HarshinderKaur7ਫਿਰ ਕੇਸ ਚੱਲਿਆ ਤੇ ਉਹ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਉਮਰ ਕੈਦ ਲਈ ਅੰਦਰ ਭੇਜ ...
(26 ਮਾਰਚ 2019)

 

“ਮੇਰਾ ਨਾਂ ਅੰਗਰੇਜ ਕੌਰ ਹੈਮੇਰੇ ਮਾਪਿਆਂ ਨੇ ਬੜੇ ਚਾਅ ਨਾਲ ਮੇਰਾ ਨਾ ਰੱਖਿਆ ਸੀਮੇਰੇ ਪਿਓ ਨੂੰ ਲੱਗਦਾ ਸੀ ਕਿ ਅੰਗਰੇਜ ਬਹੁਤ ਅਗਾਂਹਵਧੂ ਹੁੰਦੇ ਨੇ ਤੇ ਗੋਰੇ ਚਿੱਟੇ ਵੀਮੈਂਨੂੰ ਉਹ ਅਸਮਾਨ ਦੀਆਂ ਉਚਾਈਆਂ ਛੂਹੰਦੀ ਨੂੰ ਵੇਖਣਾ ਚਾਹੁੰਦਾ ਸੀ ਮੈਂ ਨਿਰੀ ਦੁੱਧ ਦੀ ਧੋਤੀ, ਗੋਰੀ-ਚਿੱਟੀ, ਹੱਥ ਲਾਇਆ ਵੀ ਮੈਲੀ ਹੁੰਦੀ ਸੀਇਸੇ ਲਈ ਮੇਰੇ ਪਿਓ ਨੇ ਬੱਸ ਇੱਕੋ ਨਾਂ - ਅੰਗਰੇਜ ਕੌਰ ’ਤੇ ਹੀ ਹਾਮੀ ਭਰੀ

“ਸਾਰਾ ਦਿਨ-ਮੇਰੀ ਧੀ ਅੰਗਰੇਜੋ ਮੇਰਾ ਨਾ ਚਮਕਾਏਗੀ, ਮੇਰਾ ਨਾ ਚਮਕਾਏਗੀ ਕਰਦਾ ਮੇਰਾ ਪਿਓ ਮੈਂਨੂੰ ਮੋਢੇ ਉੱਤੇ ਚੁੱਕ ਕੇ ਘੁਮਾਉਂਦਾ ਹੁੰਦਾ ਸੀਕੀ ਮਜਾਲ ਸੀ ਕੋਈ ਐਰਾ ਗ਼ੈਰਾ ਮੈਂਨੂੰ ਹੱਥ ਵੀ ਲਾ ਜਾਂਦਾਮੇਰਾ ਪਿਓ ਤਾਂ ਮਾਂ ਨੂੰ ਮੇਰੇ ਵਾਸਤੇ ਦੋ-ਦੋ ਵਾਰ ਨੁਹਾਉਣ ਨੂੰ ਕਹਿ ਕੇ ਘਰੋਂ ਨਿਕਲਦਾ ਕਿ ਕਿਤੇ ਅੰਗਰੇਜੋ ਮੈਲੀ ਨਾ ਹੋ ਜਾਏ

“ਕਿੰਨਾ ਚਾਅ ਸੀ ਮੇਰੇ ਪਿਓ ਨੂੰ ਮੇਰੇ ਗੋਰੇ ਰੰਗ ’ਤੇ! ਮੈਂ ਵੀ ਫੁੱਲੀ ਨਾ ਸਮਾਉਂਦੀਸਾਰਾ ਦਿਨ ਪਿਓ ਦੇ ਮੋਢੇ ਚੜ੍ਹ ਆਪਣੀਆਂ ਮੰਗਾਂ ਮਨਵਾਉਂਦੀਮੇਰਾ ਪਿਓ ਤਾਂ ਨਿਰਾ ਦੇਵਤਾ ਸੀ, ਹਰ ਕਿਸੇ ਨੂੰ ਕਹਿੰਦਾ ਰਹਿੰਦਾ - ਮੇਰੇ ਘਰ ਤਾਂ ਦੇਵੀ ਪੈਦਾ ਹੋਈ ਐਸਾਕਸ਼ਾਤ ਦੇਵੀਗੋਰੀ ਚਿੱਟੀ, ਦੁੱਧ ਧੋਤੀ!

“ਮੇਰੇ ਵਿਆਹ ਦੇ ਚਾਅ ਤਾਂ ਉਸ ਨੇ ਇੰਨੇ ਪੂਰੇ ਕੀਤੇ ਕਿ ਕੀ ਦੱਸਾਂਵਿੱਤੋਂ ਬਾਹਰ ਹੋ ਉਸਨੇ ਮੇਰੇ ਸਹੁਰਿਆਂ ਨੂੰ ਰਜਾ ਦਿੱਤਾਉਸਦਾ ਇਹੋ ਸੁਫ਼ਨਾ ਸੀ ਕਿ ਉਸਦੀ ਧੀ ਅੰਗਰੇਜ ਕੌਰ ਨੂੰ ਦੁਨੀਆ ਦੀ ਹਰ ਖ਼ੁਸ਼ੀ ਮਿਲੇ

“ਨਿਆਲ ਪਿੰਡ ਵਿੱਚ ਮੈਂ ਵਿਆਹ ਕੇ ਗਈਮੇਰੇ ਦੋ ਪੁੱਤਰ ਹੋਏਮੇਰੇ ਮਾਪੇ ਫੁੱਲੇ ਨਾ ਸਮਾਏਸਾਰੇ ਪਿੰਡ ਵਿੱਚ ਮੇਰੀ ਟੌਹਰ ਸੀਸਾਰੇ ਹੈਰਾਨ ਸਨ ਕਿ ਰਬ ਨੇ ਇੰਨੀ ਮਿਹਰ ਕਿਵੇਂ ਕੀਤੀ ਐਇੱਕ ਤਾਂ ਮੈਂ ਰੱਜ ਕੇ ਸੁਹਣੀ, ਉੱਤੋਂ ਜੋੜੀ ਪੁੱਤਰਾਂ ਦੀਬੱਸ ਪੁੱਛੋ ਨਾ ਕੀ ਚਾਅ ਲਾਹੇ ਮੈਂ ਤੇ ਮੇਰੇ ਸਹੁਰਿਆਂ ਨੇ

“ਮੇਰੇ ਪਿਓ ਦਾ ਤਾਂ ਅੰਗਰੇਜੋ ਅੰਗਰੇਜੋ ਕਰਦੇ ਦਾ ਗਲਾ ਸੁੱਕਦਾ ਸੀਮੈਂਨੂੰ ਡਾਕਟਰ ਨੇ ਕਿਹਾ ਸੀ - ਪੂਰੇ ਡੇਢ ਸਾਲ ਤਾਈਂ ਬੱਚਿਆਂ ਨੂੰ ਛਾਤੀ ਦਾ ਦੁੱਧ ਪਿਆਈਮੈਂ ਤਾਂ ਪੂਰੇ ਦੋ ਸਾਲ ਪਿਆਇਆ ਤਾਂ ਜੋ ਮੇਰੇ ਬੱਚੇ ਪੂਰੇ ਪਿੰਡ ਵਿੱਚੋਂ ਤਗੜੇ ਹੋਣਨਾਲੇ ਦੁੱਧ ਦਾ ਕਰਜ਼ਾ ਵੀ ਦੂਣਾ ਚੜ੍ਹਦਾਆਖ਼ਰ ਮੇਰੇ ਪੁੱਤਰ ਮੇਰੇ ਬੁਢੇਪੇ ਦੀ ਡੰਗੋਰੀ ਸਨਮੇਰੇ ਪਿਓ ਤੇ ਭਰਾ ਗੁਜ਼ਰੇ ਤਾਂ ਮੈਂਨੂੰ ਸਿਰਫ਼ ਆਪਣੇ ਪੁੱਤਰਾਂ ਉੱਤੇ ਆਸ ਰਹਿ ਗਈਅਖ਼ੀਰ ਮੇਰਾ ਪਤੀ ਵੀ ਤੁਰ ਗਿਆਫਿਰ ਤਾਂ ਮੈਂ ਦਿਨ-ਰਾਤ ਆਪਣੇ ਬੱਚਿਆਂ ਦੀ ਸੇਵਾ ਵਿੱਚ ਜੁਟ ਗਈਮੇਰੇ ਸਾਈਂ ਦੀ ਆਖ਼ਰੀ ਨਿਸ਼ਾਨੀ

“ਮੇਰੇ ਵੱਡੇ ਪੁੱਤਰ ਕੁਲਦੀਪ ਸਿੰਘ ਉਰਫ਼ ਕਾਲਾ ਨੇ ਸੰਨ 2007 ਵਿੱਚ ਸ਼ਹਿਰ ਦੀ ਇੱਕ ਟਰਾਂਸਪੋਰਟ ਕੰਪਨੀ, ਗਰਗ ਬੱਸ ਸਰਵਿਸ ਵਾਲਿਆਂ ਦੀ ਬੱਚੀ ਨੂੰ ਅਗਵਾ ਕਰਕੇ ਫਿਰੌਤੀ ਮੰਗ ਲਈਉਦੋਂ ਹੀ ਮੈਂਨੂੰ ਪਤਾ ਲੱਗਿਆ ਕਿ ਉਹ ਨਸ਼ੇ ਦੀ ਲਤ ਪਾਲ ਚੁੱਕਿਆ ਸੀ ਤੇ ਪੈਸੇ ਇਕੱਠੇ ਕਰਨ ਲਈ ਉਸਨੇ ਇਹ ਸਭ ਕੀਤਾ ਸੀਮੇਰੇ ਲਈ ਇਹ ਧੱਕਾ ਕਿੰਨਾ ਅਸਿਹ ਹੋਵੇਗਾ, ਇਸਦਾ ਅੰਦਾਜ਼ਾ ਸੌਖਿਆਂ ਲਾਇਆ ਜਾ ਸਕਦਾ ਹੈਪਰ ਮੈਂ ਠਾਣ ਲਿਆ ਕਿ ਮੈਂ ਆਪਣਾ ਪੁੱਤਰ ਹਰ ਹਾਲ ਵਿੱਚ ਠੀਕ ਰਸਤੇ ਉੱਤੇ ਲਿਆਉਣਾ ਹੈਇਸੇ ਲਈ ਮੈਂ ਪੁਲਿਸ ਵਾਲਿਆਂ ਨੂੰ ਉੱਕਾ ਹੀ ਨਹੀਂ ਰੋਕਿਆ ਜਦੋਂ ਉਹ ਮੇਰੇ ਮੁੰਡੇ ਨੂੰ ਫੜਨ ਲਈ ਆਏਫਿਰ ਕੇਸ ਚੱਲਿਆ ਤੇ ਉਹ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਉਮਰ ਕੈਦ ਲਈ ਅੰਦਰ ਭੇਜ ਦਿੱਤਾ ਗਿਆ

14 ਜੁਲਾਈ 2016 ਨੂੰ ਡੇਢ ਮਹੀਨੇ ਦੀ ਛੁੱਟੀ ਲੈ ਕੇ ਮੇਰਾ ਪੁੱਤਰ ਮੈਂਨੂੰ ਮਿਲਣ ਲਈ ਘਰ ਆਇਆਮੈਂਨੂੰ ਪੂਰੀ ਉਮੀਦ ਸੀ ਕਿ ਪਛਤਾਵੇ ਦੇ ਹੰਝੂ ਉਸਨੂੰ ਬਦਲ ਚੁੱਕੇ ਹੋਣਗੇਪਰ, ਇਹ ਕੀ ਹੋਇਆ? ਘਰ ਪਹੁੰਚਦੇ ਸਾਰ ਕੁਲਦੀਪ ਨੇ ਆਪਣੇ ਛੋਟੇ ਵੀਰ ਹਰਦੀਪ ਸਿੰਘ ਨੂੰ ਕੁੱਟਮਾਰ ਕਰਕੇ ਘਰੋਂ ਕੱਢ ਦਿੱਤਾ ਮੈਂ ਤਰਲੇ ਕਰਦੀ ਰਹਿ ਗਈ ਪਰ ਉਸ ਕੁਝ ਨਾ ਸੁਣਿਆਪੂਰਾ ਦਿਨ ਤੇ ਰਾਤ ਉਹ ਸ਼ਰਾਬ ਪੀਂਦਾ ਰਿਹਾ...

“ਮੈਂ ਬੜੇ ਚਾਅ ਨਾਲ ਉਸ ਲਈ ਖੀਰ ਬਣਾਈ ਸੀਉਹ ਚਾਅ ਵੀ ਅੱਧਾ ਰਹਿ ਗਿਆਦੂਜੇ ਦਿਨ ਦੀ ਸ਼ਾਮ ਹੋ ਚੱਲੀ ਪਰ ਉਸਦੀਆਂ ਸ਼ਰਾਬਾਂ ਦੀਆਂ ਬੋਤਲਾਂ ਨਹੀਂ ਮੁੱਕੀਆਂਮੈਂ ਤਾਂ ਬੂਹਾ ਢੋਅ ਕੇ ਬਿਨਾਂ ਕੁਝ ਖਾਧੇ ਪੀਤੇ ਸੌਣ ਚਲੀ ਗਈਮੈਂ ਹਾਲੇ ਲੇਟੀ ਹੀ ਸੀ ਕਿ ਮੇਰਾ ਪੁੱਤਰ ਮੇਰੇ ਕਮਰੇ ਅੰਦਰ ਆ ਗਿਆ ਤੇ ਉਸ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ ਮੈਂ ਬਹੁਤ ਖ਼ੁਸ਼ ਹੋਈ ਕਿ ਚਲੋ ਅਖੀਰ ਪੁੱਤਰ ਨੂੰ ਮਾਂ ਦੀ ਯਾਦ ਤਾਂ ਆ ਗਈਉਹ ਮੇਰੇ ਨੇੜੇ ਆ ਕੇ ਮੈਂਨੂੰ ਚਿੰਬੜ ਗਿਆ ... ਮੇਰੇ ਜਿਗਰ ਦਾ ਟੁਕੜਾ! ਮੈਂਨੂੰ ਤਾਂ ਮੇਰਾ ਉਹੀ ਨਿੱਕਾ ਕੁਲਦੀਪ ਮੇਰੀ ਗੋਦੀ ਵਿੱਚ ਆਉਂਦਾ ਲੱਗਿਆਮੈਂ ਘੁੱਟ ਕੇ ਹਿੱਕ ਨਾਲ ਲਾ ਲਿਆ

“ਆਹ ਕੀ ਹੋ ਰਿਹੈ ... ਮੇਰੇ ਪੁੱਤਰ ਨੇ ਮੇਰੀ ਕਮੀਜ਼ ਪਾੜ ਦਿੱਤੀਓਹੋ! ਆਹ ਕੀ ਕਰਨ ਡਿਹੈਂ? ਓਏ ਪੁੱਤਰਾ ਸ਼ਰਮ ਕਰ! ਓਏ ਇੱਥੋਂ ਹੀ ਜੰਮਿਐਂ ਤੂੰਓਏ ਕੰਜਰਾ, ਇਸ ਕੁੱਖ ਨੂੰ ਕਲੰਕਤ ਨਾ ਕਰਬੱਸ ਕਰ ਓਏਇਹ ਕੁਕਰਮ ਕਿਵੇਂ ਬਖਸ਼ਵਾਏਂਗਾ? ਹਾਏ ਓ ਮੇਰਿਆ ਰੱਬਾ! ਇਹ ਦਿਨ ਵੀ ਵਿਖਾਉਣਾ ਸੀਹੁਣ ਪੁੱਤਰ ਹੱਥੋਂ ਵੀ ਪੱਤ ਲੁਟਾਉਣੀ ਸੀਇਹ ਲਾਸ਼ ਹੁਣ ਕਿਵੇਂ ਢੋਹਾਂਗੀ? ਓ ਮੇਰੇ ਬਾਪੂ, ਵੇਖ ਤਾਂ ਸਹੀ, ਬਹੁੜ ਤਾਂ ਸਹੀ, ਤੇਰੇ ਅੰਗਰੇਜੋ ਮੈਲੀ ਹੋ ਚੱਲੀਹੁਣ ਨ੍ਹਾਤਿਆਂ-ਧੋਤਿਆਂ ਵੀ ਇਹ ਮੈਲ ਨਹੀਂ ਸਾਫ ਹੋਣੀਮੇਰੇ ਸਿਰ ਦੇ ਸਾਈਆਂ, ਤੇਰੀ ਅੰਗਰੇਜੋ ਦੀ ਹਰ ਖ਼ੁਸ਼ੀ ਖੋਹ ਲਈ ਗਈ ਐਕੀ ਮੈਂ ਅਸਮਾਨ ਦੀਆਂ ਇਹੋ ਜਿਹੀਆਂ ਊਚਾਈਆਂ ਛੂਹਣੀਆਂ ਸਨ?

“ਮੈਂ ਆਪਣੀ ਜ਼ਿੰਦਗੀ ਦੀ ਸਭ ਤੋਂ ਨਹਿਸ਼ ਰਾਤ ਉਸ ਦਿਨ ਕੱਢੀਮੈਂ ਸਵਖ਼ਤੇ ਇੱਕ ਪੱਕਾ ਫ਼ੈਸਲਾ ਲਿਆ ਤੇ ਕਮਰੇ ਨੂੰ ਜੰਦਰਾ ਲਾ ਸਿੱਧਾ ਥਾਣੇ ਗਈਪਾਤੜਾਂ ਦੇ ਥਾਣੇ ਮੁਖੀ ਨਰਾਇਣ ਸਿੰਘ ਨੂੰ ਸ਼ਿਕਾਇਤ ਦਰਜ ਕਰਵਾਈਪੁਲਿਸ ਨੋਡਲ ਅਫਸਰ ਰਾਜਵਿੰਦਰ ਕੌਰ ਨੇ ਮਾਮਲਾ ਦਰਜ ਕਰ ਕੇ ਮੇਰਾ ਮੈਡੀਕਲ ਕਰਵਾਇਆ ਤੇ ਪਿੰਡ ਵਾਲਿਆਂ ਨੂੰ ਵੀ ਸਭ ਦੱਸਿਆ

“ਫਿੱਟ ਲਾਅਨਤ ਇਹੋ ਜਿਹੇ ਪੁੱਤਰਾਂ ’ਤੇਮੇਰਾ ਕੀ ਕਸੂਰ ਸੀ? ਪੂਰੀ ਉਮਰ ਇਨ੍ਹਾਂ ਦੀ ਪਰਵਰਿਸ਼ ਉੱਤੇ ਲਾ ਦਿੱਤੀਇਹ ਬੁਢੇਪੇ ਦੀ ਡੰਗੋਰੀ ਹੈ ਕਿ ਸਪੋਲੀਆ? ਕਿੱਥੇ ਮਰ ਗਏ ਕਹਿਣ ਵਾਲੇ ਕਿ ਔਰਤ ਹੀ ਔਰਤ ਦੀ ਦੁਸ਼ਮਨ ਹੈ? ਕਿਉਂ ਪੁੱਤਰਾਂ ਨੂੰ ਜੰਮੀਏ? ਜਿਸ ਕੁੱਖੋਂ ਜੰਮੀਏ, ਉਸੇ ਨੂੰ ਪੜਵਾਉਣ ਲਈ? ਕੀ ਚੰਨ ਚਾੜ੍ਹਿਐ, ਇਸ ਬੇਗ਼ੈਰਤ ਨੇ?

“ਵੇ ਡੁੱਬ ਜਾਣਿਓਂ, ਕੋਈ ਕੁਸਕਦਾ ਕਿਉਂ ਨਹੀਂ? ਪੁੱਤਰਾਂ ਦੇ ਜੰਮਣ ’ਤੇ ਲੱਡੂ ਵੰਡਣ ਵਾਲਿਓ, ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਮਾਂ ਬਣਨ ਦੇ ਜੁਰਮ ਦੀ ਮਿਲੀ ਸਜ਼ਾ ਬਾਰੇ ਕੁਝ ਤਾਂ ਬੋਲੋ! ਜੇ ਮੇਰੇ ਸਵਾਲਾਂ ਦਾ ਜਵਾਬ ਨਾ ਮਿਲਿਆ ਤਾਂ ਮੈਂ ਹਰ ਮਾਂ ਨੂੰ ਇਹੀ ਸਲਾਹ ਦੇਵਾਂਗੀ ਕਿ ਜੰਮਦੇ ਸਪੋਲੀਏ ਦੀ ਹੀ ਸੰਘੀ ਨੱਪ ਦੇਣ ਤਾਂ ਜੋ ਅੱਗੇ ਤੋਂ ਕਿਸੇ ਮਾਂ ਨੂੰ ਅਜਿਹੀ ਸ਼ਰਮਨਾਕ ਘਟਨਾ ਵਿੱਚੋਂ ਨਾ ਲੰਘਣਾ ਪਵੇ...

“ਲੱਖ ਲਾਅਨਤ ਹੈ ਇਸ ਮੁਲਕ ਨੂੰ ਮਾਂ ਦਾ ਨਾਂ ਦੇਣ ਵਾਲਿਆਂ ਨੂੰ! ਹੱਥ ਲਾਇਆਂ ਵੀ ਮੈਲੀ ਹੁੰਦੀ ਅੰਗਰੇਜ ਕੌਰ ਦੀ ਇਹ ਮੈਲ ਹੋਰ ਸੈਂਕੜੇ ਵਰ੍ਹੇ ਨਹਾਉਣ ਧੋਣ ਨਾਲ ਵੀ ਨਹੀਂ ਲੱਥਣ ਲੱਗੀਔਂਤਰਿਓ, ਕੋਈ ਤਾਂ ਬੋਲੋ ਹੁਣ!

“ਧੀ ਜੰਮਣਾ ਤਾਂ ਅਪਸ਼ਗਨ ਹਮੇਸ਼ਾ ਤੋਂ ਸੀ, ਕੀ ਹੁਣ ਪੁੱਤਰ ਜੰਮਣਾ ਵੀ ਗੁਨਾਹ ਹੋ ਗਿਆ ਹੈ?”

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਆਪਣੀ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1528)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਡਾ. ਹਰਸ਼ਿੰਦਰ ਕੌਰ

ਡਾ. ਹਰਸ਼ਿੰਦਰ ਕੌਰ

Dr. Harshinder Kaur MD (Paediatrician)
Patiala, Punjab, India.
Phone: (91 - 175 - 2216783)

Email: (drharshpatiala@yahoo.com)

More articles from this author