JaswantAjit7ਉਸਦੀਆਂ ਅੱਖਾਂ ਵਿੱਚੋਂ ਵਹਿੰਦੇ ਹੰਝੂਆਂ ਨਾਲ ਭਿੱਜੇ ਬੋਲਾਂ ਨੇ ਮੈਂਨੂੰ ਧੁਰ ਅੰਦਰ ਤਕ ...
(6 ਨਵੰਬਰ 2018)

 

ਨਵੰਬਰ-84 ਦੇ ਘੱਲੂਘਾਰੇ ਨੂੰ ਵਾਪਰਿਆਂ 34 ਵਰ੍ਹੇ ਹੋ ਗਏ ਨੇ, ਪ੍ਰੰਤੂ ਅਜੇ ਤਕ ਇਸ ਦੇ ਨਾਂ ਪੁਰ ਹੋ ਰਹੀ ਰਾਜਨੀਤੀ ਰੁਕਣ ਦਾ ਨਾ ਨਹੀਂ ਲੈ ਰਹੀਜਦੋਂ ਵੀ ਨਵੰਬਰ ਦਾ ਮਹੀਨਾ ਆਉਂਦਾ ਹੈ, ਜਾਂ ਪੰਜਾਬ, ਦਿੱਲੀ ਅਤੇ ਹਰਿਆਣਾ, ਅਰਥਾਤ ਜਿਨ੍ਹਾਂ ਰਾਜਾਂ ਵਿੱਚ ਸਿੱਖਾਂ ਦੀ ਵਸੋਂ, ਹਾਰ-ਜਿੱਤ ਦਾ ਫੈਸਲਾ ਕਰਨ ਦੇ ਸਮਰੱਥ ਹੈ, ਦੀਆਂ ਵਿਧਾਨ ਸਭਾਵਾਂ, ਨਗਰ ਨਿਗਮਾਂ ਆਦਿ ਕਿਸੇ ਵੀ ਸਥਾਨਕ ਰਾਜਸੀ ਸੰਸਥਾ ਦੀਆਂ ਜਾਂ ਲੋਕਸਭਾ ਦੀਆਂ ਚੋਣਾਂ ਹੋਣ ਤਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਉਸਦੀ ਸਹਿਯੋਗੀ ਭਾਜਪਾ ਨੂੰ ਨਵੰਬਰ-84 ਦੇ ਸਿੱਖ ਕਤਲ-ਏ-ਆਮ ਦੀ ਯਾਦ ਆ ਜਾਂਦੀ ਹੈ ਤੇ ਉਹ ਇਸ ਮੁੱਦੇ ਨੂੰ ਤੁਰੱਪ ਦੇ ਪੱਤੇ ਵਾਂਗ ਵਰਤਣਾ ਸ਼ੁਰੂ ਕਰ ਦਿੰਦੇ ਹਨਇਹੀ ਕੁਝ ਹੁਣ, ਅਰਥਾਤ 34 ਵਰ੍ਹਿਆਂ ਬਾਅਦ ਵੀ ਹੋ ਰਿਹਾ ਹੈਸ਼੍ਰੋਮਣੀ ਅਕਾਲੀ ਦਲ (ਬਦਲ) ਵਲੋਂ, ਸ਼ਾਇਦ ਪਹਿਲੀ ਵਾਰ ਨਵੰਬਰ-84 ਦੇ ਕਤਲ-ਏ-ਆਮ ਵਿੱਚ ਮਾਰੇ ਗਏ ਸਿੱਖਾਂ ਦੀ ਯਾਦ ਵਿੱਚ ਇਤਿਹਾਸਕ ਤਖਤਾਂ ਪੁਰ ਪਹਿਲੀ ਨਵੰਬਰ ਨੂੰ ਅਰਦਾਸ ਦਿਵਸ ਮਨਾਇਆ ਗਿਆ ਅਤੇ ਪੀੜਤਾਂ ਨੂੰ ਇਨਸਾਫ ਨਾ ਮਿਲਣ ਦੇ ‘ਵਿਰੁੱਧ’ ਦਿੱਲੀ ਦੇ ਜੰਤਰ ਮੰਤਰ ਚੌਕ ਪੁਰ ਤਿੰਨ ਨਵੰਬਰ ਨੂੰ ਤਿੰਨ ਘੰਟਿਆਂ ਲਈ ਧਰਨਾ ਦਿੱਤਾ ਗਿਆਸਿੱਖ ਫੋਰਮ ਵਲੋਂ ਤਾਂ 34 ਵਰ੍ਹਿਆਂ ਤੋਂ ‘ਸਿੱਖ ਕਤਲ-ਏ-ਆਮ: ਅਜੇ ਤਕ ਇਨਸਾਫ ਦਾ ਇੰਤਜ਼ਾਰ’ ਦੇ ਨਾਂ ਹੇਠ ਸਾਲਾਨਾ ਸਮਾਗਮ ਕੀਤਾ ਜਾਂਦਾ ਚਲਿਆ ਆ ਰਿਹਾ ਹੈ, ਜਿਸ ਵਿੱਚ ਕਤਲ-ਏ-ਆਮ ਦੇ ਦੋਸ਼ੀਆਂ ਨੂੰ ਕੋਸਿਆ ਅਤੇ ਅਜੇ ਤਕ ਇਨਸਾਫ ਨਾ ਮਿਲ ਪਾਣ ’ਤੇ ਅਥਰੂ ਵਹਾਏ ਜਾਂਦੇ ਹਨਦਿੱਲੀ ਹਾਈਕੋਰਟ ਦੇ ਸਾਬਕਾ ਜੱਜ, ਜਸਟਿਸ ਆਰਐੱਸ ਸੋਢੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਬੀਤੇ 34 ਵਰ੍ਹਿਆਂ ਤੋਂ ਹੀ ਪੀੜਤਾਂ ਨੂੰ ਇਨਸਾਫ ਨਾ ਮਿਲਣ ਦਾ ਰੋਣਾ ਤਾਂ ਰੋਇਆ ਜਾਂਦਾ ਚਲਿਆ ਆ ਰਿਹਾ ਹੈ, ਪਰ ਕਦੀ ਵੀ ਅਜਿਹਾ ਕੋਈ ਤੱਥ ਖੋਜ ਕਮਿਸ਼ਨ ਜਾਂ ਕਮੇਟੀ ਬਣਾਏ ਜਾਣ ਦੀ ਮੰਗ ਨਹੀਂ ਕੀਤੀ ਗਈ, ਜੋ ਇਸ ਗਲ ਦੀ ਜਾਂਚ ਕਰੇ ਕਿ ਆਖਿਰ ਕੀ ਕਾਰਣ ਹਨ ਕਿ ਅਜੇ ਤਕ ਇਸ ਘਲੂਘਾਰੇ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲ ਸਕੀ? ਕੀ ਇਸਦੇ ਲਈ ਸਰਕਾਰਾਂ ਹੀ ਦੋਸ਼ੀ ਹਨ ਜਾਂ ਸਾਡੇ ਆਪਣੇ ਵੀ ਇਸ ਗੁਨਾਹ ਵਿੱਚ ਭਾਈਵਾਲ ਹਨ, ਜਿਨ੍ਹਾਂ ਮੁੱਖ ਦੋਸ਼ੀਆਂ ਨਾਲ ਗਵਾਹਾਂ ਦੇ ਸੌਦੇ ਕਰਵਾਕੇ ਮੋਟੀਆਂ ਦਲਾਲੀਆਂ ਵਸੂਲ ਕੀਤੀਆਂ? ਉਨ੍ਹਾਂ ਦਾ ਦਾਅਵਾ ਹੈ ਕਿ ਜੇ ਕੋਈ ਅਜਿਹਾ ਕਮਿਸ਼ਨ ਜਾਂ ਜਾਂਚ ਕਮੇਟੀ ਬਣੇ ਤਾਂ ਉਸਦੇ ਨਤੀਜੇ ਬਹੁਤ ਹੀ ਹੈਰਾਨੀ ਭਰੇ ਹੋਣਗੇ, ਕਿਉਂਕਿ ਪੀੜਤਾਂ ਦੇ ਕਈ ਅਜਿਹੇ ਅਖੌਤੀ ਹਮਦਰਦ ਸਾਹਮਣੇ ਆ ਜਾਣਗੇ, ਜੋ 34 ਵਰ੍ਹੇ ਬੀਤਣ ’ਤੇ ਵੀ ਪੀੜਤਾਂ ਨੂੰ ਇਨਸਾਫ ਨਾ ਮਿਲਣ ਲਈ ਸਮੇਂ ਦੀਆਂ ਸਰਕਾਰਾਂ ਨਾਲ ਹੀ ਆਪ ਵੀ ਜ਼ਿੰਮੇਦਾਰ ਹਨ

ਇਸ ਲੇਖਕ ਨੂੰ ਯਾਦ ਹੈ ਕਿ ਕੁਝ ਹੀ ਵਰ੍ਹੇ ਪਹਿਲਾਂ ਜਦੋਂ ਪੰਜਾਬੀ ਦੇ ਇੱਕ ਰੋਜ਼ਾਨਾ ਅਖਬਾਰ ਦੇ ਪ੍ਰਤੀਨਿਧੀ ਵਜੋਂ ਨਵੰਬਰ-84 ਦੇ ਪੀੜਤਾਂ ਸੰਬੰਧੀ ਫੀਚਰ ਤਿਆਰ ਕਰਨ ਲਈ ਦਿੱਲੀ ਸਥਿਤ ਸੰਸਾਰ ਦੀ ਇੱਕੋ-ਇੱਕ ਵਿਧਵਾ ਕਾਲੌਨੀ ਤਿਲਕ ਵਿਹਾਰ ਵਿਖੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਨ ਗਿਆ ਤਾਂ ਉਸ ਨੂੰ ਜੋ ਪਹਿਲਾਂ ਬੰਦਾ ਮਿਲਿਆ, ਉਸਨੇ ਸਿਰ ਤੇ ਦੁਹੱਥੜ ਮਾਰ ਕੇ ਇਹ ਆਖਦਿਆਂ ਉਸਦਾ ਸੁਅਗਤ ਕੀਤਾ, “ਰੱਬ ਦਾ ਵਾਸਤਾ ਜੇ, ਬਸ ਕਰੋ, ਬਹੁਤ ਹੋ ਚੁਕਿਐ ਹੁਣ ਤਾਂ ਸਾਨੂੰ ਸ਼ਾਂਤੀ ਨਾਲ ਜੀ ਲੈਣ ਦਿਉ ...” ਤੇ ਉਹ ਭੁਬਾਂ ਮਾਰ ਰੋਣ ਲੱਗ ਪਿਆਇਹ ਸੱਠਵ੍ਹਿਆਂ ਦਾ ਦਹਾਕਾ ਪਾਰ ਕਰ ਚੁੱਕੀ ਉਮਰ ਵਿੱਚ ਵਿਚਰਦਾ ਉਹ ਵਿਅਕਤੀ ਸੀ, ਜਿਸਨੇ ਨਵੰਬਰ-84 ਦੇ ਅਰੰਭ ਵਿੱਚ ਵਾਪਰੇ ਘਲੂਘਾਰੇ ਦੌਰਾਨ ਗਵਾਂਢ ਦੇ ਘਰ ਵਿੱਚ ਦੁਬਕਿਆਂ, ਹੰਝੂਆਂ ਭਰੀਆਂ ਆਪਣੀਆਂ ਅੱਖਾਂ ਨਾਲ ਆਪਣੇ ਹੀ ਘਰ ਦੇ ਪੰਜ ਜੀਆਂ ਨੂੰ ਅੱਗ ਵਿਚ ਸੜਦਿਆਂ ਵੇਖਿਆ ਅਤੇ ਉਨ੍ਹਾਂ ਦੀਆਂ ਦਿਲ ਨੂੰ ਚੀਰ ਦੇਣ ਵਾਲੀਆਂ ਚੀਖਾਂ ਨੂੰ ਕੰਨਾਂ ਨਾਲ ਸੁਣਿਆ ਸੀਉਸਨੂੰ ਇਹ ਮਲਾਲ ਸੀ ਕਿ ਗੁਆਢੀਆਂ ਵਲੋਂ ਡੱਕੀ ਰੱਖੇ ਜਾਣ ਕਾਰਣ ਉਹ ਨਾ ਤਾਂ ਉਨ੍ਹਾਂ ਦੀ ਕੋਈ ਮਦਦ ਕਰ ਸਕਿਆ ਤੇ ਨਾ ਹੀ ਉਨ੍ਹਾਂ ਨਾਲ ਵੀ ਆਪ ਸੜ ਮਰ ਸਕਿਆ ਸੀ

ਇਸ ਵਾਰ ਦੀ ਪੀੜਤ-ਪਰਿਵਾਰਾਂ ਨਾਲ ਮੇਰੀ ਮੁਲਾਕਾਤ, ਬੀਤੇ ਵਰ੍ਹਿਆਂ ਤੋਂ ਹਰ ਵਰ੍ਹੇ ਕੀਤੀਆਂ ਜਾਂਦੀਆਂ ਚਲੀਆਂ ਆ ਰਹੀਆਂ ਮੁਲਾਕਾਤਾਂ ਤੋਂ ਬਿਲਕੁਲ ਹੀ ਵੱਖਰੀ ਤੇ ਦਿਲ ਨੂੰ ਟੁੰਬਣ ਵਾਲੀ ਹੋਵੇਗੀ, ਮੈਨੂੰ ਇਸ ਗੱਲ ਦੀ ਕਲਪਨਾ ਵੀ ਨਹੀਂ ਸੀਮੈਂ ਹਰ ਸਾਲ ਵਾਂਗ ਇਸ ਵਾਰ ਵੀ ਨਵੰਬਰ ਮਹੀਨੇ ਦੇ ਅਰੰਭ ਵਿੱਚ ਹੀ, ਪੱਛਮੀ ਦਿੱਲੀ ਸਥਿਤ ਸੰਸਾਰ ਦੀ ਇੱਕੋ-ਇਕ ਵਿਧਵਾ-ਕਾਲੋਨੀ, ਤਿਲਕ ਵਿਹਾਰ ਪੁੱਜਾ ਤੇ ਇਕ ਪੀੜਤ ਪਰਿਵਾਰ ਦੇ ਦਰਵਾਜ਼ੇ ਦੇ ਬਾਹਰ, ਵਾਹਣੇ ਮੰਜੇ ਪੁਰ ਬੈਠੇ ਬਜ਼ੁਰਗ ਨਾਲ ਗੱਲ ਕਰਨ ਲਈ, ਉਸਦੇ ਸਾਹਮਣੇ ਹੀ ਰੱਖੇ ਸਟੂਲ ’ਤੇ ਜਾ ਬੈਠਾਗੱਲਬਾਤ ਸ਼ੁਰੂ ਕਰਨ ਦੇ ਉਦੇਸ਼ ਨਾਲ ਨੋਟਬੁੱਕ ਖੋਲ੍ਹ ਜੇਬ ਵਿੱਚੋਂ ਪੈੱਨ ਕਢਿਆ ਹੀ ਸੀ ਕਿ ਉਹ ਵਿਅਕਤੀ ਚੀਖ ਕੇ ਪੈ ਗਿਆ

ਆਪਣੇ ਉੱਤੇ ਅਚਾਨਕ ਹੋਏ ਇਸ ਸ਼ਬਦੀ ਹਮਲੇ ਕਾਰਣ ਮੈਂ ਬੌਂਦਲਾ ਜਿਹਾ ਗਿਆ ਕਿਸੇ ਤਰ੍ਹਾਂ ਮੈਂ ਆਪਣੇ ਨੂੰ ਸੰਭਾਲਿਆ ਤੇ ਉਸ ਨੂੰ ਦੱਸਿਆ ਕਿ ਮੈਂ ਇਕ ਪੱਤਰਕਾਰ ਹਾਂਇਸ ਤੋਂ ਪਹਿਲਾਂ ਕਿ ਆਪਣੀ ਗੱਲ ਪੂਰੀ ਕਰਦਾ, ਉਸਨੇ ਉਸੇ ਤਰ੍ਹਾਂ ਭੁਬਾਂ ਮਾਰ ਰੋਂਦਿਆਂ, ਮੈਂਨੂੰ ਪੁੱਛਿਆ ਕਿ ਤੁਸਾਂ ਤੇ ਤੁਹਾਡੇ ਵਰਗੇ ਹੋਰ ਪੱਤਰਕਾਰਾਂ ਨੇ ਸਿਵਾਏ ਮਸਾਲੇ ਲਾ-ਲਾ ਸਾਡੇ ਦੁੱਖ-ਦਰਦ ਦੀਆਂ ਕਹਾਣੀਆਂ ਛਪਵਾਉਣ ਅਤੇ ਸਾਡੇ ਕਹਿੰਦੇ-ਕਹਾਉਂਦੇ ਹਮਦਰਦੀਆਂ ਨੇ ਸਾਡੀਆਂ ਚੀਸਾਂ ਦਾ ਮੁੱਲ ਵੱਟਣ ਤੇ ਸਾਡਾ ਰਾਜਸੀ ਤੇ ਭਾਵਨਾਤਮਕ ਸ਼ੋਸ਼ਣ ਕਰਨ ਤੋਂ ਬਿਨਾਂ ਕੀਤਾ ਹੀ ਕੀ ਹੈ? ਉਸਦੀ ਆਵਾਜ਼ ਵਿੱਚ ਅੰਤਾਂ ਦਾ ਦਰਦ ਸੀ

ਕਿਸੇ ਤਰ੍ਹਾਂ ਉਸਨੇ ਆਪਣੇ ਆਪ ਨੂੰ ਸੰਭਾਲਿਆ ਤੇ ਆਪਣੇ ਦਿਲ ਦੀ ਭੜਾਸ ਕੱਢਦਿਆਂ ਕਹਿਣਾ ਜਾਰੀ ਰੱਖਦਿਆਂ ਕਿਹਾ ਕਿ ਦੁਸ਼ਮਣਾਂ ਨੇ ਤਾਂ ਇਕ ਵਾਰ ਸਾਡੇ ਸੀਨਿਆਂ ਨੂੰ ਸੱਲਿਆ ਸੀ, ਪਰ ਤੁਹਾਡੇ ਵਰਗੇ ਹਮਦਰਦਾਂ ਨੇ ਤਾਂ ਇਨ੍ਹਾਂ ਵਰ੍ਹਿਆਂ ਵਿੱਚ ਕੋਈ ਪੰਜਾਹ ਵਾਰੀ ਨਸ਼ਤਰ ਲੈ ਸਾਡੇ ਭਰੇ ਜਾਂਦੇ ਜ਼ਖਮ ਕੁਰੇਦੇ ਹਨਤੁਸੀਂ ਲੋਕੀਂ ਨਾ ਤਾਂ ਸਾਡੇ ਜ਼ਖਮ ਭਰਨ ਦਿੰਦੇ ਹੋ ਅਤੇ ਨਾ ਹੀ ਕੁਰੇਦੇ ਗਏ ਜ਼ਖਮਾਂ ਦੇ ਦਰਦ ਦੇ ਨਾਲ ਉੱਠਦੀਆਂ ਚੀਸਾਂ ਕਾਰਣ, ਵਹਿੰਦੇ ਅਥਰੂਆਂ ਨੂੰ ਸੁੱਕਣ ਦਿੰਦੇ ਹੋਤੁਹਾਨੂੰ ਕੀ ਪਤਾ ਕਿ ਸਾਲ ਵਿੱਚ ਇਕ ਵਾਰ ਆ, ਤੁਸੀਂ ਜੋ ਜ਼ਖਮ ਕੁਰੇਦ ਜਾਂਦੇ ਹੋ, ਉਨ੍ਹਾਂ ਦੇ ਦਰਦ ਕਾਰਣ ਉੱਠਣ ਵਾਲੀਆਂ ਚੀਸਾਂ ਸਹਿੰਦੇ ਅਸੀਂ ਕਦੋਂ ਤਕ ਅੱਥਰੂ ਵਹਾਉਂਦੇ ਰਹਿੰਦੇ ਹਾਂ?

ਚੀਸਾਂ ਦੇ ਦਰਦ ਨਾਲ, ਦਿਲ ਦੀਆਂ ਡੂੰਘਿਆਈਆਂ ਵਿੱਚੋਂ ਨਿਕਲੇ ਉਸਦੀਆਂ ਅੱਖਾਂ ਵਿੱਚੋਂ ਵਹਿੰਦੇ ਹੰਝੂਆਂ ਨਾਲ ਭਿੱਜੇ ਬੋਲਾਂ ਨੇ ਮੈਂਨੂੰ ਧੁਰ ਅੰਦਰ ਤਕ ਕੰਬਾ ਕੇ ਰੱਖ ਦਿੱਤਾਉਸ ਸਮੇਂ ਮੈਂਨੂੰ ਪਹਿਲੀ ਵਾਰ ਅਹਿਸਾਸ ਹੋਇਆ ਕਿ ਮੈਂ ਹਰ ਵਰ੍ਹੇ ਇੱਥੇ ਆ ਕੇ ਆਪਣੀ ਕਹਾਣੀ ਬਣਾਉਣ ਦੀ ਲਾਲਸਾ ਨੂੰ ਪੂਰਿਆਂ ਕਰਨ ਲਈ, ਜੋ ਗੁਨਾਹ ਕਰਦਾ ਚਲਿਆ ਆ ਰਿਹਾ ਹਾਂ, ਕੀ ਉਹ ਕਦੀ ਮੁਆਫ਼ ਕੀਤਾ ਜਾ ਸਕਦਾ ਹੈ? ਹਰ ਵਾਰ ਇੱਥੇ ਆ ਕੇ ਪੀੜਤ ਪਰਿਵਾਰਾਂ ਨਾਲ ਨਵੰਬਰ-84 ਦੇ ਸਾਕੇ ਦੀ ਗੱਲ ਛੇੜ ਉਨ੍ਹਾਂ ਦੇ ਭਰੇ ਜਾਂਦੇ ਜ਼ਖਮਾਂ ਨੂੰ ਕੁਰੇਦ ਦਿੰਦਾ ਹਾਂਜਦੋਂ ਵੀ ਮੈਂ ਸਿੱਖ-ਨਸਲਕੁਸ਼ੀ ਦੀ ਗੱਲ ਛੇੜਦਾ ਹਾਂ, ਇਨ੍ਹਾਂ ਦੀਆਂ ਅੱਖਾਂ ਸਾਹਮਣੇ ਉਹ ਘਟਨਾਵਾਂ ਤਸਵੀਰਾਂ ਬਣ ਨੱਚਣ ਲੱਗਦੀਆਂ ਹਨ, ਜਿਨ੍ਹਾਂ ਦਾ ਸੰਤਾਪ ਉਹ ਵਰ੍ਹਿਆਂ ਤੋਂ ਭੋਗਦੇ ਚਲੇ ਆ ਰਹੇ ਹਨਇਸ ਤਰ੍ਹਾਂ ਉਨ੍ਹਾਂ ਦੇ ਉਹ ਜ਼ਖਮ ਮੁੜ ਕੁਰੇਦੇ ਜਾਂਦੇ ਹਨ, ਜੋ ਭਰਨ ਦੇ ਨੇੜੇ-ਤੇੜੇ ਹੀ ਪੁੱਜੇ ਹੁੰਦੇ ਹਨਮੈਂ ਤਾਂ ਉਨ੍ਹਾਂ ਨਾਲ ਵਾਪਰੇ ਸਾਕੇ ਦੀ ਕਹਾਣੀ ਬਣਾ, ਛਪਵਾਉਣ ਤੋਂ ਬਾਅਦ, ਕਦੀ ਮੁੜ ਕੇ ਵੀ ਨਹੀਂ ਵੇਖਦਾ ਕਿ ਜੋ ਜ਼ਖਮ ਕੁਰੇਦ ਆਇਆ ਹਾਂ, ਉਨ੍ਹਾਂ ਦੇ ਦਰਦ ਦੀਆਂ ਚੀਸਾਂ, ਕਦੋਂ ਤਕ ਉਨ੍ਹਾਂ ਦੇ ਅੱਥਰੂ ਬਣ ਵਹਿੰਦੀਆਂ ਰਹੀਆਂ?

ਬੀਤੇ ਚੌਂਤੀ ਵਰ੍ਹਿਆਂ ਤੋਂ ਇਹ ਰਸਮ ਜਿਹੀ ਬਣੀ ਚਲੀ ਆ ਰਹੀ ਹੈ ਕਿ ਜਦੋਂ ਵੀ ਨਵੰਬਰ ਦੇ ਮਹੀਨੇ ਦੀ ਆਰੰਭਤਾ ਹੋਵੇ, ਪੀੜਤਾਂ ਨਾਲ ਹਮਦਰਦੀ ਪ੍ਰਗਟ ਕਰੋ, ਦੋਸ਼ੀਆਂ ਨੂੰ ਸਜ਼ਾ ਨਾ ਮਿਲਣ ’ਤੇ ਮਗਰਮੱਛੀ ਅਥਰੂ ਵਹਾਉ ਅਤੇ ਕਾਂਗਰਸ ਨੂੰ ਇਸਦੇ ਲਈ ਜ਼ਿੰਮੇਦਾਰ ਗਰਦਾਨ ਕੇ ਕੋਸੋ, ਦੋਸ਼ੀਆਂ ਨੂੰ ਸਜ਼ਾ ਦੁਆਉਣ ਦੀ ਮੰਗ ਨੂੰ ਲੈ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਕਦੀ-ਕਦੀ ਮਨੁੱਖੀ ਅਧਿਕਾਰ ਕਮਿਸ਼ਨ ਅਤੇ ਚੀਫ਼ ਜਸਟਿਸ ਤਕ ਨੂੰ ਮੰਗ-ਪੱਤਰ ਦੇ, ਆਪਣੇ ਆਪਨੂੰ ਪੀੜਤਾਂ ਦੇ ‘ਸੱਚੇ’ ਹਮਦਰਦ ਹੋਣ ਦਾ ਅਹਿਸਾਸ ਕਰਵਾਉਜੇ ਹੋਰ ਕੁਝ ਕਰਨਾ ਹੋਵੇ ਤਾਂ ਕੈਂਡਲ ਮਾਰਚ ਕਰੋ, ਭਾਵੇਂ ਇਸ ਵਿੱਚ ਸ਼ਮਾਲ ਹੋਣ ਲਈ ਇਸ ਤਰ੍ਹਾਂ ਸਜ-ਧੱਜ ਕੇ ਪੁੱਜੋ, ਜਿਵੇਂ ਤੁਸੀਂ ਕਿਸੇ ਰੋਸ ਸਮਾਗਮ ਵਿੱਚ ਨਹੀਂ, ਸਗੋਂ ਵਿਅਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਏ ਹੋਅਰਦਾਸ ਕਰ ਕੇ ਸ਼ਰਧਾਂਜਲੀ ਭੇਂਟ ਕਰੋ ਤੇ ਬੱਸ! ਕੀ ਬੀਤੇ 34 ਵਰ੍ਹਿਆਂ ਤੋਂ ਇਹੋ ਕੁਝ ਹੀ ਨਹੀਂ ਹੁੰਦਾ ਚਲਿਆ ਆ ਰਿਹਾ?

… ਅਤੇ ਅੰਤ ਵਿੱਚ: ਇਨ੍ਹਾਂ 34 ਵਰ੍ਹਿਆਂ ਵਿੱਚ ਦੋਸ਼ੀਆਂ ਦੀ ਪਛਾਣ ਕਰ ਕੇ, ਉਨ੍ਹਾਂ ਨੂੰ ਨਾਮਜ਼ਦ ਕਰਨ ਦੇ ਉਦੇਸ਼ ਨਾਲ ਸਮੇਂ-ਸਮੇਂ ਕਈ ਕਮਿਸ਼ਨਾਂ ਅਤੇ ਕਮੇਟੀਆਂ ਦਾ ਗਠਨ ਕੀਤਾ ਜਾਂਦਾ ਰਿਹਾਪ੍ਰੰਤੂ ਅਜੇ ਤਕ ਨਾ ਤਾਂ ਕੋਈ ਅਜਿਹਾ ਕਮਿਸ਼ਨ ਬਣਿਆ ਤੇ ਨਾ ਹੀ ਕੋਈ ਕਮੇਟੀ ਗਠਤ ਕੀਤੀ ਗਈ, ਜੋ ਇਸ ਗਲ ਦੀ ਜਾਂਚ ਕਰੇ, ਕਿ ਪੀੜਤਾਂ ਦੀ ਮਦਦ ਕਰਨ ਦੇ ਨਾਂ ’ਤੇ ਜੋ ਵਿਅਕਤੀ ਸਰਗਰਮ ਰਹੇ ਤੇ ਜੋ ਕਮੇਟੀਆਂ ਹੋਂਦ ਵਿੱਚ ਆਈਆਂ, ਉਹ ਅੱਜ ਕਿੱਥੇ ਹਨ? ਅਤੇ ਉਨ੍ਹਾਂ ਦੇ ਮੁਖੀਆਂ ਨੇ ਪੀੜਤਾਂ ਦੀ ਮਦਦ ਅਤੇ ਉਨ੍ਹਾਂ ਦਾ ਮੁੜ-ਵਸੇਬਾ ਕਰਨ ਦੇ ਨਾਂ ’ਤੇ ਦੇਸ਼-ਵਿਦੇਸ਼ ਵਿੱਚ, ਦੂਰ-ਦੁਰਾਡੇ ਵਸਦੇ ਸਿੱਖਾਂ ਦਾ ਭਾਵਨਾਤਮਕ ਸ਼ੋਸ਼ਣ ਕਰਕੇ, ਜੋ ਕਰੋੜਾਂ ਰੁਪਏ ਇਕੱਠੇ ਕੀਤੇ, ਉਨ੍ਹਾਂ ਦਾ ਕੀ ਬਣਿਆ? ਜਿਨ੍ਹਾਂ ਪੀੜਤ ਵਿਧਵਾਵਾਂ ਨੂੰ ਆਪਣੇ ਪੈਰਾਂ ’ਤੇ ਖੜ੍ਹਿਆਂ ਕਰ, ਆਤਮ-ਨਿਰਭਰ ਬਣਾਉਣ ਦੇ ਨਾਂ ’ਤੇ ਘਰੇਲੂ-ਉਦਯੋਗ ਸਥਾਪਤ ਕਰਨ ਲਈ ਸਰਕਾਰ ਪਾਸੋਂ ਭਵਨ ਅਲਾਟ ਕਰਵਾਏ ਅਤੇ ਉਨ੍ਹਾਂ ਨੂੰ ਸੀਣ-ਪਰੋਣ ਆਦਿ ਦਾ ਕੰਮ ਸਿਖਾਉਣ ਲਈ ਸਰਕਾਰ ਅਤੇ ਆਮ ਸਿੱਖਾਂ ਪਾਸੋਂ ਲੱਖਾਂ-ਕਰੋੜਾਂ ਰੁਪਏ ਦੇ ਫੰਡ, ਮਸ਼ੀਨਾਂ ਤੇ ਹੋਰ ਸੰਦ ਆਦਿ ਲਏ, ਕਿੱਥੇ ਹਨ ਉਹ ਲੋਕ? ਕਿੱਥੇ ਹਨ ਉਹ ਭਵਨ ਅਤੇ ਕਿੱਥੇ ਹਨ ਉਹ ਮਸ਼ੀਨਾਂ, ਸੰਦ ਅਤੇ ਪੈਸੇ?

*****

(1381)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

ਸਰਦਾਰ ਪਟੇਲ ਦੇ ਬੁੱਤ ਉੱਤੇ ਹੋਏ ਖਰਚ ਦੀ ਜਾਣਕਾਰੀ

So who Funded the Sardar Patel statue?

Here is a list of (mostly) public sector companies that "voluntarily" paid for it out of their CSR funds

.....Indian Oil Corporation - 900 crores

.....ONGC - 500 crores

.....Bharat Petroleum - 250 crores

.....Oil India Corporation - 250 crores

.....Gas Authority of India Limited - 250 crores

.....Power Grid 125 crores

.....Gujarat Minerals Development Corporation 100 crores

.....Engineers India - 50 crores

.....Petronet India - 50 crores

.....Balmer Laurie - 50 crores

Please note there is no Anil Ambani, Mukesh Ambani, Gautam Adani, Baba Ramdev company funding this statue!

Most of the funders are Oil sector PSUs......When India is literally crying for reduction in Oil prices.....This is how our Oil sector PSUs are made to splurge their money!

Modiji don't you have an iota of shame left to build stupid statues from Corporate "Social Resonsibility" funding! In case, your party was so interested....why did you not ask any of your cronies to do the honours?

After all...whose money is this? India is not your personal fiefdom! This is our money.....taxpayer money!

India.....how long will you be quiet!

(Based on Editor Girish Kuber's article in Marathi newspaper Loksatta)

About the Author

ਜਸਵੰਤ ਸਿੰਘ ‘ਅਜੀਤ’

ਜਸਵੰਤ ਸਿੰਘ ‘ਅਜੀਤ’

Sector-14, Rohini, Delhi, India.
Phone: (91 - 95827 - 19890)

Email: (jaswantsinghajit@gmail.com)

More articles from this author