JatinderPannu7ਗੁਲਾਮ ਸੋਚ ਬੋਲਣ ਤੋਂ ਰੋਕ ਸਕਦੀ ਹੋਵੇ ਜਾਂ ਭਵਿੱਖ ਦਾ ਸਹਿਮ ਰੋਕਦਾ ਹੋਵੇਦੋਵੇਂ ਹਾਲਾਤ ਵਿੱਚ
(21 ਜਨਵਰੀ 2026)


ਸਾਡੇ ਆਸ-ਪਾਸ ਵਾਲੇ ਬਹੁਤ ਸਾਰੇ ਲੋਕਾਂ ਨੂੰ
, ਤੇ ਕਈ ਵਾਰ ਖੁਦ ਮੈਨੂੰ ਵੀ, ਅਗਲੇ ਪੰਜ-ਸੱਤ ਸਾਲਾਂ ਤਕ ਦੀ ਘੋਖਵੀਂ ਨਜ਼ਰ ਮਾਰ ਕੇ ਕਿਸੇ ਦ੍ਰਿਸ਼ ਦੀ ਲੋੜ ਜੋਗੀ ਵਿਆਖਿਆ ਕਰ ਛੱਡਣੀ ਸੌਖੀ ਜਾਪਦੀ ਹੈਕੌਮਾਂ ਲਈ ਜ਼ਿੰਦਗੀ ਦੇ ਵਕਫੇ ਬਹੁਤ ਜ਼ਿਆਦਾ ਲੰਮਰੇ ਪੈਂਡੇ ਵਾਲੇ ਹੁੰਦੇ ਹਨ ਅਤੇ ਪੰਜ-ਸੱਤ ਸਾਲ ਇਨ੍ਹਾਂ ਦੇ ਹਿਸਾਬ ਨਾਲ ਕਿਸੇ ਗਿਣਤੀ ਵਿੱਚ ਨਹੀਂ ਸਮਝਣੇ ਚਾਹੀਦੇਇਸ ਲਈ ਇਹ ਗੱਲਾਂ ਕਰਨੀਆਂ ਫਜ਼ੂਲ ਹਨ ਕਿ ਅਗਲੀ ਚੋਣ ਜਾਂ ਉਸ ਤੋਂ ਅਗਲੀ ਚੋਣ ਵਿੱਚ ਫਲਾਣੀ ਪਾਰਟੀ ਜਾਂ ਫਲਾਣੀ ਧਿਰ ਜਿੱਤ ਜਾਂ ਹਾਰ ਸਕਦੀ ਹੈਮਾਮਲਾ ਧਿਰਾਂ ਤੋਂ ਵੱਧ ਵਿਚਾਰਾਂ ਦਾ ਹੁੰਦਾ ਹੈ ਤੇ ਵਿਚਾਰਾਂ ਦੇ ਪੱਖੋਂ ਅਗਲੇ ਕਈ ਸਾਲਾਂ ਦੌਰਾਨ ਕਿਹੜੀ ਧਿਰ ਅਗੇਤ ਫੜ ਸਕਦੀ ਹੈ, ਇਸ ਵੱਲ ਵੇਖੇ ਬਿਨਾਂ ਸਮੁੱਚੀ ਸਥਿਤੀ ਦਾ ਵਿਸ਼ਲੇਸ਼ਣ ਕਰੀ ਜਾਣਾ ਫਜ਼ੂਲ ਦੀ ਕਸਰਤ ਬਣ ਕੇ ਰਹਿ ਜਾਂਦਾ ਹੈਇਹੋ ਗੱਲ ਇਸ ਵੇਲੇ ਪੰਜਾਬ ਵਿਧਾਨ ਸਭਾ ਦੀਆਂ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਅਤੇ ਉਨ੍ਹਾਂ ਵਿੱਚ ਉੱਭਰਨ ਵਾਲੀ ਕਿਸੇ ਧਿਰ ਬਾਰੇ ਕਹੀ ਜਾ ਸਕਦੀ ਹੈ

ਪੰਜਾਬ ਜਾਂਦਾ ਕਿੱਧਰ ਦਿਸਦਾ ਹੈ? ਇਸ ਵਕਤ ਵਿਰੋਧ ਦੀ ਸਭ ਤੋਂ ਵੱਡੀ ਧਿਰ ਕਾਂਗਰਸ ਪਾਰਟੀ ਦੇ ਅੰਦਰੂਨੀ ਹਾਲਾਤ ਜਿੱਦਾਂ ਦੇ ਦਿਸਦੇ ਹਨ, ਜੇ ਉਨ੍ਹਾਂ ਵਿੱਚ ਮੋੜਾ ਨਹੀਂ ਪੈਂਦਾ, ਜੇ ਇਸੇ ਤਰ੍ਹਾਂ ਅੱਠ ਜਣੇ ਮੁੱਖ ਮੰਤਰੀ ਦੀ ਕੁਰਸੀ ਦੇ ਦਾਅਵੇਦਾਰ ਬਣੇ ਰਹਿਣਗੇ ਤਾਂ ਉਨ੍ਹਾਂ ਦੀ ਝੋਲੀ ਵਿੱਚ ਖੈਰ ਨਹੀਂ ਪੈਣੀਹਾਲ ਦੀ ਘੜੀ ਉਹ ਲੋਕ ਇੱਦਾਂ ਦੀਆਂ ਹਰਕਤਾਂ ਤੋਂ ਹਟਣ ਵਾਲੇ ਨਹੀਂ ਜਾਪਦੇਦੂਸਰੀ ਧਿਰ ਅਕਾਲੀਆਂ ਦੀ ਹੈ, ਜਿਹੜੀ ਸਿਰਸੇ ਡੇਰੇ ਨਾਲ ਕਦੀ ਸਾਂਝਾਂ ਅਤੇ ਕਦੀ ਉਸ ਵਿਰੁੱਧ ਹੁਕਮ ਜਾਰੀ ਕਰਾਉਣ, ਕਦੀ ਮੁਆਫੀ ਦਿਵਾਉਣ ਅਤੇ ਕਦੀ ਮੁਆਫੀ ਦੇ ਹੁਕਮ ਵਾਪਸ ਕਰਵਾਉਣ ਕਾਰਨ ਇਹੋ ਜਿਹੀ ਜਿੱਲ੍ਹਣ ਵਿੱਚ ਫਸੀ ਰਹੀ ਹੈ ਕਿ ਅੱਜ ਤਕ ਪੰਜਾਬ ਦੇ ਲੋਕਾਂ ਅਤੇ ਖਾਸ ਤੌਰ ਉੱਤੇ ਸਿੱਖ ਭਾਈਚਾਰੇ ਵਿੱਚ ਉਸਦੀ ਪਹਿਲਾਂ ਵਾਂਗ ਪੱਕੀ ਹਿਮਾਇਤ ਬਹਾਲ ਹੀ ਨਹੀਂ ਹੋ ਸਕੀਤੀਸਰੀ ਧਿਰ ਪੰਜਾਬ ਵਿੱਚ ਲੋਕਾਂ ਦੀ ਅਣਕਿਆਸੀ ਹਿਮਾਇਤ ਨਾਲ ਚੁਣੀ ਗਈ ਵੱਡੀ ਬਹੁ-ਗਿਣਤੀ ਨਾਲ ਮਜ਼ਬੂਤ ਹੋਣ ਦੇ ਦਾਅਵੇ ਕਰਦੀ ਆਮ ਆਦਮੀ ਪਾਰਟੀ ਹੈ ਉਸਦੀ ਲੀਡਰਸ਼ਿੱਪ ਨੂੰ ਪੰਜਾਬੀ ਦਾ ਇਹ ਅਖਾਣ ਯਾਦ ਨਹੀਂ ਕਿ ‘ਕਾਠ ਦੀ ਹਾਂਡੀ ਵਾਰ-ਵਾਰ ਨਹੀਂ ਚੜ੍ਹ ਸਕਦੀ।’ ਲੰਮੇਰੇ ਰਾਜ ਦੇ ਸੁਪਨੇ ਲੈਣ ਵਾਲੇ ਕਈ ਹੋਰ ਪਹਿਲਿਆਂ ਵਾਂਗ ਇਹ ਵੀ ਸੋਚਦੇ ਹਨ ਕਿ ਸਾਡੇ ਮੋਹਰੇ ਜਦੋਂ ਕੋਈ ਤਕੜੀ ਟੱਕਰ ਲੈਣ ਵਾਲੀ ਧਿਰ ਨਹੀਂ ਦਿਸਦੀ ਤਾਂ ਸਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਅਤੇ ਆਪਣੇ ਇਸੇ ਵਹਿਮ ਹੇਠ ਆਪਣੇ ਤੋਂ ਪਹਿਲਿਆਂ ਵਾਲੀਆਂ ਗਲਤੀਆਂ ਦੁਹਰਾਉਂਦੇ ਜਾਂਦੇ ਹਨਹਾਲਾਤ ਤੋਂ ਲਗਦਾ ਹੈ ਕਿ ਜਨਤਕ ਫਤਵੇ ਦੀ ਅਗਲੀ ਘੜੀ ਸਿਰ ਉੱਤੇ ਆਣ ਪੁੱਜਣ ਤਕ ਉਨ੍ਹਾਂ ਨੇ ਇਸ ਵਹਿਮ ਦੀ ਸਥਿਤੀ ਵਿੱਚੋਂ ਨਹੀਂ ਨਿਕਲਣਾ ਤੇ ‘ਅਬ ਪਛਤਾਏ ਹੋਤ ਕਿਆ, ਜਬ ਚਿੜੀਆ ਚੁਗ ਗਈ ਖੇਤ’ ਵਾਲੀ ਸਥਿਤੀ ਬਣਨ ਤਕ ਉਹ ਇਹੋ ਜਿਹਾ ਤਜਰਬਾ ਕਰ ਕੇ ਹੀ ਰਹਿਣਗੇ

ਇੱਦਾਂ ਦੇ ਹਾਲਾਤ ਵਿੱਚ ਸਿਰਫ ਇੱਕ ਧਿਰ, ਦੁਹਰਾ ਕੇ ਕਹਿ ਸਕਦੇ ਹਾਂ ਕਿ ਸਿਰਫ ਇੱਕ ਧਿਰ ਆਪਣੀ ਸੋਚ ’ਤੇ ਪਹੁੰਚ ਵਿੱਚ ਪੂਰੀ ਸਪਸ਼ਟਤਾ ਹੀ ਨਹੀਂ, ਪੂਰੀ ਰਣਨੀਤੀ ਨਾਲ ਚਲਦੀ ਦਿਸਦੀ ਹੈ ਤੇ ਉਹ ਹੈ ਕੇਂਦਰ ਵਿੱਚ ਰਾਜ ਕਰਦੀ ਭਾਰਤੀ ਜਨਤਾ ਪਾਰਟੀਮੇਰੇ ਸਮੇਤ ਬਹੁਤ ਸਾਰੇ ਲੋਕਾਂ ਨੂੰ ਲਗਦਾ ਹੈ ਕਿ ਪੰਜਾਬ ਦੀ ਰਾਜਨੀਤੀ ਵਿੱਚ ਕਚਰਾ ਮੰਨੇ ਜਾਂਦੇ ਅਤੇ ਆਮ ਲੋਕਾਂ ਤੋਂ ਨਿੱਖੜੇ ਹੋਏ ਲੀਡਰਾਂ ਨੂੰ ਭਾਜਪਾ ਵਾਲੇ ਆਪਣੇ ਨਾਲ ਮਿਲਾਉਣ ਲਈ ਹਰ ਵਕਤ ਤਿਆਰ ਹਨ ਅਤੇ ਇਹੋ ਲੋਕ ਭਵਿੱਖ ਵਿੱਚ ਉਨ੍ਹਾਂ ਦੀ ਬੇੜੀ ਵਿੱਚ ਪੱਥਰ ਬਣ ਸਕਦੇ ਹਨਉਹ ਆਪਣੇ ਅੰਦਰ ਦੀ ਹਰ ਗੱਲ ਤਾਂ ਦੱਸਣ ਵਾਲੇ ਨਹੀਂ, ਪਰ ਇਹ ਗੱਲ ਸਾਫ ਕਹਿੰਦੇ ਹਨ ਕਿ ਇੱਦਾਂ ਦੇ ਬੰਦਿਆਂ ਤੋਂ ਜਿੱਦਾਂ ਦਾ ਖਤਰਾ ਬਾਕੀ ਪਾਰਟੀਆਂ ਨੂੰ ਹੁੰਦਾ ਹੈ, ਭਾਜਪਾ ਨੂੰ ਬਿਲਕੁਲ ਨਹੀਂਉਨ੍ਹਾਂ ਦੀ ਧਾਰਨਾ ਹੈ ਕਿ ਇਸ ਪਾਰਟੀ ਅੰਦਰ ਜਿੱਦਾਂ ਦਾ ਮਜ਼ਬੂਤ ਡਿਸਿਪਲਨ ਰੱਖਿਆ ਜਾਂਦਾ ਹੈ, ਉਸਦੇ ਹੁੰਦਿਆਂ ਦੂਸਰੀਆਂ ਪਾਰਟੀਆਂ ਤੋਂ ਆਏ ਆਗੂ ਇੱਕ ਵਾਰੀ ਇਸ ਵਿੱਚ ਆਉਣ ਤੋਂ ਬਾਅਦ ਸਹੀ ਸ਼ਬਦਾਂ ਵਿੱਚ ਇੱਦਾਂ ‘ਬੱਚੂ’ ਬਣ ਕੇ ਦਿਨ ਕੱਟਦੇ ਹਨ ਕਿ ਕਿਸੇ ਦੀ ਕੁਸਕਣ ਜੋਗੀ ਹਿੰਮਤ ਨਹੀਂ ਹੁੰਦੀਕੁਝ ਰਾਜਾਂ ਵਿੱਚ ਇੱਦਾਂ ਬਾਹਰੋਂ ਆਏ ਆਗੂਆਂ ਨੂੰ ਵਿਖਾਵੇ ਦਾ ਮੁੱਖ ਮੰਤਰੀ ਬਣਾਉਣ ਜਾਂ ਸੂਬਾ ਪ੍ਰਧਾਨਗੀ ਅਹੁਦਾ ਦੇਣ ਦਾ ਤਜਰਬਾ ਉਹ ਕਾਮਯਾਬੀ ਨਾਲ ਕਰ ਚੁੱਕੇ ਹਨ ਅਤੇ ਜਿਹੜਾ ਕੋਈ ਉਸ ਪਾਰਟੀ ਨਾਲ ਇੱਕ ਵਾਰੀ ਰਲ ਗਿਆ, ਫਿਰ ਉਸਦੇ ਬੁਣੇ ਹੋਏ ਚੱਕਰ ਤੋਂ ਬਾਹਰ ਨਿਕਲਣ ਦੀ ਗੱਲ ਸੋਚਣ ਜੋਗਾ ਨਹੀਂ ਸੀ ਰਹਿੰਦਾਇਸ ਲਈ ਉਹ ਇੱਥੇ ਪੰਜਾਬ ਵਿੱਚ ਵੀ ਜਿੱਦਾਂ ਅਤੇ ਜਿਹੜਾ ਮਿਲ ਜਾਂਦਾ ਹੈ, ਉਨ੍ਹਾਂ ਸਭ ਨੂੰ ਆਪਣੇ ਨਾਲ ਮਿਲਾ ਕੇ ਆਪਣੀ ਪਲਟਨ ਤਕੜੀ ਗਿਣਤੀ ਵਾਲੀ ਕਰਨ ਦੇ ਆਹਰ ਵਿੱਚ ਲੱਗੇ ਹੋਏ ਹਨਅਗਲੇ ਦਿਨੀਂ ਇਹ ਹੱਲਾ ਹੋਰ ਤੇਜ਼ ਹੋਣ ਵਾਲਾ ਹੈ

ਬੀਤੇ ਹਫਤੇ ਪੰਜਾਬ ਦੇ ਚਾਰ ਜਣੇ, ਜਿਹੜੇ ਆਗੂ ਦੱਸੇ ਗਏ ਹਨ, ਉਨ੍ਹਾਂ ਨੇ ਆਪਣੇ ਵਿੱਚ ਹੋਰ ਵੀ ਸ਼ਾਮਲ ਕੀਤੇ ਹਨਉਹ ਆਗੂ ਕਿੱਡੇ ਵੱਡੇ ਹਨ, ਇਹ ਗੱਲ ਮਾਅਨੇ ਹੀ ਨਹੀਂ ਰੱਖਦੀ, ਅਰਥ ਭਰਪੂਰ ਇਹ ਹੈ ਕਿ ਉਨ੍ਹਾਂ ਦਾ ਭਾਜਪਾ ਵੱਲ ਜਾਣਾ ਉੱਧਰ ਵੱਲ ਦਲਬਦਲੀਆਂ ਵਾਲੀ ਇੱਕ ਖਾਸ ਲੜੀ ਅੱਗੇ ਵਧਦੇ ਜਾਣ ਦਾ ਇੱਕ ਹੋਰ ਮਣਕਾ ਹੈ ਤੇ ਇੱਦਾਂ ਦੇ ਮਣਕੇ ਉਹ ਹਰ ਵਿਧਾਨ ਸਭਾ ਹਲਕੇ ਨੂੰ ਆਪਣੀ ਪਕੜ ਹੇਠ ਕਰਨ ਲਈ ਲਗਤਾਰ ਕਰ ਰਹੇ ਹਨ ਅਤੇ ਕੋਈ ਵੀ ਹੋਰ ਧਿਰ ਉਨ੍ਹਾਂ ਨਾਲ ਇਸ ਤਰ੍ਹਾਂ ਦਾ ਮੁਕਾਬਲਾ ਕਰਨ ਵਾਲੀ ਨਹੀਂ ਦਿਸ ਰਹੀਜਗਮੀਤ ਸਿੰਘ ਬਰਾੜ ਜਾਂ ਉਸਦਾ ਭਰਾ ਰਿਪਜੀਤ ਸਿੰਘ ਬਰਾੜ ਆਪਣੀ ਸਰਗਰਮੀ ਵਾਲੇ ਇਲਾਕੇ ਵਿੱਚ ਅੱਜ ਭਾਰੂ ਨਹੀਂ ਜਾਪਦੇ ਹੋਣੇ, ਪਰ ਹਲਕੇ ਦੇ ਹਰ ਪਿੰਡ ਵਿੱਚ ਕੁਝ ਨਾ ਕੁਝ ਰਸੂਖਦਾਰ ਲੋਕਾਂ ਤਕ ਲਗਾਤਾਰ ਸਾਂਝ ਰੱਖਣ ਲਈ ਜਾਣੇ ਜਾਂਦੇ ਹਨਜਦੋਂ ਚੋਣਾਂ ਨੇੜੇ ਪੁੱਜ ਕੇ ਇਨ੍ਹਾਂ ਨੂੰ ਥਾਪੜਾ ਦੇ ਕੇ ਤੋਰ ਦਿੱਤਾ ਗਿਆ ਅਤੇ ਖਰਚੇ ਲਈ ਦੇਸ਼ ਦੇ ਵੱਡੇ ਪੂੰਜੀਦਾਰਾਂ ਦੇ ਬੰਦਿਆਂ ਨੇ ਰਾਤ ਨੂੰ ਆ ਕੇ ਹੌਸਲੇ ਬੁਲੰਦ ਕਰ ਦਿੱਤੇ ਤਾਂ ਪਿੰਡਾਂ ਵਿਚਲੇ ਜਿਹੜੇ ਰਸੂਖਦਾਰਾਂ ਤਕ ਅੱਜ ਓਪਰਾ ਜਿਹਾ ਸੰਪਰਕ ਜਾਪਦਾ ਹੈ, ਉਹ ਸਾਰੇ ਇਨ੍ਹਾਂ ਨਾਲ ਤੁਰ ਸਕਦੇ ਹਨ ਇੱਦਾਂ ਪਹਿਲਾਂ ਵੀ ਕਈ ਵਾਰੀ ਹੋ ਚੁੱਕਾ ਹੋਣ ਦਾ ਤਜਰਬਾ ਮੌਜੂਦ ਹੈ

ਭਾਜਪਾ ਬਾਰੇ ਇਹ ਗੱਲ ਜ਼ੋਰ ਨਾਲ ਕਹੀ ਜਾਂਦੀ ਹੈ ਕਿ ਉਹ ਇਹੋ ਜਿਹੇ ਲੋਕਾਂ ਨੂੰ ਆਪਣੇ ਵਿੱਚ ਸ਼ਾਮਲ ਕਰ ਵੀ ਲਵੇ ਤਾਂ ਇਨ੍ਹਾਂ ਵਿੱਚ ਕੋਈ ਇੱਦਾਂ ਦਾ ਲੱਭਣਾ ਔਖਾ ਹੈ, ਜਿਹੜਾ ਖੁਦ ਨੀਤੀ ਘੜਨ ਅਤੇ ਅਮਲ ਦੇ ਮੈਦਾਨ ਵਿੱਚ ਕੋਈ ਤਕੜਾ ਕਦਮ ਚੁੱਕਣ ਵਰਗੀ ਸਮਰੱਥਾ ਦਾ ਮਾਲਕ ਹੋਵੇਬਿਨਾਂ ਸ਼ੱਕ ਇਨ੍ਹਾਂ ਵਿੱਚ ਕੁਝ ਬੰਦੇ ਸਮਰੱਥਾਵਾਨ ਵੀ ਕਹੇ ਜਾ ਸਕਦੇ ਹਨ, ਪਰ ਜਿਨ੍ਹਾਂ ਨੂੰ ਅੱਜ ਨਿਗੱਲੇ ਬੰਦੇ ਮੰਨਿਆ ਜਾਂਦਾ ਹੈ, ਡਿਸਿਪਲਨ ਵਿੱਚ ਬੱਝੀ ਹੋਈ ਇਸ ਧਿਰ ਕੋਲ ਇਹੋ ਜਿਹੇ ਬੰਦੇ ਵਰਤਣ ਦਾ ਪ੍ਰਬੰਧ ਵੀ ਪੂਰਾ ਸਾਬਤ ਹੋ ਚੁੱਕਾ ਹੈਮਨੋਹਰ ਲਾਲ ਖੱਟਰ ਨੂੰ ਹਰਿਆਣੇ ਦਾ ਜਦੋਂ ਮੁੱਖ ਮੰਤਰੀ ਬਣਾਇਆ ਤਾਂ ਉਸ ਨੂੰ ਪੰਚਾਇਤ ਨੂੰ ਸਾਂਭਣ ਦਾ ਤਜਰਬਾ ਤਕ ਨਹੀਂ ਸੀਉਸ ਵੇਲੇ ਮੈਂ ਸਰਕਾਰੀ ਚੈਨਲ ਦੂਰਦਰਸ਼ਨ ਤੋਂ ਕਿਹਾ ਸੀ ਕਿ ਮੱਕੜ ਦੇ ਬਹਾਨੇ ਨਰਿੰਦਰ ਮੋਦੀ ਦੀ ਟੀਮ ਇੱਕ ਤਜਰਬੇ ਦਾ ਯਤਨ ਕਰ ਰਹੀ ਹੈ ਕਿ ਦਿੱਲੀ ਬੈਠ ਕੇ ਰਾਜਾਂ ਦਾ ਪ੍ਰਬੰਧ ਚਲਾਇਆ ਜਾ ਸਕਦਾ ਹੈਜੇ ਇਹ ਤਜਰਬਾ ਕਾਮਯਾਬੀ ਨਾਲ ਸਿਰੇ ਚੜ੍ਹ ਗਿਆ ਤਾਂ ਫਿਰ ਹੋਰ ਰਾਜਾਂ ਵਿੱਚ ਵੀ ਇਹੋ ਕੁਝ ਕੀਤਾ ਜਾਵੇਗਾਪਿਛਲੇਰੇ ਸਾਲ ਭਾਰਤ ਦੇ ਦੋ ਹੋਰ ਰਾਜ ਵੀ ਇਸ ਤਜਰਬੇ ਦੀ ਤੱਕੜੀ ਉੱਤੇ ਰੱਖ ਦਿੱਤੇ ਗਏ, ਜਿਨ੍ਹਾਂ ਵਿੱਚ ਪੰਜਾਬ ਨਾਲੋਂ ਦੁੱਗਣਾ ਵੱਡਾ ਰਾਜਸਥਾਨ ਸ਼ਾਮਲ ਹੈਉੱਥੇ ਜਿਸ ਲੀਡਰ ਨੂੰ ਮੁੱਖ ਮੰਤਰੀ ਬਣਾਇਆ ਗਿਆ, ਉਹ ਅਹੁਦੇ ਦੀ ਸਹੁੰ ਚੁੱਕਣ ਤੋਂ ਇੱਕ ਦਿਨ ਪਹਿਲਾਂ ਤਕ ਸਿਰਫ ਆਪਣੇ ਪਿੰਡ ਦਾ ਸਰਪੰਚ ਸੀ, ਪਹਿਲਾਂ ਕਦੀ ਵਿਧਾਇਕ ਵੀ ਨਹੀਂ ਬਣਿਆ ਤੇ ਇਸ ਵੱਡੀ ਕੁਰਸੀ ਉੱਤੇ ਜਿਹੜੇ ਤਜਰਬੇਕਾਰ ਆਗੂ ਅੱਖ ਟਿਕਾਈ ਫਿਰਦੇ ਸਨ, ਸਭ ਲਾਂਭੇ ਕਰ ਕੇ ਰਾਜ ਦੀ ਕਮਾਨ ਇਸ ਨੂੰ ਫੜਾਈ ਗਈ ਤੇ ਫਿਰ ਦਿੱਲੀ ਤੋਂ ਰਾਜ ਚਲਾਇਆ ਜਾ ਰਿਹਾ ਹੈਅੰਗਰੇਜ਼ੀ ਦਾ ਸ਼ਬਦ ‘ਰੈਜਮੈਂਟੇਸ਼ਨ’ ਇਸ ਸੋਚ ਦਾ ਪ੍ਰਤੀਕ ਹੁੰਦਾ ਹੈ ਕਿ ਕੇਂਦਰੀ ਕਮਾਂਡ ਤੋਂ ਫੌਜ ਨੂੰ ਹੇਠਾਂ ਤਕ ਬੰਧੇਜ ਵਿੱਚ ਰੱਖ ਕੇ ਕਿਵੇਂ ਚਲਾਇਆ ਜਾ ਸਕਦਾ ਹੈ ਅਤੇ ਆਰ ਐੱਸ ਐੱਸ ਦੀਆਂ ਸ਼ਾਖਾਵਾਂ ਨਾਲ ਉਨ੍ਹਾਂ ਦੇ ਕਾਰਜਕਰਤਾਵਾਂ ਨੂੰ ਇਸ ਤਰ੍ਹਾਂ ਦੀ ਸਿਰਫ ਸਿੱਖਿਆ ਨਹੀਂ ਦਿੱਤੀ ਜਾਂਦੀ, ਸਗੋਂ ਇੱਕ ਸੋਚ ਉਨ੍ਹਾਂ ਦੇ ਮਨਾਂ ਵਿੱਚ ਭਰੀ ਜਾਂਦੀ ਹੈ ਕਿ ਤੁਸੀਂ ਫੌਜੀ ਰੈਜਮੈਂਟ ਵਾਂਗ ਚੱਲਣਾ ਹੈਇਸ ਕਾਰਨ ਉਹ ਲੋਕ ਫਿਰ ਕਦੀ ਕਿਸੇ ਗੱਲ ਉੱਤੇ ਕਿੰਤੂ ਨਹੀਂ ਕਰਦੇ ਤੇ ਜਿਹੜਾ ਕੋਈ ਉਨ੍ਹਾਂ ਵਿੱਚ ਨਵਾਂ ਸ਼ਾਮਲ ਹੁੰਦਾ ਹੈ, ਉਸ ਨੂੰ ਪਹਿਲਾ ਸਬਕ ਇਹੋ ਪੜ੍ਹਾਇਆ ਜਾਂਦਾ ਹੈ ਕਿ ਹੋਰ ਜੋ ਮਰਜ਼ੀ ਕਰੇ, ਬੰਧੇਜ ਤੋਂ ਬਾਹਰ ਜਾਣ ਦੀ ਗੱਲ ਕਦੇ ਨਾ ਸੋਚੇਇਸ ਕਾਰਨ ਭਾਜਪਾ ਦੀ ਲੀਡਰਸ਼ਿੱਪ ਨੂੰ ਇਸਦੀ ਚਿੰਤਾ ਬਿਲਕੁਲ ਨਹੀਂ ਕਿ ਨਵੇਂ ਆਏ ਇਹ ਆਗੂ ਕੋਈ ਖਰਾਬੀ ਕਰ ਸਕਣਗੇ, ਸਗੋਂ ਪੂਰਾ ਯਕੀਨ ਹੈ ਕਿ ਇੱਦਾਂ ਕਰ ਹੀ ਨਹੀਂ ਸਕਦੇ

ਇਸ ਸਾਰੀ ਕਹਾਣੀ ਵਿੱਚੋਂ ਸਾਰੇ ਲੋਕ ਇਹ ਸੋਚ ਸਕਦੇ ਹਨ ਕਿ ਇਹ ਇੱਕ ਰਾਜਸੀ ਪਾਰਟੀ ਨੂੰ ਆਪਣੇ ਬੰਧੇਜ ਵਿੱਚ ਰੱਖ ਕੇ ਚਲਾਉਣ ਦਾ ਚੱਕਰ ਹੀ ਹੈ, ਪਰ ਗੱਲ ਸਿਰਫ ਇੰਨੀ ਨਹੀਂ, ਇਸ ਤੋਂ ਅੱਗੇ ਇਸ ਦੇਸ਼ ਨੂੰ ਬੰਧੇਜ ਵਾਲੇ ਪ੍ਰਬੰਧ ਵਿੱਚ ਇੱਦਾਂ ਲਛਮਣ-ਰੇਖਾ ਅੰਦਰ ਰੱਖਣ ਤਕ ਜਾਣੀ ਹੈ ਕਿ ਕੋਈ ਵਿਰੋਧ ਹੀ ਨਾ ਰਹੇਪੁਰਾਤਨ ਰਿਸ਼ੀਆਂ ਵਾਲੇ ਪ੍ਰਬੰਧ ਦੀਆਂ ਕਹਾਣੀਆਂ ਦੱਸੀਆਂ ਜਾਂਦੀਆਂ ਹਨ, ਜਿੱਥੇ ਮਿਲਣ ਵਾਲੀ ਆਗਿਆ ਜਾਇਜ਼ ਜਾਂ ਨਾਜਾਇਜ਼ ਦਾ ਸਵਾਲ ਹੀ ਨਹੀਂ ਚੁੱਕਿਆ ਜਾਣਾ ਚਾਹੀਦਾਜਿਸ ਨੂੰ ਗੁਰੂ ਮੰਨ ਲਿਆ, ਉਹ ਗੁਰੂ-ਦਕਸ਼ਿਣਾ ਵਿੱਚ ਅੰਗੂਠਾ ਵੱਢ ਕੇ ਦੇਣ ਲਈ ਵੀ ਕਹਿ ਦੇਵੇ ਤਾਂ ਕਿੰਤੂ ਨਹੀਂ ਕਰਨਾ, ਆਗਿਆ ਦਾ ਪਾਲਣ ਕਰਨਾ ਹੁੰਦਾ ਹੈਅਵੱਗਿਆ ਦੀ ਗੁੰਜਾਇਸ਼ ਹੀ ਨਹੀਂ ਰਹਿਣ ਦਿੱਤੀ ਜਾਂਦੀ ਅਤੇ ਇਸ ਆਗਿਆਕਾਰੀ ਪ੍ਰਬੰਧ ਵਿੱਚੋਂ ‘ਪੁਰਾਤਨ ਯੁੱਗ’ ਦੇ ਮਜ਼ਬੂਤ ‘ਇੰਦਰ ਪ੍ਰਸਥ’ ਦੀ ਕਾਮਨਾ ਇਸ ਤਰ੍ਹਾਂ ਪੇਸ਼ ਕੀਤੀ ਜਾਂਦੀ ਹੈ ਕਿ ਭਾਵੁਕ ਹੋਏ ਲੋਕ ਉਸ ਤੋਂ ਅੱਗੇ ਕੁਝ ਸੋਚਦੇ ਹੀ ਨਹੀਂਪੰਜਾਬ ਵਿੱਚ ਇਸ ਵਕਤ ਇਸ ਮਕਸਦ ਲਈ ਇੱਕ ਖਾਸ ਸੋਚ ਹੇਠ ਕੰਮ ਕੀਤਾ ਜਾਣ ਲੱਗ ਪਿਆ ਹੈ, ਜਿਸ ਨੂੰ ਵਿਚਾਰਵਾਨ ਲੋਕ ਸਮਝਦੇ ਹਨ ਤਾਂ ਬੋਲਣ ਲਈ ਦਲੀਲਾਂ ਲੱਭਣ ਵਿੱਚ ਮੁਸ਼ਕਿਲ ਮਹਿਸੂਸ ਕਰਨ ਲਗਦੇ ਹਨਕਈ ਉਹ ਲੋਕ ਮਿਲੇ ਹਨ, ਜਿਹੜੇ ਸੋਚ ਪੱਖੋਂ ਇਸ ਤਰ੍ਹਾਂ ਦੇ ਵਰਤਾਰੇ ਨੂੰ ਠੀਕ ਨਹੀਂ ਮੰਨਦੇ, ਪਰ ਦੋ ਗੱਲਾਂ ਕਾਰਨ ਇਸਦੇ ਵਿਰੋਧ ਤੋਂ ਪਾਸਾ ਵੱਟਦੇ ਹਨਪਹਿਲੀ ਗੱਲ ਇਹ ਕਿ ਇਸਦੇ ਵਿਰੋਧ ਦਾ ਕੋਈ ਸਮਾਂ ਨਹੀਂ ਰਹਿ ਗਿਆ, ਇੰਨਾ ਪਾਣੀ ਪੁਲਾਂ ਹੇਠੋਂ ਵਗ ਚੁੱਕਾ ਹੈ ਕਿ ਮੋੜਾ ਪੈਣ ਦੀ ਕੋਈ ਸੰਭਾਵਨਾ ਨਹੀਂ ਰਹੀਦੂਸਰੇ ਇਹੋ ਜਿਹੇ ਮਿਲਦੇ ਹਨ, ਜਿਹੜੇ ਸਿੱਧਾ ਨਾ ਵੀ ਕਹਿਣ ਤਾਂ ਇਸ਼ਾਰਿਆਂ ਵਿੱਚ ਇਹ ਦੱਸ ਜਾਂਦੇ ਹਨ ਕਿ ਗੱਲ ਅੱਜ ਦੀ ਨਹੀਂ, ਉਸ ਭਵਿੱਖ ਦੇ ਸਮੇਂ ਦੀ ਹੈ, ਜਦੋਂ ਸਭ ਕੁਝ ਉਨ੍ਹਾਂ ਦੇ ਹੱਥ ਆ ਜਾਣਾ ਹੈ ਜੇ ਅੱਜ ਉਨ੍ਹਾਂ ਵਿਰੁੱਧ ਕੁਝ ਬੋਲਿਆ ਤਾਂ ਉਦੋਂ ਵਰਤਣ ਵਾਸਤੇ ਰਿਕਾਰਡ ਰੱਖ ਸਕਦੇ ਹਨਗੁਲਾਮ ਸੋਚ ਬੋਲਣ ਤੋਂ ਰੋਕ ਸਕਦੀ ਹੋਵੇ ਜਾਂ ਭਵਿੱਖ ਦਾ ਸਹਿਮ ਰੋਕਦਾ ਹੋਵੇ, ਦੋਵੇਂ ਹਾਲਾਤ ਵਿੱਚ ਇਸ ਵੇਲੇ ਉਨ੍ਹਾਂ ਦਾ ਚੁੱਪ ਰਹਿਣਾ ਚੁਭਦਾ ਹੈ

ਜਦੋਂ ਭਾਰਤ ਦੇ ਰਾਜਨੀਤਕ ਹਾਲਾਤ ਇੱਦਾਂ ਦੇ ਵਹਿਣ ਵਿੱਚ ਵਗਦੇ ਦਿਖਾਈ ਦੇ ਰਹੇ ਹੋਣ, ਉਸ ਵੇਲੇ ਭਵਿੱਖ ਦੇ ਕਿਹੋ ਜਿਹੇ ਭਾਰਤ ਦੀ ਕਲਪਨਾ ਕੀਤੀ ਜਾ ਸਕਦੀ ਹੈ, ਇਹ ਗੱਲ ਹਰ ਕਿਸੇ ਲਈ ਸੋਚਣ ਵਾਲੀ ਹੈ

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author