RavinderSSodhi7ਗਗਨ ਦੀ ਇਸ ਗੱਲ ਤੋਂ ਵੀ ਪ੍ਰਸ਼ੰਸਾ ਕਰਨੀ ਬਣਦੀ ਹੈ ਕਿ ਉਸ ਨੇ ਬੀਤੇ ਸਮੇਂ ਦੀਆਂ ਕੁਝ ਅਜਿਹੀਆਂ ...
(12 ਮਈ 2022)
ਮਹਿਮਾਨ: 84.


GaganMeetBook2ਕਵਿਤਾ ਮਨ ਦਾ ਆਪ ਮੁਹਾਰਾ ਵੇਗ ਹੈ
ਇਸ ਵੇਗ ਨੂੰ ਮੋੜਿਆ ਨਹੀਂ ਜਾ ਸਕਦਾਜਦੋਂ ਕਾਵਿਕ ਵਲਵਲੇ ਕਾਗਜ਼ ’ਤੇ ਖਿਲਰ ਜਾਣ ਤਾਂ ਕਵੀ ਉਹਨਾਂ ਦੀ ਭਾਸ਼ਾ ਵਿਚ ਤਾਂ ਕੁਝ ਫੇਰ ਬਦਲ ਕਰ ਸਕਦਾ ਹੈ, ਪਰ ਮੂਲ ਭਾਵਾਂ ਨਾਲ ਛੇੜ-ਛਾੜ ਨਹੀਂ ਕਰ ਸਕਦਾਜੇ ਅਜਿਹਾ ਕਰਦਾ ਹੈ ਤਾਂ ਕਵਿਤਾ ਆਪਣਾ ਕੁਦਰਤੀ ਸੁਹਜ ਗਵਾ ਲੈਂਦੀ ਹੈਗਗਨ ਮੀਤ ਦਾ ਕਾਵਿ ਸੰਗ੍ਰਹਿ ‘ਸਹਿਜੇ ਸਹਿਜੇ ਤੁਰ’ ਪੜ੍ਹਨ ਉਪਰੰਤ ਇਹ ਪਤਾ ਚਲਦਾ ਹੈ ਕਿ ਉਸ ਨੇ ਆਪਣੀ ਕਵਿਤਾ ਦੀ ਕੁਦਰਤੀ ਰਵਾਨੀ ਨੂੰ ਹੀ ਪੁਸਤਕ ਰੂਪ ਵਿਚ ਪੇਸ਼ ਕੀਤਾ ਹੈ, ਇਸੇ ਲਈ ਉਸ ਦੀ ਕਵਿਤਾ ਵਿਚ ਬੱਚਿਆਂ ਵਰਗੀ ਨਿਰਛੱਲਤਾ ਹੈ ਜੋ ਪੜ੍ਹਨ ਵਾਲਿਆਂ ਨੂੰ ਕੀਲਦੀ ਹੈ ਅਤੇ ਉਸ ਦੀ ਮੌਲਿਕ ਕਾਵਿ-ਸ਼ੈਲੀ ਵੀ ਦ੍ਰਿਸ਼ਟੀ ਗੋਚਰ ਹੁੰਦੀ ਹੈਜਿਹੜਾ ਕਵੀ ਆਪਣੇ ਕਾਵਿ ਸਫਰ ਦੇ ਮੁਢਲੇ ਪੜਾਅ ’ਤੇ ਹੀ ਇਹ ਕਲਾ ਸਿੱਖ ਲੈਂਦਾ ਹੈ, ਉਹ ਨਿਰਸੰਦੇਹ ਭਵਿੱਖ ਵਿਚ ਆਪਣੀਆਂ ਕਾਵਿ ਪੈੜ ਚਾਲਾਂ ਸਥਾਪਿਤ ਕਰਨ ਯੋਗ ਹੁੰਦਾ ਹੈਪ੍ਰਸਤੁਤ ਕਾਵਿ ਸੰਗ੍ਰਹਿ ਗਗਨ ਮੀਤ ਦਾ ਦੂਜਾ ਕਾਵਿ ਸੰਗ੍ਰਹਿ ਹੈ

ਇਸ ਪੁਸਤਕ ਵਿਚ ਦੇਵਿੰਦਰ ਕੌਰ ਯੂ ਕੇ) ਅਤੇ ਡਾ. ਮੋਹਨਜੀਤ ਨੇ ਆਪਣੀ ਆਪਣੀ ਭੂਮਿਕਾ ਵਿਚ ਗਗਨ ਦੇ ਕਾਵਿ-ਲੋਕ ਦੀ ਜਾਣ-ਪਛਾਣ ਕਰਵਾਈ ਹੈਦੇਵਿੰਦਰ ਕੌਰ ਨੇ ‘ਸਹਿਜੇ-ਸਹਿਜੇ ਤੁਰ ਵਿਚਲਾ ਕਾਵਿ ਸੰਕੇਤ’ ਸਿਰਲੇਖ ਅਧੀਨ ਇਹ ਵਿਚਾਰ ਪੇਸ਼ ਕੀਤੇ ਹਨ ਕਿ ਗਗਨ ਆਪਣੇ ਵਿਚਾਰਾਂ ਨੂੰ ਕਾਵਿ-ਭਾਸ਼ਾ ਰਾਹੀਂ ਕਾਵਿ-ਸੰਕੇਤਾਂ ਵਿਚ ਪੇਸ਼ ਕਰਦੀ ਹੈਉਹ ਪਾਠਕਾਂ ਨਾਲ ਸਹਿਜ ਰਿਸ਼ਤਾ ਕਾਇਮ ਕਰਨਾ ਚਾਹੁੰਦੀ ਹੈ ਅਤੇ ਸਮੁੱਚੇ ਬ੍ਰਹਿਮੰਡ ਨਾਲ ਜੋੜਦੀ ਹੈ ਡਾ. ਮੋਹਨਜੀਤ ਨੇ ਲਿਖਿਆ ਹੈ, “ਵੱਡੇ ਅਰਥਾਂ ਨੂੰ ਛੋਟੇ ਵਿਸਥਾਰ ਵਿਚ ਪੇਸ਼ ਕਰਨਾ ਔਖਾ ਹੈ” ਉਹ ਅੱਗੇ ਜਾ ਕੇ ਗਗਨ ਦੀ ਕਾਵਿ ਕਲਾ ਸੰਬੰਧੀ ਲਿਖਦੇ ਹਨ, “ਇਹਨਾਂ ਕਵਿਤਾਵਾਂ ਵਿਚ ਬਿਰਤਾਂਤਕ ਢਾਂਚਾ ਛੋਟਾ ਹੈ ਪਰ ਅਰਥ ਐਸੇ ਹਨ ਕਿ ਮੁਕਣ ਵਿੱਚ ਨਹੀਂ ਆਉਂਦੇ

ਪ੍ਰਸਤੁਤ ਕਾਵਿ ਸੰਗ੍ਰਹਿ ਦੀ ਪਹਿਲੀ ਕਵਿਤਾ ‘ਗੁਰੂ’ ਦੀਆਂ ਪਹਿਲੀਆਂ ਸਤਰਾਂ ਹੀ ਵਿਸ਼ੇਸ਼ ਧਿਆਨ ਦੀ ਮੰਗ ਕਰਦੀਆਂ ਹਨ-

“ਖਿੰਡੀ ਸ਼ਖਸੀਅਤ ਸੰਗ/ਹੰਭੀ-ਹਾਰੀ/ਮੁੜ ਸਿੱਖਣ ਗੁਰ/ਕਰਨ ਆਤਮਸਾਤ/ਆਣ ਖਲੋਤੀ ਹਾਂ/ਦੁਆਰ” ਇਹ ਦੁਨਿਆਵੀ ਸਚਾਈ ਹੈ ਕਿ ਥੱਕ-ਟੁੱਟ, ਹਾਰ-ਹੰਭ ਕੇ ਮਨੁੱਖ ਗੁਰੂ ਦੀ ਸ਼ਰਨ ਹੀ ਆਉਂਦਾ ਹੈਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਜ਼ਿੰਦਗੀ ਵਿਚ ਸਭ ਤੋਂ ਪਹਿਲੀ ਗੁਰੂ ਮਾਂ ਹੀ ਹੁੰਦੀ ਹੈਜਵਾਨੀ ਦੀ ਦਹਿਲੀਜ਼ ’ਤੇ ਪੈਰ ਰੱਖ ਰਹੀਆਂ ਧੀਆਂ ਲਈ ਤਾਂ ਮਾਂ ਸਭ ਕੁਝ ਹੀ ਹੁੰਦੀ ਹੈਜਿਹੜੀ ਮਾਂ ਆਪਣੀਆਂ ਬੇਟੀਆਂ ਨਾਲ ਸਹੇਲੀ ਵਾਲਾ ਵਰਤਾਵ ਕਰਦੀ ਹੈ, ਉਹ ਧੀ ਕਦੇ ਵੀ ਮਾਂ ਦਾ ਸਿਰ ਨੀਵਾਂ ਨਹੀਂ ਕਰਦੀਕਵਿੱਤਰੀ ਆਪਣੀ ਮਾਂ (ਗੁਰੂ) ਤੋਂ ‘ਤੁਰਨ ਦੀ ਜਾਂਚ’ ਸਿੱਖਦੀ ਹੋਈ ‘ਅਨੰਤ ਵੱਲ ਪਹਿਲਾ ਕਦਮ’ ਪੁੱਟਦੀ ਹੈਕਵਿਤਾ ਵਿਚ ਇਹ ਸੰਕੇਤਕ ਸ਼ਬਦ ਗਹਿਰੇ ਅਰਥ ਛੁਪਾਈ ਬੈਠੇ ਹਨ, ਜਿਨ੍ਹਾਂ ਦੀ ਵਿਆਖਿਆ ਹਰ ਕੋਈ ਆਪਣੀ ਆਪਣੀ ਸੋਚ ਅਨੁਸਾਰ ਕਰ ਸਕਦਾ ਹੈਹੈਰਾਨੀ ਅਤੇ ਖੁਸ਼ੀ ਇਸ ਗੱਲ ਦੀ ਹੈ ਕਿ ਅਜਿਹੇ ਭਾਵਾਂ ਦਾ ਪ੍ਰਗਟਾ ਜਿਸ ਸਹਿਜ ਨਾਲ ਇੱਕ ਨਵੀਂ ਕਲਮ ਨੇ ਕੀਤਾ ਹੈ, ਉਸ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਉਹ ਪੰਜਾਬੀ ਕਾਵਿ ਜਗਤ ਨੂੰ ਨਰੋਈ ਸੇਧ ਪ੍ਰਦਾਨ ਕਰਨ ਦੇ ਯੋਗ ਹੋ ਸਕਦੀ ਹੈਇਸ ਕਵਿਤਾ ਵਿਚ ਹੀ ‘ਤੇਰਾ-ਤੇਰਾ’ ਦਾ ਫਲਸਫਾ ਸਿੱਖਣ ਦੀ ਗੱਲ ਕੀਤੀ ਹੈ, ਜਿਸਦਾ ਭਾਵ ਹੈ ਕਿ ਗਗਨ ਨੂੰ ਇਹ ਸੋਝੀ ਹੈ ਕਿ ਜੇ ਇਨਸਾਨ ਆਪਣੇ ਵਿੱਚੋਂ ‘ਮੈਂ’ ਭਾਵ ਹਊਮੈਂ ਨੂੰ ਮਨਫ਼ੀ ਕਰ ਦੇਵੇ ਤਾਂ ਸਫ਼ਲਤਾ ਦੀ ਕੁੰਜੀ ਹੱਥ ਆ ਸਕਦੀ ਹੈਇਸ ਕਵਿਤਾ ਵਿਚ ‘ਸਿੱਖਿਆ ਦਾਤਿਆਂ’, ਫੁੱਲਾਂ, ਬੱਚੇ ਦੀ ਮੁਸਕਾਨ ਤੋਂ ਵੀ ਗੁਰ ਮੰਤਰ ਲੈਣ ਦਾ ਜ਼ਿਕਰ ਕੀਤਾ ਗਿਆ ਹੈ ‘ਸੁਚੇਤ’ ਕਵਿਤਾ ਵਿਚ ਵੀ ਮਾਂ ਧੀ ਦੇ ਆਪਸੀ ਵਰਤਾਰੇ ਦੀ ਗੱਲ ਕਰਦੇ ਹੋਏ ਇਹ ਦਰਸਾਉਣ ਦਾ ਯਤਨ ਕੀਤਾ ਹੈ ਕਿ ਸਿਆਣੀ ਮਾਂ ਗੱਲਾਂ ਗੱਲਾਂ ਵਿਚ ਹੀ ਆਪਣੀ ਧੀ ਨੂੰ ਮਰਦ ਪ੍ਰਧਾਨ ਸਮਾਜ ਦੀਆਂ ਗੁੱਝੀਆਂ ਰਮਜ਼ਾਂ ਵੀ ਸਮਝਾ ਜਾਂਦੀ ਹੈ ਅਤੇ ਮਾਂ ਤੋਂ ਸਹੇਲੀ ਵੀ ਬਣ ਜਾਂਦੀ ਹੈਕਮਾਲ ਦੀ ਗੱਲ ਇਹ ਹੈ ਕਿ ਕਵਿਤਾ ਵਿਚ ਅਜਿਹਾ ਬਦਲਾਅ ਬਹੁਤ ਹੀ ਸਹਿਜ ਨਾਲ ਵਾਪਰਦਾ ਹੈਇਹ ਨਹੀਂ ਲੱਗਦਾ ਕਿ ਕੋਈ ਉਚੇਚ ਕੀਤਾ ਜਾ ਰਿਹਾ ਹੈਕਾਵਿ ਖੇਤਰ ਵਿਚ ਅਜਿਹੀ ਸੰਕੇਤਕ ਸ਼ੈਲੀ ਘੱਟ ਹੀ ਦੇਖਣ ਨੂੰ ਮਿਲਦੀ ਹੈ

ਮੇਰੇ ਵਿਚਾਰ ਅਨੁਸਾਰ ਇਸ ਕਾਵਿ ਸੰਗ੍ਰਹਿ ਦੀਆਂ ਪਹਿਲੀਆਂ ਕੁਝ ਕਵਿਤਾਵਾਂ ਇੱਕ ਲੜੀ ਨੂੰ ਹੀ ਅੱਗੇ ਤੋਰਦੀਆਂ ਹਨ। ‘ਗੁਰੂ’ ਤੋਂ ਸਿੱਖਿਅਤ ਇਨਸਾਨ ‘ਸਹਿਜ’ ਆਤਮਕ ਹੋ ਜਾਂਦਾ ਹੈ ਇੱਕ ਸਹਿਜ ਇਨਸਾਨ ਹੀ ਵਧੀਆ ਸਾਹਿਤ ਸਿਰਜਕ ਹੋ ਸਕਦਾ ਹੈ, ਇਸੇ ਲਈ ਤੀਜੇ ਨੰਬਰ ’ਤੇ ‘ਕਵਿਤਾ’ ਦਰਜ ਕੀਤੀ ਗਈ ਹੈਸਾਹਿਤਕ ਮੱਸ ਵਾਲਾ ਇਨਸਾਨ ਆਪਣੇ ਗਿਆਨ ਸੋਮਿਆਂ ਨੂੰ ਵਿਸ਼ਾਲਤਾ ਪ੍ਰਦਾਨ ਕਰਨ ਲਈ ‘ਯਾਤਰਾ’ ਤੇ ਤੁਰਦਾ ਹੈਯਾਤਰਾ ਤੋਂ ‘ਜ਼ਿੰਦਗੀ’ ਦੇ ਕਈ ਕੌੜੇ-ਮਿੱਠੇ ਤਜਰਬੇ ਹਾਸਲ ਹੁੰਦੇ ਹਨਉਸ ਨੂੰ ਪਤਾ ਚੱਲ ਜਾਂਦਾ ਹੈ ਕਿ ਇਹ ਜ਼ਿੰਦਗੀ ‘ਸੁਖੀ, ਦੁਖੀ, ਰੁਮਾਂਚਿਕ, ਐਬਸਰਡ ਕਿਸੇ ਤਰ੍ਹਾਂ ਦੀ ਵੀ ਹੋ ਸਕਦੀ ਹੈਅਜਿਹਾ ਸਾਹਿਤਕਾਰ ਹੀ ‘ਸੁਚੇਤ’ ਹੋ ਜਾਂਦਾ ਹੈਮੈਂ ਸਮਝਦਾ ਹਾਂ ਅਜਿਹੀ ਲੜੀ ਇੱਕ ਮੌਕਾ ਮੇਲ ਹੀ ਹੈ ਜਾਂ ਮੈਂ ਹੀ ਇਹਨਾਂ ਕੁਝ ਕਵਿਤਾਵਾਂ ਨੂੰ ਇੱਕ ਲੜੀ ਦੇ ਰੂਪ ਵਿਚ ਵਾਚਿਆ ਹੈਇਹ ਸਚਾਈ ਹੈ ਕਿ ਆਲੋਚਕ ਅਤੇ ਸਾਹਿਤਕਾਰ ਦੇ ਆਪਣੇ-ਆਪਣੇ ਮਾਪ ਦੰਡ ਹੁੰਦੇ ਹਨ, ਪਰ ਆਮ ਤੌਰ ’ਤੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਕਿਸੇ ਵੀ ਸਾਹਿਤਕ ਕਿਰਤ ਨੂੰ ਪਹਿਲਾਂ ਇੱਕ ਸੁਹਿਰਦ ਪਾਠਕ ਦੇ ਤੌਰ ’ਤੇ ਪੜ੍ਹਾਂ ਅਤੇ ਬਾਅਦ ਵਿਚ ਆਲੋਚਕ ਦੇ ਵਜੋਂ ਪਰਖਾਂ

ਇਸ ਕਾਵਿ ਸੰਗ੍ਰਹਿ ਦੀਆਂ ਬਹੁਤੀਆਂ ਕਵਿਤਾਵਾਂ ਭਾਵੇਂ ਆਕਾਰ ਪੱਖੋਂ ਛੋਟੀਆਂ ਹਨ, ਪਰ ਅਸਲ ਵਿਚ ਬਹੁਤ ਪਰਤੀ ਹਨਸਾਹਿਤ ਦੀ ਕੋਈ ਵੀ ਵਿਧਾ ਹੋਵੇ, ਹਰ ਲੇਖਕ ਹੀ ਵਿਸਥਾਰ ਵਿਚ ਜਾ ਕੇ ਆਪਣੇ ਭਾਵਾਂ ਨੂੰ ਪਾਠਕਾਂ ਤਕ ਪਹੁੰਚਾ ਸਕਦਾ ਹੈ, ਪਰ ਕਲਾਮਈ ਸਾਹਿਤ ਦੀ ਅਸਲੀ ਕਸਵੱਟੀ ਸੰਖੇਪ ਰਹਿੰਦੇ ਹੋਏ ਵੀ ਪਾਠਕਾਂ ਦੀ ਜਾਣਕਾਰੀ ਦੀ ਭੁੱਖ ਨੂੰ ਤ੍ਰਿਪਤ ਕਰਨਾ ਹੁੰਦਾ ਹੈਅਜਿਹਾ ਕ੍ਰਿਸ਼ਮਾ ਉਹੀ ਸਾਹਿਤਕਾਰ ਕਰ ਸਕਦਾ ਹੈ ਜਿਸ ਕੋਲ ਭਾਸ਼ਾ ਦਾ ਵਿਸਤ੍ਰਿਤ ਗਿਆਨ ਹੋਣ ਦੇ ਨਾਲ-ਨਾਲ ‘ਕੁੱਜੇ ਵਿਚ ਸਮੁੰਦਰ ਬੰਦ ਕਰਨ’ ਦੀ ਸਮਰੱਥਾ ਵੀ ਹੋਵੇਸ਼ਾਇਰਾ ਗਗਨ ਮੀਤ ਦੀ ਭਾਸ਼ਾ ’ਤੇ ਪਕੜ ਵੀ ਹੈ, ਕਾਵਿਕ ਵਿਧਾ ਦੀ ਸੋਝੀ ਵੀ ਹੈ, ਉਸ ਨੂੰ ਕਾਵਿਕ ਮਾਹੌਲ ਸਿਰਜਣਾ ਵੀ ਆਉਂਦਾ ਹੈ ਅਤੇ ਦੋ-ਦੋ, ਚਾਰ-ਚਾਰ ਅੱਖਰੀ ਕਾਵਿਕ ਸਤਰਾਂ ਨਾਲ ਪੂਰਾ ਦ੍ਰਿਸ਼ ਚਿਤਰਣ ਦੀ ਕਲਾ ਵੀ ਉਸ ਕੋਲ ਹੈਇਸ ਪੱਖੋਂ ਉਸ ਦੀਆਂ ਵੱਖ-ਵੱਖ ਕਵਿਤਾਵਾਂ ਦੀਆਂ ਹੇਠ ਲਿਖੀਆਂ ਸਤਰਾਂ ਨੂੰ ਦੇਖਿਆ ਜਾ ਸਕਦਾ ਹੈ:

ਜਦ ਸੂਰਜ ਦੀ/ਸੁਰਖੀ ਬਿੰਦੀ/ਮੱਥੇ ’ਤੇ ਚਮਕੇਗੀ/ਪੰਛੀ ਪਰ ਤੋਲਦੇ ਹੋਣਗੇ/ਵਿਹੜੇ ਵਿਚ/ਸਵੇਰ ਖਿਲਰ ਜਾਵੇਗੀ। (ਕਵਿਤਾ); ਉਹਨਾਂ ਦੀਆਂ/ਐਕਸ-ਰੇ ਕਰ ਰਹੀਆਂ ਅੱਖਾਂ/ਅੰਗ ਟਟੋਲਦੀਆਂ ਕੂਹਣੀਆਂ। (ਸੁਚੇਤ) ; ਉਂਗਲਾਂ ਦੇ ਟੱਚ ਨਾਲ/ਟਿੱਕ-ਟਿੱਕ ਕਰਦੇ ਅਹਿਸਾਸ/ਸਕ੍ਰੀਨ ਦੇ ਦੂਜੇ ਪਾਰ/ਚਮਕ ਉੱਠਦੇ। (ਵਰਚੁਅਲ ਜ਼ਿੰਦਗੀ) ; ਸਟੂਲ ’ਤੇ ਚੜ੍ਹ/ਸੰਤੁਲਨ ਬਣਾਉਂਦੀ/ਜਾਲੇ ਹਟਾਉਂਦੀ (ਸੰਤੁਲਨ) ਆਦਿ

ਉਸ ਦੀ ਕਾਵਿ ਸ਼ੈਲੀ ਦੀ ਖਾਸੀਅਤ ਇਹ ਹੈ ਕਿ ਉਸ ਦੀਆਂ ਕਵਿਤਾਵਾਂ ਦੇ ਕਈ ਸ਼ਬਦ ਸੂਝਵਾਨ ਪਾਠਕਾਂ ਦੇ ਦਿਮਾਗ ਵਿਚ ਘੁੰਮਦੇ ਰਹਿੰਦੇ ਹਨ ਕਿ ਉਹ ਕਹਿ ਕੀ ਗਈ ਹੈ। ‘ਗੁਜਾਰਿਸ਼’ ਕਵਿਤਾ ਦੀਆਂ ਇਹ ਸਤਰਾਂ- “ਬਚਪਨ ’ਚ/ਗੁਆਚੀਆਂ ਗੇਂਦਾਂ/ਜ਼ਹਿਨ ’ਚ/ਆਣ ਵੱਜਦੀਆਂ ਨੇ” ਇੱਥੇ ਪਾਠਕ ਸੋਚੀਂ ਪੈ ਜਾਂਦਾ ਹੈ ਕਿ ਕੀ ਅਸਲ ਵਿਚ ਹੀ ‘ਗੇਂਦਾ’ ਦੀ ਗੱਲ ਕੀਤੀ ਗਈ ਜਾਂ ਗੇਂਦ ਸ਼ਬਦ ਕਿਸੇ ਹੋਰ ਚੀਜ਼ ਦਾ ਪ੍ਰਤੀਕ ਹੈਇਸ ਕਵਿਤਾ ਵਿਚ ਉਹ ਬਜ਼ੁਰਗਾਂ ਸੰਬੰਧੀ ਗੱਲ ਕਰਦੀ ਕਹਿੰਦੀ ਹੈ ਕਿ ਬਜ਼ੁਰਗਾਂ ਤੋਂ ਉਹਨਾਂ ਦੀ ਤਬੀਅਤ ਬਾਰੇ ਹੀ ਨਾ ਪੁੱਛਿਆ ਜਾਵੇ, ਬਲਕਿ ਉਹਨਾਂ ਦੇ ਪਸੰਦੀਦਾ ਰੰਗਾਂ, ਪਸੰਦੀਦਾ ਪਕਵਾਨਾਂ ਦੀ ਗੱਲ ਕੀਤੀ ਜਾਵੇ, ਉਹਨਾਂ ਕੋਲੋਂ ਉਹਨਾਂ ਦੇ ਨਿੱਕੇ ਨਿੱਕੇ ਕਿੱਸਿਆਂ ਬਾਰੇ ਪੁੱਛਿਆ ਜਾਵੇ। ‘ਖੰਡਿਤ’ ਕਵਿਤਾ ਵੀ ਇਸੇ ਸ਼੍ਰੇਣੀ ਵਿਚ ਆਉਂਦੀ ਹੈ। (ਖੰਡਾਂ ਵਿਚ/ਜਿਊਂਦੇ/ਸਾਲਮ ਹੋਣੋ/ਰਹਿ ਗਏ)ਅਸਲ ਵਿਚ ਪਾਠਕ ਜਿਸ ਵੀ ਸਾਹਿਤਕ ਰਚਨਾ ਨੂੰ ਪੜ੍ਹਨ ਉਪਰੰਤ ਉਸ ਸੰਬੰਧੀ ਕੁਝ ਨਾ ਕੁਝ ਸੋਚਦਾ ਰਹਿੰਦਾ ਹੈ ਤਾਂ ਉਹ ਸਾਹਿਤਕ ਕਿਰਤ ਥਿਰ ਜੀਵੀ ਹੋ ਜਾਂਦੀ ਹੈ। ‘ਕੰਧਾਂ’ ਕਵਿਤਾ ਦੀਆਂ ਇਹ ਸਤਰਾਂ-‘ਕੰਧਾਂ/ਚੁੱਪ ਖਲੋਤੀਆਂ/ਵਿਚਾਰ ਸੁੰਗੜ ਗਏ’ ਸਾਡੇ ਅਜੋਕੇ ਘਰੇਲੂ ਹਾਲਾਤ ਦੀ ਯਥਾਰਥਿਕ ਤਸਵੀਰ ਹੈ। ‘ਸਹਿਜੇ ਸਹਿਜੇ ਤੁਰ’ ਕਾਵਿ ਸੰਗ੍ਰਹਿ ਦੀਆਂ ਕਈ ਕਵਿਤਾਵਾਂ ਇਸੇ ਸ਼੍ਰੇਣੀ ਵਿਚ ਆਉਂਦੀਆਂ ਹਨ (ਕੰਧਾਂ, ਮਰਦਾਨਗੀ, ਬੈਨਡਿਟ ਕਵੀਨ, ਬਲਾਤਕਾਰ, ਪੈਲਾਂ ਆਦਿ।)

ਆਮ ਤੌਰ ’ਤੇ ਕਿਹਾ ਜਾਂਦਾ ਹੈ ਕਿ ਇੱਕ ਔਰਤ ਹੀ ਔਰਤ ਦੇ ਵਲਵਲਿਆਂ ਨੂੰ ਭਲੀ ਭਾਂਤ ਸਮਝ ਸਕਦੀ ਹੈ ਅਤੇ ਪ੍ਰਗਟਾ ਵੀ ਸਕਦੀ ਹੈਇਹ ਕਥਨ ਬਿਲਕੁਲ ਠੀਕ ਹੈਪ੍ਰਸਤੁਤ ਕਾਵਿ ਸੰਗ੍ਰਹਿ ਦੀਆਂ ਕਈ ਕਵਿਤਾਵਾਂ ਵਿਚ ਗਗਨ ਨੇ ਔਰਤ ਦੇ ਅੰਦਰੂਨੀ ਭਾਵਾਂ ਨੂੰ ਕਲਾਤਮਕ ਸ਼ਬਦਾਂ ਵਿਚ ਰੂਪਮਾਨ ਕੀਤਾ ਹੈਇਸ ਪੱਖੋਂ ਉਸ ਦੀ ਕਵਿਤਾ ‘ਹੁਣ ਆਵੀਂ’ ਦੀਆਂ ਵੀਹ ਦੀਆਂ ਵੀਹ ਸਤਰਾਂ ਦੀ ਹੀ ਉਦਾਹਰਣ ਦਿੱਤੀ ਜਾ ਸਕਦੀ ਹੈਹਰ ਜਵਾਨ ਲੜਕੀ ਦੀ ਇਹ ਦਿਲੀ ਤਮੰਨਾ ਹੁੰਦੀ ਹੈ ਕਿ ਉਸ ਦੀ ਜ਼ਿੰਦਗੀ ਵਿਚ ਆਉਣ ਵਾਲਾ ਮਰਦ ਸਿਰਫ ‘ਸੁਪਨਿਆਂ ਦੀ ਬੁੱਕਲ ਮਾਰ ਕੇ’ ਨਾ ਆਵੇ, ਉਹ ‘ਪਾਰਦਰਸ਼ੀ ਮਨ’ ਵਾਲਾ ਹੋਵੇ ਅਤੇ ਸਭ ਤੋਂ ਵੱਧ ‘ਮਖਮਲੀ ਹੱਥਾਂ ਦੀ ਛੋਹ’ ਦੀ ਆਸ ਰੱਖਣ ਵਾਲਾ ਨਾ ਹੋਵੇ ਸਗੋਂ ‘ਪੈਰਾਂ ਨਾਲ ਪੈਰ ਮਿਲਾਉਣ’ ਵਾਲਾ ਹੋਵੇਅਸਲ ਵਿਚ ਹਰ ਔਰਤ ਚਾਹੁੰਦੀ ਹੈ ਕਿ ਉਸ ਦਾ ਹਮਸਫਰ ਸਾਫ ਦਿਲ ਵਾਲਾ, ਉਸ ਦੇ ਨਾਲ ਮਿਲ ਕੇ ਚੱਲਣ ਵਾਲਾ ਹੋਵੇ, ਭਾਵ ਜ਼ਿੰਦਗੀ ਦੇ ਸਫਰ ਦਾ ਹਮਰਾਜ ਨਾ ਕਿ ਬਾਹਰੀ ਚਮੜੀ ਦਾ ਚਾਹਵਾਨ। ‘ਬੈਨਡਿਟ ਕਵੀਨ’ ਕਵਿਤਾ ਇੱਕ ਹੋਰ ਸੁਖਮ ਭਾਵੀ ਕਵਿਤਾ ਹੈ ਜਿਸ ਵਿਚ ਫੂਲਾਂ ਦੇਵੀ ਦੀ ਜ਼ਿੰਦਗੀ ਵਿਚ ਵਾਪਰੇ ਦੁਖਾਂਤ ਨੂੰ ਪ੍ਰਸਤੁਤ ਕੀਤਾ ਗਿਆ ਹੈਗਗਨ ਨੇ ਆਪਣੇ ਕਾਵਿਕ ਬਿਰਤਾਂਤ ਵਿਚ ਸਾਡੇ ਸਮਾਜ ਦੇ ਇੱਕ ਹਿੱਸੇ ਵੱਲੋਂ ਔਰਤਾਂ ਨੂੰ ਮੂਲ ਰੂਪ ਵਿਚ ਹੀ ਘਟੀਆ ਮੰਨਣ ਦੀ ਕੋਝੀ ਪ੍ਰਥਾ ਦਾ ਖੰਡਨ ਕੀਤਾ ਹੈਫੂਲਾਂ ਦੇਵੀ ਦਾ ਤਾਂ ਇਹ ਦੁਖਾਂਤ ਸੀ ਕਿ ਉਹ ਤਾਂ ਸੀ ਵੀ ਅਖੌਤੀ ਦਲਿਤ ਸ਼੍ਰੇਣੀ ਵਿਚੋਂਇਸ ਲਈ ਹੀ ਕਵਿੱਤਰੀ ਨੇ ਉਸ ਨੂੰ ‘ਦਲਿਤਾਂ ਦੀ ਵੀ ਦਲਿਤ’ ਕਹਿ ਕੇ ਸਾਡੇ ਸਮਾਜ ’ਤੇ ਵਿਅੰਗ ਕੱਸਿਆ ਹੈਅੱਗੇ ਜਾ ਕੇ ਲਿਖਿਆ ਹੈ “ਜਿਸ ਨੂੰ ਸਿਰਫ/ਯੋਨੀ ਵਿੱਚ ਵੱਟ ਦਿੱਤਾ ਗਿਆ” ਇਹਨਾਂ ਸਤਰਾਂ ਤੋਂ ਵੀ ਸਮਾਜ ਦੇ ਉੱਚ ਵਰਗ ਦੀ ਕਾਮੁਕ ਰੁਚੀ ਦਾ ਪਾਜ ਉਘਾੜਿਆ ਹੈਅਜਿਹੇ ਸਮਾਜ ਤੋਂ ਬਦਲਾ ਲੈਣ ਵਾਲੀ ਫੂਲਾਂ ਦੇਵੀ ਦੀ ਬਹਾਦਰੀ ਨੂੰ ਪੇਸ਼ ਕਰਦੀਆਂ ਕਵਿਤਾ ਦੀਆਂ ਇਹ ਸਤਰਾਂ ਵਿਸ਼ੇਸ਼ ਜ਼ਿਕਰ ਦੀ ਮੰਗ ਕਰਦੀਆਂ ਹਨ- “ਬਾਹਾਂ ਵਿਚ ਵੰਗਾਂ ਨਹੀਂ/ਬਲਕਿ/ਹੱਥਾਂ ਵਿਚ ਬੰਦੂਕ ਹੀ ਸ਼ੋਭਦੀ ਹੈ” ਇਸ ਕਾਵਿ ਸੰਗ੍ਰਹਿ ਦੀ ਕਵਿਤਾ ‘ਸਮਰਪਣ’ ਵਿਚ ਵੀ ਔਰਤ ਦੇ ਅੰਦਰੂਨੀ ਵਲਵਲਿਆਂ ਨੂੰ ਕਾਵਿਕ ਭਾਸ਼ਾ ਵਿਚ ਪੇਸ਼ ਕੀਤਾ ਹੈ-‘ਜਦੋਂ ਕੋਈ ਔਰਤ/ਆਪਣੀ ਦੇਹ/ਅਰਪਣ ਕਰਦੀ ਹੈ/ਤਾਂ ਕੇਵਲ ਦੇਹ ਨਹੀਂ/ਦੇਹ ਵਿਚ/ਧੜਕਦਾ ਦਿਲ ਵੀ/ਅਰਪਣ ਕਰਦੀ ਹੈ’ ਅਜਿਹੀ ਕਾਵਿਕ ਪ੍ਰਵੀਨਤਾ ਹਰ ਇੱਕ ਨੂੰ ਨਸੀਬ ਨਹੀਂ ਹੁੰਦੀਇਸ ਨੂੰ ਨਿਰਸੰਦੇਹ ਕੁਦਰਤੀ ਰੁਚੀ ਹੀ ਕਿਹਾ ਜਾ ਸਕਦਾ ਹੈ

ਇਸੇ ਤਰ੍ਹਾਂ ‘ਬਲਾਤਕਾਰ’ ਕਵਿਤਾ ਵਿਚ ਜਦੋਂ ਉਹ ਲਿਖਦੀ ਹੈ- “ਬਲਾਤਕਾਰ/ਜਿਸਮ ਦਾ ਹੀ ਨਹੀਂ ਹੁੰਦਾ/ਭਾਵਾਂ ਦਾ/ਅਹਿਸਾਸਾਂ ਦਾ/ਅਤੇ/ਸੋਚਾਂ ਦਾ ਹੁੰਦਾ ਹੈ” ਤਾਂ ਪਤਾ ਲਗਦਾ ਹੈ ਕਿ ਮਰਦ/ਮਰਦਾਂ ਵੀ ਹਵਸ ਦਾ ਸ਼ਿਕਾਰ ਹੋਈ ਮਜ਼ਲੂਮ ਔਰਤ ਉਹਨਾਂ ਦੁਖਦ ਪਲਾਂ ਦਾ ਬੋਝ ਤਾ-ਉਮਰ ਚੁੱਕੀ ਫਿਰਦੀ ਹੈ

ਗਗਨ ਮੀਤ ਨੇ ਸਾਹਿਤ ਵਿਚ ‘ਵਾਦ’ ਅਤੇ ‘ਇਜ਼ਮ’ ਵਰਗੇ ਦਿਖਾਵੇ ਦੇ ਤੌਰ ’ਤੇ ਵਰਤੇ ਜਾਣ ਦੇ ਪ੍ਰਚਲਨ ਨੂੰ ਵੀ ਨਿੰਦਿਆ ਹੈ। ‘ਪੈਲਾਂ’ ਕਵਿਤਾ ਵਿਚ ਉਹ ਲਿਖਦੀ ਹੈ, “ਕੋਈ ‘ਵਾਦ’ ਦੀ ਬੁਰਕੀ/ਕੋਈ ‘ਇਜ਼ਮ’ ਦੀ ਚੂਰੀ/ਦਮਘੋਟੂ ਹੋ ਜਾਵੇ/ਇਹ ਚਗਲੇ ਵਿਚਾਰ” ਇਸ ਤਰੀਕੇ ਨਾਲ ਉਸ ਨੇ ਦਿਖਾਵੇ ਦੇ ‘ਸਾਹਿਤਕ ਵਾਦਾਂ’ ਅਤੇ ਪੱਛਮੀ ਸਾਹਿਤ ਦੀ ਦੇਖਾ ਦੇਖੀ ਪੰਜਾਬੀ ਸਾਹਿਤ ਵਿਚ ਵੱਖ-ਵੱਖ ‘ਇਜ਼ਮਾ’ ਦੇ ਰੋਲ-ਘਚੋਲੇ ਵਿਰੁੱਧ ਆਪਣਾ ਫਤਵਾ ਸੁਣਾ ਕੇ ਸਾਹਿਤਕ ਦਲੇਰੀ ਦਿਖਾਈ ਹੈ

ਗਗਨ ਦੀ ਇਸ ਗੱਲ ਤੋਂ ਵੀ ਪ੍ਰਸ਼ੰਸਾ ਕਰਨੀ ਬਣਦੀ ਹੈ ਕਿ ਉਸ ਨੇ ਬੀਤੇ ਸਮੇਂ ਦੀਆਂ ਕੁਝ ਅਜਿਹੀਆਂ ਘਟਨਾਵਾਂ ਨੂੰ, ਜਿਨ੍ਹਾਂ ਨੇ ਸਾਡੇ ਦੇਸ਼ ਵਿਚ ਇਨਸਾਨੀਅਤ ਦਾ ਸਿਰ ਨੀਵਾਂ ਕੀਤਾ, ਨੂੰ ਕਾਵਿਕ ਸ਼ੈਲੀ ਵਿਚ ਪ੍ਰਗਟਾਉਣ ਦਾ ਸਫਲ ਯਤਨ ਕੀਤਾ ਹੈ। ‘ਮਰਦਾਨਗੀ’ ਅਜਿਹੀ ਹੀ ਕਵਿਤਾ ਹੈਅਜਿਹੀ ਪੇਸ਼ਕਾਰੀ ਨੂੰ ਉਸ ਦੀ ਵਿਅੰਗਮਈ ਸ਼ੈਲੀ ਨੇ ਹੋਰ ਉਭਾਰਿਆ ਹੈ (ਅਜੇ ਮੈਂ/ਤੁਹਾਡੀ ਮਰਦਾਨਗੀ ਦੇ ਗੱਲ ਪੈਣ ਵਾਲੇ/ਤਗਮਿਆਂ ਦੀ ਗਿਣਤੀ ਕਰਨੀ ਹੈ)ਇਹ ਦਿਲ ਨੂੰ ਟੁੰਬਣ ਵਾਲੀ ਕਾਵਿ ਕਿਰਤ ਹੈ

ਅਜਿਹੇ ਭੈੜੇ ਵਰਤਾਰਿਆਂ ਦੇ ਨਾਲ-ਨਾਲ ਉਸ ਨੇ ਆਸ਼ਾਵਾਦੀ, ਇਨਸਾਨ ਨੂੰ ਪ੍ਰੇਰਿਤ ਕਰਨ ਵਾਲੇ ਵਿਸ਼ਿਆਂ ਨੂੰ ਵੀ ਆਪਣੀ ਕਵਿਤਾ ਵਿਚ ਥਾਂ ਪੁਰ ਥਾਂ ਪ੍ਰਗਟਾਇਆ ਹੈ। ‘ਹੁੰਮਸ’ ਕਵਿਤਾ ਦੀਆਂ ਇਹ ਸਤਰਾਂ “ਭਿੱਜੇ ਖੰਭਾਂ ਸੰਗ ਵੀ/ਪੰਛੀ/ਉੱਡਣ ਦਾ/ ਹੌਸਲਾ ਨਹੀਂ ਛੱਡਦੇ

‘ਸਹਿਜੇ ਸਹਿਜੇ ਤੁਰ’ ਕਾਵਿ ਸੰਗ੍ਰਹਿ ਦੀ ਆਖਰੀ ਕਵਿਤਾ ‘ਅਰਦਾਸ’ ਦੀਆਂ ਅੰਤਿਮ ਸਤਰਾਂ ਹਨ- “ਸ਼ਬਦਾਂ ਸੰਗ/ਪੌਣਾਂ ਵਿੱਚ ਰਲ/ਦੁਆਵਾਂ ਦਾ ਚੌਰ ਕਰੀਏ

ਸੱਚਮੁੱਚ ਹੀ ਗਗਨ ਮੀਤ ਦੀ ਕਾਵਿ ਕਲਾ ਲਈ ਦੁਆ ਕਰਨੀ ਬਣਦੀ ਹੈ ਕਿ ਉਹ ਆਉਣ ਵਾਲੇ ਸਮੇਂ ਵਿਚ ਆਪਣੇ ਕਾਵਿਕ ਵਲਵਲਿਆਂ ਦਾ ਕਲਾਤਮਕ ਪ੍ਰਗਟਾ ਕਰਦੀ ਹੋਈ ਪੰਜਾਬੀ ਕਾਵਿ ਜਗਤ ਨੂੰ ਸ਼ਿੰਗਾਰਦੀ ਰਹੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3561)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.) 

About the Author

ਰਵਿੰਦਰ ਸਿੰਘ ਸੋਢੀ

ਰਵਿੰਦਰ ਸਿੰਘ ਸੋਢੀ

Richmond, British Columbia, Canada)
Phone: (604-369-2371)
Email: (
ravindersodhi51@gmail.com)

More articles from this author