JaswantAjit7“ਉਨ੍ਹਾਂ ਦੀ ਪਤਨੀ ਦੀ ਤਬੀਅਤ ਖਰਾਬ ਹੋ ਗਈ ਸੀ ਤਾਂ ਉਨ੍ਹਾਂ ਦੇ ਬੇਟੇ ਨੇ ...
(12 ਜੁਲਾਈ 2019)

 

ਬੀਤੇ ਦਿਨੀਂ ਸੰਸਦ ਵਿੱਚ ਸਾਲ 2019-2020 ਦੇ ਪੇਸ਼ ਕੀਤੇ ਗਏ ਬਜਟ ਵਿੱਚ ਬੀਤੇ ਵਰ੍ਹੇ ਦੇ ਖਰਚ ਦੇ ਜੋ ਅੰਕੜੇ ਦਿੱਤੇ ਗਏ ਹਨ, ਉਨ੍ਹਾਂ ਰਾਹੀਂ ਹੋਏ ਖੁਲਾਸੇ ਅਨੁਸਾਰ ਬੀਤੇ ਵਰ੍ਹੇ (2018-2019) ਲਈ ਕੇਂਦਰੀ ਮੰਤਰੀਆਂ ਦੀਆਂ ਤਨਖਾਹਾਂ, ਭੱਤਿਆਂ ਅਤੇ ਯਾਤਰਾਵਾਂ ਆਦਿ ਲਈ ਜੋ ਰਕਮ ਮੰਤਰੀ ਪ੍ਰੀਸ਼ਦ ਨੂੰ ਅਲਾਟ ਕੀਤੀ ਗਈ ਸੀ, ਉਸ ਵਲੋਂ ਉਸ ਨਾਲੋਂ ਦੁੱਗਣਾ ਖਰਚ ਕੀਤਾ ਗਿਆ ਹੈਦੇਸ਼ ਦੇ ਹੋਰ ਵਿਭਾਗਾਂ ਵਾਂਗ ਮੰਤਰੀ ਪ੍ਰੀਸ਼ਦ ਨੂੰ ਵੀ ਆਪਣੇ ਸਾਲ ਭਰ ਦੇ ਖਰਚਿਆਂ ਲਈ ਇੱਕ ਨਿਸ਼ਚਿਤ ਰਕਮ ਅਲਾਟ ਕੀਤੀ ਜਾਂਦੀ ਹੈ, ਜਿਸ ਵਿੱਚ ਮੰਤਰੀਆਂ ਦੀ ਤਨਖਾਹ, ਭੱਤੇ, ਉਨ੍ਹਾਂ ਦੀ ਸ਼ਾਨੋ-ਸ਼ੌਕਤ ਉੱਪਰ ਹੋਣ ਵਾਲੇ ਖਰਚ ਦੇ ਨਾਲ ਹੀ ਹਵਾਈ ਸਫਰ, ਬਹੁਤ ਹੀ ਮਹਤੱਤਾ-ਪੂਰਣ ਮੰਤਰੀਆਂ ਨੂੰ ਲਿਜਾਣ ਲਈ ਵਰਤੇ ਜਾਣ ਵਾਲੇ ਜਹਾਜ਼ਾਂ ਦੀ ਦੇਖ-ਭਾਲ ਉੱਪਰ ਹੋਣ ਵਾਲਾ ਸਮੁੱਚਾ ਖਰਚ ਵੀ ਸ਼ਾਮਲ ਹੁੰਦਾ ਹੈਮੰਤਰੀ ਪ੍ਰੀਸ਼ਦ ਦੇ ਨਾਂ ਅਲਾਟ ਹੋਣ ਵਾਲੇ ਇਸ ਬਜਟ ਵਿੱਚ ਸਾਰੇ ਕੈਬੀਨਟ ਮੰਤਰੀ, ਰਾਜ ਮੰਤਰੀ ਅਤੇ ਸਾਬਕਾ ਪ੍ਰਧਾਨ ਮੰਤਰੀ ਆਉਂਦੇ ਹਨਦਸਤਾਵੇਜ਼ਾਂ ਅਨੁਸਾਰ ਸਾਲ 2018-2019 ਦੇ ਦੌਰਾਨ ਮੰਤਰੀ ਪ੍ਰੀਸ਼ਦ ਲਈ 295.81 ਕਰੋੜ ਰੁਪਏ ਦੀ ਰਕਮ ਅਲਾਟ ਕੀਤੀ ਗਈ ਸੀ ਪਰ ਉਸ ਸਾਲ ਦਾ ਜੋ ਸੋਧਵਾਂ ਬਜਟ ਮਨਜ਼ੂਰ ਕੀਤਾ ਗਿਆ, ਉਸ ਵਿੱਚ ਇਸ ਮਦ ਉੱਪਰ 599.91 ਕਰੋੜ ਰੁਪਏ ਖਰਚ ਹੋਏ ਵਿਖਾਇਆ ਗਿਆ ਹੈ - ਇਹ ਅਲਾਟ ਕੀਤੇ ਗਏ ਬਜਟ ਦੇ ਦੁੱਗਣੇ ਨਾਲੋਂ ਵੀ ਕਿਤੇ ਵੱਧ ਹੈਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਕੇਂਦਰੀ ਮੰਤਰੀਆਂ ਦੇ ਖਰਚ ਲਈ ਜੋ ਰਕਮ ਅਲਾਟ ਕੀਤੀ ਗਈ, ਉਹ ਜਾਂ ਤਾਂ ਉਨ੍ਹਾਂ ਦੀਆਂ ਲੋੜਾਂ ਤੋਂ ਬਹੁਤ ਘੱਟ ਸੀ ਜਾਂ ਫਿਰ ਮੰਤਰੀਆਂ ਨੇ ਲੋੜ ਤੋਂ ਕਿਤੇ ਵੱਧ ਖਰਚ ਕੀਤਾ ਹੈ

ਉਂਜ ਜੇ 2017-2018 ਦੇ ਅੰਕੜੇ ਵੇਖੇ ਜਾਣ ਤਾਂ ਉਸ ਸਮੇਂ ਮੰਤਰੀ ਪ੍ਰੀਸ਼ਦ ਨੂੰ 395 ਕਰੋੜ ਰੁਪਏ ਅਲਾਟ ਕੀਤੇ ਗਏ ਸਨਜਦਕਿ 2018-2019 ਦੇ ਬਜਟ ਵਿੱਚ ਇਸ ਵਿੱਚ 100 ਕਰੋੜ ਰੁਪਏ ਦੀ ਕਟੌਤੀ ਕਰ ਦਿੱਤੀ ਗਈਹਾਲਾਂਕਿ ਜੋ ਅਸਲ ਖਰਚ ਹੋਇਆ ਹੈ, ਉਹ ਅਲਾਟ ਕੀਤੀ ਗਈ ਰਕਮ ਤੋਂ ਤਿੰਨ ਸੌ ਕਰੋੜ ਜ਼ਿਆਦਾ ਹੋਇਆ ਹੈਇਸ ਵਾਰ ਸ਼ਾਇਦ ਇਨ੍ਹਾਂ ਹੀ ਤੱਥਾਂ ਨੂੰ ਧਿਆਨ ਵਿੱਚ ਰੱਖਦਿਆਂ ਸਾਲ 2019-2020 ਲਈ ਮੰਤਰੀ ਪ੍ਰੀਸ਼ਦ ਨੂੰ ਬੀਤੇ ਵਰ੍ਹੇ ਦੀ ਤੁਲਨਾ ਵਿੱਚ ਜ਼ਿਆਦਾ ਬਜਟ ਅਲਾਟ ਕੀਤਾ ਗਿਆ ਹੈਅਰਥਾਤ ਇਸ ਵਾਰ ਉਸ ਨੂੰ 454.87 ਕਰੋੜ ਰੁਪਏ ਦਿੱਤੇ ਗਏ ਹਨ, ਜੋ ਬੀਤੇ ਵਰ੍ਹੇ ਦੀ ਰਕਮ ਨਾਲੋਂ 50 ਪ੍ਰਤੀਸ਼ਤ ਵੱਧ ਹੈ

**

ਦਿੱਲੀ ਵਿੱਚ ਮਾਸੂਮਾਂ ਨਾਲ ਰੋਜ਼ ਹੁੰਦੇ ਨੇ ਕੁਕਰਮ:

ਕੇਂਦਰੀ ਸਰਕਾਰ ਵਲੋਂ ਭਾਵੇਂ 12 ਵਰ੍ਹਿਆਂ ਤੋਂ ਘੱਟ ਉਮਰ ਦੀਆਂ ਮਾਸੂਮ ਬੱਚੀਆਂ ਨਾਲ ਕੁਕਰਮ ਹੋਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਬਹੁਤ ਹੀ ਸਖਤ ਕਾਨੂੰਨ ਬਣਾ ਦਿੱਤਾ ਗਿਆ ਹੋਇਆ ਹੈ, ਫਿਰ ਵੀ ਰਾਜਧਾਨੀ ਦਿੱਲੀ ਵਿੱਚ ਉਨ੍ਹਾਂ ਨਾਲ ਕੁਕਰਮ ਹੋਣ ਦੀਆਂ ਘਟਨਾਵਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂਦਿੱਲੀ ਵਿੱਚ ਤਾਂ ਹਰ ਰੋਜ਼ ਦੋ ਮਾਸੂਮਾਂ ਨਾਲ ਦਰਿੰਦਗੀ ਹੋਣ ਦੀਆਂ ਖਬਰਾਂ ਆ ਰਹੀਆਂ ਹਨਸਾਲ 2019 ਦੇ ਆਰੰਭਕ 166 ਦਿਨਾਂ ਦੇ ਦੌਰਾਨ ਦਿੱਲੀ ਵਿੱਚ ਕੁਕਰਮ ਦੀਆਂ 976 ਘਟਨਾਵਾਂ ਹੋਣ ਦੇ ਮਾਮਲੇ ਸਾਹਮਣੇ ਆਏ ਹਨਇਨ੍ਹਾਂ ਅੰਕੜਿਆਂ ਤੋਂ ਇਉਂ ਜਾਪਦਾ ਹੈ ਕਿ ਜਿਵੇਂ ਰਾਜਧਾਨੀ, ਦਿੱਲੀ ਵਿੱਚ ਹਰ ਚਾਰ ਘੰਟਿਆਂ ਵਿੱਚ ਕੁਕਰਮ ਦੀ ਘਟਨਾ ਹੋ ਰਹੀ ਹੈਸਾਲ 2019 ਵਿੱਚ ਪਹਿਲੀ ਜਨਵਰੀ ਤੋਂ 30 ਅਪ੍ਰੈਲ ਦੇ ਵਿਚਕਾਰ 282 ਬੱਚੀਆਂ ਨਾਲ ਕੁਕਰਮ ਹੋਣ ਦੀਆਂ ਘਟਨਾਵਾਂ ਵਾਪਰੀਆਂ ਜਦਕਿ ਪਿਛਲੇ ਵਰ੍ਹੇ ਇਸੇ ਹੀ ਸਮੇਂ ਦੌਰਾਨ ਦਾ ਅੰਕੜਾ 278 ਸੀ

ਪੁਲਿਸ ਪਾਸ ਪਾਕਸੋ ਦੇ ਤਹਿਤ ਆਉਣ ਵਾਲੇ ਮਾਮਲਿਆਂ ਵਿੱਚ ਪੀੜਤਾਵਾਂ ਦੀ ਉਮਰ 10 ਤੋਂ 15 ਵਰ੍ਹਿਆਂ ਦੇ ਵਿਚਕਾਰ ਹੁੰਦੀ ਹੈਉੱਥੇ ਹੀ 5 ਵਰ੍ਹਿਆਂ ਤੋਂ ਘੱਟ ਉਮਰ ਦੀਆਂ ਬੱਚੀਆਂ ਨਾਲ ਵੀ ਕੁਕਰਮ ਹੋਣ ਦੀਆਂ ਘਟਨਾਵਾਂ ਵਧ ਰਹੀਆਂ ਹਨ ਅਤੇ ਬਹੁਤੇ ਮਾਮਲਿਆਂ ਵਿੱਚ ਉਨ੍ਹਾਂ ਨੂੰ ਘਰ ਦੇ ਬਾਹਰੋਂ ਚੁੱਕ ਕੇ ਗੁਨਾਹਗਾਰਾਂ ਨੇ ਘਟਨਾਵਾਂ ਨੂੰ ਅੰਜਾਮ ਦਿੱਤਾਇਸਦਾ ਕਾਰਣ ਇਹ ਮੰਨਿਆ ਜਾਂਦਾ ਹੈ ਕਿ ਬੱਚੀਆਂ ਨਾਲ ਕੁਕਰਮ ਹੋਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਰਕਾਰ ਵਲੋਂ ਸਖਤ ਕਾਨੂੰਨ ਬਣਾਏ ਜਾਣ ਦੇ ਬਾਵਜੂਦ, ਬੱਚੀਆਂ ਨੂੰ ਸਮੇਂ ਸਿਰ ਇਨਸਾਫ ਨਹੀਂ ਮਿਲਦਾ, ਜਿਸ ਕਾਰਣ ਗੁਨਾਹਗਾਰਾਂ ਵਿੱਚ ਕਾਨੂੰਨ ਦਾ ਜ਼ਰਾ ਜਿਹਾ ਵੀ ਡਰ ਨਹੀਂਸਮੇਂ ਸਿਰ ਇਨਸਾਫ ਨਾ ਮਿਲਣ ਕਾਰਨ ਪੀੜਤਾ ਅਤੇ ਉਸਦਾ ਪਰਿਵਾਰ ਬੇਬਸ ਹੋ ਕੇ ਰਹਿ ਜਾਂਦੇ ਹਨ

**

ਅੰਗ ਦਾਨ ਕਰ ਕੇ ਨਵਜੀਵਨ ਦਿੱਤਾ:

ਏਮਸ ਵਿੱਚ ਮਨੁੱਖੀ ਅੰਗ ਬਦਲਣ ਦਾ ਕਾਨੂੰਨ ਬਣਨ ਦੀ 25ਵੀਂ ਵਰ੍ਹੇ ਗੰਢ ਦੇ ਮੌਕੇ ਉੱਤੇ ਹੋਏ ਇੱਕ ਪ੍ਰੋਗਰਾਮ ਦੌਰਾਨ ਡਾਕਟਰਾਂ, ਅੰਗ ਦਾਨ ਕਰਨ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਆਪੋ-ਆਪਣੇ ਤਜਰਬੇ ਸਾਂਝੇ ਕੀਤੇਉਤਰਾਖੰਡ ਦੇ ਰਹਿਣ ਵਾਲੇ ਪ੍ਰੇਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਸੰਸਾਰ ਛੱਡ ਗਏ ਪੁੱਤਰ ਦੇ ਅੰਗ ਦਾਨ ਕਰਕੇ ਚਾਰ ਵਿਅਕਤੀਆਂ ਨੂੰ ਨਵਜੀਵਨ ਦਿੱਤਾਉਨ੍ਹਾਂ ਦੱਸਿਆ ਕਿ ਬੀਤੇ ਜੂਨ ਮਹੀਨੇ, ਉਨ੍ਹਾਂ ਦਾ ਪੁੱਤਰ ਇੱਕ ਦੁਰਘਟਨਾ ਦਾ ਸ਼ਿਕਾਰ ਹੋ ਚੱਲ ਵਸਿਆ ਸੀਉਨ੍ਹਾਂ ਆਪਣੇ ਬੇਟੇ ਦੇ ਅੰਗ ਦਾਨ ਕਰਨ ਦਾ ਫੈਸਲਾ ਲੈ ਲਿਆਉਨ੍ਹਾਂ ਬੇਟੇ ਦਾ ਦਿਲ, ਦੋਵੇਂ ਕਿਡਨੀਆਂ ਅਤੇ ਲਿਵਰ ਦਾਨ ਕਰ ਦਿੱਤੇਉਨ੍ਹਾਂ ਦੱਸਿਆ ਕਿ ਇਸੇ ਵਰ੍ਹੇ ਅਪ੍ਰੈਲ ਵਿੱਚ ਉਨ੍ਹਾਂ ਦੀ ਪਤਨੀ ਦੀ ਤਬੀਅਤ ਖਰਾਬ ਹੋ ਗਈ ਸੀ ਤਾਂ ਉਨ੍ਹਾਂ ਦੇ ਬੇਟੇ ਨੇ ਇਸ ਸੰਬੰਧ ਵਿੱਚ ਫੋਨ ’ਤੇ ਉਨ੍ਹਾਂ ਨੂੰ ਦੱਸਣ ਬਾਰੇ ਕਈ ਵਾਰ ਕੋਸ਼ਿਸ਼ ਕੀਤੀਪਹਾੜਾਂ ਵਿੱਚ ਘਰ ਹੋਣ ਕਾਰਣ ਨੈੱਟਵਰਕ ਦੀ ਪ੍ਰੇਸ਼ਾਨੀ ਆਉਂਦੀ ਰਹਿੰਦੀ ਹੈਜਦੋਂ ਉਹ ਕਾਫੀ ਦੇਰ ਮੇਰੇ ਨਾਲ ਸੰਪਰਕ ਨਾ ਕਰ ਸਕਿਆ ਤਾਂ ਉਹ ਫੋਨ ਨੂੰ ਨੈੱਟਵਰਕ ਜ਼ੋਨ ਵਿੱਚ ਲਿਜਾਣ ਲਈ ਨੇੜੇ ਦੀ ਇੱਕ ਪਹਾੜੀ ਉੱਪਰ ਚਲਾ ਗਿਆਜਦੋਂ ਉਹ ਫੋਨ ਉੱਪਰ ਕਾਲ ਕਰ ਰਿਹਾ ਸੀ ਤਾਂ ਅਚਾਨਕ ਹੀ ਉਸਦਾ ਪੈਰ ਫਿਸਲ ਗਿਆ ਤੇ ਉਹ 30 ਫੁੱਟ ਹੇਠਾਂ ਜਾ ਡਿੱਗਾਉਸ ਨੂੰ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆਦੁਰਘਟਨਾ ਵਿੱਚ ਉਸਦਾ ‘ਬ੍ਰੇਨ ਡੈੱਡ’ ਹੋ ਗਿਆ ਸੀਡਾਕਟਰਾਂ ਨੇ ਉਸਦੇ ਅੰਗ ਦਾਨ ਕਰਨ ਦੀ ਪ੍ਰੇਰਨਾ ਕੀਤੀ ਤਾਂ ਉਨ੍ਹਾਂ ਨੇ ਬੇਟੇ ਦਾ ਦਿਲ, ਦੋਵੇਂ ਕਿਡਨੀਆਂ ਅਤੇ ਲਿਵਰ ਦਾਨ ਕਰ ਦਿੱਤਾਅੱਜ ਉਸਦਾ ਦਿਲ ਕਿਸੇ ਹੋਰ ਦੇ ਸਰੀਰ ਵਿੱਚ ਧੜਕ ਰਿਹਾ ਹੈ

**

… ਅਤੇ ਅੰਤ ਵਿੱਚ:

ਦੱਸਿਆ ਗਿਆ ਹੈ ਕਿ ਡੀਐੱਲਐੱਫ ਕਾਲੋਨੀ ਵਿੱਚ ਰਹਿ ਰਹੇ ਇੱਕ ਬਜ਼ੁਰਗ ਜੋੜੇ ਨੇ ਆਪਣੇ ਬੇਟੇ ਅਤੇ ਬਹੂ ਉੱਪਰ ਦੋਸ਼ ਲਾਇਆ ਕਿ ਉਹ ਉਨ੍ਹਾਂ ਪਾਸੋਂ ਘਰ ਅਤੇ ਦੁਕਾਨ ਨੂੰ ਹਥਿਆ ਲੈਣ ਦੀ ਨੀਯਤ ਨਾਲ ਉਨ੍ਹਾਂ ਉੱਪਰ ਜ਼ੁਲਮ ਢਾਹ ਰਹੇ ਹਨ, ਮਾਰ-ਕੁੱਟ ਅਤੇ ਪ੍ਰੇਸ਼ਾਨ ਕਰਦੇ ਹਨਉਨ੍ਹਾਂ ਦਾ ਰੋ-ਰੋ ਕੇ ਦੁੱਖ ਬਿਆਨ ਕਰਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਗਿਆ, ਜਿਸਦੇ ਚੱਲਦਿਆਂ ਜਲਦੀ ਹੀ ਇਹ ਮਾਮਲਾ ਇਲਾਕੇ ਦੇ ਡੀਐੱਮ ਦੇ ਨੋਟਿਸ ਵਿੱਚ ਜਾ ਪੁੱਜਾਉਸਨੇ ਤੁਰੰਤ ਹੀ ਇਸ ਨੂੰ ਗੰਭੀਰਤਾ ਨਾਲ ਲੈਂਦਿਆਂ, ਉਨ੍ਹਾਂ ਬਜ਼ੁਰਗਾਂ ਦੀ ਮਦਦ ਲਈ ਐੱਸਡੀਐੱਮ ਅਤੇ ਸੀਓ ਨੂੰ ਉਨ੍ਹਾਂ ਦੇ ਘਰ ਭੇਜ ਦਿੱਤਾਅਧਿਕਾਰੀਆਂ ਨੇ ਉਨ੍ਹਾਂ ਦੇ ਘਰ ਪੁੱਜ ਕੇ ਬਜ਼ੁਰਗਾਂ ਦਾ ਦੁੱਖ ਦਰਦ ਜਾਣਨ ਲਈ ਦੋਹਾਂ ਧਿਰਾਂ ਨਾਲ ਗੱਲਬਾਤ ਕੀਤੀਮਾਤਾ-ਪਿਤਾ ਨੇ ਦੱਸਿਆ ਕਿ ਉਹ ਦੋਵੇਂ ਕਾਫੀ ਸਮੇਂ ਤੋਂ ਬੀਮਾਰ ਚਲੇ ਆ ਰਹੇ ਹਨਉਨ੍ਹਾਂ ਦਾ ਬੇਟਾ ਅਤੇ ਬਹੂ ਉਨ੍ਹਾਂ ਨੂੰ ਘਰੋਂ ਕੱਢ ਕੇ ਉਨ੍ਹਾਂ ਵਲੋਂ ਜ਼ਿੰਦਗੀ ਭਰ ਦੀ ਮਿਹਨਤ ਨਾਲ ਬਣਾਏ ਗਏ ਮਕਾਨ ਅਤੇ ਦੁਕਾਨ ਉੱਪਰ ਕਬਜ਼ਾ ਕਰਨਾ ਚਾਹੁੰਦੇ ਹਨਅਜਿਹੀ ਹਾਲਤ ਵਿੱਚ ਉਨ੍ਹਾਂ ਨੂੰ ਆਤਮ-ਹੱਤਿਆ ਕਰਨ ਲਈ ਵੀ ਮਜਬੂਰ ਕੀਤਾ ਜਾ ਸਕਦਾ ਹੈਅਧਿਕਾਰੀਆਂ ਦੇ ਕਹਿਣ ਉੱਤੇ ਬੇਟੇ ਅਤੇ ਬਹੂ ਨੇ ਉਨ੍ਹਾਂ ਨੂੰ ਲਿਖਤੀ ਭਰੋਸਾ ਦੁਆਇਆ ਕਿ ਉਹ ਦਸ ਦਿਨਾਂ ਵਿੱਚ ਹੀ ਮਾਪਿਆਂ ਦਾ ਘਰ ਛੱਡ ਕੇ ਚਲੇ ਜਾਣਗੇ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1663)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਜਸਵੰਤ ਸਿੰਘ ‘ਅਜੀਤ’

ਜਸਵੰਤ ਸਿੰਘ ‘ਅਜੀਤ’

Sector-14, Rohini, Delhi, India.
Phone: (91 - 95827 - 19890)

Email: (jaswantsinghajit@gmail.com)

More articles from this author