GurmitPalahi7ਪਰ ਭਾਰਤ ਦੀ ਅਰਥ ਵਿਵਸਥਾ ਨੂੰ ਥਾਂ ਸਿਰ ਕਰਨ ਲਈ ਔਰਤਾਂ ਦੀ ਸ਼ਕਤੀ ਵਰਤਣ ਦੀ ਲੋੜ ...
(1 ਜੁਲਾਈ 2023)


ਕੰਮਕਾਜੀ ਔਰਤਾਂ ਸਬੰਧੀ ਛਪੇ ਇੱਕ ਸਰਵੇਖਣ ਅਨੁਸਾਰ
131 ਦੇਸ਼ਾਂ ਦੀ ਸੂਚੀ ਵਿੱਚ ਭਾਰਤ ਦੀ ਕੰਮਕਾਜੀ ਔਰਤਾਂ ਦੀ ਭਾਗੀਦਾਰੀ ਵਿੱਚ 120ਵੀਂ ਥਾਂ ਹੈਬਹੁਤ ਸਾਰੀਆਂ ਕੰਮਕਾਜੀ ਔਰਤਾਂ ਨੌਕਰੀਆਂ ਛੱਡ ਰਹੀਆਂ ਹਨਵਿਚਕਾਰਲੀਆਂ ਪ੍ਰਬੰਧਨ ਨੌਕਰੀਆਂ ਨੂੰ ਤਿਲਾਂਜਲੀ ਦੇਣ ਵਾਲੀਆਂ ਔਰਤਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ

ਪੁਰਸ਼ ਪ੍ਰਧਾਨ ਭਾਰਤੀ ਸਮਾਜ ਵਿੱਚ ਔਰਤਾਂ ਦੀ ਸ਼ਖਸੀ ਆਜ਼ਾਦੀ ਦਾ ਪਹੀਆ ਉਲਟਾ ਘੁੰਮ ਰਿਹਾ ਹੈਪੁਰਸ਼ਾਂ ਦੀ ਜਕੜ ਹੋਰ ਪੱਕੀ-ਪੀਡੀ ਹੋ ਰਹੀ ਹੈਸਾਲ 2005 ਵਿੱਚ ਔਰਤਾਂ ਦੀ ਨੌਕਰੀਆਂ ਵਿੱਚ ਹਿੱਸੇਦਾਰੀ 27 ਫ਼ੀਸਦੀ ਸੀ, ਜਿਹੜੀ ਹੁਣ ਡਿਗ ਕੇ ਹੁਣ 23 ਫ਼ੀਸਦੀ ਰਹਿ ਗਈ ਹੈ ਜਦਕਿ ਔਰਤਾਂ ਪੜ੍ਹਾਈ ਦੇ ਖੇਤਰ ਵਿੱਚ ਲਗਾਤਾਰ ਅੱਗੇ ਵਧ ਰਹੀਆਂ ਹਨ, ਵੱਡੀਆਂ ਡਿਗਰੀਆਂ ਪ੍ਰਾਪਤ ਕਰ ਰਹੀਆਂ ਹਨ, ਨੌਕਰੀਆਂ ਲਈ ਮੁਕਾਬਲੇ ਦੇ ਇਮਤਿਹਾਨਾਂ ਵਿੱਚ ਮੋਹਰੀ ਥਾਂ ਬਣਾ ਰਹੀਆਂ ਹਨ

ਮੱਧ ਵਰਗੀ ਕੰਮਕਾਜੀ ਔਰਤਾਂ ਦੇ ਨੌਕਰੀ ਛੱਡਣ ਦੇ ਬੁਨਿਆਦੀ ਕਾਰਨਾਂ ਵਿੱਚ ਸਭ ਤੋਂ ਪ੍ਰਮੁੱਖ ਇਹ ਹੈ ਕਿ ਦੇਸ਼ ਵਿੱਚ ਮਾਹਰ ਮਰਦਾਂ ਅਤੇ ਔਰਤਾਂ ਵਿੱਚ ਬਰਾਬਰ ਦੀ ਕੁਸ਼ਲਤਾ ਹੋਣ ’ਤੇ ਵੀ ਉਹਨਾਂ ਨੂੰ ਬਰਾਬਰ ਦੀ ਤਨਖਾਹ ਨਹੀਂ ਮਿਲਦੀ, ਜਾਂ ਉਹਨਾਂ ਨੂੰ ਨੌਕਰੀਆਂ ਵਿੱਚ ਬਰਾਬਰ ਦੇ ਮੌਕੇ ਨਹੀਂ ਮਿਲਦੇ, ਨਾ ਹੀ ਬਰਾਬਰ ਦੀਆਂ ਤਰੱਕੀਆਂ ਮਿਲਦੀਆਂ ਹਨਦੂਜਾ ‘ਯੋਨ ਹਿੰਸਾ’ ਦਾ ਡਰ ਸਦਾ ਬਣਿਆ ਰਹਿੰਦਾ ਹੈ, ਜਿਸ ਵਿੱਚ ਸਾਡਾ ਦੇਸ਼ ਭਾਰਤ ਮੋਹਰੀ ਦੇਸ਼ਾਂ ਵਿੱਚੋਂ ਇੱਕ ਹੈਲਿੰਗਕ ਨਾ ਬਰਾਬਰੀ ਵਾਲਾ ਪੁਰਸ਼ ਪ੍ਰਧਾਨ ਭਾਰਤੀ ਸਮਾਜ ਚਾਹੁੰਦਾ ਹੈ ਕਿ ਔਰਤਾਂ ਘਰ ਵਿੱਚ ਰਹਿਣ ਉਹਨਾਂ ਦਾ ਮੁੱਖ ਕੰਮ ਘਰ ਦੀ ਚਾਰ ਦੀਵਾਰੀ ਅੰਦਰ ਹੈਰੰਘੜਊ ਮਰਦ ਚਾਹੁੰਦੇ ਹਨ ਕਿ ਔਰਤਾਂ ਰਸੋਈ ਵਿੱਚ ਕੰਮ ਕਰਨ, ਬੱਚਿਆਂ ਦੀ ਦੇਖਭਾਲ ਕਰਨ ਅਤੇ ਸਿਰਫ਼ ਕੰਮ ਚਲਾਊ ਸਿੱਖਿਆ ਹੀ ਹਾਸਲ ਕਰਨਭਾਵੇਂ ਕਿ ਸੰਯੁਕਤ ਰਾਸ਼ਟਰ ਮਰਦਾਂ ਅਤੇ ਔਰਤਾਂ ਦੀ ਬਰਾਬਰੀ ਦੀ ਗੱਲ ਕਰਦਾ ਹੈ ਪਰ ਇਸ ਸਭ ਕੁਝ ਦੇ ਬਾਵਜੂਦ ਵਿਸ਼ਵ ਭਰ ਵਿੱਚ 2.7 ਅਰਬ ਲੋਕਾਂ ਤੋਂ ਵੀ ਵੱਧ ਔਰਤਾਂ ਕਾਨੂੰਨੀ ਰੂਪ ਵਿੱਚ ਪੁਰਸ਼ਾਂ ਦੇ ਬਰਾਬਰ ਨੌਕਰੀਆਂ ਦੀ ਚੋਣ ਤੋਂ ਬਾਹਰ ਹਨ

ਬਹੁਤ ਸਾਰੇ ਦੇਸ਼ ਦੁਨੀਆ ਭਰ ਵਿੱਚ ਇਹੋ ਜਿਹੇ ਹਨ, ਜਿੱਥੇ ਔਰਤਾਂ ਨੂੰ ਨੌਕਰੀਆਂ ਕਰਨ ’ਤੇ ਪਾਬੰਦੀ ਹੈ ਇੱਥੇ ਹੀ ਬੱਸ ਨਹੀਂ, ਦੁਨੀਆ ਵਿੱਚ 59 ਦੇਸ਼ ਇਹੋ ਜਿਹੇ ਹਨ, ਜਿੱਥੇ ਯੋਨ ਉਤਪੀੜਨ ਸਬੰਧੀ ਕੋਈ ਕਾਨੂੰਨ ਹੀ ਨਹੀਂ ਹੈਵਿਸ਼ਵ ਪੱਧਰ ’ਤੇ ਔਰਤਾਂ ਨੂੰ ਪੁਰਸ਼ਾਂ ਦੇ ਬਰਾਬਰ ਤਨਖਾਹ ਨਹੀਂ ਮਿਲਦੀ40 ਫ਼ੀਸਦੀ ਔਰਤਾਂ ਇਹੋ ਜਿਹੀਆਂ ਹਨ ਜਿਹਨਾਂ ਨੂੰ ਸਮਾਜਿਕ ਸੁਰੱਖਿਆ ਨਹੀਂ ਹੈਦੁਨੀਆਂ ਭਰ ਵਿੱਚ ਸਿਰਫ਼ 58 ਫ਼ੀਸਦੀ ਔਰਤਾਂ ਦੀ ਹੀ ਬੈਂਕਾਂ ਆਦਿ ਤਕ ਪਹੁੰਚ ਹੈਕੰਮਕਾਜੀ ਦੁਨੀਆ ਵਿੱਚ ਛੋਟੀਆਂ, ਵੱਡੀਆਂ, ਬਜ਼ੁਰਗ, ਪੜ੍ਹੀਆਂ-ਲਿਖੀਆਂ, ਅਨਪੜ੍ਹ ਹਰ ਵਰਗ ਦੀਆਂ ਔਰਤਾਂ ਦਾ ਕੰਮਾਂ ਦੀਆਂ ਥਾਂਵਾਂ ’ਤੇ ਸ਼ੋਸ਼ਣ ਅਤੇ ਕਈ ਹਾਲਤਾਂ ਵਿੱਚ ਯੋਨ ਸ਼ੋਸ਼ਣ ਹੁੰਦਾ ਹੈ

ਅੰਤਰਰਾਸ਼ਟਰੀ ਲੇਬਰ ਸੰਗਠਨ ਦੀ ਇੱਕ ਰਿਪੋਰਟ ਇਹ ਦਰਸਾਉਂਦੀ ਹੈ ਕਿ ਦੁਨੀਆ ਦੇ 64 ਦੇਸ਼ਾਂ ਦੀਆਂ ਸਾਰੀਆਂ ਔਰਤਾਂ ਰੋਜ਼ਾਨਾ 1640 ਕਰੋੜ ਘੰਟੇ ਬਿਨਾਂ ਉਜਰਤ ਕੰਮ ਕਰਦੀਆਂ ਹਨਦੁਨੀਆ ਦੀਆਂ 25.8 ਕਰੋੜ ਪ੍ਰਵਾਸੀ ਔਰਤਾਂ ਵਿੱਚੋਂ ਲਗਭਗ 50 ਫ਼ੀਸਦੀ ਕੰਮਕਾਜੀ ਔਰਤਾਂ ਹਨ ਜੋ ਆਪਣੇ ਦੇਸ਼ਾਂ ਤੋਂ ਬਾਹਰ ਰਹਿੰਦੀਆਂ ਹਨ ਇਹਨਾਂ ਔਰਤਾਂ ਨੂੰ ਬਿਹਤਰ ਰੁਜ਼ਗਾਰ ਪ੍ਰਾਪਤੀ ਲਈ ਰੂੜ੍ਹੀਵਾਦੀ ਸੋਚ ਦਾ ਸ਼ਿਕਾਰ ਹੋਣਾ ਪੈਂਦਾ ਹੈ ਉਹਨਾਂ ਦੀ ਨੌਕਰੀਆਂ ਵਿੱਚ ਚੋਣ ਅਤੇ ਅੱਗੋਂ ਕੰਮ ਕਰਨ ਵਿੱਚ ਇਹ ਸੋਚ ਰੁਕਾਵਟ ਬਣਦੀ ਹੈ

ਪ੍ਰਾਪਤ ਜਾਣਕਾਰੀਆਂ, ਸਰਵੇ ਅਤੇ ਰਿਪੋਰਟਾਂ ਦੱਸਦੀਆਂ ਹਨ ਕਿ ਭਾਰਤ ਵਿੱਚ ਕੰਮਕਾਜ ਵਿੱਚ ਔਰਤਾਂ ਦੀ ਹਿੱਸੇਦਾਰੀ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈਇਸਦਾ ਮੁੱਖ ਕਾਰਨ ਅਰਥ ਵਿਵਸਥਾ ਦੇ ਸੰਕਟ ਨਾਲ ਜੁੜਿਆ ਹੋਇਆ ਹੈ, ਕਿਉਂਕਿ ਵੱਡੀ ਗਿਣਤੀ ਔਰਤਾਂ ਕੋਲ ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਕੰਮ ਹੀ ਕੋਈ ਨਹੀਂ ਅਤੇ ਉਹਨਾਂ ਦੀ ਕੰਮ-ਸ਼ਕਤੀ ਅਜਾਈਂ ਜਾ ਰਹੀ ਹੈਇਸੇ ਤਰ੍ਹਾਂ ਘਰੇਲੂ ਦਬਾਅ ਕਾਰਨ ਨੌਕਰੀ ਪੇਸ਼ਾ ਭਾਰਤੀ ਔਰਤਾਂ ਹਰ ਸਮੇਂ ਮਾਨਸਿਕ ਅਤੇ ਸਰੀਰਕ ਰੂਪ ਵਿੱਚ ਥੱਕੀਆਂ ਮਹਿਸੂਸ ਕਰਦੀਆਂ ਹਨਭਾਰਤੀ ਔਰਤਾਂ ਉੱਤੇ ਘਰੇਲੂ ਜ਼ਿੰਮੇਵਾਰੀਆਂ ਦਾ ਭਾਰੀ ਬੋਝ ਰਹਿੰਦਾ ਹੈਸਹੁਰੇ ਘਰਾਂ ਵਿੱਚ ਨਿਵਾਸ ਕਰਦੀਆਂ, ਸਾਂਝੇ ਪਰਿਵਾਰ ਵਿੱਚ ਰਹਿੰਦੀਆਂ ਕੰਮਕਾਜੀ ਔਰਤਾਂ ਉੱਤੇ ਤਾਂ ਮਾਨਸਿਕ ਦਬਾਅ ਹੋਰ ਵੀ ਵਧਿਆ ਰਹਿੰਦਾ ਹੈਵੇਖਣ ਵਿੱਚ ਤਾਂ ਇਹ ਵੀ ਆਉਂਦਾ ਹੈ ਕਿ ਰੂੜ੍ਹੀਵਾਦੀ ਸੋਚ ਵਾਲੇ ਲੋਕ ਔਰਤਾਂ ਦੇ ਨੌਕਰੀ ਕਰਨ ਦੇ ਹੱਕ ਵਿੱਚ ਨਹੀਂ

ਭਾਰਤ ਵਿੱਚ ਪਿਛਲੇ ਇੱਕ ਦਹਾਕੇ ਵਿੱਚ 1096 ਕਰੋੜ ਔਰਤਾਂ ਨੇ ਨੌਕਰੀਆਂ ਗੁਆਈਆਂ ਜਾਂ ਛੱਡੀਆਂ ਹਨ ਇੰਜਨੀਅਰਿੰਗ ਅਤੇ ਮੈਡੀਕਲ ਖੇਤਰਾਂ ਵਿੱਚ ਔਰਤਾਂ ਦਾ 30 ਤੋਂ 45 ਫੀਸਦੀ ਤਕ, ਆਈ.ਆਈ.ਟੀ. ਖੇਤਰ ਵਿੱਚ ਪ੍ਰਵੇਸ਼ ਸਮੇਂ 20.8 ਫ਼ੀਸਦੀ ਅੱਛਾ ਖਾਸਾ ਪ੍ਰੀਖਿਆ ਯੋਗਤਾ ਪਾਸ ਕਰਨ ਵਿੱਚ ਹਿੱਸੇਦਾਰੀ ਹੁੰਦੀ ਹੈ ਪਰ ਨੌਕਰੀ ਵੇਲੇ ਆਈ.ਆਈ.ਟੀ. ਹਿੱਸੇਦਾਰੀ 8 ਤੋਂ 9 ਫ਼ੀਸਦੀ ਹੀ ਰਹਿ ਜਾਂਦੀ ਹੈਅਸਲ ਵਿੱਚ ਵਿਆਹ ਵੇਲੇ ਮਰਦ ਸ਼ਰਤ ਹੀ ਇਹ ਲਾਉਂਦੇ ਹਨ ਕਿ ਉਹਨਾਂ ਦੀ ਘਰਵਾਲੀ ਨੌਕਰੀ ਨਹੀਂ ਕਰੇਗੀਅੱਜ ਔਰਤਾਂ ਉਦਯੋਗ, ਪ੍ਰਸ਼ਾਸਨ, ਰਾਜਨੀਤੀ ਆਦਿ ਸਭ ਥਾਂਈਂ ਕੰਮ ਕਰਦੀਆਂ ਹਨਨੌਕਰੀਆਂ ਕਾਰਨ ਜਦੋਂ ਇੱਕ ਪਾਸੇ ਉਹਨਾਂ ਦੇ ਹਾਲਾਤ ਵਿੱਚ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ, ਦੂਜੇ ਪਾਸੇ ਉਹਨਾਂ ਦੀਆਂ ਸਮੱਸਿਆਵਾਂ ਵੀ ਵਧ ਰਹੀਆਂ ਹਨ ਕਿਉਂਕਿ ਨੌਕਰੀਆਂ ਕਾਰਨ ਔਰਤਾਂ ਨੂੰ ਘਰੋਂ ਬਾਹਰ ਰਹਿਣਾ ਪੈਂਦਾ ਹੈਸਿੱਟੇ ਵਜੋਂ ਉਨ੍ਹਾਂ ਉੱਤੇ ਮਾਨਸਿਕ ਅਤੇ ਸਰੀਰਕ ਬੋਝ ਵਧਦਾ ਹੈਕਈ ਹਾਲਤਾਂ ਵਿੱਚ ਜਦੋਂ ਉਹਨਾਂ ਉੱਤੇ ਨੌਕਰੀ ਦਾ ਭਾਰ ਵਧਦਾ ਹੈ ਤਾਂ ਪਰਿਵਾਰਕ ਸਥਿਤੀ ਡਾਵਾਂਡੋਲ ਹੋ ਜਾਂਦੀ ਹੈਵੱਡੀ ਗਿਣਤੀ ਔਰਤਾਂ ਆਪਣੀ ਆਜ਼ਾਦੀ ਅਤੇ ਚੰਗੀ ਪਛਾਣ ਲਈ ਵੀ ਨੌਕਰੀ ਕਰਦੀਆਂ ਹਨਪਰ ਕੰਮ ਦੀਆਂ ਥਾਂਵਾਂ ਉੱਤੇ ਯੋਨ ਸ਼ੋਸ਼ਣ, ਲਿੰਗ ਭੇਦਭਾਵ ਅਤੇ ਅਸੁਰੱਖਿਆ ਉਹਨਾਂ ਲਈ ਰੁਕਾਵਟ ਬਣਦੀ ਹੈ, ਜਿਸ ਨਾਲ ਉਹਨਾਂ ਦਾ ਮਨੋਬਲ ਡਿਗਦਾ ਹੈ ਅਤੇ ਉਹ ਘਰ ਬੈਠਣ ਲਈ ਮਜਬੂਰ ਹੋ ਜਾਂਦੀਆਂ ਹਨਇਸ ਸਥਿਤੀ ਦੇ ਮੱਦੇਨਜ਼ਰ ਕੰਮਕਾਜੀ ਔਰਤਾਂ ਪ੍ਰਤੀ ਭਾਰਤ ਵਿੱਚ ਕੁਝ ਤੱਥ ਗੰਭੀਰ ਧਿਆਨ ਦੀ ਮੰਗ ਕਰਦੇ ਹਨ:

1. ਭਾਰਤ ਵਿੱਚ 66 ਫ਼ੀਸਦੀ ਤੋਂ ਜ਼ਿਆਦਾ ਨੌਜਵਾਨ ਔਰਤਾਂ ਘਰੇਲੂ ਜ਼ਿੰਮੇਵਾਰੀਆਂ ਨਿਭਾਉਂਦੀਆਂ ਹਨ

2. ਭਾਰਤ ਦੀਆਂ ਕੁਲ ਕੰਮਕਾਜੀ ਔਰਤਾਂ ਵਿੱਚ 63 ਫ਼ੀਸਦੀ ਖੇਤੀ ਦੇ ਕੰਮਾਂ ਵਿੱਚ ਲੱਗੀਆਂ ਹੋਈਆਂ ਹਨ

3. ਭਾਰਤੀ ਔਰਤਾਂ ਦੀ ਲੇਬਰ ਦੇ ਕੰਮਾਂ ਵਿੱਚ ਭਾਗੀਦਾਰੀ 2005 ਵਿੱਚ 32 ਫ਼ੀਸਦੀ ਸੀ ਅਤੇ 2021 ਵਿੱਚ ਇਹ 19 ਫ਼ੀਸਦੀ ਰਹਿ ਗਈਭਾਵ ਪਿਛਲੇ ਦੋ ਦਹਾਕਿਆਂ ਵਿੱਚ ਇਹ ਕਾਫੀ ਘਟ ਗਈ

4. ਵੱਡੀ ਗਿਣਤੀ ਭਾਰਤੀ ਔਰਤਾਂ ਨੂੰ ਕੰਮ ਬਦਲੇ ਕੋਈ ਮਜ਼ਦੂਰੀ ਨਹੀਂ ਮਿਲਦੀਇਸ ਕੰਮ ਵਿੱਚ ਘਰੇਲੂ ਕੰਮ, ਬਾਲਣ ਇਕੱਠਾ ਕਰਨਾ, ਪਰਿਵਾਰ ਵਿੱਚ ਖੇਤੀਬਾੜੀ ਦੇ ਕੰਮ ਵਿੱਚ ਹੱਥ ਵਟਾਉਣਾ ਆਦਿ ਸ਼ਾਮਲ ਹੈਭਾਰਤ ਦੀ ਕੁੱਲ ਆਬਾਦੀ 140 ਕਰੋੜ ਪਹੁੰਚ ਚੁੱਕੀ ਹੈ ਅਤੇ ਇਸ ਵਿੱਚ ਔਰਤਾਂ ਦੀ ਗਿਣਤੀ 49 ਫ਼ੀਸਦੀ ਹੈਇਹ ਭਾਰਤ ਲਈ ਵੱਡਾ ਚੈਲਿੰਜ ਹੈ ਕਿ ਭਾਰਤ ਦੀਆਂ ਔਰਤਾਂ ਲਈ ਕੰਮ ਦੇ ਵੱਧ ਤੋਂ ਵੱਧ ਮੌਕੇ ਨਹੀਂ ਮਿਲਦੇਕੰਮ ਦੇ ਸਥਾਨ ’ਤੇ ਸੁਖਾਵਾਂ ਮਾਹੌਲ ਨਹੀਂ ਮਿਲਦਾ

ਇੱਕ ਸਰਵੇ ਅਨੁਸਾਰ ਅਨੁਸੂਚਿਤ ਵਰਗਾਂ ਜਾਂ ਪਛੜੇ ਵਰਗਾਂ ਨਾਲ ਸਬੰਧਤ ਔਰਤਾਂ ਦੀ ਹਾਲਤ ਤਾਂ ਬਹੁਤ ਹੀ ਨਿਰਾਸ਼ਾਜਨਕ ਹੈਇਹ ਔਰਤਾਂ ਤਾਂ ਘਰ ਦੀ ਚਾਰ ਦੀਵਾਰੀ ਤਕ ਸੀਮਤ ਕਰਕੇ ਰੱਖ ਦਿੱਤੀਆਂ ਗਈਆਂ ਹਨਉਂਜ ਵੀ ਪੜ੍ਹਾਈ ਕਰਨ ਤੋਂ ਬਾਅਦ ਵੱਡੀ ਗਿਣਤੀ ਔਰਤਾਂ ਘਰੇਲੂ ਕਾਰਨਾਂ ਅਤੇ ਵਧਦੀ ਬੇਰੁਜ਼ਗਾਰੀ ਦੀਆਂ ਸ਼ਿਕਾਰ ਨੌਕਰੀਆਂ ਤੋਂ ਵਾਂਝੀਆਂ ਰਹਿੰਦੀਆਂ ਹਨਵਿਸ਼ਵ ਪੱਧਰ ’ਤੇ ਲਗਭਗ ਇੱਕ ਤਿਹਾਈ ਔਰਤਾਂ ਦਾ ਮੁੱਖ ਰੁਜ਼ਗਾਰ ਖੇਤੀਬਾੜੀ ਹੈਇਹਨਾਂ ਵਿੱਚ ਮੱਛੀ ਫੜਨ ਵਾਲੀਆਂ ਔਰਤਾਂ ਵੀ ਹਨਪਰ ਹੈਰਾਨੀ ਵਾਲੀ ਗੱਲ ਹੈ ਕਿ 12.8 ਫ਼ੀਸਦੀ ਕਿਸਾਨ ਔਰਤਾਂ ਦੀ ਹੀ ਜ਼ਮੀਨ ਉੱਤੇ ਮਾਲਕੀ ਹੈਭਾਰਤ ਵਿੱਚ 63 ਫ਼ੀਸਦੀ ਔਰਤਾਂ ਖੇਤੀਬਾੜੀ ਦੇ ਕੰਮ ਵਿੱਚ ਲੱਗੀਆਂ ਹਨ ਜਦਕਿ ਹੋਰ ਖੇਤਰਾਂ ਵਿੱਚ ਔਰਤਾਂ ਦੀ ਰੁਜ਼ਗਾਰਤ ਭਾਗੀਦਾਰੀ 11.2 ਫ਼ੀਸਦੀ ਹੈਅਸਲ ਅਰਥਾਂ ਵਿੱਚ ਇਹ ਗਿਣਤੀ ਬਹੁਤ ਹੀ ਘੱਟ ਹੈਭਾਰਤ ਵਿੱਚ ਸਮਾਜਕ ਅਵਸਥਾ ਦੇ ਮੱਦੇਨਜ਼ਰ ਔਰਤਾਂ ਦੇ ਉਂਜ ਵੀ ਹਾਲਾਂਤ ਮਾੜੇ ਹਨਨਾ-ਬਰਾਬਰੀ ਇਸਦਾ ਵੱਡਾ ਕਾਰਨ ਹੈਸਦੀਆਂ ਤੋਂ ਉਹਨਾਂ ਨਾਲ ਹੁੰਦਾ ਵਿਤਕਰਾ ਅਤੇ ਵਰਤਾਓ, ਉਹਨਾਂ ਦੇ ਪੜ੍ਹਨ-ਲਿਖਣ, ਰੁਜ਼ਗਾਰਤ ਹੋਣ ਵਿੱਚ ਵੱਡੀ ਰੁਕਾਵਟ ਬਣਦਾ ਹੈ

ਪਰ ਭਾਰਤ ਦੀ ਅਰਥ ਵਿਵਸਥਾ ਨੂੰ ਥਾਂ ਸਿਰ ਕਰਨ ਲਈ ਔਰਤਾਂ ਦੀ ਸ਼ਕਤੀ ਵਰਤਣ ਦੀ ਲੋੜ ਇੱਕ ਸਰਵੇ ਵਿੱਚ ਦਰਸਾਈ ਗਈ ਹੈ, ਜਿਸ ਅਨੁਸਾਰ 6.8 ਕਰੋੜ ਹੋਰ ਕੰਮਕਾਜੀ ਔਰਤਾਂ ਦੀ ਜ਼ਰੂਰਤ ਪੈ ਸਕਦੀ ਹੈਜੇਕਰ ਔਰਤਾਂ ਨੂੰ ਕੰਮਕਾਜ ਦੇ ਚੰਗੇ, ਸੁਖਾਵੇਂ ਮਾਹੌਲ ਵਾਲੇ ਬਰਾਬਰ ਦੇ ਮੌਕੇ ਪ੍ਰਦਾਨ ਕੀਤੇ ਜਾਣ ਤਾਂ ਦੇਸ਼ ਵਿੱਚ ਕੰਮਕਾਜੀ ਔਰਤਾਂ ਦੀ ਗਿਣਤੀ ਪ੍ਰਤੀਸ਼ਤ ਕੁਲ ਕੰਮਕਾਜੀ ਲੋਕਾਂ ਵਿੱਚ 41 ਫ਼ੀਸਦੀ ਹੋ ਸਕਦੀ ਹੈ, ਜੋ ਅਗਲੇ ਦੋ ਤਿੰਨ ਸਾਲਾਂ ਵਿੱਚ ਜੀਡੀਪੀ ਵਿੱਚ ਵੱਡਾ ਵਾਧਾ ਕਰਕੇ ਵਿਕਾਸ ਦਰ ਵਿੱਚ ਨੂੰ 1.4 ਫ਼ੀਸਦੀ ਹੋਰ ਉਛਾਲ ਦੇ ਸਕਦੀ ਹੈ ਅਤੇ 46 ਲੱਖ ਕਰੋੜ ਦਾ ਹੋਰ ਮੁਨਾਫਾ ਦੇਸ਼ ਦੇ ਵਿਕਾਸ ਲਈ ਦੇ ਸਕਦੀ ਹੈ

******

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4062)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਗੁਰਮੀਤ ਸਿੰਘ ਪਲਾਹੀ

ਗੁਰਮੀਤ ਸਿੰਘ ਪਲਾਹੀ

Journalist. (Phagwara, Punjab, India)
Phone:  (91 - 98158 - 02070)
Email: (gurmitpalahi@yahoo.com)

More articles from this author