RavinderS Sodhi74 ਜੂਨ ਨੂੰ ਦੇਸ਼ ਵਿੱਚ ਨਵੀਂ ਸਰਕਾਰ ਨਹੀਂ ਬਣੇਗੀ ਸਗੋਂ ਸਾਡੇ ਦੇਸ਼ ਦੀ ਰਾਜਨੀਤੀ ਦਾ ਘਿਨਾਉਣਾ ਰੂਪ ਹੋਰ ਉਘੜਵੇਂ ਰੂਪ ...
(28 ਮਈ 2024)
ਇਸ ਸਮੇਂ ਪਾਠਕ: 585.


ਦੇਸ ਲਈ ਨਵੀਂ ਕੇਂਦਰੀ ਸਰਕਾਰ ਦੀ ਚੋਣ ਲਈ ਚੋਣਾਂ ਦੇ ਛੇ ਦੌਰ ਪੂਰੇ ਹੋ ਚੁੱਕੇ ਹਨ
, ਇੱਕ ਅਜੇ ਬਾਕੀ ਹੈਬੀ ਜੇ ਪੀ ਨੇ 400 ਪਾਰ ਦਾ ਨਾਅਰਾ ਦਿੱਤਾ ਹੈ, ਜਦੋਂ ਕਿ ਇੰਡੀਆ ਗਠਜੋੜ ਨੇ ਪੂਰੇ ਜ਼ੋਰ-ਸ਼ੋਰ ਨਾਲ ਬੀ ਜੇ ਪੀ ਦੇ ਫਿਰਕੂ ਏਜੰਡੇ, ਤਾਨਾਸ਼ਾਹੀ ਰੁਝਾਨ ਅਤੇ ਗੈਰ ਲੋਕਰਾਜੀ ਵਰਤਾਰਿਆਂ ਨੂੰ ਹਰਾ ਕੇ ਦੇਸ ਦੇ ਮੌਜੂਦਾ ਸੰਵਿਧਾਨ ਨੂੰ ਮੂਲ ਰੂਪ ਵਿੱਚ ਕਾਇਮ ਰੱਖਣ ਦਾ ਹੋਕਾ ਲਾਇਆ ਹੈਇਹ ਤਾਂ ਚਾਰ ਜੂਨ ਨੂੰ ਹੀ ਪਤਾ ਲੱਗੇਗਾ ਕਿ ਕੇਂਦਰੀ ਸਰਕਾਰ ’ਤੇ ਕਾਬਜ਼ ਪਾਰਟੀ ਦੇ ਨਾਅਰੇ ਦੇ ਹੱਕ ਵਿੱਚ ਲੋਕਾਂ ਦਾ ਫਤਵਾ ਮਿਲਦਾ ਹੈ ਜਾਂ ਵਿਰੋਧੀ ਪਾਰਟੀਆਂ ਦੇ ਗਠਜੋੜ ਦੇ ਹੋਕੇ ਨੂੰ ਦੇਸ ਦੀ ਜਨਤਾ ਹੁੰਗਾਰਾ ਭਰਦੀ ਹੈ

ਮੁੱਖ ਮੁੱਦੇ ’ਤੇ ਆਉਣ ਤੋਂ ਪਹਿਲਾਂ 2009 ਤੋਂ ਲੈ ਕੇ ਹੁਣ ਤਕ ਦੀਆਂ ਕੇਂਦਰੀ ਸਰਕਾਰਾਂ ਦੀਆਂ ਕਾਰਗੁਜ਼ਾਰੀਆਂ ’ਤੇ ਇੱਕ ਝਾਤ ਮਾਰਨ ਦੀ ਲੋੜ ਹੈ2009 ਤੋਂ 2914 ਤਕ ਡਾ. ਮਨਮੋਹਨ ਸਿੰਘ ਦੀ ਅਗਵਾਈ ਹੇਠ ਦੋ ਵਾਰ ਕਾਂਗਰਸ ਦੀ ਸਰਕਰਾਰ ਬਣੀ2014 ਤੋਂ ਹੁਣ ਤਕ ਨਰਿੰਦਰ ਮੋਦੀ ਦੀ ਕਮਾਨ ਹੇਠ ਬੀ ਜੇ ਪੀ ਅਤੇ ਉਸਦੀਆਂ ਸਹਿਯੋਗੀ ਪਾਰਟੀਆਂ ਦੀ ਸਰਕਰਾਰ ਚੱਲ ਰਹੀ ਹੈਵਿਅਕਤਕੀਗਤ ਤੌਰ ’ਤੇ ਡਾ. ਮਨਮੋਹਨ ਸਿੰਘ ਨਿਹਾਇਤ ਇਮਾਨਦਾਰ ਅਤੇ ਸ਼ਰੀਫ ਇਨਸਾਨ ਸੀ, ਪਰ ਉਹਨਾਂ ਲਈ ਕਾਂਗਰਸ ਪਾਰਟੀ ਅਤੇ ਸਰਕਾਰ ਵਿੱਚ ਸ਼ਾਮਿਲ ਸਹਿਯੋਗੀ ਪਾਰਟੀਆਂ ਦੇ ਕੁਝ ਬੇਈਮਾਨ ਮੰਤਰੀਆਂ ਨੂੰ ਸੰਭਾਲਣਾ ਮੁਸ਼ਕਿਲ ਹੋ ਗਿਆਇਸ ਮਾਮਲੇ ਵਿੱਚ ਕਾਂਗਰਸ ਪਾਰਟੀ ਦੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਦੀ ਚੁੱਪੀ ਨੇ ਵੀ ਡਾ. ਮਨਮੋਹਨ ਸਿੰਘ ਦਾ ਕੰਮ ਹੋਰ ਮੁਸ਼ਕਿਲ ਕਰ ਦਿੱਤਾ ਸੀਦੂਜੀ ਟਰਮ ਵਿੱਚ ਤਾਂ ਪਾਣੀ ਸਿਰ ਤੋਂ ਹੀ ਟੱਪ ਗਿਆਉਸ ਸਮੇਂ ਦੀ ਮੁੱਖ ਵਿਰੋਧੀ ਪਾਰਟੀ ਬੀ ਜੇ ਪੀ ਨੇ ਮੌਕੇ ਦਾ ਫਾਇਦਾ ਉਠਾਇਆ ਅਤੇ ਕਾਂਗਰਸ ਸਰਕਾਰ ਵਿਰੁੱਧ ਸ਼ਬਦੀ ਜੰਗ ਤੇਜ਼ ਕਰ ਦਿੱਤੀ ਤੇ ਇਸਦੇ ਨਾਲ ਹੀ ਹਿੰਦੂਤਵ ਦਾ ਪੱਤਾ ਵੀ ਖੇਡਿਆਜਨਤਾ ਵੀ ਕਾਂਗਰਸ ਸਰਕਾਰ ਦੀਆਂ ਨੀਤੀਆਂ ਤੋਂ ਪ੍ਰੇਸ਼ਾਨ ਸੀ2014 ਦੀਆਂ ਲੋਕ ਸਭਾ ਚੋਣਾਂ ਸਮੇਂ ਮੋਦੀ ਨੇ ਪਹਿਲਾਂ ਹੀ ਮੌਕੇ ਦਾ ਫਾਇਦਾ ਉਠਾ ਕੇ ਆਰ ਐੱਸ ਐੱਸ ਤੋਂ ਆਪਣੇ ਆਪ ਨੂੰ ਪ੍ਰਧਾਨ ਮੰਤਰੀ ਦਾ ਚਿਹਰਾ ਐਲਾਨ ਕਰਵਾ ਦਿੱਤਾ ਅਤੇ ਕੁਝ ਧਨਾਢ ਵਿਉਪਾਰੀਆਂ ਨੂੰ ਵੀ ਆਪਣੇ ਨਾਲ ਰਲਾ ਲਿਆਰਾਮ ਮੰਦਰ ਦਾ ਮੁੱਦਾ ਖੜ੍ਹਾ ਕਰਕੇ, ਵਿਦੇਸ਼ੀ ਬੈਂਕਾਂ ਵਿੱਚ ਪਿਆ ਕਾਲਾ ਧਨ ਵਾਪਸ ਲਿਆ ਕੇ ਸਾਰੇ ਦੇਸ ਵਾਸੀਆਂ ਨੂੰ ਪੰਦਰਾਂ-ਪੰਦਰਾਂ ਲੱਖ ਦੇਣ ਦਾ ਨਾਅਰਾ ਲਾ ਕੇ, ਅੱਛੇ ਦਿਨ ਲਿਆਉਣ ਦੇ ਸਬਜ਼ਬਾਗ ਦਿਖਾ ਕੇ ਉਸ ਨੇ ਵੋਟਾਂ ਵਟੋਰੀਆਂ ਅਤੇ ਪ੍ਰਧਾਨ ਮੰਤਰੀ ਦੀ ਕੁਰਸੀ ’ਤੇ ਕਾਬਜ਼ ਹੋ ਗਿਆਪਰ ਜਲਦੀ ਹੀ ਲੋਕਾਂ ਨੂੰ ਪਤਾ ਲੱਗ ਗਿਆ ਕਿ ਕਾਂਗਰਸ ਪਾਰਟੀ ਦੇ ਲਾਰਿਆਂ ਵਾਂਗ ਉਸ ਨੇ ਵੀ ਲਾਰੇ ਹੀ ਲਾਏ ਸੀਪਹਿਲੇ ਪੰਜਾ ਸਾਲਾਂ ਵਿੱਚ ਉਸ ਨੇ ਆਪਣੇ ਪੁਰਾਣੇ ਹਮਰਾਜ਼ ਅਮਿਤ ਸ਼ਾਹ ਦੀ ਸਹਾਇਤਾ ਨਾਲ ਆਪਣੇ ਪ੍ਰਚਾਰ ਨਾਲ ਅਤੇ ਸ਼ਾਹੂਕਾਰ ਵਿਉਪਾਰੀਆਂ ਨੂੰ ਨਿੱਜੀ ਫਾਇਦੇ ਦਵਾ ਕੇ ਉਹਨਾਂ ਦੁਆਰਾ ਚਲਾਏ ਜਾ ਰਹੇ ਮੀਡੀਆ ਘਰਾਂ ਰਾਹੀਂ ਵੀ ਆਪਣਾ ਪ੍ਰਚਾਰ ਸਿਖਰ ’ਤੇ ਪਹੁੰਚਾ ਦਿੱਤਾਇਹੋ ਨਹੀਂ, ਜਿਹੜੇ ਮੁੱਦੇ ਸਮੇਂ ਸਮੇਂ ਉਸ ਵਿਰੁੱਧ ਜਾਂ ਉਸਦੀ ਸਰਕਰਾਰ ਵਿਰੁੱਧ ਉੱਠੇ, ਉਹਨਾਂ ਸੰਬੰਧੀ ਕੋਈ ਚਰਚਾ ਨਾ ਹੋਣ ਦਿੱਤੀਪੰਜ ਸਾਲ ਦੇ ਕਾਰਜਕਾਲ ਤੋਂ ਬਾਅਦ ਉਸ ਨੇ ਵੰਡੀ ਹੋਈ ਵਿਰੋਧੀ ਧਿਰ ਨੂੰ ਹੋਰ ਖੇਰੂੰ ਖੇਰੂੰ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਅਤੇ ਕਾਫੀ ਹੱਦ ਤਕ ਸਫਲ ਵੀ ਹੋਇਆ, ਜਿਸ ਕਰਕੇ ਦੂਜੀ ਵਾਰ ਵੀ ਉਹ ਜੇਤੂ ਰਿਹਾਪਰ ਇਸ ਸਮੇਂ ਦੌਰਾਨ ਉਹ ਆਪਣੀਆਂ ਕਈ ਅਜੀਬੋ ਗਰੀਬ ਗੱਲਾਂ ਕਰਕੇ ਲੋਕਾਂ ਦੇ ਹਾਸੇ ਦਾ ਪਾਤਰ ਵੀ ਬਣਿਆਉਸ ਦੀ ਐੱਮ ਏ ਦੀ ਡਿਗਰੀ ਤੇ ਕਈ ਕਿੰਤੂ ਪ੍ਰੰਤੂ ਹੋਏ, ਸਮੁੱਚੇ ਦੇਸ ਨੂੰ ਉਸਦੀ ਨੋਟਬੰਦੀ ਦੇ ਫੈਸਲੇ ਕਾਰਨ ਕਈ ਮੁਸੀਬਤਾਂ ਝੱਲਣੀਆਂ ਪਈਆਂਦੂਜੇ ਕਾਰਜ ਕਾਲ ਵਿੱਚ ਵੀ ਉਹ ਆਪਣੇ ਜੁਮਲਿਆਂ ਤੋਂ ਬਾਜ਼ ਨਹੀਂ ਆਇਆਕਰੋਨਾ ਮਹਾਂਮਾਰੀ ਦੌਰਾਨ ਉਸ ਦਾ ਲੋਕਾਂ ਨੂੰ ਤਾਲੀਆ, ਥਾਲੀਆਂ ਵਜਾਉਣ, ਦੀਵੇ ਜਗਾਉਣ ਨੂੰ ਕਹਿਣ ’ਤੇ ਵੀ ਉਹ ਮਜ਼ਾਕ ਦਾ ਪਾਤਰ ਬਣਿਆਕਈ ਵਾਰ ਰਾਹ ਤੋਂ ਭਟਕ ਜਾਣ ਕਰਕੇ ਸਰਕਾਰ ਦੀ ਨਮੋਸ਼ੀ ਹੋਈਕਿਸਾਨ ਵਿਰੋਧੀ ਬਿੱਲਾਂ ਕਾਰਨ ਵੀ ਭਾਵੇਂ ਉਹ ਇੱਕ ਸਾਲ ਅੜਿਆ ਰਿਹਾ, ਪਰ ਕਿਸਾਨਾਂ ਦੇ ਰੋਹ ਅੱਗੇ ਉਸ ਨੂੰ ਝੁਕਣਾ ਹੀ ਪਿਆ

4 ਜੂਨ 2024 ਦਾ ਦਿਨ ਬੀ ਜੇ ਪੀ ਜਾਂ ਇੰਡੀਆ ਗਠਜੋੜ ਲਈ ਹੀ ਫੈਸਲੇ ਦਾ ਦਿਨ ਨਹੀਂ ਸਗੋਂ ਸਮੁੱਚੇ ਦੇਸ਼ ਦੇ ਲੋਕਰਾਜ ਲਈ ਬਹੁਤ ਮਹੱਤਵਪੂਰਨ ਦਿਨ ਹੈਅਸਲ ਵਿੱਚ ਇਸ ਦਿਨ ਨੂੰ ਜੇ ਭਾਰਤ ਦੇ ਲੋਕਤੰਤਰ ਲਈ ਮੁਸੀਬਤ ਭਰਿਆ ਦਿਨ ਕਿਹਾ ਜਾਵੇ ਤਾਂ ਗਲਤ ਨਹੀਂ ਹੋਵੇਗਾ

ਜੇ 4 ਜੂਨ ਨੂੰ ਖੁਦਾ ਨਾ ਖਾਸਤਾ ਬੀ ਜੇ ਪੀ ਦੀ ਸਰਕਾਰ ਤੀਜੀ ਵਾਰ ਵੀ ਬਣ ਜਾਂਦੀ ਹੈ ਤਾਂ ਭਾਰਤੀ ਲੋਕ ਰਾਜ ਲਈ ਇਹ ਸਭ ਤੋਂ ਮਨਹੂਸ ਦਿਨ ਹੋਵੇਗਾਕੁਝ ਪਰਿਵਾਰਾਂ ਲਈ ਭਾਵੇਂ ਇਹ ਦਿਵਾਲੀ ਦੇ ਦਿਨ ਵਰਗਾ ਦਿਨ ਹੋਵੇ ਪਰ ਗਰੀਬ ਜਨਤਾ ਲਈ ਰਾਵਣ ਰਾਜ ਦਾ ਯੁਗ ਜਾਰੀ ਰਹਿਣ ਦਾ ਸੰਕੇਤ ਹੋਵੇਗਾਝੂਠੇ ਵਾਅਦਿਆਂ ਦਾ ਖੇਲ ਜਾਰੀ ਰਹੇਗਾ, ਧਾਰਮਿਕ ਕੱਟੜਤਾ ਦਾ ਦੌਰ ਹੋਰ ਜ਼ੋਰ ਫੜੇਗਾ, ਦੇਸ਼ ਦੀ ਨਿਆਇਕ ਵਿਵਸਥਾ ਦਾ ਹੋਰ ਘਾਣ ਹੋਵੇਗਾ। ਦੇਸ਼ ਦੀਆਂ ਸੰਵਿਧਾਨਕ ਸੰਸਥਾਵਾਂ ਦੀ ਅਜ਼ਾਦੀ ਨਾ-ਮਾਤਰ ਰਹਿ ਜਾਵੇਗੀ। ਕੇਂਦਰੀ ਮੰਤਰੀਆਂ ਦੇ ਹੱਥਾਂ ਵਿੱਚ ਕੋਈ ਤਾਕਤ ਨਹੀਂ ਰਹੇਗੀ। ਸਰਕਾਰ ਸਿਰਫ ਦੋ ਬੰਦਿਆਂ ਦੇ ਸਿਰ ’ਤੇ ਚੱਲੇਗੀ ਅਤੇ ਵਿਰੋਧੀਆਂ ਉੱਤੇ ਸਖਤੀ ਹੋਰ ਵਧੇਗੀਇਹ ਸਭ ਕੁਝ ਇਸ ਕਰਕੇ ਨਹੀਂ ਲਿਖਿਆ ਜਾ ਰਿਹਾ ਕਿ ਇਹਨਾਂ ਸਤਰਾਂ ਦੇ ਲੇਖਕ ਨੂੰ ਇਸ ਸਰਕਾਰ ਪ੍ਰਤੀ ਕੋਈ ਜਾਤੀ ਗੁੱਸਾ-ਗਿਲਾ ਹੈ, ਇਹ ਸਭ ਕੁਝ ਮੌਜੂਦਾ ਸਰਕਾਰ ਦੇ ਪਿਛਲੇ ਦਸ ਸਾਲ ਦੀ ਕਾਰਗੁਜ਼ਾਰੀ ਦੇ ਅਧਾਰ ’ਤੇ ਲਿਖਿਆ ਜਾ ਰਿਹਾ ਹੈ2014 ਦੀਆਂ ਚੋਣਾਂ ਸਮੇਂ ਮੈਂ ਵਿਅਕਤੀਗਤ ਤੌਰ ’ਤੇ ਬੀ ਜੇ ਪੀ ਦੇ ਹੱਕ ਵਿੱਚ ਸੀ, ਕਿਉਂ ਜੋ ਉਸ ਸਮੇਂ ਦੀ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਬਦ ਤੋਂ ਬਦਤਰ ਹੋ ਚੁੱਕੀ ਸੀ ਅਤੇ ਆਮ ਲੋਕਾਂ ਦੀ ਇਹ ਸੋਚ ਸੀ ਕਿ ਕਿਸੇ ਹੋਰ ਪਾਰਟੀ ਨੂੰ ਵੀ ਮੌਕਾ ਮਿਲਣਾ ਚਾਹੀਦਾ ਹੈ। ਪਰ ਇੱਥੇ ਇਹ ਲਿਖਣ ਵਿੱਚ ਕੋਈ ਹਰਜ਼ ਨਹੀਂ ਕਿ ਦੇਸ਼ ਦੀ ਜਨਤਾ ਨੇ ਜੋ ਬਦਲ ਚੁਣਿਆ, ਉਹ ਪਹਿਲਿਆਂ ਤੋਂ ਵੀ ਨਿਕੰਮਾ ਨਿਕਲਿਆ

ਹੁਣ ਗੱਲ ਕੀਤੀ ਜਾਵੇ ਇੰਡੀਆ ਗਠਜੋੜ ਦੀਜੇ ਇਹ ਗਠਜੋੜ ਜਿੱਤ ਗਿਆ ਤਾਂ ਸਾਫਗੋਈ ਇਹ ਹੈ ਕਿ ਇਹਨਾਂ ਤੋਂ ਪਾਏਦਾਰ ਸਰਕਾਰ ਨਹੀਂ ਬਣਾਈ ਜਾਣੀਜਨਤਾ ਸਰਕਾਰ ਦੀਆਂ ਕੌੜੀਆਂ ਯਾਦਾਂ ਅਜੇ ਵੀ ਯਾਦ ਹਨਉਸ ਸਮੇਂ ਪ੍ਰਧਾਨ ਮੰਤਰੀ ਦੀ ਕੁਰਸੀ ਨੇ ਹੀ ਪੁਆੜੇ ਪਾਈ ਰੱਖੇ ਸੀਹੁਣ ਵੀ ‘ਇਕ ਅਨਾਰ ਸੌ ਬਿਮਾਰਵਾਲੀ ਗੱਲ ਹੈਨਤੀਸ਼ ਕੁਮਾਰ ਤਾਂ ਪਹਿਲਾਂ ਹੀ ਬੀ ਜੇ ਪੀ ਦੀ ਝੋਲੀ ਵਿੱਚ ਜਾ ਪਿਆ ਹੈ, ਕਾਂਗਰਸ ਪਾਰਟੀ ਨੂੰ ਰਾਹੁਲ ਗਾਂਧੀ ਤੋਂ ਇਲਾਵਾ ਹੋਰ ਕੁਝ ਦਿਖਾਈ ਨਹੀਂ ਦਿੰਦਾ। ਸਮਾਜਵਾਦੀ ਪਾਰਟੀ ਦਾ ਅਖਿਲੇਸ਼ ਕੁਮਾਰ ਵੀ ਕਿਸੇ ਤੋਂ ਘੱਟ ਨਹੀਂ। ਮਮਤਾ ਬੈਨਰਜੀ ਦੇ ਸੁਭਾਅ ਦਾ ਸਭ ਨੂੰ ਪਤਾ ਹੈ। ਲਾਲੂ ਯਾਦਵ ਨੇ ਆਪਣੇ ਮੁੰਡੇ ਲਈ ਕਿਸੇ ਅਹਿਮ ਮਹਿਕਮੇ ਦੀ ਮਨਿਸਟਰੀ ਤੋਂ ਬਿਨਾਂ ਗੱਲ ਨਹੀਂ ਕਰਨੀਬਾਕੀ ਭਾਈਵਾਲ ਵੀ ਆਪਣੇ ਆਪਣੇ ਫਾਇਦੇ ਭਾਲਣਗੇਇਹਨਾਂ ਦੀ ਆਪਸੀ ਖਾਨਾਜੰਗੀ ਹੀ ਇਹਨਾਂ ਨੂੰ ਬਰਬਾਦ ਕਰੇਗੀਜਨਤਾ ਸਰਕਾਰ ਸਮੇਂ ਜੋ ਬਿੱਲੀ ਮਾਸੀ ਦਾ ਰੋਲ ਕਾਂਗਰਸ ਨੇ ਨਿਭਾਇਆ ਸੀ, ਉਹੀ ਹੁਣ ਬੀ ਜੇ ਪੀ ਕਰੇਗੀਚੁਣੇ ਹੋਏ ਨੁਮਾਇੰਦਿਆਂ ਦੇ ਕਿਰਦਾਰ ਦਾ ਸਾਨੂੰ ਸਭ ਨੂੰ ਹੀ ਪਤਾ ਹੈ, ਕੁਰਸੀ ਦੇ ਲਾਲਚ ਵਿੱਚ ਇਹ ਕਿਸੇ ਹੱਦ ਤਕ ਵੀ ਜਾ ਸਕਦੇ ਹਨਵਰਤਮਾਨ ਸਮੇਂ ਵਿੱਚ ਤਾਂ ਕਰੋੜਾਂ-ਅਰਬਾਂ ਰੁਪਏ ਜੋ ਚੋਣ ਬਾਂਡਾ ਦੇ ਨਾਂ ’ਤੇ ਇਕੱਠੇ ਕੀਤੇ ਹਨ, ਉਹ ਕਦੋਂ ਕੰਮ ਆਉਣਗੇ?

ਸੋ ਜੇ ਸਮੁੱਚੇ ਰੂਪ ਵਿੱਚ ਦੇਖਿਆ ਜਾਏ ਤਾਂ 4 ਜੂਨ ਨੂੰ ਦੇਸ਼ ਵਿੱਚ ਨਵੀਂ ਸਰਕਾਰ ਨਹੀਂ ਬਣੇਗੀ ਸਗੋਂ ਸਾਡੇ ਦੇਸ਼ ਦੀ ਰਾਜਨੀਤੀ ਦਾ ਘਿਨਾਉਣਾ ਰੂਪ ਹੋਰ ਉਘੜਵੇਂ ਰੂਪ ਵਿੱਚ ਸਾਹਮਣੇ ਆਵੇਗਾਸਰਕਾਰ ਜੁਗਾੜੂ ਨੇਤਾਵਾਂ ਦੀ ਬਣੇਗੀ, ਦੇਸ਼ ਦੀ ਆਮ ਜਨਤਾ ਦੇ ਹਾਲਾਤ ਉਹੀ ਰਹਿਣਗੇ, ਦੇਸ਼ ਦੇ ਰਾਜਨੀਤਕ ਖੇਤਰ ਵਿੱਚ ਖਲਾਅ ਹੋਰ ਵਧੇਗਾ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5004)
(ਸਰੋਕਾਰ ਨਾਲ ਸੰਪਰਕ ਲਈ:
(This email address is being protected from spambots. You need JavaScript enabled to view it.)

About the Author

ਰਵਿੰਦਰ ਸਿੰਘ ਸੋਢੀ

ਰਵਿੰਦਰ ਸਿੰਘ ਸੋਢੀ

Richmond, British Columbia, Canada)
Phone: (604-369-2371)
Email: (
ravindersodhi51@gmail.com)

More articles from this author