RavinderSSodhi7ਅਮਰੀਕਾ ਦਾ ਹੀ ਇੱਕ ਹੋਰ ਕਿੱਸਾ। ਮੇਰੇ ਇੱਕ ਮਿੱਤਰ ਦੇ ਪੁੱਤਰ ਨੇ ...
(13 ਜਨਵਰੀ 2021)

 

ਕਈ ਵਾਰ ਅਜਿਹੀਆਂ ਖਬਰਾਂ ਪੜ੍ਹਨ ਨੂੰ ਮਿਲਦੀਆਂ ਹਨ ਕਿ ਪੜ੍ਹ ਕੇ ਮਨ ਉਦਾਸ ਹੋ ਜਾਂਦਾ ਹੈਕੁਝ ਚੈਨਲਾਂ ਤੋਂ ਅਤੇ ਫੇਸਬੁੱਕ ’ਤੇ ਪਾਈਆਂ ਕਲਿੱਪਿੰਗਜ਼ ਦੇਖ ਕੇ ਮਨ ਝੁੰਝਲਾ ਉੱਠਦਾ ਹੈ ਕਿ ਕੀ ਅਸੀਂ ਸੱਭਿਅਕ ਸਮਾਜ ਵਿੱਚ ਰਹਿ ਰਹੇ ਹਾਂ? ਸਭ ਤੋਂ ਜ਼ਿਆਦਾ ਖ਼ਾਕੀ ਵਰਦੀ ਦਾ ਕਹਿਰ ਸਾਹਮਣੇ ਆਉਂਦਾ ਹੈਇਹ ਨਹੀਂ ਕਿ ਕਿਸੇ ਇੱਕ ਸੂਬੇ ਦੀ ਪੁਲਿਸ ਜ਼ਿਆਦਤੀ ਕਰ ਰਹੀ ਹੈ, ਭਾਰਤ ਦੇ ਹਰ ਸੂਬੇ ਵਿੱਚ ਹੀ ਇਹੋ ਹਾਲ ਹੈਅਜੇ ਹਾਥਰਸ ਵਾਲੀ ਘਟਨਾ ਦੀ ਗਰਦ ਹਵਾ ਵਿੱਚ ਹੀ ਉੱਡ ਰਹੀ ਸੀ ਕਿ ਬੰਗਾਲ ਪੁਲਿਸ ਦੇ ਇੱਕ ਕਰਮਚਾਰੀ ਨੇ ਇੱਕ ਸਿੱਖ ਦੀ ਦਸਤਾਰ ਲਾਹ ਕੇ ਮਾਰ-ਕੁਟਾਈ ਕੀਤੀਦਸਤਾਰ ਵਾਲੀਆਂ ਘਟਨਾਵਾਂ ਤਾਂ ਪੰਜਾਬ ਵਿੱਚ ਵੀ ਨਿੱਤ ਵਾਪਰ ਜਾਂਦੀਆਂ ਹਨ, ਉਹ ਵੀ ਉਹਨਾਂ ਦੇ ਹੱਥੋਂ ਜਿਹਨਾਂ ਨੇ ਆਪ ਦਸਤਾਰ ਬੰਨ੍ਹੀ ਹੁੰਦੀ ਹੈਯੂ ਪੀ ਤੋਂ ਲਗਾਤਾਰ ਹੀ ਅਜਿਹੀਆਂ ਘਿਣਾਉਣੀਆਂ ਖਬਰਾਂ ਪੜ੍ਹਨ ਨੂੰ ਮਿਲਦੀਆਂ ਹਨਕੁਝ ਦਿਨ ਪਹਿਲਾਂ ਇੱਕ ਰੰਗਕਰਮੀ ਮਿੱਤਰ, ਉਸ ਦੀ ਕਲਾਕਾਰ ਬੇਟੀ ਅਤੇ ਕੁਝ ਹੋਰ ਕਲਾਕਾਰਾਂ ਨਾਲ ਮੋਗਾ ਵਿਖੇ ਇੱਕ ਸ਼ਰਾਬੀ ਪੁਲਿਸ ਕਰਮੀ ਨੇ ਦੁਰਵਿਵਹਾਰ ਕੀਤਾਉਹ ਇੱਕ ਅਜਿਹਾ ਰੰਗਕਰਮੀ ਹੈ ਜੋ ਪੇਸ਼ੇ ਪੱਖੋਂ ਡਾਕਟਰ ਹੈਰੰਗਮੰਚ ਉਸਦੀ ਇਬਾਦਤ ਹੈਇਸ ਮੁਕੱਦਸ ਕੰਮ ਲਈ ਉਸਦੀ ਪਤਨੀ ਅਤੇ ਦੋਵੇਂ ਬੇਟੀਆਂ ਵੀ ਸਾਥ ਦੇ ਰਹੀਆਂ ਹਨਪਰ ਸੁਣਵਾਈ ਕੌਣ ਕਰੇ? ਕਲਾਕਾਰਾਂ ਨੇ ਹੀ ਨਹੀਂ ਸਗੋਂ ਆਮ ਲੋਕਾਂ ਨੇ ਵੀ ਇਸ ਘਟਨਾ ਦੀ ਪੁਰਜ਼ੋਰ ਨਿਖੇਧੀ ਕੀਤੀ ਹੈਹੁਣ ਖਬਰ ਮਿਲੀ ਹੈ ਕਿ ਪੁਲਿਸ ਨੇ ਇਸ ਘਟਨਾ ਦੀ ਮੁਆਫੀ ਮੰਗ ਲਈ ਹੈਗੱਲ ਮੁਆਫੀ ਮੰਗਣ ਨਾਲ ਖਤਮ ਨਹੀਂ ਹੁੰਦੀਪ੍ਰਸ਼ਨ ਇਹ ਪੈਦਾ ਹੁੰਦਾ ਹੈ ਕੇ ਅਜਿਹੀਆਂ ਘਟਨਾਵਾਂ ਵਾਪਰਦੀਆਂ ਹੀ ਕਿਉਂ ਹਨ? ਇਸ ਕਲਾਕਾਰ ਨਾਲ ਹੀ ਕਈ ਸਾਲ ਪਹਿਲਾਂ ਵੀ ਅਜਿਹੀ ਘਟਨਾ ਵਾਪਰ ਚੁੱਕੀ ਹੈਮੰਚ ’ਤੇ ਨਾਟਕ ਪੇਸ਼ ਕਰ ਰਹੇ ਸਨਉਸ ਦਾ ਇੱਕ ਡਾਇਲਾਗ ਸੀ ਕਿ ਪੁਲਿਸ ਵਾਲੇ ਸੇਵਾ ਬਹੁਤ ਕਰਦੇ ਹਨਨਾਟਕ ਖਤਮ ਹੋਇਆ ਤਾਂ ਪੁਲਿਸ ਵਾਲੇ ਉਸ ਕੋਲ ਆ ਕੇ ਕਹਿਣ ਲੱਗੇ ਕਿ ਚੱਲ ਠਾਣੇ, ਉੱਥੇ ਜਾ ਕੇ ਦੱਸਦੇ ਹਾਂ ਕਿ ਪੁਲਿਸ ਦੀ ਸੇਵਾ ਕੀ ਹੁੰਦੀ ਹੈ? ਕਲਾਕਾਰਾਂ ਨੇ ਬੜਾ ਸਮਝਇਆ ਕਿ ਉਹ ਤਾਂ ਸਿਰਫ ਨਾਟਕ ਦਾ ਵਾਰਤਾਲਾਪ ਹੀ ਬੋਲ ਰਿਹਾ ਸੀਜਦ ਗੱਲ ਉੱਪਰਲੇ ਅਫਸਰਾਂ ਤਕ ਪਹੁੰਚੀ, ਫੇਰ ਉਸ ਕਲਾਕਾਰ ਦਾ ਛੁਟਕਾਰਾ ਹੋਇਆਕੀ ਪੁਲਿਸ ਵਾਲਿਆਂ ਨੂੰ ਇਹ ਵੀ ਨਹੀਂ ਪਤਾ ਕੇ ਨਾਟਕ ਜਾਂ ਰੰਗਮੰਚ ਕੀ ਹੁੰਦਾ ਹੈ? ਫਿਲਮਾਂ ਵਿੱਚ ਵੀ ਤਾਂ ਪੁਲਿਸ ਦੇ ਕਿਰਦਾਰ ਦੇ ਕਈ ਰੂਪ ਦਿਖਾਏ ਜਾਂਦੇ ਹਨਉਹਨਾਂ ’ਤੇ ਪੁਲਿਸ ਦਾ ਡੰਡਾ ਕਿਉਂ ਨਹੀਂ ਚਲਦਾ? ਕਿਉਂਕਿ ਉਹ ਇਹਨਾਂ ਦੀ ਪਕੜ ਤੋਂ ਬਾਹਰ ਹਨਉਏ ਭਲੇਮਾਣਸੋ! ਇਹ ਮੰਚ ਕਲਾਕਾਰ ਰੱਬੀ ਦਾਤ ਨਾਲ ਲਿਬਰੇਜ਼ ਹਨਇਹਨਾਂ ਦੀ ਕਦਰ ਕਰਨਾ ਸਿਖੋ

ਇਹ ਨਹੀਂ ਕਿ ਸਾਡੇ ਸਾਰੇ ਪੁਲਿਸ ਵਾਲੇ ਹੀ ਇਸ ਤਰ੍ਹਾਂ ਦੇ ਹਨਲਾਕਡਾਊਨ ਦੇ ਦਿਨਾਂ ਵਿੱਚ ਜਿੱਥੇ ਪੁਲਿਸ ਵਾਲਿਆਂ ਦਾ ਨਾਜਾਇਜ਼ ਡੰਡਾ ਚਲਦਾ ਦਿਖਾਈ ਦਿੱਤਾ ਉੱਥੇ ਕੁਝ ਪੁਲਿਸ ਕਰਮਚਾਰੀ ਜ਼ਰੂਰਤਮੰਦਾਂ ਦੀ ਸਹਾਇਤਾ ਕਰਦੇ ਵੀ ਨਜ਼ਰ ਆਏ ਇੱਕ ਵਰਦੀ ਵਾਲਾ ਭਲਾ ਸਿਪਾਹੀ ਕਿਸੇ ਗ਼ਰੀਬ ਦੇ ਮੂੰਹ ਵਿੱਚ ਬੁਰਕੀਆਂ ਪਾ ਰਿਹਾ ਸੀਪੁਲਿਸ ਦੀ ਇੱਕ ਟੋਲੀ ਨੇ ਗਰੀਬ ਰੇਹੜੀ ਵਾਲੇ ਤੋਂ ਸਬਜ਼ੀ ਖਰੀਦੀ ਅਤੇ ਪੈਸੇ ਦੇ ਕੇ ਤੋਰਿਆਪਰ ਕਿਸੇ ਹੋਰ ਕਲਿਪਿੰਗ ਵਿੱਚ ਦੇਖਿਆ ਕਿ ਲੇਡੀ ਪੁਲਿਸ ਅਫਸਰ ਸੜਕ ਦੇ ਕਿਨਾਰੇ ਸਬਜ਼ੀ ਵੇਚ ਰਹੇ ਮੁੰਡੇ ਨੂੰ ਉੱਥੋਂ ਭਜਾ ਰਹੀ ਹੈ ਅਤੇ ਕਿਤੇ ਹੋਰ ਪੁਲਿਸ ਦੀ ਟੋਲੀ ਸਬਜ਼ੀ ਵਾਲੀ ਰੇਹੜੀ ਹੀ ਪਲਟਾ ਰਹੀ ਹੈਆਮ ਤੌਰ ’ਤੇ ਸਾਡੇ ਦੇਸ਼ ਦੀ ਪੁਲਿਸ ਜਿਆਦਤੀਆਂ ਕਰਦੀ ਹੀ ਦਿਸਦੀ ਹੈਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਵੀ ਨਹੀਂ ਬਖਸ਼ਿਆ ਜਾਂਦਾਬੇਰਹਿਮੀ ਨਾਲ ਥੱਪੜ, ਡੰਡੇ ਮਾਰੇ ਜਾਂਦੇ ਹਨਇਹ ਦਾਸਤਾਨ ਖਤਮ ਹੋਣ ਵਾਲੀ ਨਹੀਂ1984 ਵਿੱਚ ਦਿੱਲੀ ਪੁਲਿਸ ਨੇ ਦੰਗਾਈਆਂ ਦੀ ਕਿਵੇਂ ਸਹਾਇਤਾ ਕੀਤੀ? ਗੁਜਰਾਤ ਵਿੱਚ ਸਮੇਂ ਦੀ ਸਰਕਾਰ ਦੀ ਸ਼ਹਿ ’ਤੇ ਕਿਵੇਂ ਇੱਕ ਤਬਕੇ ਦੇ ਲੋਕਾਂ ਦਾ ਘਾਣ ਕੀਤਾ ਗਿਆ, ਯੂ ਪੀ ਵਿੱਚ ਵੀ ਕਿਵੇਂ ਇੱਕ ਸ਼੍ਰੇਣੀ ਨੂੰ ਸਬਕ ਸਿਖਾਉਣ ਲਈ ਪੁਲਿਸ ਦੀ ਦੁਰਵਰਤੋਂ ਕੀਤੀ ਗਈ, ਇਹ ਕਿਸੇ ਤੋਂ ਗੁੱਝਾ ਨਹੀਂਪੰਜਾਬ ਵਿੱਚ ਫ਼ੈਲੀ ਨਕਸਲਵਾੜੀ ਲਹਿਰ ਅਤੇ ਅੱਤਵਾਦ ਦੇ ਦੌਰ ਦੇ ਲੂੰ-ਕੰਡੇ ਖੜ੍ਹੇ ਕਰਨ ਵਾਲੀਆਂ ਗੱਲਾਂ ਨੂੰ ਤਾਂ ਜੇ ਨਾ ਹੀ ਦੁਹਰਾਇਆ ਜਾਵੇ ਤਾਂ ਬਿਹਤਰ ਹੈ

ਗੱਲ ਇਹ ਨਹੀਂ ਕੇ ਬਾਹਰਲੇ ਮੁਲਕਾਂ ਦੀ ਪੁਲਿਸ ਦੁੱਧ ਧੋਤੀ ਹੈਪਿੱਛੇ ਜਿਹੇ ਅਮਰੀਕਾ ਵਿੱਚ ਇੱਕ ਗੋਰੇ ਪੁਲਿਸ ਅਫਸਰ ਨੇ ਇੱਕ ਕਾਲੇ ਦੀ ਗਰਦਨ ਆਪਣੀਆਂ ਬਾਹਾਂ ਦੀ ਪਕੜ ਵਿੱਚ ਅਜਿਹੀ ਦਬਾਈ ਕੇ ਉਹ ਗਲ ਘੁੱਟਣ ਨਾਲ ਹੀ ਮਰ ਗਿਆਸਾਰੇ ਅਮਰੀਕਾ ਵਿੱਚ ਪੁਲਿਸ ਦੀ ਇਸ ਜ਼ਿਆਦਤੀ ਵਿਰੁੱਧ ਰੋਸ ਮੁਜ਼ਾਹਰੇ ਹੋਏਪਰ ਅਜਿਹੀਆਂ ਘਟਨਾਵਾਂ ਘੱਟ ਹੀ ਵਾਪਰਦੀਆਂ ਹਨਪੱਛਮੀ ਮੁਲਕਾਂ ਵਿੱਚ ਪੁਲਿਸ ਦੀ ਸਿਖਲਾਈ ਵਿੱਚ ਸਹਿਣਸ਼ੀਲਤਾ ਦਾ ਪਾਠ ਪੜ੍ਹਾਇਆ ਜਾਂਦਾ ਹੈ ਅਤੇ ਇਹ ਵੀ ਸਿਖਾਇਆ ਜਾਂਦਾ ਹੈ ਕਿ ਪੁਲਿਸ ਦਾ ਕੰਮ ਸਜ਼ਾ ਦੇਣਾ ਨਹੀਂ, ਸਗੋਂ ਕਾਨੂੰਨ ਦੀ ਰਾਖੀ ਕਰਨਾ ਅਤੇ ਕਾਨੂੰਨ ਤੋੜਨ ਵਾਲਿਆਂ ਨੂੰ ਅਦਾਲਤ ਦੇ ਸਾਹਮਣੇ ਪੇਸ਼ ਕਰਨਾ ਹੈਲੋਕਾਂ ਦੇ ਦਿਲਾਂ ਵਿੱਚ ਪੁਲਿਸ ਦਾ ਡਰ ਵੀ ਹੈ ਅਤੇ ਸਤਿਕਾਰ ਵੀਆਮ ਜਨਤਾ ਨੂੰ ਪਤਾ ਹੈ ਕਿ ਜੇ ਕਾਨੂੰਨ ਤੋੜਨਗੇ ਤਾਂ ਪੁਲਿਸ ਨੇ ਛੱਡਣਾ ਨਹੀਂ ਅਤੇ ਜੇ ਮੁਸੀਬਤ ਵਿੱਚ ਹੋਏ ਤਾਂ ਪੁਲਿਸ ਨੇ ਸਹਾਇਤਾ ਕਰਨ ਤੋਂ ਵੀ ਪਿੱਛੇ ਨਹੀਂ ਹਟਣਾਸਾਡੇ ਦੇਸ਼ ਵਿੱਚ ਦੋਵੇਂ ਗੱਲਾਂ ਹੀ ਨਹੀਂਇਸ ਵਿੱਚ ਪੁਲਿਸ ਕਰਮਚਾਰੀਆਂ ਦਾ ਕਸੂਰ ਘੱਟ ਹੈ ਅਤੇ ਸਰਕਾਰ ਦਾ ਜ਼ਿਆਦਾਪੁਲਿਸ ਦੀ ਸਿਖਲਾਈ ਦਾ ਇੰਤਜਾਮ ਕਰਨਾ ਸਰਕਾਰ ਦਾ ਕੰਮ ਹੈਮੰਤਰੀਆਂ ਤੋਂ ਲੈ ਕੇ ਵੱਡੇ ਅਫਸਰਾਂ ਤਕ ਸਾਰੇ ਪੁਲਿਸ ਨੂੰ ਆਪਣੇ ਨਿੱਜੀ ਮੁਫ਼ਾਦ ਲਈ ਵਰਤਦੇ ਹਨਇਸ ਤਰ੍ਹਾਂ ਉੱਪਰਲਾ ਤਬਕਾ ਆਪ ਹੀ ਪੁਲਿਸ ਦੀਆਂ ਆਦਤਾਂ ਖਰਾਬ ਕਰਦਾ ਹੈਹੌਲੀ ਹੌਲੀ ਕਾਨੂੰਨ ਦੀ ਰਾਖੀ ਕਰਨ ਵਾਲਿਆਂ ਦੀ ਆਦਤ ਹੀ ਕਾਨੂੰਨ ਦੇ ਵਿਰੁੱਧ ਅਤੇ ਆਪਣੇ ਨਿੱਜੀ ਫਾਇਦੇ ਦਾ ਧਿਆਨ ਰੱਖਣਾ ਬਣ ਜਾਂਦੀ ਹੈਜੇ ਉੱਪਰੋਂ ਆਉਣ ਵਾਲਾ ਪਾਣੀ ਹੀ ਗੰਦਾ ਹੋਵੇਗਾ ਨਿਚਲੇ ਪਾਣੀ ਨੂੰ ਵੀ ਗੰਦਾ ਹੀ ਕਰੇਗਾਸਰਕਾਰ ਵੱਡੇ ਪੁਲਿਸ ਅਫਸਰਾਂ ਨੂੰ ਆਪ ਹੀ ਹੇਠਲੇ ਦਰਜੇ ਦੇ ਪੁਲਿਸ ਕਰਮੀਆਂ ਨੂੰ ਘਰੇਲੂ ਅਤੇ ਵਿਅਕਤੀਗਤ ਕੰਮਾਂ ਲਈ ਵਰਤਣ ਦੀ ਇਜਾਜ਼ਤ ਦਿੰਦੀ ਹੈ ਇਸਦਾ ਕੀ ਕਾਰਨ ਹੈ? ਕੀ ਵੱਡੇ ਅਫਸਰ ਆਪ ਘਰੇਲੂ ਨੌਕਰਾਂ ਦਾ ਖਰਚਾ ਨਹੀਂ ਝੱਲ ਸਕਦੇ? ਪੱਛਮੀ ਮੁਲਕਾਂ ਵਿੱਚ ਅਜਿਹਾ ਕੁਝ ਨਹੀਂ

ਮੈਂਨੂੰ ਤਿੰਨ ਕੁ ਸਾਲ ਓਮਾਨ ਵਿੱਚ ਰਹਿਣ ਦਾ ਮੌਕਾ ਮਿਲਿਆ ਉੱਥੇ ਸਿਪਾਹੀ ਨੂੰ ‘ਸੁਰਤਾ’ ਕਿਹਾ ਜਾਂਦਾ ਹੈਸੁਰਤੇ ਨੂੰ ਦੇਖਦੇ ਹੀ ਕਾਨੂੰਨ ਤੋੜਨ ਵਾਲਿਆਂ ਨੂੰ ਕਾਂਬਾ ਛਿੜ ਜਾਂਦਾ ਹੈਆਪਣੇ ਸਕੂਲ ਦੇ ਵਿਦਿਆਰਥੀਆਂ ਨੂੰ ਲੈ ਕੇ ਮੈਂ ਦਸ ਦਿਨਾਂ ਲਈ ਸਿੰਗਾਪੁਰ, ਥਾਈਲੈਂਡ ਅਤੇ ਮਲੇਸ਼ੀਆ ਗਿਆ ਸੀਪੁਲਿਸ ਵਾਲੇ ਕਿਤੇ ਵੀ ਸੜਕਾਂ ’ਤੇ ਘੁੰਮਦੇ ਨਾ ਦਿਖੇਮੈਂ ਹੋਟਲ ਦੇ ਮੈਨੇਜਰ ਤੋਂ ਪੁੱਛਿਆ, ਕੀ ਤੁਹਾਡੇ ਮੁਲਕ ਵਿੱਚ ਪੁਲਿਸ ਨਹੀਂ, ਤਾਂ ਉਹ ਕਹਿਣ ਲੱਗਾ ਕਿ ਪੁਲਿਸ ਦਾ ਸੜਕਾਂ ਤੇ ਚੱਕਰ ਲਾਉਣ ਦਾ ਕੀ ਮਤਲਬ? ਉਹ ਆਪਣੇ ਠਿਕਾਣੇ ’ਤੇ ਹੁੰਦੀ ਹੈ, ਜੇ ਕਿਸੇ ਨੂੰ ਲੋੜ ਹੈ ਤਾਂ ਫੋਨ ਕਰੋਪੁਲਿਸ ਬਿਨਾ ਦੇਰੀ ਤੋਂ ਪਹੁੰਚ ਜਾਵੇਗੀਅਮਰੀਕਾ ਅਤੇ ਕੈਨੇਡਾ ਵਿੱਚ ਪੁਲਿਸ ਗਸ਼ਤ ਤਾਂ ਕਰਦੀ ਹੈ, ਪਰ ਬਿਨਾ ਵਜਾਹ ਪੁੱਛਗਿੱਛ ਨਹੀਂ ਕਰਦੀਜੇ ਤੁਹਾਡੇ ਕੋਲੋਂ ਕੋਈ ਜਾਣਕਾਰੀ ਚਾਹੀਦੀ ਹੈ ਬੜੇ ਸੱਭਿਅਕ ਢੰਗ ਨਾਲ ਪੇਸ਼ ਆਉਂਦੇ ਹਨ

ਪੰਦਰਾਂ ਕੁ ਸਾਲ ਪਹਿਲਾਂ ਮੈਂ ਅਮਰੀਕਾ ਗਿਆ ਸੀਆਪਣੇ ਮਿੱਤਰ ਨਾਲ ਉਹਨਾਂ ਦੇ ਗੈਸ ਸਟੇਸ਼ਨ ਦੇ ਬਾਹਰ ਖੜ੍ਹੇ ਸੀ ਕਿ ਅਚਾਨਕ ਪੁਲਿਸ ਦੀ ਕਾਰ ਆਈਕਾਰ ਪਾਰਕਿੰਗ ਵਿੱਚ ਲਾ ਕੇ ਇੱਕ ਮਹਿਲਾ ਪੁਲਿਸ ਅਫਸਰ ਬਾਹਰ ਆਈ ਅਤੇ ਗੈਸ ਸਟੇਸ਼ਨ ਦੇ ਅੰਦਰ ਚਲੀ ਗਈਅੰਦਰ ਕੰਮ ਕਰਨ ਵਾਲਾ ਗੁਜਰਾਤੀ ਮੁੰਡਾ ਵਿਹਲਾ ਹੀ ਸੀਉਹ ਪੁਲਿਸ ਅਫਸਰ ਕੋਲ ਦਰਵਾਜ਼ੇ ’ਤੇ ਹੀ ਆ ਗਿਆਪੁਲਿਸ ਵਾਲੀ ਬੀਬੀ ਨੇ ਆਪਣੀ ਪੈਂਟ ਦੀਆਂ ਦੋਹਾਂ ਜੇਬਾਂ ਵਿੱਚੋਂ ਸ਼ਰਾਬ ਦੇ ਦੋ ਅਧੀਏ ਕੱਢੇ ਅਤੇ ਉਸ ਮੁੰਡੇ ਨੂੰ ਕੁਝ ਕਹਿਣ ਲੱਗੀਮੇਰਾ ਮਿੱਤਰ ਹੌਲੀ ਜਿਹੇ ਮੈਂਨੂੰ ਕਹਿਣ ਲੱਗਾ, “ਇਸ ਬੇਵਕੂਫ ਨੂੰ ਕਈ ਵਾਰ ਕਿਹਾ ਹੈ ਕਿ ਗੋਰੇ ਮੁੰਡੇ ਕੁੜੀਆਂ ਨੂੰ ਸ਼ਰਾਬ ਦੇਣ ਤੋਂ ਪਹਿਲਾਂ ਉਹਨਾਂ ਦੀ ਆਈ ਡੀ ਦੇਖਿਆ ਕਰੇਹੁਣ ਆਪੇ ਭੁਗਤੂ।” (ਅਮਰੀਕਾ ਵਿੱਚ ਅਜਿਹੀ ਗਲਤੀ ਦਾ ਜ਼ਿੰਮੇਵਾਰ ਕੰਮ ਕਰਨ ਵਾਲਾ ਹੈ, ਮਾਲਕ ਨਹੀਂ)ਖੈਰ, ਉਹ ਪੁਲਿਸ ਵਾਲੀ ਸ਼ਰਾਬ ਦੇ ਦੋ ਅਧੀਏ ਉਸ ਕੰਮ ਵਾਲੇ ਨੂੰ ਫੜਾ ਕੇ ਚਲੀ ਗਈਬਾਅਦ ਵਿੱਚ ਗੁਜਰਾਤੀ ਮੁੰਡੇ ਨੇ ਦੱਸਿਆ ਕਿ ਕੁਝ ਦੇਰ ਪਹਿਲਾਂ ਦੋ ਗੋਰੇ ਨੌਜਵਾਨ ਗੈਸ ਸਟੇਸ਼ਨ ਕੁਝ ਸਮਾਨ ਲੈਣ ਆਏ ਸੀ ਪਰ ਉਹ ਅੱਖ ਬਚਾ ਕੇ ਸ਼ਰਾਬ ਵੀ ਲੈ ਗਏਪਰ ਉਹਨਾਂ ਦੀ ਮਾੜੀ ਕਿਸਮਤ ਨੂੰ ਪੁਲਿਸ ਦੇ ਅੜਿੱਕੇ ਆ ਗਏਮੁੰਡਿਆਂ ਨੇ ਸੱਚ ਦੱਸ ਦਿੱਤਾ ਕਿ ਉਹਨਾਂ ਨੇ ਸ਼ਰਾਬ ਚੋਰੀ ਕੀਤੀ ਹੈਹੁਣ ਉਹ ਲੇਡੀ ਪੁਲਿਸ ਅਫਸਰ ਉਹ ਸ਼ਰਾਬ ਵਾਪਸ ਕਰਨ ਆਈ ਸੀਕੀ ਅਸੀਂ ਅਜਿਹੇ ਵਤੀਰੇ ਦੀ ਉਮੀਦ ਆਪਣੇ ਦੇਸ਼ ਦੀ ਪੁਲਿਸ ਤੋਂ ਕਰ ਸਕਦੇ ਹਾਂ? ਉੱਤਰ ਪੜ੍ਹਨ ਵਾਲੇ ਆਪ ਹੀ ਦੇ ਦੇਣ

ਅਮਰੀਕਾ ਦਾ ਹੀ ਇੱਕ ਹੋਰ ਕਿੱਸਾਮੇਰੇ ਇੱਕ ਮਿੱਤਰ ਦੇ ਪੁੱਤਰ ਨੇ ਅਮਰੀਕਾ ਵਿੱਚ ਇੱਕ ਹੋਟਲ ਲੀਜ਼ ’ਤੇ ਲਿਆ ਹੋਇਆ ਸੀਉਸਦੇ ਹੋਟਲ ਵਿੱਚ ਇੱਕ ਅੱਧਖੜ੍ਹ ਉਮਰ ਦੇ ਗੋਰੇ ਨੇ ਕਮਰਾ ਕਿਰਾਏ ’ਤੇ ਲੈ ਲਿਆਉਸ ਨੇ ਕਮਰੇ ਦੇ ਦਰਵਾਜ਼ੇ ਦੇ ਬਾਹਰ ਇੱਕ ਬਹੁਤ ਵਧੀਆ ਤਸਵੀਰ ਲਾ ਦਿੱਤੀਜਲਦੀ ਹੀ ਉਸ ਨੂੰ ਮਿਲਣ ਕਈ ਬੰਦੇ ਆਉਣ ਲੱਗ ਪਏਪੰਦਰਾਂ-ਵੀਹ ਦਿਨਾਂ ਬਾਅਦ ਪੁਲਿਸ ਨੇ ਉਸ ਬੰਦੇ ਨੂੰ ਗ੍ਰਿਫਤਾਰ ਕਰ ਲਿਆਅਸਲ ਵਿੱਚ ਉਹ ਨਸ਼ੇ ਵੇਚਦਾ ਸੀਦਰਵਾਜ਼ੇ ਦੇ ਬਾਹਰ ਲਾਈ ਤਸਵੀਰ ਨਸ਼ਾ ਖਰੀਦਣ ਵਾਲਿਆਂ ਲਈ ਨਿਸ਼ਾਨੀ ਸੀਪੁਲਿਸ ਨੇ ਹੋਟਲ ਵਾਲੇ ਦਾ ਸਿਰਫ ਰਜਿਸਟਰ ਹੀ ਚੈੱਕ ਕੀਤਾ ਕਿ ਉਸ ਬੰਦੇ ਦਾ ਵੇਰਵਾ ਨਿਯਮਾਂ ਅਨੁਸਾਰ ਦਰਜ ਹੈ ਕਿ ਨਹੀਂਰਿਕਾਰਡ ਠੀਕ ਸੀ, ਇਸ ਲਈ ਹੋਟਲ ਵਾਲੇ ਤੋਂ ਹੋਰ ਕੁਝ ਨਹੀਂ ਪੁੱਛਿਆ ਗਿਆਜੇ ਅਜਿਹੀ ਘਟਨਾ ਸਾਡੇ ਦੇਸ਼ ਵਿੱਚ ਵਾਪਰੀ ਹੁੰਦੀ ਤਾਂ ਹੋਟਲ ਵਾਲੇ ਨੂੰ ਵੀ ਨਾਲ ਹੀ ਲਪੇਟ ਲੈਣਾ ਸੀ ਜਾਂ ਪਤਾ ਨਹੀਂ ਕਿੰਨਾ ਕੁ ਖੱਜਲ-ਖਵਾਰ ਕੀਤਾ ਜਾਂਦਾ

ਪ੍ਰਸ਼ਨ ਇਹ ਉੱਠਦਾ ਹੈ ਕਿ ਕੀ ਸਾਡੇ ਦੇਸ਼ ਦੀ ਪੁਲਿਸ ਦੀ ਕਾਇਆ-ਕਲਪ ਹੋ ਸਕਦੀ ਹੈ? ਉੱਤਰ ਬੜਾ ਸੰਖੇਪ ਹੈ, “ਹਾਂ।” ਦੂਜਾ ਪ੍ਰਸ਼ਨ ਹੈ “ਕਿਵੇਂ?” ਉੱਤਰ ਫਿਰ ਸੰਖੇਪ ਹੀ ਹੈ, “ਇਮਾਨਦਾਰੀ ਅਤੇ ਲਗਨ ਨਾਲ ਕੋਸ਼ਿਸ਼ ਕਰਕੇ।” ਸਭ ਤੋਂ ਪਹਿਲਾਂ ਤਾਂ ਸਰਕਾਰ ਨੂੰ ਸੰਜ਼ੀਦਗੀ ਨਾਲ ਹੇਠਲੇ ਤਬਕੇ ਦੇ ਪੁਲਿਸ ਅਧਿਕਾਰੀਆਂ ਤੋਂ ਉਹਨਾਂ ਦੀਆਂ ਸਮੱਸਿਆਵਾਂ ਬਾਰੇ ਪੁੱਛਿਆ ਜਾਣਾ ਚਾਹੀਦਾ ਹੈਇਹ ਸਚਾਈ ਹੈ ਕਿ ਛੋਟੇ ਅਫਸਰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹਨਜੇ ਉਹ ਸਥਾਨਕ ਨੇਤਾਵਾਂ ਦੀ ਦਖਲ ਅੰਦਾਜ਼ੀ ਬਰਦਾਸ਼ਤ ਕਰਦੇ ਹਨ ਤਾਂ ਨਿਯਮਾਂ ਦੀ ਪਾਲਣਾ ਨਹੀਂ ਕਰ ਸਕਦੇ, ਜਿਸ ਨਾਲ ਉਹਨਾਂ ਪ੍ਰਤੀ ਲੋਕ ਰੋਹ ਵਧਦਾ ਹੈਜੇ ਰਾਜਸੀ ਨੇਤਾਵਾਂ ਦੀ ਨਹੀਂ ਮੰਨਦੇ ਤਾਂ ਰਾਜਸੀ ਰੋਹ ਦਾ ਸ਼ਿਕਾਰ ਹੁੰਦੇ ਹਨਅਦਾਲਤਾਂ ਦਾ ਡੰਡਾ ਵੀ ਸਹਿਣਾ ਪੈਂਦਾ ਹੈ ਉੱਪਰ ਵਾਲੇ ਅਫਸਰਾਂ ਦੀ ਖੁਸ਼ਾਮਦ ਅਲੱਗ ਕਰਨੀ ਪੈਂਦੀ ਹੈਡਿਊਟੀ ਚੌਵੀ ਘੰਟੇ ਦੀ ਅਤੇ ਛੁੱਟੀ ਵੀ ਮਰਜ਼ੀ ਨਾਲ ਨਹੀਂ ਮਿਲਦੀਆਖਿਰ ਉਹ ਵੀ ਤਾਂ ਇਨਸਾਨ ਹਨ, ਮਸ਼ੀਨ ਤਾਂ ਨਹੀਂ? ਉਹਨਾਂ ਨੂੰ ਵੀ ਅਰਾਮ ਦੀ ਜ਼ਰੂਰਤ ਹੈ, ਨੌਕਰੀ ਦੇ ਚੰਗੇ ਮਾਹੌਲ ਦੀ ਉਹ ਵੀ ਆਸ ਰੱਖਦੇ ਹਨ। ਉਹਨਾਂ ਨੂੰ ਵੀ ਪਰਿਵਾਰ ਨਾਲ ਖੁੱਲ੍ਹਾ ਸਮਾਂ ਬਤੀਤ ਕਰਨ ਦਾ ਮੌਕਾ ਮਿਲਣਾ ਚਾਹੀਦਾ ਹੈਸਰਕਾਰ ਨੂੰ ਇਹ ਵੀ ਚਾਹੀਦਾ ਹੈ ਕੇ ਪੁਲਿਸ ਵਾਲਿਆਂ ਦੀ ਭਰਤੀ ਸਮੇਂ ਵਿੱਦਿਅਕ ਯੋਗਤਾ ਦਾ ਧਿਆਨ ਰੱਖਿਆ ਜਾਵੇਉੱਚ ਵਿੱਦਿਅਕ ਯੋਗਤਾ ਵਾਲਿਆਂ ਦਾ ਦਿਮਾਗੀ ਪੱਧਰ ਵੀ ਉੱਚਾ ਹੋਵੇਗਾ ਅਤੇ ਉਹ ਹਰ ਗੱਲ ਦੀ ਤਹਿ ਤਕ ਜਾਣ ਦੇ ਸਮਰੱਥ ਹੋਣਗੇਪੁਲਿਸ ਵਾਲਿਆਂ ਦੀ ਸਿਖਲਾਈ ਸਮੇਂ ਆਮ ਲੋਕਾਂ ਦੇ ਨਾਲ ਨਾਲ ਆਦਤਨ ਗ਼ੈਰ ਕਾਨੂੰਨੀ ਕੰਮ ਕਰਨ ਵਾਲਿਆਂ ਨਾਲ ਪੇਸ਼ ਆਉਣ ਸਮੇਂ ਮਨੋਵਿਗਿਆਨਿਕ ਪੱਖ ਨੂੰ ਸਾਹਮਣੇ ਰੱਖਣ ਦੀ ਸਿਖਲਾਈ ਦੇਣੀ ਚਾਹੀਦੀ ਹੈਵੱਡੇ ਅਫਸਰਾਂ ਨੂੰ ਵੀ ਆਪਣੇ ਮਾਤਹਿਤ ਕੰਮ ਕਰ ਰਹੇ ਹੇਠਲੇ ਪੱਧਰ ਦੇ ਕਰਮਚਾਰੀਆਂ ਦੇ ਮਨੋਵਿਗਿਆਨ ਨੂੰ ਜਾਨਣ ਦੀ ਸਿਖਲਾਈ ਦੇਣੀ ਚਾਹੀਦੀ ਹੈਸਭ ਤੋਂ ਵੱਡੀ ਗੱਲ, ਪੁਲਿਸ ਨੂੰ ਰਾਜਸੀ ਨੇਤਾਵਾਂ ਅਤੇ ਸਮੇਂ ਦੀ ਸਰਕਾਰ ਦੀ ਅਧੀਨਗੀ ਤੋਂ ਅਜ਼ਾਦ ਕਰਨਾ ਚਾਹੀਦਾ ਹੈਆਮ ਜਨਤਾ ਨੂੰ ਵੀ ਪੁਲਿਸ ਪ੍ਰਤੀ ਆਪਣੇ ਨਜ਼ਰੀਏ ਵਿੱਚ ਬਦਲਾਅ ਕਰਨਾ ਪਵੇਗਾਇਹ ਕੋਸ਼ਿਸ਼ਾਂ ਕੀਤੀਆਂ ਜਾਣ ਤਾਂ ਜਾ ਕੇ ਵੀਹ-ਤੀਹ ਸਾਲਾਂ ਵਿੱਚ ਗੱਡੀ ਲੀਹ ’ਤੇ ਆ ਸਕਦੀ ਹੈਆਖਿਰ ਉਲਝੀ ਤਾਣੀ ਸੁਲਝਾਉਣ ਲਈ ਸਮਾਂ ਤਾਂ ਚਾਹੀਦਾ ਹੀ ਹੈ!

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2521)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਰਵਿੰਦਰ ਸਿੰਘ ਸੋਢੀ

ਰਵਿੰਦਰ ਸਿੰਘ ਸੋਢੀ

Richmond, British Columbia, Canada)
Phone: (604-369-2371)
Email: (
ravindersodhi51@gmail.com)

More articles from this author