GurmitPalahi7ਪੰਜਾਬ ਦੇ ਮੌਜੂਦਾ ਹਾਲਾਤ ਤਸੱਲੀਬਖ਼ਸ਼ ਨਹੀਂ ਹਨ। ਬੁਨਿਆਦੀ ਵਿਕਾਸ ਦੀ ਕਮੀ ਰੜਕਦੀ ਹੈ। ਸਕੂਲ, ਕਾਲਜ ...
(16 ਫਰਵਰੀ 2022)
ਇਸ ਸਮੇਂ ਮਹਿਮਾਨ: 130.


ਪੰਜਾਬ ਚੋਣਾਂ ਦਾ ਮਾਹੌਲ ਹੰਢਾ ਰਿਹਾ ਹੈਪੰਜਾਬ ਨੇਤਾਵਾਂ ਦੀਆਂ ਚੰਗੀਆਂ-ਮੰਦੀਆਂ ਗੱਲਾਂ ਸੁਣ ਰਿਹਾ ਹੈਪੰਜਾਬ ਦੇ ਕੋਨੇ-ਕੋਨੇ ਆਵਾਜ਼ ਗੂੰਜ ਰਹੀ ਹੈ, ਸਿਆਸੀ ਧਿਰਾਂ ਵੱਲੋਂ, ਸਿਆਸੀ ਨੇਤਾਵਾਂ ਵੱਲੋਂ “ਅਸੀਂ ਨਵਾਂ ਪੰਜਾਬ ਸਿਰਜਣਾ ਹੈਅਸੀਂ ਪੰਜਾਬ ਵਿੱਚ ਨਵੀਂ ਰੂਹ ਫੂਕਣੀ ਹੈ।” ਪੁੱਛੋ ਤਾਂ ਸਹੀ ਉਹਨਾਂ ਨੂੰ ਕਿ ਉਹ ਕੇਹਾ ਨਵਾਂ ਪੰਜਾਬ ਸਿਰਜਣਾ ਚਾਹੁੰਦੇ ਹਨ? ਪਿਛਲੇ ਵਰ੍ਹਿਆਂ ਵਿੱਚ ਉਹ ਚੁੱਪ ਧਾਰੀ ਕਿਉਂ ਬੈਠੇ ਰਹੇ? ਪੰਜਾਬ ਨੂੰ ਉਜਾੜੇ ਵੱਲ ਜਾਣ ਤੋਂ ਉਹਨਾਂ ਕਿਉਂ ਨਾ ਰੋਕਿਆ?

ਨੇਤਾਵਾਂ ਵੱਲੋਂ ਵੱਡੇ ਵਾਇਦੇ ਹੋ ਰਹੇ ਹਨ, ਨਵੀਆਂ ਰਿਆਇਤਾਂ ਦੇਣ ਲਈ ਵਧ-ਚੜ੍ਹ ਕੇ ਦਮਗਜ਼ੇ ਜਾ ਰਹੇ ਹਨਚੋਣ ਘੋਸ਼ਣਾ ਪੱਤਰਾਂ ਵਿੱਚ, ਜੋ ਹਾਲੀ ਬਹੁਤੀਆਂ ਧਿਰਾਂ ਨੇ ਜਾਰੀ ਕਰਨੇ ਹਨ, ਵਿੱਚ ਕਈ ਕਈ ਨੁਕਤੇ ਦਰਸਾਏ ਜਾਣਗੇ। ਸਮਾਜ ਦੇ ਹਰ ਵਰਗ ਦੇ ਲੋਕਾਂ ਨੂੰ ਸਹੂਲਤਾਂ ਦੀ ਗੱਲ ਕੀਤੀ ਜਾਏਗੀਦੇਸ਼ ਦਾ ਵੱਡੇ ਤੋਂ ਵੱਡਾ, ਛੋਟੇ ਤੋਂ ਛੋਟਾ ਨੇਤਾ ਪੰਜਾਬ ਜਿੱਤਣ ਲਈ ਪੰਜਾਬ ਦੇ ਲੋਕਾਂ ਪੱਲੇ ਸੂਬੇ ਵਿੱਚ ਹਰੀ ਕ੍ਰਾਂਤੀ ਦੇ ਸੁਪਨੇ ਜਿਹੇ ਮਾਰੂ ਸੁਪਨੇ ਪਾਏਗਾ, ਜਿਸ ਸੁਪਨੇ ਨੇ ਪੰਜਾਬ ਨੂੰ ਬਰਬਾਦੀ ਦੀਆਂ ਬਰੂਹਾਂ ’ਤੇ ਪਹਿਲੋਂ ਹੀ ਖੜ੍ਹੇ ਕੀਤਾ ਹੋਇਆ ਹੈ, ਖ਼ੁਦਕੁਸ਼ੀ ਦੇ ਰਾਹ ਪਾਇਆ ਹੋਇਆ ਹੈ, ਪੰਜਾਬ ਦੇ ਧਰਤੀ ਹੇਠਲੇ ਪਾਣੀ ਦੀ ਬਰਬਾਦੀ ਕੀਤੀ ਹੋਈ ਹੈਦੇਸ਼ ਦਾ ਢਿੱਡ ਭਰਦਾ ਪੰਜਾਬ ਅੱਜ ਮਾਰੂਥਲ ਬਣਨ ਦੇ ਕਿਨਾਰੇ ਖੜ੍ਹਾ ਕਰ ਦਿੱਤਾ ਗਿਆਹੁਣ ਜਦ ਪੰਜਾਬ ਉਜਾੜੇ ਵੱਲ ਜਾ ਰਿਹਾ ਹੈ, ਨੇਤਾ ਲੋਕਾਂ ਦਾ ਪੰਜਾਬ ਪ੍ਰਤੀ ਹੇਜ ਕਿਉਂ ਜਾਗ ਰਿਹਾ ਹੈ?

ਕੀ ਪੰਜਾਬ ਦੇ ਨੇਤਾ ਜਿਹੜੇ ਨਵਾਂ ਪੰਜਾਬ ਸਿਰਜਣ ਦੀ ਗੱਲ ਕਰਦੇ ਹਨ, ਜਾਣਦੇ ਹਨ ਕਿ ਪੰਜਾਬ ਦੇ ਲੋਕਾਂ ਦਾ ਦੁਖਾਂਤ ਕੀ ਹੈ? ਕੀ ਉਹ ਜਾਣਦੇ ਹਨ ਕਿ ਪੰਜਾਬ ਦੇ ਲੋਕਾਂ ਦੀਆਂ ਲੋੜਾਂ-ਥੋੜਾਂ ਕੀ ਹਨ? ਕੀ ਉਹ ਜਾਣਦੇ ਹਨ ਕਿ ਸੂਬਾ ਵਾਲ-ਵਾਲ ਕਰਜ਼ਾਈ ਹੈ? ਕੀ ਉਹ ਜਾਣਦੇ ਹਨ ਕਿ ਪੰਜਾਬ ਦੇ ਸਰੀਰ ਵਿੱਚੋਂ ਉਸਦੀ ਰੂਹ ਗਾਇਬ ਹੁੰਦੀ ਜਾ ਰਹੀ ਹੈ? ਕੀ ਉਹ ਜਾਣਦੇ ਹਨ ਕਿ ਪੰਜਾਬ ਦਾ ਨੌਜਵਾਨ ਦੇਸ਼ ਵਿੱਚ ਸਭ ਤੋਂ ਵੱਧ ਆਰਥਿਕ ਚੁਣੌਤੀ, ਬੇਰੁਜ਼ਗਾਰੀ ਦਾ ਸਾਹਮਣਾ ਕਰ ਰਿਹਾ ਹੈ? ਕੀ ਨੇਤਾ ਲੋਕ ਜਾਣਦੇ ਹਨ ਕਿ ਉਹ ਜਿਸ ਜਨ-ਕਲਿਆਣ ਦੀ ਗੱਲ ਕਰਦੇ ਹਨ ਉਸ ਵਿੱਚ ਨੌਕਰੀ, ਭੋਜਨ, ਸਿਹਤ, ਸਿੱਖਿਆ, ਸਮਾਜਿਕ ਸੁਰੱਖਿਆ, ਆਰਾਮ ਅਤੇ ਮੰਨੋਰੰਜਨ ਸ਼ਾਮਲ ਹੈ? ਇਸਦਾ ਭਾਵ ਕੀ ਨੇਤਾ ਲੋਕ ਜਾਣਦੇ ਹਨ ਕਿ ਮੁਫ਼ਤ ਸਰਕਾਰੀ ਸੇਵਾਵਾਂ, ਸਿਹਤ ਬੀਮਾ ਯੋਜਨਾ, ਮੁਫ਼ਤ ਤੇ ਸਭ ਲਈ ਬਰਾਬਰ ਦੀ ਸਿੱਖਿਆ, ਸਭ ਲਈ ਸਮਾਜਿਕ ਸੁਰੱਖਿਆ, ਸਰਕਾਰ ਵੱਲੋਂ ਨਿਭਾਇਆ ਜਾਣ ਵਾਲਾ ਵੱਡਾ ਫ਼ਰਜ਼ ਹੈ? ਤਾਂ ਫਿਰ ਨੇਤਾ ਲੋਕ ਇਸ ਤੱਥ ਤੋਂ ਅੱਖਾਂ ਮੀਟਕੇ ਕਿਉਂ ਬੈਠੇ ਰਹੇ? ਆਪਣੇ ਸਵਾਰਥਾਂ ਲਈ ਪੰਜਾਬ ਦੇ ਲੋਕਾਂ ਨੂੰ ਮੰਗਤੇ ਬਣਨ ਦੇ ਰਾਹ ਕਿਉਂ ਪਾਉਂਦੇ ਰਹੇ?

ਪੰਜਾਬ, ਜਿਸਦੇ ਉਦਯੋਗਾਂ, ਖ਼ਾਸ ਕਰਕੇ ਛੋਟੇ ਉਦਯੋਗਾਂ ਨੇ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਸੀ, ਉਹ ਮਰਨ ਕੰਢੇ ਪਿਆ ਹੈਸਹੂਲਤਾਂ ਦੀ ਅਣਹੋਂਦ ਤੇ ਬਿਜਲੀ ਦੀ ਘਾਟ ਨੇ ਪੰਜਾਬ ਵਿੱਚੋਂ ਹਜ਼ਾਰਾਂ ਉਦਯੋਗ ਬੰਦ ਕਰਵਾ ਦਿੱਤੇਸਾਲ 2020-21 ਦੇ ਇੱਕ ਸਰਵੇ ਅਨੁਸਾਰ ਜਦੋਂ ਦੇਸ਼ ਭਰ ਵਿੱਚ ਕੋਵਿਡ-19 ਦੌਰਾਨ 67 ਫ਼ੀਸਦੀ ਛੋਟੇ ਉਦਯੋਗ ਬੰਦ ਰਹੇ, ਪੰਜਾਬ ਵੀ ਅਣਭਿੱਜ ਨਹੀਂ ਰਿਹਾ, ਲੋਕਾਂ ਦੇ ਛੋਟੇ ਕਾਰੋਬਾਰ ਬੰਦ ਰਹੇਪੰਜਾਬ ਦਾ ਨੌਜਵਾਨ ਇਸ ਬੇਰੁਜ਼ਗਾਰੀ ਦੀ ਭੱਠੀ ਵਿੱਚ ਝੁਲਸਦਾ ਰਿਹਾਕਿਸੇ ਸੂਬੇ ਦੀ ਸਰਕਾਰ ਨੇ, ਕਿਸੇ ਕੇਂਦਰ ਦੀ ਸਰਕਾਰ ਨੇ ਪੰਜਾਬ ਦੀ ਸਾਰ ਨਾ ਲਈਵਿਕਾਸ ਦੇ ਦਮਗਜ਼ੇ ਮਾਰੇ

ਉਵੇਂ ਹੀ ਜਿਵੇਂ ਹੁਣ ਸ਼੍ਰੋਮਣੀ ਅਕਾਲੀ ਦਲ (ਬ) ਅਤੇ ਬਸਪਾ ਗੱਠਜੋੜ ਪੰਜਾਬ ਲਈ 13 ਨੁਕਾਤੀ ਪ੍ਰੋਗਰਾਮ ਲੈ ਕੇ ਆਇਆ ਹੈ, ਵਿਕਾਸ ਦੀਆਂ ਗੱਲਾਂ ਦੇ ਨਾਲ, ਨੌਜਵਾਨਾਂ ਦੇ ਪ੍ਰਵਾਸ ਰੋਕਣ ਦੀ ਥਾਂ ਵਿਕਾਸ ਲਈ ਯੋਜਨਾ ਲੈ ਕੇ ਆਇਆ ਹੈ, ਅਖੇ ਨੌਜਵਾਨਾਂ ਦੇ ਲਈ ਨੌਕਰੀਆਂ ਤਾਂ ਉਹਨਾਂ ਦੇ ਬੱਸ ਦੀ ਗੱਲ ਨਹੀਂ, ਵਿਦੇਸ਼ ਜਾਣ ਲਈ 10 ਲੱਖ ਬੈਂਕ ਕਰਜ਼ਾ ਦਿਆਂਗੇਪੰਜਾਬ ਕਾਂਗਰਸ ਆਖਦੀ ਹੈ, ਥਾਂ-ਥਾਂ ਆਇਲੈਟਸ ਸੈਂਟਰ ਖੋਲ੍ਹਾਂਗੇਪੰਜਾਬ ਦੀ ਗੱਦੀ ਦੀ ਦਾਅਵੇਦਾਰੀ ਕੇਜਰੀਵਾਲ ਦੀ ਪਾਰਟੀ ਆਖਦੀ ਹੈ ਬੀਬੀਆਂ ਨੂੰ 1000 ਰੁਪਇਆ ਨਕਦੀ ਦਿਆਂਗੇ ਹਰ ਮਹੀਨੇ ਤੇ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਕਹਿੰਦੇ ਹਨ, 1000 ਰੁਪਏ ਮਹੀਨਾ ਥੋੜ੍ਹਾ ਹੈ, 2000 ਰੁਪਏ ਮਹੀਨਾ ਦਿਆਂਗੇਵੱਡਾ ਦੁਖਾਂਤ ਹੈ ਪੰਜਾਬੀਆਂ ਦਾ, ਉਹ ਪੰਜਾਬੀ ਜਿਹੜੇ ਪੂਰੇ ਦੇਸ਼ ਨੂੰ ਭੁੱਖਮਰੀ ਤੋਂ ਬਚਾਉਂਦੇ ਰਹੇ, ਉਹਨਾਂ ਨੂੰ ਅੱਜ ਸਿਆਸਤਦਾਨ ਰਿਆਇਤਾਂ, ਖਰੈਤਾਂ ਦੇ ਕੇ ਵਰਚਾਉਣਾ ਚਾਹੁੰਦੇ ਹਨ, ਉਹਨਾਂ ਦੀ ਵੋਟ ਹਥਿਆਉਣਾ ਚਾਹੁੰਦੇ ਹਨ, ਪਰ ਕੋਈ ਵੀ ਸਿਆਸੀ ਧਿਰ ਪੰਜਾਬ ਵਿੱਚ ਰੁਜ਼ਗਾਰ ਪੈਦਾ ਕਰਨ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਬਾਤ ਨਹੀਂ ਪਾਉਂਦੀ

ਨਵਾਂ ਪੰਜਾਬ ਸਿਰਜਣ ਵਾਲੇ ਭਾਜਪਾ ਤੇ ਉਸਦੇ ਗੱਠਜੋੜ ਵਾਲੇ ਪੰਜਾਬ ਲਈ ਇੱਕ ਲੱਖ ਕਰੋੜ ਅਗਲੇ ਪੰਜਾਂ ਸਾਲਾਂ ਵਿੱਚ ਖਰਚਣ ਦਾ ਵਾਅਦਾ ਚੋਣ ਮਨੋਰਥ ਪੱਤਰ ਵਿੱਚ ਕਰ ਰਹੇ ਹਨਗਰੇਜੂਏਟ ਬੇਰੁਜ਼ਗਾਰਾਂ ਨੂੰ 4000 ਰੁਪਏ ਮਹੀਨਾ ਬੇਰੁਜ਼ਗਾਰੀ ਭੱਤਾ ਦੇਣ ਦੀ ਗੱਲ ਕਰਦੇ ਹਨ, ਪੰਜਾਬੀਆਂ ਨੂੰ ਸਰਕਾਰੀ ਨੌਕਰੀਆਂ ਵਿੱਚ 75 ਫ਼ੀਸਦੀ ਰਾਂਖਵੇਕਰਨ ਦੀ ਗੱਲ ਕਰਦੇ ਹਨ ਅਤੇ ਸਭ ਲਈ 300 ਯੂਨਿਟ ਬਿਜਲੀ ਮੁਫ਼ਤ ਦੇਣਾ ਉਹਨਾਂ ਦੇ ਚੋਣ ਮੈਨੌਫੈਸਟੋ ਵਿੱਚ ਦਰਜ ਹੈਪਰ ਸਵਾਲ ਉੱਠਦਾ ਹੈ ਕਿ ਉਹ ਪੰਜਾਬ ਦੇ ਦਰਿਆਈ ਪਾਣੀਆਂ ਦੇ ਮਸਲੇ ਨੂੰ ਹੱਲ ਕਰਨ ਦੀ ਗੱਲ ਕਿਉਂ ਨਹੀਂ ਕਰਦੇ? ਪੰਜਾਬ ਸਿਰ ਚੜ੍ਹੇ ਕਰਜ਼ੇ ਦੀ ਭਰਪਾਈ ਲਈ ਕੇਂਦਰੀ ਵਾਇਦਾ ਕਿਉਂ ਨਹੀਂ ਕਰਦੇ? ਕਿਉਂ ਨਹੀਂ ਪ੍ਰਵਾਸ ਰੋਕਣ, ਧਰਤੀ ਹੇਠਲੇ ਪਾਣੀ ਦੇ ਨਿੱਤ ਪ੍ਰਤੀ ਘਟਣ ਲਈ ਕੀਤੇ ਜਾਂਦੇ ਯਤਨਾਂ ਪ੍ਰਤੀ ਚੁੱਪੀ ਕਿਉਂ ਸਾਧੀ ਬੈਠ ਗਏ ਹਨ?

ਪੰਜਾਬ ਨੂੰ ਪਹਿਲਾਂ ਅੰਗਰੇਜ਼ ਸਲਤਨਤ ਨੇ ਲੁੱਟਿਆ, ਭਾਵੇਂ ਕਿ ਬਾਕੀ ਭਾਰਤ ਦੇਸ਼ ਦੇ ਮੁਕਾਬਲੇ ਪੰਜਾਬ ਨੇ ਘੱਟ ਸਮਾਂ ਅੰਗਰੇਜ਼ਾਂ ਦੀ ਗੁਲਾਮੀ ਹੰਢਾਈਪਰ ਹੰਢਾਈ ਗੁਲਾਮੀ ਤੋਂ ਨਿਜਾਤ ਪਾਉਣ ਲਈ ਸਭ ਤੋਂ ਵੱਧ ਕੁਰਬਾਨੀਆਂ ਇਸ ਸੂਬੇ ਪੰਜਾਬ ਨੇ ਕੀਤੀਆਂ, ਜਿਸਦਾ ਦੇਸ਼ ਦੀ ਵੰਡ ਵੇਲੇ ਖਮਿਆਜ਼ਾ ਵੀ ਪੰਜਾਬੀਆਂ ਨੂੰ ਭੁਗਤਣਾ ਪਿਆ, ਲੱਖਾਂ ਪੰਜਾਬੀ ਘਰੋਂ ਬੇਘਰ ਹੋਏ, ਉਹਨਾਂ ਜਾਇਦਾਦਾਂ ਗੁਆਈਆਂ, ਮੌਤ ਉਹਨਾਂ ਦੇ ਗਲੇ ਪਈ, ਵੱਢ-ਵੱਢਾਂਗਾ ਉਹਨਾਂ ਹੰਢਾਇਆ, ਪਰ ਆਖ਼ਰਕਾਰ ਕੀ ਪੱਲੇ ਪਾਇਆ? ਬਹੁਤੇ ਦੇਸੀ ਹਾਕਮਾਂ ਪੰਜਾਬ ਨਾਲ ਸਦਾ ਦੁਪਰਿਆਰਾ ਸਲੂਕ ਕੀਤਾ

ਪੰਜਾਬੀਆਂ ਨੇ ਵੰਡ ਤੋਂ ਬਾਅਦ ’84 ਦਾ ਵਰਤਾਰਾ ਹੰਢਾਇਆਨਸ਼ਾ ਪੰਜਾਬੀ ਦੇ ਗਲੇ ਦੀ ਹੱਡੀ ਬਣਿਆਬੇਰਜ਼ੁਗਾਰੀ, ਮਾਫੀਏ, ਸੂਬੇ ਦੇ ਭੈੜੇ ਪ੍ਰਬੰਧਨ ਨੇ ਪੰਜਾਬ ਦੀ ਜਵਾਨੀ ਨੂੰ ਪ੍ਰਵਾਸ ਦੇ ਰਾਹ ਤੋਰਿਆਹੁਣ ਵੀ ਇਹ ਵਰਤਾਰਾ ਲਗਾਤਾਰ ਜਾਰੀ ਹੈਪਰ ਪੰਜਾਬ ਦੇ ਸਿਆਸਤਦਾਨ ਇਸ ਵਰਤਾਰੇ ਤੋਂ ਅੱਖਾਂ ਮੀਟੀ ਬੈਠੇ ਨਜ਼ਰ ਆ ਰਹੇ ਹਨਸਿਆਸਤਦਾਨੋਂ! ਜੇ ਪੰਜਾਬ ਦੀ ਜਵਾਨੀ ਪੰਜਾਬ ਦੇ ਪੱਲੇ ਨਾ ਰਹੀ, ਜੇ ਪੰਜਾਬ ਦੇ ਪਾਣੀ ਦੇਸੀ ਕੇਂਦਰੀ ਹਾਕਮਾਂ ਹਥਿਆ ਲਏ, ਜੇ ਪੰਜਾਬ ਮਾਰੂਥਲ ਬਣ ਗਿਆ ਤਾਂ ਫਿਰ ਉੱਜੜੇ ਪੰਜਾਬ ’ਤੇ ਰਾਜ ਕਰੋਗੇ?

ਪੰਜਾਬ ਦੇ ਮੌਜੂਦਾ ਹਾਲਾਤ ਤਸੱਲੀਬਖ਼ਸ਼ ਨਹੀਂ ਹਨਬੁਨਿਆਦੀ ਵਿਕਾਸ ਦੀ ਕਮੀ ਰੜਕਦੀ ਹੈਸਕੂਲ, ਕਾਲਜ, ਹਸਪਤਾਲ ਸਟਾਫ ਤੋਂ ਖਾਲੀ ਹਨਹਸਪਤਾਲਾਂ ਵਿੱਚ ਦਵਾਈਆਂ ਨਹੀਂਪੰਜਾਬ ਦੇ ਕਾਲਜ, ਯੂਨੀਵਰਸਿਟੀਆਂ ਜਿਹਨਾਂ ਪੰਜਾਬ ਦੀ ਸਿੱਖਿਆ ਸੁਧਾਰ ਵਿੱਚ ਵੱਡਾ ਯੋਗਦਾਨ ਪਾਇਆ, ਉਹ ਆਰਥਿਕ ਪੱਖੋਂ ਕਮਜ਼ੋਰ ਹੋ ਚੁੱਕੀਆਂ ਹਨਬਹੁਤੇ ਪ੍ਰੋਫੈਸ਼ਨਲ ਕਾਲਜ, ਇੰਜਨੀਅਰਿੰਗ ਕਾਲਜ, ਨੌਜਵਾਨਾਂ ਦੇ ਵਿਦੇਸ਼ ਜਾਣ ਕਾਰਨ ਬੰਦ ਹੋ ਰਹੇ ਹਨਰੁਜ਼ਗਾਰ ਦੀ ਕਮੀ ਪੰਜਾਬੀਆਂ ਵਿੱਚ ਮੁਫ਼ਤ ਰਿਆਇਤਾਂ ਦੀ ਲਾਲਸਾ ਵਧਾ ਰਹੀ ਹੈਪ੍ਰਵਾਸੀ ਪੰਜਾਬੀ ਜਿਹੜੇ ਪੰਜਾਬ ਲਈ ਆਰਥਿਕ ਸਹਾਇਤਾ ਭੇਜਦੇ ਸਨ, ਆਪਣੇ ਰੁਜ਼ਗਾਰ ਸਥਾਪਤ ਕਰਨ ਦੇ ਇੱਛੁਕ ਰਹਿੰਦੇ ਸਨ, ਉਦਾਸੀਨ ਹੋ ਚੁੱਕੇ ਹਨਪੰਜਾਬ ਪ੍ਰਤੀ ਕੰਡ ਕਰਕੇ ਬੈਠ ਗਏ ਹਨ

ਕਰਜ਼ਾਈ ਹੋਇਆ ਪੰਜਾਬ ਮਸਾਂ ਕੰਮ ਚਲਾਊ ਮੁਲਾਜ਼ਮਾਂ ਨਾਲ ਪ੍ਰਸ਼ਾਸਨ ਚਲਾਉਣ ’ਤੇ ਮਜਬੂਰ ਹੈਪਰ ਪੰਜਾਬ ਦੇ ਬਹੁਤੇ ਸਿਆਸਤਦਾਨ ਕੋਝੀਆਂ ਹਰਕਤਾਂ ਕਰਦੇ ਮਾਫੀਏ ਨਾਲ ਰਲਕੇ ਆਪਣਾ ਹਲਵਾ ਮੰਡਾ ਚਲਾ ਰਹੇ ਹਨ, ਬਿਨਾਂ ਇਸ ਡਰ ਭਓ ਤੋਂ ਕਿ ਕੋਈ ਉਹਨਾਂ ਦੀਆਂ ਹਰਕਤਾਂ ਵੇਖ ਰਿਹਾ ਹੈ

ਹੁਣ ਜਦ ਪੰਜਾਬ ਸੰਕਟਾਂ ਵਿੱਚ ਘਿਰਿਆ ਹੋਇਆ ਹੈ, ਹੁਣ ਜਦ ਪੰਜਾਬ ਮਰਦਾ ਜਾ ਰਿਹਾ ਹੈ ਤਾਂ ਚੋਣਾਂ ਵੇਲੇ ਪੰਜਾਬ ਦੀ ਬੇੜੀ ਬੰਨੇ ਲਾਉਣ ਲਈ ਸਿਆਸਤਦਾਨ ਸਬਜ਼ਬਾਗ ਵਿਖਾ ਰਹੇ ਹਨ, ਮਗਰਮੱਛ ਦੇ ਹੰਝੂ ਵਹਾ ਰਹੇ ਹਨਪਰ ਕੀ ਇਹ ਸਿਆਸਤਦਾਨ ਜਿਹੜੇ ਅਸਲ ਅਰਥਾਂ ਵਿੱਚ ਪੰਜਾਬ ਦੀ ਮੌਜੂਦਾ ਸਥਿਤੀ ਦੇ ਜ਼ਿੰਮੇਵਾਰ ਹਨ, ਪੰਜਾਬ ਨੂੰ ਕਿਸੇ ਤਣ-ਪੱਤਣ ਲਾ ਸਕਣਗੇ?

ਦਿਨ ਹੁਣ ਤਿੰਨ ਰਹਿ ਗਏ ਹਨਪੰਜਾਬੀਆਂ ਨੇ ਅਗਲੇ ਪੰਜਾਂ ਸਾਲਾਂ ਲਈ ਆਪਣੇ ਹਾਕਮ ਚੁਨਣੇ ਹਨ। ਕੀ ਪੰਜਾਬੀ, ਰਿਆਇਤਾਂ, ਖ਼ਰੈਤਾਂ ਦੇਣ ਵਾਲਿਆਂ ਹੱਥ ਪੰਜਾਬ ਨੂੰ ਮੁੜ ਪੰਜ ਵਰ੍ਹੇ ਫੜਾ ਕੇ ਕੋਈ ਤਲਖ ਤਜਰਬਾ ਕਰਨਗੇ ਜਾਂ ਫਿਰ ਆਪਣੀ ਸੋਚ ਨਾਲ, ਸਹੀ ਸ਼ਖਸੀਅਤਾਂ ਦੀ ਚੋਣ ਕਰਨਗੇ। ‘ਕੋਈ ਹਰਿਆ ਬੂਟ ਰਹਿਓ ਰੀ’ ਵਾਂਗ ਪੰਜਾਬ ਸੁਹਿਰਦ ਲੋਕਾਂ ਤੋਂ ਬਾਂਝਾ ਨਹੀਂ ਹੈਇੱਥੇ ਸੱਚ ਹੱਕ, ਸਿਆਣਪ, ਚੰਗੀ, ਸੋਚ, ਵਾਲੇ ਲੋਕਾਂ ਦੀ ਕਮੀ ਨਹੀਂ ਹੈਪਰ ਉਹਨਾਂ ਨੂੰ ਪਹਿਚਾਨਣ ਦੀ ਲੋੜ ਹੈ

ਪੰਜਾਬ ਦੀਆਂ 13ਵੀਆਂ ਵਿਧਾਨ ਸਭਾ ਚੋਣਾਂ “ਜੱਗੋਂ ਤੇਰ੍ਹਵੀਆਂ” ਨਾ ਹੋ ਜਾਣਕਾਂਗਰਸ, ਅਕਾਲੀ ਦਲ-ਬਸਪਾ, ਆਪ, ਬਾਜਪਾ-ਪੰਜਾਬ ਲੋਕ ਕਾਂਗਰਸ, ਖੱਬੀਆਂ ਧਿਰਾਂ, ਸੰਯੁਕਤ ਸਮਾਜ ਮੋਰਚਾ ਅਤੇ ਹੋਰ ਪਾਰਟੀਆਂ ਆਪਦੇ ਵਿਹੜੇ ਵੋਟ ਮੰਗਣ ਲਈ ਆਉਣਗੀਆਂਉਹਨਾਂ ਤੋਂ ਰੁਜ਼ਗਾਰ ਮੰਗੋ, ਸੂਬੇ ਲਈ ਉਦਯੋਗ ਮੰਗੋ, ਸੂਬੇ ਦਾ ਗੁਆਚਿਆ ਪਾਣੀ ਮੰਗੋ, ਸੂਬੇ ਦੀ ਸੁੱਖ ਸ਼ਾਂਤੀ ਮੰਗੋ ਤੇ ਪ੍ਰਵਾਸ ਤੇ ਨਸ਼ੇ ਤੋਂ ਮੁਕਤੀ ਮੰਗੋ

ਪੰਜਾਬੀਓ, ਨਿਰਾਸ਼ ਹੋ ਕੇ ਘਰ ਬੈਠਣ ਦਾ ਵੇਲਾ ਨਹੀਂ, ਇਹ ਵੇਲਾ ਤਾਂ ਸੰਭਲਣ ਦਾ ਹੈ, ਥਿੜਕਣ ਦਾ ਨਹੀਂ! ਸਾਵਧਾਨ!

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3366)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਗੁਰਮੀਤ ਸਿੰਘ ਪਲਾਹੀ

ਗੁਰਮੀਤ ਸਿੰਘ ਪਲਾਹੀ

Journalist. (Phagwara, Punjab, India)
Phone:  (91 - 98158 - 02070)
Email: (gurmitpalahi@yahoo.com)

More articles from this author