RavinderS Sodhi7ਇਸ ਪੁਸਤਕ ਵਿੱਚ 37 ਲੇਖ ਹਨ। ਲੇਖਾਂ ਦੇ ਸਿਰਲੇਖਾਂ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਸੁਖਿੰਦਰ ਨੇ ਇਸ ਲਈ ...Sukhinder2
(12 ਜੁਲਾਈ 2024)
ਇਸ ਸਮੇਂ ਪਾਠਕ: 465.


ਬਹੁ-ਚਰਚਿਤ ਪੰਜਾਬੀ ਪ੍ਰਵਾਸੀ ਸਾਹਿਤਕਾਰ ਸੁਖਿੰਦਰ ਬਹੁ ਵਿਧਾਵੀ ਲੇਖਕ ਹੈ
1972 ਤੋਂ 2024 ਤਕ ਉਹ 46 ਸਾਹਿਤਕ ਪੁਸਤਕਾਂ ਦੀ ਸਿਰਜਣਾ ਕਰ ਚੁੱਕਿਆ ਹੈ- ਵਿਗਿਆਨ, ਕਵਿਤਾ, ਆਲੋਚਨਾ, ਵਾਰਤਕ, ਨਾਵਲ, ਬਾਲ ਸਾਹਿਤ, ਸੰਪਾਦਨ ਆਦਿ ਖੇਤਰਾਂ ਵਿੱਚਉਹ ‘ਸੰਵਾਦ’ ਮੈਗਜ਼ੀਨ ਦਾ ਸੰਪਾਦਕ ਵੀ ਹੈ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਵੀ ਉਸ ਦੀ ਇੱਕ ਪੁਸਤਕ ਪ੍ਰਕਾਸ਼ਿਤ ਹੋ ਚੁੱਕੀ ਹੈਉਹ ਜਿਹੜੀ ਵੀ ਵਿਧਾ ਵਿੱਚ ਰਚਨਾ ਕਰ ਰਿਹਾ ਹੋਵੇ, ਉਸ ਨਾਲ ਇਨਸਾਫ਼ ਕਰਦਾ ਹੈਸਮੇਂ-ਸਮੇਂ ਵਾਪਰਦੀਆਂ ਮਹੱਤਵਪੂਰਨ ਘਟਨਾਵਾਂ ’ਤੇ ਵੀ ਕਲਮ ਚਲਾਉਂਦਾ ਹੈਮਸਲਨ ਜਦੋਂ ਦੋ-ਤਿੰਨ ਸਾਲ ਪਹਿਲਾਂ ਕੋਵਿਡ ਮਹਾਂਮਾਰੀ ਦੇ ਪ੍ਰਕੋਪ ਨੇ ਵਿਸ਼ਵ ਪੱਧਰ ’ਤੇ ਹੀ ਤਬਾਹੀ ਮਚਾਈ ਹੋਈ ਸੀ ਤਾਂ ਉਸ ਸੰਬੰਧੀ ਉਸ ਨੇ ਨਾਵਲ ਲਿਖਿਆ, ਜਦੋਂ ਇੰਡੀਆ ਵਿੱਚ ਚੱਲੇ ਕਿਸਾਨ ਅੰਦੋਲਨ ਦੀ ਅੰਤਰਰਾਸ਼ਟਰੀ ਪੱਧਰ ’ਤੇ ਚਰਚਾ ਹੋਈ ਤਾਂ ਉਸ ਨੇ ਕਿਸਾਨ ਅੰਦੋਲਨ ਸੰਬੰਧੀ ਲਿਖੀਆਂ ਕਵਿਤਾਵਾਂ ਵਿੱਚੋਂ ਕੁਝ ਕੁ ਕਵਿਤਾਵਾਂ ਚੁਣ ਕੇ ਇੱਕ ਪੁਸਤਕ ਸੰਪਾਦਿਤ ਕੀਤੀਇਸ ਤੋਂ ਬਾਅਦ ਉਸ ਨੇ ਦੋ ਮਹੱਤਵਪੂਰਨ ਮੁੱਦਿਆਂ ਨੂੰ ਅਧਾਰ ਬਣਾ ਕੇ ਦੋ ਪੁਸਤਕਾਂ ਦਾ ਸੰਪਾਦਨ ਕੀਤਾ, ਜਿਸ ਲਈ ਉਸ ਨੇ ਦੁਨੀਆਂ ਦੇ ਹਰ ਖ਼ਿੱਤੇ ਵਿੱਚ ਵਸੇ ਪੰਜਾਬੀ ਲੇਖਕਾਂ ਨੂੰ ਆਪਣੇ ਵੱਲੋਂ ਨਿਰਧਾਰਤ ਕੀਤੇ ਵਿਸ਼ਿਆਂ ’ਤੇ ਲੇਖ ਲਿਖਣ ਲਈ ਪ੍ਰੇਰਿਤ ਕੀਤਾਇਹ ਦੋ ਪੁਸਤਕਾਂ ਸਨ- ਪੰਜਾਬੀ ਸਾਹਿਤਕ ਭ੍ਰਿਸ਼ਟਾਚਾਰ: ਖੁੱਲ੍ਹੇ ਭੇਦ ਅਤੇ ਪੰਜਾਬੀ ਸਾਹਿਤ ਅਤੇ ਸੱਭਿਆਚਾਰਇਸੇ ਲੜੀ ਵਿੱਚ ਉਸ ਦੀ ਤੀਸਰੀ ਪੁਸਤਕ ‘ਪੰਜਾਬੀ ਬੋਲੀ ਅਤੇ ਵਿਰਸਾ (ਨਿਬੰਧ) ਹੁਣੇ ਹੀ ਪ੍ਰਕਾਸ਼ਿਤ ਹੋਈ ਹੈਪ੍ਰਸਤੁਤ ਪੁਸਤਕ ਵਿੱਚ ਡਾ. ਦਲਬੀਰ ਸਿੰਘ ਕਥੂਰੀਆ ਉਸ ਦਾ ਸਹਿ ਸੰਪਾਦਕ ਹੈ

ਪੰਜਾਬੀ ਬੋਲੀ ਅਤੇ ਵਿਰਸਾ’ ਸੰਬੰਧੀ ਸੋਚਣਾ, ਉਸ ਦਾ ਖ਼ਾਕਾ ਉਲੀਕਣਾ, ਵਿਸ਼ਿਆਂ ਦੀ ਚੋਣ ਕਰਨਾ ਅਤੇ ਲੇਖਕਾਂ ਨਾਲ ਸੰਪਰਕ ਕਰਕੇ ਉਹਨਾਂ ਨੂੰ ਦਿੱਤੇ ਗਏ ਵਿਸ਼ਿਆਂ ਵਿੱਚੋਂ ਕਿਸੇ ਇੱਕ ਵਿਸ਼ੇ ਦੀ ਚੋਣ ਕਰ ਕੇ ਉਸ ਸੰਬੰਧੀ ਲਿਖਣ ਲਈ ਪ੍ਰੇਰਿਤ ਕਰਨਾ, ਲੇਖਾਂ ਦੀ ਚੋਣ ਕਰਕੇ ਉਹਨਾਂ ਨੂੰ ਤਰਤੀਬ ਦੇਣਾ, ਕੋਈ ਸਹਿਜ ਕਾਰਜ ਨਹੀਂ ਸਗੋਂ ਇੱਕ ਜਟਿਲ ਕਾਰਜ ਹੈਪੁਸਤਕ ਦੀ ਛਪਾਈ ਉੱਤੇ ਆਉਣ ਵਾਲੇ ਖਰਚਿਆਂ ਲਈ ਉਸ ਨੇ ਆਪਣੇ ਦੂਜੇ ਸੰਪਾਦਕ ਦੀ ਜ਼ਿੰਮੇਵਾਰੀ ਲਾਈ

ਇਸ ਪੁਸਤਕ ਵਿੱਚ 37 ਲੇਖ ਹਨਲੇਖਾਂ ਦੇ ਸਿਰਲੇਖਾਂ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਸੁਖਿੰਦਰ ਨੇ ਇਸ ਲਈ ਮਿਹਨਤ ਕੀਤੀ ਹੈ: ਪੰਜਾਬੀ ਬੋਲੀ ਅਤੇ ਅਨੇਕਾਂ ਪੰਜਾਬ (ਬਲਵਿੰਦਰ ਸਿੰਘ ਚਾਹਲ ਯੂ. ਕੇ), ਪੰਜਾਬੀ ਬੋਲੀ ਅਤੇ ਪੰਜਾਬ ਦੀ ਵੰਡ (ਡਾ. ਪਵਨ ਸ਼ਰਮਾ, ਇੰਡੀਆ), ਪੰਜਾਬੀ ਬੋਲੀ ਅਤੇ ਰਾਜਸੀ ਵਿਤਕਰੇ (ਨਿਰੰਜਣ ਬੋਹਾ, ਇੰਡੀਆ), ਪੰਜਾਬੀ ਬੋਲੀ ਦੇ ਵਾਧੇ ਦੇ ਰਾਹ ਵਿੱਚ ਚੁਣੌਤੀਆਂ (ਸੁਖਿੰਦਰ, ਕੈਨੇਡਾ), ਪੰਜਾਬੀ ਬੋਲੀ, ਪੰਜਾਬੀ ਬੰਦੇ ਅਤੇ ਪੰਜਾਬੀ ਵਿਰਸੇ ਦੇ ਪ੍ਰਸਪਰ ਰਿਸ਼ਤੇ ਦਾ ਸਰਾਪ (ਡਾ. ਸੁਖਪਾਲ ਸੰਘੇੜਾ, ਯੂ.ਐੱਸ.ਏ), ਪਾਕਿਸਤਾਨ ਵਿੱਚ ਪੰਜਾਬੀ ਬੋਲੀ ਦਾ ਮੰਦਾ ਹਾਲ (ਪ੍ਰੋ. ਆਸ਼ਿਕ ਰਹਿਲ, ਪਾਕਿਸਤਾਨ), ਪੰਜਾਬੀ ਜ਼ਬਾਨ ਕਦੇ ਨਹੀਂ ਮਰ ਸਕਦੀ (ਡਾ. ਸੈਮਾ ਬੈਤੂਲ, ਪਾਕਿਸਤਾਨ), ਪੰਜਾਬੀ ਬੋਲੀ ਅਤੇ ਪੰਜਾਬੀ ਬੱਚੇ (ਡਾ. ਦਰਸ਼ਨ ਸਿੰਘ ਆਸ਼ਟ, ਇੰਡੀਆ), ਪੰਜਾਬੀ ਬੋਲੀ ਅਤੇ ਆਰਟੀਫਿਸ਼ਲ ਇੰਟੈਲੀਜੈਂਸ, (ਡਾ. ਦਵਿੰਦਰ ਪਾਲ ਸਿੰਘ, ਕੈਨੇਡਾ), ਆਈ ਐੱਮ ਪੰਜਾਬੀ, ਬੱਟ ਮੀ ਨੋ ਪੰਜਾਬੀ (ਸੁਰਜੀਤ ਸਿੰਘ ਫਲੋਰਾ, ਕੈਨੇਡਾ), ਪੰਜਾਬੀ ਬੋਲੀ ਦਾ ਵਿਰਸਾ (ਪ੍ਰੋ. ਜਸਪਾਲ ਸਿੰਘ, ਇਟਲੀ), ਪੰਜਾਬੀ ਗੀਤਾਂ ਨੂੰ ਅੰਗਰੇਜ਼ੀ ਦਾ ਤੜਕਾ (ਪ੍ਰੋ. ਨਵ ਸੰਗੀਤ ਸਿੰਘ, ਇੰਡੀਆ), ਮਾਂ ਬੋਲੀ ਦਾ ਮਹੱਤਵ ਅਤੇ ਪੰਜਾਬੀ ਭਾਸ਼ਾ ਦੀਆਂ ਉਪ-ਬੋਲੀਆਂ ਦੀ ਮੌਜੂਦਾ ਸਥਿਤੀ (ਡਾ. ਦਲਬੀਰ ਸਿੰਘ ਕਥੂਰੀਆ), ਮਾਂ ਬੋਲੀ ਪੰਜਾਬੀ ਨੂੰ ਬਚਾਉਣ ਲਈ ਮਾਂਵਾਂ ਅੱਗੇ ਆਉਣ (ਡਾ. ਪਰਗਟ ਸਿੰਘ ਬੱਗਾ, ਕੈਨੇਡਾ) ਆਦਿ।

ਅਸਲ ਦੇਖਣ ਵਾਲੀ ਗੱਲ ਇਹ ਹੈ ਕਿ ਲੇਖਕਾਂ ਨੇ ਸੰਬੰਧਿਤ ਵਿਸ਼ੇ ’ਤੇ ਆਪਣੇ ਵਿਚਾਰ ਕਿਵੇਂ ਪ੍ਰਗਟਾਏ ਹਨ ਅਤੇ ਵਿਚਾਰਾਂ ਦੀ ਲੜੀ ਦੀ ਨਿਰੰਤਰਤਾ ਬਣਾਈ ਰੱਖੀ ਹੈ ਜਾਂ ਨਹੀਂਮੁੱਖਬੰਦ ਵਿੱਚ ਸੰਪਾਦਕ ਨੇ ਪੰਜਾਬੀ ਬੋਲੀ ਦੇ ਇਤਿਹਾਸਕ ਵਿਰਸੇ ਦੇ ਉਸਰਨ ਦੀ ਗੱਲ ਕੀਤੀ ਹੈ, ਦੋਵਾਂ ਪੰਜਾਬਾਂ ਦੇ ਮੁੱਖ ਸਾਹਿਤਕਾਰਾਂ ਦਾ ਜ਼ਿਕਰ ਵੀ ਕੀਤਾ ਹੈ ਅਤੇ ਪੰਜਾਬੀ ਭਾਸ਼ਾ ਦੇ 5500 ਸਾਲ ਪੁਰਾਣੀ ਹੋਣ ਦੀ ਗੱਲ ਕੀਤੀ ਹੈਮੇਰਾ ਵਿਚਾਰ ਹੈ ਕਿ ਸੁਖਿੰਦਰ ਨੂੰ ਮੁੱਖਬੰਦ ਵਿੱਚ ਇਹ ਚਰਚਾ ਜ਼ਰੂਰ ਕਰਨੀ ਚਾਹੀਦੀ ਸੀ ਕਿ ਉਸ ਨੇ ‘ਪੰਜਾਬੀ ਬੋਲੀ ਅਤੇ ਵਿਰਸਾ’ ਸੰਬੰਧੀ ਇਹ ਪੁਸਤਕ ਦੀ ਸੰਪਾਦਨ ਦਾ ਕਾਰਜ ਕਿਉਂ ਆਰੰਭਿਆਬਲਵਿੰਦਰ ਸਿੰਘ ਚਾਹਲ ਨੇ ਪੰਜਾਬੀ ਬੋਲੀ ਨੂੰ “ਸੰਪੂਰਨ ਬੋਲੀ ਮੰਨਿਆ ਹੈ ਅਤੇ ਲਿਖਿਆ ਹੈ ਕਿ “ਪੰਜਾਬ ਪੰਜ ਦਰਿਆਵਾਂ ਤੋਂ ਫੈਲ ਕੇ ਸਾਗਰਾਂ ਦਾ ਪੰਜਾਬ ਬਣ ਚੁੱਕਿਆ ਹੈ।”

ਡਾ. ਪਵਨ ਸ਼ਰਮਾ ਅਨੁਸਾਰ “ਪਾਕਿਸਤਾਨ ਵਿੱਚ ਪੰਜਾਬੀ ਬਹੁਤ ਹੱਦ ਤਕ ਇੱਕ ਗੈਰ ਰਸਮੀ ਭਾਸ਼ਾ ਤਕ ਸੀਮਤ ਹੋ ਗਈ ਹੈ।” ਉਸ ਦਾ ਇਹ ਵੀ ਕਹਿਣਾ ਹੈ ਕਿ “ਪੰਜਾਬੀ ਦਾ ਸ਼ਬਦ ਭੰਡਾਰ ਸੁੰਗੜ ਰਿਹਾ ਹੈ”, ਪਰ ਮੇਰੇ ਮੁਤਾਬਕ ਇਸ ਪੱਖੋਂ ਡਾ. ਸ਼ਰਮਾ ਨੂੰ ਕੁਝ ਟਪਲਾ ਲੱਗਿਆ ਹੈਨਿਰੰਜਣ ਬੋਹਾ ਦਾ ਵਿਚਾਰ ਹੈ ਕਿ “ਪੰਜਾਬ (ਭੂਗੋਲਿਕ ਖੇਤਰ), ਪੰਜਾਬੀ ਬੋਲੀ ਤੇ ਪੰਜਾਬੀਅਤ (ਭਾਈਚਾਰਾ) ਇੱਕ ਦੂਜੇ ਦੇ ਇਸ ਤਰ੍ਹਾਂ ਪੂਰਕ ਹਨ ਕਿ ਜੇ ਇੱਕ ਅੰਗ ਨੂੰ ਥੋੜ੍ਹੀ ਜਿਹੀ ਵੀ ਤਕਲੀਫ਼ ਹੁੰਦੀ ਹੈ ਤਾਂ ਉਸ ਦਾ ਪ੍ਰਭਾਵ ਫ਼ੌਰੀ ਤੌਰ ’ਤੇ ਦੂਸਰੇ ਅੰਗਾਂ ’ਤੇ ਵੀ ਪੈਂਦਾ ਹੈ।” ਉਸ ਨੇ ਬੜੀ ਬੇਬਾਕੀ ਨਾਲ ਲਿਖਿਆ ਹੈ ਕਿ “ਕੇਂਦਰੀ ਸਰਕਾਰਾਂ (ਭਾਵੇਂ ਕਿਸੇ ਵੀ ਪਾਰਟੀ ਦੀ ਹੋਵੇ) ਨੇ ਖੇਤਰੀ ਬੋਲੀਆਂ ਨਾਲ ਅਨਿਆਂ ਹੀ ਕੀਤਾ ਹੈ।ਇਸ ਪੱਖ ਤੋਂ ਉਸ ਨੇ ਸ਼੍ਰੋਮਣੀ ਅਕਾਲੀ ਦਲ ਦੀ ਹਲਕੀ ਸੋਚ ਦਾ ਵੀ ਜ਼ਿਕਰ ਕੀਤਾ ਹੈ, ਜੋ ਬਿਲਕੁਲ ਸਹੀ ਹੈ

ਸੁਖਿੰਦਰ ਨੇ ਲਿਖਿਆ ਹੈ ਕਿ “ਰਾਜਨੀਤੀ ਨੇ ਹਮੇਸ਼ਾ ਹੀ ਪੰਜਾਬੀ ਬੋਲੀ ਦੇ ਵਾਧੇ ਵਿੱਚ ਰੁਕਾਵਟ ਹੀ ਪਾਈ ਹੈ।” ਸੰਪਾਦਕ ਦੇ ਇਸ ਵਿਚਾਰ ਨੂੰ ਝੁਠਲਾਇਆ ਨਹੀਂ ਜਾ ਸਕਦਾਉਸ ਨੇ ਮਾਂ ਬੋਲੀ ਅਤੇ ਧਰਮ ਨਿਰਪੱਖਤਾ, ਇੰਟਰਨੈੱਟ ਅਤੇ ਨਵੀਂ ਤਕਨਾਲੋਜੀ, ਪੁਸਤਕ ਮੇਲੇ, ਜੰਗ, ਅਮਨ ਤੇ ਦੋਸਤੀ, ਲੱਚਰ ਗਾਇਕੀ, ਤਨਕੀਦ/ਆਲੋਚਨਾ/ਸਮੀਖਿਆ ਜਿਹੇ ਨੁਕਤਿਆਂ ਨੂੰ ਵੀ ਆਪਣੇ ਨਿਬੰਧ ਵਿੱਚ ਛੁਹਿਆ ਹੈ ਡਾ. ਸੁਖਪਾਲ ਸੰਘੇੜਾ ਦਾ ਵਿਦਵਤਾ ਪੂਰਨ ਲੇਖ ਪੜ੍ਹਨ ਯੋਗ ਹੈਉਸ ਨੇ ਪੰਜਾਬੀ ਬੋਲੀ ਦੇ ਦੋ ਵੱਡੇ ਦੁਸ਼ਮਣ- ਜੜ੍ਹਤਾ ਅਤੇ ਭੂਤ ਮੁਖੀ ਸੋਚ ’ਤੇ ਚਰਚਾ ਕਰਦੇ ਹੋਏ ਲਿਖਿਆ ਹੈ ਕਿ ‘ਪੰਜਾਬੀ ਦੀ ਰਖਵਾਲੀ ਲਈ ਭਵਿੱਖ ਮੁਖੀ ਸੋਚਦੀ ਜ਼ਰੂਰਤ ਹੈਆਪਣੇ ਲੇਖ ਵਿੱਚ ਉਸ ਨੇ ਪੰਜਾਬੀ ਬੋਲੀ ਦੇ ਜਿਉਂਦੇ ਰਹਿਣ ਲਈ ਤਿੰਨ ਨੁਕਤਿਆਂ ਦਾ ਵੀ ਜ਼ਿਕਰ ਕੀਤਾ ਹੈ

ਪ੍ਰੋ. ਆਸ਼ਿਕ ਰਹਿਲ ਅਤੇ ਸਲੀਮ ਪਾਸ਼ਾ ਨੇ ਮੌਜੂਦਾ ਸਮੇਂ ਵਿੱਚ ਪਾਕਿਸਤਾਨੀ ਪੰਜਾਬ ਵਿੱਚ ਪੰਜਾਬੀਆਂ ਅਤੇ ਸਰਕਾਰ ਵੱਲੋਂ ਹੀ ਪੰਜਾਬੀ ਮਾਂ-ਬੋਲੀ ਪ੍ਰਤੀ ਬੇਰੁਖ਼ੀ ਸੰਬੰਧੀ ਲੋਕ ਆਵਾਜ਼ ਦੀ ਤਰਜਮਾਨੀ ਕੀਤੀ ਹੈ ਡਾ. ਦੇਵਿੰਦਰ ਪਾਲ ਸਿੰਘ ਨੇ ਆਪਣੇ ਲੇਖ ਵਿੱਚ ਪੰਜਾਬੀ ਬੋਲੀ ਉੱਤੇ ਏ.ਆਈ. ਦੇ ਚੰਗੇ ਅਤੇ ਮਾੜੇ, ਦੋਹਾਂ ਪੱਖਾਂ ਦਾ ਜ਼ਿਕਰ ਕੀਤਾ ਹੈਇਹ ਲੇਖ ਅਜੋਕੇ ਸਮੇਂ ਦੀਆਂ ਨਵੀਂਆਂ ਚੁਣੌਤੀਆਂ ਨਾਲ ਸਾਹਮਣਾ ਕਰਨ ਦੀ ਪ੍ਰੇਰਨਾ ਦਿੰਦਾ ਹੈ

ਹਰਵਿੰਦਰ ਸਿੰਘ ਨੇ ਵੀ ਪੰਜਾਬੀ ਭਾਸ਼ਾ ਅਤੇ ਡਿਜਿਟਲ ਕਲਚਰ ’ਤੇ ਗੱਲ ਕਰਦੇ ਹੋਏ ਸੰਬੰਧਿਤ ਵਿਸ਼ੇ ਦੀਆਂ ਸਮੱਸਿਆਵਾਂ ਅਤੇ ਸੰਭਾਵਨਾਵਾਂ ਵੱਲ ਪਾਠਕਾਂ ਦਾ ਧਿਆਨ ਦਿਵਾਇਆ ਹੈਸੁਰਜੀਤ ਸਿੰਘ ਫਲੋਰਾ ਨੇ ਆਪਣੀ ਉਦਾਹਰਣ ਦੇ ਕੇ ਆਪਣੇ ਵਿਸ਼ੇ ’ਤੇ ਚਰਚਾ ਕੀਤੀ ਹੈ ਅਤੇ ‘ਵਿਦੇਸ਼ਾਂ ਵਿੱਚ ਵੀ ਲੇਖਕਾਂ ਦੇ ਆਪਣੇ-ਆਪਣੇ ਗਰੁੱਪਾਂ’ ਵੱਲ ਇਸ਼ਾਰਾ ਕੀਤਾ ਹੈ ਅਤੇ ਉਸ ਨੂੰ ਦੁੱਖ ਹੈ ਕਿ ਪੰਜਾਬੀ ਭਾਸ਼ਾ ਆਪਣੇ ਮੁਲਕ ਦੇ ਵੱਖ-ਵੱਖ ਰਾਜਾਂ ਵਿੱਚ ਦਮ ਤੋੜ ਰਹੀ ਹੈਇਹਨਾਂ ਸਤਰਾਂ ਦੇ ਲੇਖਕ ਨੇ ਪੰਜਾਬੀ ਪ੍ਰਕਾਸ਼ਕਾਂ ਦੇ ਗੈਰ ਇਖਲਾਕੀ ਰਵੀਏ ਸੰਬੰਧੀ ਚਰਚਾ ਕਰਦੇ ਹੋਏ ਕੁਝ ਉਦਾਹਰਣਾਂ ਦੇ ਕੇ ਆਪਣੇ ਪੱਖ ਨੂੰ ਪੇਸ਼ ਕੀਤਾ ਹੈ

ਇਸ ਪੁਸਤਕ ਦੇ ਕੁਝ ਹੋਰ ਮਹੱਤਵਪੂਰਨ ਨਿਬੰਧਾਂ ਵਿੱਚੋਂ ਪ੍ਰੋ. ਨਵ ਸੰਗੀਤ ਸਿੰਘ, ਸੁਖਮਿੰਦਰ ਸੇਖੋਂ, ਡਾ. ਹਰਜੀਤ ਕੌਰ ਖਹਿਰਾ, ਅਫ਼ਜ਼ਲ ਰਾਜ਼, ਦਲਜਿੰਦਰ ਸਿੰਘ ਰਹਿਲ, ਡਾ. ਦਰਸ਼ਨ ਸਿੰਘ ਆਸਟ ਦੇ ਲੇਖ ਵੀ ਜ਼ਿਕਰਯੋਗ ਹਨ ਇਸਦੇ ਨਾਲ ਹੀ ਇਹ ਲਿਖਣ ਵਿੱਚ ਵੀ ਮੈਨੂੰ ਕੋਈ ਇਤਰਾਜ਼ ਨਹੀਂ ਕਿ ਕੁਝ ਲੇਖ ਹਲਕੇ ਪੱਧਰ ਦੇ ਵੀ ਸ਼ਾਮਿਲ ਕਰ ਲਏ ਗਏ ਹਨਸੁਖਿੰਦਰ ਨੂੰ ਇੱਕ ਗੱਲ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਮਿਆਰੀ ਪੁਸਤਕ ਲਈ ਰਚਨਾਵਾਂ ਦੇ ਗੁਣਾਤਮਿਕ ਪੱਧਰ ਦਾ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ, ਗਿਣਾਤਮਿਕ ਪੱਖ ਦਾ ਨਹੀਂ

ਸਮੁੱਚੇ ਰੂਪ ਵਿੱਚ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਬੋਲੀ ਅਤੇ ਵਿਰਸੇ ਸੰਬੰਧੀ ਪੁਸਤਕ ਦਾ ਸੰਪਾਦਨ ਕਰ ਕੇ ਸੁਖਿੰਦਰ ਅਤੇ ਡਾ. ਕਥੂਰੀਆ ਨੇ ਪ੍ਰਸ਼ੰਸਾਯੋਗ ਕਾਰਜ ਕੀਤਾ ਹੈ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5127)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਰਵਿੰਦਰ ਸਿੰਘ ਸੋਢੀ

ਰਵਿੰਦਰ ਸਿੰਘ ਸੋਢੀ

Richmond, British Columbia, Canada)
Phone: (604-369-2371)
Email: (
ravindersodhi51@gmail.com)

More articles from this author