JaswantAjit7ਉਨ੍ਹਾਂ ਦੀ ਇਸ ਸੋਚ ਤੋਂ ਕਈ ਵਰ੍ਹੇ ਪਹਿਲਾਂ ਦੀ ਇੱਕ ਗੱਲ ...
(15 ਅਕਤੂਬਰ 2018)

 

ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਪਟਿਆਲਾ ਵਿਖੇ ਕਥਿਤ ‘ਜਬਰ ਵਿਰੋਧੀ’ ਰੈਲੀ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਦਲ ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ, ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਦੂਸਰੇ ਕੁਝ ਅਕਾਲੀ ਮੁਖੀਆਂ ਨੇ ਰੱਜ ਕੇ ਕਾਂਗਰਸ ਨੂੰ ਕੋਸਿਆ ਅਤੇ ਉਸਦੇ ਵਿਰੁਧ ਦਿੱਲ ਦੀ ਭੜਾਸ ਕੱਢੀਸ. ਪ੍ਰਕਾਸ਼ ਸਿੰਘ ਬਾਦਲ ਨੇ ਤਾਂ ਜਸਟਿਸ ਰਣਜੀਤ ਸਿੰਘ ਦੀ ਜਾਂਚ ਰਿਪੋਰਟ ਨੂੰ ਕਾਂਗਰਸ ਦੀ ਸ਼੍ਰੋਮਣੀ ਅਕਾਲੀ ਦਲ ਵਿਰੁੱਧ ਅਤੇ ਸਿੱਖ ਗੁਰਧਾਮਾਂ ਪੁਰ ਕਬਜ਼ਾ ਕਰਨੇ ਦੀ ਸੋਚੀ ਸਮਝੀ ਸਾਜਿਸ਼ ਕਰਾਰ ਦਿੱਤਾ ਅਤੇ ਜ਼ੋਰ ਦੇ ਕੇ ਕਿਹਾ ਕਿ ਕਾਂਗਰਸ ਵਲੋਂ ਪੈਦਾ ਕੀਤੇ ਗਏ ਹਾਲਾਤ ਤੋਂ ਇਹ ਗੱਲ ਸਪਸ਼ਟ ਹੋ ਗਈ ਹੈ ਕਿ ਹੁਣ ਲੜਾਈ ‘ਖਾਲਸਾ ਪੰਥ ਅਤੇ ਕਾਂਗਰਸ ਪੰਥ’ ਵਿੱਚ ਹੈਕਾਂਗਰਸ ਨੂੰ ਸਿੱਖ ਗੁਰਧਾਮਾਂ ਪੁਰ ਕਬਜ਼ਾ ਕਰਨ ਤੋਂ ਰੋਕਣ ਲਈ ਖਾਲਸਾ ਪੰਥ ਨੂੰ ਅੱਗੇ ਆਉਣਾ ਹੀ ਹੋਵੇਗਾਇਸਦੇ ਨਾਲ ਹੀ ਉਨ੍ਹਾਂ ਨੇ ਆਪ ਹੀ ਖਾਲਸਾ ਪੰਥ ਵਲੋਂ ਜਵਾਬ ਦਿੰਦਿਆਂ ਦਾਅਵਾ ਕਰ ਦਿੱਤਾ ਕਿ ਖਾਲਸਾ ਪੰਥ ਸਿੱਖਾਂ ਦੀ ਦੁਸ਼ਮਣ, ਕਾਂਗਰਸ ਪਾਰਟੀ ਨੂੰ ਕਦੀ ਵੀ ਅਤੇ ਕਿਸੇ ਵੀ ਕੀਮਤ ’ਤੇ ਗੁਰਦੁਆਰਿਆਂ ਪੁਰ ਕਬਜ਼ਾ ਕਰਨ ਤੇ ਸਿੱਖ ਕੌਮ ਦੀ ਕਿਸਮਤ ਦੇ ਫੈਸਲੇ ਕਰਨ ਦੀ ਇਜਾਜ਼ਤ ਨਹੀਂ ਦੇਵੇਗਾਸ. ਪ੍ਰਕਾਸ਼ ਸਿੰਘ ਬਾਦਲ ਨੇ ਹੋਰ ਕਿਹਾ ਕਿ ਕਾਂਗਰਸ ਦਾ ਉਦੇਸ਼ ਗੁਰਦੁਆਰਿਆਂ ਪੁਰ ਕਬਜ਼ਾ ਕਰ ਕੇ ਹਰਿਮੰਦਰ ਸਾਹਿਬ ਪੁਰ ਹਮਲਾ ਅਤੇ ਸਿੱਖਾਂ ਦਾ ਕਤਲੇਆਮ ਕਰਨ ਵਾਲਿਆਂ ਨੂੰ ਕਲੀਨ ਚਿੱਟ ਦੇਣਾ ਹੈ

ਇਹ ਗੱਲ ਇੱਥੇ ਵਰਨਣਯੋਗ ਹੈ ਕਿ ਜਸਟਿਸ ਰਣਜੀਤ ਸਿੰਘ ਦੀ ਜਿਸ ਜਾਂਚ ਰਿਪੋਰਟ ਨੂੰ ਸ. ਪ੍ਰਕਾਸ਼ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਸਿੱਖ ਪੰਥ ਵਿਰੁੱਧ ਕਾਂਗਰਸ ਦੀ ਸੋਚੀ ਸਮਝੀ ਸਾਜ਼ਿਸ਼ ਕਰਾਰ ਦਿੱਤਾ, ਉਸ ਵਿੱਚ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਮੁਖੀ, ਮੁੱਖ ਮੰਤਰੀ, ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ, ਸ. ਸੁਖਬੀਰ ਸਿੰਘ ਬਾਦਲ ਪੁਰ ਜੋ ਦੋਸ਼ ਸਾਬਤ ਕੀਤੇ ਗਏ ਹੋਏ ਹਨ, ਉਨ੍ਹਾਂ ਨੂੰ ਕਿਵੇਂ ਝੁਠਲਾਇਆ ਜਾ ਸਕਦਾ ਹੈਜਦਕਿ ਜਿਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣ ਦੀਆਂ ਘਟਨਾਵਾਂ ਵਾਪਰ ਰਹੀਆਂ ਸਨ, ਉਨ੍ਹਾਂ ਦੁਖਦਾਈ ਘਟਨਾਵਾਂ ਲਈ ਦੋਸ਼ੀ ਪੁਲਿਸ ਦੀ ਪਹੁੰਚ ਤੋਂ ਬਾਹਰ ਰਹਿ ਰਹੇ ਸਨ ਅਤੇ ਇਨ੍ਹਾਂ ਘਟਨਾਵਾਂ ਵਿਰੁੱਧ ਨਾਮ ਸਿਮਰਨ ਕਰ ਜਰਦੇ ਸ਼ਾਂਤੀ-ਪੂਰਣ ਰੋਸ ਪ੍ਰਗਟ ਕਰ ਰਹੇ ਸਿੱਖਾਂ ਪੁਰ ਜਦੋਂ ਗੋਲੀ ਚਲਾਈ ਗਈ ਸੀ, ਤਾਂ ਉਸ ਸਮੇਂ ਸ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਅਤੇ ਸ. ਸੁਖਬੀਰ ਸਿੰਘ ਬਾਦਲ ਉਪ-ਮੁੱਖ ਮੰਤਰੀ ਸਨ, ਜਿਨ੍ਹਾਂ ਅਧੀਨ ਗ੍ਰਹਿ ਵਿਭਾਗ ਸੀ। ਇਸ ਸਥਿਤੀ ਵਿੱਚ ਉਹ ਕਿਵੇਂ ਉਨ੍ਹਾਂ ਦੁਖਦਾਈ ਘਟਨਾਵਾਂ ਦੀ ਨਿੱਜੀ ਜ਼ਿੰਮੇਦਾਰੀ ਤੋਂ ਬਚ ਸਕਦੇ ਹਨਉਨ੍ਹਾਂ ਦਾ ਇਹ ਵੀ ਕਹਿਣਾ ਹੈ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ. ਸੁਖਬੀਰ ਸਿੰਘ ਬਾਦਲ ਸਿੱਖ ਪੰਥ ਨੂੰ ਅੱਗੇ ਕਰ ਕੇ ਆਪਣੀ ਲੜਾਈ ਉਸਦੇ ਗਲ ਪਾ ਕੇ ਆਪਣਾ ਦਾਮਨ ਬਚਾਉਣਾ ਚਾਹੁੰਦੇ ਹਨ

ਉਨ੍ਹਾਂ ਦੀ ਇਸ ਸੋਚ ਤੋਂ ਕਈ ਵਰ੍ਹੇ ਪਹਿਲਾਂ ਦੀ ਇੱਕ ਗੱਲ ਯਾਦ ਆ ਗਈ ਹੈਗੱਲ ਉਨ੍ਹਾਂ ਦਿਨਾਂ ਦੀ ਹੈ, ਜਦੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਸ਼ਿਮਲਾ ਵਿੱਚ ਚਿੰਤਨ ਬੈਠਕ ਦਾ ਆਯੋਜਨ ਕੀਤਾ ਗਿਆ ਸੀ, ਜਿਸਦੇ ਸੰਬੰਧ ਵਿੱਚ ਦੱਸਿਆ ਗਿਆ ਸੀ ਕਿ ਦੋ ਕੁ ਸਾਲ ਬਾਅਦ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਰਣਨੀਤੀ ਬਣਾਉਣ ਅਤੇ ਦਲ ਦੀ ਕਾਰਜ-ਪ੍ਰਣਾਲੀ ਨੂੰ ਸਾਰਥਕਤਾ ਦੇਣ ਦੇ ਉਦੇਸ਼ ਨਾਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਸ਼ਿਮਲਾ ਵਿਖੇ ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤੇ ਅਰਦਾਸ ਕੀਤੇ ਦੇ, ਤਿੰਨ ਦਿਨਾਂ ਚਿੰਤਨ ਬੈਠਕ ਦਾ ਆਯੋਜਨ ਕੀਤਾ ਗਿਆ ਹੈਉਸ ਸਮੇਂ ਜਦੋਂ ਅਕਾਲੀ ਦਲ ਦੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਬੈਠਕਾਂ ਕੀਤੇ ਜਾਣ ਦੀ ਸਥਾਪਤ ਪਰੰਪਰਾ ਤੋਂ ਹਟ ਕੇ ਇਹ ਬੈਠਕ ਕੀਤੇ ਜਾਣ ਪੁਰ ਸਵਾਲ ਉਠਾਇਆ ਗਿਆ ਤਾਂ ਦਲ ਦੇ ਆਗੂਆਂ ਦੱਸਿਆ ਕਿ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਗੁਰਦੁਆਰਿਆਂ ਦੀ ਵਲਗਣ ਵਿੱਚੋਂ ਬਾਹਰ ਕੱਢਣ ਦਾ ਫੈਸਲਾ ਕਰ ਲਿਆ ਹੈਇਸ ਪਾਸੇ ਪਹਿਲ ਕਰਨ ਦੇ ਉਦੇਸ਼ ਨਾਲ ਹੀ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਬੈਠਕ ਗੁਰਦੁਆਰਿਆਂ ਤੋਂ ਬਾਹਰ, ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅਤੇ ਅਰਦਾਸ ਕੀਤੇ ਦੇ ਕੀਤੀ ਗਈ ਹੈ

ਉਸ ਸਮੇਂ ਇਹ ਵੀ ਦੱਸਿਆ ਗਿਆ ਕਿ ਇਸ ਚਿੰਤਨ ਬੈਠਕ ਵਿਚ, ਜਿੱਥੇ ਅਕਾਲੀ ਦਲ ਦੀ ਪਰੰਪਰਾ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਅਤੇ ਅਰਦਾਸ ਕਰਨ ਦੀ ਲੋੜ ਨਹੀਂ ਸਮਝੀ ਗਈ, ਉੱਥੇ ਹੀ ਪੰਥਕ ਮਸਲਿਆਂ ਬਾਰੇ ਵੀ ਵਿਚਾਰ ਕਰਨਾ ਜ਼ਰੂਰੀ ਨਹੀਂ ਸੀ ਸਮਝਿਆ ਗਿਆਜੋ ਇਸ ਗੱਲ ਦਾ ਸੰਕੇਤ ਸੀ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁਖੀਆਂ ਨੇ ਇਹ ਗੱਲ ਸਵੀਕਾਰ ਕਰ ਲਈ ਸੀ ਕਿ ਹੁਣ ਉਨ੍ਹਾਂ ਨੂੰ ਰਾਜਸੱਤਾ ਦੀ ਪ੍ਰਾਪਤੀ ਲਈ ਨਾ ਤਾਂ ਗੁਰੂ ਦੀ ਅਤੇ ਨਾ ਹੀ ਪੰਥ ਦੀ ਲੋੜ ਰਹਿ ਗਈ ਹੈਹੁਣ ਉਹ ਗੁਰੂ ਦੀ ਓਟ ਅਤੇ ਪੰਥ ਤੋਂ ਬਿਨਾਂ ਹੀ ਰਾਜਸੱਤਾ ਪੁਰ ਕਾਬਜ਼ ਹੋ ਸਕਦੇ ਹਨ

ਇਸ ਚਿੰਤਨ ਬੈਠਕ ਦੇ ਕੁਝ ਹੀ ਸਮਾਂ ਬਾਅਦ ਜਦੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦਾ ਇੱਕ ਬਿਆਨ ਪੜ੍ਹਨ ਨੂੰ ਮਿਲਿਆ, ਜਿਸ ਵਿੱਚ ਉਨ੍ਹਾਂ ਸੰਤ ਹਰਚੰਦ ਸਿੰਘ ਲੋਂਗੋਵਾਲ ਦੀ ਸਾਲਾਨਾ ਯਾਦ ਮਨਾਉਣ ਦੇ ਸਬੰਧ ਵਿੱਚ ਹੋਏ ਸਮਾਗਮ ਵਿੱਚ ਭਾਸ਼ਣ ਕਰਦਿਆਂ ਦਾਅਵਾ ਕੀਤਾ ਸੀ ਕਿ ਉਨ੍ਹਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿੰਨੀਆਂ ਮਹਤੱਵਪੂਰਣ ਹਨ, ਉੰਨੀਆਂ ਪੰਜਾਬ ਵਿਧਾਨ ਸਭਾ ਜਾਂ ਲੋਕ ਸਭਾ ਦੀਆਂ ਨਹੀਂ ਹਨਉਨ੍ਹਾਂ ਦਾ ਇਹ ਬਿਆਨ ਪੜ੍ਹ ਕੇ ਹੈਰਾਨੀ ਹੋਈ, ਕਿਉਂਕਿ ਇਹ ਬਿਆਨ ਪੜ੍ਹਦਿਆਂ ਹੀ ਇਸ ਤੋਂ ਕੁਝ ਹੀ ਸਮਾਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸ਼ਿਮਲਾ ਵਿਖੇ ਹੋਈ ਉਸ ਚਿੰਤਨ ਬੈਠਕ ਦੀ ਯਾਦ ਆ ਗਈ, ਜਿਸਦੇ ਸੰਬੰਧ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਭਵਿੱਖ ਲਈ ਦਲ ਦੀ ਰਣਨੀਤੀ ਬਣਾਉਣ ਅਤੇ ਕਾਰਜ-ਪ੍ਰਣਾਲੀ ਨੂੰ ਨਵੇਂ ਰੂਪ ਵਿੱਚ ਸਾਰਥਕਤਾ ਦੇਣ ਦੇ ਉਦੇਸ਼ ਨਾਲ ਤਿੰਨ ਦਿਨਾਂ ਚਿੰਤਨ ਬੈਠਕ ਦਾ ਆਯੋਜਨ ਕੀਤਾ ਗਿਆ ਹੈਇਸਦੇ ਨਾਲ ਹੀ ਦਲ ਦੇ ਆਗੂਆਂ ਇਹ ਵੀ ਦੱਸਿਆ ਸੀ ਕਿ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਗੁਰਦੁਆਰਿਆਂ ਵਿੱਚੋਂ ਬਾਹਰ ਕਢਣ ਦਾ ਫੈਸਲਾ ਕਰ ਲਿਆ ਹੈਇਸੇ ਪਾਸੇ ਪਹਿਲ ਕਰਨ ਦੇ ਉਦੇਸ਼ ਨਾਲ ਹੀ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਬੈਠਕ ਗੁਰਦੁਆਰੇ ਤੋਂ ਬਾਹਰ, ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅਤੇ ਅਰਦਾਸ ਕੀਤੇ ਦੇ ਕੀਤੀ ਗਈ ਹੈ

ਜਦੋਂ ਇਹ ਗੱਲ ਯਾਦ ਆ ਜਾਏ ਤਾਂ ਹੈਰਾਨੀ ਹੋਣਾ ਸੁਭਾਵਕ ਹੀ ਹੈਜਿਸ ਅਕਾਲੀ ਦਲ ਦੇ ਮੁਖੀਆਂ ਨੇ ਕੁਝ ਹੀ ਸਮਾਂ ਪਹਿਲਾਂ ਇਸ ਦਾਅਵੇ ਨਾਲ ਆਪਣੀਆਂ ਬੈਠਕਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅਤੇ ਅਰਦਾਸ ਕਰਨ ਦੀ ਲੋੜ ਨਹੀਂ ਸੀ ਸਮਝੀ ਕਿ ਉਹ ਆਪਣੇ ਦਲ ਨੂੰ ਗੁਰਦੁਆਰਿਆਂ ਤੋਂ ਬਾਹਰ ਕੱਢਣਾ ਚਾਹੁੰਦੇ ਹਨ ਤੇ ਪੰਥ ਤੋਂ ਬਿਨਾਂ ਹੀ ਉਹ ਵਿਧਾਨ ਸਭਾ ਅਤੇ ਲੋਕ ਸਭਾ ਦੀਆਂ ਚੋਣਾਂ ਜਿੱਤ ਸਕਦੇ ਹਨ, ਉਸੇ ਦਲ ਦੇ ਸਰਪ੍ਰਸਤ ਕੁਝ ਹੀ ਸਮਾਂ ਬਾਅਦ ਇਹ ਕਹਿਣ ’ਤੇ ਮਜਬੂਰ ਹੋ ਜਾਂਦੇ ਹਨ ਕਿ ਉਨ੍ਹਾਂ ਲਈ ਵਿਧਾਨ ਸਭਾ ਅਤੇ ਲੋਕ ਸਭਾ ਦੀਆਂ ਚੋਣਾਂ ਨਾਲੋਂ ਵੱਧ ਮਹਤੱਵਪੂਰਣ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹਨਜਿਸਦਾ ਮਤਲਬ ਸਪਸ਼ਟ ਸੀ ਉਨ੍ਹਾਂ ਛੇਤੀ ਹੀ ਸਮਝ ਲਿਆ ਕਿ ਉਹ ‘ਗੁਰੂ’ ਤੋਂ ਬਿਨਾਂ ਤਾਂ ਚੋਣਾਂ ਜਿੱਤ ਸਕਦੇ ਪਰ ਸ਼੍ਰੋਮਣੀ ਕਮੇਟੀ ਦੀ ‘ਗੋਲਕ’ ਤੋਂ ਬਿਨਾਂ ਉਨ੍ਹਾਂ ਲਈ ਕੋਈ ਵੀ ਚੋਣ ਜਿੱਤ ਪਾਉਣਾ ਸੰਭਵ ਨਹੀਂ

... ਅਤੇ ਅੰਤ ਵਿੱਚ:

ਬੀਤੇ ਦਿਨੀਂ ਅਚਾਨਕ ਪੰਜਾਬ ਤੋਂ ਦਿੱਲੀ ਆਏ ਇੱਕ ਸੀਨੀਅਰ ਅਕਾਲੀ ਮੁਖੀ ਨਾਲ ਮੁਲਾਕਾਤ ਹੋ ਗਈਉਨ੍ਹਾਂ ਦੀ ਕੇਸਰੀ ਰੰਗ ਦੀ ਪਗੜੀ ਵੇਖ, ਪੁਰਾਣੇ ਸੰਬੰਧਾਂ ਦੀ ਸਾਂਝ ਕਾਰਣ ਹਾਸੇ-ਠੱਠੇ ਵਿੱਚ ਹੀ ਉਨ੍ਹਾਂ ਪਾਸੋਂ ਪੁੱਛ ਬੈਠਾ ਕਿ ਸਿੰਘ ਸਾਹਿਬ, ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਦੇ ਸਮੇਂ ਤਾਂ ਅਕਾਲੀਆਂ ਲਈ ਕਾਲੀ ਪਗੜੀ ਬੰਨ੍ਹਣਾ ਜ਼ਰੂਰੀ ਹੁੰਦਾ ਸੀ, ਹੁਣ ਅਕਾਲੀਆਂ ਨੇ ਕਾਲੀ ਪਗੜੀ ਛੱਡ ਕੇ ਨੀਲੀ ਜਾਂ ਕੇਸਰੀ ਪਗੜੀ ਬੰਨ੍ਹਣੀ ਕਿਉਂ ਸ਼ੁਰੂ ਕਰ ਦਿੱਤੀ ਹੈ? ਉਹ ਆਸ ਤੋਂ ਕਿਤੇ ਵੱਧ ਮੂੰਹ-ਫੱਟ ਨਿਕਲੇਇਹ ਸੁਣ ਉਨ੍ਹਾਂ ਹੱਸਦਿਆਂ ਝੱਟ ਜੁਆਬ ਦਿੱਤਾ ਕਿ ਉਸ ਸਮੇਂ ਅਕਾਲੀਆਂ ਦੇ ਦਿਲ ਸਾਫ ਹੋਇਆ ਕਰਦੇ ਸਨ ਅਤੇ ਪਗੜੀ ਕਾਲੀ, ਪ੍ਰੰਤੂ ਅੱਜ ਦੇ ਅਕਾਲੀ ਇਹ ਮੰਨ ਕੇ ਚੱਲਦੇ ਹਨ ਕਿ ਦਿਲ ਕਾਲੇ ਹੋਣੇ ਚਾਹੀਦੇ ਹਨ, ਪਗੜੀ ਭਾਵੇਂ ਕਿਸੇ ਵੀ ਰੰਗ ਦੀ ਹੋਵੇ, ਚੱਲ ਜਾਏਗੀ

*****

(1344)

About the Author

ਜਸਵੰਤ ਸਿੰਘ ‘ਅਜੀਤ’

ਜਸਵੰਤ ਸਿੰਘ ‘ਅਜੀਤ’

Sector-14, Rohini, Delhi, India.
Phone: (91 - 95827 - 19890)

Email: (jaswantsinghajit@gmail.com)

More articles from this author