HarshinderKaur7ਜੇ ਪੰਜਾਬ ਵਿੱਚ ਛੱਲੀਆਂ ਲਾਉਣੀਆਂ ਵਧਾ ਕੇ ਝੋਨਾ ਘਟਾ ਲਿਆ ਜਾਵੇ ਤਾਂ ਜਿੱਥੇ ਪਾਣੀ ਦੀ ਬੱਚਤ ...
(9 ਸਤੰਬਰ 2021)

 

ਜਦੋਂ ਸਾਡੇ ਆਪਣੇ ਸੱਤੂ ਅਮਰੀਕਾ ਵੱਲੋਂ ਓਟਸ ਕਹਿ ਕੇ ਛੇ ਗੁਣਾ ਵੱਧ ਰੇਟ ਉੱਤੇ ਵੇਚੇ ਜਾਣ ਤਾਂ ਸਾਨੂੰ ਬਹੁਤ ਚੰਗਾ ਜਿਹਾ ਲੱਗਦਾ ਹੈ ਅਤੇ ਉਨ੍ਹਾਂ ਨੂੰ ਖਾ ਕੇ ਆਪਣੇ ਆਪ ਨੂੰ ਅਗਾਂਹਵਧੂ ਮਹਿਸੂਸ ਕਰਨ ਲੱਗ ਪੈਂਦੇ ਹਾਂਇੰਜ ਹੀ ਸਾਨੂੰ ਸੜਕ ਦੇ ਕਿਨਾਰੇ ’ਤੇ ਖੜ੍ਹੇ ਛੱਲੀ ਚੱਬਦਿਆਂ ਉਜੱਡ ਲੱਗਦਾ ਹੈ ਪਰ ਨਾਂ ਬਦਲ ਕੇ 10 ਗੁਣਾ ਮਹਿੰਗੇ ਕੌਰਨ 5 ਤਾਰਾ ਹੋਟਲ ਵਿੱਚ ਬਹਿ ਕੇ ਖਾਣੇ ਚੰਗੇ ਲੱਗਦੇ ਹਨ

ਅਮਰੀਕਾ ਵਿੱਚ ਮੱਕੀ ਦੇ ਦਾਣਿਆਂ ਨੂੰ ਲਗਭਗ ਹਰ ਕਿਸਮ ਦੇ ਖਾਣੇ ਵਿੱਚ ਵਰਤਿਆ ਜਾਣ ਲੱਗ ਪਿਆ ਹੈਮੱਕੀ ਵਿੱਚ ਕੁਦਰਤੀ ਸ਼ੱਕਰ ਤੇ ਕਾਰਬੋਹਾਈਡਰੇਟ ਕਾਫੀ ਹਨਪੌਪਕੌਰਨ ਵਜੋਂ ਬਹੁਤ ਮਸ਼ਹੂਰ ਹੋਈ ਮੱਕੀ ਅਮਰੀਕਾ, ਕਨੇਡਾ, ਯੂਰਪ ਵਿੱਚ ਸੌਸ ਜਾਂ ਹੋਰ ਖਾਣਿਆਂ ਨੂੰ ਗਾੜ੍ਹਾ ਕਰਨ ਲਈ ਕੌਰਨ ਫਲੋਰ ਵਜੋਂ ਵਰਤੀ ਜਾ ਰਹੀ ਹੈਚਿੱਪਸ, ਟੌਰਟਿਲਾ, ਕਰੈਕਰ ਆਦਿ ਵਿੱਚ ਵਰਤੀ ਜਾ ਰਹੀ ਮੱਕੀ ਦੁਨੀਆ ਦੇ ਲਗਭਗ ਹਰ ਹਿੱਸੇ ਵਿੱਚ ਬੱਚੇ ਤੋਂ ਵੱਡੇ ਤਕ ਵਰਤੀ ਜਾ ਰਹੀ ਹੈ

ਸ਼ਾਇਦ ਬਹੁਤਿਆਂ ਨੂੰ ਪਤਾ ਨਾ ਹੋਵੇ ਪਰ ਦਸ ਹਜ਼ਾਰ ਸਾਲ ਪਹਿਲਾਂ ਮੈਕਸੀਕੋ ਵਿੱਚ ਜੰਗਲੀ ਘਾਹ ‘ਤੀਓਸਿੰਤੇ’ ਤੋਂ ਮੱਕੀ ਦੇ ਦਾਣੇ ਕੱਢੇ ਜਾਂਦੇ ਸਨਹੌਲੀ-ਹੌਲੀ ਇਸ ਨੂੰ ਉਗਾਉਣ ਦੇ ਢੰਗ ਬਦਲਦੇ ਰਹੇ ਤੇ ਮੌਜੂਦਾ ਮੱਕੀ ਹੋਂਦ ਵਿੱਚ ਆ ਗਈਅਮਰੀਕਾ ਵਿੱਚ ਵੱਡੀ ਤਾਦਾਦ ਵਿੱਚ ਉੱਗਦੀ ਮੱਕੀ ਵੇਖ ਇੰਗਲੈਂਡ ਦੇ ਕੁਝ ਕਿਸਾਨਾਂ ਨੇ ਇਸ ਨੂੰ ਇੰਗਲੈਂਡ ਵਿੱਚ ਵੀ ਬੀਜਣਾ ਸ਼ੁਰੂ ਕਰ ਦਿੱਤਾ

ਸੰਨ 1621 ਵਿੱਚ ਸ਼ੁਕਰਾਨੇ ਵਜੋਂ ਕੀਤੇ ਰਾਤ ਦੇ ਖਾਣੇ ਵਿੱਚ ਮੱਕੀ ਦੀ ਵਰਤੋਂ ਕੀਤੀ ਗਈਇਸ ਬੀਜ ਅੰਦਰ ਪਾਣੀ ਦੀ ਇੱਕ ਬੂੰਦ ਹੁੰਦੀ ਹੈ ਜੋ ਭੁੰਨੇ ਜਾਣ ਉੱਤੇ ਫਟ ਕੇ ਵਿਚਕਾਰਲਾ ਹਿੱਸਾ ਬਾਹਰ ਕੱਢ ਦਿੰਦੀ ਹੈ ਤੇ ਇਹੀ ਉਛਲਦੇ ਕੁੱਦਦੇ ਦਾਣਿਆਂ ਨੇ ਉਦੋਂ ਜਸ਼ਨ ਨੂੰ ਦੁੱਗਣਾ ਕਰ ਦਿੱਤਾ

ਹੁਣ ਛੱਲੀ ਕਈ ਰੰਗਾਂ ਵਿੱਚ ਮਿਲਦੀ ਹੈਲਾਲ, ਚਿੱਟੇ, ਜ਼ਾਮਣੀ, ਨੀਲੇ, ਕਾਲੇ ਤੇ ਸੁਨਹਿਰੀ ਰੰਗ ਵਿੱਚਇੱਕ ਚਿੱਟੇ ਤੇ ਪੀਲੇ ਦਾ ਸੁਮੇਲ ‘ਡੈਂਟ ਕੌਰਨ’ ਜ਼ਿਆਦਾਤਰ ਜਾਨਵਰਾਂ ਦੇ ਚਾਰੇ ਲਈ ਵਰਤਿਆ ਜਾਂਦਾ ਹੈ ਜਾਂ ਟੌਰਟਿਲਾ ਚਿੱਪਸ ਬਣਾਉਣ ਲਈ

ਪੁਰਾਣੇ ਸਮਿਆਂ ਵਿੱਚ ਜਿਉਂ ਜਿਉਂ ਇਸਦੀ ਵਰਤੋਂ ਵਧਦੀ ਗਈ ਤਿਉਂ-ਤਿਉਂ ਹੀ ਅੰਤੜੀਆਂ ਦਾ ਕੈਂਸਰ ਘਟਦਾ ਗਿਆਹੁਣ ਇਸਦੇ ਕਾਰਨਾਂ ਦੀ ਸਮਝ ਆ ਚੁੱਕੀ ਹੈਦਰਅਸਲ ਮੱਕੀ ਅੰਤੜੀਆਂ ਵਿੱਚ ਬੈਠੇ ਚੰਗੇ ਬੈਕਟੀਰੀਆ ਦੀ ਖ਼ੁਰਾਕ ਹੁੰਦੀ ਹੈਚੰਗੇ ਬੈਕਟੀਰੀਆ ਮੱਕੀ ਨੂੰ ਖਾ ਕੇ ਵਧ ਫੁੱਲ ਜਾਂਦੇ ਹਨ ਤੇ ਮਾੜੇ ਕੀਟਾਣੂਆਂ ਨੂੰ ਸੌਖਿਆਂ ਢਾਹ ਲੈਂਦੇ ਹਨਇੰਜ ਮਾੜੇ ਬੈਕਟੀਰੀਆ ‘ਕੋਲਨ ਕੈਂਸਰ’ ਵਰਗੀ ਬੀਮਾਰੀ ਕਰ ਹੀ ਨਹੀਂ ਸਕਦੇ

ਫਾਈਬਰ ਭਰਪੂਰ ਮੱਕੀ ਖਾਣ ਨਾਲ ਦਿਲ ਦੇ ਰੋਗ ਤੇ ਟਾਈਪ 2 ਸ਼ੱਕਰ ਰੋਗ ਹੋਣ ਦਾ ਖ਼ਤਰਾ ਵੀ ਟਲ ਜਾਂਦਾ ਹੈਇਸ ਵਿੱਚ ਵਿਟਾਮਿਨ ਸੀ ਵੀ ਹੈ ਜੋ ਐਂਟੀਆਕਸੀਡੈਂਟ ਹੋਣ ਕਰ ਕੇ ਸੈੱਲਾਂ ਦੀ ਟੁੱਟ ਫੁੱਟ ਤੋਂ ਵੀ ਬਚਾਓ ਕਰ ਦਿੰਦਾ ਹੈਪੀਲੀ ਮੱਕੀ ਵਿਚਲੇ ਕੈਰੋਟੀਨਾਇਡ-ਲਿਓਟੀਨ ਅਤੇ ਜ਼ੀਜ਼ੈਂਥੀਨ ਅੱਖਾਂ ਦੀ ਸਿਹਤ ਲਈ ਬਹੁਤ ਵਧੀਆ ਹਨਇਹ ਚਿੱਟਾ ਮੋਤੀਆ ਹੋਣ ਤੋਂ ਵੀ ਕੁਝ ਹੱਦ ਤਕ ਬਚਾਓ ਕਰ ਦਿੰਦੇ ਹਨ

ਵਿਟਾਮਿਨ ਬੀ, ਈ ਅਤੇ ਕੇ ਦੇ ਨਾਲ-ਨਾਲ ਮੈਗਨੀਸ਼ੀਅਮ ਤੇ ਪੋਟਾਸ਼ੀਅਮ ਵੀ ਮੱਕੀ ਵਿੱਚ ਹਨਵੱਖੋ-ਵੱਖ ਰੰਗਾਂ ਦੇ ਆਧਾਰ ਉੱਤੇ ਵੱਖ ਤੱਤ ਹੁੰਦੇ ਹਨਨੀਲੀ ਛੱਲੀ ਵਿੱਚ ਫਾਈਟੋਨਿਊਟਰੀਐਂਟ ਵੱਧ ਹੁੰਦੇ ਹਨਇਨ੍ਹਾਂ ਨੂੰ ਚਿੱਪਸ ਜਾਂ ਟਾਕੋ ਵਿੱਚ ਵਰਤਿਆ ਜਾਂਦਾ ਹੈ

ਛੱਲੀ ਵਿੱਚ ਕਾਰਬੋਹਾਈਡਰੇਟ ਤੇ ਸ਼ੱਕਰ ਹੁੰਦੇ ਹਨਜੇ ਵੱਧ ਮਾਤਰਾ ਵਿੱਚ ਨਾ ਖਾਧੀ ਜਾਏ ਤਾਂ ਇਨ੍ਹਾਂ ਦਾ ਇੰਨਾ ਨੁਕਸਾਨ ਨਹੀਂ ਹੈ

ਕੁਝ ਸਾਲਾਂ ਤੋਂ ਛੱਲੀ ਨੂੰ ਜੈਨੇਟਿਕ ਢੰਗ ਨਾਲ ਤਬਦੀਲ ਕੀਤਾ ਗਿਆ ਹੈ ਤਾਂ ਜੋ ਇਸ ਨੂੰ ਕੀੜਾ ਨਾ ਲੱਗੇਹਾਲੇ ਤਕ ਇਸ ਜੈਨੇਟਿਕ ਤਬਦੀਲੀ ਨਾਲ ਮਾੜੇ ਅਸਰ ਦਿਸਣੇ ਸ਼ੁਰੂ ਨਹੀਂ ਹੋਏਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਸ ਤਬਦੀਲੀ ਨਾਲ ਚੰਗੇ ਅਸਰ, ਜੋ ਸਰੀਰ ਉੱਤੇ ਪੈਂਦੇ ਸਨ, ਉਹ ਘੱਟ ਗਏ ਹਨ ਜਾਂ ਵਧੇ ਹਨ

ਅੱਜ ਕੱਲ੍ਹ ਕੌਰਨ ਫਲੋਰ, ਕੌਰਨ ਮੀਲ, ਕੌਰਨ ਸਿਰਪ ਅਤੇ ਕੌਰਨ ਤੇਲ ਕਾਫੀ ਵਿਕਣੇ ਸ਼ੁਰੂ ਹੋ ਚੁੱਕੇ ਹਨਇਨ੍ਹਾਂ ਦੀ ਖ਼ਰਬਾਂ ਦੀ ਮਾਰਕਿਟ ਬਣ ਚੁੱਕੀ ਹੈ ਤੇ ਇੰਟਰਨੈੱਟ ਇਨ੍ਹਾਂ ਦੀ ਤਾਰੀਫ਼ ਕਰਦਿਆਂ ਥੱਕਦਾ ਨਹੀਂ ਕਿਉਂਕਿ ਆਮ ਛੱਲੀ ਨੂੰ 600 ਗੁਣਾ ਮਹਿੰਗਾ ਕਰ ਕੇ ਵੇਚਣਾ ਹੁੰਦਾ ਹੈ

100 ਗ੍ਰਾਮ ਉੱਬਲੀ ਪੀਲੀ ਛੱਲੀ ਵਿੱਚ 96 ਕੈਲਰੀਆਂ ਹੁੰਦੀਆਂ ਹਨ, 9.4 ਗ੍ਰਾਮ ਪ੍ਰੋਟੀਨ, 74.26 ਗ੍ਰਾਮ ਕਾਰਬੋਹਾਈਡ੍ਰੇਟ, 4.5 ਗ੍ਰਾਮ ਖੰਡ, 73 ਫੀਸਦੀ ਪਾਣੀ, 7.3 ਗ੍ਰਾਮ ਫਾਈਬਰ ਅਤੇ 1.5 ਗ੍ਰਾਮ ਥਿੰਦਾ ਹੁੰਦਾ ਹੈ

ਖੰਡ ਵਾਧੂ ਮਾਤਰਾ ਵਿੱਚ ਭਾਵੇਂ ਹੈ ਪਰ ਗਲਾਈਸੀਮਿਕ ਇੰਡੈਕਸ ਘੱਟ ਹੋਣ ਸਦਕਾ ਸ਼ੱਕਰ ਰੋਗੀ ਵੀ ਇਸ ਨੂੰ ਖਾ ਸਕਦੇ ਹਨਖਾਣ ਤੋਂ ਬਅਦ ਇਕਦਮ ਸਰੀਰ ਅੰਦਰ ਸ਼ੱਕਰ ਦੀ ਮਾਤਰਾ ਵਧਦੀ ਨਹੀਂਇਸੇ ਲਈ ਇਸ ਨੂੰ ਸਿਹਤਮੰਦ ਖ਼ੁਰਾਕ ਗਿਣਿਆ ਜਾਂਦਾ ਹੈ

ਘੱਟ ਖੁਰਨ ਵਾਲੇ ਫਾਈਬਰ ਹੈਮੀਸੈਲੂਲੋਜ਼, ਸੈਲੂਲੋਜ਼ ਤੇ ਲਿਗਨਿਨ ਹੀ ਪੀਲੀ ਛੱਲੀ ਨੂੰ ਅੰਤੜੀਆਂ ਲਈ ਵਧੀਆ ਸਾਬਤ ਕਰਦੇ ਹਨ

ਛੱਲੀ ਵਿਚਲੀ ਪ੍ਰੋਟੀਨ ‘ਜ਼ੀਨ’ ਬਹੁਤੀ ਵਧੀਆ ਕਿਸਮ ਦੀ ਨਹੀਂ ਹੁੰਦੀ ਕਿਉਂਕਿ ਇਸ ਵਿੱਚ ਕੁਝ ਵਧੀਆ ਅਮਾਈਨੋ ਏਸਿਡ ਨਹੀਂ ਹੁੰਦੇਕਈ ਫੈਕਟਰੀਆਂ ਛੱਲੀ ਵਿਚਲੇ ਜ਼ੀਨ ਨੂੰ ਵਰਤ ਕੇ ਉਸ ਵਿੱਚੋਂ ਗੂੰਦ, ਸਿਆਹੀ, ਟਾਫੀਆਂ ਜਾਂ ਸੁੱਕੇ ਮੇਵਿਆਂ ਉੱਤੇ ਚਾੜ੍ਹੀ ਖੰਡ, ਦਵਾਈਆਂ ਉੱਤੇ ਚਾੜ੍ਹੀ ਖੰਡ ਆਦਿ ਤਿਆਰ ਕਰਦੇ ਹਨ

ਰਿਫਾਈਂਡ ਕੌਰਨ ਤੇਲ ਬਹੁਤ ਮਹਿੰਗੇ ਭਾਅ ਵਿਕਦਾ ਹੈਛੱਲੀ ਵਿਚਲੇ ਲਿਨੋਲਿਕ ਏਸਿਡ ਦੀ ਵਰਤੋਂ ਇਸ ਵਿੱਚ ਕੀਤੀ ਜਾਂਦੀ ਹੈ ਜੋ ਵਿਟਾਮਿਨ ਈ, ਯੂਬੀ ਕਉਈਨੋਨ ਤੇ ਫਾਈਟੋਸਟੀਰੋਲ ਵਿੱਚ ਭਰਪੂਰ ਹਨ ਅਤੇ ਕੋਲੈਸਟਰੋਲ ਘਟਾਉਂਦੇ ਹਨ

ਵਿਟਾਮਿਨ ਤੇ ਮਿਨਰਲ ਛੱਲੀ ਵਿੱਚ ਕਾਫੀ ਭਰੇ ਪਏ ਹਨ ਇਸੇ ਲਈ ਮੱਕੀ ਦਾ ਆਟਾ ਕਾਫੀ ਸਿਹਤਮੰਦ ਗਿਣਿਆ ਜਾਂਦਾ ਹੈ

ਮੈਂਗਨੀਜ਼ ਬਹੁਤੀ ਵੱਡੀ ਮਾਤਰਾ ਵਿੱਚ ਛੱਲੀ ਵਿੱਚੋਂ ਹਜ਼ਮ ਨਹੀਂ ਹੁੰਦਾ ਕਿਉਂਕਿ ਛੱਲੀ ਵਿੱਚ ਫਾਈਟਿਕ ਏਸਿਡ ਵੱਧ ਹੁੰਦਾ ਹੈਫਾਸਫੋਰਸ ਚੰਗੀ ਮਾਤਰਾ ਵਿੱਚ ਛੱਲੀ ਵਿੱਚੋਂ ਹਜ਼ਮ ਹੋ ਕੇ ਬੱਚੇ ਦੇ ਵਧਣ ਫੁੱਲਣ ਅਤੇ ਸਰੀਰ ਦੇ ਪੱਠਿਆਂ ਨੂੰ ਸਿਹਤਮੰਦ ਰੱਖਣ ਵਿੱਚ ਸਹਾਈ ਹੁੰਦਾ ਹੈਭੁੰਨੀ ਛੱਲੀ ਜਾਂ ਪੌਪ ਕੌਰਨ ਵਿੱਚ ਵੀ ਫਾਸਫੋਰਸ ਦੀ ਮਾਤਰਾ ਉੰਨੀ ਹੀ ਰਹਿੰਦੀ ਹੈ

ਛੱਲੀ ਵਿਚਲਾ ਮੈਗਨੀਸ਼ੀਅਮ ਦਿਲ ਦੇ ਰੋਗਾਂ ਅਤੇ ਹੋਰ ਵੀ ਕਈ ਕਰੌਨਿਕ ਬੀਮਾਰੀਆਂ ਤੋਂ ਬਚਾਓ ਕਰਦਾ ਹੈਜ਼ਿੰਕ ਭਾਵੇਂ ਛੱਲੀ ਵਿੱਚ ਹੈ, ਪਰ ਇਹ ਵੀ ਫਾਈਟਿਕ ਏਸਿਡ ਸਦਕਾ ਸਰੀਰ ਅੰਦਰ ਜਜ਼ਬ ਨਹੀਂ ਹੁੰਦਾਦਿਲ ਨੂੰ ਸਿਹਤਮੰਦ ਰੱਖਣ ਵਾਲਾ ਕੌਪਰ ਛੱਲੀ ਵਿੱਚੋਂ ਸਰੀਰ ਹਜ਼ਮ ਕਰ ਲੈਂਦਾ ਹੈ

ਪੈਂਟੋਥੀਨਿਕ ਏਸਿਡ (ਵਿਟਾਮਿਨ ਬੀ 5), ਫੋਲਿਕ ਏਸਿਡ (ਵਿਟਾਮਿਨ ਬੀ 9), ਵਿਟਾਮਿਨ ਬੀ 6, ਨਾਇਆਸਿਨ, ਵਿਟਾਮਿਨ ਬੀ ਤਿੰਨ ਤੇ ਪੋਟਾਸ਼ੀਅਮ ਵੀ ਛੱਲੀ ਵਿੱਚ ਹਨ

ਪੋਟਾਸ਼ੀਅਮ ਦਿਲ ਲਈ ਸਿਹਤਮੰਦ ਹੈਛੱਲੀ ਵਿਚਲਾ ਵਿਟਾਮਿਨ ਬੀ ਤਿੰਨ ਸਰੀਰ ਉਦੋਂ ਹੀ ਹਜ਼ਮ ਕਰ ਸਕਦਾ ਹੈ ਜੇ ਛੱਲੀ ਉੱਤੇ ਨਿੰਬੂ ਲਾਇਆ ਗਿਆ ਹੋਵੇ

ਮਿਨਰਲ ਜ਼ਿਆਦਾ ਉਦੋਂ ਹਜ਼ਮ ਹੁੰਦੇ ਹਨ ਜਦੋਂ ਪੌਪਕੌਰਨ ਬਣਾ ਕੇ ਖਾਧੇ ਜਾਣ

ਐਂਟੀਆਕਸੀਡੈਂਟ: ਇੱਕ ਖ਼ਾਸ ਗੱਲ ਮੱਕੀ ਵਿੱਚ ਇਹ ਹੈ ਕਿ ਕੁਦਰਤੀ ਤੌਰ ਉੱਤੇ ਐਂਟੀਆਕਸੀਡੈਂਟ ਹੋਰ ਤਰ੍ਹਾਂ ਦੇ ਅੰਨ ਨਾਲੋਂ ਇਸ ਵਿੱਚ ਸਭ ਤੋਂ ਵੱਧ ਹਨ

1. ਫੈਰੂਲਿਕ ਏਸਿਡ ਮੱਕੀ ਵਿੱਚ ਕਣਕ, ਸੱਤੂ ਤੇ ਚੌਲਾਂ ਨਾਲੋਂ ਕਿਤੇ ਵੱਧ ਹੈ

2. ਐਂਥੋਸਾਇਆਨਿਨ ਛੱਲੀ ਨੂੰ ਨੀਲਾ, ਜ਼ਾਮਨੀ ਤੇ ਲਾਲ ਰੰਗ ਦਿੰਦੇ ਹਨ

3. ਜ਼ੀਜ਼ੈਂਥੀਨ ਅੱਖਾਂ ਨੂੰ ਸਿਹਤਮੰਦ ਰੱਖਣ ਵਿੱਚ ਸਹਾਈ ਹੁੰਦੇ ਹਨ

4. ਲਿਊਟੀਨ ਕਾਫ਼ੀ ਮਾਤਰਾ ਵਿੱਚ ਛੱਲੀ ਵਿੱਚ ਹੈ ਜੋ ਅੱਖਾਂ ਨੂੰ ਨੀਲੀ ਲਾਈਟ ਦੇ ਮਾੜੇ ਅਸਰਾਂ ਤੋਂ ਬਚਾਉਂਦੀ ਹੈ

5. ਫਾਈਟਿਕ ਏਸਿਡ: ਇਸਦੇ ਹੋਣ ਨਾਲ ਜ਼ਿੰਕ ਅਤੇ ਲੋਹ ਕਣ ਨੂੰ ਹਜ਼ਮ ਕਰਨ ਵਿੱਚ ਦਿੱਕਤ ਆਉਂਦੀ ਹੈ

ਇੱਕ ਨੁਕਤਾ ਬਹੁਤ ਉੱਭਰ ਕੇ ਸਾਹਮਣੇ ਆਉਂਦਾ ਹੈ ਕਿ ਹਰ ਤਰ੍ਹਾਂ ਦੇ ਅੰਨ੍ਹ ਨਾਲੋਂ ਸਭ ਤੋਂ ਵੱਧ ਉਹ ਐਂਟੀਆਕਸੀਡੈਂਟ ਮੱਕੀ ਵਿੱਚ ਹਨ ਜੋ ਅੱਖਾਂ ਲਈ ਸਿਹਤਮੰਦ ਹੁੰਦੇ ਹਨ

ਪੌਪ ਕੌਰਨ:

ਭਾਵੇਂ ਪੌਪ ਕੌਰਨ ਬਹੁਤ ਜ਼ਿਆਦਾ ਵਰਤੋਂ ਵਿੱਚ ਆ ਰਹੇ ਹਨ ਤੇ ਮਹਿੰਗੇ ਭਾਅ ਵਿਕ ਰਹੇ ਹਨ ਪਰ ਇਨ੍ਹਾਂ ਉੱਤੇ ਲਾਏ ਵਾਧੂ ਲੂਣ ਅਤੇ ਘਿਓ ਜਾਂ ਤੇਲ ਸਦਕਾ ਅਤੇ ਨਾਲ ਪੀਤੇ ਠੰਢੇ (ਕੋਲਡ ਡਰਿੰਕ) ਇਸਦੇ ਚੰਗੇ ਅਸਰਾਂ ਨੂੰ ਲਗਭਗ ਖ਼ਤਮ ਹੀ ਕਰ ਦਿੰਦੇ ਹਨਇਸੇ ਲਈ ਘਰ ਵਿੱਚ ਪ੍ਰੈੱਸ਼ਰ ਕੁੱਕਰ ਜਾਂ ਏਅਰ ਫਰਾਇਰ ਵਿੱਚ ਬਿਨਾਂ ਤੇਲ ਜਾਂ ਘਿਓ ਦੇ, ਬਣਾ ਕੇ ਖਾਣੇ ਚਾਹੀਦੇ ਹਨ

ਅੱਖਾਂ ਲਈ:

ਮੱਕੀ ਵਿਚਲੇ ਭਾਰੀ ਮਾਤਰਾ ਵਿੱਚ ਲਿਊਟੀਨ ਤੇ ਜ਼ੀਜ਼ੈਂਥੀਨ ਸਦਕਾ ਮੈਕੂਲਰ ਡੀਜੈਨਰੇਸ਼ਨ ਅਤੇ ਚਿੱਟਾ ਮੋਤੀਆ ਰੋਕਿਆ ਜਾ ਸਕਦਾ ਹੈਇਨ੍ਹਾਂ ਨੂੰ ਮੈਕੂਲਰ ਪਿਗਮੈਂਟ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਅੱਖ ਅੰਦਰਲੀ ਪਰਤ ਰੈਟੀਨਾ ਉੱਤੇ ਪਏ ਹੁੰਦੇ ਹਨ ਤੇ ਅੱਖਾਂ ਦੀ ਰੌਸ਼ਨੀ ਬਰਕਰਾਰ ਰੱਖਦੇ ਹਨ

356 ਲੋਕਾਂ ਨੂੰ ਰੈਗੂਲਰ ਮੱਕੀ ਖੁਆਉਣ ਬਾਅਦ ਪਤਾ ਲੱਗਿਆ ਕਿ ਉਨ੍ਹਾਂ ਵਿੱਚ ਅੱਖ ਵਿਚਲੀ ਪਰਤ ਦਾ ਸੁੱਕਣਾ 43 ਫੀਸਦੀ ਘੱਟ ਗਿਆ

ਅੰਤੜੀਆਂ ਲਈ:

18 ਸਾਲਾਂ ਤਕ ਚੱਲੀ ਖੋਜ ਵਿੱਚ 47, 228 ਬੰਦੇ ਸ਼ਾਮਲ ਕੀਤੇ ਗਏ ਜਿਨ੍ਹਾਂ ਨੂੰ ਰੋਜ਼ ਮੱਕੀ ਖੁਆਈ ਗਈਇਨ੍ਹਾਂ ਵਿੱਚ ਅੰਤੜੀਆਂ ਦਾ ਰੋਗ- ‘ਡਾਈਵਰਟੀਕੁਲੋਗਿਸ ਬੀਮਾਰੀ’ 28 ਫੀਸਦੀ ਘੱਟ ਹੋ ਗਈਇਸ ਬੀਮਾਰੀ ਵਿੱਚ ਅਫਾਰਾ, ਗੈਸ, ਟੱਟੀ ਵਿੱਚ ਲਹੂ ਆਦਿ ਵੇਖਣ ਨੂੰ ਮਿਲਦਾ ਹੈ

ਸ਼ੱਕਰ ਰੋਗੀਆਂ ਲਈ:

ਛੱਲੀ ਵਿਚਲੇ ਪੌਲੀਫਿਨੋਲ ਟਾਈਪ-2 ਸ਼ੱਕਰ ਰੋਗ ਤੋਂ ਬਚਾਉਂਦੇ ਹਨ ਕਿਉਂਕਿ ਛੱਲੀ ਕੋਲੈਸਟਰੋਲ ਘਟਾਉਂਦੀ ਹੈ

ਇਰਾਨ ਦੇ ਯੂਨੀਵਰਸਿਟੀ ਔਫ ਮੈਡੀਕਲ ਸਾਈਂਸਿਸ ਵਿੱਚ ਹੋਈ ਖੋਜ ਰਾਹੀਂ ਪਤਾ ਲੱਗਿਆ ਕਿ ਛੱਲੀ ਵਿਚਲੇ ਪੌਲੀਫਿਨੋਲ ਲਹੂ ਵਿੱਚੋਂ ਸ਼ੱਕਰ ਦੀ ਮਾਤਰਾ ਘਟਾ ਦਿੰਦੇ ਹਨ ਅਤੇ ਇਨਸੂਲਿਨ ਵਧਾ ਦਿੰਦੇ ਹਨ

ਐਲਜ਼ੀਮਰ ਬੀਮਾਰੀ:

ਅੱਜ ਦੇ ਦਿਨ 5 ਕਰੋੜ ਲੋਕ ਇਸ ਬੀਮਾਰੀ ਤੋਂ ਪੀੜਤ ਹਨ ਤੇ ਸੰਨ 2030 ਤਕ ਇਹ ਗਿਣਤੀ 7.5 ਕਰੋੜ ਪਹੁੰਚ ਜਾਣ ਵਾਲੀ ਹੈ ਜਿਸ ਨਾਲ ਯਾਦਾਸ਼ਤ ਦੀ ਘਾਟ ਵਾਲੇ ਮਰੀਜ਼ ਚੁਫ਼ੇਰੇ ਦਿਸਣ ਲੱਗ ਪੈਣੇ ਹਨਛੱਲੀ ਵਿਚਲਾ ਵਿਟਾਮਿਨ ਬੀ ਇੱਕ (ਥਾਇਆਮੀਨ) ਜਿੱਥੇ ਦਿਮਾਗ਼ ਨੂੰ ਤੰਦਰੁਸਤ ਰੱਖਦਾ ਹੈ ਉੱਥੇ ਐਸੀਟਾਈਲ ਕੋਲੀਨ ਬਣਾ ਦਿੰਦਾ ਹੈ ਜਿਸ ਨਾਲ ਯਾਦਾਸ਼ਤ ਤੇਜ਼ ਹੁੰਦੀ ਹੈਰੋਜ਼ਾਨਾ 1.1 ਮਿਲੀਗ੍ਰਾਮ ਥਾਇਆਮੀਨ 18 ਸਾਲਾਂ ਤੋਂ ਘੱਟ ਉਮਰ ਵਿੱਚ ਚਾਹੀਦੀ ਹੁੰਦੀ ਹੈਸੌ ਗ੍ਰਾਮ ਛੱਲੀ ਵਿੱਚ 0.3 ਮਿਲੀਗ੍ਰਾਮ ਥਾਇਆਮੀਨ ਹੁੰਦੀ ਹੈ

ਹੱਡੀਆਂ ਦੀ ਤਾਕਤ:

ਛੱਲੀ ਵਿਚਲਾ ਮੈਂਗਨੀਜ਼ ਹੱਡੀਆਂ ਨੂੰ ਸਿਹਤਮੰਦ ਰੱਖਦਾ ਹੈ ਤੇ ਸਰੀਰ ਨੂੰ ਤਾਕਤ ਬਖਸ਼ਦਾ ਹੈਮੈਂਗਨੀਜ਼ ਦੀ ਕਮੀ ਨਾਲ ਹੱਡੀਆਂ ਕਮਜ਼ੋਰ ਹੁੰਦੀਆਂ ਹਨ, ਵਧਣਾ ਫੁੱਲਣਾ ਘੱਟ ਹੋ ਜਾਂਦਾ ਹੈ ਅਤੇ ਸ਼ਕਰਾਣੂਆਂ ਦੀ ਵੀ ਕਮੀ ਹੋ ਜਾਂਦੀ ਹੈਛੱਲੀ (100 ਗ੍ਰਾਮ) ਵਿੱਚ 127 ਮਿਲੀਗ੍ਰਾਮ ਮੈਂਗਨੀਜ਼ ਹੁੰਦਾ ਹੈ

ਕਬਜ਼ ਠੀਕ ਹੋਣੀ:

ਛੱਲੀ ਵਿਚਲੇ ਫ਼ਾਈਬਰ ਸਦਕਾ ਕਬਜ਼ ਵੀ ਠੀਕ ਹੋ ਜਾਂਦੀ ਹੈ

ਵਾਲਾਂ ਲਈ:

ਕੌਰਨ ਤੇਲ ਸਿਰ ਉੱਤੇ ਰੋਜ਼ ਰਾਤ ਨੂੰ ਝੱਸਣ ਨਾਲ ਸਿਰ ਦੀ ਚਮੜੀ ਸਿਹਤਮੰਦ ਹੋ ਜਾਂਦੀ ਹੈਇਸ ਵਿਚਲਾ ਵਿਟਾਮਿਨ ਸੀ, ਕੋਲਾਜਨ ਬਣਾਉਣ ਵਿੱਚ ਮਦਦ ਕਰਦਾ ਹੈ ਤੇ ਵਾਲਾਂ ਨੂੰ ਵੀ ਝੜਨ ਤੋਂ ਰੋਕਦਾ ਹੈ

ਕੋਲੈਸਟਰੋਲ ਘਟਾਉਣਾ:

ਇੱਕ ਖੋਜ ਵਿੱਚ 54 ਬੰਦਿਆਂ ਤੇ ਔਰਤਾਂ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਅੱਧਿਆਂ ਨੂੰ ਓਲਿਵ ਤੇਲ ਵਿੱਚ ਪਕਾਇਆ ਖਾਣਾ ਖਾਣ ਲਈ ਦਿੱਤਾ ਗਿਆ ਤੇ ਬਾਕੀਆਂ ਨੂੰ ਕੌਰਨ ਤੇਲ ਵਿਚਲਾਨਤੀਜਿਆਂ ਵਿੱਚ ਪਤਾ ਲੱਗਿਆ ਕਿ ਐਲ਼ਡੀ.ਐਲ਼ ਕੋਲੈਸਟਰੋਲ ਕੌਰਨ ਤੇਲ ਨਾਲ 11 ਫੀਸਦੀ ਘਟਿਆ ਜਦਕਿ ਓਲਿਵ ਤੇਲ ਨਾਲ ਸਿਰਫ਼ 3.5 ਫੀਸਦੀ

ਚਮੜੀ ਲਈ:

ਛੱਲੀ ਵਿਚਲੇ ਲਾਈਕੋਪੀਨ ਅਤੇ ਵਿਟਾਮਿਨ ਸੀ ਕੋਲਾਜਨ ਮਜ਼ਬੂਤ ਕਰ ਕੇ ਚਮੜੀ ਦੀ ਲਚਕ ਬਰਕਰਾਰ ਰੱਖਦੇ ਹਨ ਅਤੇ ਝੁਰੜੀਆਂ ਪੈਣ ਤੋਂ ਰੋਕਦੇ ਹਨਪ੍ਰੋਟੀਨ ਦੀ ਮਾਤਰਾ ਵੀ ਛੱਲੀ ਵਿੱਚ ਕਾਫ਼ੀ ਹੋਣ ਸਦਕਾ ਚਮੜੀ ਲਈ ਫ਼ਾਇਦੇਮੰਦ ਸਾਬਤ ਹੋ ਚੁੱਕੀ ਹੈ

ਭਰੂਣ ਲਈ:

ਛੱਲੀ ਵਿਚਲੇ ਥਾਇਆਮੀਨ ਤੇ ਪੈਂਟੋਥੀਨਿਕ ਏਸਿਡ ਜਿੱਥੇ ਜੱਚਾ ਲਈ ਫ਼ਾਇਦੇਮੰਦ ਹਨ ਉੱਥੇ ਭਰੂਣ ਦੇ ਦਿਮਾਗ਼ ਨੂੰ ਵੀ ਸਿਹਤਮੰਦ ਰੱਖਦੇ ਹਨ

ਕੁਝ ਮਾੜੇ ਅੰਸ਼:

1. ਮੱਕੀ ਵਿਚਲੇ ਫਾਈਟੇਟ ਖ਼ੁਰਾਕ ਵਿੱਚੋਂ ਲੋਹ ਕਣ ਅਤੇ ਜ਼ਿੰਕ ਹਜ਼ਮ ਨਹੀਂ ਹੋਣ ਦਿੰਦੇਇਸੇ ਲਈ ਮੱਕੀ ਨੂੰ ਕੁਝ ਦੇਰ ਪਾਣੀ ਵਿੱਚ ਗੁੰਨ੍ਹ ਕੇ ਰੱਖਣ ਨਾਲ ਜਾਂ ਪੁੰਗਰ ਕੇ ਖਾਣ ਨਾਲ ਫਾਈਟੇਟ ਘਟਾਏ ਜਾ ਸਕਦੇ ਹਨ

2. ਸਾਂਭ ਕੇ ਰੱਖੀਆਂ ਛੱਲੀਆਂ ਵਿੱਚ ਕਈ ਵਾਰ ਉੱਲੀ (ਮਾਈਕੋਟੌਕਸਿਨ) ਲੱਗ ਸਕਦੀ ਹੈਜ਼ਿਆਦਾ ਮਾਤਰਾ ਵਿੱਚ ਇਹ ਖਾਂਦੇ ਰਹਿਣ ਨਾਲ ਮੌਤ ਹੋ ਸਕਦੀ ਹੈਕੈਂਸਰ ਅਤੇ ਭਰੂਣ ਦੇ ਦਿਮਾਗ਼ ਦੇ ਨੁਕਸ ਵੀ ਵੇਖੇ ਜਾ ਸਕਦੇ ਹਨ ਇਸੇ ਤਰ੍ਹਾਂ ਦੀ ਛੱਲੀ ਖਾਣ ਨਾਲ ਸੰਨ 2004 ਅਪਰੈਲ ਵਿੱਚ ਕੀਨੀਆ ਵਿੱਚ 125 ਬੰਦੇ ਮਰ ਗਏ ਸਨ

ਇਹੀ ਕਾਰਨ ਹੈ ਕਿ ਮੱਕੀ ਦਾ ਠੀਕ ਢੰਗ ਤੇ ਸਹੀ ਥਾਂ ਉੱਤੇ ਸੁਕਾਇਆ ਜਾਣਾ ਚਾਹੀਦਾ ਹੈ ਤਾਂ ਜੋ ਇਸ ਵਿਚਲੀ ਨਮੀ ਸਦਕਾ ਇਸ ਨੂੰ ਉੱਲੀ ਨਾ ਲੱਗੇ

3. ਕਣਕ ਦੀ ਐਲਰਜੀ: ਆਮ ਤੌਰ ਉੱਤੇ ਕਣਕ ਦੀ ਐਲਰਜੀ ਵਾਲੇ ਮਰੀਜ਼ ਮੱਕੀ ਖਾ ਸਕਦੇ ਹੁੰਦੇ ਹਨ ਕੁਝ ਜਣਿਆਂ ਵਿੱਚ ਮੱਕੀ ਤੋਂ ਵੀ ਤਕੜੀ ਐਲਰਜੀ ਵੇਖੀ ਗਈ ਹੈਇਹ ਐਲਰਜੀ ਮੱਕੀ ਵਿਚਲੇ ਅੰਸ਼ ‘ਜ਼ੀਨ’ ਕਰ ਕੇ ਹੈ ਜੋ ਗਲੱਟਨ ਵਾਂਗ ਹੀ ਲੱਛਣ ਵਿਖਾ ਸਕਦਾ ਹੈ ਤੇ ਗਲੱਟਨ ਦੇ ਹੀ ਟੱਬਰ ਦਾ ਇੱਕ ਅੰਸ਼ ਹੈਕਈ ਵਾਰ ਬਜ਼ਾਰੋਂ ਲਏ ਮੱਕੀ ਦੇ ਆਟੇ ਵਿੱਚ ਪਹਿਲਾਂ ਤੋਂ ਹੀ ਮੈਦਾ ਜਾਂ ਕਣਕ ਦਾ ਆਟਾ ਮਿਲਾਇਆ ਹੁੰਦਾ ਹੈ ਜਿਸ ਸਦਕਾ ਸੀਲੀਅਕ ਬੀਮਾਰੀ ਵਾਲੇ ਮਰੀਜ਼ਾਂ ਨੂੰ ਲੱਛਣ ਦਿਸਣ ਲੱਗ ਪੈਂਦੇ ਹਨ

ਕੁਝ ਜਣਿਆਂ ਨੂੰ ਮੱਕੀ ਤੋਂ ਐਲਰਜੀ ਹੋ ਸਕਦੀ ਹੈ ਜਿਸ ਨਾਲ ਮੱਕੀ ਖਾਂਦਿਆਂ ਸਾਰ ਉਨ੍ਹਾਂ ਨੂੰ ਅਫ਼ਾਰਾ ਮਹਿਸੂਸ ਹੋਣ ਲੱਗ ਪੈਂਦਾ ਹੈ ਜਾਂ ਟੱਟੀਆਂ ਲੱਗ ਸਕਦੀਆਂ ਹਨ

4. ਕੌਰਨ ਸਿਰਪ:

ਇਹ ਖੰਡ ਤੋਂ ਵੀ ਵੱਧ ਖ਼ਤਰਨਾਕ ਹੈ ਇਸਦੀ ਵਰਤੋਂ ਨਾਲ ਮੋਟਾਪਾ, ਦਿਲ ਦੇ ਰੋਗ, ਕੈਂਸਰ, ਫੈੱਟ ਜਿਗਰ (ਜਿਗਰ ਵਿੱਚ ਥਿੰਦਾ ਜੰਮਣਾ) ਸ਼ੱਕਰ ਰੋਗ ਤੇ ਹੋਰ ਕਈ ਤਰ੍ਹਾਂ ਦੇ ਮਾੜੇ ਰੋਗ ਹੋ ਸਕਦੇ ਹਨਇਸ ਵਿੱਚ ਖ਼ੁਰਾਕੀ ਤੱਤ ਬਚਦੇ ਹੀ ਨਹੀਂਸਿਰਫ਼ ਮਿੱਠਾ ਹੁੰਦਾ ਹੈ ਤੇ ਉਹ ਵੀ ਖੰਡ ਤੋਂ ਦੁੱਗਣਾ

ਕੌਰਨ ਵਿੱਚੋਂ ਸਿਰਫ਼ ਇਹ ਵਾਲਾ ਮਿੱਠਾ ਕੱਢ ਕੇ ਉਸ ਨੂੰ ਸ਼ੇਕ, ਪੇਸਟਰੀਆਂ, ਕੇਕ, ਟਾਫੀਆਂ, ਆਈਸਕ੍ਰੀਮ ਆਦਿ ਵਿੱਚ ਵਰਤਿਆ ਜਾਂਦਾ ਹੈਇਸ ਨਾਲ ਯੂਰਿਕ ਏਸਿਡ ਵੀ ਵਧ ਜਾਂਦਾ ਹੈ

ਹੋਰ ਕਿਸਮਾਂ:

ਮੱਕੀ ਦੇ ਫ਼ਾਇਦੇ ਵੇਖਦਿਆਂ ਦੁਨੀਆ ਭਰ ਵਿੱਚ ਇਸ ਨੂੰ ਭਾਰੀ ਮਾਤਰਾ ਵਿੱਚ ਉਗਾਉਣਾ ਸ਼ੁਰੂ ਕਰ ਦਿੱਤਾ ਹੋਇਆ ਹੈਇਕੱਲੇ ਅਮਰੀਕਾ ਵਿੱਚ 370 ਮਿਲੀਅਨ ਮੀਟਰਿਕ ਟਨ ਅਤੇ ਚੀਨ ਵਿੱਚ 271 ਮਿਲੀਅਨ ਮੀਟਰਿਕ ਟਨ ਛੱਲੀ ਉਗਾਈ ਜਾਂਦੀ ਹੈ

ਡੈਂਟ ਕੌਰਨ: ਜ਼ਿਆਦਾਤਰ ਅਮਰੀਕਾ ਵਿੱਚ ਜਾਨਵਰਾਂ ਲਈ ਉਗਾਇਆ ਜਾਂਦਾ ਹੈ

ਭਾਰਤੀ ਛੱਲੀ:

ਭਾਰਤੀ ਛੱਲੀ ਨੂੰ ‘ਫਿਟ ਕੌਰਨ’ ਕਿਹਾ ਜਾਂਦਾ ਹੈ ਜਿਸ ਵਿੱਚ ਘੱਟ ਕਾਰਬੋਹਾਈਡਰੇਟ ਹੁੰਦੇ ਹਨਇਸ ਬਾਰੇ ਇਹ ਜਾਣਕਾਰੀ ਹਾਸਲ ਹੋਈ ਹੈ ਕਿ ਪਾਵਨੀ ਕਬੀਲੇ ਵਾਲੇ ਇਸ ਨੂੰ ਈਸਾ ਮਸੀਹ ਤੋਂ 1000 ਸਾਲ ਪਹਿਲਾਂ ਤੋਂ ਹੀ ਵਰਤਦੇ ਰਹੇ ਸਨਇਸ ਨਾਲ ਲਹੂ ਦੀ ਕਮੀ ਠੀਕ ਹੋ ਜਾਂਦੀ ਹੈ ਕਿਉਂਕਿ ਇਸ ਵਿੱਚ ਲੋਹ ਕਣ, ਫੌਲਿਕ ਏਸਿਡ ਤੇ ਵਿਟਾਮਿਨ ਬੀ 6 ਹਨ

ਸੌ ਗ੍ਰਾਮ ਛੱਲੀ ਵਿੱਚ 2.71 ਮਿਲੀਗ੍ਰਾਮ ਲੋਹ ਕਣ ਹਨ

ਛੱਲੀ ਵਿਚਲਾ ਬੀਟਾ-ਕਰਿਪਟੋਜ਼ੈਂਥੀਨ ਫੇਫੜਿਆਂ ਦੇ ਕੈਂਸਰ ਨੂੰ ਹੋਣ ਤੋਂ ਰੋਕਦਾ ਹੈਕੌਰਨ ਅੰਦਰਲਾ ਫਿਰੂਲਿਕ ਏਸਿਡ ਵੀ ਕੈਂਸਰ ਦੇ ਸੈੱਲਾਂ ਨੂੰ ਵਧਣ ਤੋਂ ਰੋਕਦਾ ਹੈ

ਟੂਨੀਕੇਟ ਮੱਕੀ ਜਾਂ ਪੌਡ ਕੌਰਨ: ਦੱਖਣੀ ਅਮਰੀਕਾ ਵਿੱਚ ਜੰਗਲੀ ਉੱਗੀ ਮੱਕੀ ਨੂੰ ਟੂਨੀਕੇਟ ਕਹਿੰਦੇ ਹਨ

ਅੱਜ ਕੱਲ੍ਹ ਪੈਪਸੀ ਤੇ ਕੋਕਾ ਕੋਲਾ ਵਾਲੇ ਛੱਲੀ ਵਿੱਚੋਂ ਹੀ ਕੌਰਨ ਸਵੀਟਨਰ ਬਣਾ ਕੇ ਉਸ ਵਿੱਚ ਪਾ ਰਹੇ ਹਨਅੱਜ ਦੇ ਦਿਨ ਦੁਨੀਆ ਭਰ ਵਿੱਚ ਛੱਲੀ ਤੋਂ ਲਗਭਗ 3500 ਵੱਖੋ ਵੱਖਰੀਆਂ ਚੀਜ਼ਾਂ ਬਣਾਈਆਂ ਜਾ ਰਹੀਆਂ ਹਨ

ਗਰਮੀਆਂ ਵਿੱਚ ਲਗਦੀ ਛੱਲੀ ਬਹੁਤਾ ਪਾਣੀ ਨਹੀਂ ਮੰਗਦੀਦੁਨੀਆ ਭਰ ਵਿੱਚ ਡਰਿੱਪ ਇਰੀਗੇਸ਼ਨ ਨਾਲ ਛੱਲੀਆਂ ਉਗਾਈਆਂ ਜਾ ਰਹੀਆਂ ਹਨਲਗਭਗ ਇੱਕ ਇੰਚ ਪਾਣੀ ਹਰ ਹਫ਼ਤੇ ਸ਼ੁਰੂਆਤੀ ਸਮੇਂ ਵਿੱਚ ਚਾਹੀਦਾ ਹੁੰਦਾ ਹੈ

ਜੇ ਪੰਜਾਬ ਵਿੱਚ ਛੱਲੀਆਂ ਲਾਉਣੀਆਂ ਵਧਾ ਕੇ ਝੋਨਾ ਘਟਾ ਲਿਆ ਜਾਵੇ ਤਾਂ ਜਿੱਥੇ ਪਾਣੀ ਦੀ ਬੱਚਤ ਹੋ ਜਾਵੇਗੀ, ਉੱਥੇ ਪੰਜਾਬੀਆਂ ਦੀ ਸਿਹਤ ਵੀ ਵਧੀਆ ਹੋ ਜਾਵੇਗੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2999)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਡਾ. ਹਰਸ਼ਿੰਦਰ ਕੌਰ

ਡਾ. ਹਰਸ਼ਿੰਦਰ ਕੌਰ

Dr. Harshinder Kaur MD (Paediatrician)
Patiala, Punjab, India.
Phone: (91 - 175 - 2216783)

Email: (drharshpatiala@yahoo.com)

More articles from this author