HarshinderKaur7“ਮੋਲਕੀਆਂ = ਮੋਲ + ਕੀਆਂ = ਮੁੱਲ ਦੀਆਂ = ਪੈਸੇ ਦੇ ਕੇ ਖਰੀਦੀਆਂ ਹੋਈਆਂ ਬੱਚੀਆਂ, ਕੁੜੀਆਂ, ਔਰਤਾਂ।”
(4 ਅਪਰੈਲ 2019)

 

“ਵਿਚਾਰੀ ਬਹੁਤ ਮਾੜੀ ਹਾਲਤ ਵਿੱਚ ਹੈਬੋਲ ਵੀ ਨਹੀਂ ਸਕਦੀਮਾਨਸਿਕ ਰੋਗੀ ਬਣ ਚੁੱਕੀ ਹੋਈ ਹੈਭੁੱਖਮਰੀ ਦਾ ਸ਼ਿਕਾਰ ਵੀ ਹੈਕੋਈ ਉਸਦੇ ਨਾਲ ਵੀ ਨਹੀਂ ਹੈਸੜਕ ਕਿਨਾਰੇ ਬੇਹੋਸ਼ੀ ਦੀ ਹਾਲਤ ਵਿੱਚ ਲੱਭੀ ਹੈਉਮਰ ਤਾਂ ਸ਼ਾਇਦ 35-36 ਸਾਲਾਂ ਦੀ ਹੋਵੇ ਪਰ 50 ਦੀ ਲੱਗਦੀ ਪਈ ਹੈਲੀੜੇ ਪਾਟੇ ਪਏ ਨੇਖ਼ੌਰੇ ਬਲਾਤਕਾਰ ਹੋਇਐ? ਕੁਝ ਪਤਾ ਨਹੀਂ ਲੱਗ ਰਿਹਾਡਾਕਟਰ ਵੀ ਉਸ ਬਾਰੇ ਦੱਸ ਨਹੀਂ ਰਹੇਤੁਸੀਂ ਪਤਾ ਕਰ ਕੇ ਕੁਝ ਦੱਸੋ ...” ਇਹ ਸਵਾਲ ਮੇਰੇ ਨੇੜੇ ਬੈਠੀ ਇੱਕ ਨਰਸ ਤੋਂ ਹਿੰਦੀ ਅਖ਼ਬਾਰ ਦਾ ਇੱਕ ਪੱਤਰਕਾਰ ਵੀਰ ਪੁੱਛ ਰਿਹਾ ਸੀ ਤੇ ਬੇਨਤੀ ਵੀ ਕਰ ਰਿਹਾ ਸੀ ਕਿ ਉਹ ਆਪਣੀ ਡਿਊਟੀ ਛੱਡ ਕੇ ਗਾਈਨੀ ਵਿਭਾਗ ਜਾ ਕੇ ਉਸ ਔਰਤ ਬਾਰੇ ਪੜਤਾਲ ਕਰ ਕੇ ਦੱਸੇ ਤਾਂ ਜੋ ਖ਼ਬਰ ਲੱਗ ਸਕੇ

“ਉਹ ਹੋ! ਇੱਕ ਹੋਰ ਗ਼ਰੀਬ ਦਾ ਬਲਾਤਕਾਰ ...” ਸੋਚ ਕੇ ਮੈਂ ਦਿਲ ਉੱਤੇ ਪੱਥਰ ਰੱਖ ਕੇ ਉਸ ਦਿਨ ਵਾਪਸ ਘਰ ਮੁੜੀਸ਼ਾਇਦ ਪਾਠਕਾਂ ਨੂੰ ਇਹ ਗੱਲ ਅਜੀਬ ਲੱਗੇ ਪਰ ਡਾਕਟਰ ਦੂਜੇ ਵਿਭਾਗ ਦੇ ਮਰੀਜ਼ਾਂ ਦੇ ਚੈੱਕਅੱਪ ਵਿੱਚ ਦਖ਼ਲ ਅੰਦਾਜ਼ੀ ਨਹੀਂ ਕਰਦੇਵੈਸੇ ਵੀ ਬਲਾਤਕਾਰ ਵਰਗੇ ਜੁਰਮ ਵਿੱਚ ਇੰਨਾ ਵਾਧਾ ਡਾਕਟਰਾਂ ਵਾਸਤੇ ਚੈੱਕਅੱਪ ਇੱਕ ਰੁਟੀਨ ਵਾਂਗ ਹੀ ਬਣ ਚੁੱਕਿਆ ਹੈ

ਅਗਲੇ ਦਿਨ ਅਖ਼ਬਾਰਾਂ ਵਿੱਚੋਂ ਹੀ ਖ਼ਬਰ ਪੜ੍ਹ ਲਵਾਂਗੀ ... ਸੋਚ ਕੇ ਘਰ ਮੁੜੀਦਿਲ ਵਿੱਚ ਫਿਰ ਵੀ ਇੱਕ ਹੂਕ ਸੀ ਕਿ ਖ਼ੌਰੇ ਉਸਦੇ ਘਰ ਵਾਲਿਆਂ ਨੂੰ ਉਸ ਬਾਰੇ ਕੁਝ ਪਤਾ ਲੱਗਿਆ ਕਿ ਨਹੀਂਆਪਣੇ ਮਨ ਨੂੰ ਇਹ ਸਮਝਾ ਕੇ ਸ਼ਾਂਤ ਕੀਤਾ ਕਿ ਚਲੋ ਹੁਣ ਮੀਡੀਆ ਤੇ ਪੁਲਿਸ ਨੂੰ ਪਤਾ ਲੱਗ ਚੁੱਕਿਆ ਹੈ, ਸੋ ਉਹ ਔਰਤ ਜ਼ਰੂਰ ਆਪਣਿਆਂ ਤੱਕ ਪਹੁੰਚ ਜਾਵੇਗੀ

ਅਗਲੇ ਦਿਨ ਅਖ਼ਬਾਰਾਂ ਵਿੱਚ ਸੁਰਖ਼ੀ ਬੜੀ ਅਜੀਬ ਸੀਇੱਕ ਅੰਗਰੇਜ਼ੀ ਦੀ ਅਖ਼ਬਾਰ ਵਿੱਚ ਤਾਂ ਪੂਰੇ ਪੰਨੇ ਉੱਤੇ ਵੱਖੋ-ਵੱਖ ਥਾਵਾਂ ਦੀਆਂ ਅਜਿਹੀਆਂ ਔਰਤਾਂ ਦੇ ਇੰਟਰਵਿਊ ਛਾਪੇ ਪਏ ਸਨਸੁਰਖ਼ੀ ਵਿੱਚ ਇੱਕ ਸ਼ਬਦ ਦੀ ਮੈਂਨੂੰ ਸਮਝ ਨਹੀਂ ਆਈਲਿਖਿਆ ਸੀ-“ਪੰਜਾਬ ਵਿੱਚ ਵੀ ਮੋਲਕੀਆਂ ਦਿਸਣ ਲੱਗੀਆਂ।”

ਮੈਂ ਉਸ ਦਿਨ ਤੋਂ ਪਹਿਲਾਂ ਕਿਸੇ ਮੋਲਕੀ ਬਾਰੇ ਕਦੇ ਪੜ੍ਹਿਆ ਸੁਣਿਆ ਨਹੀਂ ਸੀਅਖ਼ਬਾਰ ਰਾਹੀਂ ਹੀ ਜਾਣਕਾਰੀ ਮਿਲੀ ਕਿ ਹਰਿਆਣੇ ਦੇ ਪਿੰਡਾਂ ਵਿੱਚ ਔਰਤਾਂ ਦੀ ਕਮੀ ਸਦਕਾ ਨਾਬਾਲਗ ਬੱਚੀਆਂ ਹਿਮਾਚਲ, ਬਿਹਾਰ ਜਾਂ ਅਸਾਮ ਤੋਂ ਖ਼ਰੀਦ ਕੇ ਲਿਆਈਆਂ ਜਾਂਦੀਆਂ ਹਨ ਜੋ ਆਪਣੀ ਉਮਰ ਤੋਂ ਤਿੰਨ ਗੁਣਾ ਵੱਡੀ ਉਮਰ ਵਾਲੇ ਨਾਲ ਬਿਠਾ ਦਿੱਤੀਆਂ ਜਾਂਦੀਆਂ ਹਨਇਨ੍ਹਾਂ ਨੂੰ ਕੋਈ ਹੱਕ ਨਹੀਂ ਦਿੱਤਾ ਜਾਂਦਾਨਾ ਜਾਇਦਾਦ ਵਿੱਚ ਤੇ ਨਾ ਹੀ ਬੱਚਿਆਂ ਉੱਤੇਗੁਆਂਢੀਆਂ ਨਾਲ ਵੀ ਮਿਲਣ ਨਹੀਂ ਦਿੱਤਾ ਜਾਂਦਾਇਨ੍ਹਾਂ ਨੂੰ ਇੱਕ ਵੇਲੇ ਦੀ ਰੋਟੀ ਦਿੱਤੀ ਜਾਂਦੀ ਹੈ ਤੇ ਬੰਧੂਆਂ ਮਜ਼ਦੂਰ ਵਾਂਗ ਕੰਮ ਕਰਵਾਇਆ ਜਾਂਦਾ ਹੈਲਗਭਗ 100 ਰੁਪਏ ਤੋਂ 50, 000 ਰੁਪਏ ਤੱਕ ਦੀ ਇਨ੍ਹਾਂ ਦੀ ਵਿਕਰੀ ਦੀ ਰਕਮ ਵਿਚੋਲੇ ਲੈਂਦੇ ਹਨਕਈ ਤਾਂ ਦਿਓਰਾਂ ਜੇਠਾਂ ਹੱਥੋਂ ਵੀ ਜਿਸਮਾਨੀ ਸ਼ੋਸ਼ਣ ਸਹਿੰਦੀਆਂ ਰਹਿੰਦੀਆਂ ਹਨਕੁਝ ਸਹੁਰੇ ਹੱਥੋਂ ਵੀ ਜ਼ਲੀਲ ਹੁੰਦੀਆਂ ਹਨਇਨ੍ਹਾਂ ਨੂੰ ਪੇਕੇ ਘਰ ਜਾਣ ਨਹੀਂ ਦਿੱਤਾ ਜਾਂਦਾ

ਇਹ ਮੁੱਲ ਵਿਕਦੀਆਂ ਔਰਤਾਂ ਜਦੋਂ ਮੁੰਡਾ ਜੰਮ ਲੈਣ ਤਾਂ ਅੱਗੇ ਦੂਜੀ ਵਾਰ, ਤੀਜੀ ਵਾਰ ਜਾਂ ਚੌਥੀ ਵਾਰ ਤੱਕ ਵਿਕਦੀਆਂ ਰਹਿੰਦੀਆਂ ਹਨ ਤੇ ਵੇਚਣ ਵਾਲੇ ਆਪਣਾ ਖਰੀਦਣ ਵੇਲੇ ਦਾ ਪੈਸਾ ਪੂਰਾ ਕਰ ਕੇ ਇਨ੍ਹਾਂ ਨੂੰ ਬੱਚੇ ਜੰਮਣ ਦੀ ਮਸ਼ੀਨ ਮੰਨ ਕੇ ਅਗਾਂਹ ਤੋਰਦੇ ਰਹਿੰਦੇ ਹਨਇਨ੍ਹਾਂ ਵਿੱਚੋਂ ਬਹੁਤੀਆਂ ਅਖ਼ੀਰ ਇੰਜ ਹੀ ਭੁੱਖਮਰੀ ਦਾ ਸ਼ਿਕਾਰ ਹੋ ਕੇ, ਅੰਨ੍ਹੀਆਂ ਹੋ ਕੇ, ਅਪੰਗ ਹੋ ਕੇ ਜਾਂ ਮਾਨਸਿਕ ਰੋਗੀ ਬਣ ਕੇ ਆਵਾਰਾ ਪਸ਼ੂਆਂ ਵਾਂਗ ਸੜਕ ਕਿਨਾਰੇ ਸੁੱਟ ਦਿੱਤੀਆਂ ਜਾਂਦੀਆਂ ਹਨ, ਜਿੱਥੇ ਆਪੇ ਹੀ ਮਾਰ ਖਪ ਜਾਂਦੀਆਂ ਹਨ

ਮੈਂਨੂੰ ਇਹ ਸਭ ਪੜ੍ਹ ਕੇ ਬਹੁਤ ਧੱਕਾ ਲੱਗਿਆ ਤੇ ਮੈਂ ਉਸ ਮੋਲਕੀ ਨੂੰ ਮਿਲਣ ਅਗਲੇ ਦਿਨ ਵਾਰਡ ਵਿੱਚ ਚਲੀ ਗਈਪੰਜਾਬ ਵਿਚਲੀ ਇਸ ਮੋਲਕੀ (ਹਰਿਆਣੇ ਵਿੱਚ ਪਾਰੋ ਨਾਂ ਵੀ ਇਨ੍ਹਾਂ ਨੂੰ ਦਿੱਤਾ ਗਿਆ ਹੈ) ਨੂੰ ਮੇਰੇ ਪਹੁੰਚਣ ਸਮੇਂ ਪੀ.ਜੀ.ਆਈ. ਚੰਡੀਗੜ੍ਹ ਰੈਫਰ ਕੀਤਾ ਜਾ ਰਿਹਾ ਸੀਉਸਦੇ ਨੇੜੇ ਹੁੰਦਿਆਂ ਹੀ ਇੰਨੀ ਭੈੜੀ ਮੁਸ਼ਕ ਆ ਰਹੀ ਸੀ, ਜਿਵੇਂ ਅੱਠ ਦਿਨ ਪੁਰਾਣੀ ਲਾਸ਼ ਕੋਲੋਂ ਆਉਂਦੀ ਹੈਮਸਾਂ ਹੀ ਨੱਕ ਉੱਤੇ ਰੁਮਾਲ ਰੱਖ ਕੇ ਨੇੜੇ ਹੋਇਆ ਗਿਆਨਿਰੀ ਹੱਡੀਆਂ ਦੀ ਮੁੱਠ ਉਸ ਔਰਤ ਦੀ ਮੈਡੀਕਲ ਰਿਪੋਰਟ ਅਨੁਸਾਰ:

1. ਅੱਖਾਂ ਦੀ ਰੌਸ਼ਨੀ ਜਾ ਚੁੱਕੀ ਸੀ

2. ਬੱਚੇਦਾਨੀ ਵਿੱਚ ਪੀਕ ਪੈ ਚੁੱਕੀ ਸੀ ਤੇ ਉਸ ਥਾਂ ਕੀੜੇ ਪੈ ਚੁੱਕੇ ਸਨ ,ਜਿਨ੍ਹਾਂ ਨੇ ਲਗਭਗ ਪੂਰੀ ਬੱਚੇਦਾਨੀ ਖਾ ਲਈ ਸੀ

3. ਗੁਰਦੇ ਫੇਲ ਹੋ ਚੁੱਕੇ ਸਨ

4. ਏਡਜ਼ ਪੀੜਤ ਸੀ

5. ਪੀਲੀਆ ਕਾਫੀ ਵਧਿਆ ਪਿਆ ਸੀ

6. ਉਲਟੀਆਂ ਕਰ-ਕਰ ਕੇ ਉਸਦੇ ਪਾਟੇ ਕੱਪੜੇ ਲੀੜੇ ਲਿੱਬੜੇ ਪਏ ਸਨ

7. ਨੀਮ ਬੇਹੋਸ਼ ਸੀ

8. ਦਿਮਾਗ਼ ਅੰਦਰ ਸੋਜ਼ਿਸ਼ ਹੋ ਚੁੱਕੀ ਹੋਈ ਸੀ

9. ਬਲੱਡ ਪ੍ਰੈੱਸ਼ਰ ਬਹੁਤ ਘਟ ਚੁੱਕਿਆ ਸੀ

10. ਨਬਜ਼ ਬਹੁਤ ਕਮਜ਼ੋਰ ਤੇ ਤੇਜ਼ ਸੀ

ਅਗਲੇ ਦਿਨ ਪਤਾ ਲੱਗਿਆ ਕਿ ਪੀ.ਜੀ.ਆਈ. ਪਹੁੰਚਣ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਗਈ ਸੀਜ਼ਿੰਦਗੀ ਵਿੱਚ ਪਹਿਲੀ ਵਾਰ ਕਿਸੇ ਦੀ ਮੌਤ ਉੱਤੇ ਮੈਂ ਸ਼ੁਕਰ ਮਨਾਇਆ ਕਿ ਘੱਟੋ-ਘੱਟ ਇੱਕ ਮੋਲਕੀ ਤਾਂ ਆਪਣੀ ਇਸ ਨਰਕ ਤੋਂ ਬਦਤਰ ਜ਼ਿੰਦਗੀ ਤੋਂ ਨਿਜਾਤ ਪਾ ਗਈ

ਇਨ੍ਹਾਂ ਔਰਤ ਰੂਪੀ ਮਸ਼ੀਨਾਂ ਦੇ ਹੱਕਾਂ ਲਈ ਹਾਲੇ ਤੱਕ ਤਾਂ ਕਿਸੇ ਨੇ ਆਵਾਜ਼ ਨਹੀਂ ਚੁੱਕੀਉਡੀਕ ਰਹੇ ਹਾਂ ਕਿ ਕਦੇ ਤਾਂ ਕਿਸੇ ਸਦੀ ਵਿੱਚ ਫਿਰ ਕੋਈ ਔਰਤ ਦੇ ਹੱਕ ਵਿੱਚ ਆਵਾਜ਼ ਚੁੱਕਣ ਵਾਲਾ ਜੰਮੇਗਾ ਤੇ ਲੋਕਾਂ ਨੂੰ ਸਮਝਾਏਗਾ ਕਿ ਔਰਤ ਦੇ ਕੁੱਖੋਂ ਹੀ ਮਨੁੱਖਾ ਜਨਮ ਸੰਭਵ ਹੈ ਤੇ ਇਸੇ ਕੁੱਖ ਵਿੱਚੋਂ ਹੀ ਮਹਾਨ ਮਨੁੱਖ ਤੇ ਪੀਰ ਪੈਗੰਬਰ ਜੰਮੇ ਹਨ! ਪਰ ਇਹ ਤਾਂ ਦੱਸੋ ਕਿ ਕੀ ਹੁਣ ਔਰਤ ਦੇ ਕੁੱਖੋਂ ਮਲੰਗ ਜੰਮਣ ਲੱਗ ਪਏ ਹਨ, ਜੋ ਕਦੇ ਵੀ ਇਨ੍ਹਾਂ ਔਰਤਾਂ ਦੇ ਹੱਕ ਵਿੱਚ ਬੁਲੰਦ ਆਵਾਜ਼ ਚੁੱਕਣ ਦਾ ਹੀਆ ਨਹੀਂ ਕਰਦੇ?

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਆਪਣੀ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1541)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਡਾ. ਹਰਸ਼ਿੰਦਰ ਕੌਰ

ਡਾ. ਹਰਸ਼ਿੰਦਰ ਕੌਰ

Dr. Harshinder Kaur MD (Paediatrician)
Patiala, Punjab, India.
Phone: (91 - 175 - 2216783)

Email: (drharshpatiala@yahoo.com)

More articles from this author