ਇਹ ਪੁਸਤਕ ਬੱਚਿਆਂ ਅਤੇ ਵੱਡਿਆਂ ਦੋਹਾਂ ਲਈ ਪੜ੍ਹਨਯੋਗ ਹੈਸੌਖੀ ਸ਼ਬਦਾਵਲੀ ਵਿੱਚ ਰਚੀ ਇਹ ਪੁਸਤਕ
(4 ਅਗਸਤ 2024)


ਸਾਹਿਤਕ ਵੰਨਗੀਆਂ ਵਿੱਚੋਂ ਵਾਰਤਕ ਵਿਧਾ ਦਾ ਵੱਖਰਾ ਸਥਾਨ ਹੈ
ਵਾਰਤਕ ਵਿੱਚ ਸੰਬੰਧਿਤ ਵਿਸ਼ੇ ਦੀ ਜਾਣਕਾਰੀ ਦੇ ਨਾਲ-ਨਾਲ ਜਾਣਕਾਰ ਬਾਰੇ ਜਾਣਕਾਰੀ ਕਿਵੇਂ ਮੁਹਈਆ ਕਰਵਾਈ ਗਈ ਹੈ, ਵਾਰਤਕ ਸ਼ੈਲੀ ਅਤੇ ਭਾਸ਼ਾ ਦਾ ਆਪਸੀ ਸਮਤੋਲ ਕਿਵੇਂ ਰੱਖਿਆ ਗਿਆ ਹੈ, ਇਸਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈਲੇਖਕ ਨੂੰ ਇਹ ਦੇਖਣਾ ਪੈਂਦਾ ਹੈ ਕਿ ਉਹ ਕਿਸ ਵਰਗ ਦੇ ਪਾਠਕਾਂ ਲਈ ਲਿਖ ਰਿਹਾ ਹੈ। ਜਿਹੜੇ ਵਿਸ਼ੇ ’ਤੇ ਲਿਖ ਰਿਹਾ ਹੈ, ਉਸ ਦਾ ਕੀ ਮਹੱਤਵ ਹੈ। ਕੀ ਵਿਸ਼ੇ ਅਨੁਸਾਰ ਭਾਸ਼ਾ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ? ਜੇ ਵਿਸ਼ਾ ਬੱਚਿਆਂ ਨਾਲ ਸੰਬੰਧਿਤ ਹੈ, ਪਰ ਭਾਸ਼ਾ ਔਖੀ ਵਰਤੀ ਗਈ ਹੈ ਤਾਂ ਲਿਖਣ ਦਾ ਮਕਸਦ ਹੀ ਪੂਰਾ ਨਹੀਂ ਹੁੰਦਾਜੇ ਭਾਸ਼ਾ ਵੀ ਬੱਚਿਆਂ ਅਨੁਸਾਰ ਵਰਤੀ ਹੈ, ਪਰ ਲੇਖਕ ਦੀ ਸ਼ੈਲੀ ਵਿੱਚ ਹੀ ਕੋਈ ਖਿੱਚ ਨਹੀਂ ਤਾਂ ਪਾਠਕਾਂ ਨੂੰ ਉਹ ਲਿਖਤ ਕਦੇ ਵੀ ਪ੍ਰਭਾਵਿਤ ਨਹੀਂ ਕਰ ਸਕਦੀ

ਪੰਜਾਬੀ ਸਾਹਿਤ ਦੇ ਇੱਕ ਹਸਤਾਖਰ ਪ੍ਰਿੰਸੀਪਲ ਹਰੀ ਕ੍ਰਿਸ਼ਨ ਮਾਇਰ ਦੀ ਪੁਸਤਕ ‘ਪੰਜਾਬੀ ਖੋਜਕਾਰਪੜ੍ਹਦਿਆਂ ਮੈਂ ਇਹ ਮਹਿਸੂਸ ਕੀਤਾ ਹੈ ਕਿ ਵਿਦਵਾਨ ਲੇਖਕ ਇੱਕ ਸਫਲ ਵਾਰਤਾਕਾਰ ਦੇ ਤੌਰ ’ਤੇ ਆਪਣੀ ਵੱਖਰੀ ਪਛਾਣ ਬਣਾਉਣ ਵਿੱਚ ਸਫਲ ਹੋਇਆ ਹੈਇਸ ਪੁਸਤਕ ਵਿੱਚ ਪੰਜਾਬ ਨਾਲ ਸੰਬੰਧਿਤ 22 ਵਿਗਿਆਨਕਾਂ ਸੰਬੰਧੀ ਜਾਣਕਾਰੀ ਦਿੱਤੀ ਗਈ ਹੈਇਹਨਾਂ ਵਿੱਚੋਂ ਕਈ ਵਿਗਿਆਨਕ ਖੋਜੀਆਂ ਨੇ ਪੰਜਾਬ ਜਾਂ ਭਾਰਤ ਨੂੰ ਹੀ ਆਪਣੀ ਕਰਮ ਭੂਮੀ ਬਣਾਉਣ ਵਿੱਚ ਫਖਰ ਮਹਿਸੂਸ ਕੀਤਾ ਅਤੇ ਕਈਆਂ ਨੇ ਆਪਣੀ ਖੋਜ ਦੇ ਖੇਤਰ ਦੀ ਵਿਸ਼ਾਲਤਾ ਨੂੰ ਪਛਾਣਦੇ ਹੋਏ ਵਿਦੇਸ਼ਾਂ ਵੱਲ ਉਡਾਣ ਭਰੀ ਅਤੇ ਵਿਸ਼ੇਸ਼ ਪ੍ਰਾਪਤੀਆਂ ਕਰਦੇ ਹੋਏ ਆਪਣਾ ਅਤੇ ਆਪਣੀ ਜਨਮ ਭੂਮੀ ਦੇ ਨਾਂ ਨੂੰ ਚਮਕਾਇਆ

ਪ੍ਰਸਤੁਤ ਪੁਸਤਕ ਦੀ ਇੱਕ ਵਿਸ਼ੇਸ਼ਤਾ ਹੋਰ ਹੈ ਕਿ ਲੇਖਕ ਨੇ ਇਸ ਪੁਸਤਕ ਵਿੱਚ ਕਈ ਅਜਿਹੇ ਖੋਜਕਾਰ ਵਿਗਿਆਨੀਆਂ ਨਾਲ ਪਾਠਕਾਂ ਦੀ ਜਾਣ-ਪਛਾਣ ਕਰਵਾਈ ਹੈ, ਜਿੰਨਾ ਸੰਬੰਧੀ ਪੰਜਾਬੀ ਵਿੱਚ ਪਹਿਲਾਂ ਬਹੁਤ ਕੁਝ ਨਹੀਂ ਸੀ ਲਿਖਿਆ ਗਿਆਇਸ ਪੁਸਤਕ ਵਿੱਚ ਜਿਨ੍ਹਾਂ ਪੰਜਾਬੀ ਵਿਗਿਆਨਕ ਖੋਜੀਆਂ ਸੰਬੰਧੀ ਲੇਖ ਲਿਖੇ ਗਏ ਹਨ, ਉਹ ਹਨ: ਡਾ. ਰੁਚੀ ਰਾਮ ਸਾਹਨੀ, ਡਾ. ਬੀਰਬਲ ਸਾਹਨੀ, ਡਾ. ਸ਼ਾਂਤੀ ਸਰੂਪ ਭਟਨਾਗਰ, ਡਾ. ਬੈਂਜਾਮਿਨ ਪੀਅਰੀ ਪਾਲ, ਡਾ. ਮਹਿੰਦਰ ਸਿੰਘ ਰੰਧਾਵਾ, ਡਾ. ਪਿਆਰਾ ਸਿੰਘ ਗਿੱਲ, ਡਾ. ਹਰਗੋਬਿੰਦ ਖੁਰਾਣਾ, ਮੁਹੰਮਦ ਅਬਦੁਸ ਸਲਾਮ, ਡਾ. ਨਰਿੰਦਰ ਸਿੰਘ ਕੰਪਾਨੀ, ਪ੍ਰੋ. ਯਸ਼ਪਾਲ, ਡਾ. ਓਮ ਪ੍ਰਕਾਸ਼ ਬਹਿਲ, ਡਾ. ਦਿਲਬਾਗ ਸਿੰਘ ਅਟਵਾਲ, ਡਾ. ਖੇਮ ਸਿੰਘ ਗਿੱਲ, ਰਾਜ ਕੁਮਾਰ ਪਥਰੀਆ, ਡਾ. ਗੁਰਦੇਵ ਸਿੰਘ ਖੁਸ਼, ਪ੍ਰੋ. ਕਮਲਜੀਤ ਸਿੰਘ ਬਾਵਾ, ਪ੍ਰੋ. ਵੇਦ ਪ੍ਰਕਾਸ਼ ਸੈਂਡਲਸ, ਡਾ. ਹਰਦੇਵ ਸਿੰਘ ਵਿਰਕ, ਡਾ. ਬਲਦੇਵ ਸਿੰਘ ਢਿੱਲੋਂ, ਡਾ. ਸੁਰੇਸ਼ ਰਤਨ, ਡਾ. ਗਗਨਦੀਪ ਕੰਗ, ਪ੍ਰੋ. ਅਰਵਿੰਦਇਹਨਾਂ ਵਿੱਚੋਂ ਕੁਝ ਖੋਜਕਾਰਾਂ ਸੰਬੰਧੀ ਤਾਂ ਪੰਜਾਬੀ ਦੇ ਆਮ ਪਾਠਕ ਵੀ ਜਾਣਦੇ ਹਨ, ਪਰ ਕਈ ਖੋਜੀਆਂ ਸੰਬੰਧੀ ਮਾਇਰ ਸਾਹਿਬ ਨੇ ਪਹਿਲੀ ਵਾਰ ਜਾਣਕਾਰੀ ਮੁਹਈਆ ਕਰਵਾਈ ਹੈ

ਸਾਰੇ ਲੇਖਾਂ ਵਿੱਚ ਲੇਖਕ ਨੇ ਇੱਕ ਹੀ ਢੰਗ ਵਰਤਿਆ ਹੈ, ਮਸਲਨ ਵਿਗਿਆਨਕ ਬਾਰੇ ਕੁਝ ਸ਼ਬਦ, ਜਨਮ ਅਤੇ ਪਰਿਵਾਰ ਸੰਬੰਧੀ ਜਾਣਕਾਰੀ, ਵਿੱਦਿਅਕ ਯੋਗਤਾ, ਖੋਜ ਦਾ ਵਿਸ਼ਾ, ਆਪਣੇ ਖੇਤਰ ਦੀਆਂ ਪ੍ਰਾਪਤੀਆਂ, ਖੋਜ ਪੱਤਰ ਅਤੇ ਲਿਖੀਆਂ ਪੁਸਤਕਾਂ ਦਾ ਵੇਰਵਾ, ਇਨਾਮ-ਸਨਮਾਨ, ਸ਼ੌਕ ਅਤੇ ਸਮੇਟਵੀਂ ਟਿੱਪਣੀ ਆਦਿਲੇਖਕ ਨੇ ਇਸ ਢੰਗ ਨਾਲ ਪਾਠਕ ਨੂੰ ਸੰਬੰਧਿਤ ਖੋਜਕਾਰ ਸੰਬੰਧੀ ਮੁਢਲੀ ਜਾਣਕਾਰੀ ਦੇ ਕੇ ਇਹਨਾਂ ਮਹਾਨ ਪੰਜਾਬੀ ਖੋਜੀਆਂ ਸੰਬੰਧ ਵਿਸਤਾਰ ਵਿੱਚ ਜਾਣਕਾਰੀ ਪ੍ਰਾਪਤ ਕਰਨ ਦੀ ਚਿਣਗ ਸੁਲਘਾ ਦਿੱਤੀ ਹੈਇਸ ਨੂੰ ਉੱਚ ਕੋਟੀ ਦੇ ਲੇਖਕ ਅਤੇ ਵਧੀਆ ਲਿਖਤ ਦੀ ਪ੍ਰਾਪਤੀ ਮੰਨਿਆ ਜਾਂਦਾ ਹੈ, ਜਦੋਂ ਪਾਠਕ ਦੇ ਮਨ ਵਿੱਚ ਸੰਬੰਧਿਤ ਵਿਸ਼ੇ ਪ੍ਰਤੀ ਹੋਰ ਰੁਚੀ ਪੈਦਾ ਹੋਵੇ

ਲੇਖਕ ਵੱਲੋਂ ਤਕਰੀਬਨ ਹਰ ਲੇਖ ਦਾ ਅੰਤ ਹੀ ਭਾਵਪੂਰਤ ਸ਼ਬਦਾਂ ਨਾਲ ਕੀਤਾ ਗਿਆ ਹੈ ਇਸਦੀਆਂ ਕੁਝ ਉਦਾਹਰਣਾਂ ਹਨ:

1. ਆਓ ਆਪਾਂ ਮਾਂ-ਬੋਲੀ ਪੰਜਾਬੀ ਵਿੱਚ ਵਿਗਿਆਨਕ ਵਿਸ਼ੇ ਨੂੰ ਪੜ੍ਹਾਉਣ ਦੇ ਡਾ. ਸਾਹਨੀ ਵੱਲੋਂ ਲਏ ਸੁਪਨੇ ਨੂੰ ਹਕੀਕਤ ਵਿੱਚ ਬਦਲਣ ਲਈ ਯਤਨ ਮੁੜ ਤੋਂ ਅਰੰਭੀਏ। (ਡਾ. ਰੁਚੀ ਰਾਮ ਸਾਹਨੀ)

2. ਸੱਚਮੁੱਚ ਉਹ ਵਿਗਿਆਨ, ਟੈਕਨਾਲੋਜੀ ਅਤੇ ਮੁਲਕ ਦੇ ਵਿਕਾਸ ਵਿਚਕਾਰ ਦ੍ਰਿੜ੍ਹ ਇਰਾਦੇ ਵਾਲਾ ਇੱਕ ਮਜ਼ਬੂਤ ਪੁਲ ਬਣ ਕੇ ਜਿਊਂਦਾ ਰਿਹਾ ਸੀ। (ਸ਼ਾਂਤੀ ਸਰੂਪ ਭਟਨਾਗਰ)

3. ਉਸ ਦੀ ਨਿੱਜੀ ਪ੍ਰਯੋਗਸ਼ਾਲਾ ਵਿੱਚੋਂ ਆਉਣ ਵਾਲੀਆਂ ਪੀੜ੍ਹੀਆਂ ਦੇ ਨੌਜਵਾਨ ਖੋਜੀ ਉਸ ਦੇ ਖੋਜ ਕਾਰਜਾਂ ਨੂੰ ਹੋਰ ਅੱਗੇ ਲੈ ਕੇ ਜਾਣ ਦਾ ਬੀੜਾ ਚੁੱਕਣਗੇ। (ਡਾ. ਹਰਗੋਬਿੰਦ ਖੁਰਾਣਾ) ਆਦਿ

ਹਰੀ ਕ੍ਰਿਸ਼ਨ ਮਾਇਰ ਦੀ ਸ਼ੈਲੀ ਦਾ ਮੀਰੀ ਗੁਣ ਇਹ ਹੈ ਕਿ ਉਹ ਕੁਝ ਸ਼ਬਦਾਂ ਵਿੱਚ ਹੀ ਬਹੁਤੀ ਜਾਣਕਾਰੀ ਦੇ ਜਾਂਦਾ ਹੈਮੁਹੰਮਦ ਅਬਦੁਸ ਸਲਾਮ ਵਾਲੇ ਲੇਖ ਦੇ ਮੁੱਢ ਵਿੱਚ ਉਹ ਲਿਖਦਾ ਹੈ, “ਅੰਗ੍ਰੇਜ਼ੀ ਰਾਜ ਵੇਲੇ ਡਾ. ਅਬਦੁਸ ਸਲਾਮ ਭਾਰਤੀ ਪੰਜਾਬ ਦਾ ਇੱਕ ਸਿਧਾਂਤਕ ਭੌਤਿਕ ਵਿਗਿਆਨੀ ਹੋਇਆ ਹੈ, ਜਿਸ ਨੇ ਅੱਗੇ ਜਾ ਕੇ ਨੋਬਲ ਪੁਰਸਕਾਰ ਵੀ ਹਾਸਿਲ ਕੀਤਾ ਸੀਵੰਡ ਤੋਂ ਪਿੱਛੋਂ ਉਸ ਦੀ ਜੰਮਣ ਭੋਏਂ ਪਾਕਿਸਤਾਨ ਵਿੱਚ ਚਲੀ ਗਈ ਸੀਉਸ ਨੇ ਸੰਨ 1879 ਵਿੱਚ ਫਿਜ਼ਿਕਸ ਦਾ ਨੋਬਲ ਪੁਰਸਕਾਰ ਸ਼ੈਲਡਨ ਗਲਾਸ਼ੋ ਅਤੇ ਸਟੀਵਨ ਵੇਨਵਰਗ ਨਾਲ ਸਾਂਝੇ ਤੌਰ ’ਤੇ ਪ੍ਰਾਪਤ ਕੀਤਾ ਸੀਪਰ ਅਹਿਮਦੀਆ ਪੰਜਾਬੀ ਹੋਣ ਕਰਕੇ ਨੋਬਲ ਪੁਰਸਕਾਰ ਦਾ ਜਸ਼ਨ ਪਾਕਿਸਤਾਨ ਵਿੱਚ ਨਹੀਂ ਮਨਾਇਆ ਗਿਆ ਸੀ।”

ਵੱਖ-ਵੱਖ ਖੋਜਕਾਰਾਂ ਦੀਆਂ ਖੋਜਾਂ ਸੰਬੰਧੀ ਲੇਖਕ ਨੇ ਦਿਲਚਸਪ ਜਾਣਕਾਰੀ ਮੁਹਈਆ ਕਰਵਾਈ ਹੈ:

ਡਾ. ਬੀਰਬਲ ਸਾਹਨੀ ਜਦੋਂ ਪੜ੍ਹਦਾ ਸੀ, ਉਹ ਟੈਨਿਸ, ਹਾਕੀ ਅਤੇ ਸ਼ਤਰੰਜ ਖੇਡਣ ਦਾ ਸ਼ੌਕੀਨ ਸੀਉਸ ਦੀ ਦਿਲਚਸਪੀ ਸੰਗੀਤ, ਸਿਤਾਰ ਅਤੇ ਵਾਇਲਿਨ ਵਜਾਉਣ ਵੱਲ ਸੀਉਸ ਨੂੰ ਕਈ ਭਾਸ਼ਾਵਾਂ ਦਾ ਗਿਆਨ ਸੀਉਹ ਵਧੀਆ ਲਿਖਾਰੀ ਅਤੇ ਪ੍ਰਭਾਵਸ਼ਾਲੀ ਬੁਲਾਰਾ ਵੀ ਸੀ

ਡਾ. ਸ਼ਾਂਤੀ ਸਰੂਪ ਭਟਨਾਗਰ ਨੂੰ ਇੱਕ ਤੇਲ ਕੰਪਨੀ ਦੀ ਸਹਾਇਤਾ ਕਰਨ ਬਦਲੇ ਕੰਪਨੀ ਨੇ ਉਸ ਨੂੰ ਡੇਢ ਲੱਖ ਰੁਪਏ ਦੇਣਾ ਚਾਹੁੰਦੀ ਸੀ, ਪਰ ਉਸ ਨੇ ਇਹ ਪੈਸਾ ਵਿਸ਼ਵ ਵਿਦਿਆਲਿਆ ਨੂੰ ਦੇਣ ਲਈ ਕਿਹਾ ਤਾਂ ਜੋ ਇਸ ਪੈਸੇ ਨਾਲ ਤੇਲ ਅਤੇ ਪੈਟ੍ਰੋਲੀਅਮ ’ਤੇ ਖੋਜ ਕੀਤੀ ਜਾਵੇ

ਡਾ. ਬੈਂਜਾਮਿਨ ਪੀਅਰੀ ਪਾਲ ਨੇ ਅਠਾਰਾਂ ਸਾਲ ਦੀ ਖੋਜ ਬਾਅਦ ਨਵੀਂ ਕਿਸਮ ਦੀ ਕਣਕ ਦੀ ਖੋਜ ਕੀਤੀ ਜਿਹੜੀ ਕਈ ਰੋਗਾਂ ਦਾ ਟਾਕਰਾ ਕਰ ਸਕਦੀ ਸੀਇਹ ਕਣਕ ਵਿਸ਼ਵ ਭਰ ਵਿੱਚ ਪ੍ਰਸਿੱਧ ਹੋਈ

ਪ੍ਰੋ. ਯਸ਼ਪਾਲ ਨੇ ‘ਬੋਝ ਤੋਂ ਬਿਨਾਂ ਸਿੱਖਣਾਦਾ ਸੁਝਾਅ ਦਿੱਤਾ ਸੀ

ਡਾ. ਦਿਲਬਾਗ ਸਿੰਘ ਅਟਵਾਲ ਨੇ ਭਾਰਤ ਵਿੱਚ ਕਣਕ ਦੀ ‘ਕਲਿਆਣਕਿਸਮ ਦੀ ਖੋਜ ਕੀਤੀ, ਜਿਸਦੀ ਰੋਟੀ ਸੁੱਕਦੀ ਨਹੀਂ ਸੀਆਪਣੇ ਪਿੰਡ ਕਲਿਆਣ ਪੁਰ ਦੇ ਨਾਂ ’ਤੇ ਕਣਕ ਦੀ ਇਸ ਨਵੀਂ ਕਿਸਮ ਦਾ ਨਾ ਰੱਖਿਆ ਸੀ

ਡਾ. ਖੇਮ ਸਿੰਘ ਗਿੱਲ ਨੇ ਜ਼ਿਆਦਾ ਝਾੜ ਦੇਣ ਵਾਲੀਆਂ ਕਣਕ ਦੀਆਂ ਕਿਸਮਾਂ ਦੀ ਖੋਜ ਕਰਕੇ ਭਾਰਤ ਨੂੰ ‘ਅੰਨ ਦੇ ਭੰਡਾਰਵਜੋਂ ਪ੍ਰਸਿੱਧ ਕੀਤਾ

ਡਾ. ਹਰਦੇਵ ਸਿੰਘ ਵਿਰਕ ਨੇ ‘ਬ੍ਰਹਿਮੰਡ ਦੀ ਰਚਨਾਪੁਸਤਕ ਰਾਹੀਂ ਗੁਰਬਾਣੀ ਦੀ ਵਿਗਿਆਨਕ ਵਿਆਖਿਆ ਕਰਨ ਦੀ ਸ਼ੁਰੂਆਤ ਕੀਤੀ

ਕਿਤਾਬ ਦੇ ਮੁੱਖ ਬੰਦ ਦੇ ਰੂਪ ਵਿੱਚ ਲਿਖੀ ‘ਜਾਣ-ਪਛਾਣਵਿੱਚ ਲੇਖਕ ਹਰੀ ਕ੍ਰਿਸ਼ਨ ਮਾਇਰ ਨੇ ਪੁਸਤਕ ਵਿੱਚ ਦਰਜ ਸਾਰੇ ਵਿਗਿਆਨਕ ਖੋਜੀਆਂ ਬਾਰੇ ਇੱਕ ਦੋ ਸਤਰਾਂ ਲਿਖ ਕੇ ਪਾਠਕਾਂ ਦੇ ਦਿਲ ਵਿੱਚ ਪੁਸਤਕ ਨੂੰ ਪੜ੍ਹਨ ਦੀ ਜਿਗਿਆਸਾ ਪੈਦਾ ਕਰ ਦਿੱਤੀ ਹੈਨਿਰਸੰਦੇਹ ਇਸ ਪੁਸਤਕ ਨਾਲ ਪੰਜਾਬ ਦੀਆਂ ਖੋਜੀ ਸ਼ਖਸੀਅਤਾਂ ਨਾਲ ਜਾਣ-ਪਛਾਣ ਕਰਵਾ ਕੇ ਪੰਜਾਬੀ ਪਾਠਕਾਂ ਲਈ ਵਧੀਆ ਜਾਣਕਾਰੀ ਪ੍ਰਦਾਨ ਕੀਤੀ ਗਈ ਹੈਕੁਝ ਲੇਖਾਂ ਵਿੱਚ ਨਿਰੋਲ ਵਿਗਿਆਨਕ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ, ਪਰ ਉਸ ਲਈ ਲੇਖਕ ਦੀ ਕੋਈ ਗਲਤੀ ਨਹੀਂ ਬਲਕਿ ਪੰਜਾਬੀ ਵਿੱਚ ਵਿਗਿਆਨਕ ਸ਼ਬਦਾਵਲੀ ਦੀ ਹੀ ਘਾਟ ਹੈਇਹ ਪੁਸਤਕ ਬੱਚਿਆਂ ਅਤੇ ਵੱਡਿਆਂ ਦੋਹਾਂ ਲਈ ਪੜ੍ਹਨਯੋਗ ਹੈਸੌਖੀ ਸ਼ਬਦਾਵਲੀ ਵਿੱਚ ਰਚੀ ਇਹ ਪੁਸਤਕ ਪਾਠ ਪੁਸਤਕ ਬਣਨ ਦੀ ਸਮਰੱਥਾ ਰੱਖਦੀ ਹੈਗੋਰਕੀ ਪ੍ਰਕਾਸ਼ਨ, ਲੁਧਿਆਣਾ ਵੱਲੋਂ ਪ੍ਰਕਾਸ਼ਿਤ 112 ਪੰਨਿਆਂ ਦੀ ਇਸ ਪੁਸਤਕ ਦੀ ਕੀਮਤ 140 ਰੁਪਏ ਬਹੁਤ ਵਾਜਬ ਹੈ

ਹਰੀ ਕ੍ਰਿਸ਼ਨ ਮਾਇਰ ਇਸ ਪੁਸਤਕ ਤੋਂ ਪਹਿਲਾਂ ਵੀ ਭਾਰਤ ਦੇ ਵਿਗਿਆਨੀ (ਦੋ ਭਾਗ), ਮਹਾਨ ਖੋਜਕਾਰ, ਭਾਰਤੀ ਖੋਜਕਾਰ ਸਮੇਤ ਜਾਣਕਾਰੀ ਭਰਪੂਰ 12 ਪੁਸਤਕਾਂ ਦੀ ਰਚਨਾ ਕਰ ਚੁੱਕਿਆ ਹੈ ਅਤੇ ਤਿੰਨ ਕਿਤਾਬਾਂ ਦਾ ਅਨੁਵਾਦ ਵੀ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5187)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਰਵਿੰਦਰ ਸਿੰਘ ਸੋਢੀ

ਰਵਿੰਦਰ ਸਿੰਘ ਸੋਢੀ

Richmond, British Columbia, Canada)
Phone: (604-369-2371)
Email: (
ravindersodhi51@gmail.com)

More articles from this author