JaswantAjit7“ਜਦੋਂ ਕਦੀ ਵੀ ਇਹ ਖੋਲ ਲਹਿ ਗਿਆ, ਭਾਜਪਾ ਦਾ ਹਾਲ ਵੀ ਉਹੀ ਹੋ ਜਾਏਗਾ, ਜੋ ਅੱਜ ...”
(17 ਅਗਸਤ 2018)

 

‘ਅੱਜ ਸਾਡੇ ਦੇਸ਼ ਭਾਰਤ ਵਿੱਚ ਹਰੇਕ ਚੀਜ਼ ਨੂੰ ਸਮਾਰਟ ਕਿਹਾ ਜਾਣ ਲੱਗਾ ਹੈ, ਪ੍ਰੰਤੂ ਸਚਾਈ ਤਾਂ ਇਹ ਹੈ ਕਿ ਅਜੇ ਤਕ ਇਸ ਦੇਸ਼ ਵਿੱਚ ਕੁਝ ਵੀ ਬਦਲਿਆ ਨਹੀਂ ਹੈ’ - ਇਹ ਵਿਚਾਰ ਹਨ ਇੱਕ ਸੀਨੀਅਰ ਪੱਤਰਕਾਰ ਦੇਉਹ ਕਹਿੰਦਾ ਹੈ ਕਿ ਨਾ ਤਾਂ ਸਾਡੀ ਸੁਰੱਖਿਆ ਵਿਵਸਥਾ ਬਦਲੀ ਹੈ ਅਤੇ ਨਾ ਹੀ ਇਸਦੇ ਲਈ ਬਣੇ ਸੁਰੱਖਿਆ ਪ੍ਰਬੰਧ ਅਤੇ ਇਸ ਸੰਸਾਰ ਦੇ ਅਪਰਾਧੀਉਹ ਆਪਣੀ ਗੱਲ ਇੱਕ ਪੁਰਾਣੀ ਪਰੰਪਰਾ ਤੋਂ ਸ਼ੁਰੂ ਕਰਦਿਆਂ ਆਖਦਾ ਹੈ ਕਿ ਪਤਾ ਨਹੀਂ ਇਹ ਪਰੰਪਰਾ ਕਦੋਂ ਤੋਂ ਚਲੀ ਆ ਰਹੀ ਹੈ ਕਿ ਜਿਸ ਚੌਕੀਦਾਰ ਨੂੰ ਅਸੀਂ ਮੁਹੱਲੇ ਦੀ ਸੁਰੱਖਿਆ ਲਈ ਤਾਇਨਾਤ ਕਰਦੇ ਹਾਂ, ਉਹ ਜਦੋਂ ਰਾਤ ਨੂੰ ਲੱਠ ਖੜਕਾਉਂਦਾ ਗਲੀਆਂ ਮੁਹੱਲਿਆਂ ਵਿੱਚ ਘੁੰਮਦਾ ਹੈ, ਇੱਕੋ ਹੀ ਗੱਲ ‘ਜਾਗਦੇ ਰਹੋ - ਜਾਗਦੇ ਰਹੋ’ ਹੀ ਬਾਰ-ਬਾਰ ਦੁਹਰਾਉਂਦਾ ਚਲਿਆ ਜਾਂਦਾ ਹੈਇਹ ਸੁਣਕੇ ਤੁਸੀਂ ਸੋਚਦੇ ਹੋ ਕਿ ਜੇ ਅਸੀਂ ਆਪ ਹੀ ਜਾਗਦਿਆਂ ਰਹਿਣਾ ਹੈ ਤਾਂ ਇਸਨੂੰ ਪੈਸੇ ਦੇਣ ਦੀ ਕੀ ਲੋੜ ਹੈ? ਇਹ ਸੋਚ, ਤੁਸੀਂ ਸੁਰੱਖਿਆ ਦੀ ਜ਼ਿੰਮੇਦਾਰੀ ਚੌਕੀਦਾਰ ਉੱਪਰ ਛੱਡ ਆਪ ਲੰਮੀ ਤਾਣ ਸੌਂ ਜਾਂਦੇ ਹੋ ਤੇ ਉਹ ਲਾਠੀ ਖੜਕਾਉਂਦਾ ਰਾਤ ਭਰ ਆਪਣੀ ਡਿਊਟੀ ਵਜਾਉਂਦਾ ਰਹਿੰਦਾ ਹੈਇਹ ਪੱਤਰਕਾਰ ਵਿਅੰਗ ਕਰਦਿਆਂ ਆਖਦਾ ਹੈ ਕਿ ਸਾਡੀ ਅੱਜ ਦੀ ਸਾਈਬਰ ਸੁਰੱਖਿਆ ਦੀ ਪਰੰਪਰਾ ਵੀ ਇਸ ਤੋਂ ਕੋਈ ਵੱਖਰੀ ਨਹੀਂਜਿਉਂ ਜਿਉਂ ਇੰਟਰਨੈੱਟ ’ਤੇ ਖਤਰੇ ਵਧ ਰਹੇ ਹਨ, ਸਾਈਬਰ ਸੁਰੱਖਿਆ ਦੇ ਮਾਹਿਰਾਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈਇਹ ਮੋਟੀਆਂ-ਮੋਟੀਆਂ ਤਨਖਾਹਾਂ ਲੈਣ ਵਾਲੇ ਸੁਰੱਖਿਆ ਮਾਹਿਰ ਵੀ ਉਹੀ ਕੁਝ ਆਖਦੇ ਹਨ, ਜੋ ਗਲੀਆਂ-ਸੜਕਾਂ ਪੁਰ ਰਾਤ ਭਰ ਗਸ਼ਤ ਕਰਦਿਆਂ ਰਹਿਣ ਵਾਲਾ ਚੌਕੀਦਾਰ ਕਹਿੰਦਾ ਰਹਿੰਦਾ ਹੈ - ਜਾਗਦੇ ਰਹੋ

ਸਾਈਬਰ ਸੁਰੱਖਿਆ ਦੇ ਸੰਬੰਧ ਵਿੱਚ ਅਜੇ ਤਕ ਜਿੰਨੇ ਵੀ ਅਧਿਅਨ ਹੋਏ ਹਨ, ਉਹ ਸਾਰੇ ਇਹੀ ਦੱਸਦੇ ਹਨ ਕਿ ਆਮ ਤੌਰ ’ਤੇ ਸੁਰੱਖਿਆ ਮਾਹਿਰਾਂ ਦੀਆਂ ਚਿਤਾਵਨੀਆਂ ਨਾਲ ਲੋਕਾਂ ਦੇ ਕੰਨਾਂ ਪੁਰ ਜੂੰ ਤਕ ਨਹੀਂ ਰੀਂਗਦੀਜਦੋਂ ਹੈਕਿੰਗ ਦੀ ਕੋਈ ਵੱਡੀ ਘਟਨਾ ਵਾਪਰਦੀ ਹੈ ਤਾਂ ਕੁਝ ਦਿਨਾਂ ਲਈ ਭਾਵੇਂ ਹੀ ਲੋਕੀ ਕੁਝ ਸਾਵਧਾਨ ਹੋ ਜਾਣ, ਕੁਝ ਸਮੇਂ ਬਾਅਦ ਫਿਰ ਠੀਕ ਉਸੇ ਤਰ੍ਹਾਂ ਹੀ ਸਭ ਕੁਝ ਚੱਲਣ ਲਗਦਾ ਹੈ। ਸੈਨ ਡਿਯਾਗੋ ਸਟੇਟ ਯੂਨੀਵਰਸਿਟੀ ਦੇ ਸਟੀਵਨ ਏਂਡ੍ਰੇਸ ਅਨੁਸਾਰ ਅਸੀਂ ਇਹ ਮੰਨ ਬੈਠਦੇ ਹਾਂ ਕਿ ਹੁਣ ਲੋਕੀ ਹੁਸ਼ਿਆਰ ਰਹਿਣਗੇ, ਪਰ ਖੋਜ ਦੱਸਦੀ ਹੈ ਕਿ ਅਸਲ ਵਿੱਚ ਅਜਿਹਾ ਹੁੰਦਾ ਨਹੀਂ

ਦੇਸ਼ ਵਿੱਚ ਕੰਮ-ਕਾਜੀ ਔਰਤਾਂ ਕਿੰਨੀਆਂ ਸੁਰੱਖਿਅਤ:

ਕੁਝ ਹੀ ਸਮਾਂ ਹੋਇਐ ਹੈ ਕਿ ‘ਭਾਰਤ ਵਿੱਚ ਕੰਮ-ਕਾਜੀ ਔਰਤਾਂ ਕਿੰਨੀਆਂ ਕੁ ਸੁਰੱਖਿਅਤ’ ਮੁੱਦੇ ਨੂੰ ਲੈ, ਅਮਰੀਕਾ ਦੀ ਇੱਕ ਪ੍ਰਮੁੱਖ ਰਿਸਰਚ ਸੰਸਥਾ ‘ਸੇਂਟਰ ਫਾਰ ਸਟ੍ਰੇਟਜਿਕ ਐਂਡ ਇੰਟਰਨੈਸ਼ਨਲ ਸਟੱਡੀਜ਼’ ਤੇ ‘ਨਾਥਨ ਐਸੋਸੀਏਟਸ’ ਨੇ ਅਪਸੀ ਸਹਿਯੋਗ ਨਾਲ ਇੱਕ ਸਰਵੇ ਰਿਪੋਰਟ ਤਿਆਰ ਕੀਤੀ ਸੀ, ਜਿਸ ਵਿੱਚ ਸਿੱਕਮ ਨੂੰ ‘ਕੰਮਕਾਜੀ ਔਰਤਾਂ ਲਈ ਸੁਰੱਖਿਅਤ’ ਦੇ ਦ੍ਰਿਸ਼ਟੀਕੋਣ ਤੋਂ 40 ਅੰਕ ਦਿੱਤੇ ਗਏ, ਜਦਕਿ ਉਸਦੇ ਮੁਕਾਬਿਲੇ ਦਿੱਲੀ ਨੂੰ ਕੇਵਲ 8.5 ਅੰਕ ਹੀ ਮਿਲੇ, ਜੋ ਕਿ ਭਾਰਤ ਦੀ ਰਾਜਧਾਨੀ, ਦਿੱਲੀ ਦੀ ਬਦਤਰ ਹਾਲਤ ਨੂੰ ਬਿਆਨ ਕਰਦੇ ਹਨਇਸ ਰਿਪੋਰਟ ਵਿੱਚ ਦਿੱਲੀ ਦੇ ਸਭ ਤੋਂ ਹੇਠਲੀ ਥਾਂ ’ਤੇ ਹੋਣ ਦਾ ਮੁੱਖ ਕਾਰਣ ਇਹ ਦੱਸਿਆ ਗਿਆ ਕਿ ਦਿੱਲੀ ਵਿੱਚ ਔਰਤਾਂ ਨੂੰ ਇਨਸਾਫ ਮਿਲਣ ਦੀ ਦਰ ਅਤੇ ਕੰਮ-ਕਾਜ ਵਿੱਚ ਔਰਤਾਂ ਦੀ ਹਿੱਸੇਦਾਰੀ ਦਾ ਦੂਸਰੇ ਸ਼ਹਿਰਾਂ ਦੇ ਮੁਕਾਬਲੇ ਬਹੁਤ ਹੀ ਘੱਟ ਹੋਣਾ ਹੈਦਿੱਲੀ ਵਿੱਚ ਰਾਤ ਨੂੰ ਕੰਮ ਕਰਨ ਨੂੰ ਲੈ ਕੇ ਵੱਖ-ਵੱਖ ਖੇਤਰਾਂ ਵਿੱਚ ਔਰਤਾਂ ਪੁਰ ਪਾਬੰਦੀਆਂ ਹੋਣ ਦੇ ਨਾਲ ਹੀ ਕਾਰੋਬਾਰੀ ਔਰਤਾਂ ਲਈ ਉਤਸ਼ਾਹ ਦੀ ਘਾਟ ਹੋਣਾ ਹੈ

ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਇਸ ਰੈਂਕਿੰਗ ਦਾ ਅਧਾਰ ਕਾਰਖਾਨਿਆਂ, ਫੁਟਕਲ ਵਪਾਰ ਖੇਤਰ ਅਤੇ ਆਈ ਆਈ ਟੀ ਉਦਯੋਗ ਵਿੱਚ ਔਰਤਾਂ ਦੇ ਕੰਮਕਾਜੀ ਘੰਟਿਆਂ ਪੁਰ ਕਾਨੂੰਨੀ ਪਕੜ, ਔਰਤ ਕਰਮਚਾਰੀਆਂ ਨੂੰ ਪ੍ਰਭਾਵਤ ਕਰਨ ਵਾਲੇ ਅਪਰਾਧ, ਰਾਜਾਂ ਦੀ ਅਪਰਾਧਕ ਨਿਆਇਕ ਵਿਵਸਥਾ ਦੀ ਪ੍ਰਤੀਕ੍ਰਿਆ, ਕੁਲ ਕਰਮਚਾਰੀਆਂ ਵਿੱਚ ਕੰਮਕਾਜੀ ਔਰਤਾਂ ਦੇ ਪ੍ਰਤੀਸ਼ਤ ਤੇ ਸਟਾਰਟਅੱਪ ਅਤੇ ਉਦਯੋਗਿਕ ਨੀਤੀਆਂ ਵਿੱਚ ਔਰਤ ਕਾਰੋਬਾਰੀਆਂ ਨੂੰ ਉਤਸ਼ਾਹਿਤ ਕੀਤੇ ਜਾਣ ਨੂੰ ਮਿਥਿਆ ਗਿਆ ਹੈ

ਇਸ ਰਿਪੋਰਟ ਅਨੁਸਾਰ ਸਿੱਕਮ, ਕਰਨਾਟਕ, ਆਂਧਰਾ ਪ੍ਰਦੇਸ਼ ਤੇ ਤਾਮਿਲਨਾਡੂ ਨੇ ਦੁਕਾਨਾਂ ਕਾਰਖਾਨਿਆਂ ਤੇ ਆਈ ਆਈ ਟੀ ਖੇਤਰ ਵਿੱਚ ਰਾਤ ਨੂੰ ਔਰਤਾਂ ਦੇ ਕੰਮ ਕਰਨ ਪੁਰ ਲੱਗੀਆਂ ਹੋਈਆਂ ਪਾਬੰਦੀਆਂ ਹਟਾ ਦਿੱਤੀਆਂ ਹਨਇਸ ਰਿਪੋਰਟ ਵਿੱਚ ਇਹ ਵੀ ਖੁਲਾਸਾ ਕੀਤਾ ਗਾ ਹੈ ਕਿ ਭਾਰਤ ਵਿੱਚ ਕੰਮਕਾਜ ਵਿੱਚ ਔਰਤਾਂ ਦੀ ਹਿੱਸੇਦਾਰੀ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਮੁਕਾਬਲੇ ਵਿੱਚ ਸਭ ਤੋਂ ਘੱਟ ਹੈ

ਭਾਰਤੀ ਜਨਤਾ ਪਾਰਟੀ ਦਾ ਬਦਲਿਆ ਸਰੂਪ:

ਮੰਨਿਆ ਜਾਂਦਾ ਹੈ ਕਿ ਦੇਸ਼ ਦੇ ਰਾਜ-ਭਾਗ ਦੀ ਮਾਲਕ ਬਣਨ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦਾ ਉਹ ਸਰੂਪ ਵਿਖਾਈ ਨਹੀਂ ਦੇ ਰਿਹਾ, ਜੋ ਪਾਰਟੀ ਦੇ ਸਾਰੇ ਸੀਨੀਅਰ ਅਤੇ ਜੂਨੀਅਰ ਆਗੂਆਂ ਨੂੰ ਸਨਮਾਨ-ਪੂਰਬਕ ਨਾਲ ਲੈ ਕੇ ਚੱਲਣ ਪੁਰ ਅਧਾਰਤ ਸੀਹੁਣ ਤਾਂ ਸਾਰੇ ਸੀਨੀਅਰ ਆਗੂਆਂ, ਜੋ ਕਿਸੇ ਸਮੇਂ ਪਾਰਟੀ ਦੀ ਰੀੜ੍ਹ ਦੀ ਹੱਡੀ ਮੰਨੇ ਜਾਂਦੇ ਸਨ, ਨੂੰ ਕਿਨਾਰੇ ਕਰਕੇ ਇੱਕ ਤਰ੍ਹਾਂ ਨਾਲ ਬੇਲੋੜੇ ‘ਕਬਾੜ’ ਵਿੱਚ ਸੁੱਟ ਦਿੱਤਾ ਗਿਆ ਹੈਅੱਜਕਲ ਤਾਂ ਇਹ ਚਰਚਾ ਵੀ ਸੁਣਨ ਨੂੰ ਮਿਲ ਰਹੀ ਹੈ ਕਿ ਪਾਰਟੀ ਵਿੱਚ ਵਿਰੋਧੀ, ਪ੍ਰੰਤੂ ਉਸਾਰੂ ਸੋਚ ਤਕ ਨੂੰ ਵੀ ਉੱਭਰਨ ਨਹੀਂ ਦਿੱਤਾ ਜਾ ਰਿਹਾਇੱਕ ਵਿਅਕਤੀ (ਨਰੇਂਦਰ ਮੋਦੀ) ਨੇ ਪ੍ਰਧਾਨ ਮੰਤਰੀ ਬਣ, ਸਾਰੀ ਸਰਕਾਰੀ ਸੱਤਾ ਆਪਣੇ ਹੱਥਾਂ ਵਿੱਚ ਕੇਂਦਰਿਤ ਕਰ ਲਈ ਹੋਈ ਹੈਪਾਰਟੀ ਵਿੱਚੋਂ ਰਿਸ ਕੇ ਆ ਰਹੀਆਂ ਖਬਰਾਂ ਵਿੱਚ ਤਾਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਵਿਖਾਵੇ ਵਜੋਂ ਤਾਂ ਸਰਕਾਰ ਵਿੱਚ ਵੱਖ-ਵੱਖ ਜ਼ਿੰਮੇਦਾਰੀਆਂ ਨਿਭਾਉਣ ਲਈ ਮੰਤਰੀਆਂ ਦੇ ਇੱਕ ਸਮੂਹ ਦੇ ਰੂਪ ਵਿੱਚ, ਇੱਕ ਮੰਤਰੀ ਮੰਡਲ ਦਾ ਗਠਨ ਕੀਤਾ ਗਿਆ ਹੋਇਆ ਹੈ, ਜਿਸ ਵਿੱਚ ਸ਼ਾਮਲ ਮੰਤਰੀ ਪ੍ਰਤੱਖ ਰੂਪ ਵਿੱਚ ਤਾਂ ਵਿੱਚ ਆਪੋ-ਆਪਣੇ ਵਿਭਾਗਾਂ ਦੇ ਕੰਮਾਂ ਨੂੰ ਸਿਰੇ ਚਾੜ੍ਹਨ ਲਈ ਜ਼ਿੰਮੇਦਾਰ ਮੰਨੇ ਜਾਂਦੇ ਹਨ ਅਤੇ ਉਨ੍ਹਾਂ ਲਈ ਉਹ ਪ੍ਰਧਾਨ ਮੰਤਰੀ ਅਤੇ ਦੇਸ਼-ਵਾਸੀਆਂ ਸਾਹਮਣੇ ਜਵਾਬਦੇਹ ਵੀ ਹਨ, ਪ੍ਰੰਤੂ ਦੱਸਿਆ ਤਾਂ ਇਹ ਜਾ ਰਿਹਾ ਹੈ ਕਿ ਅਪ੍ਰਤੱਖ ਰੂਪ ਵਿੱਚ ਸਮੁੱਚੇ ਵਿਭਾਗਾਂ ਦੇ ਮੁੱਖ ਸਕੱਤਰ ਵਿਭਾਗੀ ਕੰਮਾਂ ਲਈ ਆਪੋ-ਆਪਣੇ ਵਿਭਾਗ ਦੇ ਮੰਤਰੀਆਂ ਸਾਹਮਣੇ ਘੱਟ ਅਤੇ ਪ੍ਰਧਾਨ ਮੰਤਰੀ ਦੇ ਦਫਤਰ ਸਾਹਮਣੇ ਬਹੁਤੇ ਜਵਾਬਦੇਹ ਹਨਇੰਨਾ ਹੀ ਨਹੀਂ, ਉਹ ਉੱਥੋਂ (ਪੀਐਮਓ ਤੋਂ) ਆਪਣੇ ਕੰਮ ਲਈ ਹਿਦਾਇਤਾਂ ਪ੍ਰਾਪਤ ਕਰਨ ਦੇ ਪਾਬੰਦ ਹਨ

ਭਾਵੇਂ ਭਾਜਪਾ ਦਾ ਇੱਕ ਵਰਗ ਇਸ ਵਿਚਾਰ ਦਾ ਵਿਰੋਧ ਕਰਦਿਆਂ ਇਹ ਕਹਿੰਦਾ ਹੈ ਕਿ ਇਹ ਸਾਰੀਆਂ ਗੱਲਾਂ ਮਨਘੜ ਹਨ।

ਉੱਧਰ ਭਾਰਤੀ ਜਨਤਾ ਪਾਰਟੀ ਬਾਰੇ ਇੱਕ ਪਾਰਟੀ ਵਜੋਂ ਇਹ ਚਰਚਾ ਆਮ ਸੁਣਨ ਨੂੰ ਮਿਲਦੀ ਹੈ ਕਿ ਭਾਵੇਂ ਇਸ ਗੱਲ ਨੂੰ ਸਵੀਕਾਰ ਨਹੀਂ ਕੀਤਾ ਜਾਂਦਾ ਅਤੇ ਸ਼ਾਇਦ ਛੇਤੀ ਕੀਤੇ ਸਵੀਕਾਰ ਨਾ ਵੀ ਕੀਤਾ ਜਾਏ, ਪ੍ਰੰਤੂ ਜੋ ਕੁਝ ਵੇਖਣ ਅਤੇ ਸੁਣਨ ਨੂੰ ਮਿਲ ਰਿਹਾ ਹੈ, ਉਸ ਤੋਂ ਤਾਂ ਇਹੀ ਜਾਪਦਾ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅਮਿਤ ਸ਼ਾਹ ਨੂੰ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਦੇ ਅਹੁਦੇ ਪੁਰ ਬਿਠਾ, ਅਪ੍ਰਤੱਖ ਰੂਪ ਵਿੱਚ ਉਸ ਪੁਰ ਵੀ ਆਪਣਾ ਅੰਕੁਸ਼ ਲਾ ਲਿਆ ਹੋਇਆ ਹੈ

ਅਤੇ ਅੰਤ ਵਿੱਚ:

ਭਾਜਪਾ ਦੇ ਅਤਿ ਨੇੜਲੇ ਰਾਜਸੀ ਹਲਕਿਆਂ ਤੋਂ ਮਿਲ ਰਹੇ ਸੰਕੇਤਾਂ ਤੋਂ ਜਾਪਦਾ ਹੈ ਕਿ ਜਿਵੇਂ ਅਪ੍ਰਤੱਖ ਰੂਪ ਵਿੱਚ ਸਰਕਾਰ ਅਤੇ ਪਾਰਟੀ ਦੀਆਂ ਲੋਕਤਾਂਤ੍ਰਿਕ ਕਦਰਾਂ-ਕੀਮਤਾਂ ਪੁਰ ਤਾਨਾਸ਼ਾਹੀ ਦਾ ਜੋ ਖੋਲ ਚੜ੍ਹਾ ਦਿੱਤਾ ਗਿਆ ਹੋਇਆ ਹੈ ਅਤੇ ਜਿਸਦੇ ਫਲਸਰੂਪ ਸਰਕਾਰ ਅਤੇ ਪਾਰਟੀ ਅੰਦਰ ਜੋ ਕੁਝ ਪੱਕ ਰਿਹਾ ਹੈ, ਉਸਦਾ ‘ਧੂੰਆਂ’ ਵੀ ਬਾਹਰ ਨਹੀਂ ਨਿਕਲ ਰਿਹਾ। ਜਦੋਂ ਕਦੀ ਵੀ ਇਹ ਖੋਲ ਲਹਿ ਗਿਆ, ਭਾਜਪਾ ਦਾ ਹਾਲ ਵੀ ਉਹੀ ਹੋ ਜਾਏਗਾ, ਜੋ ਅੱਜ ਕਾਂਗਰਸ ਦਾ ਹੋ ਰਿਹਾ ਹੈਇਸਦਾ ਕਾਰਣ ਇਹ ਮੰਨਿਆ ਜਾ ਰਿਹਾ ਹੈ ਕਿ ਖੋਲ ਲਹਿਣ ਤੋਂ ਬਾਅਦ ਜੋ ਲੀਡਰਸ਼ਿਪ ਉੱਭਰ ਕੇ ਸਾਹਮਣੇ ਆਏਗੀ, ਉਹ ਦਿਸ਼ਾ-ਹੀਣ, ਸ਼ਕਤੀ-ਹੀਣ ਅਤੇ ਸੁਤੰਤਰ ਵਿਚਾਰਾਂ ਤੋਂ ਸੱਖਣੀ ਹੋਵੇਗੀਫਲਸਰੂਪ ਉਸ ਲਈ, ਉਸ ਪਾਰਟੀ ਨੂੰ ਸੰਭਾਲ ਪਾਉਣਾ ਬਹੁਤ ਹੀ ਮੁਸ਼ਕਿਲ ਹੋ ਜਾਵੇਗਾ, ਜੋ ਤਾਨਾਸ਼ਾਹੀ ਅਰਥਾਤ ਇੱਕ ਪੁਰਖੀ ਸੱਤਾ ਵਿੱਚ ਜੀਉਣ ਦੀ ਆਦੀ ਹੋ ਚੁੱਕੀ ਹੋਵੇਗੀ

*****

(1267)

About the Author

ਜਸਵੰਤ ਸਿੰਘ ‘ਅਜੀਤ’

ਜਸਵੰਤ ਸਿੰਘ ‘ਅਜੀਤ’

Sector-14, Rohini, Delhi, India.
Phone: (91 - 95827 - 19890)

Email: (jaswantsinghajit@gmail.com)

More articles from this author