ਕਮਾਲ ਦੀ ਗੱਲ ਇਹ ਹੈ ਕਿ ਸਾਰੇ ਆਲੋਚਕਾਂ ਨੇ ਹੀ ਇਸ ਪੁਸਤਕ ਦੀ ਸਮੀਖਿਆ ਵੱਖੋ-ਵੱਖ ਦ੍ਰਿਸ਼ਟੀਕੋਣਾਂ ਤੋਂ ...”
(16 ਅਗਸਤ 2024)

 

ਨਿੱਤ ਦਿਹਾੜੇ ਸੂਰਜ ਦੀ ਲਾਲੀ ਚੜ੍ਹਦਿਆਂ ਹੀ ਨਵੀਂਆਂ ਪੰਜਾਬੀ ਪ੍ਰਕਾਸ਼ਿਤ ਪੁਸਤਕਾਂ ਦੀ ਆਮਦ ਸ਼ੁਰੂ ਹੈ ਜਾਂਦੀ ਹੈਕੁਝ ਪੁਰਾਣੇ ਅਤੇ ਬਹੁਤੇ ਨਵੇਂ ਲੇਖਕਾਂ ਦੀਆਂ ਕਿਤਾਬਾਂ ਪਾਠਕਾਂ ਦੇ ਹੁੰਗਾਰੇ ਦੀ ਆਸ ਵਿੱਚ ਰੰਗ ਬਰੰਗੇ ਸਵਰਕਾਂ ਦੀ ਓਟ ਵਿੱਚੋਂ ਕੋਈ ਹਾਂ-ਪੱਖੀ ਹੁੰਗਾਰਾ ਭਾਲਦੀਆਂ ਹਨਨਵੇਂ ਪੁਰਾਣੇ ਅਖਬਾਰ, ਮੈਗਜ਼ੀਨ, ਆਨਲਾਈਨ ਅਖਬਾਰਾਂ ਵਿੱਚ ਕੁਝ ਕੁ ਪੁਸਤਕਾਂ ਦੀ ਚਰਚਾ ਵੀ ਹੁੰਦੀ ਹੈ ਅਤੇ ਅੰਤਲੇ ਸ਼ਬਦ ਅਜਿਹੀਆਂ ਪੁਸਤਕਾਂ ਨੂੰ ‘ਪੰਜਾਬੀ ਸਾਹਿਤ ਵਿੱਚ ਹੋਏ ਨਿੱਗਰ ਵਾਧੇਅਤੇ ‘ਸਵਾਗਤ ਕਰਨਾ ਬਣਦਾ ਹੈਵਰਗੇ ਵਾਕਾਂ ਨਾਲ ਖਤਮ ਹੁੰਦੀਆਂ ਹਨਪਰ ਕਦੇ ਕਦਾਈਂ ਹੀ ਅਜਿਹੀਆਂ ਸਾਹਿਤਕ ਕਿਰਤਾਂ ਦੀ ਆਮਦ ਹੁੰਦੀ ਹੈ ਜੋ ਵੱਖ-ਵੱਖ ਆਲੋਚਕਾਂ ਦੀ ਆਲੋਚਨਾਤਮਕ ਦ੍ਰਿਸ਼ਟੀ ਦੇ ਮਾਪਦੰਡਾਂ ਦੀ ਸੰਤੁਸ਼ਟੀ ਕਰਨ ਤੋਂ ਬਾਅਦ ਹੀ ਆਪਣੇ ਪੱਖ ਵਿੱਚ ਕੁਝ ਸ਼ਬਦ ਲਿਖਵਾਉਣ ਵਿੱਚ ਕਾਮਯਾਬ ਹੁੰਦੀਆਂ ਹਨਅਜਿਹੀ ਹੀ ਇੱਕ ਪੁਸਤਕ “ਤੀਸਰੀ ਖਿੜਕੀ (ਨਿਰੰਜਣ ਬੋਹਾ) ਦੀ 2022 ਵਿੱਚ ਸਾਹਮਣੇ ਆਈਨਿਰੰਜਣ ਬੋਹਾ ਨੇ ਭਾਵੇਂ ਆਪਣਾ ਇਹ ਕਹਾਣੀ ਸੰਗ੍ਰਹਿ ਤਕਰੀਬਨ ਬਾਈ ਸਾਲ ਦੇ ਵਕਫੇ ਬਾਅਦ ਪੰਜਾਬੀ ਸਾਹਿਤ ਦੀ ਝੋਲੀ ਪਾਇਆ, ਪਰ ਇਸ ਸਮੇਂ ਦੌਰਾਨ ਉਹ ਗਲਪ ਦੀਆਂ ਪੁਸਤਕਾਂ ਸੰਬੰਧੀ ਵਿਸਥਾਰ ਵਿੱਚ ਚਰਚਾ ਕਰਨ ਵਾਲੇ ਆਲੋਚਕ ਵਜੋਂ ਕ੍ਰਿਆਸ਼ੀਲ ਰਿਹਾ ਹੈ ਅਤੇ ਯੂ ਟਿਊਬ ਦੇ ਆਪਣੇ ਚੈਨਲ ’ਤੇ ਵੀ ਚਰਚਾ ਕਰਦਾ ਰਿਹਾ ਹੈ ਇਸਦਾ ਭਾਵ ਹੈ ਕਿ ਉਸ ਦੀਆਂ ਮੌਲਿਕ ਕਹਾਣੀਆਂ ਲੰਬੇ ਸਮੇਂ ਤਕ ਉਸ ਦੇ ਅੰਦਰ ਸਮੁੰਦਰ ਦੀਆਂ ਲਹਿਰਾਂ ਵਾਂਗ ਉਛਾਲੇ ਮਾਰਦੀਆਂ ਰਹੀਆਂ ਅਤੇ ਜਦੋਂ ਚੰਗੀ ਤਰ੍ਹਾਂ ਰਿੜਕੀਆਂ ਗਈਆਂ ਫਿਰ ਹੀ ਸ਼ਬਦਾਂ ਦਾ ਜਾਮਾ ਪਹਿਨ ਕੇ ਪ੍ਰਗਟ ਹੋਈਆਂ

ਪ੍ਰਸਤੁਤ ਪੁਸਤਕ ‘ਨਿਰੰਜਣ ਬੋਹਾ ਦੇ ਕਹਾਣੀ ਸੰਗ੍ਰਹਿ ‘ਤੀਸਰੀ ਖਿੜਕੀਦਾ ਸਮਾਜਿਕ ਪਰਿਪੇਖ’, ਡਾ. ਰਾਜਬਿੰਦਰ ਕੌਰ ਵੱਲੋਂ ਸੰਪਾਦਿਤ ਕੀਤੀ ਗਈ ਹੈ, ਜਿਸ ਵਿੱਚ ‘ਤੀਸਰੀ ਖਿੜਕੀਸੰਬੰਧੀ ਅਠਾਰਾਂ ਆਲੋਚਕਾਂ ਨੇ ਵੱਖ-ਵੱਖ ਅਖਬਾਰਾਂ, ਮੈਗਜ਼ੀਨਾਂ ਵਿੱਚ ਆਪਣੇ ਜੋ ਵਿਚਾਰ ਪ੍ਰਗਟਾਏ ਹਨ, ਉਹਨਾਂ ਨੂੰ ਸ਼ਾਮਲ ਕੀਤਾ ਗਿਆ ਹੈਕਿਸੇ ਪੁਸਤਕ ਸੰਬੰਧੀ ਐਨੇ ਆਲੋਚਕਾਂ ਵੱਲੋਂ ਆਲੋਚਨਾਤਮਕ ਲੇਖ ਲਿਖੇ ਜਾਣਾ ਆਪਣੇ-ਆਪ ਵਿੱਚ ਹੀ ਇੱਕ ਵਿਸ਼ੇਸ਼ ਪ੍ਰਾਪਤੀ ਹੈਇਹਨਾਂ ਪ੍ਰਬੁੱਧ ਆਲੋਚਕਾਂ ਵਿੱਚੋਂ ਕੁਝ ਹਨ- ਡਾ. ਰਾਜਬਿੰਦਰ ਕੌਰ, ਡਾ. ਹਰਜਿੰਦਰ ਸਿੰਘ, ਡਾ. ਕੁਲਦੀਪ ਸਿੰਘ, ਡਾ. ਅਰਵਿੰਦਰ ਕੌਰ ਕਾਕੜਾ, ਡਾ. ਅਮਰਜੀਤ ਕੌਂਕੇ, ਪ੍ਰੋ. ਗੁਰਦੀਪ ਸਿੰਘ ਢਿੱਲੋਂ, ਡਾ. ਚੰਦਰ ਪ੍ਰਕਾਸ਼, ਡਾ. ਪਰਗਟ ਸਿੰਘ ਟਿਵਾਣਾ, ਡਾ. ਹਰਿੰਦਰ ਸਿੰਘ, ਰਵਿੰਦਰ ਸਿੰਘ ਸੋਢੀ, ਜਗਦੀਸ਼ ਰਾਏ ਕੁਲਰੀਆ ਆਦਿਇਸ ਪੁਸਤਕ ਵਿੱਚ ਦਰਜ ਕੁਝ ਲੇਖ ਰੀਵਿਊਆਂ ਦੀ ਸੀਮਾ ਪਾਰ ਕਰਦੇ ਹੋਏ ‘ਆਲੋਚਨਾਤਮਕ ਪੇਪਰਾਂ ਦੀ ਸ਼੍ਰੇਣੀ ਵਿੱਚ ਪ੍ਰਵੇਸ਼ ਕਰ ਗਏ ਹਨ, ਜਿਸ ਤੋਂ ਇਹ ਤੱਥ ਉਜਾਗਰ ਹੁੰਦਾ ਹੈ ਕਿ ਵਿਚਾਰ ਅਧੀਨ ਕਹਾਣੀ ਸੰਗ੍ਰਹਿ ਇੱਕ ਆਮ ਕਹਾਣੀ ਸੰਗ੍ਰਹਿ ਨਾ ਹੋ ਕੇ ਆਪਣੇ ਵਿਸ਼ਿਆਂ, ਪਾਤਰਾਂ, ਪੇਸ਼ਕਾਰੀ ਅਤੇ ਸਮੁੱਚੇ ਪ੍ਰਭਾਵ ਕਾਰਨ ਵਿਸ਼ੇਸ਼ ਸਾਹਿਤਕ ਕਿਰਤ ਦੀ ਫ਼ਹਿਰਸਤ ਵਿੱਚ ਸ਼ਾਮਲ ਹੁੰਦਾ ਹੈ

ਕਮਾਲ ਦੀ ਗੱਲ ਇਹ ਹੈ ਕਿ ਸਾਰੇ ਆਲੋਚਕਾਂ ਨੇ ਹੀ ਇਸ ਪੁਸਤਕ ਦੀ ਸਮੀਖਿਆ ਵੱਖੋ-ਵੱਖ ਦ੍ਰਿਸ਼ਟੀਕੋਣਾਂ ਤੋਂ ਕੀਤੀ ਹੈ ਇਸਦਾ ਭਾਵ ਹੈ ਕਿ ਡਾ. ਰਾਜਬਿੰਦਰ ਦੀ ਇਹ ਪੁਸਤਕ ਪੜ੍ਹ ਕੇ ‘ਤੀਸਰੀ ਖਿੜਕੀਦੇ ਅਠਾਰਾਂ ਪੱਖ ਪਾਠਕਾਂ ਦੇ ਸਨਮੁੱਖ ਹੁੰਦੇ ਹਨਆਪਣੀਆਂ ਕਹਾਣੀਆਂ ਨੂੰ ਇਸ ਤਰ੍ਹਾਂ ਦੀ ਵਿਸ਼ਾਲਤਾ ਪ੍ਰਦਾਨ ਕਰਨ ਲਈ ਕਹਾਣੀਕਾਰ ਨਿਰੰਜਣ ਬੋਹਾ ਪੰਜਾਬੀ ਕਹਾਣੀ ਸਾਹਿਤ ਵਿੱਚ ਇੱਕ ਵੱਖਰੇ ਮੁਕਾਮ ’ਤੇ ਪਹੁੰਚ ਗਿਆ ਹੈਕੁਝ ਆਲੋਚਨਾਤਮਕ ਲੇਖਾਂ ਦੇ ਸਿਰਲੇਖ ਦੇਖ ਕੇ ਉਪਰੋਕਤ ਕਥਨ ਦੀ ਸਚਾਈ ਨੂੰ ਪਰਖਿਆ ਜਾ ਸਕਦਾ ਹੈ- ਰਿਸ਼ਤਾ ਨਾਤਾ ਪ੍ਰਬੰਧ ਪ੍ਰਤੀ ਯਥਾਰਥਕ ਦ੍ਰਿਸ਼ਟੀਕੋਣ ਦੀ ਤਰਜਮਾਨੀ ਕਰਦਾ ਕਹਾਣੀ ਸੰਗ੍ਰਹਿ, ਨਿਰੰਜਣ ਬੋਹਾ ਦੇ ਕਹਾਣੀ ਸੰਗ੍ਰਹਿ ‘ਤੀਸਰੀ ਖਿੜਕੀ’ਚੋਂ ਝਾਕਦੀਆਂ ਪਰਿਵਾਰਕ ਪ੍ਰਸਥਿਤੀਆਂ, ਤਿੜਕ ਰਹੇ ਰਿਸ਼ਤਿਆਂ ਦੀ ਜੜ੍ਹ ਪਹਿਚਾਣਦਾ ਕਥਾ ਕੈਨਵਸ, ਪੰਜਾਬੀ ਕਹਾਣੀ ਵਿੱਚ ਨਵੀਂ ਕਿਸਮ ਦੀ ਚੇਤਨਾ ਤੇ ਵਿਹਾਰ ਦੀ ਨਿਸ਼ਾਨਦੇਹੀ ਕਰਦਾ ਕਹਾਣੀ ਸੰਗ੍ਰਹਿ, ‘ਤੀਸਰੀ ਖਿੜਕੀਦਾ ਮੂਲ ਪਛਾਣਦਿਆਂ, ਨਾਰੀ ਮਨ ਦੀ ਸੰਵੇਦਨਾਤਮਕ ਪਰਤ, ਮਨੁੱਖੀ ਕਿਰਦਾਰਾਂ ਨੂੰ ਅੰਦਰੋਂ ਤੇ ਬਾਹਰੋਂ ਚਿਤਰਦੀਆਂ ਕਹਾਣੀਆਂ, ‘ਤੀਸਰੀ ਖਿੜਕੀ': ਆਲੋਚਨਾਤਮਕ ਅਧਿਐਨ ਆਦਿਇਹ ਪਰਚੇ ਸਮਕਾਲੀ ਸਾਹਿਤ, ਮੁਹਾਂਦਰਾ, ਆਬਰੂ, ਕਹਾਣੀਧਾਰਾ, ਸਿਰਜਣਾ, ਕਲਾਕਾਰ, ਆਪਣੀ ਅਵਾਜ਼, ਮੇਲਾ, ਪੰਜ ਦਰਿਆ, ਗੁਫਤ-ਗੂ, ਸ਼ਬਦ ਤ੍ਰਿੰਜਣ ਮੈਗਜ਼ੀਨਾਂ ਤੋਂ ਇਲਾਵਾ ਨਵਾਂ ਜ਼ਮਾਨਾ, ਦੇਸ਼ ਸੇਵਕ, ਪੰਜਾਬੀ ਜਾਗਰਣ, ਪੰਜਾਬ ਟਾਈਮਜ਼ (ਯੂ ਐੱਸ ਏ), ਪੰਜਾਬ ਟਾਈਮਜ਼ (ਯੂ ਕੇ) ਅਤੇ ਹੋਰ ਕਈ ਪੇਪਰਾਂ ਵਿੱਚ ਪ੍ਰਕਾਸ਼ਿਤ ਹੋ ਚੁੱਕੇ ਹਨ

ਪੁਸਤਕ ਦੀ ਸੰਪਾਦਕ ਡਾ. ਰਾਜਬਿੰਦਰ ਕੌਰ ਨੇ ਪ੍ਰਵੇਸ਼ਕਾ ਵਿੱਚ ਨਿਰੰਜਣ ਬੋਹਾ ਦੀ ਕਹਾਣੀਕਲਾ ’ਤੇ ਚਰਚਾ ਹੀ ਨਹੀਂ ਕੀਤੀ ਬਲਕਿ ਪੁਸਤਕ ਵਿੱਚ ਦਰਜ ਸਾਰੇ ਲੇਖਾਂ ਦਾ ਸਮੁੱਚਾ ਨਿਚੋੜ ਵੀ ਪੇਸ਼ ਕੀਤਾ ਹੈਉਸ ਨੇ ਕਹਾਣੀਕਾਰ ਸੰਬੰਧੀ ਇੱਕ ਬਹੁਤ ਹੀ ਸਾਰਥਿਕ ਟਿੱਪਣੀ ਕੀਤੀ ਹੈ, “ਇਸ ਕਹਾਣੀ ਸੰਗ੍ਰਹਿ ਰਾਹੀਂ ਉਸ ਨੇ ਸਾਡੇ ਰਿਸ਼ਤਾ ਪ੍ਰਬੰਧ ਦੀਆਂ ਅਨੇਕਾਂ ਮਹੀਨ ਪਰਤਾਂ ਨੂੰ ਬਹੁਤ ਹੀ ਸਹਿਜਤਾ, ਸੁਹਿਰਦਤਾ, ਸੰਜੀਦਗੀ ਤੇ ਸੁਹਜ ਨਾਲ ਫਰੋਲਿਆ ਹੈ ਇੱਕ ਪਾਸੇ ਉਹ ਸਾਡੇ ਸਮਾਜਿਕ ਪ੍ਰਬੰਧ ਦੀਆਂ ਰੂੜ੍ਹੀਵਾਦੀ ਕੀਮਤਾਂ ਤੇ ਠੋਸ ਹਕੀਕਤਾਂ ’ਤੇ ਚਾਨਣਾ ਪਾਉਂਦਾ ਹੈ ਤਾਂ ਦੂਜੇ ਪਾਸੇ ਇਹਨਾਂ ਰਸਮਾਂ-ਭਿੱਥਾਂ ਦੇ ਬਦਲ ਪੇਸ਼ ਕਰਦਿਆਂ ਨਵਾਂ ਨਕੋਰ ਸਮਾਜ ਸਿਰਜਣ ਦੀ ਗੱਲ ਵੀ ਕਰਦਾ ਹੈ।” ਇਹ ਪੁਸਤਕ ਪੜ੍ਹ ਕੇ ਨਿਰੰਜਣ ਬੋਹਾ ਦੀ ਕਹਾਣੀ ਕਲਾ ਨੂੰ ਚੰਗੀ ਤਰ੍ਹਾਂ ਸਮਝਿਆ ਜਾ ਸਕਦਾ ਹੈ

**

ਸਾਹਿਬਦੀਪ ਪਬਲੀਕੇਸ਼ਨ, ਭਿੱਖੀ ਵੱਲੋਂ 137 ਪੰਨਿਆਂ ਦੀ ਇਸ ਪੁਸਤਕ ਦਾ ਮੁੱਲ 300 ਰੁਪਏ ਹੈ

*    *    *    *    *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5220)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਰਵਿੰਦਰ ਸਿੰਘ ਸੋਢੀ

ਰਵਿੰਦਰ ਸਿੰਘ ਸੋਢੀ

Richmond, British Columbia, Canada)
Phone: (604-369-2371)
Email: (
ravindersodhi51@gmail.com)

More articles from this author