Sandip Kumar 7ਇੱਕ ਮਜ਼ਬੂਤ ਅਤੇ ਨਿਰਪੱਖ ਵਿਵਸਥਾ ਹੀ ਵਿਦਿਆਰਥੀਆਂ ਅਤੇ ਦੇਸ਼ ਦੇ ਭਵਿੱਖ ਨੂੰ
(19 ਜੂਨ 2026)


ਭਾਰਤ ਵਿੱਚ ਮੈਡੀਕਲ ਸਿੱਖਿਆ ਦਾ ਖੇਤਰ ਇੱਕ ਅਜਿਹਾ ਖੇਤਰ ਹੈ ਜਿਸ ਨਾਲ ਲੱਖਾਂ ਵਿਦਿਆਰਥੀਆਂ ਦੇ ਸੁਪਨੇ ਅਤੇ ਦੇਸ਼ ਦੀ ਭਵਿੱਖੀ ਸਿਹਤ ਸੇਵਾ ਜੁੜੀ ਹੋਈ ਹੈ
ਇਸ ਖੇਤਰ ਵਿੱਚ ਦਾਖਲੇ ਲਈ ਆਯੋਜਿਤ ਕੀਤੀਆਂ ਜਾਣ ਵਾਲੀਆਂ ਪ੍ਰੀਖਿਆਵਾਂ, ਖਾਸ ਤੌਰ ’ਤੇ ਨੀਟ ਯੂਜੀ ਅਤੇ ਨੀਟ ਪੀਜੀ, ਵਿਦਿਆਰਥੀਆਂ ਦੀ ਮਿਹਨਤ ਅਤੇ ਯੋਗਤਾ ਦਾ ਸਭ ਤੋਂ ਵੱਡਾ ਇਮਤਿਹਾਨ ਹੁੰਦੀਆਂ ਹਨਇੱਕ ਪਾਸੇ ਜਿੱਥੇ ਨੀਟ ਯੂਜੀ (NEET UG stands for National Eligibility cum Entrance Test (Undergraduate)) ਬੈਚਲਰ ਆਫ ਮੈਡੀਸਨ ਐਂਡ ਬੈਚਲਰ ਆਫ ਸਰਜਰੀ (ਐੱਮਬੀਬੀਐੱਸ) ਵਰਗੀਆਂ ਡਿਗਰੀਆਂ ਲਈ ਦਾਖਲਾ ਦਿੰਦੀ ਹੈ, ਉੱਥੇ ਨੀਟ ਪੀਜੀ ਡਾਕਟਰੀ ਦੀ ਉੱਚ ਸਿੱਖਿਆ ਯਾਨੀ ਪੋਸਟ ਗ੍ਰੈਜੂਏਟ ਕੋਰਸਾਂ ਲਈ ਰਾਹ ਖੋਲ੍ਹਦੀ ਹੈਦੋਵਾਂ ਵਿਚਾਲੇ ਤੁਲਨਾ ਕਰੀਏ ਤਾਂ ਇੱਕ ਵੱਡਾ ਅੰਤਰ ਇਸ ਵਿਚਾਰਧਾਰਾ ਵਿੱਚ ਸਾਹਮਣੇ ਆਉਂਦਾ ਹੈ ਕਿ ਇੱਕ ਵੱਲ ਛੋਟੀਆਂ ਗਲਤੀਆਂ ਉੱਤੇ ਵੀ ਸਮਾਜ ਵਿੱਚ ਭੁਚਾਲ ਆ ਜਾਂਦਾ ਹੈ ਅਤੇ ਦੂਜੇ ਪਾਸੇ ਵੱਡੀਆਂ ਵਿਵਸਥਾਗਤ ਖਾਮੀਆਂ ਉੱਤੇ ਚੁੱਪ ਧਾਰ ਲਈ ਜਾਂਦੀ ਹੈ

ਪਿਛਲੇ ਸਮੇਂ ਵਿੱਚ ਨੀਟ ਯੂਜੀ ਪ੍ਰੀਖਿਆ ਦਾ ਪੇਪਰ ਲੀਕ ਹੋਣਾ ਇੱਕ ਅਤਿਅੰਤ ਮੰਦਭਾਗੀ ਘਟਨਾ ਸੀਇਸ ਘਟਨਾ ਨੇ ਨਾ ਸਿਰਫ ਲੱਖਾਂ ਲਾਇਕ ਵਿਦਿਆਰਥੀਆਂ ਦੀ ਮਿਹਨਤ ਨੂੰ ਤਹਿਸ ਨਹਿਸ ਕੀਤਾ ਬਲਕਿ ਪੂਰੀ ਪ੍ਰੀਖਿਆ ਵਿਵਸਥਾ ਉੱਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇਪੇਪਰ ਲੀਕ ਵਰਗੀਆਂ ਘਟਨਾਵਾਂ ਸਿਸਟਮ ਦੀ ਨਿਰਪੱਖਤਾ ਅਤੇ ਪਾਰਦਰਸ਼ਤਾ ਉੱਤੇ ਪ੍ਰਸ਼ਨ ਚਿੰਨ੍ਹ ਲਾਉਂਦੀਆਂ ਹਨਇਸ ਤਰ੍ਹਾਂ ਦੀਆਂ ਘਟਨਾਵਾਂ ਵਿਦਿਆਰਥੀਆਂ ਵਿੱਚ ਨਿਰਾਸ਼ਾ ਅਤੇ ਅਨਿਆਂ ਦੀ ਭਾਵਨਾ ਪੈਦਾ ਕਰਦੀਆਂ ਹਨਜਿਹੜੇ ਵਿਦਿਆਰਥੀ ਸਾਲਾਂ ਤਕ ਰਾਤ-ਦਿਨ ਇੱਕ ਕਰਕੇ ਤਿਆਰੀ ਕਰਦੇ ਹਨ, ਉਨ੍ਹਾਂ ਲਈ ਇੱਕ ਰਾਤ ਦੀ ਗਲਤੀ ਜਾਂ ਸਾਜ਼ਿਸ਼ ਉਨ੍ਹਾਂ ਦਾ ਸਾਰਾ ਭਵਿੱਖ ਖਤਮ ਕਰ ਦਿੰਦੀ ਹੈਇਸ ਲਈ ਇਸ ਤਰ੍ਹਾਂ ਦੀਆਂ ਘਟਨਾਵਾਂ ਲਈ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਬਣਦੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈਸਰਕਾਰ ਅਤੇ ਪ੍ਰਸ਼ਾਸਨ ਨੂੰ ਇਸਦੀ ਜਾਂਚ ਤੇਜ਼ੀ ਨਾਲ ਪੂਰੀ ਕਰਕੇ ਦੋਸ਼ੀਆਂ ਨੂੰ ਸਜ਼ਾ ਦੇਣੀ ਚਾਹੀਦੀ ਹੈ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਦੁਹਰਾਈਆਂ ਨਾ ਜਾਣ ਅਤੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਨਾ ਹੋ ਸਕੇ

ਜਦੋਂ ਨੀਟ ਯੂਜੀ ਪੇਪਰ ਲੀਕ ਹੋਣ ਦੀ ਖਬਰ ਸਾਹਮਣੇ ਆਈ ਤਾਂ ਸਮਾਜਿਕ ਤੌਰ ’ਤੇ ਇੱਕ ਵੱਡਾ ਰੋਸ ਉੱਭਰਿਆਹਰ ਤਰ੍ਹਾਂ ਦੇ ਲੋਕ, ਭਾਵੇਂ ਉਹ ਇਸ ਖੇਤਰ ਨਾਲ ਜੁੜੇ ਹੋਣ ਜਾਂ ਨਾ ਹੋਣ, ਇੱਕ ਬੁੱਧੀਜੀਵੀ ਵਜੋਂ ਇਸ ਮੁੱਦੇ ਉੱਤੇ ਆਪਣਾ ਗਿਆਨ ਦੇਣ ਲੱਗ ਪਏਸੋਸ਼ਲ ਮੀਡੀਆ ਤੋਂ ਲੈ ਕੇ ਟੀਵੀ ਚਰਚਾਵਾਂ ਤਕ ਇਸ ਮੁੱਦੇ ਉੱਤੇ ਤਿੱਖੀ ਆਲੋਚਨਾ ਹੋਈਬਹੁਤ ਸਾਰੇ ਲੋਕ, ਜਿਨ੍ਹਾਂ ਨੇ ਕਦੀ ਇਸ ਪ੍ਰੀਖਿਆ ਪ੍ਰਣਾਲੀ ਨਾਲ ਵਾਸਤਾ ਨਹੀਂ ਰੱਖਿਆ, ਉਹ ਵੀ ਸਰਕਾਰ ਅਤੇ ਵਿਵਸਥਾ ਉੱਤੇ ਲਾਹਣਤਾਂ ਪਾਉਣ ਲੱਗ ਪਏਇਹ ਰੋਸ ਬਿਲਕੁਲ ਸੁਭਾਵਿਕ ਸੀ ਕਿਉਂਕਿ ਇਸ ਵਿਚਾਰਧਾਰਾ ਵਿੱਚ ਵਿਦਿਆਰਥੀਆਂ ਦਾ ਭਵਿੱਖ ਖਤਰੇ ਵਿੱਚ ਪਿਆ ਸੀਰਾਤੋ ਰਾਤ ਮਸ਼ਹੂਰ ਹੋਈ ਕਾਕਰੇਚ ਜਨਤਾ ਪਾਰਟੀ ਨੇ ਇਸ ਪ੍ਰੀਖਿਆ ਲੀਕ ਦੇ ਵਿਰੋਧ ਵਿੱਚ ਜੰਤਰ-ਮੰਤਰ ’ਤੇ ਧਰਨਾ ਦਿੰਦੇ ਹੋਏ ਸੰਬੰਧਿਤ ਖੇਤਰ ਦੇ ਮੰਤਰੀ ਸ਼੍ਰੀ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਮੰਗਣਾ ਸ਼ੁਰੂ ਕਰ ਦਿੱਤਾਪਰ ਇਸ ਰੋਸ ਵਿੱਚ ਇੱਕ ਗੱਲ ਉੱਭਰ ਕੇ ਸਾਹਮਣੇ ਆਈ ਕਿ ਇਹ ਅਵਾਜ਼ ਕਿਤੇ ਨਾ ਕਿਤੇ ਚੋਣਵੀ ਸੀ

ਇੱਥੇ ਇੱਕ ਵੱਡਾ ਸਵਾਲ ਉੱਠਦਾ ਹੈ ਕਿ ਜਦੋਂ ਨੀਟ ਪੀਜੀ ਪ੍ਰੀਖਿਆ ਵਿੱਚ ਮਾਈਨਸ ਨੰਬਰ ਵਾਲੇ ਉਮੀਦਵਾਰਾਂ ਨੂੰ ਡਾਕਟਰੀ ਦੇ ਉੱਚ ਸਿੱਖਿਆ ਖੇਤਰ ਵਿੱਚ ਦਾਖਲਾ ਦਿੱਤਾ ਗਿਆ ਤਾਂ ਇਹੀ ਬੁੱਧੀਜੀਵੀ ਵਰਗ ਕਿੱਥੇ ਗਾਇਬ ਸੀ? ਕੀ ਉਨ੍ਹਾਂ ਦੇ ਮੂੰਹ ਵਿੱਚ ਦਹੀਂ ਜੰਮ ਗਿਆ ਸੀ? ਨੀਟ ਪੀਜੀ ਇੱਕ ਅਜਿਹੀ ਪ੍ਰੀਖਿਆ ਹੈ ਜਿਸ ਵਿੱਚ ਬੈਚਲਰ ਡਿਗਰੀ ਪੂਰੀ ਕਰ ਚੁੱਕੇ ਡਾਕਟਰ ਆਪਣੀ ਵਿਸ਼ੇਸ਼ਤਾ ਲਈ ਮੁਕਾਬਲਾ ਕਰਦੇ ਹਨਇਸ ਵਿੱਚ ਇੱਕ ਖਾਸ ਕਟ-ਆਫ ਅਤੇ ਸਕੋਰਿੰਗ ਪੈਟਰਨ ਹੁੰਦਾ ਹੈਜੇਕਰ ਕੋਈ ਉਮੀਦਵਾਰ ਮਾਈਨਸ ਨੰਬਰ ਲੈ ਕੇ ਵੀ ਡਾਕਟਰੀ ਦੇ ਪੋਸਟ ਗ੍ਰੈਜੂਏਟ ਕੋਰਸ ਵਿੱਚ ਦਾਖਲਾ ਲੈ ਲੈਂਦਾ ਹੈ ਤਾਂ ਇਸ ਨਾਲ ਸਮਾਜ ਨੂੰ ਕਿਸ ਤਰ੍ਹਾਂ ਦਾ ਡਾਕਟਰ ਮਿਲਦਾ ਹੈ? ਇਸ ਤਰ੍ਹਾਂ ਦੇ ਡਾਕਟਰ ਭਵਿੱਖ ਵਿੱਚ ਮਰੀਜ਼ਾਂ ਦੀ ਜਾਨ ਅਤੇ ਸਿਹਤ ਨਾਲ ਕਿਵੇਂ ਨਜਿੱਠਣਗੇ? ਇਸ ਮੁੱਦੇ ਉੱਤੇ ਸਮਾਜ ਵਿੱਚ ਲਗਭਗ ਚੁੱਪ ਛਾਈ ਰਹੀਉਹੀ ਬੁੱਧੀਜੀਵੀ, ਜਿਹੜੇ ਨੀਟ ਯੂਜੀ ਲੀਕ ਉੱਤੇ ਰੋਸ ਵਿਖਾ ਰਹੇ ਸਨ, ਇਸ ਵੱਡੀ ਵਿਵਸਥਾਗਤ ਖਾਮੀ ਉੱਤੇ ਅਵਾਜ਼ ਉਠਾਉਣ ਤੋਂ ਗੁਰੇਜ਼ ਕਰ ਰਹੇ ਸਨ

ਇਸ ਤੁਲਨਾ ਵਿੱਚ ਇੱਕ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਨੀਟ ਯੂਜੀ ਵਿੱਚ ਲੀਕ ਹੋਣ ਨਾਲ ਸਿਰਫ ਵਰਤਮਾਨ ਵਿਦਿਆਰਥੀਆਂ ਦਾ ਭਵਿੱਖ ਪ੍ਰਭਾਵਿਤ ਹੁੰਦਾ ਹੈ ਜਦਕਿ ਨੀਟ ਪੀਜੀ ਵਿੱਚ ਮਾਈਨਸ ਨੰਬਰ ਵਾਲਿਆਂ ਨੂੰ ਦਾਖਲਾ ਦੇਣ ਨਾਲ ਉਹ ਡਾਕਟਰ ਬਣਦੇ ਹਨ ਜੋ ਪਹਿਲਾਂ ਹੀ ਬੈਚਲਰ ਲੈਵਲ ਤੋਂ ਗੁਜ਼ਰ ਚੁੱਕੇ ਹਨ ਪਰ ਉੱਚ ਸਿੱਖਿਆ ਲਈ ਯੋਗ ਨਹੀਂ ਸਮਝੇ ਜਾ ਸਕਦੇਇਸ ਤਰ੍ਹਾਂ ਦਾ ਫੈਸਲਾ ਸਮਾਜ ਲਈ ਇੱਕ ਵੱਡਾ ਘਾਣ ਹੈਡਾਕਟਰੀ ਵਰਗੇ ਨਾਜ਼ਕ ਫੀਲਡ ਵਿੱਚ ਯੋਗਤਾ ਨਾਲ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾਜੇਕਰ ਇੱਕ ਡਾਕਟਰ ਆਪਣੀ ਪੀਜੀ ਪ੍ਰੀਖਿਆ ਵਿੱਚ ਮਾਈਨਸ ਨੰਬਰ ਲੈਂਦਾ ਹੈ ਤਾਂ ਉਸ ਵਿੱਚ ਉਸ ਵਿਸ਼ੇਸ਼ਤਾ ਦੀ ਡੂੰਘੀ ਸਮਝ ਅਤੇ ਯੋਗਤਾ ਦੀ ਘਾਟ ਹੋਣੀ ਸੁਭਾਵਿਕ ਹੈਇਸ ਤਰ੍ਹਾਂ ਦੇ ਡਾਕਟਰਾਂ ਤੋਂ ਦੇਸ਼ ਅਤੇ ਸਮਾਜ ਦਾ ਭਲਾ ਕਿਵੇਂ ਹੋ ਸਕਦਾ ਹੈ? ਇਸ ਵਿਵਸਥਾ ਨੇ ਮੈਡੀਕਲ ਖੇਤਰ ਵਿੱਚ ਯੋਗਤਾ ਦੇ ਮਾਪਦੰਡ ਨੂੰ ਹੀ ਤੋੜਿਆ ਹੈ

ਇਸ ਤੁਲਨਾਤਮਕ ਵਿਸ਼ਲੇਸ਼ਣ ਤੋਂ ਇੱਕ ਗੱਲ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਅਵਾਜ਼ ਉਠਾਉਣਾ ਬਹੁਤ ਜ਼ਰੂਰੀ ਹੈ ਪਰ ਉਹ ਅਵਾਜ਼ ਚੋਣਵੀਂ ਅਤੇ ਸੁਵਿਧਾਜਨਕ ਨਹੀਂ ਹੋਣੀ ਚਾਹੀਦੀਸਰਕਾਰਾਂ ਅਤੇ ਪ੍ਰਸ਼ਾਸਨ ਜਨਤਾ ਪ੍ਰਤੀ ਜਵਾਬਦੇਹ ਹਨ ਅਤੇ ਉਨ੍ਹਾਂ ਵਿਰੁੱਧ ਅਵਾਜ਼ ਉਠਾਉਣਾ ਲੋਕਤੰਤਰ ਦਾ ਹਿੱਸਾ ਹੈਪਰ ਜਦੋਂ ਇਹ ਅਵਾਜ਼ ਸਿਰਫ ਉਦੋਂ ਉਠਾਈ ਜਾਵੇ ਜਦੋਂ ਇਸ ਨਾਲ ਰਾਜਨੀਤਿਕ ਲਾਭ ਹੋਵੇ ਜਾਂ ਸੋਸ਼ਲ ਮੀਡੀਆ ਉੱਤੇ ਟ੍ਰੈਂਡ ਬਣਾਉਣ ਵਿੱਚ ਮਦਦ ਮਿਲੇ ਤਾਂ ਇਹ ਅਵਾਜ਼ ਸਮਾਜ ਲਈ ਤਰਾਸਦੀ ਬਣ ਜਾਂਦੀ ਹੈਇਸ ਤਰ੍ਹਾਂ ਦੀ ਚੋਣਵੀਂ ਆਲੋਚਨਾ ਵਿਵਸਥਾ ਵਿੱਚ ਇੱਕ ਅਸੰਤੁਲਨ ਪੈਦਾ ਕਰਦੀ ਹੈਇੱਕ ਪਾਸੇ ਨੀਟ ਯੂਜੀ ਲੀਕ ਉੱਤੇ ਰਾਸ਼ਟਰੀ ਬਹਿਸ ਛੇੜੀ ਜਾਂਦੀ ਹੈ ਅਤੇ ਦੂਜੇ ਪਾਸੇ ਨੀਟ ਪੀਜੀ ਵਰਗੀਆਂ ਗੰਭੀਰ ਖਾਮੀਆਂ ਉੱਤੇ ਚੁੱਪ ਸਾਧ ਲਈ ਜਾਂਦੀ ਹੈਇਸ ਤਰ੍ਹਾਂ ਦਾ ਵਰਤਾਅ ਸਮਾਜ ਵਿੱਚ ਇੱਕ ਗਲਤ ਰੁਝਾਨ ਪੈਦਾ ਕਰਦਾ ਹੈ ਜਿੱਥੇ ਲੋਕ ਆਪਣੀ ਸੁਵਿਧਾ ਅਨੁਸਾਰ ਮੁੱਦਿਆਂ ਨੂੰ ਚੁਣਦੇ ਹਨ

ਅਸਲ ਵਿੱਚ ਇਸ ਤੁਲਨਾ ਤੋਂ ਸਾਨੂੰ ਇੱਕ ਸਬਕ ਲੈਣਾ ਚਾਹੀਦਾ ਹੈ ਕਿ ਵਿਵਸਥਾ ਵਿੱਚ ਸੁਧਾਰ ਲਈ ਲਗਾਤਾਰ ਅਤੇ ਨਿਰਪੱਖ ਅਵਾਜ਼ ਉਠਾਉਣੀ ਚਾਹੀਦੀ ਹੈਨੀਟ ਯੂਜੀ ਅਤੇ ਨੀਟ ਪੀਜੀ ਦੋਵਾਂ ਵਿੱਚ ਪਾਰਦਰਸ਼ਤਾ ਲਿਆਉਣ ਲਈ ਸਖਤ ਕਦਮ ਚੁੱਕੇ ਜਾਣੇ ਚਾਹੀਦੇ ਹਨਪ੍ਰੀਖਿਆਵਾਂ ਦੀ ਸੁਰੱਖਿਆ ਲਈ ਤਕਨੀਕੀ ਉਪਾਅ ਵਧਾਏ ਜਾਣ ਅਤੇ ਉੱਚ ਸਿੱਖਿਆ ਵਿੱਚ ਦਾਖਲੇ ਲਈ ਯੋਗਤਾ ਨੂੰ ਕਿਸੇ ਵੀ ਹਾਲਤ ਵਿੱਚ ਤੋੜਿਆ ਨਾ ਜਾਵੇਡਾਕਟਰੀ ਖੇਤਰ ਵਿੱਚ ਯੋਗ ਡਾਕਟਰਾਂ ਦੀ ਘਾਟ ਇੱਕ ਵੱਡੀ ਸਮੱਸਿਆ ਹੈ ਅਤੇ ਇਸ ਨੂੰ ਹੱਲ ਕਰਨ ਲਈ ਗੁਣਵੱਤਾ ਵਾਲੀ ਸਿੱਖਿਆ ਉੱਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ ਨਾ ਕਿ ਆਪਣੀ ਸੁਵਿਧਾ ਅਨੁਸਾਰ ਨਿਯਮ ਬਦਲਣ ਉੱਤੇ

ਇਹ ਕਿਹਾ ਜਾ ਸਕਦਾ ਹੈ ਕਿ ਨੀਟ ਯੂਜੀ ਅਤੇ ਨੀਟ ਪੀਜੀ ਦੋਵਾਂ ਵਿਚਾਲੇ ਤੁਲਨਾ ਇਸ ਗੱਲ ਨੂੰ ਉਜਾਗਰ ਕਰਦੀ ਹੈ ਕਿ ਸਮਾਜ ਅਤੇ ਸਰਕਾਰ, ਦੋਵਾਂ ਨੂੰ ਆਪਣੀ ਜ਼ਿੰਮੇਵਾਰੀ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈਚੋਣਵੀਂ ਆਲੋਚਨਾ ਅਤੇ ਸੁਵਿਧਾਜਨਕ ਰੋਸ ਸਮਾਜ ਲਈ ਨੁਕਸਾਨਦਾਇਕ ਹਨਇੱਕ ਮਜ਼ਬੂਤ ਅਤੇ ਨਿਰਪੱਖ ਵਿਵਸਥਾ ਹੀ ਵਿਦਿਆਰਥੀਆਂ ਅਤੇ ਦੇਸ਼ ਦੇ ਭਵਿੱਖ ਨੂੰ ਸੁਰੱਖਿਅਤ ਰੱਖ ਸਕਦੀ ਹੈਇਸ ਲਈ ਲੋੜ ਇਸ ਗੱਲ ਦੀ ਹੈ ਕਿ ਅਸੀਂ ਛੋਟੀਆਂ ਅਤੇ ਵੱਡੀਆਂ ਖਾਮੀਆਂ ਵਿਚਾਲੇ ਫਰਕ ਨਾ ਕਰੀਏ ਬਲਕਿ ਹਰ ਗਲਤੀ ਉੱਤੇ ਇੱਕੋ ਤਰ੍ਹਾਂ ਦੀ ਅਵਾਜ਼ ਉਠਾਈਏ ਤਾਂ ਜੋ ਸੱਚੀ ਅਤੇ ਟਿਕਾਊ ਤਬਦੀਲੀ ਆ ਸਕੇ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

Sandeep Kumar

Sandeep Kumar

Computer Teacher, MA Psychology, MA in Journalism.
Rupnagar, Punjab, India.

WhatsApp: (91 - 70098 - 07121)
Email: (liberalthinker1621@gmail.com)

More articles from this author