HarshinderKaur7ਅੰਤਰਰਾਸ਼ਟਰੀ ਔਰਤਾਂ ਦਾ ਦਿਨ ਮਨਾਉਂਦਿਆਂ ਇਹ ਤਾਂ ਪੱਕਾ ਕਰ ਸਕੀਏ ਕਿ ...
(11 ਮਾਰਚ 2021)
(ਸ਼ਬਦ: 1170)


ਔਰਤ ਜੋ ਹਰ ਜੰਮ ਚੁੱਕੇ ਤੇ ਜੰਮਣ ਵਾਲੇ ਦੀ ਮਾਂ ਹੈ
, ਜੋ ਇੱਕ ਨਿਆਸਰੇ ਮਾਸ ਦੇ ਲੋਥੜੇ ਨੂੰ ਨੌਂ ਮਹੀਨੇ ਆਪਣੇ ਲਹੂ ਨਾਲ ਸਿੰਜ ਕੇ ਆਪਣਾ ਅੰਮ੍ਰਿਤ-ਰੂਪੀ ਦੁੱਧ ਪਿਆ ਕੇ ਜਵਾਨ ਕਰਦੀ ਹੈ, ਉਸ ਦੀਆਂ ਲੋਰੀਆਂ ਵਿੱਚੋਂ ਨਵਜੰਮੇਂ ਦੇ ਸੁਪਨੇ ਸਿਰਜੇ ਜਾਂਦੇ ਹਨਹਰ ਮੁਸ਼ਕਲ ਤੋਂ ਢਾਲ ਬਣ ਬਚਾਉਂਦੀ ਉਹੀ ਔਰਤ ਪੁੱਤਰ ਨੂੰ ਜਵਾਨ ਕਰ ਕੇ ਅਸੀਸਾਂ ਨਾਲ ਉਸ ਲਈ ਠੰਢੀ ਸੰਘਣੀ ਛਾਂ ਬਣ ਜਾਂਦੀ ਹੈ

ਫਿਰ ਪੁੱਤਰ ਆਪਣਾ ਕਰਜ਼ ਲਾਹੁਣ ਬਾਰੇ ਸੋਚਦਾ ਹੈ ਤੇ ਸਾਲ ਦੇ 365 ਦਿਨਾਂ ਵਿੱਚੋਂ ਇੱਕ ਦਿਨ ਉਸੇ ਮਾਂ ਦੀ ਜ਼ਾਤ ਨੂੰ ਸਮਰਪਿਤ ਕਰ ਦਿੰਦਾ ਹੈਉਸੇ ਔਰਤ ਨੂੰ ਫੱਫੇਕੁੱਟਣੀ, ਗੁੱਤ ਪਿੱਛੇ ਮੱਤ, ਅਰਧਾਂਗਨੀ, ਨਾਗਣ, ਡਾਇਣ, ਟੂਣੇਹਾਰੀ, ਖੇਖਣਹਾਰੀ, ਛੁੱਟੜ, ਅਧੂਰੀ, ਵਿਧਵਾ, ਮੋਲਕੀ ਆਦਿ ਨਾਵਾਂ ਨਾਲ ਨਿਵਾਜਦਾ ਹੈ

ਉਸ ਤੋਂ ਬਾਅਦ ਅਖ਼ਬਾਰਾਂ ਉਸ ਇੱਕ ਸਮਰਪਿਤ ਕੀਤੇ ਦਿਨ ਦਾ ਲੇਖਾ ਜੋਖਾ ਕਰਦੀਆਂ ਹਨਇਸ ਇੱਕ ਦਿਨ ਵਿੱਚ ਇੰਨੇ ਹਜ਼ਾਰ ਉਧਾਲੇ ਹੋਏ, ਇਸ ਇੱਕ ਦਿਨ ਵਿੱਚ ਇੰਨੀਆਂ ਬਾਲੜੀਆਂ ਨੂੰ ਸਮੂਹਕ ਜਬਰ ਜ਼ਨਾਹ ਕਰਕੇ ਸਾੜ ਦਿੱਤਾ ਗਿਆਇਸ ਦਿਨ ਇੰਨੀਆਂ ਨੂੰਹਾਂ ਦਾਜ ਖ਼ਾਤਰ ਬਲੀ ਚੜ੍ਹ ਗਈਆਂਇਸੇ ਇੱਕੋ ਦਿਨ ਸੈਂਕੜੇ ਜਵਾਨ ਧੀਆਂ ਤੇਜ਼ਾਬ ਨਾਲ ਪਿਘਲਾ ਦਿੱਤੀਆਂ ਗਈਆਂਅਣਗਿਣਤ ਵਤਨੋਂ ਪਾਰ ਜਾਣ ਦਾ ਜ਼ਰੀਆ ਬਣ ਕੇ ਰਹਿ ਗਈਆਂਹਜ਼ਾਰਾਂ ਜਿਸਮ-ਫਰੋਸ਼ੀ ਦੇ ਧੰਦੇ ਵਿੱਚ ਧੱਕੀਆਂ ਗਈਆਂਖ਼ੌਰੇ ਕਿੰਨੀਆਂ ਮਨੁੱਖੀ ਤਸਕਰੀ ਅਧੀਨ ਸਰਹੱਦੋਂ ਪਾਰ ਗ਼ਾਇਬ ਹੋ ਗਈਆਂ, ਕਿੰਨੀਆਂ ਘਰੇਲੂ ਹਿੰਸਾ ਦੀ ਭੇਂਟ ਚੜ੍ਹੀਆਂ ਤੇ ਕਿੰਨੀਆਂ ਭੱਦੀ ਛੇੜਛਾੜ ਦਾ ਸ਼ਿਕਾਰ ਹੋਈਆਂ!

(ਇਸ ਤੋਂ ਅਗਾਂਹ ਮਨ ਨੂੰ ਬੇਚੈਨ ਕਰਨ ਵਾਲੀਆਂ ਅਜਿਹੀਆਂ 14 ਘਟਨਾਵਾਂ ਦਾ ਵੇਰਵਾ ਨਾਵਾਂ, ਥਾਵਾਂ ਅਤੇ ਤਰੀਕਾਂ ਸਮੇਤ ਦਿੱਤਾ ਗਿਆ ਹੈ, ਜਿਸ ਵਿੱਚ ਅਤਿ ਘਿਨਾਉਣੇ ਕੁਕਰਮ ਕਰਨ ਵਾਲਿਆਂ ਵਿੱਚ ਕਰੀਬੀ ਰਿਸ਼ਤੇਦਾਰ, ਗੁਆਂਢੀ, ਜਾਣ ਪਛਾਣ ਵਾਲੇ, ਬੀਬੇ-ਰਾਣੇ ਦਿਸਣ ਵਾਲੇ ਪਤਵੰਤੇ ਅਤੇ ਪ੍ਰਸ਼ਾਸਨਕ ਅਧਿਕਾਰੀ ਵੀ ਸ਼ਾਮਲ ਹਨ।)

ਪੰਦਰ੍ਹਵੀਂ ਘਟਨਾ ਇਹ ਹੈ:

ਪਟਿਆਲੇ ਦੇ ਅਰਬਨ ਅਸਟੇਟ ਵਿਖੇ ਸ਼ਿਵ ਸੇਨਾ ਆਗੂ ਨੇ ਇੱਕ ਔਰਤ ਦਾ ਬਲਾਤਕਾਰ ਕਰਨ ਬਾਅਦ ਉਸ ਦੇ ਦੋਵਾਂ ਬੱਚਿਆਂ ਨੂੰ ਵੀ ਆਪਣੀ ਹਵਸ ਦਾ ਸ਼ਿਕਾਰ ਬਣਾ ਲਿਆਸ਼ਿਵ ਸੇਨਾ ਵਿਦਿਆਰਥੀ ਵਿੰਗ ਦੇ ਪ੍ਰਧਾਨ ਰਾਜੇਸ਼ ਕੌਸ਼ਿਕ ਵਿਰੁੱਧ 13 ਸਾਲਾ ਬੱਚੇ ਤੇ 5 ਸਾਲਾ ਬੱਚੀ ਨਾਲ ਕੁਕਰਮ ਕਰਨ ਦੇ ਨਾਲ-ਨਾਲ ਮਾਂ ਦੇ ਸਰੀਰਕ ਸ਼ੋਸ਼ਣ ਦਾ ਮਾਮਲਾ ਦਰਜ ਕੀਤਾ ਗਿਆ ਹੈ

ਇੱਕ ਆਖ਼ਰੀ ਘਟਨਾ ਲਿਖਦਿਆਂ ਮੇਰੀ ਕਲਮ ਵੀ ਕੰਬਦੀ ਹੈ ਤੇ ਕਲੇਜਾ ਮੂੰਹ ਨੂੰ ਆ ਜਾਂਦਾ ਹੈ, ਪਰ ਇਸ ਬਾਰੇ ਲਿਖਣਾ ਜ਼ਰੂਰੀ ਹੈਇਹ ਘਟਨਾ ਪੂਰੇ ਦੇਸ ਅੰਦਰਲੀ ਮਾਨਸਿਕਤਾ ਅਤੇ ਔਰਤ ਪ੍ਰਤੀ ਦੋਗਲੇਪਨ ਨੂੰ ਜੱਗ ਜ਼ਾਹਿਰ ਕਰ ਦਿੰਦੀ ਹੈਭਾਰਤ ਦੀਆਂ ਕਈ ਟੀਵੀ ਚੈਨਲਾਂ ਉੱਤੇ ਇਹ ਖ਼ਬਰ ਪ੍ਰਸਾਰਿਤ ਕੀਤੀ ਗਈ ਤੇ ਉਸ ਪਿਤਾ ਦੀ ਇੰਟਰਵਿਊ ਵੀ ਵਿਖਾਈ ਗਈ ਸੀ

ਸੰਨ 2002 ਗੁਜਰਾਤ ਗੋਧਰਾ ਕਾਂਡ ਸਮੇਂ ਜੋ ਕੁਝ ਬਜ਼ੁਰਗ ਮਜੀਦ ਭਾਈ ਮੁਸਲਮਾਨ ਪਿਤਾ ਨਾਲ ਵਾਪਰਿਆ, ਉਸ ਨੇ ਆਪਣਾ ਦੁੱਖੜਾ ਟੀਵੀ ਉੱਤੇ ਤਿੰਨ ਮਿੰਟ ਵਿੱਚ ਜਿਸ ਤਰ੍ਹਾਂ ਸੁਣਾਇਆ, ਇੰਨ-ਬਿੰਨ ਉਹੀ ਦੁਹਰਾਉਣ ਲੱਗੀ ਹਾਂ, “ਯੇ ਭਾਰਤ ਮਾਤਾ ਹੈ! ਹਮਾਰੀ ਮਾਂ ਕੇ ਸਮਾਨ! ਇਸ ਮੇਂ ਰਾਖ਼ਸ਼ ਰਹਿਤੇ ਹੈਂ! ਇਨਸਾਨ ਥੋੜ੍ਹਾ ਐਸੇ ਕਰ ਸਕਤੇ ਹੈਂ? ਮੇਰੀ ਆਂਖੋਂ ਕੇ ਸਾਮਨੇ ਮੇਰੀ ਬੇਟੀ ਕੇ ਪੇਟ ਕੋ ਤਲਵਾਰ ਸੇ ਚੀਰ ਕਰ ਉਸ ਮੇਂ ਸੇ ਬੱਚਾ ਨਿਕਾਲ ਕਰ ਤਲਵਾਰ ਸੇ ਦੋ ਟੁਕੜੇ ਕਰ ਦੀਏਪਾਂਚ-ਪਾਂਚ ਸਾਲ ਕੀ, 12 ਸਾਲ, 14 ਸਾਲ ਕੀ ਬੱਚੀਓਂ ਕੋ ਨੰਗਾ ਕਰ ਕੇ ਸੜਕੋਂ ਪੇ 18 ਸਾਲ, 20 ਸਾਲ ਕੇ ਲੜਕੇ ਰੇਪ ਕਰ ਰਹੇ ਥੇ! ਬੱਚੀਆਂ ਚਿੱਲਾ ਰਹੀਂ ਥੀਂ- ਅੱਬਾ ਅੰਮਾ ਬਚਾ ਲੋ! ਮਜੀਦ ਭਾਈ, ਚਾਚਾ, ਮੇਰੇ ਕੋ ਬਚਾ ਲੋਕੌਣ ਬਚਾਤਾ? ਸਭ ਕੋ ਮਾਰ ਕਾਟ ਰਹੇ ਥੇ! ਮੇਰੀ ਬੀਵੀ, ਤੀਨ ਲੜਕੇ, ਤੀਨ ਲੜਕੀਓਂ ਕੋ ਕਾਟ ਕਰ ਜਲਾ ਦੀਆਲੜਕਾ ਯਾਸੀਨ ਤੋਂ ਮੇਰੇ ਸੇ ਜਲਤਾ ਦੇਖਾ ਨਹੀਂ ਗਇਆਉਸ ਦਿਨ ਸੇ ਨਾ ਰੋਟੀ ਖਾਈ ਜਾਤੀ ਹੈ ਨਾ ਸੋਇਆ ਜਾਤਾ ਹੈਆਂਖੇਂ ਬੰਦ ਕਰਤਾ ਹੂੰ ਤੋਂ ਵਹੀ ਨਜ਼ਾਰਾ ਦਿਖਤਾ ਹੈਸ਼ਿਕਾਇਤ ਕਰਨੇ ਗਯਾ ਤੋਂ ਦੋ ਬਾਰ ਮੇਰੇ ਪੇ ਜਾਨਲੇਵਾ ਹਮਲਾ ਹੂਆਏਕ ਬਾਰ ਘਰ ਪੇ ਆ ਕਰ ਪੀਟਾਮੇਰੇ ਕੋ ਕਹਾ- ਅਗਰ ਮੈਨੇ ਕਿਸੀ ਦੰਗਾ ਕਰਨੇ ਵਾਲੇ ਕੀ ਪਹਿਚਾਨ ਬਤਾ ਦੀ ਤੋਂ ਮੇਰੇ ਕੋ ਭੀ ਜਲਾ ਦੇਂਗੇਮੈਨੇ ਫਿਰ ਭੀ ਕੋਰਟ ਮੇਂ ਨਾਮ ਬਤਾ ਦੀਆਅਬ ਇਸ ਜਾਨ ਕਾ ਕਿਆ ਕਰਨਾ ਹੈ ਜੱਜ ਭੀ ਪਤਾ ਨਹੀਂ ਕਿਉਂ ਕਿਸੀ ਕੇ ਡਰ ਕੇ ਕਾਰਨ ਕੁਛ ਨਹੀਂ ਕਰ ਰਹੇਹਮਾਰੇ ਆਸ-ਪਾਸ ਰਹਿਨੇ ਵਾਲੇ ਹਿੰਦੂ ਭੀ ਪਤਾ ਨਹੀਂ ਕਿਉਂ ਦੰਗਾ ਕਰਨੇ ਵਾਲੋਂ ਸੇ ਮਿਲ ਗਏ? ਵੋ ਭੀ ਮੇਰੇ ਬੱਚੋਂ ਕੋ ਜ਼ਿੰਦਾ ਜਲਾਨੇ ਮੇਂ ਸਾਥ ਜੁਟ ਗਏ ਥੇਹਮਨੇ ਕਹਾ ਭੀ- ਗੁੱਡੂ ਬੇਟਾ, ਤੂ ਤੋ ਮੇਰੇ ਬੇਟੇ ਜੈਸਾ ਹੀ ਹੈ, ਐਸਾ ਕਿਉਂ ਕਰ ਰਹਾ ਹੈ? ਅਬ ਤੋਂ ਕਭੀ ਕਭੀ ਸੋਚਤੇ ਹੈਂ ਕਿ ਮਰ ਹੀ ਜਾਤੇਅਬ ਭੀ ਤੋ ਰੋਜ਼ ਰੋਜ਼ ਮਰਤੇ ਹੈਂਇਸ ਸੇ ਤੋਂ ਏਕ ਬਾਰ ਮਰਨਾ ਹੀ ਬਿਹਤਰ ਥਾ...

ਇਹ ਇੰਟਰਵਿਊ ਸੁਣਦਿਆਂ ਬਦੋਬਦੀ ਅੱਖਾਂ ਵਿੱਚੋਂ ਹੰਝੂ ਟਿਪ ਟਿਪ ਕਰ ਕੇ ਡਿੱਗਣੇ ਸ਼ੁਰੂ ਹੋ ਜਾਂਦੇ ਹਨ, ਬੇਚਾਰਗੀ ਦਬੋਚ ਲੈਂਦੀ ਹੈ ਤੇ ਕੁਝ ਨਾ ਕਰ ਸਕਣ ਦਾ ਇਹਸਾਸ ਮਨ ਨੂੰ ਬੇਚੈਨ ਕਰਦਾ ਹੈ

ਹਰਿਆਣੇ ਦੇ ਸਹਾਰਾ ਘਰਾਂ ਵਿੱਚ ਨਾਬਾਲਗ ਬੱਚੀਆਂ ਦੇ ਜਿਸਮਾਂ ਨੂੰ ਮਾਣਨ ਪਹੁੰਚੇ ਮਾਣਯੋਗ ਜੱਜ ਸਾਹਿਬਾਨ, ਵੱਡੇ ਘਰਾਣਿਆਂ ਦੇ ਕਾਕੇ, ਪੁਲਿਸ ਦੇ ਵੱਡੇ ਅਫਸਰ ਤੇ ਵੱਡੇ ਸਿਆਸਤਦਾਨਾਂ ਦੇ ਚਸਕਿਆਂ ਦੇ ਕਿੱਸੇ ਅਖ਼ਬਾਰਾਂ ਦੇ ਮੁੱਖ ਪੰਨਿਆਂ ਦੀ ਸ਼ੋਭਾ ਵਧਾ ਚੁੱਕੇ ਹੋਏ ਹਨ

ਜੇ ਇਸ ਸਾਰੇ ਵਰਤਾਰੇ ਵੱਲ ਝਾਤ ਮਾਰੀਏ ਤਾਂ ਕਿਸ ਪਾਸਿਓਂ ਕੋਈ ਦਿਨ ਮਨਾਉਣ ਦਾ ਜੀਅ ਕਰਦਾ ਹੈ? ਕੀ 365 ਦਿਨਾਂ ਵਿੱਚੋਂ ਇੱਕ ਦਿਨ ਔਰਤ ਦੇ ਲੇਖੇ ਲਾਉਣ ਦਾ ਇਹ ਮਤਲਬ ਹੈ ਕਿ ਸਾਲ ਦੇ ਬਾਕੀ ਦੇ 364 ਦਿਨਾਂ ਵਿੱਚ ਔਰਤਾਂ ਅਤੇ ਬਾਲੜੀਆਂ ਦੇ ਕੀਤੇ ਸ਼ਿਕਾਰ ਦਾ ਜਸ਼ਨ ਮਨਾਇਆ ਜਾਏ? ਛਾਤੀ ਉੱਤੇ ਹੱਥ ਮਾਰ ਮਾਰ ਟੀਵੀ ਸਾਹਮਣੇ ਮਾਈਕ ਫੜ ਕੇ ਇਹੀ ਹੈਵਾਨ ਉੱਚੀ-ਉੱਚੀ ਚੀਕਦੇ ਵੇਖੇ ਜਾ ਸਕਦੇ ਹਨ- “ਔਰਤ ਹੀ ਔਰਤ ਦੀ ਦੁਸ਼ਮਣ ਹੈਔਰਤ ਉੱਤੇ ਹੁੰਦੇ ਤਸ਼ੱਦਦ ਲਈ ਸੌ ਫੀਸਦੀ ਔਰਤ ਹੀ ਜ਼ਿੰਮੇਵਾਰ ਹੈ! ਮਰਦ ਤਾਂ ਔਰਤ ਦੇ ਜ਼ੁਲਮ ਦਾ ਸ਼ਿਕਾਰ ਹੋਇਆ ਪਿਆ ਹੈ

ਸ਼ਾਬਾਸ਼! ਬੱਲੇ ਓਏ ਰਾਖ਼ਸ਼ੋ! ਹੈਵਾਨੀਅਤ ਦੀਆਂ ਹੱਦਾਂ ਪਾਰ ਕਰਦਿਆਂ ਔਰਤ ਜ਼ਾਤ ਨੂੰ ਹਵਸ ਦਾ ਸ਼ਿਕਾਰ ਬਣਾ ਕੇ ਉਸੇ ਨੂੰ ਹੋਰ ਪੀਸੇ ਜਾਣ ਲਈ ਮਜਬੂਰ ਕਰ ਦੇਣਾ ਹੀ ਕੀ ਮਰਦਾਨਗੀ ਕਹਾਈ ਜਾਂਦੀ ਹੈ?

ਇਸ ਜਿਸਮਾਂ ਦੀ ਮੰਡੀ ਵਿੱਚ ਸਿਰਫ਼ ਇਹੋ ਕਹਿਣਾ ਬਾਕੀ ਹੈ ਕਿ 8 ਮਾਰਚ ਨੂੰ ਅੰਤਰਰਾਸ਼ਟਰੀ ਔਰਤਾਂ ਦਾ ਦਿਨ ਮਨਾਉਂਦਿਆਂ ਇਹ ਤਾਂ ਪੱਕਾ ਕਰ ਸਕੀਏ ਕਿ ਸਿਰਫ਼ ਇਸ ਇੱਕ ਦਿਨ ਕਿਸੇ ਬਾਲੜੀ ਦਾ ਚੀਰ ਹਰਣ ਨਹੀਂ ਹੋਵੇਗਾ ਕਿਸੇ ਨਾਲ ਭੱਦੀ ਛੇੜ ਨਹੀਂ ਕੀਤੀ ਜਾਵੇਗੀ ਦਾਜ ਦੇ ਲੋਭੀਆਂ ਨੂੰ ਨੂੰਹ ਸਾੜਨ ਕਰਕੇ ਅੱਜ ਦੇ ਦਿਨ ਫਾਸਟ ਟਰੈਕ ਕੋਰਟ ਰਾਹੀਂ ਜੇਲ ਵਿੱਚ ਡੱਕ ਦਿੱਤਾ ਜਾਵੇਗਾ ਤੇਜ਼ਾਬ ਸੁੱਟਣ ਵਾਲਿਆਂ ਉੱਤੇ ਸਜ਼ਾਏ ਮੌਤ ਦਾ ਮੁਕੱਦਮਾ ਚਲਾਇਆ ਜਾਵੇਗਾ ਇਸ ਇੱਕ ਦਿਨ ਕਿਸੇ ਬਾਲੜੀ ਨੂੰ ਮਨੁੱਖੀ ਤਸਕਰੀ ਵਿੱਚ ਫਸ ਜਾਣ ਤੋਂ ਬਚਾ ਲਿਆ ਜਾਵੇਗਾ ਤੇ ਘੱਟੋ ਘੱਟ ਇੱਕ ਦਿਨ ਘਰੇਲੂ ਹਿੰਸਾ ਤੋਂ ਬਚਾਓ ਰਹੇਗਾ- ਫਿਰ ਤਾਂ ਇਹ ਦਿਨ ਮਨਾਉਣ ਦਾ ਫ਼ਾਇਦਾ ਹੈ, ਵਰਨਾ ਇਹ ਦਿਨ ਵੀ 364 ਹੋਰ ਦਿਨਾਂ ਤੋਂ ਵੱਖਰਾ ਕਿਵੇਂ ਹੈ? ਅਸੀਂ ਤਾਂ ਇੰਨਾ ਵੀ ਨਹੀਂ ਕਰ ਸਕਦੇ ਕਿ ਸਿਰਫ਼ ਇੱਕ ਦਿਨ ਕੋਈ ਬੇਟੀ ਕੁੱਖ ਵਿੱਚ ਮਾਰੇ ਜਾਣ ਤੋਂ ਬਚਾਅ ਲਈਏ!

ਅਖ਼ੀਰ ਵਿੱਚ ਇੰਨਾ ਹੀ ਕਹਿਣਾ ਹੈ ਕਿ ਜੇ ਹੋਰ ਕੁਝ ਵੀ ਨਹੀਂ ਕੀਤਾ ਜਾ ਸਕਦਾ ਤਾਂ ਘੱਟੋ-ਘੱਟ ਕੁਝ ਅਣਖੀਲੇ ਪੁੱਤਰ, ਪਿਓ, ਭਰਾ, ਪਤੀ ਹੀ ਆਪਣੀ ਜ਼ਮੀਰ ਨੂੰ ਝੰਜੋੜ ਕੇ ਚੁੱਪੀ ਤੋੜ ਦੇਣ ਤੇ ਕੁਕਰਮ ਕਰਨ ਵਾਲਿਆਂ ਵਿਰੁੱਧ ਜ਼ੋਰਦਾਰ ਆਵਾਜ਼ ਚੁੱਕਣ, ਤਾਂ ਵੀ ਇਸ ਦਿਨ ਦੀ ਮਹੱਤਤਾ ਵਧ ਜਾਏਗੀ! ਇਹੋ ਢੰਗ ਹੈ ਮਾਂ ਦੇ ਦੁੱਧ ਦਾ ਕਰਜ਼ਾ ਲਾਹੁਣ ਦਾ! ਫਿਰ ਉਡੀਕਦੇ ਕੀ ਹਾਂ? ਬਾਲੜੀਆਂ ਦੇ ਬਲਾਤਕਾਰੀਆਂ ਲਈ ਤਾਂ ਫਾਂਸੀ ਦੀ ਸਜ਼ਾ ਜਾਂ ਅੰਗ ਵੱਢ ਕੇ ਉਮਰ ਭਰ ਲਈ ਸਜ਼ਾ ਭੁਗਤਣ ਲਈ ਕੈਦ ਕਰ ਦਿੱਤਾ ਜਾਵੇ, ਇੰਨੇ ਵਾਸਤੇ ਹੀ ਰਲਮਿਲ ਕੇ ਆਵਾਜ਼ ਬੁਲੰਦ ਕਰੀਏ।

ਪੰਛੀਆਂ ਦੇ ਗੀਤ ਸੁਣਨ ਲਈ ਪਿੰਜਰਿਆਂ ਦੀ ਨਹੀਂ, ਰੁੱਖ ਲਾਉਣ ਦੀ ਲੋੜ ਹੁੰਦੀ ਹੈਇੰਜ ਹੀ ਚੁਫ਼ੇਰਾ ਮਹਿਕਾਉਣਾ ਹੈਜੇ ਇਸ ਧਰਤੀ ਉੱਤੇ ਪਤਨੀ ਜਾਂ ਪ੍ਰੇਮਿਕਾ ਦੇ ਗੁਟਕਦੇ ਬੋਲਾਂ, ਟੁਣਕਦੇ ਹਾਸਿਆਂ ਤੇ ਵੀਣੀਆਂ ਉੱਤੇ ਰੰਗਲੀਆਂ ਚੂੜੀਆਂ ਨੂੰ ਖਣਕਦੇ ਸੁਣਨਾ ਹੈ ਅਤੇ ਪਿਆਰ ਦੀਆਂ ਪੀਂਘਾਂ ਚੜ੍ਹਾਉਣੀਆਂ ਹਨ ਤਾਂ ਹਵਸ ਦੇ ਪੁਜਾਰੀਆਂ ਨੂੰ ਕੈਦ ਕਰਨਾ ਹੀ ਪੈਣਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2638)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਡਾ. ਹਰਸ਼ਿੰਦਰ ਕੌਰ

ਡਾ. ਹਰਸ਼ਿੰਦਰ ਕੌਰ

Dr. Harshinder Kaur MD (Paediatrician)
Patiala, Punjab, India.
Phone: (91 - 175 - 2216783)

Email: (drharshpatiala@yahoo.com)

More articles from this author