RavinderSSodhi7ਇਸ ਕਾਵਿ ਸੰਗ੍ਰਹਿ ਦੀ ਤਕਰੀਬਨ ਹਰ ਕਵਿਤਾ ਹੀ ਆਪਣੇ ਵਿੱਚ ਸਦੀਵੀ ਸੱਚ ...
(13 ਮਾਰਚ 2021)
(ਸ਼ਬਦ: 1460)


RavinderRaviBook1ਭਾਵੇਂ ਸੰਤ ਸਿੰਘ ਸੇਖੋਂ ਨੂੰ ਪੰਜਾਬੀ ਸਾਹਿਤ ਦਾ ਬਾਬਾ ਬੋਹੜ ਕਿਹਾ ਜਾਂਦਾ ਹੈ ਪਰ ਮੇਰੇ ਵਿਚਾਰ ਅਨੁਸਾਰ ਇਸ ਲਕਬ ਦਾ ਅਸਲੀ ਹੱਕਦਾਰ ਰਵਿੰਦਰ ਰਵੀ ਹੈ
ਚੁਰਾਸੀ ਸਾਲ ਦੀ ਉਮਰ ਨੂੰ ਢੁੱਕੇ ਰਵੀ ਸਾਹਿਬ ਦੀ ਪਹਿਲੀ ਕਾਵਿ ਪੁਸਤਕ 1961 ਵਿੱਚ ਪ੍ਰਕਾਸ਼ਿਤ ਹੋਈ ਸੀ ਅਤੇ ਉਹਨਾਂ ਦੇ ਆਪਣੇ ਕਹਿਣ ਮੁਤਾਬਕ “ਇੰਨੇ ਵਰ੍ਹੇ ਮੇਰੇ ਨਾਲ ਚੱਲਦਿਆਂ ਆਧੁਨਿਕ ਪੰਜਾਬੀ ਕਵੀਆਂ ਦੀਆਂ 4-5 ਪੀੜ੍ਹੀਆਂ ਬੀਤ ਚੁੱਕੀਆਂ ਹਨ।” ਪਰ ਹੈਰਾਨੀ ਦੀ ਗੱਲ ਇਹ ਹੈ ਕਿ ਪਿਛਲੇ ਛੇ ਦਹਾਕੇ ਦੇ ਸਮੇਂ ਵਿੱਚ ਪੰਜਾਬੀ ਕਾਵਿ ਧਾਰਾ ਦੇ ਵਹਿਣ ਵਿੱਚ ਕਈ ਸੁਨਾਮੀ ਪੱਧਰ ਦੀਆਂ ਲਹਿਰਾਂ ਅਜਿਹੀਆਂ ਉੱਠੀਆਂ ਕਿ ਉਹਨਾਂ ਦੇ ਤੇਜ਼ ਕਾਵਿ ਪ੍ਰਵਾਹ ਵਿੱਚ ਕਈ ਪ੍ਰਭਾਵਸ਼ਾਲੀ ਕਵੀ ਅਣਗੌਲੇ ਹੀ ਰਹਿ ਗਏਪਰ ਇਹਨਾਂ ਸਾਹਿਤਕ ਸੁਨਾਮੀਆਂ ਦੇ ਦੌਰਾਨ ਵਿੱਚ ਵੀ ਰਵਿੰਦਰ ਰਵੀ ਦੇ ਸਾਹਿਤਕ ਚੌਮੁਖੀਏ ਦੀਵੇ ਦੀ ਲੋਅ ਲਟ-ਲਟ ਬਲਦੀ ਰਹੀ ਜਾਂ ਉਸ ਦੀ ਆਪਣੀ ਸੁਨਾਮੀ ਹੀ ਬਾਕੀ ਸੁਨਾਮੀਆਂ ਦੇ ਸਮਾਨੰਤਰ ਬਰਕਰਾਰ ਰਹੀਉਹਨਾਂ ਦੇ ਹੁਣ ਤਕ ਪੱਚੀ ਕਾਵਿ ਸੰਗ੍ਰਹਿ, ਸੋਲਾਂ ਕਾਵਿ ਨਾਟਕ, ਨੌਂ ਕਹਾਣੀ ਸੰਗ੍ਰਹਿ ਤੋਂ ਇਲਾਵਾ ਸਫ਼ਰਨਾਮਾ, ਸਾਹਿਤਕ ਸਵੈ ਜੀਵਨੀ ਦੀਆਂ ਦੋ ਪੁਸਤਕਾਂ- ਇੱਕ ਪੰਜਾਬ ਆਰਟਸ ਕੌਂਸਲ ਲਈ ਅਤੇ ਦੂਜੀ ਪੰਜਾਬੀ ਯੂਨੀਵਰਸਿਟੀ ਲਈ, ਸਾਹਿਤਕ ਸਮੀਖਿਆ ਅਧੀਨ ਪੰਜ ਪੁਸਤਕਾਂ, ਪੰਜਾਬੀ ਅਤੇ ਅੰਗਰੇਜ਼ੀ ਵਿੱਚ ਸੱਤ ਪੁਸਤਕਾਂ, ਅੰਗਰੇਜ਼ੀ ਵਿੱਚ ਹੋਰ ਕਵੀਆਂ ਨਾਲ ਸਾਂਝੀਆਂ ਪੰਜ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨਇਸ ਤੋਂ ਇਲਾਵਾ ਉਹਨਾਂ ਦੀਆਂ ਗਿਆਰਾਂ ਪੁਸਤਕਾਂ ਦਾ ਅਨੁਵਾਦ ਸ਼ਾਹਮੁਖੀ ਵਿੱਚ ਹੋਇਆ ਹੈਇਹੋ ਨਹੀਂ, ਪੰਜਾਬ, ਪੰਜਾਬੀ, ਦਿੱਲੀ ਦੀਆਂ ਯੂਨੀਵਰਸਿਟੀਆਂ ਤੋਂ ਇਲਾਵਾ ਲਾਹੌਰ ਯੂਨੀਵਰਸਿਟੀ ਵਿੱਚ ਵੀ ਆਪ ਦੁਆਰਾ ਰਚਿਤ ਵੱਖ ਵੱਖ ਸਾਹਿਤਕ ਵੰਨਗੀਆਂ ਤੇ ਕਈ ਖੋਜਾਰਥੀਆਂ ਵੱਲੋਂ ਐੱਮ ਫ਼ਿਲ ਅਤੇ ਪੀ ਐੱਚ ਡੀ ਪੱਧਰ ਦੇ ਖੋਜ/ਸ਼ੋਧ ਪ੍ਰਬੰਧ ਲਿਖੇ ਜਾ ਚੁੱਕੇ ਹਨ ਅਤੇ ਲਿਖੇ ਜਾ ਰਹੇ ਹਨਆਪ ਦੀਆਂ ਕਈ ਪੁਸਤਕਾਂ ਯੂਨੀਵਰਸਿਟੀ ਪੱਧਰ ਦੇ ਪਾਠਕ੍ਰਮ ਦਾ ਹਿੱਸਾ ਹਨਉਹਨਾਂ ਰਚਿਤ ਸਾਹਿਤ ਤੇ ਕਈ ਵਿਦਵਾਨ ਆਲੋਚਕਾਂ ਵੱਲੋਂ ਆਲੋਚਨਾਤਮਕ ਪੁਸਤਕਾਂ ਵੀ ਲਿਖੀਆਂ ਗਈਆਂ ਹਨਆਪ ਦੁਆਰਾ ਲਿਖੇ ਤਕਰੀਬਨ ਸਾਰੇ ਹੀ ਕਾਵਿ ਨਾਟਕ ਭਾਰਤ ਦੇ ਨਾਮਵਰ ਰੰਗਕਰਮੀਆਂ ਵੱਲੋਂ ਸਫਲਤਾਪੂਰਵਕ ਰੰਗ ਮੰਚ ’ਤੇ ਪੇਸ਼ ਕੀਤੇ ਜਾ ਚੁੱਕੇ ਹਨਆਪ ਨੂੰ ਮਿਲੇ ਸਨਮਾਨਾਂ ਦੀ ਲੰਬੀ ਸੂਚੀ ਵੀ ਰਸ਼ਕਯੋਗ ਹੈ

ਰਵਿੰਦਰ ਰਵੀ ਰਚਿਤ ਸਾਹਿਤ ਦੀ ਵਿਸ਼ੇਸ਼ਤਾ ਇਹੋ ਨਹੀਂ ਕਿ ਵਿਦਵਾਨਾਂ ਦੇ ਨਾਲ ਨਾਲ ਸਧਾਰਨ ਪਾਠਕਾਂ ਨੇ ਵੀ ਆਪ ਦੇ ਸਾਹਿਤ ਨੂੰ ਮਾਨਿਆ ਹੈ ਸਗੋਂ ਇਸ ਵਿੱਚ ਵੀ ਹੈ ਕਿ ਰਵੀ ਰਚਿਤ ਸਾਹਿਤ ਨੇ ਸਮੇਂ ਅਤੇ ਸਥਾਨ ਦੇ ਦਾਇਰੇ ਵਿੱਚੋਂ ਨਿਕਲ ਕੇ ਸਮੁੱਚੀ ਕਾਇਨਾਤ ਨੂੰ ਆਪਣੇ ਕਲਾਵੇ ਵਿੱਚ ਲਿਆ ਹੈ

ਰਵੀ ਦੇ ਕਾਵਿ ਜਗਤ ਦੀ ਇੱਕ ਹੋਰ ਗੱਲ ਬੜੀ ਵਿਲੱਖਣ ਹੈ ਕਿ ਉਹ ਇੱਕ ਬਿੰਦੂ ਤੋਂ ਬ੍ਰਹਿਮੰਡ ਸਿਰਜਣ ਦੇ ਸਮਰੱਥ ਹੈ ਅਤੇ ਪੂਰੇ ਬ੍ਰਹਿਮੰਡ ਨੂੰ ਬਿੰਦੂ ਵਿੱਚ ਵੀ ਸਮਾਉਣ ਦੀ ਕਾਵਿ ਜੁਗਤ ਵਿੱਚ ਵੀ ਪ੍ਰਵੀਨ ਹੈਕਾਵਿ ਸ਼ੈਲੀ ਵਿੱਚ ਅਜਿਹਾ ਆਬੂਰ ਹਰ ਕਵੀ ਨੂੰ ਨਸੀਬ ਨਹੀਂ ਹੁੰਦਾ

ਉਸ ਦੇ ਨਵ ਪ੍ਰਕਾਸ਼ਿਤ ਕਾਵਿ ਸੰਗਹਿ “ਦਰਪਨ ਤੇ ਦਰਸ਼ਨ” ਦੇ ਅਧਿਅਨ ਸਮੇਂ ਇਹ ਤੱਥ ਦ੍ਰਿਸ਼ਟੀਗੋਚਰ ਹੁੰਦਾ ਹੈ ਕਿ ਰਵੀ ਨੇ ਆਪਣੀਆਂ ਬਹੁਤੀਆਂ ਕਵਿਤਾਵਾਂ ਵਿੱਚ ਸਦੀਵੀ ਸੱਚ ਨੂੰ ਪੇਸ਼ ਕੀਤਾ ਹੈਵਿਦਵਾਨਾਂ ਦਾ ਮੱਤ ਹੈ ਕਿ ‘ਬੀਤ ਚੁੱਕਿਆ ਸਮਾਂ ਇਤਿਹਾਸ ਬਣ ਚੁੱਕਿਆ ਹੈ ਅਤੇ ਸਮੇਂ ਦਾ ਗੇੜ ਕਦੇ ਵੀ ਪਿਛਾਂਹ ਨਹੀਂ ਮੋੜਿਆ ਜਾ ਸਕਦਾ; ਆਉਣ ਵਾਲਾ ਸਮਾਂ ਇੱਕ ਪ੍ਰਛਾਵੇਂ ਦੀ ਤਰ੍ਹਾਂ ਹੈ ਜੋ ਪਕੜ ਵਿੱਚ ਨਹੀਂ ਆਉਂਦਾ; ਵਰਤਮਾਨ ਹੀ ਸਾਡਾ ਆਪਣਾ ਸਮਾਂ ਹੈ, ਜਿਸ ਨੂੰ ਅਸੀਂ ਆਪਣੀ ਮਰਜ਼ੀ ਅਨੁਸਾਰ ਬਿਤਾ ਸਕਦੇ ਹਾਂਪਰ ਇਹ ਮਰਜ਼ੀ ਉਦੋਂ ਹੀ ਸੰਭਵ ਹੈ ਜਦੋਂ ‘ਹੁਣ’ ਜਾਂ ‘ਛਿਣ’ ਨੂੰ ਆਪਣੇ ਅਨੁਸਾਰ ਢਾਲਣ ਦੀ ਸਮਰੱਥਾ ਹੋਵੇਪ੍ਰਸਤੁਤ ਪੁਸਤਕ ਦੀ ਪਹਿਲੀ ਕਵਿਤਾ ‘ਮੇਰੀ ਕਲਮ ਦਵਾਤ’ ਵਿੱਚ ਕਵੀ ਲਿਖਦਾ ਹੈ:

ਹੁਣ ਦਾ ‘ਛਿਣ’ ਹੀ ਲਟ ਲਟ ਮਚਦਾ
‘ਹੁਣ’ ਵਿੱਚ ਬ੍ਰਹਮ ਤੇ ਬ੍ਰਹਿਮੰਡ ਦੋਵੇਂ

‘ਹੁਣ’ ਵਿੱਚ ਸ਼ਬਦ ਦਾ ‘ਕਰਤਾ’
ਅਰਥ
, ਰੂਪ, ਗਿਆਨ ਤੇ ਚਿੰਤਨ

ਮਾਨਵ ‘ਹੁਣ’ ਦੀ ਬਾਤ

ਇਸੇ ਗੱਲ ਨੂੰ ਕਵੀ ਨੇ ਆਪਣੀ ਇੱਕ ਹੋਰ ਕਵਿਤਾ “ਹੁਣ ਬਾਣੀ” ਵਿੱਚ ਅੱਗੇ ਤੋਰਦੇ ਲਿਖਿਆ ਹੈ:

ਅਗਲਾ ਛਿਣ ਤਾਂ ਅਗਲਾ ਛਿਣ ਹੈ
ਲਾਰਿਆਂ ਵਿੱਚ ਕੀ ਪੈਣਾ
???

ਪਰ “ਇਸ਼ਕ ਹੀ ਸਾਡੀ ਜ਼ਾਤ” ਵਿੱਚ ਉਹ ‘ਤ੍ਰੈ-ਕਾਲੀ ਚਿੰਤਨ’ ਦੇ ਹੱਕ ਵਿੱਚ ਭੁਗਤਦਾ ਹੈ ਅਤੇ ‘ਹੁਣ’ ਅਤੇ ‘ਛਿਣ’ ਨੂੰ ਵੀ ਪਿਛਾਂਹ ਧੱਕ ਕੇ ਕਹਿੰਦਾ ਹੈ:

ਤ੍ਰੈ-ਕਾਲੀ ਚਿੰਤਨ ਨੇ ਦਿੱਤੀ,
'ਹੁਣ’ ਦੇ ‘ਛਿਣ’ ਨੂੰ ਮਾਤ

ਅਸਲ ਵਿੱਚ ਵਰਤਮਾਨ, ਭੂਤਕਾਲ ਅਤੇ ਭਵਿੱਖ ਦਾ ਤ੍ਰੈ-ਕਾਲੀ ਚਿੰਤਨ ਹਰ ਕਿਸੇ ਦੀ ਪਕੜ ਵਿੱਚ ਨਹੀਂ ਆ ਸਕਦਾ ਜਿਸਦਾ ਤੀਜਾ ਨੇਤਰ ਖੁੱਲ੍ਹ ਚੁੱਕਿਆ ਹੋਵੇ ਉਹੀ ਅਜਿਹੇ ਚਿੰਤਨ ਦੀ ਗੱਲ ਕਰ ਸਕਦਾ ਹੈ

ਇਸ ਕਾਵਿ ਸੰਗ੍ਰਹਿ ਦੀ ਤਕਰੀਬਨ ਹਰ ਕਵਿਤਾ ਹੀ ਆਪਣੇ ਵਿੱਚ ਸਦੀਵੀ ਸੱਚ ਸਮੋਈ ਬੈਠੀ ਹੈਅਜਿਹੇ ਸੱਚ ਨੂੰ ਰਵੀ ਵਰਗੇ ਪ੍ਰੌੜ੍ਹ ਸਾਹਿਤ ਸਿਰਜਕ ਨੇ ਬਹੁਤ ਹੀ ਸਹਿਜ ਨਾਲ ਅਤੇ ਸਰਲ ਸ਼ਬਦਾਂ ਵਿੱਚ ਬਿਆਨ ਕਰਦਾ ਹੈ

RavinderRavi2ਮੇਰੀ ਕਲਮ ਦਵਾਤ’ ਦੀਆਂ ਇਹਨਾਂ ਸਤਰਾਂ ਵਿੱਚ ਸਦੀਵੀ ਸੱਚ ਦਾ ਕਲਾਤਮਕ ਪ੍ਰਗਟਾ ਕੀਤਾ ਗਿਆ ਹੈ ਕਿ ਸਮੇਂ ਦੇ ਅਮੋੜ ਵਹਿਣ ਦਾ ਸਾਹਮਣਾ ਕਰਦੇ ਹੋਏ ਜੋ ਆਪਣੀ ਮਿਥੀ ਮੰਜ਼ਿਲ ਵੱਲ ਵਧਦੇ ਰਹਿੰਦੇ ਹਨ, ਉਹੀ ਇਤਿਹਾਸ ਸਿਰਜਣ ਦੇ ਕਾਬਿਲ ਹੁੰਦੇ ਹਨ; ਨਿਰੋਲ ਕਲਪਨਾ ਦੀਆਂ ਉਡਾਰੀਆਂ ਲਾਉਣ ਵਾਲੇ ਤਾਂ ਮਿਥਿਹਾਸਕ ਵਰਤਾਇਆ ਵਿੱਚ ਹੀ ਜ਼ਿੰਦਗੀ ਬਿਤਾ ਦਿੰਦੇ ਹਨ

ਪੈੜਾਂ ਨੇ ਇਤਿਹਾਸ ਸਿਰਜਿਆ
ਕਲਪਨਾ ਨੇ ਮਿਥਿਹਾਸ

'ਅੱਥਰੇ ਘੋੜੇ ਦੀ ਐਂਡ-ਗੇਮ’ ਕਵਿਤਾ ਮਨੁੱਖੀ ਜੀਵਨ ਦੀ ਸਚਾਈ ਹੇਠ ਲਿਖੇ ਅਨੁਸਾਰ ਪੇਸ਼ ਕਰਦੀ ਹੈ:

ਨਜ਼ਰ ਦੀ ਸੀਮਾ,
ਪੈਰਾਂ ਤਕ ਸੀਮਤ ਹੋ ਗਈ ਹੈ
ਤੇ ਪੈਰਾਂ ਨਾਲੋਂ ਵਾਟਾਂ
ਝੜ ਗਈਆਂ ਹਨ ...

ਮਿੱਟੀ ਹੋਰ ਨੇੜੇ ਹੋ ਗਈ ਹੈ
ਤੇ ਅੰਬਰ
ਪਲਕਾਂ ’ਤੇ ਝੁਕ ਗਿਆ ਹੈ

ਆਪਣੇ ਆਪ ਤੋਂ ਤੁਰਿਆ ਸੀ,
ਜੁ ਕਦੇ
ਆਪਣੇ ਆਪ ਵਿੱਚ ਮੁੱਕ ਰਿਹਾ ਹੈ

ਰਵਿੰਦਰ ਰਵੀ ਦੇ ਕਾਵਿ ਸਾਹਿਤ ਦੀ ਇੱਕ ਹੋਰ ਵਿਸ਼ੇਸ਼ਤਾ ਹੈ ਕਿ ਉਹ ਵਰਤਮਾਨ ਦੇ ਪ੍ਰਮੁੱਖ ਵਰਤਾਰਿਆਂ ਨੂੰ ਕਦੇ ਵੀ ਅੱਖੋਂ ਓਹਲੇ ਨਹੀਂ ਕਰਦਾ, ਇਸੇ ਲਈ ਉਸ ਦਾ ਕਾਵਿ ਸਾਹਿਤ ਵਰਤਮਾਨ ਦਾ ਦਰਪਨ ਹੋ ਨਿੱਬੜਦਾ ਹੈਅੱਜ ਦਾ ਸਮਾਂ ਕੰਪਿਊਟਰ ਦਾ ਯੁਗ ਹੈਕੰਪਿਊਟਰ ਦੇ ਨਾਲ-ਨਾਲ ਹੀ ਫੇਸਬੁੱਕ ਨੇ ਨੌਜਵਾਨ ਪੀੜ੍ਹੀ ਦੇ ਨਾਲ ਪੁਰਾਣੀ ਪੀੜ੍ਹੀ ਨੂੰ ਵੀ ਆਪਣੀ ਜਕੜ ਵਿੱਚ ਲੈ ਲਿਆ ਹੈਫੇਸਬੁੱਕ ’ਤੇ ਲੇਖਕਾਂ ਦੇ ਆਪਣੇ ਆਪਣੇ ਜੁੱਟ ਬਣਾ ਕੇ ਆਪਣੀਆਂ ਸਾਹਿਤਕ ਕਿਰਤਾਂ ਨੂੰ ਇੱਕ ਦੂਜੇ ਨਾਲ ਸਾਂਝਾ ਕਰਨ ਦਾ ਜ਼ਰੀਆ ਬਣਾ ਲਿਆ ਹੈਸ਼ੁਰੂ ਸ਼ੁਰੂ ਵਿੱਚ ਤਾਂ ਸਾਹਿਤਕ ਰਚਨਾਵਾਂ ’ਤੇ ਟਿੱਪਣੀਆਂ ਸੁਚਾਰੂ ਢੰਗ ਨਾਲ ਹੁੰਦੀਆਂ ਰਹੀਆਂ ਪਰ ਹੌਲੀ ‘ਵਧੀਆ', ‘ਬਹੁਤ ਵਧੀਆ’, ‘ਕਮਾਲ ਕਰ’ਤਾ’ ਆਦਿ ਟਿੱਪਣੀਆਂ ਦਾ ਦੌਰ ਸ਼ੁਰੂ ਹੋ ਗਿਆਫੇਸਬੁੱਕ ਵਾਲਿਆਂ ਨੇ ਆਪ ਹੀ ਕੁਝ ਤਸਵੀਰਾਂ ਬਣਾ ਦਿੱਤੀਆਂਜਿਸ ਨਾਲ ਲਿਖਣ ਦਾ ਝੰਜਟ ਵੀ ਖਤਮ ਹੋ ਗਿਆਅਜਿਹੇ ਵਰਤਾਰੇ ਨੂੰ ਦਰਸਾਉਂਦੀ ਕਵਿਤਾ ‘ਫੇਸਬੁੱਕ ਟਿੱਪਣੀਆਂ’ ਪੜ੍ਹਨ ਯੋਗ ਹੈਇਹ ਕਵਿਤਾ ਯਥਾਰਥਿਕ ਹੋਣ ਦੇ ਨਾਲ-ਨਾਲ ਵਿਅੰਗਮਈ ਵੀ ਹੈਰਵੀ ਦੇ ਵਿਅੰਗ ਬਾਣ ਇੱਕ ਹੋਰ ਕਵਿਤਾ ‘ਮੁਰਗੇ ਵਿੱਚ ਬੋਤਲ: ਇੱਕ ਸਾਹਿਤਕ ਰੀਵੀਊਕਾਰ ਦੀ ਆਤਮ-ਕਥਾ’ ਵਿੱਚ ਵੀ ਦੇਖਣ ਵਾਲੇ ਹਨ

ਰਵੀ ਨੇ ਇੱਕ ਹੁਨਰ ਵਿੱਚ ਪ੍ਰਵੀਨਤਾ ਪ੍ਰਾਪਤ ਕੀਤੀ ਹੋਈ ਹੈ ਕਿ ਉਹ ਦਾਰਸ਼ਨਿਕ ਵਿਚਾਰਾਂ ਨੂੰ ਵੀ ਸਿੱਧੀ-ਸਾਦੀ ਭਾਸ਼ਾ ਵਿੱਚ ਪੇਸ਼ ਕਰ ਦਿੰਦਾ ਹੈਇਸ ਪੱਖੋਂ ‘ਚੱਲਦੀਆਂ ਸੂਈਆਂ ਵਿੱਚ ਖੜ੍ਹਾ ਸਮਾਂ’ ਅਤੇ ‘ਮੁਹੱਬਤ, ਸਾਈਕਲ ਤੇ ਸਟੇਅਰਿੰਗ’ ਕਵਿਤਾਵਾਂ ਦੇਖੀਆਂ ਜਾ ਸਕਦੀਆਂ ਹਨ

ਅਜੋਕੇ ਸਮੇਂ ਦੀ ਪੀੜ੍ਹੀ ਵਿੱਚ ਛੋਟੀ ਉਮਰੇ ਹੀ ਵਰਜਿਤ ਰਿਸ਼ਤਿਆਂ/ਵਰਤਾਰਿਆਂ ਸਬੰਧੀ ਛੋਟੀ ਉਮਰੇ ਹੀ ਜਿਗਿਆਸਾ ਪੈਦਾ ਹੋ ਰਹੀ ਹੈ ਅਤੇ ਕੁਝ ਮੁਲਕਾਂ ਵਿੱਚ ਵਿਆਹ ਵਰਗੇ ਰਿਸ਼ਤੇ ਦੀ ਲੋੜ ਨੂੰ ਬੇ-ਲੋੜਾ ਸਮਝਿਆ ਜਾ ਰਿਹਾ ਹੈ‘ਰਿਸ਼ਤੇ: ਬਦਲਦੇ ਰੰਗ’ ਕਵਿਤਾ ਵਿੱਚ ਕਵੀ ਲਿਖਦਾ ਹੈ:

ਬੀਜ ਪੈਦਾ ਹੁੰਦਿਆਂ ਹੀ
ਜੰਮਣ ਲਈ ਕਾਹਲੇ ਨੇ
ਅਜੋਕੇ ਯੁਵਕ
ਰਵਾਇਤ ਦਾ ਖੰਡਨ ਨੇ

‘ਇੱਕ ਬਹੁ-ਵਿਧ ਮਹਾਂ ਗ੍ਰੰਥ’ ਕਵਿਤਾ ਵਿੱਚ ਵੀ ਅਜੋਕੀ ਪੀੜ੍ਹੀ ਦੀ ਗੱਲ ਕੀਤੀ ਗਈ ਹੈ

ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਸੰਬੰਧੀ ਵੀ ਕਵੀ ਨੇ ਬੜੇ ਸਪਸ਼ਟ ਸ਼ਬਦਾਂ ਵਿੱਚ ਦਿਖਾਵੇ ਦੇ ਕਰਮ ਕਾਂਡਾਂ ’ਤੇ ਚੋਟ ਕਰਦੇ ਲਿਖਿਆ ਹੈ:

ਮਨ ਵਿੱਚ ਟੁੱਭੀ ਮਾਰ
ਓ ਬੁੱਲਿਆ
ਮਨ ਵਿੱਚ ਸਗਲ ਦੁਆਰ

ਇਹੋ ਹੀ ਨਹੀਂ, ਰਵੀ ਨੇ ਪੱਥਰਾਂ ਦੇ ਬੁੱਤਾਂ ਦੀ ਪੂਜਾ ਅਤੇ ਅਜੋਕੇ ਸਮੇਂ ਦੇ ਮਖੌਟਿਆਂ ਵਿੱਚ ਵਿਚਰ ਰਹੇ ਇਨਸਾਨਾਂ ਨੂੰ ‘ਉਹ ਵੀ ਇੱਕ ਭਰਮ ਸਨ/ ਇਹ ਵੀ ਇੱਕ ਭਰਮ ਹਨ!!!’ ਕਹਿ ਕੇ ਭੰਡਿਆ ਹੈ(ਸੱਚ ਪੰਖ ਕਰ ਉੱਡ ਰਿਹਾ)

'ਦਰਪਨ ਤੇ ਦਰਸ਼ਨ’ ਕਾਵਿ ਸੰਗ੍ਰਹ ਵਿੱਚ ਕੋਰੋਨਾ ਕਾਲ ਸੰਬੰਧੀ ਦਰਜ ਕਵਿਤਾਵਾਂ ਵਿੱਚ ਕਵੀ ਨੇ ਕਈ ਥਾਂ ਸਾਰੇ ਹੀ ਧਰਮਾਂ ਦੇ ਇਸ ਵਿਸ਼ਵਾਸ ’ਤੇ ਤਨਜ਼ ਕੱਸਿਆ ਹੈ ਕਿ ਹਰ ਮੁਸ਼ਕਿਲ/ ਮੁਸੀਬਤ ਸਮੇਂ ਰੱਬ / ਬਾਬੇ ਬਹੁੜਦੇ ਹਨਕਵੀ ਲਿਖਦਾ ਹੈ:

ਕੋਈ ਵੀ ਨਾ ਬਹੁੜਿਆ (ਜ਼ਿੰਦਗੀ ਤੇ ਇੱਕ ਦਾ ਗੀਤ)

ਪੀਰ, ਫ਼ਕੀਰ ਤੇ ਬਾਬੇ
ਆਪਣੇ ਆਪਣੇ ਮੱਠਾਂ ਵਿੱਚ,
ਮੱਖੀਆਂ ਮਾਰ ਰਹੇ ਹਨ
(ਕੋਰੋਨਾ ਵਾਇਰਸ ਬਨਾਮ ਤਰਕ)

ਜ਼ਿੰਦਗੀ ਅਤੇ ਮੌਤ ਪ੍ਰਤੀ ਇਸ ਸੁਹਿਰਦ ਕਵੀ ਦਾ ਆਪਣਾ ਸਪਸ਼ਟ ਨਜ਼ਰੀਆ ਹੈ:

ਜ਼ਿੰਦਗੀ ਤੋਂ ਬਾਅਦ
ਮੌਤ ਲਿਖੀ ਹੈ

ਮੌਤ ਤੋਂ ਬਾਅਦ ਜੋਤ ਹੈ

ਜ਼ਿੰਦਗੀ ਤੇ ਮੌਤ ਵਿਚਕਾਰ
ਕੋਈ ਬੁੱਲੇ ਸ਼ਾਹ ਬਣਕੇ
, ਨੱਚ ਉਠਿਆ
ਕੋਈ ਬੁੱਧ ਬਣ
ਖਾਮੋਸ਼ ਹੈ ... (ਨਾ ਮੈਂ ਬੁੱਲ੍ਹਾ, ਨਾ ਮੈਂ ਬੁੱਧ)

ਕਵੀ ਨੇ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਸੰਬੰਧੀ ਵੀ ਕੁਝ ਕਵਿਤਾਵਾਂ ਪ੍ਰਸਤੁਤ ਪੁਸਤਕ ਵਿੱਚ ਸ਼ਾਮਲ ਕੀਤੀਆਂ ਹਨਕਵੀ ਕਿਸਾਨਾਂ ਦੀਆਂ ਹੱਕੀ ਮੰਗਾਂ ਪ੍ਰਤੀ ਆਵਾਜ਼ ਬੁਲੰਦ ਕਰਦਾ ਹੈਦੇਸ਼ ਦੇ ਵਰਤਮਾਨ ਹਾਕਮ ਉਸ ਨੂੰ “ਨੀਰੋ” ਜਾਪਦੇ ਹਨ ਜਿਹਨਾਂ ਨੇ ਇਸ ਅੰਦੋਲਨ ਤੋਂ ਪਾਸਾ ਵੱਟਿਆ ਲੱਗਦਾ ਹੈਕਵੀ ਅਨੁਸਾਰ ਅਜਿਹੇ ਨੇਤਾ “ਮਾਨਵਤਾ ਤੋਂ ਸੱਖਣੇ ਨੇਤਾ” ਹਨ‘ਅੱਜ ਦੇ ਲਘੂ ਚਾਣਕਿਆ ਤੇ ਦੇਸੀ ਅੰਗਰੇਜ਼’ ਕਵਿਤਾ ਵਿੱਚ ਉਸ ਨੇ ਸਪਸ਼ਟ ਚਿਤਾਵਣੀ ਕੀਤੀ ਹੈ:

ਸ਼ਾਂਤਮਈ ਅੰਦੋਲਨ ਨੂੰ
ਹਥਿਆਰਬੰਦ
ਇਨਕਲਾਬ ਦਾ
ਰਸਤਾ ਦਿਖਾ ਰਹੀ ਹੈ

ਉਹ ਸੌੜੀ ਸੋਚ ਦੇ ਨੇਤਾਵਾਂ ਨੂੰ “ਜਨਤਾ ਦੇ ਇਹ ਕਰਜ਼ਦਾਰ” ਕਹਿੰਦਾ ਹੋਇਆ ਲਿਖਦਾ ਹੈ “ਵੋਟ ਦੇ ਨਾਲ ਜੋ ਰਾਜ ਕਰੇਗਾ/ ਵੋਟ ਦੇ ਨਾਲ ਹੀ ਝੜੇਗਾ” (ਘਰ ਘਰ ਸੂਰਜ ਚੜ੍ਹੇਗਾ)‘ਰਾਜ ਸੱਤਾ ਤੇ ਲੰਕਾ ਬਹੁਤ ਹੀ ਭਾਵਪੂਰਤ ਕਵਿਤਾ ਹੈ

ਰਵੀ ਦੀ ਭਾਸ਼ਾ ਉੱਤੇ ਪਕੜ ਹੈ, ਇਸੇ ਲਈ ਉਸ ਦਾ ਸਾਹਿਤ ਆਮ ਪਾਠਕਾਂ ਨੂੰ ਵੀ ਆਪਣੀ ਪਕੜ ਵਿੱਚ ਲੈਂਦਾ ਹੈ‘ਭੂੰਡ ਪੱਪੀਆਂ’ ਅਤੇ ‘ਚੂੰਢੀ ਵੱਢ ਲਤੀਫ਼ੇ’ ਵਰਗੀ ਅਲੋਪ ਹੋ ਰਹੀ ਸ਼ਬਦਾਵਲੀ ਦੀ ਵਰਤੋਂ ਲੋਕ-ਭਾਸ਼ਾ ਨੂੰ ਜਿਊਂਦਾ ਰੱਖਦੀ ਹੈ

ਨੈਸ਼ਨਲ ਬੁੱਕ ਸ਼ਾਪ, ਦਿੱਲੀ ਵੱਲੋਂ ਪ੍ਰਕਾਸ਼ਿਤ ਇਸ ਪੁਸਤਕ ਦਾ ਸਰਵਰਕ ਵੀ ਕਲਾਤਮਕ ਹੈ ਅਤੇ ਪੁਸਤਕ ਦੀ ਦਿਖ ਵੀ ਪ੍ਰਭਾਵਸ਼ਾਲੀ ਹੈ

ਸਮੁੱਚੇ ਰੂਪ ਵਿੱਚ ਕਿਹਾ ਜਾ ਸਕਦਾ ਹੈ ਕਿ ‘ਦਰਪਨ ਤੇ ਦਰਸ਼ਨ’ ਕਾਵਿ ਸੰਗ੍ਰਹਿ ਨਾਲ ਰਵਿੰਦਰ ਰਵੀ ਆਪਣੀ ਸਾਹਿਤਕ ਸਰਦਾਰੀ ਨੂੰ ਹੋਰ ਬੁਲੰਦੀ ’ਤੇ ਲੈ ਕੇ ਗਿਆ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2642)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਰਵਿੰਦਰ ਸਿੰਘ ਸੋਢੀ

ਰਵਿੰਦਰ ਸਿੰਘ ਸੋਢੀ

Richmond, British Columbia, Canada)
Phone: (604-369-2371)
Email: (
ravindersodhi51@gmail.com)

More articles from this author