HarshinderKaur7ਬੱਚੀ ਨੇ ਕੰਬਦੇ ਹੱਥਾਂ ਨਾਲ ਉਸ ਨੂੰ ਹੇਠਾਂ ਆਉਣ ਦਾ ਇਸ਼ਾਰਾ ਕੀਤਾ। ਜਿਉਂ ਹੀ ...
(30 ਅਗਸਤ 2020)

 

ਰਾਵਣ ਬਾਰੇ ਇਹ ਮਸ਼ਹੂਰ ਹੈ ਕਿ ਉਸ ਨੇ ਸੀਤਾ ਨੂੰ ਚੁੱਕਿਆ ਅਤੇ ਕੈਦ ਕਰ ਕੇ ਰੱਖਿਆਕੈਦ ਵਿੱਚ ਵੀ ਸੀਤਾ ਦੀ ਮਾਨ ਮਰਿਆਦਾ ਦਾ ਖ਼ਿਆਲ ਰੱਖਦਿਆਂ ਉਸ ਦੀ ਮਰਜ਼ੀ ਤੋਂ ਬਗ਼ੈਰ ਉਸ ਨੂੰ ਹੱਥ ਵੀ ਨਹੀਂ ਲਾਇਆਦੂਜੇ ਪਾਸੇ ਸੀਤਾ ਦੇ ਪਤੀ ਭਗਵਾਨ ਰਾਮ ਵੱਲੋਂ ਇੱਕ ਧੋਬੀ ਦੇ ਕਹਿਣ ਉੱਤੇ ਸੀਤਾ ਨੂੰ ਅਗਨ ਪ੍ਰੀਖਿਆ ਵੱਲ ਧੱਕ ਦਿੱਤਾ ਗਿਆਵੱਡੀ ਗਿਣਤੀ ਭਾਰਤੀ ਮਰਦ ਆਪਣੇ ਆਪ ਨੂੰ ਰਾਮ ਭਗਤ ਮੰਨਦਿਆਂ ਸਿਰਫ਼ ਇਹੀ ਇੱਕ ਨੁਕਤਾ ਯਾਦ ਰੱਖ ਕੇ ਆਪਣੀ ਪਤਨੀ ਕੋਲੋਂ ਜੀ ਹਜ਼ੂਰੀ ਤਾਂ ਕਰਵਾਉਂਦੇ ਹੀ ਹਨ, ਆਪਣੀ ਚੌਧਰ ਵੀ ਮਰਦ ਪ੍ਰਧਾਨ ਸਮਾਜ ਵਿੱਚ ਜਿਤਾਉਂਦੇ ਹਨ। ਪਤਨੀ ਦੀ ਗ਼ਲਤੀ ਹੋਵੇ ਜਾਂ ਨਾ, ਸ਼ੱਕ ਦੇ ਆਧਾਰ ਉੱਤੇ ਹੀ ਉਸ ਵਿੱਚ ਕਸੂਰ ਕੱਢ ਕੇ ਅਗਨੀ ਪ੍ਰੀਖਿਆ ਲਈ ਸਮਾਜ ਦੇ ਹਵਾਲੇ ਕਰ ਦਿੰਦੇ ਹਨਸਮਾਜ ਵੀ ਬੇਰਹਿਮ ਧੋਬੀ ਵਾਂਗ 100 ਫੀਸਦੀ ਗ਼ਲਤੀ ਔਰਤ ਦੀ ਹੀ ਕੱਢਦਾ ਹੈ, ਭਾਵੇਂ ਬਾਲੜੀ ਦਾ ਬਲਾਤਕਾਰ ਹੀ ਕਿਉਂ ਨਾ ਹੋਇਆ ਹੋਵੇ ਇਹੀ ਕਾਰਨ ਹੈ ਕਿ ਮਰਦ ਪ੍ਰਧਾਨ ਸਮਾਜ ਔਰਤ ਨੂੰ ਹੋਰ ਦਬਾਉਂਦਾ, ਸੀਤਾ ਵਾਂਗ ਉਸ ਨੂੰ ਸਭ ਕੁਝ ਸਹਿ ਜਾਣ ਉੱਤੇ ਮਜਬੂਰ ਕਰਦਾ ਹੋਇਆ ਔਰਤਾਂ ਉੱਤੇ ਵੱਧ ਜ਼ੁਲਮ ਕਰਦਾ ਜਾਂਦਾ ਹੈ

ਕੀ ਕਦੇ ਕਿਸੇ ਨੇ ਔਰਤ ਨੂੰ ਪੁੱਛਣਾ ਚਾਹਿਆ ਹੈ ਕਿ ਉਸ ਵਿੱਚ ਰਾਮ ਦੀ ਪੂਜਾ ਕਰਨ ਵਾਲੇ ਦੀ ਸ਼ਰਨ ਵਿੱਚ ਘਰੇਲੂ ਹਿੰਸਾ, ਬਲਾਤਕਾਰ ਜਾਂ ਲਗਾਤਾਰ ਮਾਰ ਕੁਟਾਈ ਸਹਿਣ ਦੀ ਹੋਰ ਹਿੰਮਤ ਬਚੀ ਹੈ ਜਾਂ ਉਹ ਰਾਵਣ ਵਰਗੇ ਕੋਲ ਸੁਰੱਖਿਅਤ ਮਹਿਸੂਸ ਕਰਦੀ ਹੈ ਜਿੱਥੇ ਉਸ ਦੇ ਅਰਮਾਨਾਂ ਦਾ ਸੰਘ ਨਹੀਂ ਘੁੱਟਿਆ ਜਾਂਦਾ ਅਤੇ ਉਸ ਦੀਆਂ ਇੱਛਾਵਾਂ ਵਿਰੁੱਧ ਕੁਝ ਵੀ ਨਹੀਂ ਕੀਤਾ ਜਾਂਦਾ?

ਮੇਰੇ ਇਨ੍ਹਾਂ ਕੌੜੇ ਸ਼ਬਦਾਂ ਪਿੱਛੇ ਕਾਰਨ ਕੀ ਹੈ, ਉਹ ਅਗਲੀ ਖ਼ਬਰ ਪੜ੍ਹਨ ਬਾਅਦ ਸੌਖਿਆਂ ਸਮਝ ਆ ਜਾਵੇਗੀ

ਘਟਨਾ ਤਹਿਜ਼ੀਬ ਵਾਲਿਆਂ ਦੇ ਸੂਬੇ ਲਖਨਊ ਦੀ ਹੈ ਜਿੱਥੇ ‘ਪਹਿਲੇ ਆਪ’ ‘ਪਹਿਲੇ ਆਪ’ ਕਰਦਿਆਂ ਲੋਕਾਂ ਦੇ ਮੂੰਹ ਸੁੱਕ ਜਾਂਦੇ ਹਨਲਖੀਮਪੁਰ ਖੇੜੀ ਜ਼ਿਲ੍ਹੇ ਵਿੱਚ ਪੁਲਿਸ ਵਾਲਿਆਂ ਨੇ ਦੋ ਬੰਦਿਆਂ ਨੂੰ ਥਾਣੇ ਵਿੱਚ ਫੜ ਕੇ ਰੱਖਿਆਕਾਰਨ? ਉਨ੍ਹਾਂ ਨੇ ਇੱਕ 13 ਸਾਲਾਂ ਦੀ ਬੱਚੀ ਨੂੰ ਸਵੇਰੇ ਖੇਤਾਂ ਵਿੱਚ ਜਾਂਦੀ ਨੂੰ ਘੇਰ ਲਿਆ ਤੇ ਸਮੂਹਕ ਬਲਾਤਕਾਰ ਕੀਤਾਜਦੋਂ ਬੱਚੀ ਨੇ ਚੀਕਣਾ ਚਾਹਿਆ ਤਾਂ ਉਸ ਦਾ ਗਲਾ ਘੁੱਟ ਦਿੱਤਾਫੇਰ ਵੀ ਉਸ ਦੀ ਹਲਕੀ ਆਵਾਜ਼ ਨਿਕਲਣੀ ਬੰਦ ਨਾ ਹੋਈ ਤਾਂ ਤੇਜ਼ਧਾਰ ਹਥਿਆਰ ਨਾਲ ਜ਼ਬਾਨ ਵੱਢ ਦਿੱਤੀਲਹੂ ਦੀਆਂ ਧਤੀਰੀਆਂ ਨਿਕਲ ਪਈਆਂਆਵਾਜ਼ ਬੰਦ ਹੋ ਗਈ ਤਾਂ ਦੁਬਾਰਾ ਜਬਰਜ਼ਨਾਹ ਕੀਤਾਉਸ ਦੀਆਂ ਹੰਝੂ ਕੇਰਦੀਆਂ ਅੱਖਾਂ ਉਨ੍ਹਾਂ ਤੋਂ ਬਰਦਾਸ਼ਤ ਨਹੀਂ ਸੀ ਹੋ ਰਹੀਆਂਇਸ ਲਈ ਚਾਕੂ ਨਾਲ ਦੋਵੇਂ ਅੱਖਾਂ ਵੀ ਕੱਢ ਦਿੱਤੀਆਂਜਦੋਂ ਰੱਜ ਪੈ ਗਿਆ ਤਾਂ ਗਲਾ ਘੁੱਟ ਕੇ ਮਾਰ ਮੁਕਾ ਦਿੱਤਾ ਤੇ ਨਿਰਵਸਤਰ ਲਾਸ਼ ਨੂੰ ਗੰਨੇ ਦੇ ਖੇਤ ਵਿੱਚ ਸੁੱਟ ਕੇ ਮੁੱਛਾਂ ਨੂੰ ਤਾਅ ਦਿੰਦੇ ਭੱਜ ਗਏ

ਜਦੋਂ ਦੁਪਹਿਰ ਤਕ ਬੱਚੀ ਨਾ ਮੁੜੀ ਤਾਂ ਪਿਤਾ ਦੀ ਸ਼ਿਕਾਇਤ ਉੱਤੇ ਡੀ.ਐੱਸ.ਪੀ. ਅਭਿਸ਼ੇਕ ਪ੍ਰਤਾਪ ਨੇ ਇਨ੍ਹਾਂ ਦੋਵਾਂ ਨੂੰ ਫੜ ਲਿਆ

ਹੱਦ ਤਾਂ ਇਹ ਹੈ ਕਿ ਆਜ਼ਾਦੀ ਦੇ ਜਸ਼ਨਾਂ ਤੋਂ ਇੱਕ ਦਿਨ ਪਹਿਲਾਂ ਯਾਨੀ 14 ਅਗਸਤ 2020 ਦੀ ਇਸ ਘਟਨਾ ਵਿੱਚ ਦਲਿਤ ਨਾਬਾਲਗ ਬੱਚੀ ਨਾਲ ਹੋਈ ਦਰਿੰਦਗੀ ਬਾਰੇ ਮਰਿਆਦਾ ਪੁਰਸ਼ ਭਗਵਾਨ ਰਾਮ ਨੂੰ ਮੰਨਣ ਵਾਲੇ ਇਸ ਮੁਲਕ ਵਿੱਚ ਹਾਹਾਕਾਰ ਕਿਉਂ ਨਹੀਂ ਮਚੀ? ਕੀ ਉਹ ਨਾਬਾਲਗ ਬੱਚੀ ਦੇ ਨੁਕਸ ਲੱਭਣ ਵਿੱਚ ਸਮਾਂ ਲਾ ਰਹੇ ਹਨ?

ਉਹ ਇਕੱਲੀ ਖੇਤ ਵਿੱਚ ਕਿਉਂ ਗਈ? ਉਹ ਦਲਿਤ ਸੀ! ਉਸ ਦਾ ਸੂਟ ਘਸਿਆ ਹੋਇਆ ਕਿਉਂ ਸੀ? ਉਹ ਚੀਕੀ ਕਿਉਂ? ਉਸ ਨੇ ਬਲਾਤਕਾਰ ਵਿੱਚ ਮਜ਼ਾ ਕਿਉਂ ਨਾ ਲਿਆ? ਅੱਖਾਂ ਵਿੱਚੋਂ ਹੰਝੂ ਕਿਉਂ ਡੇਗੇ?

ਹਾਲੇ ਹੋਰ ਬਥੇਰੇ ਸਵਾਲਾਂ ਦੇ ਜਵਾਬ ਬਾਕੀ ਹਨਇਸੇ ਲਈ ਲੋਕਾਂ ਨੇ ਚੁੱਪ ਚੁਪੀਤੇ ਖ਼ਬਰ ਪੜ੍ਹ ਕੇ ਪਾਸੇ ਰੱਖ ਦਿੱਤੀ ਤੇ ਆਜ਼ਾਦੀ ਦੇ ਜਸ਼ਨਾਂ ਵਿੱਚ ਰੁੱਝ ਗਏ

ਕੀ ਹੁਣ ਮਰਿਆਦਾ ਪੁਰਸ਼ ਨੂੰ ਮੰਨਣ ਵਾਲੇ ਨਾਬਾਲਗ ਬੱਚੀਆਂ ਦੇ ਉਧਾਲੇ ਤੇ ਕਤਲ ਨੂੰ ਜਾਇਜ਼ ਕਰਾਰ ਦੇਣਗੇ? ਕੀ ਦਲਿਤ ਹੋਣਾ ਇੰਨਾ ਭਾਰੀ ਗੁਨਾਹ ਹੈ ਕਿ ਮੰਦਰ ਵਿੱਚ ਤਾਂ ਵੜਨ ਦੀ ਇਜਾਜ਼ਤ ਨਹੀਂ, ਜਿੱਥੇ ਰੱਬ ਵਸਦਾ ਹੈ, ਪਰ ਉਸੇ ਦਲਿਤ ਦੀ ਇੱਜ਼ਤ ਤਾਰ ਤਾਰ ਕਰਨ ਲੱਗਿਆਂ ਉੱਚੀ ਜਾਤ ਅੜਿੱਕਾ ਨਹੀਂ ਬਣਦੀ? ਉਦੋਂ ਧਰਮ ਭ੍ਰਿਸ਼ਟ ਕਿਉਂ ਨਹੀਂ ਹੁੰਦਾ? ਕਿਉਂ ਉੱਚੀ ਜਾਤ ਵਾਲੇ ਦਲਿਤ ਬੱਚੀ ਦਾ ਸਰੀਰ ਹੰਢਾਉਣ ਲੱਗਿਆਂ ਭਿੱਟ ਨਹੀਂ ਜਾਂਦੇ?

ਕੀ ਅਜਿਹੀ ਬੱਚੀ ਲਈ ਰਾਵਣ ਬਿਹਤਰ ਨਹੀਂ ਹੋਵੇਗਾ ਜੋ ਉਸ ਦੀ ਇੱਜ਼ਤ ਉੱਤੇ ਕਦੇ ਹੱਥ ਨਾ ਪਾਵੇ?

ਹੁਣ ਇੱਕ ਹੋਰ ਖ਼ਬਰ ਵੱਲ ਧਿਆਨ ਕਰੋਪੰਜਾਬ ਕੇਸਰੀ ਟੈਲੀਵਿਜ਼ਨ ਵਿੱਚ ਰਿਪੋਰਟ ਕੀਤੀ ਗਈ ਇਹ ਘਟਨਾ ਅਜਿਹੀ ਹੈ ਜਿਸ ਤੋਂ ਬਾਅਦ ਬਹੁਤਾ ਕੁਝ ਦੱਸਣ ਨੂੰ ਰਹਿ ਨਹੀਂ ਜਾਂਦਾਗੱਲ ਦਿੱਲੀ ਦੀਆਂ ਉਨ੍ਹਾਂ ਗਲੀਆਂ ਦੀ ਹੈ ਜਿਨ੍ਹਾਂ ਨੇ ਨਿਹੱਥੇ ਸਿੱਖਾਂ ਉੱਤੇ ਦੰਗਾਈਆਂ ਵੱਲੋਂ ਕੀਤੇ ਹੱਲੇ ਵੇਖੇ ਅਤੇ ਅਨੇਕ ਸਿੱਖ ਬੱਚੀਆਂ ਦੇ ਸਮੂਹਕ ਬਲਾਤਕਾਰ ਹੁੰਦੇ ਵੇਖੇਭਾਰਤ ਦੀ ‘ਰੇਪ ਕੈਪੀਟਲ’ ਵਜੋਂ ਜਾਣੀ ਜਾਂਦੀ ਦਿੱਲੀ ਦੀ ਗੀਤਾ ਕਲੋਨੀ ਵਿੱਚ ਇੱਕ ਨਾਬਾਲਗ ਬੱਚੀ ਨੂੰ ਪੁਲ ਹੇਠਾਂ ਨਿਰਵਸਤਰ ਖੜ੍ਹੀ ਨੂੰ ਵੇਖ ਕੇ ਇੱਕ ਸਿੱਖ ਨੌਜਵਾਨ ਸੁਰਿੰਦਰ ਸਿੰਘ, ਜੋ ਸਾਈਕਲ ਉੱਤੇ ਲੰਘਦਾ ਜਾ ਰਿਹਾ ਸੀ, ਰੁਕ ਗਿਆਬੱਚੀ ਨੇ ਕੰਬਦੇ ਹੱਥਾਂ ਨਾਲ ਉਸ ਨੂੰ ਹੇਠਾਂ ਆਉਣ ਦਾ ਇਸ਼ਾਰਾ ਕੀਤਾਜਿਉਂ ਹੀ ਸੁਰਿੰਦਰ ਸਿੰਘ ਪੁਲ ਹੇਠਾਂ ਉੱਤਰਿਆ ਤਾਂ ਚਾਰ ਮੁਸ਼ਟੰਡੇ ‘ਓਏ ਸਿਖੜੇ ਯੇ ਹਮਾਰਾ ਸ਼ਿਕਾਰ ਹੈ’ ਕਹਿ ਕੇ ਉਸ ਉੱਪਰ ਟੁੱਟ ਕੇ ਪੈ ਗਏਸਭ ਨੂੰ ਘਸੁੰਨ ਮਾਰ ਪਰ੍ਹਾਂ ਕਰ ਸਭ ਤੋਂ ਪਹਿਲਾਂ ਉਸ ਨੇ ਬੱਚੀ ਨੂੰ ਆਪਣੀ ਕਮੀਜ਼ ਪਾਉਣ ਨੂੰ ਫੜਾ ਦਿੱਤੀਫੇਰ ਪੁਲਿਸ ਨੂੰ ਬੁਲਾਇਆਦੋ ਪੁਲਿਸ ਵਾਲੇ ਪਹੁੰਚੇ ਤਾਂ ਪਰ੍ਹਾਂ ਕਮਰੇ ਅੰਦਰੋਂ ਆਵਾਜ਼ਾਂ ਆ ਰਹੀਆਂ ਸਨਪੁਲਿਸ ਵਾਲੇ ਡਰ ਕੇ ਪਿਛਾਂਹ ਹੋ ਗਏ ਕਿ ਰਾਈਫਲ ਲੈ ਕੇ ਆਵਾਂਗੇ, ਪਰ ਸੁਰਿੰਦਰ ਸਿੰਘ ਨੇ ਡਾਂਗ ਚੁੱਕ ਕੇ ਕਮਰੇ ਅੰਦਰ ਹੱਲਾ ਬੋਲ ਕੇ ਦੋ ਹੋਰ ਲੁਕੇ ਹੋਏ ਬਲਾਤਕਾਰੀਆਂ ਨੂੰ ਫੜ ਲਿਆਫੇਰ ਪੀ.ਸੀ.ਆਰ. ਵੈਨ ਰਾਹੀਂ ਬੱਚੀ ਨੂੰ ਪਹਿਲਾਂ ਘਰ ਪਹੁੰਚਾਇਆ, ਫੇਰ ਸੁਰਿੰਦਰ ਸਿੰਘ ਆਪ ਮੁੜਿਆ

ਇਹ ਖ਼ਬਰ ਸੁਣ ਕੇ ਦੋ ਗੱਲਾਂ ਇਤਿਹਾਸ ਵਿੱਚੋਂ ਉੱਭਰ ਕੇ ਸਾਹਮਣੇ ਆਉਂਦੀਆਂ ਹਨਪਹਿਲੀ, ਕਾਬਲ, ਇਰਾਨ ਤੇ ਬਸਰੇ ਵੱਲੋਂ ਆਏ ਹਮਲਾਵਰਾਂ ਵੱਲੋਂ ਹਿੰਦੂ ਧੀਆਂ ਨੂੰ ਚੁੱਕ ਕੇ ਲਿਜਾਣ ਲੱਗਿਆਂ ਉਸ ਸਮੇਂ ਦੀਆਂ ਕੂਕਾਂ ਜੋ ਦਰਜ ਹਨ- ‘ਮੋੜੀਂ ਬਾਬਾ ਕੱਛ ਵਾਲਿਆਂ, ਰੰਨ ਬਸਰੇ ਨੂੰ ਗਈ’ ਰਾਹੀਂ ਬੇਟੀਆਂ ਸਿੱਖਾਂ ਅੱਗੇ ਹਾੜ੍ਹੇ ਕੱਢਦੀਆਂ ਸਨ ਕਿ ਉਨ੍ਹਾਂ ਨੂੰ ਬਚਾਉਣ ਲਈ ਅੱਗੇ ਆਓਸਿੱਖ ਅੱਗੇ ਆਏ ਤੇ ਉਨ੍ਹਾਂ ਨੂੰ ਬਚਾਉਣ ਲਈ ਆਪਣੀਆਂ ਜਾਨਾਂ ਵੀ ਵਾਰੀਆਂ

ਦੂਜੀ ਇਤਿਹਾਸਕ ਗੱਲ ਇਹ ਹੈ ਕਿ ਇਸੇ ਦਿੱਲੀ ਵਿੱਚ ਸਿੱਖਾਂ ਦੀਆਂ ਧੀਆਂ ਦੀ ਪੱਤ ਰੋਲਣ ਲਈ ਦੰਗਈ ‘ਹਰ ਹਰ ਮਹਾਂਦੇਵ’ ਦੇ ਨਾਅਰੇ ਲਾਉਂਦਿਆਂ ਇਹ ਵੀ ਚੀਕਦੇ ਰਹੇ- “ਫੂਕ ਦੋ ਸਰਦਾਰੋਂ ਕੋ, ਦੇਸ ਕੇ ਗੱਦਾਰੋਂ ਕੋ।”

ਮੈਂ ਇਸ ਲੇਖ ਰਾਹੀਂ ਕੋਈ ਧਾਰਮਿਕ ਪਾੜ ਵਧਾਉਣ ਦੀ ਕੋਸ਼ਿਸ਼ ਨਹੀਂ ਕਰ ਰਹੀਬੜੀ ਡੂੰਘੀ ਸਾਜ਼ਿਸ਼ ਬਾਰੇ ਚੇਤੰਨ ਕਰ ਰਹੀ ਹਾਂਆਮ ਲੋਕਾਂ ਦੀਆਂ ਧੀਆਂ ਭੈਣਾਂ ਦੀ ਪੱਤ ਰੋਲਣ ਲਈ ਧਾਰਮਿਕ ਭਾਵਨਾਵਾਂ ਉਜਾਗਰ ਕਰ ਕੇ ਗੁੰਡੇ ਕਿਸੇ ਧਰਮ ਨੂੰ ਮੰਨਣ ਵਾਲਿਆਂ ਦੀਆਂ ਧੀਆਂ ਨੂੰ ਬਖ਼ਸ਼ ਨਹੀਂ ਰਹੇਹਿੰਦੂ, ਸਿੱਖ, ਮੁਸਲਮਾਨ ਜਾਂ ਈਸਾਈ ਧਰਮ ਕਦੇ ਦੂਜਿਆਂ ਦੀਆਂ ਧੀਆਂ ਭੈਣਾਂ ਦੀ ਪੱਤ ਰੋਲਣ ਦੀ ਗੱਲ ਨਹੀਂ ਕਰਦੇ

ਪੱਤ ਲੁੱਟਣ ਵਾਲੇ ‘ਹਰ ਹਰ ਮਹਾਂਦੇਵ’ ਜਾਂ ‘ਅੱਲਾ ਹੂ ਅਕਬਰ’ ਦੇ ਨਾਅਰੇ ਲਾ ਕੇ ਸਿਰਫ਼ ਆਮ ਲੋਕਾਂ ਵਿੱਚ ਧਾਰਮਿਕ ਪਾੜ ਪਾ ਕੇ, ਮਨਾਂ ਵਿੱਚ ਦੂਰੀਆਂ ਵਧਾ ਕੇ, ਕਿਸੇ ਦੀ ਵੀ ਧੀ ਦੀ ਪੱਤ ਰੋਲ ਕੇ ਹੋਰ ਸ਼ਿਕਾਰ ਭਾਲਣ ਵਿੱਚ ਜੁਟ ਜਾਂਦੇ ਹਨਇਨ੍ਹਾਂ ਗੁੰਡਾ ਅਨਸਰਾਂ ਦਾ ਧਰਮ ਨਾਲ ਦੂਰ ਦੂਰ ਤਕ ਕੋਈ ਨਾਤਾ ਨਹੀਂ ਹੁੰਦਾ

ਸਿੱਖ ਧਰਮ ਵਿੱਚ ਦੂਜਿਆਂ ਦੀਆਂ ਧੀਆਂ ਭੈਣਾਂ ਦੀ ਪੱਤ ਬਚਾਉਣ ਅਤੇ ਉਨ੍ਹਾਂ ਨੂੰ ਆਪਣੀਆਂ ਧੀਆਂ ਵਾਂਗ ਸਮਝਣ ਬਾਰੇ ਕਿਹਾ ਗਿਆ ਹੈਇਹੀ ਕਾਰਨ ਹੈ ਕਿ ਕਿਸੇ ਵੀ ਮੁਲਕ ਦੀ ਧੀ ਕਿਸੇ ਦਸਤਾਰਧਾਰੀ ਕੋਲ ਇਕੱਲੀ ਖੜ੍ਹੀ ਸੁਰੱਖਿਅਤ ਮਹਿਸੂਸ ਕਰਦੀ ਹੈਆਮ ਹਿੰਦੂ ਟੱਬਰ ਸਿੱਖਾਂ ਨੂੰ ਵੱਢਣ ਨੂੰ ਨਹੀਂ ਫਿਰਦੇਪੰਜਾਬੀ ਮੁਸਲਮਾਨ ਵੀ ਸਿੱਖਾਂ ਦਾ ਪਾਕਿਸਤਾਨ ਵਿੱਚ ਦਿਲ ਖੋਲ੍ਹ ਕੇ ਸਵਾਗਤ ਕਰਦੇ ਹਨ

ਸਿਆਸਤਦਾਨਾਂ ਦੇ ਪਾਲੇ ਗੁੰਡੇ ਅਨਸਰਾਂ ਤੋਂ ਅਸੀਂ ਕਦੇ ਤਾਂ ਬਚ ਕੇ ਆਪੋ ਵਿਚਲਾ ਪਿਆਰ ਬਹਾਲ ਕਰਾਂਗੇਸਾਂਝੇ ਹੋ ਕੇ, ਹਿੰਦੂ, ਸਿੱਖ, ਮੁਸਲਮਾਨ ਦਾ ਵਿਤਕਰਾ ਛੱਡ ਕੇ, ਸਾਂਝੀਆਂ ਧੀਆਂ ਮੰਨ ਕੇ ਰਹਾਂਗੇ ਤਾਂ ਇਨ੍ਹਾਂ ਗੁੰਡਾ ਅਨਸਰਾਂ ਦੀ ਜੁਰਅਤ ਨਹੀਂ ਹੋਵੇਗੀ ਕਿ ਸਾਡੀਆਂ ਧੀਆਂ ਵੱਲ ਝਾਕ ਸਕਣ

ਮੈਂ ਸ਼ੁਰੂ ਵਾਲੀ ਗੱਲ ਫਿਰ ਦੁਹਰਾਉਣੀ ਚਾਹੁੰਦੀ ਹਾਂ ਕਿ ਸਾਨੂੰ ਅੱਜ ਦੇ ਦਿਨ ਹਵਸੀ ਕੁੱਤਿਆਂ ਦੀ ਥਾਂ, ਜੋ ਧਰਮ ਦੀ ਆੜ ਹੇਠ ਬਲਾਤਕਾਰ ਕਰਦੇ ਜਾ ਰਹੇ ਹਨ, ਰਾਵਣਾਂ ਦੀ ਲੋੜ ਭਾਸਦੀ ਹੈ ਜੋ ਧੀ ਚੁੱਕੇ ਜਾਣ ਉੱਤੇ ਵੀ ਉਸ ਦੀ ਇੱਜ਼ਤ ਉੱਤੇ ਹੱਥ ਨਾ ਪਾਉਣ ਬਲਕਿ ਉਸ ਦੀ ਮਾਣ ਮਰਿਆਦਾ ਦਾ ਪੂਰਾ ਖ਼ਿਆਲ ਰੱਖਣ! ਜੇ ਨਹੀਂ ਤਾਂ ‘ਬਾਬੇ ਕੱਛ ਵਾਲਿਆਂ’ ਦੀ ਸਖ਼ਤ ਲੋੜ ਹੈ ਜੋ ਹਰ ਧਰਮ ਵਾਲਿਆਂ ਦੀ ਧੀ ਨੂੰ ਆਪਣੀ ਮੰਨ ਕੇ, ਜਾਨ ਜੋਖ਼ਮ ਵਿੱਚ ਪਾ ਕੇ ਉਸ ਦੀ ਰਾਖੀ ਕਰਨ ਲਈ ਤਤਪਰ ਰਹਿੰਦੇ ਹਨ

ਆਖ਼ਰੀ ਸਵਾਲ ਇਹ ਹੈ ਕਿ ਜੇ ਕਿਸੇ ਨੂੰ ਸਾਰੀ ਗੱਲ ਸਮਝ ਆ ਗਈ ਹੋਵੇ ਤਾਂ ਝਟ ਪਤਾ ਲਾਇਆ ਜਾ ਸਕਦਾ ਹੈ ਕਿ ਕੌਣ ਕੁਰਾਨ, ਗੀਤਾ ਜਾਂ ਗੁਰੂ ਗ੍ਰੰਥ ਸਾਹਿਬ ਸਾੜ ਰਹੇ ਹਨ ਤੇ ਕੌਣ ਧਾਰਮਿਕ ਥਾਵਾਂ ਸਾੜ ਕੇ ਗਾਂ ਦੀਆਂ ਪੂਛਾਂ ਸੁੱਟ ਰਹੇ ਹਨ! ਜਾਗ ਜਾਓ! ਹਾਲੇ ਵੀ ਵੇਲਾ ਹੈ ਜੇ ਨਹੀਂ ਤਾਂ ਧਾਰਮਿਕ ਦੰਗੇ ਜੋ ਸ਼ੁਰੂ ਹੋਣਗੇ, ਜਿਨ੍ਹਾਂ ਦੀ ਆੜ ਹੇਠ ਹੋਰ ਕਿੰਨੀਆਂ ਧੀਆਂ ਦੀ ਪੱਤ ਲੁੱਟੀ ਜਾਏਗੀ, ਇਹ ਗਿਣਤੀ ਹੁਣੇ ਤੋਂ ਕਰਨੀ ਸ਼ੁਰੂ ਕਰ ਦਿਓ!

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2317)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)

About the Author

ਡਾ. ਹਰਸ਼ਿੰਦਰ ਕੌਰ

ਡਾ. ਹਰਸ਼ਿੰਦਰ ਕੌਰ

Dr. Harshinder Kaur MD (paediatrician)
Patiala, Punjab, India.
Phone: (91 - 175 - 2216783)

Email: (drharshpatiala@yahoo.com)

More articles from this author