GurmitPalahi7ਇਸ ਸਮੇਂ ਲੋੜ ਉਹਨਾਂ ਕਲਾਕਾਰਾਂ ਦੀ ਹੈ ਜਿਹੜੇ ਉਸਾਰੂ ਬੌਧਿਕਸਮਾਜਿਕ, ਸੱਭਿਆਚਾਰਕ ...
(2 ਜੂਨ 2022)
ਮਹਿਮਾਨ: 537.


ਪੰਜਾਬੀ ਦੇ ਗੀਤਕਾਰਾਂ
, ਗਾਇਕਾਂ ਨੇ ਦੁਨੀਆ ਭਰ ਵਿੱਚ ਆਪਣੀ ਪੈਂਠ ਬਣਾਈ ਹੈਸੰਜਮੀ, ਸੂਝਵਾਨ ਅਤੇ ਸੰਜੀਦਾ ਗੀਤਕਾਰਾਂ ਨੇ ਮਾਨਸਿਕ ਸਕੂਨ ਦੇਣ ਵਾਲੇ ਗੀਤ ਲਿਖਕੇ ਪੰਜਾਬੀ ਸੱਭਿਆਚਾਰ, ਪੰਜਾਬੀ ਬੋਲੀ ਦੀ ਅਮੀਰੀ ਵਿੱਚ ਵਿਸ਼ਾਲ ਵਾਧਾ ਕੀਤਾ ਹੈਗੀਤਕਾਰਾਂ, ਗਾਇਕਾਂ ਦੀ ਜੁਗਲਬੰਦੀ ਪਿਛਲੇ ਦਹਾਕਿਆਂ ਵਿੱਚ ਸਮੇਂ ਦੀ ਤੋਰ ਨਾਲ ਤੁਰਦੀ ਨਵੇਂ ਦਿਸਹੱਦੇ ਸਿਰਜਦੀ ਰਹੀ ਹੈ

ਮਰਦ, ਔਰਤ ਗਾਇਕਾਂ ਨੇ ਜਿੱਥੇ ਪੰਜਾਬੀ ਦੇ ਲੋਕ ਗੀਤ ਗਾਏ, ਉੱਥੇ ਲੋਕ ਗੀਤਾਂ ਵਰਗੇ ਲਿਖੇ ਗੀਤਾਂ ਨੂੰ ਵੀ ਗਾਇਕਾਂ ਨੇ ਲੋਕ-ਕਚਹਿਰੀ ਵਿੱਚ ਪੇਸ਼ ਕੀਤਾ ਹੈ, ਸਿੱਟੇ ਵਜੋਂ ਗਾਇਕੀ ਵਿੱਚ ਸੂਫ਼ੀ ਰੰਗ ਵੇਖਣ ਨੂੰ ਮਿਲਿਆਗ਼ਜ਼ਲ ਗਾਇਕੀ ਨੇ ਵੀ ਆਪਣੀ ਥਾਂ ਪੰਜਾਬੀ ਪਿਆਰਿਆਂ ਵਿੱਚ ਬਣਾਈ ਅਤੇ ਸਾਫ਼-ਸੁਥਰੀ ਗਾਇਕੀ ਨਾਲ ਦੇਸ-ਪ੍ਰਦੇਸ ਵਿੱਚ ਚੰਗੀ ਭੱਲ ਖੱਟੀਹੰਸ ਰਾਜ ਹੰਸ, ਗੁਰਦਾਸ ਮਾਨ, ਹਰਭਜਨ ਮਾਨ, ਕੰਵਰ ਗਰੇਵਾਲ, ਸਤਿੰਦਰ ਸਰਤਾਜ, ਮਲਕੀਤ ਸਿੰਘ, ਕੁਲਦੀਪ ਮਾਣਕ, ਸੁਰਿੰਦਰ ਕੌਰ, ਸੁਰਜੀਤ ਬਿੰਦਰੱਖੀਆ, ਜਮਲਾ ਜੱਟ, ਦਲੇਰ ਮਹਿੰਦੀ, ਸੁਰਿੰਦਰ ਸ਼ਿੰਦਾ, ਜਗਮੋਹਨ ਕੌਰ, ਸਤਵਿੰਦਰ ਬਿੱਟੀ, ਦਲਜੀਤ ਦੋਸਾਂਝ, ਡਾ. ਬਰਜਿੰਦਰ ਸਿੰਘ ਹਮਦਰਦ, ਐਮੀ ਵਿਰਕ, ਨੂਰਾਂ ਭੈਣਾਂ ਆਦਿ ਨੇ ਗਾਇਕੀ ਦੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰੀਆਂ ਹਨ ਪਰ ਇਸਦੇ ਨਾਲ-ਨਾਲ ਕੁਝ ਗੀਤਕਾਰਾਂ-ਗਾਇਕਾਂ ਨੇ ਪੰਜਾਬ ਦੀ ਜਵਾਨੀ ਨੂੰ ਕੁਰਾਹੇ ਪਾਉਣ ਵਾਲੇ ਗੀਤ ਲਿਖੇ ਅਤੇ ਪੰਜਾਬੀ ਸੱਭਿਆਚਾਰ ਦੀ ਇੱਕ ਬੇਢੰਗੀ ਦਿੱਖ ਵਿਸ਼ਵ ਸਾਹਮਣੇ ਪੇਸ਼ ਕੀਤੀ

ਲੱਚਰਤਾ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ ਨੇ ਪੰਜਾਬੀ ਨੌਜਵਾਨਾਂ ਵਿੱਚ ਇੱਕ ਵਿਸ਼ੇਸ਼ ਕਿਸਮ ਦਾ ਰੰਗ ਭਰਿਆ, ਜੋ ਬੇਰੰਗਾ ਹੋ ਨਿੱਬੜਿਆਹਥਿਆਰ ਅਤੇ ਘਟੀਆ ਕਿਸਮ ਦੀ ਗਾਇਕੀ ਨੇ ਗੈਂਗਸਟਰਾਂ ਨੂੰ ਉਤਸ਼ਾਹਿਤ ਕੀਤਾਪੰਜਾਬੀ ਵਿਰਸੇ ਅਤੇ ਸੱਭਿਆਚਾਰ ਦਾ ਘਾਣ ਕੀਤਾਨਸ਼ਿਆਂ ਵੱਲ ਜਾਣ ਲਈ ਨੌਜਵਾਨਾਂ ਨੂੰ ਪ੍ਰੇਰਿਤ ਕੀਤਾਕੁਝ ਹੱਥੀਂ ਨਾ ਕਰਕੇ, ਮੁਫ਼ਤ ਦੀ ਕਮਾਈ ਲੁੱਟ-ਖਸੁੱਟ ਨੂੰ ਉਤਸ਼ਾਹਿਤ ਕੀਤਾ ਅਤੇ ਪੰਜਾਬੀ ਕਦਰਾਂ-ਕੀਮਤਾਂ ਉੱਤੇ ਡੂੰਘੀ ਸੱਟ ਮਾਰੀਨਿੱਘਰੀ ਸੋਚ, ਇਸ ਕਿਸਮ ਦੀ ਗਾਇਕੀ, ਅਸੱਭਿਅਕ ਗੀਤਾਂ ਨੂੰ ਲਿਖਣ-ਗਾਉਣ ਵਿੱਚ ਮਾਣ ਮਹਿਸੂਸ ਕਰਦੀ ਹੈ, ਜਿਸ ਪ੍ਰਤੀ ਪੰਜਾਬੀ ਚਿੰਤਕ, ਪੰਜਾਬੀ ਨੂੰ ਪਿਆਰ ਕਰਨ ਵਾਲੇ ਲੋਕ ਡੂੰਘੀ ਚਿੰਤਾ ਵਿੱਚ ਹਨ

ਘਟੀਆ ਕਿਸਮ ਦੀ ਇਸ ਗਾਇਕੀ ਨੇ ਚਾਰ ਪੈਸਿਆਂ ਦੀ ਖ਼ਾਤਰ ਪੰਜਾਬੀਆਂ ਦੇ ਮੱਥੇ ਉੱਤੇ ਇਹੋ ਜਿਹਾ ਕਲੰਕ ਲਾਇਆ ਹੋਇਆ ਹੈ, ਜਿਹੋ ਜਿਹਾ ਕਲੰਕ ਪੰਜਾਬੀਆਂ ਦੇ ਮੱਥੇ ਉੱਤੇ “ਧੀਆਂ ਨੂੰ ਕੁੱਖਾਂ ਵਿੱਚ ਮਾਰਨ” ਕਾਰਨ ਲੱਗਿਆ ਅਤੇ ਫਿਰ ਨਸ਼ਿਆਂ ਅਤੇ ਚਿੱਟੇ ਦੀ ਵਰਤੋਂ ਕਾਰਨ ਪੰਜਾਬ ਦੇ ਮੱਥੇ ਉੱਤੇ ਕਲੰਕ ਲੱਗ ਗਿਆ ਜਾਂ ਲਾ ਦਿੱਤਾ ਗਿਆਇਸ ਕਿਸਮ ਦੀ ਗਾਇਕੀ ਤੋਂ ਪੰਜਾਬ ਦੇ ਹਰ ਵਰਗ ਦੇ ਲੋਕ ਔਖੇ ਹਨਸ਼ਰਮਿੰਦਗੀ ਮਹਿਸੂਸ ਕਰਦੇ ਹਨਜਿਵੇਂ ਇੰਟਰਨੈੱਟ ਅਤੇ ਮੋਬਾਇਲ ਨੇ ਮਨੁੱਖ ਦਾ ਦਿਮਾਗ ਮੌਜੂਦਾ ਸਮੇਂ ਵਿੱਚ ਗ੍ਰਸਿਆ ਹੋਇਆ ਹੈ, ਪੰਜਾਬ ਦੇ ਬਹੁ ਗਿਣਤੀ ਨੌਜਵਾਨ ਹਿੰਸਕ, ਲੱਚਰ ਗੀਤਾਂ ਦੀ ਮਾਰ ਹੇਠ ਆਏ ਦਿਸਦੇ ਹਨ, ਜੋ ਕਿ ਪੰਜਾਬ ਦੇ ਭਵਿੱਖ ਲਈ ਚੰਗਾ ਸ਼ਗਨ ਨਹੀਂ ਹੈ

ਪੰਜਾਬ ਦੀ ਉਹ ਰੰਗਲੀ ਧਰਤੀ, ਜਿੱਥੇ ਧਾਰਮਿਕ ਗ੍ਰੰਥ ਲਿਖੇ ਗਏ, ਜਿੱਥੇ ਸੂਫ਼ੀ ਸਾਹਿਤ ਦਾ ਨਵੇਕਲਾ ਰੰਗ ਵਿਖਰਿਆ, ਜਿੱਥੇ ਪ੍ਰੋ. ਪੂਰਨ ਸਿੰਘ, ਭਾਈ ਵੀਰ ਸਿੰਘ, ਸ਼ਿਵ ਕੁਮਾਰ ਬਟਾਲਵੀ, ਪਾਸ਼, ਲਾਲ ਸਿੰਘ ਦਿਲ ਦੀ ਕਵਿਤਾ ਨੂੰ ਪੰਜਾਬੀਆਂ ਆਪਣੇ ਹਿਰਦੇ ਵਿੱਚ ਵਸਾਇਆ, ਉੱਥੇ ਨਸ਼ਿਆਂ, ਹਥਿਆਰਾਂ, ਰਿਸ਼ਤਿਆਂ ਨੂੰ ਗਲਤ ਢੰਗ ਨਾਲ ਪੇਸ਼ ਕਰਨ ਨੂੰ ਕੀ ਜਾਇਜ਼ ਠਹਿਰਾਇਆ ਜਾ ਸਕਦਾ ਹੈ? ਸਾਡੇ ਸਾਂਝੇ ਪਰਿਵਾਰ, ਸਾਡਾ ਸਾਫ਼-ਸੁਥਰਾ ਮਨਮੋਹਣਾ ਸੱਭਿਆਚਾਰ, ਸਾਡੀ ਮਾਖਿਉਂ ਮਿੱਠੀ ਬੋਲੀ ਪੰਜਾਬੀ, ਸਾਡਾ ਅਮੀਰ ਵਿਰਸਾ ਹੈਇਸ ਵਿੱਚ ਗੰਦ-ਮੰਦ ਦੀ ਕੋਈ ਥਾਂ ਨਹੀਂ ਇੱਥੇ ਹਿੰਸਕ ਕਾਰਵਾਈਆਂ ਤੇ ਲੱਚਰਪੁਣੇ ਨੂੰ ਕਿਸੇ ਹਾਲਾਤ ਵਿੱਚ ਵੀ ਪ੍ਰਵਾਨ ਨਹੀਂ ਕੀਤਾ ਜਾ ਸਕਦਾ

ਪਰ ਅੱਜ ਜਦੋਂ ਸੋਸ਼ਲ ਮੀਡੀਆ ਦਾ ਯੁਗ ਹੈ, ਹਰ ਕੋਈ ਆਪੋ-ਆਪਣੇ ਢੰਗ ਨਾਲ ਇਸ ਨੂੰ ਵਰਤ ਰਿਹਾ ਹੈਚੰਗੇ-ਮਾੜੇ ਗੀਤਾਂ ਦੀ ਵੀ ਇਸ ਵਿੱਚ ਭਰਮਾਰ ਹੋ ਰਹੀ ਹੈਚਿੰਤਾ ਵਾਲੀ ਗੱਲ ਇਹ ਹੈ ਕਿ ਕੁਝ ਖੱਬੀ ਖਾਨ “ਗਾਇਕ” ਪੰਜਾਬ ਦੇ ਨੌਜਵਾਨ ਲਈ ਵਿਗਾੜ ਦਾ ਕਾਰਨ ਬਣ ਰਹੇ ਹਨਬਰਛੀਆਂ, ਬੰਦੂਕਾਂ, ਹਥਿਆਰਾਂ ਵਾਲੇ ਹੋਛੇ ਗੀਤ ਅਤੇ ਲੱਚਰ ਗਾਇਕੀ ਨੇ ਨੌਜਵਾਨਾਂ ਨੂੰ ਗੁਮਰਾਹ ਕਰਨ ਵਿੱਚ ਕੋਈ ਕਸਰ ਨਹੀਂ ਛੱਡੀਇਹ ਅਸਲ ਮਾਅਨਿਆਂ ਵਿੱਚ ਪੰਜਾਬ ਦਾ ਵੱਡਾ ਦੁਖਾਂਤ ਹੋ ਨਿੱਬੜਿਆ ਹੈ

ਪ੍ਰਸਿੱਧ ਪੰਜਾਬੀ ਲੇਖਕ, ਗੀਤਕਾਰ ਆਮ ਤੌਰ ’ਤੇ ਸੁਚੱਜੇ ਗਾਇਕਾਂ ਦੇ ਪੱਥ ਪ੍ਰਦਰਸ਼ਕ ਰਹੇਨੂਰਪੁਰੀ ਦੇ ਲਿਖੇ ਗੀਤ ਹਰ ਪੰਜਾਬੀ ਦੀ ਜ਼ਬਾਨ ਉੱਤੇ ਹਨਬੁੱਲ੍ਹੇ ਸ਼ਾਹ ਦੀਆਂ ਕਾਫ਼ੀਆਂ ਗਾਉਣ ਵਾਲੇ ਗਾਇਕਾਂ, ਗਾਇਕਾਵਾਂ ਨੇ ਪੀਰਾਂ, ਫ਼ਕੀਰਾਂ ਦੇ ਸਲਾਨਾ ਮੇਲਿਆ, ਉਰਸਾਂ ਵਿੱਚ ਝੰਡਾ ਗੱਡੀ ਰੱਖਿਆ ਹੈਗੀਤਕਾਰਾਂ ਵੱਲੋਂ ਚੰਗੇ ਗੀਤ ਲਿਖਣੇ ਅਤੇ ਗਾਇਕਾਂ ਵੱਲੋਂ ਗਾਉਣੇ ਪੰਜਾਬੀ ਸੱਭਿਆਚਾਰ ਦੀ ਪਰੰਪਰਾ ਰਹੀ ਹੈ

ਪਰ ਅੱਜ ਪੰਜਾਬੀ ਗੀਤਕਾਰੀ ਵਿੱਚ ਲੱਚਰਤਾ ਵਧ ਰਹੀ ਹੈਇਹ ਗੀਤਕਾਰ, ਗਾਇਕ ਸਾਡੀ ਸਿਰਜਣਾਤਮਿਕ ਜੀਵਨ-ਸ਼ੈਲੀ ਵਿੱਚ ਜ਼ਹਿਰ ਘੋਲ ਰਹੇ ਹਨਇਸ ਨਾਲ ਸਾਡੀ ਪੰਜਾਬੀਆਂ ਦੀ ਸੋਚ ਵਿੱਚ ਪਸ਼ੂ ਰਸ ਵਧ ਰਿਹਾ ਹੈਸਾਡੀ ਸੋਚ ਨੂੰ ਡਰੱਮੀ ਸ਼ੋਰ ਨੇ ਹਥਿਆ ਲਿਆ ਹੈਸ਼ੋਰੀਲੇ, ਬੜ੍ਹਕਾਂ ਦੇ ਲਲਕਾਰਿਆਂ ਵਿੱਚ ਨਿੱਜੀ ਅਸਫ਼ਲ ਪਿਆਰ ਦੇ ਰੁਦਨ, ਚੀਕ ਹਉਕੇ ਗੁਆਚ ਹੀ ਤਾਂ ਗਏ ਹਨਕਦੇ ਸਮਕਾਲ ਵਿੱਚ ਵਾਪਰਦੇ ਜ਼ੁਲਮ, ਰਿਸ਼ਵਤਖੋਰੀ, ਰਾਜਨੀਤਕ ਮਕਾਰੀ, ਮਿਹਨਤਕਸ਼ਾਂ ਦੀ ਹੁੰਦੀ ਬੇਕਦਰੀ ਗੀਤਾਂ, ਕਵਿਤਾਵਾਂ ਦਾ ਵਿਸ਼ਾ ਹੋਇਆ ਕਰਦੇ ਸਨਇਹ ਗੀਤ ਮਨੁੱਖ ਦੀ ਭਾਵਕ-ਇੱਛਾ ਦੀ ਪੂਰਤੀ ਦਾ ਸਾਧਨ ਸਨਇਹ ਗੀਤ ਸੁਣਨ ਵਾਲਿਆਂ ਨੂੰ ਸੁਆਦਲੀ ਉਤੇਜਨਾ ਤਕ ਸੀਮਤ ਰੱਖਦੇ ਸਨਅਨੰਦਤ ਕਰਦੇ ਸਨਸੰਤ ਰਾਮ ਉਦਾਸੀ ਦੇ ਗੀਤ ਅਤੇ ਗਾਇਕੀ ਨੇ ਆਪਣੇ ਸਮਿਆਂ ਵਿੱਚ ਲੋਕ ਮਨਾਂ ਵਿੱਚ ਚੇਤਨਾ ਪੈਦਾ ਕੀਤੀਲੋਕ ਚੇਤਨਾ ਵਿੱਚ ਸੱਭਿਆਚਾਰਕ ਅਤੇ ਸਮਾਜ ਸੁਧਾਰਨ ਪ੍ਰਵਿਰਤੀਆਂ ਵਿੱਚ ਵਾਧਾ ਕੀਤਾ

ਪਰ ਅਫ਼ਸੋਸ ਕਿ ਅੱਜ ਦੀ ਗਾਇਕੀ ਵਿੱਚ ਕਾਮ ਵਾਸ਼ਨੀ ਉਤੇਜਨਾ ਦੀ ਬਹੁਲਤਾ ਹੈਇਹ ਸੱਭਿਆਚਾਰਕ ਲੱਚਰਤਾ ਮਾਨਵੀ ਕਦਰਾਂ ਕੀਮਤਾਂ ਵਿੱਚ ਅੱਤ ਦਰਜੇ ਦੀ ਗਿਰਾਵਟ ਦਾ ਕਾਰਨ ਬਣ ਰਹੀ ਹੈਘਰੇਲੂ ਜਿਣਸੀ ਰਿਸ਼ਤੇ ਇਸਦੇ ਪ੍ਰਭਾਵ ਨਾਲ ਤਾਰ-ਤਾਰ ਹੋ ਰਹੇ ਹਨਅੱਜ ਦਾ ਨੌਜਵਾਨ ਇਸ ਵਿਨਾਸ਼ਕਾਰੀ ਪ੍ਰਵਿਰਤੀ ਕਾਰਨ ਮੌਕਾ ਪ੍ਰਸਤੀ, ਨਿਰਾਸ਼ਤਾ ਦੀ ਜਿੱਲ੍ਹਣ ਵਿੱਚ ਫਸਦਾ ਜਾ ਰਿਹਾ ਹੈਪੰਜਾਬ ਕਦੇ ਵੀ ਇਹੋ ਜਿਹੀ ਸੱਭਿਆਚਾਰਕ ਗਰੀਬੀ ਵਿੱਚੋਂ ਨਹੀਂ ਗੁਜ਼ਰਿਆ, ਜਿਹੋ ਜਿਹੀ ਸਥਿਤੀ ਵਿੱਚੋਂ ਅੱਜ ਲੰਘ ਰਿਹਾ ਹੈਪੁਰਾਣੇ ਸਮਿਆਂ ਵਿੱਚ ਲਿਖੇ ਹੀਰ-ਰਾਂਝਾ, ਸੱਸੀ-ਪੁਨੂੰ, ਲੈਲਾ-ਮਜਨੂੰ, ਸ਼ੀਰੀ ਫਰਹਾਦ, ਸੋਹਣੀ-ਮਹੀਵਾਲ ਦੇ ਕਿੱਸੇ ਪੰਜਾਬ ਦੇ ਲੋਕਾਂ ਦਾ ਸਰਮਾਇਆ ਹਨ ਇਹਨਾਂ ਕਿੱਸਿਆਂ ਨੂੰ ਲੋਕ-ਮਾਨਤਾ ਹਾਸਲ ਸੀ ਇਹਨਾਂ ਕਿੱਸਿਆਂ ਵਿੱਚ ਸਮਕਾਲੀ, ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਜੀਵਨ-ਮੁੱਲਾਂ ਦਾ ਵੀ ਵਿਸਤਰਿਤ ਵਰਣਨ ਮਿਲਦਾ ਹੈ ਇਹਨਾਂ ਕਿੱਸਿਆਂ ਨੂੰ ਪੀੜ੍ਹੀ ਦਰ ਪੀੜ੍ਹੀ ਗਾਇਕਾਂ ਨੇ ਗਾਇਆ ਤੇ ਲੋਕਾਂ ਵਿੱਚ ਚੰਗੀ ਭੱਲ ਖੱਟੀ

ਇਹ ਚੰਗੀ ਗੱਲ ਹੈ ਕਿ ਪੰਜਾਬ ਸਰਕਾਰ ਵੱਲੋਂ ਹਿੰਸਾ ਭੜਕਾਊ ਤੇ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ ਨੂੰ ਰੋਕਣ ਲਈ ਪਹਿਲਕਦਮੀ ਕੀਤੀ ਹੈਸਾਫ਼-ਸੁਥਰੀ ਸੋਚ ਵਾਲੇ ਗਾਇਕਾਂ, ਗੀਤਕਾਰਾਂ, ਫਿਲਮ ਨਿਰਮਾਤਾਵਾਂ ਅੱਗੇ ਗੰਦੀ ਗਾਇਕੀ ਨੂੰ ਰੋਕਣ ਦਾ ਇੱਕ ਵੱਡਾ ਚੈਲੰਜ ਹੈਇਸ ਸਮੇਂ ਲੋੜ ਉਹਨਾਂ ਕਲਾਕਾਰਾਂ ਦੀ ਹੈ ਜਿਹੜੇ ਉਸਾਰੂ ਬੌਧਿਕ, ਸਮਾਜਿਕ, ਸੱਭਿਆਚਾਰਕ ਪਰਿਵਾਰਕ ਗੀਤਾਂ ਨੂੰ ਉਭਾਰਨਬੇਸ਼ਕ ਇਹੋ ਜਿਹੇ ਗਾਇਕਾਂ, ਗੀਤਕਾਰਾਂ ਦੀ ਪੰਜਾਬ ਵਿੱਚ ਕੋਈ ਕਮੀ ਨਹੀਂ ਹੈਪੰਜਾਬੀ ਸਾਹਿਤ ਵਿੱਚ ਸੂਫ਼ੀ ਸਾਹਿਤ, ਪੰਜਾਬੀ ਲੋਕ-ਗੀਤਾਂ ਦਾ ਵੱਡਾ ਖ਼ਜ਼ਾਨਾ ਹੈ, ਜੋ ਗਾਇਆਂ ਮੁੱਕਣ ਵਾਲਾ ਨਹੀਂ ਹੈਇਸ ਤੱਥ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਸੰਜੀਦਾ ਪੰਜਾਬੀ ਗਾਇਕਾਂ ਨੇ ਪੰਜਾਬ ਦੇ ਵਿਰਸੇ ਨੂੰ ਸੰਭਾਲਣ ਅਤੇ ਅਗਲੀਆਂ ਪੀੜ੍ਹੀਆਂ ਤਕ ਪਹੁੰਚਾਉਣ ਲਈ ਸ਼ਲਾਘਾਯੋਗ ਉੱਦਮ ਕੀਤਾ ਹੈਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਪੰਜਾਬੀ ਬੋਲੀ, ਸਾਹਿਤ, ਸੱਭਿਆਚਾਰ ਨੂੰ ਜਿਊਂਦਿਆਂ ਰੱਖਣ ਲਈ ਦੇਸ਼-ਵਿਦੇਸ਼ ਵਿੱਚ ਉਹਨਾਂ ਨੇ ਭਰਪੂਰ ਯਤਨ ਕੀਤੇ ਹਨਗਾਇਕਾਂ, ਕਵੀਸ਼ਰਾਂ ਦੇ ਅਖਾੜੇ, ਪੰਜਾਬੀਆਂ ਦੇ ਮਨਾਂ ਵਿੱਚ ਖੁਸ਼ੀ, ਹੁਲਾਸ ਭਰਦੇ ਰਹੇ ਹਨਪੁਰਾਣੇ ਪੰਜਾਬੀ ਗਾਇਕਾਂ ਨੇ ਮਾਰਸ਼ਲ ਪੰਜਾਬੀ ਕੌਮ ਨੂੰ ਜਿਊਂਦਿਆਂ ਰੱਖਣ ਲਈ ਉਹਨਾਂ ਵਿੱਚ ਅਣਖ ਭਰਨ ਵਾਲੇ ਗੀਤ ਗਾਏਢਾਡੀ ਪਰੰਪਰਾ ਦਾ ਵੀ ਪੰਜਾਬ ਦੇ ਇਤਿਹਾਸ ਨੂੰ ਜਿਊਂਦਾ ਰੱਖਣ ਲਈ ਵੱਡਾ ਯੋਗਦਾਨ ਹੈ

ਪੰਜਾਬੀ ਦੇ ਲੇਖਕਾਂ, ਬੁੱਧੀਜੀਵੀਆਂ ਵੱਲੋਂ ਲਗਾਤਾਰ ਇਹ ਮੰਗ ਉੱਠ ਰਹੀ ਹੈ ਕਿ ਪੰਜਾਬ ਵਿੱਚ ‘ਪੰਜਾਬੀ ਭਾਸ਼ਾ ਕਮਿਸ਼ਨਬਣੇ, ਜਿਹੜਾ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੰਮ ਤਾਂ ਕਰੇ ਹੀ, ਇਸਦੇ ਨਾਲ-ਨਾਲ ਲੇਖਕਾਂ, ਪੱਤਰਕਾਰਾਂ, ਕਲਾਕਾਰਾਂ, ਗਾਇਕਾਂ, ਗੀਤਕਾਰਾਂ ਦੇ ਭਲੇ ਅਤੇ ਉਹਨਾਂ ਦੇ ਅਧਿਕਾਰਾਂ ਦੀ ਰੱਖਿਆ ਕਰੇ ਅਤੇ ਚੰਗੇ ਸਾਹਿਤ ਦੀ ਸਿਰਜਣਾ ਲਈ ਪੰਜਾਬ ਵਿੱਚ ਚੰਗਾ ਮਾਹੌਲ ਸਿਰਜੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3602)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਗੁਰਮੀਤ ਸਿੰਘ ਪਲਾਹੀ

ਗੁਰਮੀਤ ਸਿੰਘ ਪਲਾਹੀ

Journalist. (Phagwara, Punjab, India)
Phone:  (91 - 98158 - 02070)
Email: (gurmitpalahi@yahoo.com)

More articles from this author