HarshinderKaur7ਜੇ ਮੌਜੂਦਾ ਕਿਸਾਨੀ ਸੰਘਰਸ਼ ਵੱਲ ਝਾਤ ਮਾਰੀਏ ਤਾਂ ਇੰਨ ਬਿੰਨ ਇਹੋ ਕੁਝ ...” 
(12 ਜਨਵਰੀ 2021)

(ਹੇਠਾਂ ਪੜ੍ਹੋ - ਕਵਿਤਾ: ਅੱਜ ਦੀ ਅਰਦਾਸ --- ਡਾ. ਗੁਰਦੇਵ ਸਿੰਘ ਘਣਗਸ) 

 

ਗੱਲ ਬੋਲੀਵੀਆ ਮੁਲਕ ਦੀ ਹੈਸੰਨ 1997 ਵਿੱਚ ਜਦੋਂ ਹੂਗੋ ਉੱਥੇ ਪ੍ਰੈਜ਼ੀਡੈਂਟ ਚੁਣਿਆ ਗਿਆ ਤਾਂ ਉਸ ਨੂੰ ਮੁਲਕ ਅੰਦਰਲੀ ਤਰੱਕੀ ਵਾਸਤੇ ਵਰਲਡ ਬੈਂਕ ਤੋਂ ਕਰਜ਼ਾ ਲੈਣ ਦੀ ਲੋੜ ਪਈਕਰਜ਼ਾ ਦੇਣ ਸਮੇਂ ਇਹ ਸ਼ਰਤ ਰੱਖ ਦਿੱਤੀ ਗਈ ਕਿ ਅਮਰੀਕਾ ਦੀ ਇੱਕ ਕਾਰਪੋਰੇਸ਼ਨ ਨੂੰ ਪਾਣੀ ਵੇਚ ਦਿੱਤਾ ਜਾਵੇ ਤਾਂ ਜੋ ਉਸ ਰਾਹੀਂ ਇੱਕ ਪ੍ਰਾਈਵੇਟ ਕੰਪਨੀ ਉੱਥੇ ਪਾਣੀ ਮੁਹਈਆ ਕਰਵਾਏ ਕਰਜ਼ਾ ਲੈਣ ਦੀ ਹੋੜ ਵਿੱਚ ਅੰਨ੍ਹੇ ਹੋਏ ਹਾਕਮਾਂ ਨੇ ਬਿਨਾਂ ਸੋਚੇ ਸਮਝੇ ਇਨ੍ਹਾਂ ਦਸਤਾਵੇਜ਼ਾਂ ਉੱਤੇ ਹਸਤਾਖਰ ਕਰ ਦਿੱਤੇਉਸ ਸਮੇਂ ਮੁਲਕ ਵਿੱਚ ਪਾਣੀ ਦੀ ਬੜੀ ਕਿੱਲਤ ਚੱਲ ਰਹੀ ਸੀ ਅਤੇ ਲੋਕ ਖਰਾਬ ਪਾਣੀ ਵੀ ਟਰੱਕਾਂ ਤੇ ਰੇੜ੍ਹੀਆਂ ਤੋਂ ਮਹਿੰਗੇ ਭਾਅ ਖ਼ਰੀਦ ਰਹੇ ਸਨ

ਅਮਰੀਕਾ ਦੀ ਕੰਪਨੀ ਨੇ ਲੋਕਾਂ ਦੇ ਬਣੇ ਬਣਾਏ ਖੂਹਾਂ ਉੱਤੇ ਝੱਟ ਕਬਜ਼ਾ ਕਰ ਕੇ ਸਾਰਾ ਪਾਣੀ ਆਪਣੇ ਅਧੀਨ ਕਰ ਲਿਆ ਤੇ ਪਾਣੀ ਦੇ ਰੇਟ ਤਿੰਨ ਗੁਣਾ ਕਰ ਦਿੱਤੇਇਸ ਗੱਲ ਉੱਤੇ ਚੁਫ਼ੇਰੇ ਹਾਹਾਕਾਰ ਮਚ ਗਈਗ਼ਰੀਬ ਤਿਹਾਏ ਮਰਨ ਲੱਗ ਪਏਸੰਨ 2000 ਦੇ ਸ਼ੁਰੂ ਵਿੱਚ ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕੀਤਾ ਤਾਂ ਮਾਰਸ਼ਲ ਲਾਅ ਲਗਾ ਦਿੱਤਾ ਗਿਆਇਸੇ ਵਿਰੋਧ ਪ੍ਰਦਰਸ਼ਨ ਦੌਰਾਨ ਇੱਕ ਸਤਾਰਾਂ ਸਾਲਾ ਨੌਜਵਾਨ ਵਿਕਟਰ ਹੂਗੋ ਨੂੰ ਬੋਲਵੀਅਨ ਫੌਜੀ ਕੈਪਟਨ ਰੌਬਿਨਸਨ ਨੇ ਗੋਲੀ ਮਾਰ ਕੇ ਜਾਨੋਂ ਮਾਰ ਦਿੱਤਾ

ਇਸਦੇ ਇਨਾਮ ਵਜੋਂ ਕੈਪਟਨ ਰੌਬਿਨਸਨ ਨੂੰ ਮੇਜਰ ਬਣਾ ਦਿੱਤਾ ਗਿਆਕੋਕਾਬਾਂਬਾ ਸ਼ਹਿਰ ਦੇ ਐੱਨ ਵਿਚਕਾਰ ਫੁਹਾਰੇ ਕੋਲ ਵਿਕਟਰ ਦਾ ਮ੍ਰਿਤਕ ਸਰੀਰ ਰੱਖ ਕੇ ਹਜ਼ਾਰਾਂ ਲੋਕਾਂ ਨੇ ਉੱਥੇ ਮੁਜ਼ਾਹਰਾ ਕੀਤਾਮੁਜ਼ਾਹਰਾ ਕਰਨ ਵਾਲਿਆਂ ਵਿੱਚ ਖੇਤ ਮਜ਼ਦੂਰ, ਰਿਟਾਇਰ ਹੋਏ ਫੈਕਟਰੀਆਂ ਦੇ ਕਾਮੇ, ਯੂਨੀਅਨ ਮੈਂਬਰ, ਦਿਹਾੜੀਦਾਰ, ਦੁਕਾਨਾਂ ਉੱਤੇ ਕੰਮ ਕਰਨ ਵਾਲੇ, ਰੇੜ੍ਹੀਆਂ ਵਾਲੇ, ਯੂਨੀਵਰਸਿਟੀਆਂ ਦੇ ਵਿਦਿਆਰਥੀ, ਕਿਸਾਨ, ਸਕੂਲੀ ਬੱਚੇ ਅਤੇ ਹਰ ਵਰਗ ਦੇ ਗ਼ਰੀਬ ਸ਼ਾਮਲ ਹੋ ਗਏ

ਕੋਕਾਬਾਂਬਾ ਦਾ ਪਾਣੀ ਮਲਟੀਨੈਸ਼ਨਲ ਕੰਪਨੀ ਬਾਈਵਾਟਰ ਅਤੇ ਬੈਸ਼ਲ ਨੂੰ ਦੇ ਦਿੱਤਾ ਗਿਆ ਸੀਇਹ ਪਾਣੀ ਮਿਊਂਸਿਪੈਲਿਟੀ ‘ਸੀਮਾਪਾ’ ਕੋਲੋਂ ਲੈ ਕੇ ਪ੍ਰਾਈਵੇਟ ਕੰਪਨੀ ਦੇ ਹਵਾਲੇ ਕੀਤਾ ਗਿਆ ਸੀਚੁਫ਼ੇਰੇ ਇਹ ਫੈਲਾ ਦਿੱਤਾ ਗਿਆ ਕਿ ਲੋਕਾਂ ਦੀ ਭਲਾਈ ਲਈ ਕੀਤਾ ਗਿਆ ਹੈ ਜਦਕਿ ਅਸਲ ਗੱਲ ਪ੍ਰਾਈਵੇਟ ਕੰਪਨੀ ਨੂੰ ਫ਼ਾਇਦਾ ਦੇਣ ਦੀ ਸੀ

ਲੋਕ-ਵਿਦਰੋਹ ਨੂੰ ਖ਼ਤਮ ਕਰਨ ਲਈ ਪੁਲਿਸ ਤੇ ਮਿਲਟਰੀ ਨੇ ਤਸ਼ੱਦਦ ਢਾਹੁਣਾ ਸ਼ੁਰੂ ਕਰ ਦਿੱਤਾਇਸ ਤਸ਼ੱਦਦ ਨੇ ਅੱਗ ਹੋਰ ਭੜਕਾ ਦਿੱਤੀਲੋਕ ਪ੍ਰਾਈਵੇਟ ਕੰਪਨੀ ਵਿਰੁੱਧ ਹੋਰ ਤਕੜੇ ਢੰਗ ਨਾਲ ਲਾਮਬੰਦ ਹੋ ਗਏ

ਪ੍ਰਾਈਵੇਟ ਕੰਪਨੀ ਬੈਸ਼ਲ ਨੇ ਉੱਥੇ ਡੈਮ ਬਣਾ ਕੇ ਪਾਣੀ ਸਾਂਭਣ ਦੀ ਗੱਲ ਛੇੜੀ ਤੇ ਇਸੇ ਬਹਾਨੇ ਪਾਣੀ ਦੇ ਰੇਟ ਕਈ ਗੁਣਾ ਹੋਰ ਵਧਾ ਦਿੱਤੇਪ੍ਰਦਰਸ਼ਨ ਦੌਰਾਨ 6 ਲੋਕ ਮਾਰੇ ਗਏ, 175 ਜ਼ਖ਼ਮੀ ਹੋਏ ਅਤੇ 25 ਦੇ ਕਰੀਬ ਜੇਲ ਅੰਦਰ ਤਾੜੇ ਗਏ

ਲੱਖਾਂ ਲੋਕ ਸੜਕਾਂ ਉੱਤੇ ਮੁਜ਼ਾਹਰਾ ਕਰਨ ਲਈ ਇਕੱਠੇ ਹੋਏ ਤੇ ਪੁਲਿਸ ਨਾਲ ਮੁਕਾਬਲਾ ਕਰਨ ਲੱਗੇਇਸ ਤੋਂ ਪਹਿਲਾਂ ਰੇਲਵੇ, ਟੈਲੀਫੋਨ, ਨੈਸ਼ਨਲ ਏਅਰਲਾਈਨਜ਼, ਹਵਾਈ ਜਹਾਜ਼, ਹਾਈਡਰੋਕਾਰਬਨ ਫੈਕਟਰੀਆਂ ਆਦਿ ਸਭ ਕਾਰਪੋਰੇਟ ਘਰਾਣਿਆਂ ਹੱਥ ਵੇਚੇ ਜਾ ਚੁੱਕੇ ਸਨ ਤੇ ਲੋਕਾਂ ਦੀ ਖੱਲ ਲਾਹ ਰਹੇ ਸਨ

ਹੌਲੀ-ਹੌਲੀ ਲੋਕਾਂ ਨੂੰ ਸਪਸ਼ਟ ਹੋ ਗਿਆ ਸੀ ਕਿ ਡੈਮ ਬਣਾਉਣ ਲਈ ਕੰਪਨੀਆਂ ਤਿਆਰ ਨਹੀਂ ਸਨਇਹ ਖ਼ਬਰ ਸਿਰਫ਼ ਭਰਮ ਫੈਲਾਉਣ ਲਈ ਸੀ ਤਾਂ ਜੋ ਮਨਮਰਜ਼ੀ ਨਾਲ ਪਾਣੀ ਮਹਿੰਗੇ ਭਾਅ ਵੇਚਿਆ ਜਾ ਸਕੇਇਸ ਪ੍ਰਾਜੈਕਟ ਦੇ ਰੌਲੇ ਹੇਠ ਕੁਝ ਕੁ ਸਿਆਸੀ ਤੇ ਸਰਕਾਰੀ ਲੋਕਾਂ ਦਾ ਨਿੱਜੀ ਫ਼ਾਇਦਾ ਵੀ ਸੀ

ਉਸ ਸਮੇਂ ਪਾਣੀ ਦਾ ਖ਼ਰਚਾ 20 ਡਾਲਰ ਪ੍ਰਤੀ ਮਹੀਨਾ ਪਹੁੰਚ ਗਿਆ ਸੀ ਜਦ ਕਿ ਗ਼ਰੀਬ ਲੋਕ ਮਸਾਂ ਸੌ ਡਾਲਰ ਪ੍ਰਤੀ ਮਹੀਨਾ ਕਮਾ ਰਹੇ ਸਨਯਾਨੀ ਰੋਟੀ ਖਾਣੀ ਵੀ ਔਖੀ ਹੋ ਗਈ ਸੀਮਜਬੂਰੀ ਵੱਸ ਲੋਕ ਨਦੀਆਂ, ਨਾਲਿਆਂ, ਤਲਾਬਾਂ ਵਿੱਚੋਂ ਪਾਣੀ ਲੈਣ ਲਈ ਤੁਰੇ ਤਾਂ ਉੱਥੇ ਵੀ ਫੌਜ ਤਾਇਨਾਤ ਕਰ ਦਿੱਤੀ ਗਈ ਤਾਂ ਜੋ ਕਾਰਪੋਰੇਟ ਘਰਾਣਿਆਂ ਨੂੰ ਪਾਣੀ ਵੇਚਣ ਵਾਸਤੇ ਨੁਕਸਾਨ ਨਾ ਪੁੱਜੇ

ਉਸ ਸਮੇਂ ਅਤਿ ਹੋਈ ਜਦੋਂ ਜੈਫਰੀ ਥੌਰਪ ਨੇ ਐਲਾਨ ਕਰ ਦਿੱਤਾ ਕਿ ਜੇ ਪਾਣੀ ਦਾ ਬਿੱਲ ਭਰਨ ਵਿੱਚ ਇੱਕ ਦਿਨ ਦੀ ਦੇਰੀ ਵੀ ਹੋਈ ਤਾਂ ਉਸ ਘਰ ਦਾ ਪਾਣੀ ਦਾ ਕੁਨੈਕਸ਼ਨ ਹੀ ਕੱਟ ਦਿੱਤਾ ਜਾਵੇਗਾ ਤਾਂ ਜੋ ਲੋਕ ਤ੍ਰਿਹਾਏ ਮਰ ਜਾਣ! ਇਸ ਐਲਾਨ ਨੇ ਹਰ ਆਮ ਖ਼ਾਸ ਨੂੰ ਆਵਾਜ਼ ਚੁੱਕਣ ਉੱਤੇ ਮਜਬੂਰ ਕਰ ਦਿੱਤਾ

ਪਿੰਡਾਂ ਵਿੱਚੋਂ ਲੋਕ ਝੰਡੇ ਚੁੱਕ ਕੇ ਸੜਕਾਂ ਉੱਤੇ ਨਿਕਲ ਪਏਫੈਕਟਰੀਆਂ ਵਿੱਚੋਂ ਵੀ ਕਾਮੇ ਨਾਲ ਹੀ ਜੁੜ ਗਏਉਸ ਸਮੇਂ ਸੜਕਾਂ ਉੱਤੇ ਬੈਰੀਕੇਡ ਲਾ ਕੇ ਸਰਕਾਰ ਨੇ ਲੋਕਾਂ ਨੂੰ ਰੋਕਣਾ ਚਾਹਿਆ ਤਾਂ ਲੋਕ ਹੋਰ ਭੜਕ ਗਏਕੋਕਾਬਾਂਬਾ ਦੀ ਯੂਨੀਵਰਸਿਟੀ ਵਿਚਲੇ ਮੱਧ ਵਰਗੀ ਟੱਬਰਾਂ ਦੇ ਵਿਦਿਆਰਥੀ, ਦੁਕਾਨਦਾਰ, ਦਿਹਾੜੀਦਾਰ, ਗੱਲ ਕੀ ਹਰ ਵਰਗ ਹੀ ਬੈਰੀਕੇਡ ਢਾਹੁਣ ਨੂੰ ਕਾਹਲਾ ਪੈ ਗਿਆਇਸ ਹਜੂਮ ਵਿੱਚ ਗਲੀਆਂ ਵਿੱਚ ਰੁਲ ਰਹੇ ਭਿਖਾਰੀ ਬੱਚੇ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਗਏ

ਖਾਨਾਂ ਵਿੱਚ ਕੰਮ ਕਰਦੇ ਲੋਕ ਵੀ ਕੰਮ ਠੱਪ ਕਰ ਕੇ ਮੁਜ਼ਾਹਰੇ ਵਿੱਚ ਸ਼ਾਮਲ ਹੋ ਗਏਪੂਰਾ ਕੋਕਾਬਾਂਬਾ ਚਾਰ ਦਿਨਾਂ ਲਈ ਬੰਦ ਹੋ ਕੇ ਰਹਿ ਗਿਆਘਾਟਾ ਪੈਂਦਾ ਵੇਖ ਕੁਝ ਮੰਤਰੀ ਕੋਕਾਬਾਂਬਾ ਪਹੁੰਚ ਕੇ ਯਕੀਨ ਦਿਵਾਉਣ ਲੱਗੇ ਕਿ ਪਾਣੀ ਦੇ ਰੇਟ ਘਟਾ ਦਿੱਤੇ ਜਾਣਗੇ ਪਰ ਲੋਕ ਇੱਕੋ ਗੱਲ ਉੱਤੇ ਅੜੇ ਹੋਏ ਸਨ ਕਿ ਪਾਣੀ ਵਿਕਾਊ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਕਾਰਪੋਰੇਟ ਘਰਾਣਿਆਂ ਨੂੰ ਪਾਣੀ ਉੱਤੇ ਕਾਬਜ਼ ਨਹੀਂ ਹੋਣ ਦਿਆਂਗੇਉਦੋਂ 4 ਫਰਵਰੀ ਸੰਨ 2000 ਵਿੱਚ ਮੁਜ਼ਾਹਰਾ ਕਰਨ ਵਾਲਿਆਂ ਨਾਲ ਪੁਲਿਸ ਅਤੇ ਫੌਜੀ ਦਸਤਿਆਂ ਨੇ ਚੰਗੀ ਝੜਪ ਕੀਤੀ ਅੱਥਰੂ ਗੈਸ ਦੇ ਗੋਲੇ ਦਾਗੇ ਗਏਡੰਡਿਆਂ ਨਾਲ ਮਾਰਿਆ ਗਿਆਦੋ ਦਿਨ ਝੜਪ ਚੱਲੀ ਜਿਸ ਵਿੱਚ 200 ਅੰਦੋਲਨਕਾਰੀ ਫੜ ਲਏ ਗਏ ਤੇ 70 ਜ਼ਖ਼ਮੀ ਹੋ ਗਏਇਕਵੰਜਾ ਪੁਲਿਸ ਕਰਮੀਆਂ ਨੂੰ ਵੀ ਸੱਟਾਂ-ਫੇਟਾਂ ਲੱਗੀਆਂ ਪਰ ਮੁਜਾਹਰਾ ਇੱਕੋ ਗੱਲ ਉੱਤੇ ਟਿਕਿਆ ਰਿਹਾ ਕਿ ਪਾਣੀ ਵਿਕਣ ਨਹੀਂ ਦਿੱਤਾ ਜਾਵੇਗਾ

ਹਕੂਮਤ ਵੀ ਜ਼ਿੱਦ ਉੱਤੇ ਅੜੀ ਰਹੀ ਕਿ ਆਖ਼ਰ ਕਿੰਨੀ ਦੇਰ ਇਹ ਗ਼ਰੀਬ ਜਨਤਾ ਟਿਕੀ ਰਹਿ ਸਕਦੀ ਹੈਪੂਰਾ ਮਾਰਚ ਦਾ ਮਹੀਨਾ ਕੈਥੋਲਿਕ ਚਰਚ ਦੇ ਨੁਮਾਇੰਦਿਆਂ ਨੇ ਸਰਕਾਰ ਅਤੇ ਅੰਦੋਲਨਕਾਰੀਆਂ ਵਿਚਕਾਰ ਗੱਲਬਾਤ ਜਾਰੀ ਰੱਖੀ ਤਾਂ ਜੋ ਲੋਕਾਂ ਨੂੰ ਭਰਮਾਇਆ ਜਾ ਸਕੇ ਪਰ ਲੋਕ ਨਾ ਮੰਨੇਉਹ ਕਾਰਪੋਰੇਟ ਘਰਾਣੇ ਨੂੰ ਪਾਣੀ ਉੱਤੇ ਕਾਬਜ਼ ਨਹੀਂ ਹੋਣ ਦੇਣਾ ਚਾਹੁੰਦੇ ਸਨ, ਇਸੇ ਲਈ ਕਬਜ਼ਾ ਰੱਦ ਕਰਵਾਉਣ ਉੱਤੇ ਅੜੇ ਰਹੇਅਖ਼ੀਰ 96 ਫੀਸਦੀ ਲੋਕਾਂ ਨੇ ਵੋਟਾਂ ਰਾਹੀਂ ਕੰਟਰੈਕਟ ਖ਼ਤਮ ਕਰਨ ਦੀ ਗੱਲ ਕੀਤੀ ਤਾਂ ਵੀ ਸਰਕਾਰ ਕਹਿੰਦੀ ਰਹੀ ਕਿ ਪਾਣੀ ਤਾਂ ਹਰ ਹਾਲ ਕਾਰਪੋਰੇਟ ਘਰਾਣਾ ਹੀ ਵੇਚੇਗਾ।

ਅਪਰੈਲ 2000 ਵਿੱਚ ਮੁਜਾਹਰਾ ਕਰਨ ਵਾਲਿਆਂ ਨੇ ਕੋਕਾਬਾਂਬਾ ਦੇ ਸੈਂਟਰਲ ਪਲਾਜ਼ਾ ਉੱਤੇ ਧਰਨਾ ਦੇ ਦਿੱਤਾ ਤਾਂ ਗਵਰਨਰ ਨੇ ਮਿਲਣ ਲਈ ਸੱਦਾ ਭੇਜਿਆਉੱਥੋਂ ਲੀਡਰਾਂ ਨੂੰ ਸਿੱਧੇ ਕੈਦ ਕਰ ਲਿਆ ਗਿਆਫੇਰ ਬਾਕੀ ਲੀਡਰਾਂ ਨੂੰ ਵੀ ਅਮੇਜ਼ਨ ਦੇ ਜੰਗਲਾਂ ਦੇ ਬਿਲਕੁਲ ਅਖ਼ੀਰਲੇ ਸ਼ਹਿਰ ਸੈਨ ਹੌਕਿਨ ਵਿਖੇ ਬਰਾਜ਼ੀਲ ਨੇੜੇ ਜੇਲਾਂ ਵਿੱਚ ਡੱਕ ਦਿੱਤਾ ਗਿਆ

ਇੰਜ ਹੋਰ ਪਿੰਡਾਂ ਦੇ ਲੋਕ ਵੀ ਭੜਕ ਉੱਠੇ ਤੇ ਉਹ ਵੀ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਪਹੁੰਚ ਗਏਉਦੋਂ ਪਾਣੀ ਦੇ ਨਾਲ ਬੇਰੁਜ਼ਗਾਰੀ ਦਾ ਮੁੱਦਾ ਵੀ ਜ਼ੋਰ ਸ਼ੋਰ ਨਾਲ ਚੁੱਕਿਆ ਗਿਆਹੌਲੀ-ਹੌਲੀ ਪੂਰੇ ਬੋਲੀਵੀਆ ਦੀਆਂ ਸੜਕਾਂ ਬੈਰੀਕੇਡਾਂ ਨਾਲ ਭਰ ਗਈਆਂ ਕੁਝ ਪੁਲਿਸ ਦੇ ਅਫਸਰ ਵੀ ਹੌਲੀ-ਹੌਲੀ ਤਨਖ਼ਾਹਾਂ ਦੇ ਵਾਧੇ ਦੀ ਮੰਗ ਲੈ ਕੇ ਧਰਨਿਆਂ ਵਿੱਚ ਸ਼ਾਮਲ ਹੋ ਗਏਇਸ ਤਰ੍ਹਾਂ ਦੀ ਬਗ਼ਾਵਤ ਵੇਖ ਕੇ ਪ੍ਰੈਜ਼ੀਡੈਂਟ ਨੇ 90 ਦਿਨਾਂ ਦੀ ਐਮਰਜੈਂਸੀ ਲਗਾ ਦਿੱਤੀਸੜਕਾਂ ’ਤੇ ਆਵਾਜਾਈ ਠੱਪ ਹੋ ਚੁੱਕੀ ਸੀਲੋਕਾਂ ਲਈ ਖਾਣ ਨੂੰ ਕੁਝ ਨਹੀਂ ਸੀ ਬਚਿਆਕਰਫਿਊ ਲਾ ਦਿੱਤਾ ਗਿਆ ਤੇ ਬਗ਼ਾਵਤ ਨੂੰ ਦੱਬਣ ਲਈ ਝੂਠੀਆਂ ਅਫ਼ਵਾਹਾਂ ਫੈਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂਬਿਨਾਂ ਵਾਰੰਟ ਦੇ ਸੱਜਿਓਂ ਖੱਬਿਓਂ, ਹਰ ਆਵਾਜ਼ ਕੱਢਣ ਵਾਲੇ ਨੂੰ ਜੇਲਾਂ ਵਿੱਚ ਤੁੰਨਣਾ ਸ਼ੁਰੂ ਕਰ ਦਿੱਤਾ ਗਿਆਖ਼ਬਰਾਂ ਉੱਤੇ ਰੋਕ ਲਾ ਦਿੱਤੀ ਗਈਰੇਡੀਓ, ਟੀ.ਵੀ. ਉੱਤੇ ਮਿਲਟਰੀ ਕਾਬਜ਼ ਹੋ ਗਈਅਖ਼ਬਾਰਾਂ, ਜਿਹੜੀਆਂ ਸੱਚ ਲਿਖਦੀਆਂ ਸਨ, ਉਹ ਵੀ ਜ਼ਬਤ ਕਰ ਲਈਆਂ ਗਈਆਂ ਤੇ ਸਿਰਫ਼ ਉਹੀ ਅਖ਼ਬਾਰਾਂ ਨਿਕਲਣ ਦਿੱਤੀਆਂ ਗਈਆਂ ਜੋ ਹੁਕਮਰਾਨਾਂ ਦੀ ਨੀਤੀ ਨੂੰ ਸਹੀ ਕਰਾਰ ਦੇ ਰਹੀਆਂ ਸਨ

ਹਰ ਰੋਜ਼ ਰਾਤ ਨੂੰ ਰੇਡ ਮਾਰ ਕੇ ਪੁਲਿਸ ਵੱਡੀ ਗਿਣਤੀ ਮੁਜ਼ਾਹਰਾ ਕਰਨ ਵਾਲਿਆਂ ਨੂੰ ਫੜ ਕੇ ਲਿਜਾਣ ਲੱਗੀਇੱਕੋ ਰਾਤ 20 ਲੇਬਰ ਯੂਨੀਅਨ ਦੇ ਲੀਡਰ ਫੜ ਲਏ ਗਏ ਤੇ ਰੋਕਣ ਵਾਲਿਆਂ ਨੂੰ ਰਬੜ ਦੀਆਂ ਗੋਲੀਆਂ ਤੇ ਅੱਥਰੂ ਗੈਸ ਦੇ ਗੋਲਿਆਂ ਨਾਲ ਜ਼ਖ਼ਮੀ ਕਰ ਦਿੱਤਾ ਗਿਆ

ਅਖ਼ੀਰ 9 ਅਪਰੈਲ 2000 ਨੂੰ ਅਚਾਕਾਕੀ ਸ਼ਹਿਰ ਨੇੜੇ ਝੜਪ ਵਿੱਚ ਬੈਰੀਕੇਡ ਹਟਾਉਂਦੇ ਲੋਕਾਂ ਉੱਤੇ ਫੌਜੀਆਂ ਨੇ ਗੋਲੀਆਂ ਚਲਾ ਦਿੱਤੀਆਂਦੋ ਮਰ ਗਏ ਤੇ ਅਨੇਕ ਜ਼ਖ਼ਮੀ ਹੋ ਗਏਲੋਕਾਂ ਦੇ ਸਬਰ ਦਾ ਬੰਨ੍ਹ ਟੁੱਟ ਗਿਆਹਜੂਮ ਨੇ ਅਗਾਂਹ ਹੋ ਕੇ ਫੌਜੀਆਂ ਦੇ ਹਥਿਆਰ ਖੋਹ ਲਏ ਤੇ ਵਾਪਸ ਫੌਜੀਆਂ ਉੱਤੇ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ

ਕੁਝ ਮੋਰਚਿਆਂ ਵਿੱਚ ਸ਼ਾਮਲ ਲੋਕਾਂ ਨੇ ਫੌਜੀ ਕਪਤਾਨ ਓਮਰ ਜੀਸਸ, ਜੋ ਹੱਲੇ ਤੋਂ ਡਰ ਕੇ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਵਿੱਚ ਲੁਕ ਗਿਆ ਸੀ ਅਤੇ ਲੋਕਾਂ ਉੱਤੇ ਗੋਲੀਆਂ ਦਾ ਮੀਂਹ ਵਰ੍ਹਾਉਣ ਦਾ ਹੁਕਮ ਦੇ ਰਿਹਾ ਸੀ, ਨੂੰ ਫੜ ਲਿਆ ਤੇ ਮੰਜੇ ਤੋਂ ਘੜੀਸ ਕੇ ਹੇਠਾਂ ਲਾਹ ਕੇ ਕੁੱਟ-ਕੁੱਟ ਕੇ ਸਰੀਰ ਦੇ ਟੋਟੇ ਕਰ ਕੇ ਮਾਰ ਮੁਕਾਇਆ

ਨਾਜ਼ੁਕ ਹਾਲਾਤ ਵੇਖਦਿਆਂ ਸਰਕਾਰ ਨੇ ਝਟਪਟ ਪੁਲਿਸ ਤੇ ਫੌਜੀਆਂ ਦੀ ਤਨਖ਼ਾਹ ਵਿੱਚ 50 ਫੀਸਦੀ ਵਾਧਾ ਕਰ ਦਿੱਤਾ ਤਾਂ ਜੋ ਕਿਤੇ ਇਹ ਵੀ ਮੋਰਚੇ ਵਿੱਚ ਸ਼ਾਮਲ ਨਾ ਹੋ ਜਾਣਇੰਜ ਪੁਲਿਸ ਕਰਮੀਆਂ ਦੀ ਤਨਖਾਹ ਲਗਭਗ 120 ਡਾਲਰ ਪ੍ਰਤੀ ਮਹੀਨਾ ਹੋ ਗਈ ਤੇ ਉਹ ਆਪਣੀ ਡਿਊਟੀ ਨਿਭਾਉਣ ਲਈ ਡਟੇ ਰਹੇ

ਲੋਕਾਂ ਵਿੱਚ ਫੁੱਟ ਪਾਉਣ ਲਈ ਸਰਕਾਰ ਨੇ ਇਹ ਭਰਮ ਫੈਲਾ ਦਿੱਤਾ ਕਿ ਮੋਰਚੇ ਵਿੱਚ ਸ਼ਾਮਲ ਲੋਕ ਅੱਤਵਾਦੀ ਹਨ ਜਾਂ ਨਸ਼ਾ ਵੇਚਣ ਵਾਲੇ ਜਰਾਇਮ ਪੇਸ਼ਾ ਲੋਕ ਹਨਇਸ ਗੱਲ ਨਾਲ ਕਿਸਾਨਾਂ ਵਿੱਚ ਹੋਰ ਰੋਹ ਪੈਦਾ ਹੋ ਗਿਆ ਕੁਝ ਸਿਆਸੀ ਲੋਕਾਂ ਨੇ ਵੀ ਇਸ ਮੁਹਿੰਮ ਵਿੱਚੋਂ ਲਾਹਾ ਲੈਣਾ ਸ਼ੁਰੂ ਕਰ ਦਿੱਤਾ ਤੇ ਸਰਕਾਰ ਵਿਰੁੱਧ ਲੋਕਾਂ ਨੂੰ ਭੜਕਾ ਕੇ ਤਖ਼ਤਾ ਪਲਟਨ ਦੀ ਗੱਲ ਕੀਤੀ

ਇਸ ਸਮੇਂ ਪਿੰਡਾਂ ਦੇ ਸਕੂਲਾਂ ਦੇ ਅਧਿਆਪਕਾਂ ਨੇ ਕਮਾਨ ਸਾਂਭੀ ਤੇ ਲੋਕਾਂ ਦੀ ਅਗਵਾਈ ਕੀਤੀਉਹ ਆਪ ਵੀ ਤਨਖ਼ਾਹ ਵਧਾਉਣ ਦੀ ਮੰਗ ਕਰਨ ਲੱਗੇਲਗਭਗ ਪੂਰੇ ਮੁਲਕ ਵਿੱਚ ਹੀ ਤਰਥੱਲੀ ਮਚ ਚੁੱਕੀ ਸੀ

ਆਖ਼ਰੀ ਮੋੜਾ ਵਿਕਟਰ ਹੂਗੋ ਦੀ ਮੌਤ ਨਾਲ ਪਿਆਹਜ਼ਾਰਾਂ ਲੋਕਾਂ ਦਾ ਨੌਜਵਾਨ ਵਿਕਟਰ ਦੀ ਲਾਸ਼ ਨਾਲ ਕੀਤਾ ਮੁਜ਼ਾਹਰਾ ਸਰਕਾਰੀ ਤੰਤਰ ਨੂੰ ਡਾਵਾਂਡੋਲ ਕਰ ਗਿਆ

ਅਖ਼ੀਰ ਸਰਕਾਰ ਨੂੰ ਲੋਕ-ਰੋਹ ਅੱਗੇ ਝੁਕਣਾ ਪਿਆ ਤੇ 200 ਮਿਲੀਅਨ ਡਾਲਰ ਦਾ ਕੰਟਰੈਕਟ ਤੋੜਨਾ ਪਿਆਇਸ ਫ਼ੈਸਲੇ ਤੋਂ ਬਾਅਦ ਹੀ ਵਿਕਟਰ ਹੂਗੋ ਦੇ ਸਰੀਰ ਨੂੰ ਕਬਰ ਨਸੀਬ ਹੋਈ

ਵਰਲਡ ਬੈਂਕ ਨੇ ਉਸ ਸਮੇਂ ਬੋਲੀਵੀਆ ਦੀ ਸਰਕਾਰ ਨੂੰ ਹਦਾਇਤ ਕੀਤੀ ਕਿ ਕਰਜ਼ ਲੈਣ ਦੀ ਥਾਂ ਸਬਸਿਡੀਆਂ ਬੰਦ ਕਰ ਕੇ, ਪਾਣੀ ਨੂੰ ਜ਼ਾਇਆ ਹੋਣ ਤੋਂ ਬਚਾਉਣ ਲਈ ਹਰ ਕਿਸਾਨ ਤੋਂ ਵਾਜਬ ਪਾਣੀ ਦਾ ਮੁੱਲ ਲਿਆ ਜਾਵੇ ਪਰ ਮੁਫ਼ਤ ਪਾਣੀ ਕਿਸੇ ਨੂੰ ਵੀ ਨਾ ਦਿੱਤਾ ਜਾਵੇ ਤਾਂ ਜੋ ਕੁਦਰਤੀ ਖ਼ਜ਼ਾਨਾ ਬਚਾਇਆ ਜਾ ਸਕੇ

ਸੰਨ 2000 ਦੇ ਅਪਰੈਲ ਨੂੰ ਇਤਿਹਾਸਕ ਪਾਣੀਆਂ ਦੇ ਸੰਘਰਸ਼ ਦਾ ਨਾਂ ਦੇ ਦਿੱਤਾ ਗਿਆ ਕਿਉਂਕਿ ਇਸ ਦਿਨ ਬੋਲੀਵੀਅਨ ਕਿਰਤੀਆਂ ਨੇ ਕਾਰਪੋਰੇਟ ਘਰਾਣਿਆਂ ਨੂੰ ਹਾਵੀ ਹੋਣ ਤੋਂ ਰੋਕ ਲਿਆ ਤੇ ਬੋਲੀਵੀਆ ਸਰਕਾਰ ਨੂੰ ਕਿਸਾਨਾਂ ਅੱਗੇ ਹਾਰ ਮੰਨ ਕੇ ਆਪਣਾ ਗ਼ਲਤ ਫ਼ੈਸਲਾ ਵਾਪਸ ਲੈਣਾ ਪਿਆ

ਇਸ ਤੋਂ ਬਾਅਦ ਸਰਕਾਰ ਦੀ ਅੜੀ ਸਦਕਾ ਸੰਨ 2005 ਤਕ ਕੋਕਾਬਾਂਬਾ ਦੇ 30, 000 ਲੋਕਾਂ ਨੂੰ ਹਰ ਰੋਜ਼ ਸਿਰਫ਼ ਦਿਨ ਵਿੱਚ ਤਿੰਨ ਘੰਟੇ ਪਾਣੀ ਮਿਲਦਾ ਰਿਹਾ ਤੇ ਗਰੀਬਾਂ ਤੋਂ ਕੀਮਤ 10 ਗੁਣਾ ਵੱਧ ਵਸੂਲ ਕੀਤੀ ਜਾਂਦੀ ਰਹੀ ਪਰ ਪਾਣੀ ਮਿਊਂਸੀਪੈਲਿਟੀ ਰਾਹੀਂ ਹੀ ਆਉਂਦਾ ਰਿਹਾ

ਇਸ ਇਤਿਹਾਸਕ ਪਾਣੀਆਂ ਦੀ ਜੰਗ ਅਤੇ ਕਿਰਤੀਆਂ ਦੀ ਕਾਰਪੋਰੇਟ ਘਰਾਣਿਆਂ ਉੱਪਰ ਜਿੱਤ ਉੱਤੇ ਅਨੇਕ ਫਿਲਮਾਂ ਬਣ ਚੁੱਕੀਆਂ ਹਨਉਦੋਂ ਇਹ ਨਾਅਰਾ ਬੁਲੰਦ ਹੋਇਆ- “ਤੁਸੀਂ ਕਾਨੂੰਨ ਲਿਖੋ, ਅਸੀਂ ਇਤਿਹਾਸ ਲਿਖਾਂਗੇ?”

ਇਹ ਨਾਅਰਾ ਅੱਜ ਤਾਈਂ ਦੁਨੀਆ ਦੇ ਜਿਸ ਹਿੱਸੇ ਵਿੱਚ ਕਿਰਤੀਆਂ ਦਾ ਸੰਘਰਸ਼ ਦਿਸਿਆ ਹੈ, ਬੁਲੰਦ ਹੋਇਆ ਹੈਇਤਿਹਾਸ ਗਵਾਹ ਹੈ ਕਿ ਦੁਨੀਆ ਦੇ ਹਰ ਕੋਨੇ ਵਿੱਚ ਕਿਰਤੀਆਂ ਤੇ ਗ਼ਰੀਬਾਂ ਨੇ ਹੀ ਕ੍ਰਾਂਤੀ ਲਿਆਉਣ ਵਿੱਚ ਪਹਿਲ ਕੀਤੀ ਹੈ

ਜੇ ਮੌਜੂਦਾ ਕਿਸਾਨੀ ਸੰਘਰਸ਼ ਵੱਲ ਝਾਤ ਮਾਰੀਏ ਤਾਂ ਇੰਨ ਬਿੰਨ ਇਹੋ ਕੁਝ ਵਾਪਰ ਰਿਹਾ ਹੈਨਵੇਂ ਵਰ੍ਹੇ ਉੱਤੇ ਇੱਕ ਨਵੀਂ ਸੋਚ ਤੇ ਯੁਗ ਪਲਟਾਊ ਸੰਘਰਸ਼ ਵੇਖਣ ਨੂੰ ਮਿਲ ਰਿਹਾ ਹੈ

ਦਿੱਲੀ ਉੱਤੇ ਜੋ ਵੀ ਕਾਬਜ਼ ਹੁੰਦਾ ਰਿਹਾ ਹੈ, ਉਹ ਕਿਰਤੀਆਂ ਤੇ ਅਣਖੀਲੇ ਜੋਧਿਆਂ ਨੂੰ ਦਬਾਉਣ ਅਤੇ ਆਪਣੀ ਚੜ੍ਹਤ ਬਣਾਈ ਰੱਖਣ ਲਈ ਬਜ਼ਿੱਦ ਰਿਹਾ ਹੈਸਿਰਫ਼ ਸਾਡੇ ਮੁਲਕ ਵਿੱਚ ਹੀ ਨਹੀਂ, ਹਰ ਮੁਲਕ ਦਾ ਤਖ਼ਤ ਹੀ ਆਪਣੇ ਤਖ਼ਤ-ਨਸ਼ੀਂ ਨੂੰ ਡਾਢਾ ਬਣਾ ਦਿੰਦਾ ਰਿਹਾ ਹੈਪਰ ਇਹ ਗੱਲ ਫਿਰ ਵੀ ਅਗਲਾ ਹੁਕਮਰਾਨ ਯਾਦ ਨਹੀਂ ਰੱਖਦਾ ਕਿ ਤਖ਼ਤ ਸਦੀਵੀ ਨਹੀਂ ਹੁੰਦੇਇਨ੍ਹਾਂ ਕੁਰਸੀਆਂ ਉੱਤੇ ਬੈਠਣ ਵਾਲੇ ਦੀ ਸੋਚ ਹੀ ਉਸ ਨੂੰ ਤਖ਼ਤ ਤੋਂ ਉੱਤਰਨ ਬਾਅਦ ਉਸ ਬਾਰੇ ਇਤਿਹਾਸ ਵਿੱਚ ਚੰਗਾ ਜਾਂ ਮਾੜਾ ਕਹਿ ਕੇ ਯਾਦ ਕਰਵਾਉਂਦੀ ਹੈ

ਇੱਕ ਅਹਿਮ ਮੁੱਦਾ ਜ਼ਰੂਰ ਸਾਂਝਾ ਕਰਨਾ ਚਾਹੁੰਦੀ ਹਾਂਪਿਛਲੇ 25 ਸਾਲਾਂ ਵਿੱਚ ਐੱਨ.ਸੀ.ਆਰ.ਬੀ. ਵੱਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ, ਲਗਭਗ 4 ਲੱਖ ਕਰਜ਼ੇ ਹੇਠ ਦੱਬੇ ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ ਹੈਇਨ੍ਹਾਂ ਤੋਂ ਇਲਾਵਾ ਵੀ ਹਜ਼ਾਰਾਂ ਹੋਰ ਹਨ ਜੋ ਗੁਮਨਾਮੀ ਦੀ ਮੌਤ ਮਰ ਗਏਸਿਰਫ਼ ਸਾਲ 2019 ਵਿੱਚ ਹੀ 10, 281 ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ ਸੀਕੀ ਇਹ ਖ਼ੁਦਕੁਸ਼ੀਆਂ ਸਿਰਫ਼ ਕਾਨੂੰਨ ਰੱਦ ਕਰਵਾ ਕੇ ਪਹਿਲਾਂ ਵਾਲੇ ਹਾਲ ਵਿੱਚ ਪਹੁੰਚ ਕੇ ਰੁਕ ਜਾਣਗੀਆਂ? ਇਸ ਪੱਖ ਬਾਰੇ ਧਿਆਨ ਕਰਨ ਦੀ ਲੋੜ ਹੈ ਤਾਂ ਜੋ ਕਰਜ਼ਈ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਰੋਕੀਆਂ ਜਾ ਸਕਣ

50 ਤੋਂ ਵੱਧ ਕਿਸਾਨ ਤਾਂ ਹੁਣ ਦੇ ਸੰਘਰਸ਼ ਵਿੱਚ ਜਾਨਾਂ ਗੁਆ ਚੁੱਕੇ ਹਨਸਿੰਘੂ ਬਾਰਡਰ ਹੁਣ ਟਰਾਲੀਪੁਰਾ ਜਾਂ ਟਰਾਲਿਸਤਾਨ ਕਹਾਇਆ ਜਾਣ ਲੱਗ ਪਿਆ ਹੈਉੱਥੇ ਦੀ ਟਰੈਕਟਰ ਰੈਜਮੈਂਟ ਵੱਲੋਂ ਕੀਤੇ ਸ਼ਾਂਤਮਈ ਸੰਘਰਸ਼ ਨੇ ਪੂਰੀ ਦੁਨੀਆ ਦਾ ਧਿਆਨ ਖਿੱਚਿਆ ਹੈ

ਮੌਜੂਦਾ ਸੰਘਰਸ਼ ਵਿਚਲੀਆਂ ਦੋ ਘਟਨਾਵਾਂ ਸਾਂਝੀਆਂ ਕਰਨਾ ਚਾਹੁੰਦੀ ਹਾਂ। ਪਹਿਲੀ, ਗੁਰਦਾਸਪੁਰ ਦੇ ਪਿੰਡ ਚਿੱਟੀ ਦੇ ਹਰਪ੍ਰੀਤ ਸਿੰਘ ਦੀਉਸ ਦੀ ਪਤਨੀ ਦੀ ਮੌਤ ਹੋ ਗਈ ਤਾਂ ਸੰਘਰਸ਼ ਵਿੱਚ ਵਾਪਸ ਪਰਤ ਕੇ ਅੰਤਮ ਰਸਮਾਂ ਪੂਰੀਆਂ ਕਰਨ ਬਾਅਦ ਬਜ਼ੁਰਗ ਮਾਂ ਤੇ ਬੱਚਿਆਂ ਨੂੰ ਛੱਡ ਵਾਪਸ ਸਿੰਘੂ ਬਾਰਡਰ ਉੱਤੇ ਡਟ ਗਿਆ ਤੇ ਕਹਿਣ ਲੱਗਿਆ, “ਘਰ ਵਾਲੀ ਨੂੰ ਨਹੀਂ ਬਚਾ ਸਕਿਆ ਪਰ ਪੰਜਾਬ ਦੀ ਹੋਂਦ ਜ਼ਰੂਰ ਆਖ਼ਰੀ ਸਾਹ ਤਕ ਬਚਾਉਣ ਦਾ ਜਤਨ ਕਰਾਂਗਾ।”

ਦੂਜੀ, ਛਾਜਲੀ ਦੀ ਬਿਰਧ ਮਾਤਾ ਦੀ ਹੈ, ਜਿਸਦਾ ਗਿੱਟਾ ਟੁੱਟਿਆ ਹੋਇਆ ਸੀਸ਼ੰਭੂ ਬੈਰੀਅਰ ਤੋਂ ਲੰਘਣ ਸਮੇਂ ਪੁਲਿਸ ਦੀਆਂ ਡਾਂਗਾਂ ਸਦਕਾ ਇਹ ਟੁੱਟਿਆ ਸੀਪਲਸਤਰ ਵਾਲੀ ਲੱਤ ਨਾਲ ਕੁੰਡਲੀ ਵਿਖੇ ਬੈਠੀ ਇਸ ਮਾਤਾ ਦਾ ਕਹਿਣਾ ਹੈ, “ਮੈਨੂੰ ਡਾਕਟਰ ਕਹਿੰਦਾ ਐ, ਅਰਾਮ ਜ਼ਰੂਰੀ ਐ, ਨਹੀਂ ਤਾਂ ਲੱਤ ਹਮੇਸ਼ਾ ਲਈ ਨਕਾਰਾ ਹੋ ਜਾਣੀ ਹੈਮੇਰਾ ਕੋਈ ਧੀ-ਪੁੱਤ ਨਹੀਂਪਤੀ ਦੀ ਮੌਤ ਹੁਣੇ ਹੋਈ ਹੈਲੱਤ ਲਹਿ ਵੀ ਗਈ ਤਾਂ ਕੋਈ ਪ੍ਰਵਾਹ ਨਹੀਂਪਰ ਮੇਰੇ ਹਜ਼ਾਰਾਂ ਪੁੱਤਰ ਧੀਆਂ ਜੋ ਇੱਥੇ ਠੰਢ ਵਿੱਚ ਬੈਠੇ ਹਨ, ਉਨ੍ਹਾਂ ਲਈ ਰੋਟੀਆਂ ਬਣਾਉਣ ਦੀ ਸੇਵਾ ਜ਼ਰੂਰ ਕਰਨੀ ਹੈ।”

ਇਹੋ ਜਿਹੇ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋਏ ਸੰਘਰਸ਼ੀ, ਜੋ ਪੂਰੇ ਭਾਰਤ ਵਿੱਚੋਂ ਪਹੁੰਚ ਰਹੇ ਹਨ ਤੇ ਹਰ ਵਰਗ ਨਾਲ ਸੰਬੰਧਤ ਹਨ, ਨਾਲ ਆਵਾਜ਼ ਬੁਲੰਦ ਕਰਦਿਆਂ ਅੰਤ ਵਿੱਚ ਇਹੀ ਕਹਿਣਾ ਚਾਹੁੰਦੀ ਹਾਂ -

ਰੱਤ ਪੀਣੀਏ ਡਾਢੀਏ ਦਿੱਲੀਏ,
ਇਤਿਹਾਸ ਸਿਰਜਣ ਵਾਲਿਆਂ ਉੱਤੇ,
ਨਾ ਵਗਾ ਹਵਾਵਾਂ ਤੱਤੀਆਂ!

ਕਿਰਤੀਆਂ ਦਾ ਪਰਚਮ,
ਜੋ ਚੁੱਕ ਕੇ ਖੜ੍ਹੇ ਨੇ,
ਗੁਰੂ ਦੀਆਂ ਫੌਜਾਂ ਨੇ, ਮਾਣਮੱਤੀਆਂ!

*****

ਕਵਿਤਾ: ਅੱਜ ਦੀ ਅਰਦਾਸ --- ਡਾ. ਗੁਰਦੇਵ ਸਿੰਘ ਘਣਗਸ

ਟਰੰਪ ਦੇ ਕੰਨ ’ਚ ਫੂਕ ਮਾਰਕੇ, ਕਰੋਨਾ ਨੂੰ ਵੀ ਲੈ ਜਾ ਮੌਲਾ,
ਕਰੋਨਾ ਉੱਤੇ ਲੱਦਕੇ ਮੋਦੀ, ਦੋਨਾਂ ਨੂੰ ਹੀ ਲੈ ਜਾ ਮੌਲਾ।

ਲੋਕ-ਰਾਜ ਦੇ ਝੰਡਿਆਂ ਹੇਠ, ਚੋਰ-ਉਚੱਕੇ ਚੌਧਰੀਆਂ ਹੱਥ,
ਮਹਿੰਗੇ ਭਾਅ ਵਿਚ ਵਿਕੀਆਂ ਹੋਈਆਂ, ਚੋਣਾਂ ਨੂੰ ਵੀ ਲੈ ਜਾ ਮੌਲਾ।

ਸਿੱਧੇ ਸਾਦੇ ਲੋਕਾਂ ਨੂੰ ਹੁਣ, ਰੁੱਖੀ ਮਿੱਸੀ ਛਕਦੇ ਰਹਿਣ ਦੇ,
ਓਬਾਮਾ ਸਮੇਂ ਦੇ ਆਏ ਹੋਏ, ਡਰੋਨਾਂ ਨੂੰ ਵੀ ਲੈ ਜਾ ਮੌਲਾ।

ਬੱਚਿਆਂ ਨੂੰ ਬੱਚੇ ਹੀ ਰੱਖ, ਨੱਚਣ ਕੁੱਦਣ ਖੇਡ ਲੈਣ ਦੇ,
ਸਕੂਲ ਜਾਂਦੇ ਬੱਚਿਆਂ ਦੇ ਪਰ
, ਫੋਨਾਂ  ਨੂੰ ਵੀ ਲੈ ਜਾ ਮੌਲਾ।

ਮੇਰੀ ਭਾਵੇਂ ਜਾਨ ਕੱਢ ਲੈ, ਰੋਟੀ ਤਾਂ ਘਰ ਪਕਦੀ ਰਹਿਣ ਦੇ,
ਐਪਰ ਜੇਕਰ ਰਹਿ ਨਹੀਂ ਹੁੰਦਾ
, ਦੋਨਾਂ ਨੂੰ ਹੀ ਲੈ ਜਾ ਮੌਲਾ।

**

ਕਰੋਨਾ= Coronavirus, Covid-19
ਡਰੋਨਾਂ= Drones.

***

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2519)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਡਾ. ਹਰਸ਼ਿੰਦਰ ਕੌਰ

ਡਾ. ਹਰਸ਼ਿੰਦਰ ਕੌਰ

Dr. Harshinder Kaur MD (Paediatrician)
Patiala, Punjab, India.
Phone: (91 - 175 - 2216783)

Email: (drharshpatiala@yahoo.com)

More articles from this author