HarpalSPannu7ਅਸ਼ਵਨੀ ਨੇ ਦੱਸਿਆ- ਅਹੁ ਮਾਰਕ ਟੱਲੀ ਫਿਰ ਰਹੇ ਹਨ ਆਪਣੀ ਬੀਵੀ ਸਮੇਤ ...
(19 ਅਕਤੂਬਰ 2018)

 

ਹਿਮਾਚਲ ਹਿੱਲਜ਼ ਕਸੌਲੀ ਦੇ ਆਰਮੀ ਕਲੱਬ ਵਿਚ ਹਰ ਸਾਲ ਉਕਤ ਮੇਲਾ ਸੱਤ ਸਾਲ ਤੋਂ ਭਰਦਾ ਆਉਂਦਾ ਹੈਇਸਦਾ ਮੁੱਖ ਮੇਜ਼ਬਾਨ ਖੁਸ਼ਵੰਤ ਸਿੰਘ ਦਾ ਬੇਟਾ ਰਾਹੁਲ ਸਿੰਘ ਹੁੰਦਾ ਹੈਮੇਲੇ ਦੀਆਂ ਖਬਰਾਂ ਕਈ ਵਾਰ ਪੜ੍ਹੀਆਂ ਸੁਣੀਆਂ ਪਰ ਕਦੀ ਗਿਆ ਨਹੀਂ ਸਾਂਇਸ ਵਾਰ ਮੇਰੇ ਮਿੱਤਰ ਅਤੇ ਪਾਠਕ ਅਸ਼ਵਨੀ ਜੀ ਦਾ ਫੋਨ ਆ ਗਿਆ, “ਹੋਟਲ ਬੁੱਕ ਕਰਵਾ ਦਿੱਤਾ ਹੈ, ਮੈਂ ਤੁਹਾਨੂੰ ਲੈਕੇ ਜਾਵਾਂਗਾ

ਸ਼ੁੱਕਰਵਾਰ 12 ਅਕਤੂਬਰ ਤੋਂ ਸ਼ੁਰੂ ਹੋਇਆ ਇਹ ਮੇਲਾ 14 ਅਕਤੂਬਰ ਤੱਕ ਚੱਲਣਾ ਸੀਭਾਗਾਂ ਵਾਲੇ ਇਹ ਦਿਨ ਅਸੀਂ ਕਸੌਲੀ ਬਿਤਾਏਦੇਸੋਂ ਬਿਦੇਸੋਂ ਨਾਮੀ ਸਾਹਿਤਕਾਰ, ਕਲਾਕਾਰ, ਪੱਤਰਕਾਰ ਇਸ ਮੇਲੇ ਦੀ ਜ਼ਿਆਰਤ ਕਰਨ ਆਉਂਦੇ ਹਨ

ਰਾਹੁਲ ਸਿੰਘ ਬੀਵੀ ਸਮੇਤ ਹਾਜ਼ਰ, ਆਏ ਮਹਿਮਾਨਾਂ ਦਾ ਸਵਾਗਤ ਕਰਕੇ, ਮੇਲਾ ਸ਼ੁਰੂ ਕਰਨ ਦਾ ਰਸਮੀ ਐਲਾਨ ਕਰਕੇ ਸਟੇਜ ਤੋਂ ਇਉਂ ਇਕ ਪਾਸੇ ਹਟ ਗਏ ਜਿਵੇਂ ਕੁਦਰਤ ਸਾਜ ਕੇ ਰੱਬ ਆਪ ਲੋਪ ਹੋ ਜਾਏਕਦੀ ਇੱਧਰ ਉੱਧਰ ਟਹਿਲਦਾ ਨਜ਼ਰੀਂ ਪੈ ਜਾਂਦਾ, ਧੀਮੀ ਚਾਲ, ਧੀਮਾ ਬੋਲ, ਸਲੀਕਾਮੇਲੇ ਵਿਚ ਕੋਈ ਦਖਲ ਅੰਦਾਜ਼ੀ ਨਹੀਂ

ਕਰਨ ਥਾਪਰ ਅਤੇ ਮਣੀਸ਼ੰਕਰ ਅੱਯਰ ਆਹਮੋ ਸਾਹਮਣੇ ਬੈਠੇ, ਖੂਬ ਚਿੰਤਨ ਮੰਥਨ ਹੋਇਆਸ਼ਸ਼ੀ ਥਰੂਰ ਨੇ ਹਿੰਦੂਤਵ ਉੱਪਰ ਸਖਤ ਟਿੱਪਣੀਆਂ ਦਿੱਤੀਆਂ, ਜੁਗਲਬੰਦੀ ਰਾਜੀਵ ਮਲਹੋਤਰਾ ਨੇ ਕੀਤੀਉਸਨੇ ਕਿਹਾ - ਹਿੰਦੂ ਮਤਿ ਵਰਗੀ ਵਿਸ਼ਾਲ ਦਿਲ ਜਿਗਰੇ ਵਾਲੀ ਜੀਵਨ ਜਾਚ ਦਾ ਸਨਮਾਨ ਕਰਦਾ ਹਾਂ ਜਿਹੜਾ ਇਹ ਨਹੀਂ ਕਹਿੰਦਾ ਕਿ ਦੂਜੇ ਨੂੰ ਬਰਦਾਸ਼ਤ ਕਰੋ, ਸਵੀਕਾਰ ਕਰਨ ਵਾਸਤੇ ਆਖਦਾ ਹੈਤੁਹਾਡੇ ਪਾਸ ਕੋਈ ਸੱਚ ਹੈ, ਓਕੇ, ਮੇਰੇ ਕੋਲ ਮੇਰਾ ਸੱਚ ਹੈ, ਤੁਸੀਂ ਮੇਰੇ ਸੱਚ ਦੀ ਕਦਰ ਕਰੋ ਮੈਂ ਤੁਹਾਡੇ ਸੱਚ ਦੀ ਕਦਰ ਕਰਾਂਜਿਹੜੇ ਈਸ਼ਵਰ ਨੂੰ ਨਹੀਂ ਮੰਨਦੇ, ਹਿੰਦੂ ਉਨ੍ਹਾਂ ਦਾ ਵੀ ਆਦਰ ਕਰਦਾ ਹੈਸਾਂਖ, ਜੋਗ, ਚਾਰਵਾਕ, ਅਨੀਸ਼ਵਰਵਾਦੀ ਨਾਸਤਕ ਮੱਤ ਹਨਰਿਗਵੇਦ ਦਾ ਨਾਸਦੀਅ ਸੂਕਤ ਸ਼ੰਕਾ ਪੈਦਾ ਕਰਕੇ ਸ਼ੰਕਿਆਂ ਦਾ ਰਾਹ ਖੋਲ੍ਹਦਾ ਹੈ, “ਉਦੋਂ ਕੀ ਸੀ, ਜਦੋਂ ਕੁਝ ਵੀ ਨਹੀਂ ਸੀ? ਹਨੇਰੇ ਉੱਪਰ ਹਨੇਰਾ ਫੈਲਿਆ ਹੋਇਆ ਸੀਜਿਸ ਨੇ ਸਿਰਜਣਾ ਕੀਤੀ, ਅਸਮਾਨ ਵਿਚ ਬੈਠਾ ਉਹੀ ਇਸ ਬਾਰੇ ਜਾਣਦਾ ਹੈ ਕੇਵਲ, ਕਿ ਉਹ ਵੀ ਨਹੀਂ ਜਾਣਦਾ?” ਹਿੰਦੂਆਂ ਦੀਆਂ ਧਰਮ ਪੋਥੀਆਂ ਵੀ ਅਨੇਕ ਹਨ, ਇਕ ਦੂਜੀ ਵਿਰੁੱਧ ਕਥਨ ਹਨਇਹੀ ਅਨੇਕਤਾ ਉਸ ਨੂੰ ਅਮੀਰੀ ਬਖਸ਼ਦੀ ਹੈਥਰੂਰ ਦਾ ਵਾਕ ਸੁਣ ਕੇ ਮੈਨੂੰ ਓਕਾਕੁਰਾ ਦਾ ਕਥਨ ਯਾਦ ਆਇਆਬੁੱਕ ਆਫ ਟੀ ਵਿਚ ਉਸਦਾ ਵਾਕ ਹੈ, “ਸਾਡੇ ਵਡੇਰੇ ਇਕ ਵਾਕ ਲਿਖਦੇ, ਥੋੜ੍ਹੀ ਦੇਰ ਬਾਦ ਅੱਗੇ ਜਾਕੇ ਆਪਣੇ ਕਥਨ ਦੇ ਉਲਟ ਵਾਕ ਲਿਖ ਦਿੰਦੇ, ਅਜਿਹਾ ਇਸ ਕਰਕੇ ਕਰਦੇ ਕਿਉਂਕਿ ਅਧੂਰਾ ਸੱਚ ਦੱਸਣ ਵਿਚ ਉਨ੍ਹਾਂ ਨੂੰ ਸੰਗ ਲਗਦੀ ਹੁੰਦੀ।”

ਪ੍ਰਸ਼ਨੋਤਰੀ ਦੌਰਾਨ ਇਕ ਸਰੋਤੇ ਨੇ ਪੁੱਛਿਆ, “ਹਿੰਦੂਤਵੀ ਕੱਟੜ ਕਿਉਂ ਹਨ? ਥਰੂਰ ਨੇ ਉੱਤਰ ਦਿੱਤਾ, “ਹਰ ਧਰਮ ਵਿਚ ਲਕੀਰ ਦੇ ਫਕੀਰ ਹੋਇਆ ਕਰਦੇ ਹਨਇਸਲਾਮ ਵਿਚ ਕੱਟੜਪੰਥੀਆਂ ਦੀ ਗਿਣਤੀ ਇਕ ਪ੍ਰਤੀਸ਼ਤ ਵੀ ਨਹੀਂ, ਫਿਰ ਇਸ ਦਾ ਦੋਸ਼ ਇਸਲਾਮ ਸਿਰ ਕਿਉਂ ਮੜ੍ਹਿਆ ਜਾਏ?”

ਸੰਵਾਦ ਉਦੋਂ ਸਿਖਰ ’ਤੇ ਪੁੱਜਿਆ ਜਦੋਂ ਥਰੂਰ ਨੇ ਕਿਹਾ, “ਚੋਣਾਂ ਤੋਂ ਪਹਿਲਾਂ ਮੋਦੀ ਜੀ ਨੇ ਕਿਹਾ ਸੀ, ਨਾ ਖਾਊਂਗਾ ਨਾ ਖਾਨੇ ਦੂੰਗਾਇਹ ਤਾਂ ਹੁਣ ਪਤਾ ਲੱਗਾ ਹੈ ਕਿ ਇਹ ਕਥਨ ਉਸਨੇ ਬੀਫ ਖਾਣ ਬਾਰੇ ਕਿਹਾ ਸੀ। ... ਵੀਰ ਸਾਵਰਕਰ ਅਤੇ ਸਾਧੂ ਦਇਆਨੰਦ ਨੇ ਹਿੰਦੂਤਵ ਦੀ ਬੁਨਿਆਦ ਰੱਖੀਉਦੋਂ ਸਮਾਂ ਹੀ ਅਜਿਹਾ ਸੀਵਿਕਟੋਰੀਅਨ ਯੁੱਗ ਵਿਚ ਏਨੀ ਪਾਕੀਜ਼ਗੀ, ਪ੍ਰਹੇਜ਼ਗਾਰੀ ਕਿ “ਲੱਤਾਂ” ਲਫਜ਼ ਲਿਖਣ ਉੱਪਰ ਪਾਬੰਦੀ ਸੀਸਾਰਾ ਜਿਸਮ ਢਕ ਕੇ ਰੱਖੋਹਿੰਦੂਤਵ ਇਕ ਟੀਮ ਦਾ ਨਾਮ ਹੈ, ਇਕ ਧੜੇ ਦਾ ਨਾਮਦੋ ਹਜ਼ਾਰ ਉੰਨੀ ਦੀ ਸਾਂਸਦ ਚੋਣ ਆਉਣ ਵਾਲੀ ਹੈ, ਦੇਖਦੇ ਹਾਂ ਹਿੰਦੂਤਵ ਜਿੱਤਦਾ ਹੈ ਕਿ ਹਾਰਦਾ।...”

ਸੰਜੋਇ ਹਜ਼ਾਰਿਕਾ, ਮਿਤਰਾ ਫੂਕਾਂ ਅਤੇ ਜਹੰਨਵੀ ਨੇ ਇਸਲਾਮ ਦੀਆਂ ਰਵਾਇਤਾਂ, ਖਾਸ ਕਰਕੇ ਤੀਨ ਤਲਾਕ ਉੱਪਰ ਸਖਤ ਟਿੱਪਣੀਆਂ ਕੀਤੀਆਂਉਨ੍ਹਾਂ ਅਨੁਸਾਰ ਕੁਰਾਨ ਵਿਚ ਤੀਨ ਤਲਾਕ ਕਿਤੇ ਨਹੀਂਜਿਸ ਸ਼ਰਾ-ਸ਼ਰਾ ਦਾ ਸ਼ੋਰ ਪਾਇਆ ਜਾ ਰਿਹਾ ਹੈ, ਇਨ੍ਹਾਂ ਦਾ ਸਵਾਲ ਹੈ ਕਿਸਦੀ ਸ਼ਰਾ? ਮੌਲਵੀ ਦੀ ਬਣਾਈ ਹੋਈ ਸ਼ਰਾ? ਮੌਲਵੀ ਦੀ ਸ਼ਰਾ ਮੰਨਣਾ ਸਾਡੀ ਕੋਈ ਮਜਬੂਰੀ ਨਹੀਂਮੌਲਵੀ ਸ਼ਰਾ ਘੜਕੇ ਸਾਡੇ ਉੱਪਰ ਥੋਪਦਾ ਹੈ ਤਾਂ ਮੈਂ ਆਪਣੀ ਸ਼ਰਾ ਘੜ ਕੇ ਮੌਲਵੀ ਉੱਪਰ ਥੋਪਣ ਦੀ ਹੱਕਦਾਰ ਹਾਂ

ਅਸ਼ਵਨੀ ਨੇ ਦੱਸਿਆ, “ਅਹੁ ਮਾਰਕ ਟੱਲੀ ਫਿਰ ਰਹੇ ਹਨ ਆਪਣੀ ਬੀਵੀ ਸਮੇਤ।”

ਮੈਂ ਉਨ੍ਹਾਂ ਨੂੰ ਮਿਲਣ ਗਿਆ, ਪੁੱਛਿਆ, “ਸਤੀਸ਼ ਜੈਕਬ ਕਿਵੇਂ ਹਨ, ਕਿੱਥੇ ਹਨ?”

ਉਨ੍ਹਾਂ ਦੱਸਿਆ, “ਨੌ ਬਰ ਨੌ, ਰਿਸ਼ਟ ਪੁਸ਼ਟ।”

“ਤੁਸੀਂ ਉਨ੍ਹਾਂ ਨੂੰ ਮਿਲੇ ਹੋ?”

“ਨਹੀਂ।”

ਮੈਂ ਕਿਹਾ, “ਜਦੋਂ 1984 ਵਿਚ ਤੁਸੀਂ ਓਪ੍ਰੇਸ਼ਨ ਬਲੂ-ਸਟਾਰ ਬੀਬੀਸੀ ਲਈ ਕਵਰ ਕਰਦੇ ਹੁੰਦੇ ਸੀ, ਉਦੋਂ ਮੈਂ ਜੇਲ ਵਿਚ ਬੰਦ ਸਾਂਸਾਡਾ ਸਹਾਰਾ ਤੁਸੀਂ ਦੋਵੇਂ ਹੋਇਆ ਕਰਦੇ ਕੇਵਲਤੁਹਾਥੋਂ ਸਿਵਾ ਸਾਨੂੰ ਕਿਸੇ ’ਤੇ ਯਕੀਨ ਨਹੀਂ ਸੀ, ਨਾ ਬੰਦੇ ਉੱਪਰ ਨਾ ਅਖਬਾਰ ਉੱਪਰਉੱਥੇ ਸੈਂਟਰਲ ਜੇਲ ਪਟਿਆਲੇ ਦੋ ਸੇਠੀ ਭਰਾ ਨਜ਼ਰਬੰਦ ਸਨਛੋਟਾ ਪੱਚੀ ਸਾਲ ਦਾ ਵੱਡਾ ਅਠਾਈ ਸਾਲ ਦਾਉਹ ਇੰਨੇ ਤੇਜ਼ ਤਰਾਰ ਕਿ ਵਕਤੋਂ ਪਹਿਲਾਂ ਖਬਰ ਲਿਆ ਕੇ ਦਿੰਦੇਉਨ੍ਹਾਂ ਦੇ ਕਿਹੜੇ ਸ੍ਰੋਤ ਸਨ, ਨਾ ਅਸੀਂ ਕਦੀ ਪੁੱਛੇ, ਨਾ ਉਨ੍ਹਾਂ ਦੱਸੇਰਿਹਾਈ ਹੋਣ ਤੋਂ ਪਹਿਲਾਂ ਅਸੀਂ ਉਨ੍ਹਾਂ ਦਾ ਸਨਮਾਨ ਕੀਤਾਛੋਟੇ ਨੂੰ ਸਤੀਸ਼ ਜੈਕਬ ਅਤੇ ਵੱਡੇ ਨੂੰ ਮਾਰਕ ਟੱਲੀ ਦਾ ਖਿਤਾਬ ਦੇ ਕੇ ਸਨਮਾਨਿਆਉਨ੍ਹਾਂ ਦਿਨਾਂ ਦੇ ਨਜ਼ਰਬੰਦ ਅੱਜ ਤਕ ਉਨ੍ਹਾਂ ਨੂੰ ਇਨ੍ਹਾਂ ਨਾਵਾਂ ਨਾਲ ਬੁਲਾਉਂਦੇ, ਯਾਦ ਕਰਦੇ ਹਨ।”

ਇਹ ਸੁਣ ਕੇ ਮਾਰਕ ਟੱਲੀ ਨੇ ਮੈਨੂੰ ਜੱਫੀ ਪਾ ਲਈ, ਤੇ ਕਿਹਾ, “ਮੇਰਾ ਮਿਹਨਤਾਨਾ ਮੈਨੂੰ ਮਿਲ ਗਿਆ, ਇਸੇ ਦੀ ਖਾਹਿਸ਼ ਸੀ, ਸ਼ੁਕਰੀਆ।”

ਜਿਸਨੇ ਕੁਮਾਰ ਸ਼ੁਕਲ ਦਾ ਨਾਵਲ, ਰਾਗ-ਦਰਬਾਰੀ ਅੰਗ੍ਰੇਜ਼ੀ ਵਿਚ ਅਨੁਵਾਦ ਕੀਤਾ ਉਹ ਮੈਡਮ ਗਿਲੀਅਨ ਰਾਈਟ (Gillian Wright) ਮਿਲੀਸ਼ਾਨਦਾਰ ਕਿਤਾਬ ਦਾ ਸ਼ਾਨਦਾਰ ਅਨੁਵਾਦ। ਮੈਂਂ ਵਧਾਈ ਦਿੱਤੀਨੈਸ਼ਨਲ ਬੁੱਕ ਟਰਸਟ ਨੇ ਇਹ ਕਿਤਾਬ ਕਦੀ ਪੰਜਾਬੀ ਵਿਚ ਛਾਪੀ ਸੀ, ਜੋ ਦੇਰ ਤੋਂ ਖਤਮ ਹੈਮੈਂ ਟਰਸਟ ਨੂੰ ਮੁੜ ਛਾਪਣ ਲਈ ਕਿਹਾ ਹੈ। ਐਵਾਨ-ਇ-ਗ਼ਜ਼ਲ, ਜੀਵਨ ਇਕ ਨਾਟਕ, ਅੱਗ ਦਾ ਦਰਿਆ, ਕੱਲ੍ਹ ਦਾ ਲਖਨਊ, ਵੀ ਟਰਸਟ ਪੰਜਾਬੀ ਵਿਚ ਮੁੜ ਛਾਪੇਗਾ, ਵਾਅਦਾ ਕੀਤਾ ਹੈਇਨ੍ਹਾਂ ਗੈਰਹਾਜ਼ਰਾਂ ਨੂੰ ਜਲਦੀ ਹਾਜ਼ਰ ਕਰਨਾ ਚਾਹੀਦਾ ਹੈ

*****

(1352)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਡਾ. ਹਰਪਾਲ ਸਿੰਘ ਪੰਨੂ

ਡਾ. ਹਰਪਾਲ ਸਿੰਘ ਪੰਨੂ

Phone: (91 - 94642 - 51454)
Email: (harpalsinghpannu@gmail.com)

More articles from this author