HarshinderKaur7ਇਹ ਅਪਰਾਧ ਦਿਨੋ-ਦਿਨ ਹੋਰ ਘਿਨਾਉਣੇ ਹੁੰਦੇ ਜਾ ਰਹੇ ਹਨ ਜਿੱਥੇ  ...
(17 ਫਰਵਰੀ 2021)
(ਸ਼ਬਦ: 1120)


ਇਹ ਸਿਰਲੇਖ ਸ਼ਾਇਦ ਅਜੀਬ ਲੱਗੇ
, ਪਰ ਲੇਖ ਪੜ੍ਹਨ ਬਾਅਦ ਬਹੁਤ ਸਾਰੇ ਮੇਰੇ ਨਾਲ ਸਹਿਮਤ ਹੋ ਜਾਣਗੇ!

ਭਾਰਤ ਦੇ ਇੱਕ ਪਿੰਡ ਦੀ ਪਛਾਣ ਬਣ ਚੁੱਕੀ ਹੋਈ ਹੈ ਕਿ ਉੱਥੇ ਕੁੜੀਆਂ ਗਲੇ ਦੁਆਲੇ ਰੱਸੀ ਬੰਨ੍ਹ ਕੇ ਮਾਰੀਆਂ ਮਿਲਦੀਆਂ ਹਨਇੱਕ 12 ਤੇ ਇੱਕ 15 ਸਾਲਾਂ ਦੀਆਂ ਦੋ ਭੈਣਾਂ ਦਾ ਬਲਾਤਕਾਰ ਕਰ ਕੇ ਕਤਲ ਕਰਨ ਬਾਅਦ ਦਰਖ਼ਤ ਨਾਲ ਰੱਸੀ ਬੰਨ੍ਹ ਕੇ ਲਾਸ਼ਾਂ ਨੂੰ ਲਟਕਾ ਦਿੱਤਾ ਗਿਆ ਸੀਇਸ ਗੱਲ ਨੂੰ ਸੱਤ ਕੁ ਸਾਲ ਹੋ ਚੱਲੇ ਹਨ ਉੱਤਰ ਪ੍ਰਦੇਸ ਦੇ ਬਦਾਊਂ ਜ਼ਿਲ੍ਹੇ ਦੀ ਇਸ ਘਟਨਾ ਨੂੰ ਸੌਖਿਆਂ ਭੁਲਾਇਆ ਨਹੀਂ ਜਾ ਸਕਦਾ

ਸਰਕਾਰੀ ਅੰਕੜਿਆਂ ਅਨੁਸਾਰ ਸੰਨ 2013 ਵਿੱਚ 95000 ਬਲਾਤਕਾਰਾਂ ਦੇ ਮਾਮਲੇ ਲਟਕ ਰਹੇ ਸਨ ਪਰ ਸੰਨ 2019 ਦੇ ਅਖ਼ੀਰ ਤਕ ਅਜਿਹੇ ਲਟਕਦੇ ਮਾਮਲਿਆਂ ਦੀ ਗਿਣਤੀ ਵਧ ਕੇ ਇੱਕ ਲੱਖ 45 ਹਜ਼ਾਰ ਹੋ ਗਈ ਬਦਾਊਂ ਵਿੱਚ ਫੜੇ ਗਏ ਬਲਾਤਕਾਰੀਆਂ ਨੂੰ ਪੂਰੇ ਸਬੂਤ ਨਾ ਹੋਣ ਸਦਕਾ ਛੱਡ ਦਿੱਤਾ ਗਿਆਕਦੇ ਗਵਾਹ ਮੁੱਕਰੇ, ਕਦੇ ਡਾਕਟਰ ਦੀ ਬਦਲੀ, ਕਦੇ ਫੋਰੈਂਸਿਕ ਦੀ ਰਿਪੋਰਟ ਦੀ ਦੇਰੀ, ਆਦਿ ਮਾਪਿਆਂ ਲਈ ਅਸਹਿ ਪੀੜ ਬਣ ਚੁੱਕੀ ਹੋਈ ਹੈ, ਜੋ ਉਸੇ ਦਰਖ਼ਤ ਦੇ ਥੱਲੇ ਬਹਿ ਕੇ ਰੋ ਲੈਂਦੇ ਹਨ ਪਰ ਉਤਾਂਹ ਟਾਹਣੀਆਂ ਵੱਲ ਝਾਕਣ ਦੀ ਹਿੰਮਤ ਨਹੀਂ ਜੁਟਾ ਸਕਦੇ ਬਲਾਤਕਾਰ ਪੀੜਤਾਂ ਨੂੰ ਇਨਸਾਫ਼ ਨਾ ਮਿਲਣ ਦੀ ਇਹ ਪਹਿਲੀ ਘਟਨਾ ਨਹੀਂ ਹੈਪੰਜਾਹ ਸਾਲ ਪਹਿਲਾਂ ਵੀ ਮਹਾਰਾਸ਼ਟਰ ਦੇ ਚੰਦਰਪੁਰ ਸ਼ਹਿਰ ਵਿਖੇ ਆਦੀਵਾਸੀ ਔਰਤ ਮਥੁਰਾ ਨੂੰ ਨਿਆਂ ਨਹੀਂ ਸੀ ਮਿਲਿਆਮਹਾਰਾਸ਼ਟਰ ਦੇ ਚੰਦਰਪੁਰ ਵਿਖੇ ਹੀ 17 ਗੋਂਡ ਆਦੀਵਾਸੀ ਕੁੜੀਆਂ ਦਾ ਸਕੂਲ ਵਿੱਚ ਬਲਾਤਕਾਰ ਹੋਇਆ ਜੋ ਸਿਰਫ਼ 8 ਤੋਂ 11 ਸਾਲਾਂ ਦੀਆਂ ਸਨਮਾਤਾ ਅਨੁਸੂਈਆ ਸਕੂਲ ਦੇ ਹੋਸਟਲ ਵਿੱਚ ਉਨ੍ਹਾਂ ਨੂੰ ਨਸ਼ਾ ਦੇ ਕੇ ਜਬਰਜ਼ਨਾਹ ਕਰ ਕੇ ਜ਼ਲੀਲ ਕੀਤਾ ਗਿਆ ਤੇ ਮਾਨਸਿਕ ਤਸ਼ੱਦਦ ਵੀ ਢਾਹਿਆ ਗਿਆ

ਬਾਈ ਸਾਲਾ ਨੌਜਵਾਨ ਔਰਤ ਨੂੰ ਸਮੂਹਿਕ ਬਲਾਤਕਾਰ ਦੀ ਸ਼ਿਕਾਰ ਹੋਣ ਸਦਕਾ ਬਿਹਾਰ ਦੇ ਅਰਰੀਆ ਸ਼ਹਿਰ ਦੀ ਅਦਾਲਤ ਵਿੱਚ ‘ਨਿਆਂ’ ਵਜੋਂ ਘਰ ਤੋਂ 240 ਕਿਲੋਮੀਟਰ ਦੂਰ ਜੇਲ ਨਸੀਬ ਹੋਈ ਸੀਕਾਰਨ? ਜੱਜ ਨੇ ਕਿਹਾ- ਕਿਉਂਕਿ ਇਸ ਔਰਤ ਦੇ ਸਰੀਰ ਉੱਤੇ ਬਲਾਤਕਾਰ ਦੇ ਜ਼ਖ਼ਮ ਨਹੀਂ ਹਨ, ਇਸ ਲਈ ਇਸ ਨੂੰ ‘ਸੈਕਸ ਦੀ ਆਦੀ’ ਮੰਨਦਿਆਂ ਮੁਜਰਮ ਕਰਾਰ ਦਿੱਤਾ ਜਾਂਦਾ ਹੈਜੇ ਬਲਾਤਕਾਰ ਦਾ ਵਿਰੋਧ ਕਰਦਿਆਂ ਜ਼ਖਮ ਮਿਲ ਜਾਂਦੇ ਤਾਂ ਹੀ ਇਸ ਨੂੰ ਜ਼ੁਲਮ ਮੰਨਿਆ ਜਾ ਸਕਦਾ ਸੀਉਸ ਨੂੰ ਕਿਹਾ ਗਿਆ ਕਿ ਅਜਿਹਾ ਗਵਾਹ ਪੇਸ਼ ਕਰੇ ਜਿਸਨੇ ਬਲਾਤਕਾਰ ਦੌਰਾਨ ਉਸ ਦੀਆਂ ਚੀਕਾਂ ਸੁਣੀਆਂ ਹੋਣ! ਗਵਾਹ ਨਾ ਮਿਲਣ ਸਦਕਾ ਉਸੇ ਪੀੜਤਾਂ ਨੂੰ ਹੀ ਕਸੂਰਵਾਰ ਠਹਿਰਾ ਦਿੱਤਾ ਗਿਆ! ਭਾਵੇਂ ਸੰਨ 1972 ਹੋਵੇ ਤੇ ਭਾਵੇਂ 2020, ਭਾਵੇਂ ਅਰਰੀਆ ਹੋਵੇ ਤੇ ਭਾਵੇਂ ਚੰਦਰਪੁਰ, ਹਮੇਸ਼ਾ ਬਲਾਤਕਾਰ ਪੀੜਤਾਂ ਨੂੰ ਹੀ ਕਟਿਹਰੇ ਵਿੱਚ ਖੜ੍ਹੇ ਹੋਣਾ ਪਿਆ ਹੈਹੋਰ ਤਾਂ ਹੋਰ, ਜੇ ਕੋਈ ਹੋਰ ਔਰਤ ਅਜਿਹੀ ਬਲਾਤਕਾਰ ਪੀੜਤਾਂ ਨਾਲ ਖੜ੍ਹੀ ਹੁੰਦੀ ਹੈ ਤਾਂ ਉਹ ਵੀ ਸਮਾਜ ਦੇ ਤਿਰਸਕਾਰ ਦਾ ਸ਼ਿਕਾਰ ਹੋ ਜਾਂਦੀ ਹੈ

ਉੱਤੋਂ ਸਿਤਮ ਇਹ ਕਿ 8 ਦਿਨ ਅਰਰੀਆ ਕੋਰਟ ਵਿੱਚ ਬਲਾਤਕਾਰ ਪੀੜਤਾਂ ਖਿਲਾਫ਼ ਦਰਜ ਤਿੰਨ ਮਾਮਲਿਆਂ ਸਦਕਾ ਉਹ ਜੇਲ ਵਿੱਚ ਕੈਦ ਰਹੀ ਅਤੇ ਉਸ ਦਾ ਬਲਾਤਕਾਰ ਕਰਨ ਵਾਲੇ ਖੁੱਲ੍ਹੇ ਦਨਦਨਾਉਂਦੇ ਫਿਰਦੇ ਰਹੇਬਲਾਤਕਾਰ ਕਰਨ ਵਾਲੇ ਸਰਕਾਰੀ ਕਰਮਚਾਰੀ ਦਾ ਨਾਂ ਲੈਣ ਸਦਕਾ ਇਸ ਨੂੰ ਵੀ ਕਾਨੂੰਨਨ ਅਪਮਾਨ ਮੰਨ ਕੇ ਪੀੜਤਾਂ ਨੂੰ ਜੇਲ ਵਿੱਚ ਤਾੜਨ ਦੇ ਨਾਲ ਜੁਰਮਾਨਾ ਭਰਨ ਦਾ ਵੀ ਹੁਕਮ ਸੁਣਾਇਆ ਗਿਆ ਸੀ

ਜੇਲ ਵਿੱਚੋਂ ਰਿਹਾ ਕਰਨ ਸਮੇਂ ਵੀ ਮਾਨਸਿਕ ਹਾਲਤ ਨਾਰਮਲ ਨਾ ਹੋਣਾ ਕਾਰਨ ਮੰਨਿਆ ਗਿਆ

ਬੀ.ਬੀ.ਸੀ. ਉੱਤੇ ਖ਼ਬਰ ਨਸ਼ਰ ਕੀਤੀ ਗਈ ਕਿ ਇਹ ਕੇਸ ਜ਼ੁਲਮ ਦੀ ਸਿਖਰ ਸੀ ਕਿਉਂਕਿ ਬਲਾਤਕਾਰ ਪੀੜਤਾਂ ਦੀ ਮਦਦ ਲਈ ਉਸ ਦੇ ਹੱਕ ਵਿੱਚ ਬਿਆਨ ਦਰਜ ਕਰਵਾਉਣ ਆਏ ਦੋ ਬੰਦਿਆਂ ਉੱਤੇ ਸਗੋਂ ਪੁਲਿਸ ਨੇ ਸਰਕਾਰੀ ਕੰਮਾਂ ਵਿੱਚ ਦਖਲ ਅੰਦਾਜ਼ੀ ਵਜੋਂ ਕੇਸ ਠੋਕ ਦਿੱਤਾ ਇੱਥੇ ਵੀ ਬੱਸ ਨਹੀਂ ਸੀ ਹੋਈਬਲਾਤਕਾਰ ਪੀੜਤਾਂ ਦੇ ਬਿਆਨ ਵੀ ਔਰਤ ਮੈਜਿਸਟ੍ਰੇਟ ਦੀ ਹਾਜ਼ਰੀ ਵਿੱਚ ਨਹੀਂ ਲਏ ਗਏ ਸਨਦੋ ਮਰਦਾਂ ਵੱਲੋਂ ਜ਼ਲੀਲ ਕਰਦਿਆਂ ਬਿਆਨ ਦਰਜ ਕੀਤੇ ਗਏ ਸਨ! ਸਪਸ਼ਟ ਹੈ ਕਿ ਹਮੇਸ਼ਾ ਕਾਨੂੰਨੀ ਦਾਅ ਪੇਚ ਬਲਾਤਕਾਰੀਆਂ ਨੂੰ ਬਚਾਉਣ ਵਿੱਚ ਸਹਾਈ ਹੁੰਦੇ ਰਹੇ ਹਨਔਰਤ ਬਲਾਤਕਾਰ ਦਾ ਸ਼ਿਕਾਰ ਹੋ ਜਾਣ ਤੋਂ ਬਾਅਦ ਵੀ ਸਮਾਜ ਦੀਆਂ ਨਜ਼ਰਾਂ ਵਿੱਚ ਕਸੂਰਵਾਰ ਹੀ ਮੰਨੀ ਜਾਂਦੀ ਰਹੀ ਹੈ ਤੇ ਅੱਜ ਤਕ ਵੀ ਇਹੋ ਹਾਲ ਚਾਲੂ ਹੈ

ਬੀ.ਬੀ.ਸੀ. ਵਾਲੇ ਪੱਤਰਕਾਰ ਇਹ ਵੀ ਮੰਨੇ ਕਿ ਜ਼ਿਆਦਾਤਰ ਪੁਰਸ਼ ਜੱਜ ਹੋਣ ਸਦਕਾ ਵੀ ਔਰਤਾਂ ਨੂੰ ਬਲਾਤਕਾਰ ਦੇ ਮਾਮਲਿਆਂ ਵਿੱਚ ਕੋਰਟਾਂ ਵਿੱਚ ਬਹੁਤ ਜ਼ਲਾਲਤ ਸਹਿਣੀ ਪੈਂਦੀ ਹੈ ਬੇਅੰਤ ਪੀੜਤ ਔਰਤਾਂ ਤੇ ਬੱਚੀਆਂ ਜਾਂ ਤਾਂ ਮਰ ਮੁੱਕ ਜਾਂਦੀਆਂ ਹਨ ਜਾਂ ਸਮਾਜਿਕ ਅਤੇ ਨਿਆਇਕ ਦਬਾਅ ਹੇਠ ਬਲਾਤਕਾਰੀਆਂ ਖਿਲਾਫ਼ ਕੇਸ ਵਾਪਸ ਲੈ ਲੈਂਦੀਆਂ ਹਨ

9 ਸਤੰਬਰ 2020 ਨੂੰ ਬੀ.ਬੀ.ਸੀ. ਵਿੱਚ ਸਾਰਾ ਦਿਨ ਇੱਕ ਖ਼ਬਰ ਚਲਾਈ ਗਈ ਜਿਸ ਵਿੱਚ ਭਾਰਤ ਵਿਚਲੇ ਬਲਾਤਕਾਰਾਂ ਦੇ ਅਤਿ ਘਿਨਾਉਣੇ ਰੂਪ ਦਾ ਬਖਾਨ ਕੀਤਾ ਗਿਆਘਟਨਾ ਹੈ ਹੀ ਸ਼ਰਮਸਾਰ ਕਰਨ ਵਾਲੀ ਸੀਲੱਖਾਂ ਬਲਾਤਕਾਰ ਜੋ ਹਰ ਸਾਲ ਭਾਰਤ ਵਿੱਚ ਹੋ ਰਹੇ ਹਨ, ਉਨ੍ਹਾਂ ਵਿੱਚ ਨਾਬਾਲਗ ਬੇਟੀਆਂ ਦੀ ਗਿਣਤੀ ਦਿਨੋ ਦਿਨ ਵਧਦੀ ਜਾ ਰਹੀ ਹੈ ਪਰ ਇਹ ਕੇਸ ਉੱਕਾ ਹੀ ਵੱਖ ਕਹਾਣੀ ਬਿਆਨ ਕਰਦਾ ਹੈ

ਕੋਰੋਨਾ ਮਹਾਂਮਾਰੀ ਨੇ ਵੀ ਬਲਾਤਕਾਰਾਂ ਵਿੱਚ ਠੱਲ੍ਹ ਨਹੀਂ ਪਾਈ ਤੇ ਨਾ ਹੀ ਕਿਸੇ ਬਲਾਤਕਾਰੀ ਨੂੰ ਕੋਰੋਨਾ ਹੋਇਆ ਲੱਭਿਆ ਹੈ ਕੋਵਿਡ-19 ਦੀ ਮਰੀਜ਼ ਨੌਜਵਾਨ ਔਰਤ ਨੂੰ ਹਸਪਤਾਲ ਲਿਜਾਂਦਿਆਂ ਐਂਬੂਲੈਂਸ ਦੇ ਡਰਾਈਵਰ ਨੇ ਹੀ ਰਾਹ ਵਿੱਚ ਉਸ ਦਾ ਜਬਰਜ਼ਨਾਹ ਕੀਤਾ! ਉਦੋਂ ਉਸ ਨੂੰ ਕੋਰੋਨਾ ਨੇ ਨਹੀਂ ਜਕੜਿਆ! ਸੋਚਣ ਦੀ ਗੱਲ ਇਹ ਹੈ ਕਿ ਫਿਰ ਲਾਕਡਾਊਨ ਕਿਸ ਲਈ ਸੀ?

ਇਤਿਹਾਸ ਅਨੁਸਾਰ ਭਾਰਤ ਵਿੱਚ ਧਾੜਵੀਆਂ ਵੱਲੋਂ ਹਮਲੇ ਦੌਰਾਨ ਔਰਤਾਂ ਤੇ ਬੇਟੀਆਂ ਦੀ ਪੱਤ ਲੁੱਟੀ ਜਾਂਦੀ ਰਹੀ ਸੀ ਤੇ ਹੋਰ ਸਾਜ਼ੋ-ਸਮਾਨ ਵੀ! ਹੁਣ ਆਜ਼ਾਦ ਭਾਰਤ ਵਿੱਚ ਕੀ ਅਬਦਾਲੀ ਦੇ ਵੰਸ਼ਜ ਪਨਪ ਰਹੇ ਹਨ? ਇੱਕੀਵੀਂ ਸਦੀ ਵਿੱਚ ਵਿਗਿਆਨਿਕ ਅਤੇ ਤਕਨੀਕੀ ਈਜਾਦ ਸਿਖਰਾਂ ਉੱਤੇ ਪਹੁੰਚ ਚੁੱਕੇ ਹਨ ਅਤੇ ਬਲਾਤਕਾਰਾਂ ਵਿੱਚ ਵੀ ਉੰਨਾ ਹੀ ਵਾਧਾ ਹੁੰਦਾ ਜਾ ਰਿਹਾ ਹੈਫ਼ਰਕ ਸਿਰਫ਼ ਇਹ ਹੈ ਕਿ ਇਹ ਅਪਰਾਧ ਦਿਨੋ-ਦਿਨ ਹੋਰ ਘਿਨਾਉਣੇ ਹੁੰਦੇ ਜਾ ਰਹੇ ਹਨ ਜਿੱਥੇ ਅੱਖਾਂ ਕੱਢ ਕੇ, ਜੀਭ ਵੱਢ ਕੇ ਬਲਾਤਕਾਰ ਕਰਨ ਬਾਅਦ ਜਿਸਮ ਅੱਧਾ ਸਾੜ ਵੀ ਦਿੱਤਾ ਜਾਂਦਾ ਹੈ ਜਾਂ ਸਿਰ ਧੜ ਤੋਂ ਅਲੱਗ ਕਰ ਦਿੱਤਾ ਜਾਂਦਾ ਹੈ ਹੁਣ ਸਿਆਸੀ ਗੁੰਡੇ ਧਾਰਮਿਕ ਥਾਵਾਂ ਉੱਤੇ ਵੀ ਨਾਬਾਲਗ ਬੱਚੀਆਂ ਦਾ ਸਮੂਹਕ ਬਲਾਤਕਾਰ ਕਰਨ ਲੱਗ ਪਏ ਹਨ

ਦੇਹ ਵਪਾਰ ਵਿੱਚ ਲਗਾਤਾਰ ਰਿਕਾਰਡ ਤੋੜ ਵਾਧਾ ਹੋ ਰਿਹਾ ਹੈਅਜਿਹੇ ਹਾਲਾਤ ਵਿੱਚ ਜਦੋਂ ਹੈਦਰਾਬਾਦ ਵਿੱਚ ਬਲਾਤਕਾਰੀਆਂ ਨੂੰ ਗੋਲੀਆਂ ਮਾਰ ਕੇ ਭੁੰਨਿਆ ਗਿਆ ਹੋਵੇ ਤੇ ਲੋਕ ਦੀਵਾਲੀ ਮਨਾ ਕੇ ਖ਼ੁਸ਼ੀ ਜ਼ਾਹਿਰ ਕਰ ਰਹੇ ਹੋਣ ਤਾਂ ਬਹੁਤ ਕੁਝ ਸਮਝ ਆ ਜਾਂਦੀ ਹੈ

ਅਖ਼ੀਰ ਵਿੱਚ ਇਹੀ ਸਵਾਲ ਪੁੱਛਣਾ ਰਹਿ ਗਿਆ ਕਿ ਆਖ਼ਰ ਬੇਟੀ ਬਚਾਓ ਦਾ ਨਾਅਰਾ ਕਿਸ ਲਈ ਮਾਰਿਆ ਜਾ ਰਿਹਾ ਹੈ? ਸਕੂਲਾਂ ਕਾਲਜਾਂ ਵਿੱਚ ਬੇਟੀਆਂ ਅਧਿਆਪਿਕਾਂ ਹੱਥੋਂ ਜਬਰਜ਼ਨਾਹ ਦਾ ਸ਼ਿਕਾਰ ਬਣ ਰਹੀਆਂ ਹਨ! ਅਨੇਕ ਕੇਸ ਉਜਾਗਰ ਹੋ ਚੁੱਕੇ ਹੋਏ ਹਨ! ਫਿਰ ‘ਬੇਟੀ ਪੜ੍ਹਾਓ’ ਬਾਰੇ ਕੋਈ ਕਿਵੇਂ ਸੋਚੇਗਾ?

ਹੁਣ ਤਾਂ ਸੁਧਾਰ ਦਾ ਇੱਕੋ ਹੱਲ ਦਿਸਦਾ ਹੈਬਥੇਰੀਆਂ ਸਦੀਆਂ ਧੀਆਂ ਨੂੰ ਅੰਦਰ ਡੱਕ ਕੇ ਵੇਖ ਲਿਆ ਪਰ ਨਤੀਜਾ ਜ਼ੀਰੋ ਹੀ ਰਿਹਾਹੁਣ ਮੁੰਡਿਆਂ ਨੂੰ ਡੱਕਣ ਦਾ ਸਮਾਂ ਆ ਚੁੱਕਿਆ ਹੈਰੋਕਾਂ ਹੁਣ ਬੇਟਿਆਂ ਉੱਤੇ ਲਾਉਣੀਆਂ ਜ਼ਰੂਰੀ ਹਨਬੇਟਿਆਂ ਨੂੰ ਸਦਾਚਾਰਕ ਸਿੱਖਿਆ ਦੇਣ ਵੱਲ ਧਿਆਨ ਕਰਨਾ ਚਾਹੀਦਾ ਹੈ

ਇਸੇ ਲਈ ਹੁਣ ਨਾਅਰਾ ਤਬਦੀਲ ਕਰਨ ਦੀ ਲੋੜ ਹੈਜੇ ਬੇਟਾ ਪੜ੍ਹੇਗਾ, ਤਾਂ ਹੀ ਉਸ ਦੀ ਸੋਚ ਬਦਲੇਗੀ ਤੇ ਬੇਟੀਆਂ ਦੀ ਇੱਜ਼ਤ ਨੂੰ ਖ਼ਤਰਾ ਘਟੇਗਾ

ਸੋ, ਹੁਣ ਬੇਟੀ ਦੀ ਥਾਂ ਉੱਤੇ ਬੇਟਾ ਪੜ੍ਹਾਓ, ਬੇਟੀ ਬਚਾਓ ਦਾ ਨਾਅਰਾ ਬੁਲੰਦ ਕਰਨਾ ਪੈਣਾ ਹੈਜੇ ਹਾਲੇ ਵੀ ਜਵਾਬ ‘ਨਾ’ ਵਿੱਚ ਹੈ ਤਾਂ ਹਰ ਜੰਮਦੀ ਬੇਟੀ ਇਹੋ ਸਵਾਲ ਕਰਦੀ ਨਜ਼ਰ ਆਵੇਗੀ- “ਕੀ ਅਗਲੀ ਵਾਰੀ ਮੇਰੀ ਹੈ?”

“ਬੇਟਾ ਪੜ੍ਹਾਓ - ਬੇਟੀ ਬਚਾਓ।”

ਅੱਜ 112 ਮੁੰਡੇ ਪ੍ਰਤੀ ਸੌ ਕੁੜੀਆਂ ਭਾਰਤ ਵਿੱਚ ਪੈਦਾ ਹੋ ਰਹੇ ਹਨਲੋਕ ਕੁੜੀਆਂ ਜੰਮਣ ਤੋਂ ਤ੍ਰਹਿਣ ਲੱਗ ਪਏ ਹਨਅੱਗੋਂ ਕੀ ਹੋਣ ਵਾਲਾ ਹੈ, ਸੌਖਿਆਂ ਸਮਝ ਆ ਸਕਦੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2589)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਡਾ. ਹਰਸ਼ਿੰਦਰ ਕੌਰ

ਡਾ. ਹਰਸ਼ਿੰਦਰ ਕੌਰ

Dr. Harshinder Kaur MD (Paediatrician)
Patiala, Punjab, India.
Phone: (91 - 175 - 2216783)

Email: (drharshpatiala@yahoo.com)

More articles from this author