HarpalSPannu7ਆਪਣੀਆਂ ਪੋਥੀਆਂ ਚੁੱਕ ਕੇ ਤਿੱਤਰ ਹੋ ਜਾ। ਚੰਗੇ ਭਲੇ ਸੁਖੀ ਵਸਦੇ ਪਰਵਾਰ ਵਿੱਚ ...
(9 ਸਤੰਬਰ 2019)

 

ਮਹਿੰਦਰਾ ਕਾਲਜ ਪੜ੍ਹਦਿਆਂ ਮਾਈ ਕੀ ਸਰਾਂ ਨੇੜੇ ਦਸ ਰੁਪਏ ਮਹੀਨਾ ਚੁਬਾਰਾ ਕਿਰਾਏ ਉੱਤੇ ਮਿਲ ਗਿਆਨਾਲ ਲਗਦੀ ਰਸੋਈ ਹੈਗੀ ਤਾਂ ਸੀ ਪਰ ਵਿਧਵਾ ਮਾਲਕਣ ਨੇ ਉਸ ਵਿੱਚ ਪਾਥੀਆਂ ਭਰ ਰੱਖੀਆਂ ਸਨਉਸ ਦਾ ਪੁੱਤ ਕਰਮਾ ਮੇਰਾ ਹਾਣੀ ਮੇਰਾ ਜਮਾਤੀ ਸੀਮੈਂ ਮਾਤਾ ਨੂੰ ਕਿਹਾ, ਇਹ ਰਸੋਈ ਵੀ ਮੈਨੂੰ ਦੇ ਦੇਕਮਰੇ ਵਿੱਚ ਖਾਣ ਪੀਣ ਦੀਆਂ ਚੀਜਾਂ ਦਾ ਘੜਮੱਸ ਬੁਰਾ ਲਗਦਾ ਹੈ, ਖਲਾਰਾ ਸਾਂਭਿਆ ਜਾਊ

ਉਹ ਕਹਿੰਦੀ, ਮੇਰੀਆਂ ਪਾਥੀਆਂ ਦਾ ਕੀ ਬਣੂੰ? ਮੈਂ ਕਿਹਾ, ਇੱਥੇ ਕੱਢ ਕੇ ਬਾਹਰ ਰੱਖ ਦਿੰਨਾਉਹ ਕਹਿੰਦੀ, ਮੀਂਹ ਕਣੀ ਆ ਗਈ, ਭਿੱਜ ਜਾਣਗੀਆਂਮੈਂ ਕਿਹਾ, ਮੀਂਹ ਆਉਣਸਾਰ ਮੈਂ ਅੰਦਰ ਕਰ ਲਿਆ ਕਰੂੰਉਹ ਕਹਿੰਦੀ, ਵਾਅਦਾ? ਮੈਂ ਕਿਹਾ, ਵਾਅਦਾਜੇ ਕਿਰਾਇਆ ਹੀ ਭਰਨਾ ਸੀ ਤਾਂ ਪਾਥੀਆਂ ਸਾਂਭਣ ਦੀ ਮੇਰੀ ਜ਼ਿਮੇਵਾਰੀ ਕਿਉਂ? ਪਰ ਉਦੋਂ ਵੀ ਪਤਾ ਸੀ ਧਾਰਾ 370 ਵਾਂਗੂੰ ਵਾਅਦੇ ਸ਼ੀਸ਼ੇ ਦੇ ਖਿਡੌਣੇ ਵਾਂਗ ਟੁੱਟਣ ਲਈ ਹੋਇਆ ਕਰਦੇ ਨੇਵਾਅਦਾ ਕਰ ਦਿੱਤਾਉਹ ਕਹਿੰਦੀ, ਚੱਲ ਠੀਕ ਐ ਫਿਰ, ਪਰ ਇਹਦੇ ਦੋ ਰੁਪਈਏ ਮਹੀਨਾ ਹੋਰ ਦੇਣੇ ਪੈਣਗੇਮੈਂ ਕਿਹਾ, ਠੀਕਸੋ ਕਿਚਨ ਕਮ ਰੂਮ ਦੇ ਮੈਂ 12 ਰੁਪਏ ਮਹੀਨਾ ਕਿਰਾਇਆ ਦਿੰਦਾ

ਉਸੇ ਘਰ ਦੇ ਦੂਜੇ ਕਮਰੇ ਵਿੱਚ ਆਪਣੀ ਬੀਵੀ ਸਮੇਤ ਇੱਕ ਹੋਰ ਕਿਰਾਏਦਾਰ ਰੁਲਦੂ ਰਹਿੰਦਾ ਸੀਰੁਲਦੂ ਮਹਿੰਦਰਾ ਕਾਲਜ ਵਿੱਚ ਸਫਾਈ ਸੇਵਕ, ਸਰਕਾਰੀ ਮੁਲਾਜ਼ਮਭਲਾ ਲੋਕਕਦੀ ਕਦਾਈਂ ਆਪਣੇ ਸਾਈਕਲ ਦੇ ਕੈਰੀਅਰ ਉੱਪਰ ਬਿਠਾ ਕੇ ਮੈਨੂੰ ਕਾਲਜ ਤੱਕ ਲੈ ਜਾਂਦਾਉਹਦੀ ਇੱਕ ਆਦਤ ਬੜੀ ਬੁਰੀ ਸੀਉਹ ਘਰ ਆ ਕੇ ਆਪਣੀ ਪਤਨੀ ਨੂੰ ਖੂਬ ਡਾਂਟਦਾ - ਆਹ ਖੂੰਜੇ ਵਿੱਚ ਰੇਤ ਕਿਉਂ ਦਿੱਸ ਰਿਹਾ ਹੈ? ਅਹੁ ਜਾਲਾ ਕਿਉਂ ਨੀ ਉਤਾਰਦੀ? ਉਹ ਕਹਿੰਦੀ, ਦਿਸਿਆ ਨੀਂ ਉਹ ਕਹਿੰਦਾ, ਮੈਂਨੂੰ ਦਿੱਸ ਜਾਂਦਾ ਹੈ, ਤੈਨੂੰ ਕਿਉਂ ਨੀਂ ਦਿਸਿਆ?...

ਇੱਕ ਦਿਨ ਮੈਂ ਕਮਰੇ ਦੇ ਬਾਹਰ ਬੈਠਾ ਪ੍ਰਿੰਸੀਪਲ ਦੇ ਨਾਮ ਮੈਂ ਫੀਸ ਮੁਆਫੀ ਦੀ ਅਰਜ਼ੀ ਲਿਖ ਰਿਹਾ ਸੀ ਕਿ ਮਾਈ ਕਿਰਾਇਆ ਲੈਣ ਆ ਗਈਮੈਂ ਕਿਹਾ, ਆਹ ਅਰਜ਼ੀ ਲਿਖ ਲੈਣ ਦੇ, ਦੇ ਦਿਊਂਗਾਉਹ ਕਹਿੰਦੀ, ਕਾਹਦੀ ਅਰਜ਼ੀ ਲਿਖਦੈਂ? ਮੈਂ ਕਿਹਾ, ਫੀਸ ਮੁਆਫੀ ਦੀਕਹਿੰਦੀ, ਕਰਮੇ ਦੀ ਅਰਜ਼ੀ ਵੀ ਲਿਖ ਦੇ, ਇਹਦੀ ਹਾਲਤ ਕਿਹੜਾ ਤੈਥੋਂ ਚੰਗੀ ਐ? ਮੈਂ ਕਿਹਾ, ਮੈਂਨੂੰ ਅਰਜ਼ੀ ਲਿਖ ਲੈਣ ਦੇਇਹਨੂੰ ਦੇਖ ਕੇ ਉਹ ਲਿਖ ਲਊਉਹ ਕਹਿੰਦੀ, ਜੇ ਤੂੰ ਈ ਲਿਖ ਦੇਵੇਂ, ਇਹਦੇ ਵਿੱਚ ਕਿਹੜਾ ਬਾਹਲਾ ਜੋਰ ਲਗਦੈ? ਮੈਂ ਉਹਨੂੰ ਆਪਣੀ ਲਿਖੀ ਜਾ ਰਹੀ ਅਰਜ਼ੀ ਦਿਖਾ ਕੇ ਕਿਹਾ, ਆਹ ਮੇਰੀ ਲਿਖਾਈ ਤਾਂ ਦੇਖ, ਮੋਤੀ ਪਰੋਏ ਪਏ ਨੇਕਿਸੇ ਅਮੀਰ ਦੀ ਲਿਖਤ ਲਗਦੀ ਐਗਰੀਬਾਂ ਦੀ ਹਰੇਕ ਚੀਜ਼ ਫਟੀ ਪੁਰਾਣੀ ਬੋਦੀ ਦਿੱਸਣੀ ਚਾਹੀਦੀ ਐ, ਤਾਂ ਫੀਸ ਮੁਆਫ ਹੋਊਅੱਗੇ ਤੇਰੀ ਮਰਜ਼ੀਮਾਈ ਕਹਿੰਦੀ, ਤੇਰੀ ਗੱਲ ਮੈਂਨੂੰ ਸਮਝ ਨੀਂ ਆਈਮੈਂ ਕਿਹਾ, ਅੰਗਰੇਜ਼ੀ ਵਿੱਚ ਇਹਨੂੰ ਲਾਅ ਆਫ ਕੋਸਮਿਕ ਲੇਜ਼ੀਨੈੱਸ ਕਹਿੰਦੇ ਨੇ, ਪੰਜਾਬੀ ਵਿੱਚ ਕਹਾਂਗੇ ਸੁਸਤੀ ਦਾ ਬ੍ਰਹਿਮੰਡੀ ਵਿਧਾਨ

ਅਰਜ਼ੀਆਂ ਦੇਣ ਵਾਲਿਆਂ ਦੀ ਇੰਟਰਵਿਊ ਹੋਈ, ਜਿਨ੍ਹਾਂ ਦੀ ਫੀਸ ਮੁਆਫ ਹੋਈ, ਉਨ੍ਹਾਂ ਦੇ ਨਾਵਾਂ ਦੀ ਲਿਸਟ ਨੋਟਿਸ ਬੋਰਡ ਉੱਪਰ ਲੱਗ ਗਈਕਰਮਾਂ ਵਾਲੇ ਆਪੋ ਆਪਣੇ ਨਾਮ ਦੇਖ ਕੇ ਬਾਗੋ ਬਾਗਮੇਰੀ ਫੀਸ ਮੁਆਫ ਹੋ ਗਈ, ਕਰਮੇ ਦੀ ਨਾ ਹੋਈਕਰਮੇ ਦੀ ਮਾਂ ਉਹਨੂੰ ਝਿੜਕਾਂ ਦੇਣ ਲੱਗ ਪਈ, ‘ਤੈਨੂੰ ਚੱਜ ਨਾਲ ਗੱਲ ਕਰਨੀ ਓ ਨੀਂ ਆਉਂਦੀ ਵੇ ਨਿਕਰਮਿਆਂਤੂੰ ਦੱਸਣਾ ਸੀ ਉਨ੍ਹਾਂ ਨੂੰ ਬਈ ਮੇਰਾ ਬਾਪੂ ਮਰ ਗਿਆ ਹੋਇਐ? ਦੱਸਿਆ ਨੀ?’

ਕਰਮਾ ਕਹਿੰਦਾ, ‘ਦੱਸਿਆ ਸੀ। ਉੱਥੇ ਬੜਿਆਂ ਦੇ ਬਾਪ ਮਰੇ ਹੋਏ ਸਨਮੇਰਾ ਤਾਂ ਇੱਕ ਬਾਪੂ ਮਰਿਐ, ਉੱਥੇ ਤਾਂ ਉਹ ਵੀ ਫਿਰਦੇ ਸਨ ਜਿਨ੍ਹਾਂ ਦੇ ਪੰਜ ਪੰਜ, ਸੱਤ ਸੱਤ ਬਾਪੂ ਮਰੇ ਹੋਏ ਸਨਮੇਰੀ ਕੀ ਸੁਣਵਾਈ ਹੋਣੀ ਸੀ ਉੱਥੇ? ਚੁੱਪ ਕਰ ਹੁਣ, ਭੁੱਖ ਲੱਗੀ ਐ, ਰੋਟੀ ਲਿਆ’...

ਇਕ ਦਿਨ ਰੁਲਦੂ ਫਿਰ ਪਤਨੀ ਦੀ ਕੀਤੀ ਸਫਾਈ ਵਿੱਚ ਨੁਕਸ ਕੱਢਦਾ ਹੋਇਆ ਉਹਦੀ ਝਾੜ-ਝੰਬ ਕਰਨ ਲੱਗ ਪਿਆ। ਮੈਨੂੰ ਗੁੱਸਾ ਆ ਗਿਆ, ਮੈਂ ਆਖ ਹੀ ਦਿੱਤਾ, “ਤੂੰ ਕਾਲਜ ਦੇ ਵੀਹ ਕਮਰੇ ਸਾਫ ਕਰਦੈਂ, ਇੱਥੇ ਨੀਂ ਤੈਥੋਂ ਦੋ ਝਾੜੂ ਲਾ ਹੁੰਦੇ?”

ਰੁਲਦੂ ਬਰਾਬਰ ਤੈਸ਼ ਵਿੱਚ ਆ ਗਿਆ, ਕਹਿੰਦਾ, “ਉੱਥੇ ਤਾਂ ਮੈਂ ਕੁੱਤੀ ਨੌਕਰੀ ਕਰਦਾਂ, ਸਮਝਿਆ? ਇੱਥੇ ਮਾਲਕ ਆਂਤੂੰ ਮੈਂਨੂੰ ਘਰ ਵਿੱਚ ਵੀ ਮਾਲਕੀ ਨੀ ਕਰਨ ਦਏਂਗਾ? ਆਪਣੀਆਂ ਪੋਥੀਆਂ ਚੁੱਕ ਕੇ ਤਿੱਤਰ ਹੋ ਜਾਚੰਗੇ ਭਲੇ ਸੁਖੀ ਵਸਦੇ ਪਰਵਾਰ ਵਿੱਚ ਲੱਗੈਂ ਕਲੇਸ ਪੁਆਣ। ਬੈਠੀਂ ਅੱਗੇ ਤੋਂ ਮੇਰੇ ਸਾਈਕਲ ’ਤੇ ...”

ਬੀ.ਏ. ਕਰਨਸਾਰ ਇੱਕ ਜਮਾਤੀ ਨੂੰ ਏਅਰ ਫੋਰਸ ਵਿੱਚ ਪਾਇਲਟ ਅਫਸਰ ਰੱਖ ਲਿਆ ਗਿਆਫੋਨ ਨਹੀਂ ਹੁੰਦੇ ਸਨ ਉਦੋਂ, ਉਸਦੀ ਚਿੱਠੀ ਆਈ ਲਿਖਿਆ ਸੀ - ਟਰੇਨਿੰਗ ਖਤਮ ਹੋ ਗਈ ਹੈਇੱਥੇ ਡੇਹਰਾਦੂਨ ਪਾਸਿੰਗ ਆਊਟ ਪਰੇਡ ਹੋਏਗੀਦੇਸ ਦਾ ਰਾਸ਼ਟਰਪਤੀ ਮੋਢਿਆਂ ਉੱਤੇ ਅਫਸਰੀ ਚਿਪਕਾਉਣ ਆਏਗਾਹਰੇਕ ਨੂੰ ਅਧਿਕਾਰ ਹੈ ਕਿ ਆਪਣੀ ਪਸੰਦ ਦੇ ਦੋ ਮਹਿਮਾਨ ਇਸ ਮੌਕੇ ਬੁਲਾ ਸਕਦਾ ਹੈਮੈਂ ਦੋਂਹ ਬੰਦਿਆਂ ਦੇ ਨਾਮ ਲਿਖਾ ਦਿੱਤੇ ਨੇਇੱਕ ਮੇਰਾ ਬਾਪੂ ਆਏਗਾ, ਦੂਜਾ ਤੂੰਠੀਕ ਹੈ? ਇੱਕ ਦਿਨ ਪਹਿਲਾਂ ਆ ਜਾਈਂਚੱਜ ਦੇ ਕੱਪੜੇ ਪਾਕੇ ਆਈਂਕਿਤੇ ਉਹੀ ਵਰਦੀ ਪਹਿਨ ਕੇ ਨਾ ਆ ਜੀਂ ਜਿਹੜੀ ਫੀਸ ਮੁਆਫੀ ਦੀ ਇੰਟਰਵਿਊ ਉੱਤੇ ਜਾਣ ਮੌਕੇ ਪਹਿਨਿਆ ਕਰਦਾ ਸੀ, ਓਕੇ? - ਓਕੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1730)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਡਾ. ਹਰਪਾਲ ਸਿੰਘ ਪੰਨੂ

ਡਾ. ਹਰਪਾਲ ਸਿੰਘ ਪੰਨੂ

Phone: (91 - 94642 - 51454)
Email: (harpalsinghpannu@gmail.com)

More articles from this author