HarshinderKaur7ਉਹ ਦੂਜੀ ਵਾਰ ਫਿਰ ਯੂ.ਪੀ. ਵੇਚ ਦਿੱਤੀ ਗਈ ਤੇ ਤੀਜੀ ਵਾਰ ਮੁੰਬਈ ਵਿਕੀ ...
(19 ਅਪ੍ਰੈਲ 2019)

 

ਇੱਕ ਪੁਰਾਣੀ ਖ਼ਬਰ ਕਈਆਂ ਨੇ ਪੜ੍ਹੀ ਹੋਵੇਗੀ- “ਰਾਜਪੁਰੇ ਦੇ ਇੱਕ ਨਸ਼ਈ ਟਰੱਕ ਡਰਾਈਵਰ ਨੇ ਸ਼ਰਾਬ ਦੀ ਬੋਤਲ ਪਿੱਛੇ ਆਪਣੀ 13 ਵਰ੍ਹਿਆਂ ਦੀ ਧੀ ਵੇਚ ਦਿੱਤੀ।”

ਇਸ ਖ਼ਬਰ ਦੇ ਛਪਣ ਤੋਂ ਸਾਢੇ ਕੁ ਚਾਰ ਮਹੀਨੇ ਬਾਅਦ ਮੈਂਨੂੰ ਇੱਕ ਪੱਤਰਕਾਰ ਭੈਣ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਵਿੱਚ ਇੱਕ ਕੁੜੀ ਬੜੀ ਤਰਸਯੋਗ ਹਾਲਤ ਵਿੱਚ ਦਾਖਲ ਹੋਈ ਹੈ ਜੋ ਤਿੰਨ ਵਾਰ ਵਿਕ ਚੁੱਕੀ ਹੈਪਹਿਲੀ ਵਾਰ ਜਿਹੜੇ ਰਾਜਪੁਰੇ ਦੇ ਟਰੱਕ ਡਰਾਈਵਰ ਨੇ ਆਪਣੀ ਧੀ ਹਰਿਆਣੇ ਦੇ ਟਰੱਕ ਡਰਾਈਵਰ ਕੋਲ ਵੇਚੀ ਸੀ, ਉਹ ਦੂਜੀ ਵਾਰ ਫਿਰ ਯੂ.ਪੀ. ਵੇਚ ਦਿੱਤੀ ਗਈ ਤੇ ਤੀਜੀ ਵਾਰ ਮੁੰਬਈ ਵਿਕੀਉੱਥੋਂ ਭੱਜਣ ਦੇ ਚੱਕਰ ਵਿੱਚ ਸਮੂਹਕ ਬਲਾਤਕਾਰ ਦਾ ਸ਼ਿਕਾਰ ਹੋ ਕੇ ਭੋਪਾਲ ਪਹੁੰਚੀ

ਉੱਥੋਂ ਬੇਹੋਸ਼ੀ ਦੀ ਹਾਲਤ ਵਿੱਚ ਕਿਸੇ ਬਜ਼ੁਰਗ ਟੈਕਸੀ ਡਰਾਈਵਰ ਨੇ ਚੁੱਕਿਆ ਤੇ ਆਪਣੇ ਘਰ ਲੈ ਗਿਆਹੋਸ਼ ਆਉਣ ਉੱਤੇ ਉਸ ਨੇ ਇਸਦਾ ਪਤਾ ਪੁੱਛ ਕੇ ਥਾਣੇ ਇਤਲਾਹ ਦਿੱਤੀ ਤੇ ਫਿਰ ਇੱਥੇ ਹਸਪਤਾਲ ਵਿੱਚ ਦਾਖਲ ਕਰਵਾਈ ਹੈ

ਪੱਤਰਕਾਰ ਭੈਣ ਦੇ ਜ਼ੋਰ ਪਾਉਣ ਉੱਤੇ ਮੈਂ ਉਸ ਨੂੰ ਵੇਖਣ ਗਈਹਸਪਤਾਲ ਦੇ ਵਾਰਡ ਵਿੱਚ ਦਾਖਲ ਉਸ ਬੱਚੀ ਕੋਲ ਉਸ ਦਾ ਆਪਣਾ ਕੋਈ ਵੀ ਨਹੀਂ ਸੀਡਿਊਟੀ ਉੱਤੇ ਤਾਇਨਾਤ ਮਹਿਲਾ ਪੁਲਿਸ ਅਫਸਰ ਨੇ ਦੱਸਿਆ ਕਿ ਉਸ ਦੀ ਮਾਂ ਕਿਸੇ ਬੰਦੇ ਨਾਲ ਭੱਜ ਗਈ ਹੋਈ ਸੀ ਤੇ ਪਿਓ ਥਾਣੇ ਅੰਦਰ ਬੰਦ ਕਰ ਦਿੱਤਾ ਗਿਆ ਸੀਬੱਚੀ ਦਾ ਹਾਲ ਵੇਖਿਆ ਨਹੀਂ ਸੀ ਜਾਂਦਾ

ਜਿਉਂ ਹੀ ਕੋਈ ਉਸ ਦੇ ਮੰਜੇ ਤੋਂ ਤਿੰਨ ਮੰਜੇ ਪਰਾਂ ਤੋਂ ਵੀ ਆਉਂਦਾ ਦਿਸਦਾ ਤਾਂ ਉਹ ਬੱਚੀ ਉੱਚੀ-ਉੱਚੀ ਚੀਕਣ ਲੱਗ ਪੈਂਦੀ ਤੇ ਮਹਿਲਾ ਅਫਸਰ ਦਾ ਹੱਥ ਘੁੱਟ ਕੇ ਫੜ ਕੇ ਚੀਕਦੀ, ਫੜ ਲੈ, ਬਚਾ ਲੈ, ਸਲਵਾਰ ਲਾਹੂਗਾ ...।”

ਰੌਂਗਟੇ ਖੜ੍ਹੇ ਕਰਨ ਵਾਲਾ ਮਾਹੌਲ ਸੀਵਾਰਡ ਵਿੱਚ ਉਸਦੀਆਂ ਚੀਕਾਂ ਦਿਲ ਦੇ ਆਰ-ਪਾਰ ਲੰਘ ਰਹੀਆਂ ਸਨਮੈਂ ਉਸਦੇ ਨੇੜੇ ਜਾਣ ਦੀ ਤਿੰਨ ਵਾਰ ਕੋਸ਼ਿਸ਼ ਕੀਤੀ ਪਰ ਉਸਦੀਆਂ ਬਚਾ ਲੈ’ ਵਾਲੀਆਂ ਚੀਕਾਂ ਹੋਰ ਤਿੱਖੀਆਂ ਹੋਣ ਲੱਗ ਪੈਂਦੀਆਂਮੇਰੇ ਕੋਲ ਹੋਰ ਹਿੰਮਤ ਨਹੀਂ ਸੀ ਬਚੀ ਕਿ ਵਾਰਡ ਵਿੱਚ ਖੜ੍ਹੀ ਰਹਿੰਦੀ

ਉਸ ਹਾਦਸੇ ਤੋਂ ਤਿੰਨ ਵਰ੍ਹੇ ਬਾਅਦ ਮੈਂਨੂੰ ਦੱਸਿਆ ਗਿਆ ਕਿ ਭਾਵੇਂ ਉਹ ਬੱਚੀ ਇੱਕ ਸੰਸਥਾ ਵਿਖੇ ਭੇਜ ਦਿੱਤੀ ਗਈ ਸੀ, ਜਿੱਥੇ ਉਸ ਦੀ ਠੀਕ ਦੇਖਭਾਲ ਹੋ ਰਹੀ ਸੀ ਪਰ ਉਹ ਮਾਨਸਿਕ ਪੱਖੋਂ ਪੂਰੀ ਤਰ੍ਹਾਂ ਨਾਰਮਲ ਨਹੀਂ ਹੋ ਸਕੀਕਿਸੇ ਵੀ ਪੁਰਸ਼ ਨੂੰ ਦੂਰੋਂ ਦੇਖ ਕੇ ਹੀ ਤ੍ਰਹਿੰਦੀ ਰਹਿੰਦੀ ਸੀ ਤੇ ਹਾਲੇ ਵੀ ਬਚਾ ਲੈ, ਸਲਵਾਰ ਲਾਹੂਗਾ” ਕਹਿਣੋ ਹਟੀ ਨਹੀਂ ਸੀ

ਮੈਂ ਦਿਲ ਹੱਥੋਂ ਮਜਬੂਰ ਉਸ ਸੰਸਥਾ ਵਿਖੇ ਉਸ ਨੂੰ ਮਿਲਣ ਗਈਉਸ ਸਮੇਂ ਉਹ ਕਿਸੇ ਔਰਤ ਨੂੰ ਵੇਖ ਕੇ ਤਾਂ ਤ੍ਰਹਿੰਦੀ ਨਹੀਂ ਸੀ ਪਰ ਜਿਉਂ ਹੀ ਕੋਈ ਉਸ ਦਾ ਹੱਥ ਘੁੱਟ ਕੇ ਫੜਦਾ ਸੀ, ਉਹ ਕੰਬਣ ਲੱਗ ਪੈਂਦੀ ਸੀ ਉਹ ਜਿਵੇਂ ਹੁਣੇ ਕੋਈ ਉਸ ਨੂੰ ਪਾੜ ਖਾਏਗਾ

ਮੈਡੀਕਲ ਸਾਇੰਸ ਇਹ ਸਾਬਤ ਕਰ ਚੁੱਕੀ ਹੋਈ ਹੈ ਕਿ ਇਸ ਤਰ੍ਹਾਂ ਦੇ ਨਰਕ ਵਿੱਚੋਂ ਨਿਕਲਦੀਆਂ ਬੱਚੀਆਂ ਪੱਕੀਆਂ ਮਾਨਸਿਕ ਰੋਗੀ ਬਣ ਜਾਂਦੀਆਂ ਹਨ ਤੇ ਇਹ ਕਸਕ ਪੂਰੀ ਉਮਰ ਮਨ ਵਿੱਚੋਂ ਨਿਕਲਦੀ ਨਹੀਂਇਸੇ ਕਰਕੇ ਇਹ ਬੱਚੀਆਂ ਵਿਆਹੁਤਾ ਜ਼ਿੰਦਗੀ ਵੀ ਚੰਗੀ ਤਰ੍ਹਾਂ ਨਿਭਾਉਣ ਯੋਗ ਨਹੀਂ ਰਹਿੰਦੀਆਂ

ਪਰ ਕਿਉਂ ਇਹ ਗੱਲ ਕਿਸੇ ਨੂੰ ਚੁੱਭ ਨਹੀਂ ਰਹੀ ਕਿ ਪੰਜਾਬ ਦੀ ਧਰਤੀ ਉੱਤੇ ਹੁਣ ਧੀਆਂ ਸ਼ਰਾਬ ਦੀ ਬੋਤਲ ਪਿੱਛੇ ਵਿਕਣ ਲੱਗ ਪਈਆਂ ਹਨ? ਕਿੱਥੇ ਗਈ ਪੰਜਾਬੀਆਂ ਦੀ ਅਣਖ? ਕੀ ਵਾਕਈ ਪੰਜਾਬ ਦੀ ਧਰਤੀ ਉੱਤੇ ਧੀ ਦਾ ਜੰਮਣਾ ਗੁਨਾਹ ਮੰਨ ਲੈਣਾ ਚਾਹੀਦਾ ਹੈ?

ਇਹ ਤਾਂ ਇੱਕ ਮਾਮਲਾ ਹੈ ਜੋ ਮੀਡੀਆ ਦੀ ਨਜ਼ਰੀਂ ਆ ਗਿਆ ਤਾਂ ਉਜਾਗਰ ਹੋ ਗਿਆ ਪਰ ਕਿੰਨੀਆਂ ਬੱਚੀਆਂ ਹੋਰ ਹਨ ਜਿਨ੍ਹਾਂ ਦਾ ਕੇਸ ਉਜਾਗਰ ਨਹੀਂ ਹੋਇਆ, ਉਨ੍ਹਾਂ ਦੀ ਹਾਲਤ ਬਾਰੇ ਕਿਸੇ ਨੇ ਸੋਚਿਆ ਹੈ?

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਆਪਣੀ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1557)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਡਾ. ਹਰਸ਼ਿੰਦਰ ਕੌਰ

ਡਾ. ਹਰਸ਼ਿੰਦਰ ਕੌਰ

Dr. Harshinder Kaur MD (Paediatrician)
Patiala, Punjab, India.
Phone: (91 - 175 - 2216783)

Email: (drharshpatiala@yahoo.com)

More articles from this author