HarshinderKaur7ਕਿਸੇ ਟਰੱਕ ਥੱਲੇ ਆ ਕੇ ਮਰ ਜਾਏਗਾ। ਰੋਜ਼ ਤਿਲ ਤਿਲ ਮਰਦਾ ਮੇਰੇ ਤੋਂ ਵੇਖਿਆ ਨਹੀਂ ਜਾਂਦਾ ...।
(9 ਮਾਰਚ 2019)

 

ਗੱਲ ਕਈ ਸਾਲ ਪੁਰਾਣੀ ਹੈਇੱਕ ਚਾਰ ਕੁ ਸਾਲ ਦੇ ਬੱਚੇ ਨੂੰ ਲੈ ਕੇ ਉਸਦੀ ਮਾਂ ਰਾਜਿੰਦਰਾ ਹਸਪਤਾਲ ਤੇ ਬੱਚਾ ਆਊਟਡੋਰ ਵਿੱਚ ਚੈੱਕਅੱਪ ਕਰਵਾਉਣ ਆਈਉਹ ਕਈ ਡਾਕਟਰਾਂ ਕੋਲੋਂ ਢੇਰਾਂ ਦੇ ਢੇਰ ਦਵਾਈਆਂ ਲੈ ਕੇ ਆਪਣੇ ਬੱਚੇ ਨੂੰ ਖੁਆ ਚੁੱਕੀ ਸੀਮੈਂਨੂੰ ਬੱਚੇ ਦੀ ਬੀਮਾਰੀ ਕੋਈ ਖ਼ਾਸ ਨਹੀਂ ਲੱਗੀਖ਼ੁਰਾਕ ਸਹੀ ਨਾ ਹੋਣ ਸਦਕਾ ਹੀ ਸਭ ਜਾਪਿਆਇਸ ਲਈ ਮੈਂ ਉਸ ਔਰਤ ਨੂੰ ਬੱਚੇ ਦੀਆਂ ਸਾਰੀਆਂ ਦਵਾਈਆਂ ਬੰਦ ਕਰ ਕੇ ਫਲ ਸਬਜ਼ੀਆਂ ਖੁਆਉਣ ਬਾਰੇ ਸਮਝਾਇਆਜਾਣ ਲੱਗਿਆਂ ਬੱਚੇ ਨੂੰ ਇੱਕ ਟਾਫ਼ੀ ਦੇ ਦਿੱਤੀ

ਉਹ ਬੱਚਾ ਬਹੁਤ ਖ਼ੁਸ਼ ਹੋਇਆ ਤੇ ਅਗਲੀ ਵਾਰ ਜਦੋਂ ਮਾਂ ਫਿਰ ਉਸ ਨੂੰ ਵਿਖਾਉਣ ਆਈ ਤਾਂ ਉਸਦੀ ਮਾਂ ਨੇ ਦੱਸਿਆ ਕਿ ਘਰੋਂ ਪੂਰੀ ਜ਼ਿੱਦ ਕਰ ਕੇ ਆਇਆ ਹੈ ਕਿ ਉਸੇ ਡਾਕਟਰ ਆਂਟੀ ਕੋਲ ਜਾਣਾ ਹੈ, ਜਿਸ ਨੇ ਦਵਾਈਆਂ ਬੰਦ ਕਰਵਾ ਕੇ ਟਾਫ਼ੀ ਦਿੱਤੀ ਸੀ

ਇਸ ਵਾਰ ਫਿਰ ਉਸ ਨੇ ਜਾਣ ਲੱਗਿਆਂ ਟਾਫ਼ੀ ਮੰਗੀ ਤਾਂ ਮੈਂ ਦੇ ਦਿੱਤੀਤਿੰਨ ਚਾਰ ਵਾਰ ਆਉਣ ਬਾਅਦ ਉਹ ਬੱਚਾ ਮੇਰੇ ਨਾਲ ਕਾਫੀ ਘੁਲ ਮਿਲ ਗਿਆ ਤੇ ਆਪਣੇ ਦੋਸਤਾਂ ਦੀਆਂ ਗੱਲਾਂ ਅਤੇ ਮੰਮੀ ਵੱਲੋਂ ਮਿਲੀਆਂ ਝਿੜਕਾਂ ਦੀਆਂ ਸ਼ਿਕਾਇਤਾਂ ਵੀ ਮੇਰੇ ਨਾਲ ਕਰਨ ਲੱਗ ਪਿਆ

ਸਾਲ ਕੁ ਬਾਅਦ ਆਪਣੀ ਮਾਂ ਨਾਲ ਆਏ ਬੱਚੇ ਨੇ ਹੌਲੀ ਜਿਹੀ ਮੇਰੇ ਕੰਨ ਕੋਲ ਮੂੰਹ ਕਰ ਕੇ ਕਿਹਾ, “ਡਾਕਟਰ ਆਂਟੀ, ਮੈਂ ਮੋਟਰਸਾਈਕਲ ਲੈਣੈ

ਮੈਂ ਖਿੜਖਿੜਾ ਕੇ ਹੱਸ ਪਈ ਤੇ ਕਿਹਾ, “ਤੂੰ ਇੰਨਾ ਪਿੱਦਾ ਜਿਹਾ ਹੈਗੈਂ! ਮੋਟਰਸਾਈਕਲ ਕੋਈ ਟਾਫ਼ੀ ਨਈਂ ਐ, ਕਿਵੇਂ ਚਲਾਏਂਗਾ? ਤੂੰ ਤਾਂ ਉਸਦੀ ਗੱਦੀ ਤੱਕ ਮਸਾਂ ਪਹੁੰਚਦੈਂਵੱਡਾ ਹੋ, ਪੜ੍ਹ ਲਿਖ, ਫਿਰ ਮੋਟਰਸਾਈਕਲ ਲਵੀਂ

ਉਸਦੀ ਮਾਂ ਕਹਿਣ ਲੱਗੀ, “ਡਾਕਟਰ ਜੀ, ਇਹ ਤਾਂ ਬਹੁਤ ਜ਼ਿੱਦੀ ਬਣ ਗਿਐਰਤਾ ਕੁ ਝਿੜਕੋ ਤਾਂ ਝਟਪਟ ਕਹਿ ਦਿੰਦੈ ਕਿ ਮੈਂ ਤੁਹਾਡੀ ਸ਼ਿਕਾਇਤ ਡਾਕਟਰ ਮਾਸੀ ਨੂੰ ਲਾ ਦਿਆਂਗਾਹੁਣ ਖਹਿੜੇ ਪਿਐ ਹੋਇਐ ਕਿ ਮੋਟਰਸਾਈਕਲ ਲੈਣੈਭਲਾ ਦੱਸੋ ਇਹ ਕੋਈ ਉਮਰ ਐ ਮੋਟਰਸਾਈਕਲ ਖਰੀਦਣ ਦੀ!”

ਮੈਂ ਬੱਚੇ ਨੂੰ ਪਿਆਰ ਨਾਲ ਸਮਝਾਇਆ ਕਿ ਮਿਹਨਤ ਕਰ ਕੇ ਪੜ੍ਹੇਜਦੋਂ ਉਸਦੀ ਲਾਈਸੈਂਸ ਬਣਨ ਦੀ ਉਮਰ ਹੋਵੇਗੀ, ਉਦੋਂ ਮੋਟਰਸਾਈਕਲ ਮਿਲ ਜਾਏਗਾ

ਇੰਜ ਤਸੱਲੀ ਦਿੰਦਿਆਂ ਕੁਝ ਸਾਲ ਲੰਘ ਗਏਫਿਰ ਉਹ ਲਗਭਗ ਦੋ ਕੁ ਸਾਲ ਮੇਰੇ ਕੋਲ ਆਈ ਨਹੀਂਮੈਂ ਵੀ ਹੋਰ ਮਰੀਜ਼ਾਂ ਦੀ ਭੀੜ ਵਿੱਚ ਉਸ ਬਾਰੇ ਭੁੱਲ ਗਈ

ਇਕ ਦਿਨ ਅਚਾਨਕ ਉਹ ਆਈ ਤਾਂ ਉਸਦਾ ਚਿਹਰਾ ਬੁਝਿਆ ਪਿਆ ਸੀਬਿਨਾਂ ਕੁਝ ਵੀ ਬੋਲੇ ਚੁੱਪ ਚਾਪ ਬੱਚਾ ਚੈਕਅੱਪ ਕਰਵਾ ਕੇ ਵਾਪਸ ਮੁੜਨ ਲੱਗੀ ਤਾਂ ਉਹ ਬੱਚਾ ਫਿਰ ਮੇਰੇ ਕੰਨ ਕੋਲ ਆ ਕੇ ਬੋਲਿਆ, “ਪਲੀਜ਼ ਮੇਰੇ ਮੋਟਰਸਾਈਕਲ ਦੀ ਗੱਲ ਕਰ ਦਿਓ

ਮੈਂ ਉਸਦੀ ਮਾਂ ਨੂੰ ਪੁੱਛਿਆ ਕਿ ਉਹ ਇੰਨੀ ਉਦਾਸ ਕਿਉਂ ਹੈ? ਉਹ ਕਹਿਣ ਲੱਗੀ, “ਖ਼ੌਰੇ ਕਿਸ ਦੀ ਨਜ਼ਰ ਲੱਗ ਗਈ ਹੈ! ਇਹ ਦਾ ਪਿਓ ਨਸ਼ਾ ਕਰਨ ਲੱਗ ਪਿਐਅੱਧੀ ਜ਼ਮੀਨ ਗਿਰਵੀ ਰੱਖ ’ਤੀਕੌਣ ਲਾਹੂਗਾ ਇਹ ਕਰਜ਼ਾ? ਇਹ ਬੱਚਾ ਪਾਲਾਂ ਕਿ ਇਹਦੇ ਪਿਓ ਨੂੰ ਸਾਂਭਾਂ? ਇਹ ਹਮੇਸ਼ਾ ਮੋਟਰਸਾਈਕਲ ਦੀ ਰਟ ਲਾਈ ਰੱਖਦੈਦੱਸੋ ਮੈਂ ਕਿੱਧਰ ਜਾਵਾਂ?”

ਮੈਂ ਉਸ ਔਰਤ ਨੂੰ ਹਿੰਮਤ ਦਿੱਤੀ ਤੇ ਸਮਝਾਇਆ ਕਿ ਹੌਸਲਾ ਰੱਖੇਸਭ ਠੀਕ ਹੋ ਜਾਏਗਾਘਰ ਵਾਲੇ ਨੂੰ ਨਸ਼ਾ ਛਡਾਊ ਕੇਂਦਰ ਵਿੱਚ ਦਾਖਲ ਕਰਵਾ ਦੇਵੇ ਤੇ ਆਪਣਾ ਪੂਰਾ ਧਿਆਨ ਬੱਚੇ ਉੱਤੇ ਲਾਵੇ ਤਾਂ ਜੋ ਉਹ ਪੜ੍ਹ ਲਿਖ ਕੇ ਅੱਗੋਂ ਪੂਰੀ ਜ਼ਿੰਮੇਵਾਰੀ ਸਾਂਭੇ

ਉਸ ਦਿਨ ਉਹ ਉਚਾਟ ਹੀ ਵਾਪਸ ਮੁੜੀਮੈਂਨੂੰ ਵੀ ਬਹੁਤ ਮਾੜਾ ਲੱਗਿਆਇੱਕ ਵਾਰ ਉਹ ਫਿਰ ਆਈ ਤਾਂ ਵੀ ਉਦਾਸ ਹੀ ਸੀਇਸ ਵਾਰ ਉਹ ਬੱਚੇ ਨੂੰ ਝਿੜਕਣ ਵੀ ਲੱਗ ਪਈ ਸੀਮੈਂ ਬੱਚੇ ਨੂੰ ਪਿਆਰ ਨਾਲ ਸਮਝਾਇਆ ਕਿ ਤੈਨੂੰ 18 ਸਾਲਾਂ ਦੀ ਉਮਰ ’ਤੇ ਜ਼ਰੂਰ ਮੋਟਰਸਾਈਕਲ ਮਿਲੇਗਾਜੇ ਪੈਸੇ ਘਟ ਗਏ ਤਾਂ ਮੈਂ ਪਾ ਦਿਆਂਗੀ, ਪਰ ਆਪਣੀ ਮਾਂ ਦਾ ਖ਼ਿਆਲ ਰੱਖੇ

ਇਸ ਤੋਂ ਬਾਅਦ ਉਹ ਫਿਰ ਕਈ ਸਾਲ ਨਹੀਂ ਆਈਕਦੇ ਕਦਾਈਂ ਜਦੋਂ ਮੋਟਰਸਾਈਕਲ ਦਾ ਜ਼ਿਕਰ ਆਉਂਦਾ ਤਾਂ ਮੈਂਨੂੰ ਉਹ ਬੱਚਾ ਯਾਦ ਆ ਜਾਂਦਾ ਪਰ ਦਿਸਿਆ ਨਹੀਂਮੈਂ ਸੋਚਿਆ ਸਭ ਠੀਕ ਠਾਕ ਹੋ ਗਿਆ ਹੋਣਾ ਹੈ ਜਾਂ ਫਿਰ ਬੱਚਾ 18 ਸਾਲਾਂ ਦਾ ਹੋ ਗਿਆ ਹੋਣਾ ਹੈ ਤੇ ਉਹ ਮੈਡੀਸਨ ਦੇ ਕਿਸੇ ਡਾਕਟਰ ਕੋਲ ਵਿਖਾਉਣ ਚਲੇ ਗਏ ਹੋਣੇ ਹਨ

ਇਕ ਦਿਨ ਆਊਟਡੋਰ ਵਿੱਚ ਬੜੀ ਭੀੜ ਸੀ ਤੇ ਗਰਮੀ ਵੀ ਬਹੁਤ ਸੀਵਾਰ-ਵਾਰ ਲਾਈਟ ਜਾ ਰਹੀ ਸੀ ਤੇ ਮੈਂ ਅਖ਼ੀਰ ਸਾਰੇ ਮਾਪਿਆਂ ਨੂੰ ਕਮਰੇ ਵਿੱਚੋਂ ਬਾਹਰ ਖੜ੍ਹੇ ਹੋਣ ਲਈ ਕਿਹਾ ਕਿਉਂਕਿ ਭੀੜ ਤੇ ਗਰਮੀ ਕਾਰਨ ਘਬਰਾਹਟ ਮਹਿਸੂਸ ਹੋਣ ਲੱਗ ਪਈ ਸੀਜਿਉਂ ਹੀ ਸਾਰੇ ਬਾਹਰ ਨਿਕਲੇ ਤਾਂ ਮੈਂ ਪਰ੍ਹਾਂ ਨੁੱਕਰ ਵਿੱਚ ਇੱਕ ਔਰਤ ਨੂੰ ਹੇਠਾਂ ਜ਼ਮੀਨ ਉੱਤੇ ਬੈਠੇ ਵੇਖਿਆਉਸਦੇ ਧੌਲੇ ਖਿੱਲਰੇ ਪਏ ਸਨ ਤੇ ਨਜ਼ਰਾਂ ਜ਼ਮੀਨ ਵਿੱਚ ਗੱਡੀਆਂ ਪਈਆਂ ਸਨਉਹ ਇੰਜ ਚੁਫਾਲ ਬੈਠੀ ਸੀ ਜਿਵੇਂ ਜ਼ਿੰਦਾ ਹੀ ਨਾ ਹੋਵੇ

ਕਈ ਆਵਾਜ਼ਾਂ ਮਾਰਨ ਬਾਅਦ ਵੀ ਜਦ ਉਹ ਨਾ ਹਿੱਲੀ ਤਾਂ ਮੈਂਨੂੰ ਘਬਰਾਹਟ ਹੋਈ ਕਿ ਕਿਤੇ ਕੁਝ ਮਾੜਾ ਤਾਂ ਨਹੀਂ ਵਾਪਰ ਗਿਆਮੈਂ ਜਿਉਂ ਹੀ ਝੁੱਕ ਕੇ ਉਸ ਨੂੰ ਵੇਖਣਾ ਚਾਹਿਆ ਤਾਂ ਉਸ ਨੇ ਹੌਲੀ ਜਿਹੀ ਮੂੰਹ ਉਤਾਂਹ ਕੀਤਾਮੈਂਨੂੰ ਉਸਦਾ ਚਿਹਰਾ ਕੁਝ ਪਛਾਣਿਆ ਜਿਹਾ ਲੱਗਿਆਨੀਝ ਲਾ ਕੇ ਵੇਖਿਆ ਤਾਂ ਇਹ ਉਹੀ ਔਰਤ ਸੀਉਸਦੀ ਹਾਲਤ ਵੇਖ ਕੇ ਮੈਂ ਘਬਰਾ ਗਈਉਸ ਨੂੰ ਬਾਂਹ ਤੋਂ ਫੜ ਕੇ ਉਠਾਇਆ ਤਾਂ ਉਹ ਸਿਰਫ਼ ਚੁੱਪਚਾਪ ਮੈਂਨੂੰ ਘੂਰਨ ਲੱਗ ਪਈਫਿਰ ਹੌਲੀ ਜਿਹੀ ਬੋਲੀ, “ਮੈਂ ਅੱਜ ਮੁੰਡੇ ਨੂੰ ਮੋਟਰਸਾਈਕਲ ਲੈ ਦਿੱਤੈ

ਮੈਂ ਖ਼ੁਸ਼ ਹੋ ਕੇ ਕਿਹਾ, “ਲੈ ਇੰਨੀ ਵਧੀਆ ਖ਼ਬਰ ਤੂੰ ਇੰਨੀ ਉਦਾਸੀ ਨਾਲ ਕਿਉਂ ਦੱਸ ਰਹੀ ਐਂਇਹ ਤਾਂ ਮੁਬਾਰਕਬਾਦ ਵਾਲੀ ਗੱਲ ਹੋਈਤੇਰਾ ਮੁੰਡਾ ਨਾਲ ਕਿਉਂ ਨਹੀਂ ਆਇਆ? ਉਸੇ ਮੋਟਰਸਾਈਕਲ ’ਤੇ ਆਉਣਾ ਸੀਤੇਰੇ ਘਰ ਵਾਲੇ ਦਾ ਹੁਣ ਕੀ ਹਾਲ ਹੈ?”

ਮੈਂ ਉੱਪਰੋਥਲੀ ਕਿੰਨੇ ਹੀ ਸਵਾਲ ਉਸ ਨੂੰ ਪੁੱਛ ਲਏਉਹ ਕੁਝ ਬੋਲ ਹੀ ਨਹੀਂ ਸੀ ਰਹੀਮੈਂ ਫਿਰ ਪੁੱਛਿਆ ਕਿ ਉਹ ਇੰਨੇ ਸਾਲ ਕਿੱਧਰ ਚਲੀ ਗਈ ਸੀ?

ਉਹ ਬਿਲਕੁਲ ਪੱਥਰ ਬਣੀ ਪਈ ਸੀਕੁਝ ਪਲਾਂ ਵਿੱਚ ਉਸਦੇ ਬੁੱਲ੍ਹ ਫਰਕੇ ਤੇ ਉਹ ਹੌਲੀ ਜਿਹੀ ਬੋਲੀ, “ਕਾਕੇ ਦਾ ਪਿਓ ਤਾਂ ਚਾਰ ਸਾਲ ਪਹਿਲਾਂ ਦੁਨੀਆ ਛੱਡ ਗਿਆ ਸੀਉਸ ਨੂੰ ਤਾਂ ਨਸ਼ਿਆਂ ਨੇ ਖਾ ਲਿਆਸਾਰੀ ਜ਼ਮੀਨ ਵੀ ਗਿਰਵੀ ਰੱਖ ਗਿਆਸਿਰਫ਼ ਘਰ ਬਚਿਆ ਸੀਅੱਜ ਮੈਂ ਉਹ ਵੀ ਗਿਰਵੀ ਰੱਖ ਕੇ ਮੁੰਡੇ ਨੂੰ ਮੋਟਰਸਾਈਕਲ ਲੈ ਦਿੱਤੈ ...

“ਇਹ ਕਿਉਂ ਕਰਨਾ ਸੀ,” ਮੈਂ ਉਸ ਨੂੰ ਟੋਕਿਆ, “ਇੰਨੀ ਕਾਹਲ ਕਿਉਂ ਕੀਤੀ? ਹੁਣ ਕਿਵੇਂ ਇੰਨਾ ਕਰਜ਼ਾ ਲਾਹੇਂਗੀ? ਕਿੱਥੇ ਰਹੇਂਗੀ?”

“ਅੱਜ ਕਾਕਾ 18 ਸਾਲਾਂ ਦਾ ਹੋ ਗਿਐਇਸ ਲਈ ਅੱਜ ਜਨਮਦਿਨ ’ਤੇ ਮੋਟਰਸਾਈਕਲ ਲੈ ’ਤਾ।” ਉਹ ਬੋਲੀ

“ਪਰ ਕਾਕਾ ਹੈ ਕਿੱਥੇ?” ਮੈਂ ਫਿਰ ਪੁੱਛਿਆ।

“ਚੌਂਹ ਸਾਲਾਂ ਤੋਂ ਉਹ ਵੀ ਨਸ਼ਾ ਕਰਨ ਲੱਗ ਪਿਆ ਸੀਸਾਰੀਆਂ ਨਸਾਂ ਵਿੰਨ੍ਹ ਛੱਡੀਆਂਘਰ ਦੇ ਭਾਂਡੇ ਟੀਂਡੇ ਵੀ ਚੋਰੀ ਕਰ ਕੇ ਵੇਚ ’ਤੇਬਥੇਰਾ ਇਲਾਜ ਕਰਵਾਇਆ ਪਰ ਕੁਝ ਨਾ ਬਣਿਆਖੇਤ ਪਹਿਲਾਂ ਹੀ ਗਿਰਵੀ ਸਨਹੁਣ ਤਾਂ ਛੇਆਂ ਮਹੀਨਿਆਂ ਤੋਂ ਮੈਂ ਰੋਜ਼ ਉਸ ਨੂੰ ਮਰਦਿਆਂ ਵੇਖਦੀ ਸੀਨਸ਼ੇ ਤੋਂ ਬਗ਼ੈਰ ਤੜਫਦਾ ਵੇਖਿਆ ਨਹੀਂ ਸੀ ਜਾਂਦਾਇਸੇ ਲਈ ਅੱਜ ਘਰ ਗਿਰਵੀ ਰੱਖ ਕੇ ਉਸ ਨੂੰ ਨਸ਼ੇ ਦੀ ਪੁੜੀ ਵੀ ਲਿਆ ਦਿੱਤੀ ਤੇ ਨਵਾਂ ਮੋਟਰਸਾਈਕਲ ਵੀਦਿਲ ’ਤੇ ਪੱਥਰ ਰੱਖ ਕੇ ਉਸ ਨੂੰ ਚਾਬੀ ਫੜਾਈ ਹੈ, ਇਸ ਉਮੀਦ ’ਤੇ ਕਿ ਅੱਜ ਨਸ਼ੇ ਵਿੱਚ ਮੋਟਰਸਾਈਕਲ ਨੂੰ ਹਵਾ ਵਾਂਗ ਉਡਾਉਂਦਾ ਇੱਕੋ ਵਾਰ ਕਿਸੇ ਟਰੱਕ ਥੱਲੇ ਆ ਕੇ ਮਰ ਜਾਏਗਾਰੋਜ਼ ਤਿਲ ਤਿਲ ਮਰਦਾ ਮੇਰੇ ਤੋਂ ਵੇਖਿਆ ਨਹੀਂ ਜਾਂਦਾ ...।” ਇੰਨਾ ਕਹਿੰਦਿਆਂ ਉਹ ਚੁਫਾਲ ਜ਼ਮੀਨ ਉੱਤੇ ਢਹਿ ਪਈ ਤੇ ਹੌਲੀ ਜਿਹੀ ਬੁੜਬੜਾਈ, “ਚਲੋ ਅਖ਼ੀਰ ਉਸਦੀ ਚਿਰਾਂ ਤੋਂ ਲਟਕਦੀ ਸਧਰ ਪੂਰੀ ਹੋ ਗਈਉਸ ਨੂੰ ਆਪਣੇ 18ਵੇਂ ਜਨਮ ਦਿਨ ’ਤੇ ਮੋਟਰਸਾਈਕਲ ਮਿਲ ਤਾਂ ਗਿਆ

*****

(ਨੋਟ: ਹਰ ਲੇਖਕ ਆਪਣੀ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1502)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਡਾ. ਹਰਸ਼ਿੰਦਰ ਕੌਰ

ਡਾ. ਹਰਸ਼ਿੰਦਰ ਕੌਰ

Dr. Harshinder Kaur MD (Paediatrician)
Patiala, Punjab, India.
Phone: (91 - 175 - 2216783)

Email: (drharshpatiala@yahoo.com)

More articles from this author