GurmitPalahi7ਜਨਰਲ ਸਕੱਤਰ ਰਹੇ ਬੁਤਰਸ ਘਾਲੀ ਮੁਤਾਬਿਕ “ਵੀਟੋ ਸ਼ਕਤੀ” ਵਾਲੇ ਦੇਸ਼ ਸੰਯੁਕਤ ਰਾਸ਼ਟਰ ਨੂੰ ਆਪਣੇ ਢੰਗ ਨਾਲ ...
(31 ਦਸੰਬਰ 2023)
ਇਸ ਸਮੇਂ ਪਾਠਕ: 272.


ਰੂਸ-ਯੂਕਰੇਨ ਅਤੇ ਇਜ਼ਰਾਈਲ-ਫਲਸਤੀਨ ਜੰਗ ਵਿੱਚ ਹੁਣ ਤਕ ਹਜ਼ਾਰਾਂ ਬੇਗੁਨਾਹ ਲੋਕ ਮਾਰੇ ਜਾ ਚੁੱਕੇ ਹਨ
, ਪਰ ਜੰਗ ਰੋਕਣ ਲਈ ਅਤੇ ਸ਼ਾਂਤੀ ਬਹਾਲ ਕਰਨ ਲਈ ਯੂ.ਐੱਨ.ਓ. ਦੀ ਕੋਈ ਭੂਮਿਕਾ ਨਜ਼ਰ ਨਹੀਂ ਆ ਰਹੀ ਸੰਯੁਕਤ ਰਾਸ਼ਟਰ ਚਾਰਟਰ ਦੀ ਧਾਰਾ ਇੱਕ ਵਿੱਚ ਕਿਹਾ ਗਿਆ ਹੈ ਕਿ ਇਸ ਵਿਸ਼ਵੀ ਸੰਗਠਨ ਦਾ ਮੁੱਖ ਕੰਮ ਦੁਨੀਆ ਵਿੱਚ ਸ਼ਾਂਤੀ ਸਥਾਪਿਤ ਕਰਨਾ ਹੈਜੇਕਰ ਕਦੀ ਦੋ ਦੇਸ਼ਾਂ ਵਿਚਕਾਰ ਕੋਈ ਝਗੜਾ ਹੋ ਜਾਵੇ ਤਾਂ ਅੰਤਰਰਾਸ਼ਟਰੀ ਕਾਨੂੰਨ ਦੀ ਸਹਾਇਤਾ ਨਾਲ ਉਸ ਨੂੰ ਸ਼ਾਂਤੀਪੂਰਵਕ ਹੱਲ ਕਰਨ ਲਈ ਯੂ.ਐੱਨ.ਓ. ਪ੍ਰਤੀਬੱਧ ਹੈ

ਯੂ.ਐੱਨ.ਓ. ਦੇ ਮੌਜੂਦਾ ਹਾਲਾਤ ਨੂੰ ਵੇਖਦਿਆਂ ਪਿਛਲੇ ਦਿਨੀਂ ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਨੇ ਤਾਂ ਇਜ਼ਰਾਈਲ-ਫਲਸਤੀਨ ਜੰਗ ਲਈ ਯੂ.ਐੱਨ.ਓ. ਨੂੰ ਹੀ ਜ਼ਿੰਮੇਵਾਰ ਠਹਿਰਾ ਦਿੱਤਾ ਹੈਉਸ ਤੋਂ ਪਹਿਲਾਂ ਯੂ.ਐੱਨ.ਓ. ਦੀ ਭੂਮਿਕਾ ਉੱਤੇ ਸਵਾਲ ਉਠਾਉਂਦਿਆਂ ਯੂਕਰੇਨ ਦੇ ਰਾਸ਼ਟਰਪਤੀ ਜੇਲੈਂਸਕੀ ਨੇ ਤਾਂ ਯੂ.ਐੱਨ.ਓ. ਬਾਰੇ ਕਿਹਾ ਕਿ ਇਸ ਸੰਸਥਾ ਦਾ ਹੁਣ ਦੁਨੀਆ ਦੇ ਦੇਸ਼ਾਂ ਉੱਤੇ ਕੋਈ ਪ੍ਰਭਾਵ ਹੀ ਨਹੀਂ ਰਿਹਾ ਉਹਨਾਂ ਨੇ ਤਾਂ ਯੂ.ਐੱਨ.ਓ. ਵਿੱਚ ਬੈਠੇ ਲੋਕਾਂ ਨੂੰ ਝੂਠੇ ਕਿਹਾ, ਜਿਹੜੇ ਕਈ ਦੇਸ਼ਾਂ ਦੇ ਗਲਤ ਕੰਮਾਂ ਨੂੰ ਵੀ ਜਾਇਜ਼ ਠਹਿਰਾਉਂਦੇ ਹਨ

ਯਾਦ ਰਹੇ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ਵਿੱਚ ਅਮਰੀਕਾ, ਚੀਨ, ਰੂਸ, ਫਰਾਂਸ ਅਤੇ ਬਰਤਾਨੀਆ ਸਥਾਈ ਮੈਂਬਰ ਹਨ, ਜਿਹਨਾਂ ਕੋਲ ਵੀਟੋ ਸ਼ਕਤੀ ਹੈ ਅਤੇ ਇਸਦੇ ਰਾਹੀਂ ਉਹ ਕਿਸੇ ਵੀ ਮਾਮਲੇ ਨੂੰ ਰੋਕ ਸਕਦੇ ਹਨ

ਦੂਜੇ ਵਿਸ਼ਵ ਯੁੱਧ ਦੇ ਬਾਅਦ 1945 ਵਿੱਚ ਵਿਸ਼ਵ ਸ਼ਾਂਤੀ ਸਥਾਪਿਤ ਕਰਨ ਅਤੇ ਅੱਗੋਂ ਵੀ ਬਣਾਈ ਰੱਖਣ ਲਈ ਯੂ.ਐੱਨ.ਓ. (ਸੰਯੁਕਤ ਰਾਸ਼ਟਰ ਸੰਘ) ਦੀ ਸਥਾਪਨਾ ਹੋਈ ਸੀਮੁੱਢ ਵਿੱਚ ਇਸਦੇ 50 ਮੈਂਬਰ ਸਨ ਪਰ ਹੁਣ ਇਹਨਾਂ ਮੈਂਬਰਾਂ ਦੀ ਗਿਣਤੀ 193 ਪੁੱਜ ਚੁੱਕੀ ਹੈ। ਇੱਥੇ ਇਹ ਦੱਸਣਾ ਬਣਦਾ ਹੈ ਕਿ ਯੂ.ਐੱਨ.ਓ. ਇੱਕ ਅੰਤਰ-ਸਰਕਾਰੀ ਸੰਗਠਨ ਹੈਇਸ ਕੋਲ ਆਪਣੀ ਕੋਈ ਫੌਜ ਨਹੀਂ ਹੈ, ਪਰ ਸੁਰੱਖਿਆ ਪ੍ਰੀਸ਼ਦ ਦੇ ਮੈਂਬਰ ਦੇਸ਼ਾਂ ਦੀਆਂ ਫੌਜਾਂ ਨੂੰ ਵਿਸ਼ਵ ਸ਼ਾਂਤੀ ਲਈ ਦੂਜੇ ਦੇਸ਼ਾਂ ਵਿੱਚ ਤਾਇਨਾਤ ਕਰਨ ਦਾ ਇਸ ਕੋਲ ਹੱਕ ਹੈ

ਯੂ.ਐੱਨ.ਓ. ਦੀ ਸਥਾਪਨਾ ਨੂੰ 78 ਸਾਲ ਹੋ ਚੁੱਕੇ ਹਨਇਸ ਸਮੇਂ ਦੌਰਾਨ ਦੁਨੀਆ ਨੇ ਕਈ ਭਿਅੰਕਰ ਜੰਗਾਂ ਵੇਖੀਆਂ ਹਨ। ਲੇਕਿਨ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ਇਹਨਾਂ ਜੰਗਾਂ ਅਤੇ ਇਹਨਾਂ ਵਿੱਚ ਹੋਈ ਲੱਖਾਂ ਲੋਕਾਂ ਦੀ ਮੌਤ ਨੂੰ ਨਹੀਂ ਰੋਕ ਸਕੀਇਸ ਸੰਗਠਨ ਦੀ ਸ਼ੁਰੂਆਤ ਤੋਂ 10 ਵਰ੍ਹੇ ਬਾਅਦ ਹੀ ਅਮਰੀਕਾ ਅਤੇ ਵੀਅਤਨਾਮ ਦੀ ਜੰਗ ਹੋਈ ਜਿਹੜੀ ਲਗਭਗ ਇੱਕ ਦਹਾਕਾ ਚੱਲੀਇਸ ਵਿੱਚ ਵੀਅਤਨਾਮ ਦੇ ਲਗਭਗ 20 ਲੱਖ ਲੋਕ ਅਤੇ ਅਮਰੀਕਾ ਦੇ 95 ਹਜ਼ਾਰ ਸੈਨਿਕ ਮਾਰੇ ਗਏ ਜਦਕਿ 30 ਲੱਖ ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋਏਪਰ ਸੰਯੁਕਤ ਰਾਸ਼ਟਰ ਉਸ ਨੂੰ ਰੋਕਣ ਲਈ ਕੁਝ ਵੀ ਨਹੀਂ ਸੀ ਕਰ ਸਕਿਆ

ਸਾਲ 1980 ਵਿੱਚ ਇਰਾਨ ਇਰਾਕ ਦੀ ਜੰਗ ਹੋਈ। ਇਹ ਭਿਅੰਕਰ ਜੰਗ 8 ਸਾਲ ਚੱਲੀਇਰਾਨ ਨੇ ਇਸ ਵਿੱਚ ਰਸਾਇਣਕ ਬੰਬ ਦੀ ਵਰਤੋਂ ਕੀਤੀ ਅਤੇ ਜੰਗ ਵਿੱਚ ਦੋਵਾਂ ਦੇਸ਼ਾਂ ਦੇ 10 ਲੱਖ ਲੋਕ ਮਾਰੇ ਗਏ ਸਨ ਪਰ ਇਸ ਜੰਗ ਨੂੰ ਰੋਕਣ ਲਈ ਵੀ ਯੂ.ਐੱਨ.ਓ. ਬੇਵੱਸ ਰਹੀ 1994 ਵਿੱਚ ਅਫਰੀਕੀ ਦੇਸ਼ ਰਵਾਂਡਾ ਵਿੱਚ ਬਹੁ ਸੰਖਿਅਕ ਹੁਤੂ ਸਮੁਦਾਏ ਨੇ ਘੱਟ ਗਿਣਤੀ ਟੁਟਸੀ ਸਮੁਦਾਏ ’ਤੇ ਹਮਲਾ ਕੀਤਾਇਹ ਜਾਤੀ ਸੰਘਰਸ਼ 100 ਦਿਨ ਚੱਲਿਆਇਸ ਵਿੱਚ 10 ਲੱਖ ਲੋਕਾਂ ਦੀ ਮੌਤ ਹੋ ਗਈਯੂ.ਐੱਨ.ਓ. ਇਸ ਨੂੰ ਰੋਕਣ ਵਿੱਚ ਅਸਫਲ ਰਿਹਾ

1992 ਵਿੱਚ ਯੂਗੋਸਲਾਵੀਆ ਦੀ ਵੰਡ ਦੇ ਬਾਅਦ ਸਰਵ ਸੁਮਦਾਏ ਅਤੇ ਮੁਸਲਿਮ ਸੁਮਦਾਏ ਵਿਚਕਾਰ ਨਵੇਂ ਰਾਸ਼ਟਰ ਨੂੰ ਲੈ ਕੇ ਝਗੜਾ ਸ਼ੁਰੂ ਹੋਇਆਇਸ ਵਿਵਾਦ ਵਿੱਚ ਬਚੋਲੀਏ ਦੀ ਭੂਮਿਕਾ ਨਿਭਾਉਣ ਵਿੱਚ ਸੰਯੁਕਤ ਰਾਸ਼ਟਰ ਕਾਮਯਾਬ ਨਾ ਹੋਇਆ। ਸਿੱਟੇ ਵਜੋਂ ਸਰਵ ਸੈਨਾ ਨੇ 8 ਹਜ਼ਾਰ ਮੁਸਲਮਾਨਾਂ ਨੂੰ ਮਾਰ ਮੁਕਾਇਆਬੋਸਨੀਆ ਦੀ ਇਸ ਘਰੇਲੂ ਜੰਗ ਨੂੰ ਰੋਕਣ ਅਤੇ ਸਥਿਤੀ ਕਾਬੂ ਕਰਨ ਲਈ ਆਖ਼ਿਰਕਾਰ ਨਾਟੋ ਦੇਸ਼ਾਂ ਨੂੰ ਹੀ ਆਪਣੀ ਫੌਜ ਉਤਾਰਨੀ ਪਈ

1947 ਵਿੱਚ ਭਾਰਤ ਦੇਸ਼ ਦੀ ਵੰਡ ਵੇਲੇ ਪੰਜਾਬ ਅਤੇ ਬੰਗਾਲ ਵਿੱਚ ਲੱਖਾਂ ਲੋਕ ਮਾਰੇ ਗਏ। ਇਸ “ਫਿਰਕੂ ਜੰਗ” ਨੇ ਭਿਅੰਕਰ ਤਬਾਹੀ ਇਸ ਖਿੱਤੇ ਵਿੱਚ ਮਚਾਈਉਸ ਵੇਲੇ ਯੂ.ਐੱਨ.ਓ. ਦੀ ਭੂਮਿਕਾ ਕੀ ਸੀ?

ਸੰਯੁਕਤ ਰਾਸ਼ਟਰ ਆਪਣੇ ਮੈਂਬਰ ਦੇਸ਼ਾਂ ਤੋਂ ਹਰ ਸਾਲ ਕਰੋੜਾਂ ਰੁਪਏ ਦਾ ਚੰਦਾ ਲੈਂਦਾ ਹੈ। ਇਸਦਾ ਸਲਾਨਾ ਬੱਜਟ 2321 ਕਰੋੜ ਰੁਪਏ ਦਾ ਹੈ, ਪਰ ਇਹ ਦੁਨੀਆ ਭਰ ਵਿੱਚ ਵਾਪਰੀਆਂ ਜੰਗਾਂ ਜਾਂ ਗ੍ਰਹਿ ਯੁੱਧਾਂ ਵਿੱਚ ਕੁਝ ਵੀ ਨਹੀਂ ਕਰ ਸਕਿਆ

2023 ਦੇ ਅੰਕੜੇ ਵੇਖੋ। ਕੁਲ 137 ਮੈਂਬਰ ਦੇਸ਼ਾਂ ਨੇ ਯੂ.ਐੱਨ.ਓ. ਨੂੰ ਚੰਦਾ ਦਿੱਤਾ ਅਤੇ ਸਭ ਤੋਂ ਵੱਧ ਚੰਦਾ ਅਮਰੀਕਾ ਤੋਂ ਇਸ ਨੂੰ ਮਿਲਿਆਭਾਰਤ ਨੇ ਵੀ ਲਗਭਗ 24 ਕਰੋੜ ਰੁਪਏ ਦਾ ਯੋਗਦਾਨ ਦਿੱਤਾ, ਜੋ ਸੰਯੁਕਤ ਰਾਸ਼ਟਰ ਦੇ ਕੁਲ ਬੱਜਟ ਦੇ ਇੱਕ ਫ਼ੀਸਦੀ ਤੋਂ ਜ਼ਿਆਦਾ ਹੈ

ਇੰਨੇ ਵੱਡੇ ਭਾਰੀ ਭਰਕਮ ਬੱਜਟ ਵਾਲੀ ਇਹ ਸੰਸਥਾ ਦੇ ਕੰਮ ਕਾਜ ਉੱਤੇ ਸਵਾਲ ਉੱਠ ਰਹੇ ਹਨਇਸ ਸੰਸਥਾ ਨੂੰ ਚਿੱਟਾ ਹਾਥੀ ਜਾਂ ਬਿਨਾਂ ਜਵਾੜ੍ਹਿਆਂ ਤੋਂ ਸ਼ੇਰ ਦਾ ਖਿਤਾਬ ਮਿਲ ਰਿਹਾ ਹੈਬਰਤਾਨੀਆ ਦੇ ਟਿਪਣੀਕਾਰ ਨੀਲ ਗਾਰਡਨਰ ਅਨੁਸਾਰ ਸੰਯੁਕਤ ਰਾਸ਼ਟਰ ਇਹੋ ਜਿਹੀ ਦਿਸ਼ਾਹੀਨ ਸੰਸਥਾ ਬਣ ਚੁੱਕੀ ਹੈ, ਜੋ 21ਵੀਂ ਸਦੀ ਦੇ ਹਿਸਾਬ ਨਾਲ ਕੰਮ ਨਹੀਂ ਕਰ ਰਹੀ ਅਤੇ ਇਹ ਲਗਾਤਾਰ ਨਾਕਾਮ ਹੋ ਰਹੀ ਹੈਉਸ ਅਨੁਸਾਰ ਇਸਦੀ ਅਸਫਲਤਾ ਦਾ ਮੁੱਖ ਕਾਰਨ ਕਮਜ਼ੋਰ ਲੀਡਰਸ਼ਿੱਪ ਹੈ, ਜੋ ਸਹੀ ਸਮੇਂ ’ਤੇ ਸਹੀ ਫੈਸਲਾ ਨਹੀਂ ਲੈ ਸਕਦੀਖਰਾਬ ਪ੍ਰਬੰਧਨ ਦੇ ਕਾਰਨ ਹੀ ਯੂ.ਐੱਨ.ਓ. ਉੱਤੇ ਨਿਰੰਤਰ ਸਵਾਲ ਉੱਠ ਰਹੇ ਹਨ ਅਤੇ ਜੇਕਰ ਆਉਣ ਵਾਲੇ ਸਮੇਂ ਵਿੱਚ ਇਸਦਾ ਕੰਮ ਕਰਨ ਦਾ ਤਰੀਕਾ ਨਹੀਂ ਬਦਲੇਗਾ ਤਾਂ ਇਹ ਵਿਸ਼ਵ ਪੱਧਰੀ ਸੰਸਥਾ ਪੂਰੀ ਤਰ੍ਹਾਂ ਅਪ੍ਰਸੰਗਿਕ ਹੋ ਜਾਏਗੀ

ਵਿਸ਼ਵ ਵਿੱਚ ਕਰੋਨਾ ਫੈਲਿਆਯੂ.ਐੱਨ.ਓ. ਦੀ ਭੂਮਿਕਾ ਕਿੰਨੀ ਕੁ ਰਹੀ? ਮਹਾਂਮਾਰੀ ਦੇ ਇਸ ਦੌਰ ’ਤੇ ਧੰਨ ਕੁਬੇਰਾਂ ਵੱਡਾ ਧਨ ਟੀਕਾਕਾਰਨ ਦੇ ਨਾਂਅ ਉੱਤੇ ਕਮਾਇਆ। ਉਸ ਵੇਲੇ ਯੂ.ਐੱਨ.ਓ. ਦੀ ਭੂਮਿਕਾ ਬੱਸ ‘ਚੁੱਪ ਸਾਧਣ’ ਵਾਲੀ ਸੀ

ਮਨੁੱਖੀ ਅਧਿਕਾਰਾਂ, ਗਰੀਬੀ, ਭੁੱਖਮਰੀ ਆਦਿ ਦੇ ਮਾਮਲੇ ’ਤੇ ਯੂ.ਐੱਨ.ਓ., ਬਾਵਜੂਦ ਬਹੁਤ ਯਤਨਾਂ ਦੇ ਕੋਈ ਸਾਰਥਿਕ ਭੂਮਿਕਾ ਨਹੀਂ ਨਿਭਾ ਸਕੀਗਰੀਬੀ ਦਾ ਪੱਧਰ ਵਿਸ਼ਵ ਭਰ ਵਿੱਚ ਵਧ ਰਿਹਾ ਹੈਭੁੱਖਮਰੀ ਵਿੱਚ ਕੋਈ ਰੁਕਾਵਟ ਨਹੀਂਮਨੁੱਖੀ ਅਧਿਕਾਰਾਂ ਦੇ ਹਨਨ ਦੇ ਮਾਮਲੇ ਇੰਨੇ ਕੁ ਵਾਪਰ ਰਹੇ ਹਨ ਕਿ ਇਹਨਾਂ ਦਾ ਵਿਖਿਆਨ ਨਹੀਂ ਹੋ ਸਕਦਾ। ਖਾਸ ਕਰਕੇ ਔਰਤਾਂ ਨਾਲ ਦੁਰਵਿਵਹਾਰ ਅੰਤਾਂ ਦਾ ਹੈਸਾਫ-ਸੁਥਰਾ, ਲੋਕ ਹਿਤੈਸ਼ੀ ਲਿਖਣ ਵਾਲੇ ਪੱਤਰਕਾਰਾਂ ਉੱਤੇ ਹਮਲੇ ਵਧ ਰਹੇ ਹਨ ਤਾਂ ਫਿਰ ਯੂ.ਐੱਨ.ਓ. ਦਾ ਰੋਲ ਕਿੱਥੇ ਹੈ? ਦੁਨੀਆ ਵਿੱਚ ਵਾਤਾਵਰਣ ਦੂਸ਼ਿਤ ਹੋ ਰਿਹਾ ਹੈਉਸ ਵਿੱਚ ਵੱਡਾ ਰੋਲ ਵੱਡੇ ਵਿਕਸਿਤ ਦੇਸ਼ਾਂ ਦਾ ਹੈਗਰੀਬ ਦੇਸ਼ ਇਸਦੀ ਭੇਟ ਚੜ੍ਹ ਰਹੇ ਹਨ

700 ਮਿਲੀਅਨ (70 ਕਰੋੜ) ਲੋਕ ਦੁਨੀਆ ਭਰ ਵਿੱਚ ਔਸਤਨ 2.15 ਡਾਲਰ (175 ਰੁਪਏ) ਪ੍ਰਤੀ ਦਿਨ ਦੀ ਆਮਦਨ ਉੱਤੇ ਜੀਅ ਰਹੇ ਹਨਯੂ.ਐੱਨ.ਓ. ਦੇ ਗਰੀਬੀ ਖਤਮ ਕਰਨ ਦੇ ਯਤਨਾਂ ਦੇ ਬਾਵਜੂਦ ਵੀ ਨਾ ਗਰੀਬੀ ਹਟੀ, ਨਾ ਘਟੀ। ਭੁੱਖਮਰੀ, ਬੇਰੁਜ਼ਗਾਰੀ ਦਾ ਕੋਈ ਹੱਲ ਨਹੀਂ ਲੱਭਿਆ ਜਾ ਸਕਿਆਗਰੀਬ-ਅਮੀਰ ਅਤੇ ਦੌਲਤ ਦੀ ਵੰਡ ਦਾ ਮਾਮਲਾ ਤਾਂ ਦੁਨੀਆ ਨੂੰ ਮੂੰਹ ਚਿੜਾ ਰਿਹਾ ਹੈ

ਰੁਜ਼ਗਾਰ ਦੇ ਮੌਕਿਆਂ ਦੀ ਕਮੀ ਇੱਕ ਵਿਅਕਤੀ ਨੂੰ ਬੇਰੁਜ਼ਗਾਰ ਬਣਾ ਦਿੰਦੀ ਹੈ ਅਤੇ ਉਹ ਆਪਣੇ ਪਰਿਵਾਰ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਲਈ ਲੋਂੜੀਦੀ ਕਮਾਈ ਨਹੀਂ ਕਰ ਪਾਉਂਦਾ ਅਤੇ ਗਰੀਬ ਹੋ ਜਾਂਦਾ ਹੈਸਿੱਖਿਆ ਦੀ ਕਮੀ ਇੱਕ ਵਿਅਕਤੀ ਨੂੰ ਘੱਟ ਉਜਰਤ ਵਾਲੀਆਂ ਨੌਕਰੀਆਂ ਕਰਨ ਲਈ ਮਜਬੂਰ ਕਰਦੀ ਹੈ ਤੇ ਉਹ ਗਰੀਬ ਬਣ ਜਾਂਦਾ ਹੈਇਹ ਅੱਜ ਦੇ ਮਨੁੱਖ ਦੀ ਹੋਣੀ ਹੈ ਅਤੇ 78 ਸਾਲਾਂ ਵਿੱਚ ਅੰਤਰ ਸਰਕਾਰੀ ਸੰਸਥਾ ਯੂ.ਐੱਨ.ਓ. ਮਨੁੱਖ ਦੀ ਇਸ ਹੋਣੀ ਨੂੰ ਤਾਂ ਬਦਲ ਹੀ ਨਹੀਂ ਸਕੀ ਅਤੇ ਨਾ ਹੀ ਦੁਨੀਆ ਦੀ ਅੱਧੀ ਆਬਾਦੀ, ਔਰਤਾਂ ਦੀ ਸੁਰੱਖਿਆ, ਬਰਾਬਰਤਾ, ਉਨ੍ਹਾਂ ਨਾਲ ਹੋ ਰਹੇ ਅਣਉੱਚਿਤ ਵਿਵਹਾਰ ਨੂੰ ਥਾਂ ਸਿਰ ਕਰਨ ਲਈ ਦੇਸ਼ਾਂ ਦੀਆਂ ਸਰਕਾਰਾਂ ਨੂੰ ਸਹੀ ਦਿਸ਼ਾ ’ਤੇ ਲਿਆ ਸਕੀ ਹੈ

ਯੂ.ਐੱਨ.ਓ. ਬਹੁਤੇ ਮੌਕਿਆਂ ’ਤੇ ਵਿਸ਼ਵ ਸ਼ਾਂਤੀ ਸਥਾਪਿਤ ਕਰਨ ਵਿੱਚ ਅਸਮਰਥ ਰਿਹਾ ਹੈਬਹੁਤੇ ਚਿੰਤਕ ਇਸਦਾ ਕਾਰਨ ਪੰਜ ਸ਼ਕਤੀਆਂ ਨੂੰ ਮਿਲੀ ‘ਵੀਟੋ ਤਾਕਤ’ ਨੂੰ ਮੰਨਦੇ ਹਨਇਸ ਕਰਕੇ ‘ਵੀਟੋ ਪਾਵਰ’ ਖ਼ਤਮ ਕਰਨ ਦੀ ਮੰਗ ਉੱਠ ਰਹੀ ਹੈ

ਕੁਝ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਵੀਟੋ ਪਾਵਰ ਪ੍ਰਣਾਲੀ ਖ਼ਤਮ ਨਹੀਂ ਹੁੰਦੀ ਤਾਂ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ਆਜ਼ਾਦਾਨਾ ਕੰਮ ਨਹੀਂ ਕਰ ਸਕੇਗੀਯੂ.ਐੱਨ.ਓ. ਦੇ ਜਨਰਲ ਸਕੱਤਰ ਰਹੇ ਬੁਤਰਸ ਘਾਲੀ ਮੁਤਾਬਿਕ “ਵੀਟੋ ਸ਼ਕਤੀ” ਵਾਲੇ ਦੇਸ਼ ਸੰਯੁਕਤ ਰਾਸ਼ਟਰ ਨੂੰ ਆਪਣੇ ਢੰਗ ਨਾਲ ਚਲਾਉਣਾ ਚਾਹੁੰਦੇ ਹਨ ਉਹਨਾਂ ਦਾ ਸਪਸ਼ਟ ਕਹਿਣਾ ਹੈ ਕਿ ਜੇਕਰ ਵੀਟੋ ਸ਼ਕਤੀ ਖ਼ਤਮ ਨਹੀਂ ਹੁੰਦੀ ਤਾਂ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ਦੀ ਹੋਂਦ ਹੀ ਨਹੀਂ ਰਹੇਗੀ

ਯੂ.ਐੱਨ.ਓ. ਦਾ ਮੁੱਖ ਮੰਤਵ ਵਿਸ਼ਵ ਸ਼ਾਂਤੀ ਲਈ ਯੁੱਧ ਰੋਕਣਾ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ, ਸਾਰੇ ਦੇਸ਼ਾਂ ਵਿੱਚ ਮਿੱਤਰਤਾ ਵਾਲੇ ਸਬੰਧ ਕਾਇਮ ਕਰਨਾ, ਅੰਤਰਰਾਸ਼ਟਰੀ ਕਾਨੂੰਨਾਂ ਨੂੰ ਨਿਭਾਉਣ ਲਈ ਪ੍ਰਕਿਰਿਆ ਜੁਟਾਉਣਾ, ਸਮਾਜਿਕ ਅਤੇ ਆਰਥਿਕ ਵਿਕਾਸ, ਗਰੀਬ ਤੇ ਭੁੱਖੇ ਲੋਕਾਂ ਦੀ ਸਹਾਇਤਾ, ਉਹਨਾਂ ਦਾ ਜੀਵਨ ਸੁਧਾਰਨਾ ਅਤੇ ਬਿਮਾਰੀਆਂ ਨਾਲ ਲੜਨਾ ਵੀ ਹੈਇਹ 1945 ਵਿੱਚ ਸੰਯੁਕਤ ਰਾਸ਼ਟਰ ਵੱਲੋਂ ਅਪਣਾਏ ਮੁੱਖ ਉਦੇਸ਼ ਸਨਪਰ ਪੂਰੀ ਦੁਨੀਆ ਵੇਖ ਰਹੀ ਹੈ ਕਿ ਯੂ.ਐੱਨ.ਓ. ਕਿਸ ਪ੍ਰਕਾਰ ਆਪਣੇ ਨਿਰਧਾਰਤ ਉਦੇਸ਼ਾਂ ਨੂੰ ਪੂਰਿਆ ਕਰਨ ਲਈ ਲਗਾਤਾਰ ਅਸਫ਼ਲ ਹੋ ਰਿਹਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4586)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਗੁਰਮੀਤ ਸਿੰਘ ਪਲਾਹੀ

ਗੁਰਮੀਤ ਸਿੰਘ ਪਲਾਹੀ

Journalist. (Phagwara, Punjab, India)
Phone:  (91 - 98158 - 02070)
Email: (gurmitpalahi@yahoo.com)

More articles from this author