ ਤਾਂ ਨੌਕਰ ਰੱਖ, ਨਹੀਂ ਤਾਂ ਫਿਰ ਕਿਸਮਤ ਨੂੰ ਰੋਅੱਗੇ ਗਈ ਚੁੱਲ੍ਹਾ ਮਿਲਿਆ, ਕਿਹਾ- ਸੁੰਢ ਭੈਣ, ਮੇਰੀ ਰਾਖ ਈ ਕੱਢ ਜਾਸੁੰਢੇ ਗੁੱਸੇ ਵਿੱਚ ਬੋਲੀ- ਮੈਂ ਕੋਈ ਹਲਦੀ ਫਲਦੀ ਨਹੀਂ ਤੇਰੀ ਵਗਾਰ ਕਰਾਂਮੈਂ ਹਾਂ ਸੇਠਜ਼ਾਦੀ ਸੁੰਢ, ਕੰਮ ਆਉਣ ਵਾਲੀ ਦਵਾਈ, ਮਹਿਲਾਂ ਵਿੱਚ ਸੌਣ ਵਾਲੀਪੈਸੇ ਨੇ ਤਾਂ ਨੌਕਰ ਰੱਖ, ਨਹੀਂ ਕਰਮਾਂ ਨੂੰ ਰੋ

ਅੱਗੇ ਗਈ ਬਿੱਲੀ ਮਿਲੀ ਕਿਹਾ- ਸੁੰਢ ਭੈਣ, ਮੇਰੀਆਂ ਜੂੰਆਂ ਕੱਢ ਕੇ ਸਿਰ ਗੁੰਦ ਦੇਗੁੱਸੇ ਵਿੱਚ ਸੁੰਢ ਬੋਲੀ- ਮੈਂਨੂੰ ਹਲਦੀ ਫਲਦੀ ਨਾ ਸਮਝ, ਮੈਂ ਕੋਈ ਨੈਣ ਤਾਂ ਨੀ ਤੇਰਾ ਸਿਰ ਗੁੰਦਾਂਤਾਕਤ ਹੈ ਤਾਂ ਨੌਕਰ ਰੱਖ, ਨਹੀਂ ਰੋ ਕਰਮਾਂ ਨੂੰ

ਚਲੋ ਚਾਲ, ਚਲੋ ਚਾਲ ਚੱਲਦਿਆਂ ਬੇਰੀ ਮਿਲੀ, ਉਸ ਨੇ ਕਿਹਾ- ਸੁੰਢ ਭੈਣ, ਮੇਰੇ ਕੰਡੇ ਈ ਚੁਗ ਜਾਸੁੰਢ ਗੁੱਸੇ ਵਿੱਚ ਬੋਲੀ- ਉਹ ਕੋਈ ਹਲਦੀ ਫਲਦੀ ਹੋਏਗੀ ਕੰਡੇ ਚੁਗਣ ਵਾਲੀਮੈਂ ਹਾਂ ਦੁੱਖ ਦੂਰ ਕਰਨ ਵਾਲੀ ਦਵਾਈ, ਮਹਿਲਾਂ ਵਿੱਚ ਸੌਣ ਵਾਲੀ, ਕੰਮੀ ਨਹੀਂ ਕਿ ਕੰਡੇ ਬੁਹਾਰਾਂਨੌਕਰ ਰੱਖ, ਨਹੀਂ ਰੋ ਕਰਮਾਂ ਨੂੰ

ਅੱਗੇ ਗਈ ਸਮੁੰਦਰ ਮਿਲਿਆ- ਸੁੰਢ ਭੈਣ, ਕਿਨਾਰਿਆਂ ਤੋਂ ਮੇਰਾ ਚਿੱਕੜ ਸਾਫ ਕਰ ਦੇਹਸੁੰਢ ਬੋਲੀ- ਕਿਉਂ? ਸ਼ੂਦਰ ਹਾਂ ਮੈਂ ਚਿੱਕੜ ਸਾਫ ਕਰਾਂ? ਜੇਬ ਵਿੱਚ ਪੈਸੇ ਨੇ ਤਾਂ ਨੌਕਰ ਰੱਖ, ਨਹੀਂ ਫਿਰ ਰੋ ਕਰਮਾਂ ਨੂੰ

ਤੁਰਦੇ ਤੁਰਦੇ ਊਠ ਮਿਲਿਆ ਕਿਹਾ- ਸੁੰਢ ਬੀਬੀ ਮੇਰੀਆਂ ਚਿੱਚੜੀਆਂ ਚੁਗ ਜਾ, ਤੰਗ ਕਰਦੀਆਂ ਨੇਗੁਸੈਲੀ ਸੁੰਢ ਬੋਲੀ- ਤੇਰੀ ਔਕਾਤ ਕੀ ਹੈਚਿੱਚੜੀਆਂ ਲੱਗੀਆਂ ਨੇ ਤਾਂ ਤੇਰੇ ਕਰਮ ਫੁੱਟੇ ਹੋਏ ਨੇ, ਮੈਂ ਕੀ ਕਰਾਂ? ਹਿੰਮਤ ਹੈ ਤਾਂ ਨੌਕਰ ਰੱਖ ਲੈ, ਨਹੀਂ ਤਾਂ ਰੋ ਕਿਸਮਤ ਨੂੰ

ਜਿਹੋ ਜਿਹੇ ਲੱਛਣ ਸਨ, ਨਾਨਕੇ ਕਿਸੇ ਨੇ ਉਸ ਨਾਲ ਚੱਜ ਦੀ ਗੱਲ ਵੀ ਨਹੀਂ ਕੀਤੀਬੋਲਦੀ ਤਾਂ ਜ਼ਹਿਰ ਉਗਲਦੀਜਿਸ ਨੂੰ ਜੀ ਕਰਦਾ ਫਿਟਕਾਰਦੀ, ਦੁਰਕਾਰਦੀਛੋਟੇ ਵੱਡੇ ਦੀ ਕੋਈ ਇੱਜ਼ਤ ਨਹੀਂਦਿਨ ਭਰ ਲੜਦੀਉਲਾਂਭੇ ਆਉਣ ਲੱਗੇ ਤਾਂ ਨਾਨਕਿਆਂ ਨੇ ਜਬਰਨ ਵਾਪਸ ਤੋਰ ਦਿੱਤੀਕੋਈ ਸੁਗਾਤ ਨਾ ਦਿੱਤੀ, ਖਾਲੀ ਹੱਥ ਆਈ, ਖਾਲੀ ਵਾਪਸ ਚੱਲੀਪਿੰਡ ਕਿਸੇ ਦੀ ਕੋਈ ਜੁੱਤੀ ਵੀ ਉਸ ਨੂੰ ਮਿਲਣ ਨਾ ਆਈਜਿਸ ਨੂੰ ਪਤਾ ਲਗਦਾ ਚਲੀ ਗਈ, ਖੁਸ਼ ਹੋ ਕੇ ਕਹਿੰਦਾ- ਪਾਪ ਲੱਥਾ, ਸ਼ੁਕਰ ਹੈਮਾਂ ਨੇ ਇਹਨੂੰ ਜੰਮ ਕੇ ਕਸ਼ਟ ਈ ਕੱਟਿਆ, ਪੱਥਰ ਜੰਮ ਦਿੰਦੀ ਕੰਧ ਵਿੱਚ ਚਿਣ ਲੈਂਦੇ

ਕਾਠੀ ਸਜੀ ਸਜਾਈ, ਰਸਤੇ ਵਿੱਚ ਉਹੀ ਊਠ ਮਿਲਿਆਲੰਬੇ ਲੰਬੇ ਕਦਮ ਭਰਦੀ ਊਠ ਨੇੜੇ ਗਈ, ਊਠ ਨੇ ਜ਼ੋਰ ਦੀ ਲੱਤ ਮਾਰੀਸੁੰਢ ਲੋਟਣੀਆਂ ਖਾ ਗਈਕੱਪੜੇ ਝਾੜ ਕੇ ਖੜ੍ਹੀ ਹੋਈਊਠ ਨੇ ਕਿਹਾ- ਚਿੱਚੜੀਆਂ ਚੁਗਣ ਵੇਲੇ ਤੈਨੂੰ ਮੌਤ ਪੈਂਦੀ ਸੀ, ਹੁਣ ਝੂਟੇ ਲੈਣੇ, ਪਹਿਲਾਂ ਮੂੰਹ ਤਾਂ ਧੋ ਕੇ ਆ

ਸਮੁੰਦਰ ਲਾਗਿਓਂ ਲੰਘੀ, ਦੇਖਿਆ ਕਿਨਾਰਿਆਂ ਤੇ ਹੀਰੇ ਮੋਤੀ ਤਾਰਿਆਂ ਵਾਂਗ ਲਿਸ਼ਕ ਰਹੇ ਹਨਦਿਲ ਲਲਚਾ ਗਿਆਲੰਮੀਆਂ ਲੰਮੀਆਂ ਪੁਲਾਘਾਂ ਭਰਦੀ ਆਈ, ਹੀਰੇ ਮੋਤੀ ਚੁਗਣ ਲੱਗੀ, ਉੱਠੀ ਜਬਰਦਸਤ ਛੱਲ, ਹੀਰੇ ਮੋਤੀ ਤਾਂ ਹੱਥੋਂ ਛੁਟੇ ਹੀ, ਲੱਗੀ ਡੁਬਕੀਆਂ ਖਾਣਸਮੁੰਦਰ ਨੇ ਕਿਹਾ- ਚਿੱਕੜ ਸਾਫ ਕਰਨ ਵੇਲੇ ਤੈਨੂੰ ਮੌਤ ਪੈਂਦੀ ਸੀ ਹੁਣ ਹੀਰੇ ਮੋਤੀ ਲੈਣ ਲਈ ਮੂੰਹ ਧੋ ਲਿਆ?

ਬੇਰੀ ਕੋਲੋਂ ਲੰਘੀ, ਦੇਖਿਆ, ਲਾਲ ਸੂਹੇ ਬਰੇ ਪੱਕੇ ਹੋਏ, ਟਾਹਣੀਆਂ ਝੁਕੀਆਂ ਹੋਈਆਂਲਾਲਚ ਆ ਗਿਆਲੰਮੀਆਂ ਡਿੰਘਾਂ ਭਰਦੀ ਬੇਰੀ ਕੋਲ ਗਈ, ਬੇਰ ਤੋੜਨ ਲੱਗੀ ਤਾਂ ਟਾਹਣੀ ਹੋਰ ਉੱਚੀ ਹੋ ਗਈਸੁੰਢ ਦੀ ਚੁੰਨੀ ਕੰਡਿਆਂ ਨੇ ਪਾੜ ਦਿੱਤੀ, ਹੱਥ ਛਿੱਲੇ ਗਏ, ਥਾਂ ਥਾਂ ਕੰਡੇ ਚੁੱਭੇਬੇਰੀ ਨੇ ਕਿਹਾ- ਕੰਡੇ ਚੁਗਣ ਵੇਲੇ ਤੈਨੂੰ ਮੌਤ ਪੈਂਦੀ ਸੀ, ਹੁਣ ਮਿੱਠੇ ਬੇਰ ਖਾਣ ਵਾਸਤੇ ਮੂੰਹ ਧੋ ਆਈ?

ਬਿੱਲੀ ਕੋਲੋਂ ਲੰਘੀ, ਦੇਖਿਆ ਉਸ ਕੋਲ ਪਰਾਤ ਮੇਵਿਆਂ ਦੀ ਭਰੀ ਪਈ ਹੈਲੰਮੇ ਲੰਮੇ ਕਦਮੀ ਤੁਰਕੇ ਆਈ, ਹੱਥ ਮੇਵਿਆਂ ਨੂੰ ਪਾਇਆ ਹੀ ਸੀ ਕਿ ਬਿੱਲੀ ਨੇ ਨਹੁੰਦਰਾਂ ਨਾਲ ਮੂੰਹ ਨੋਚ ਦਿੱਤਾਘੱਗਰੀ ਪਾੜ ਦਿੱਤੀਬਿੱਲੀ ਨੇ ਕਿਹਾ- ਸਿਰ ਗੁੰਦਣ ਵੇਲੇ ਤੈਨੂੰ ਮੌਤ ਪੈਂਦੀ ਸੀ ਹੁਣ ਮੇਵੇ ਖਾਣ ਲਈ ਮੂੰਹ ਧੋ ਕੇ ਆ ਗਈ?

ਚੁੱਲ੍ਹੇ ਕੋਲ ਦੀ ਲੰਘੀ ਤਾਂ ਦੇਖਿਆ ਸੋਨੇ ਦੀ ਕੜਾਹੀ ਵਿੱਚ ਘਿਉਰ ਤਲੇ ਜਾ ਰਹੇ ਸਨਜੀਭ ’ਤੇ ਪਾਣੀ ਆ ਗਿਆਘਿਉਰ ਕੱਢਣ ਲੱਗੀ ਤਾਂ ਘਿਉ ਖੌਲ ਪਿਆ, ਹੱਥ ਜਲ ਗਏ, ਕੱਪੜੇ ਥੰਧੇ ਹੋ ਗਏਬਾਹਾਂ ’ਤੇ ਛਾਲੇ ਪੈ ਗਏਚੁੱਲ੍ਹਾ ਬੋਲਿਆ- ਰਾਖ ਸਾਫ ਕਰਨ ਵੇਲੇ ਤੈਨੂੰ ਮੌਤ ਪੈਂਦੀ ਸੀ, ਹੁਣ ਘਿਉਰ ਖਾਣ ਵੇਲੇ ਮੂੰਹ ਧੋ ਕੇ ਆ ਗਈ?

ਖੱਡੇ ਕੋਲੋਂ ਦੀ ਲੰਘਣ ਲੱਗੀ, ਦੇਖਿਆ ਸੋਨੇ ਦੇ ਗਹਿਣੇ ਜਗਮਗਾ ਰਹੇ ਹਨਮਨ ਲਲਚਾਇਆਲੰਮੀਆਂ ਲੰਮੀਆਂ ਡਿੰਘਾਂ ਭਰਦੀ ਹੋਈ ਗਈ ਤੇ ਗਹਿਣਿਆਂ ਨੂੰ ਹੱਥ ਪਾਇਆ, ਛੁਹਣ ਦੀ ਦੇਰ ਹੀ ਸੀ ਕਿ ਜਬਰਦਸਤ ਵਰੋਲਾ ਉੱਠਿਆਸੁੰਢ ਦੇ ਕੱਪੜੇ, ਮੂੰਹ, ਸਿਰ, ਰੇਤ ਨਾਲ ਭਰ ਗਏਭੂਤਨੀ ਲੱਗਣ ਲੱਗੀ

ਅੱਖਾਂ ਮਲਦੀ, ਰੋਂਦੀ ਕੁਰਲਾਂਦੀ ਘਰ ਪਹੁੰਚੀਨਾ ਕਿਸੇ ਨਾਲ ਬਾਤ ਕੀਤੀ ਨਾ ਕਿਸੇ ਨਾਲ ਚੀਤ ਚੁੱਪ ਚਾਪ ਚੁੰਨੀ ਨਾਲ ਮੂੰਹ ਸਿਰ ਵਲ੍ਹੇਟ ਕੇ ਪੈ ਗਈਘਰਦਿਆਂ ਨੇ ਬਥੇਰੀ ਪੁੱਛ ਗਿਛ ਕੀਤੀ, ਮੂੰਹ ਵਿੱਚੋਂ ਇੱਕ ਬੋਲ ਨਹੀਂ ਨਿਕਲਿਆਰਾਤ ਭਰ ਡੁਸਕਦੀ ਰਹੀ, ਰੋਂਦੀ ਰਹੀਲੋਕ ਆ ਆ ਕੇ ਪੁੱਛਦੇ- ਕੀ ਲਿਆਈ ਹੈਂ ਕੁੜੀਏ? ਸੁੰਢ ਉਨ੍ਹਾਂ ਨੂੰ ਖੂਬ ਗਾਲ੍ਹਾਂ ਕੱਢਦੀ, ਲੋਕ ਖੂਬ ਹੱਸਦੇ, ਖਿੱਲੀ ਉਡਾਉਂਦੇ

ਇੰਨੀ ਮੇਰੀ ਬਾਤ ਉੱਤੋਂ ਪੈ ਗਈ ਰਾਤ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2036)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਡਾ. ਹਰਪਾਲ ਸਿੰਘ ਪੰਨੂ

ਡਾ. ਹਰਪਾਲ ਸਿੰਘ ਪੰਨੂ

Phone: (91 - 94642 - 51454)
Email: (harpalsinghpannu@gmail.com)

More articles from this author