Sandip Kumar 7ਡਾਲਰ ਦੇ ਇਸ ਵਧਦੇ ਪ੍ਰਭਾਵ ਕਾਰਨ ਅੰਤਰਰਾਸ਼ਟਰੀ ਮੰਚ ’ਤੇ ਕਈ ਵਾਰ ਡਾਲਰ ਨੂੰ ...
(6 ਮਾਰਚ 2025)

 

ਜਦੋਂ ਅਸੀਂ ਅੰਤਰਰਾਸ਼ਟਰੀ ਆਰਥਿਕ ਸਿਸਟਮ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾ ਡਾਲਰ ਕਰੰਸੀ ਸਾਹਮਣੇ ਆਉਂਦੀ ਹੈਸਾਲ 1970 ਦੇ ਦੌਰ ਵਿੱਚ ਅਮਰੀਕਾ ਨੇ ਬ੍ਰੇਟਨ-ਵੁਡਸ ਸਿਸਟਮ ਨੂੰ ਤੋੜ ਕੇ ਇੱਕ ਨਵਾਂ ਸਿਸਟਮ ਜਾਰੀ ਕੀਤਾ, ਜਿਸ ਨੇ ਵਿਸ਼ਵ ਵਪਾਰ ਵਿੱਚ ਡਾਲਰ ਦੀ ਕੇਂਦਰੀ ਭੂਮਿਕਾ ਨੂੰ ਸਥਿਰ ਕਰ ਦਿੱਤਾਇਸ ਤੋਂ ਬਾਅਦ ਡਾਲਰ ਦਾ ਪ੍ਰਭਾਵ ਇਤਿਹਾਸਿਕ ਤੌਰ ’ਤੇ ਆਪਣੀ ਚਰਮ ਸੀਮਾ ’ਤੇ ਪਹੁੰਚ ਗਿਆਇਸਦੀ ਵਪਾਰਕ ਪ੍ਰਭਾਵਸ਼ੀਲਤਾ ਦਾ ਕਾਰਨ ਇਹ ਹੈ ਕਿ ਅਮਰੀਕਾ, ਜਿਹੜਾ ਸੰਸਾਰ ਦੀਆਂ ਸਭ ਤੋਂ ਵੱਡੀਆਂ ਆਰਥਿਕਤਾਵਾਂ ਵਿੱਚੋਂ ਇੱਕ ਹੈ, ਆਪਣੀ ਮੁਦਰਾ ਨੂੰ ਵਿਸ਼ਵ ਮੰਚ ’ਤੇ ਵਰਤਦਾ ਆ ਰਿਹਾ ਹੈਸਭ ਤੋਂ ਵੱਡੀ ਗੱਲ ਇਹ ਹੈ ਕਿ ਅਮਰੀਕਾ ਆਪਣੀ ਆਰਥਿਕ ਅਤੇ ਰਾਜਨੀਤਿਕ ਹਕੂਮਤ ਨੂੰ ਸਥਿਰ ਕਰਨ ਲਈ ਡਾਲਰ ਦੀ ਵਰਤੋਂ ਕਰਦਾ ਹੈਇਹ ਨਾ ਸਿਰਫ ਵਪਾਰਕ ਸਾਂਝਦਾਰੀ ਨੂੰ ਪ੍ਰਭਾਵਿਤ ਕਰਦਾ ਹੈ, ਸਗੋਂ ਅੰਤਰਰਾਸ਼ਟਰੀ ਸਿਆਸਤ ਵਿੱਚ ਵੀ ਇਸਦੀ ਜ਼ਰੂਰਤ ਮਹਿਸੂਸ ਕੀਤੀ ਜਾਂਦੀ ਹੈਇਸ ਦੌਰਾਨ ਅਮਰੀਕਾ ਨੇ ਸੰਸਾਰ ਦੇ ਬਹੁਤ ਸਾਰੇ ਦੇਸ਼ਾਂ ’ਤੇ ਆਪਣਾ ਰਾਜਨੀਤਿਕ ਪ੍ਰਭਾਵ ਬਣਾ ਕੇ ਰੱਖਿਆ ਹੋਇਆ ਹੈ ਜਿੱਥੇ ਉਹ ਡਾਲਰ ਦੇ ਜ਼ਰੀਏ ਆਪਣੀਆਂ ਮਨਮਰਜ਼ੀਆਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਲਾਗੂ ਕਰ ਸਕਦਾ ਹੈ

ਡਾਲਰ ਦੀ ਸ਼ਕਤੀ ਦਾ ਦੂਸਰਾ ਮਹੱਤਵਪੂਰਨ ਪੱਖ ਇਹ ਹੈ ਕਿ ਜਦੋਂ ਸੰਸਾਰ ਦੇ ਦੇਸ਼ਾਂ ਵਿੱਚ ਅਮਰੀਕਾ ਨੂੰ ਹਾਨੀ ਪਹੁੰਚੀ ਜਾਂ ਉਸ ਦੀਆਂ ਰਾਜਨੀਤਿਕ ਜ਼ਰੂਰਤਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਅਮਰੀਕਾ ਨੇ ਆਪਣੇ ਡਾਲਰ ਨਿਯੰਤਰਣ ਨੂੰ ਇੱਕ ਹਥਿਆਰ ਵਜੋਂ ਵਰਤਿਆ ਹੈਇਸ ਤਰ੍ਹਾਂ ਡਾਲਰ ਨੇ ਵਿਸ਼ਵ ਵਪਾਰ ਅਤੇ ਆਰਥਿਕਤਾ ਵਿੱਚ ਇੱਕ ਮਜ਼ਬੂਤ ਸਥਾਨ ਹਾਸਲ ਕੀਤਾ ਅਤੇ ਇਸਦੀ ਸ਼ਕਤੀ ਦਾ ਆਲਮ ਇਹ ਸੀ ਕਿ ਜਦੋਂ ਕੋਈ ਦੇਸ਼ ਨੇ ਅਮਰੀਕਾ ਦੀਆਂ ਨੀਤੀਆਂ ਨੂੰ ਚੁਣੌਤੀ ਦਿੰਦਾ ਸੀ ਤਾਂ ਉਸ ਦੇਸ਼ ਦੀ ਮੁਦਰਾ ਉੱਤੇ ਅਸਰ ਪੈਦਾ ਹੋ ਜਾਂਦਾ ਸੀਡਾਲਰ ਨੂੰ ਇਸ ਤਰ੍ਹਾਂ ਵਰਤ ਕੇ ਅਮਰੀਕਾ ਵੱਖ-ਵੱਖ ਦੇਸ਼ਾਂ ਵਿੱਚ ਆਪਣੀ ਸਿਆਸਤ ਨੂੰ ਲਾਗੂ ਕਰਦਾ ਆ ਰਿਹਾ ਹੈਇਸ ਸਮੇਂ ਤਕ ਸੰਸਾਰ ਦੇ ਵਿਸ਼ਵ ਵਪਾਰ ਵਿੱਚ ਡਾਲਰ ਦੀ ਭੂਮਿਕਾ ਬੇਹੱਦ ਮਜ਼ਬੂਤ ਹੋ ਗਈ ਹੈਅਜਿਹਾ ਕਿਹਾ ਜਾ ਸਕਦਾ ਹੈ ਕਿ ਜਦੋਂ ਤੋਂ ਡਾਲਰ ਨੇ ਅੰਤਰਰਾਸ਼ਟਰੀ ਮੁਦਰਾ ਦਾ ਰੂਪ ਧਾਰਿਆ ਹੈ, ਦੁਨੀਆ ਦੇ ਵਪਾਰ ਦਾ ਬੇਹੱਦ ਵੱਡਾ ਹਿੱਸਾ ਡਾਲਰ ਕਰੰਸੀ ਵਿੱਚ ਕੀਤਾ ਜਾਣ ਲੱਗਾ ਹੈਇਹ ਨਾ ਸਿਰਫ ਆਯਾਤ ਅਤੇ ਨਿਰਯਾਤ ਨੂੰ ਪ੍ਰਭਾਵਿਤ ਕਰਦਾ ਹੈ, ਸਗੋਂ ਦੂਜੇ ਦੇਸ਼ਾਂ ਦੇ ਨਾਲ ਕੀਤੇ ਜਾ ਰਹੇ ਵਪਾਰ ਅਤੇ ਨਿਵੇਸ਼ ਵੀ ਡਾਲਰ ਦੇ ਜ਼ਰੀਏ ਕੀਤੇ ਜਾ ਰਹੇ ਹਨਡਾਲਰ ਦੇ ਇਸ ਵਧਦੇ ਪ੍ਰਭਾਵ ਕਾਰਨ ਅੰਤਰਰਾਸ਼ਟਰੀ ਮੰਚ ’ਤੇ ਕਈ ਵਾਰ ਡਾਲਰ ਨੂੰ ਇੱਕ ਅਹਿਮ ਰਾਜਨੀਤਿਕ ਉਪਕਰਨ (ਸੰਦ, ਯੰਤਰ) ਵਜੋਂ ਵੀ ਵਰਤਿਆ ਗਿਆ ਹੈ

ਜੇਕਰ ਅਸੀਂ ਅੱਜ ਦੇ ਸਮੇਂ ਵਿੱਚ ਦੇਖੀਏ ਤਾਂ ਡਾਲਰ ਦੇ ਇਸ ਪ੍ਰਭਾਵ ਨੇ ਕਈ ਮੁਲਕਾਂ ਦੀ ਆਰਥਿਕਤਾਵਾਂ ਅਤੇ ਰਾਜਨੀਤਿਕ ਸਥਿਰਤਾ ਨੂੰ ਪ੍ਰਭਾਵਿਤ ਕੀਤਾ ਹੈਉਨ੍ਹਾਂ ਦੇਸ਼ਾਂ ਨੇ, ਜੋ ਅਮਰੀਕਾ ਦੀਆਂ ਨੀਤੀਆਂ ਨਾਲ ਸਹਿਮਤ ਨਹੀਂ ਹੋਏ, ਅਕਸਰ ਆਪਣੇ ਵਪਾਰ ਅਤੇ ਵਿੱਤੀ ਸੰਸਥਾਵਾਂ ’ਤੇ ਡਾਲਰ ਦਾ ਪ੍ਰਭਾਵ ਮਹਿਸੂਸ ਕੀਤਾ ਹੈਇਸ ਨਾਲ ਉਨ੍ਹਾਂ ਦੇਸ਼ਾਂ ਦੀਆਂ ਆਰਥਿਕ ਸਥਿਤੀਆਂ ਅਤੇ ਰਾਜਨੀਤਿਕ ਨੀਤੀਆਂ ਨਿਰਧਾਰਿਤ ਹੋਈਆਂ ਹਨਇਸੇ ਤਰ੍ਹਾਂ ਹੀ ਡਾਲਰ ਦੀ ਸ਼ਕਤੀ ਵਧਣ ਨਾਲ ਸੰਸਾਰ ਦੇ ਆਰਥਿਕ ਮੰਚ ’ਤੇ ਅਮਰੀਕਾ ਦੀ ਪ੍ਰਭੂਸੱਤਾ ਮਜ਼ਬੂਤ ਹੋ ਗਈ ਹੈਇਸ ਸਥਿਤੀ ਵਿੱਚ ਅਮਰੀਕਾ ਦੀਆਂ ਮਨਮਰਜੀਆਂ ਅਤੇ ਡਾਲਰ ਦੀ ਸ਼ਕਤੀ ਨੂੰ ਚੁਨੌਤੀ ਦੇਣ ਲਈ ਕੁਝ ਦੇਸ਼ਾਂ ਨੇ ਇੱਕ ਨਵੀਂ ਮੰਜ਼ਿਲ ਦੀ ਯਾਤਰਾ ਸ਼ੁਰੂ ਕੀਤੀ ਹੈਇਹ ਦੇਸ਼ ਹਨ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫ਼ਰੀਕਾ, ਜਿਨ੍ਹਾਂ ਨੇ ਬਰਿਕਸ ਗਰੁੱਪ ਬਣਾਇਆਇਹ ਗਰੁੱਪ, ਜੋ ਦੁਨੀਆ ਦੀ ਅਬਾਦੀ ਅਤੇ ਆਰਥਿਕ ਮੰਚ ਉੱਤੇ ਵੱਡਾ ਹਿੱਸਾ ਰੱਖਦਾ ਹੈ, ਆਪਣੀ ਖੁਦ ਦੀ ਇੱਕ ਸਾਂਝੀ ਕਰੰਸੀ ਬਣਾਉਣ ਦੀ ਯੋਜਨਾ ਬਣਾ ਰਿਹਾ ਹੈਇਸ ਕਰੰਸੀ ਨੂੰ ‘ਬਰਿਕਸ ਕਰੰਸੀਦਾ ਨਾਮ ਦਿੱਤਾ ਗਿਆ ਹੈਬਰਿਕਸ ਕਰੰਸੀ ਦਾ ਮੁੱਖ ਉਦੇਸ਼ ਅੰਤਰਰਾਸ਼ਟਰੀ ਵਪਾਰ ਨੂੰ ਡਾਲਰ ਤੋਂ ਅਜ਼ਾਦ ਕਰਨਾ ਹੈਇਹ ਮੁਦਰਾ ਮੈਂਬਰ ਦੇਸ਼ਾਂ ਵਿੱਚ ਆਰਥਿਕ ਹਿਤਾਂ ਦੀ ਰੱਖਿਆ ਕਰੇਗੀ ਅਤੇ ਇੱਕ ਨਵਾਂ ਆਰਥਿਕ ਰਾਹ ਪ੍ਰਦਾਨ ਕਰੇਗੀਜੇਕਰ ਇਹ ਕਰੰਸੀ ਸਫਲ ਹੁੰਦੀ ਹੈ ਤਾਂ ਇਸ ਨਾਲ ਡਾਲਰ ’ਤੇ ਨਿਰਭਰਤਾ ਘਟ ਜਾਵੇਗੀ ਅਤੇ ਬਰਿਕਸ ਦੇਸ਼ਾਂ ਦੀ ਆਰਥਿਕ ਸਥਿਰਤਾ ਵਧੇਗੀਇਹ ਮੁਦਰਾ ਵਿਕਾਸਸ਼ੀਲ ਦੇਸ਼ਾਂ ਲਈ ਇੱਕ ਸਾਰਥਕ ਵਿਕਲਪ ਸਾਬਤ ਹੋ ਸਕਦੀ ਹੈ, ਜੋ ਡਾਲਰ ਦੇ ਸ਼ਕਤੀਸ਼ਾਲੀ ਰੂਪ ਨਾਲ ਸੰਘਰਸ਼ ਕਰਦੇ ਆਏ ਹਨ

ਬਰਿਕਸ ਕਰੰਸੀ ਨੂੰ ਅਮਲ ਵਿੱਚ ਲਿਆਉਣਾ ਇੰਨਾ ਆਸਾਨ ਵੀ ਨਹੀਂ ਹੈਪਹਿਲੀ ਗੱਲ, ਮੈਂਬਰ ਦੇਸ਼ਾਂ ਵਿੱਚ ਆਰਥਿਕ ਅੰਤਰ ਬਹੁਤ ਵੱਡਾ ਹੈਰੂਸ ਅਤੇ ਚੀਨ ਜਿਹੜੇ ਇਸ ਗਰੁੱਪ ਦੇ ਦੋ ਸਭ ਤੋਂ ਵੱਡੇ ਆਰਥਿਕ ਖਿਡਾਰੀ ਹਨ, ਉਹ ਬਾਕੀ ਦੇਸ਼ਾਂ ’ਤੇ ਜ਼ਿਆਦਾ ਪ੍ਰਭਾਵਸ਼ਾਲੀ ਹੋ ਸਕਦੇ ਹਨਦੂਜੀ ਗੱਲ, ਅੰਤਰਰਾਸ਼ਟਰੀ ਮੰਚ ’ਤੇ ਡਾਲਰ ਦੀ ਮਜ਼ਬੂਤੀ ਅੱਜ ਵੀ ਇੱਕ ਵੱਡੀ ਚੁਣੌਤੀ ਹੈਡਾਲਰ ਇੱਕ ਮਜ਼ਬੂਤ ਵਪਾਰਕ ਸਾਂਝੀ ਭਾਸ਼ਾ ਦੀ ਤਰ੍ਹਾਂ ਕੰਮ ਕਰਦਾ ਹੈ ਅਤੇ ਇਸ ਨੂੰ ਹਟਾਉਣਾ ਬਹੁਤ ਮੁਸ਼ਕਿਲ ਹੈਫਿਰ ਵੀ, ਜੇਕਰ ਬਰਿਕਸ ਕਰੰਸੀ ਕਾਮਯਾਬ ਹੁੰਦੀ ਹੈ ਤਾਂ ਇਹ ਦੁਨੀਆ ਵਿੱਚ ਵੱਡੇ ਬਦਲਾਵਾਂ ਦੀ ਸ਼ੁਰੂਆਤ ਕਰ ਸਕਦੀ ਹੈਅਮਰੀਕਾ ਦੀ ਮੌਜੂਦਾ ਡਾਲਰ ਪ੍ਰਭੂਸੱਤਾ ਹੇਠਾਂ ਆ ਸਕਦੀ ਹੈਇਹ ਨਵੀਂ ਮੁਦਰਾ ਵਿਕਾਸਸ਼ੀਲ ਦੇਸ਼ਾਂ ਨੂੰ ਡਾਲਰ ਦੇ ਨਿਯੰਤਰਣ ਤੋਂ ਬਚਾਉਣ ਵਿੱਚ ਸਹਾਇਕ ਹੋਵੇਗੀ ਇਸਦੇ ਨਾਲ-ਨਾਲ ਇਹ ਗਲੋਬਲ ਆਰਥਿਕਤਾਵਾਂ ਵਿੱਚ ਇੱਕ ਨਵਾਂ ਸੰਤੁਲਨ ਲਿਆ ਸਕਦੀ ਹੈ, ਜਿਸ ਨਾਲ ਸੰਸਾਰ ਪੱਧਰ ਦੀ ਮਾਰਕੀਟ ਵਿੱਚ ਇੱਕ ਸੰਤੁਲਨ ਬਣਾ ਸਕੇਡਾਲਰ ਦੇ ਸਪਸ਼ਟ ਪ੍ਰਭਾਵ ਸਦਕਾ ਬਰਿਕਸ ਕਰੰਸੀ ਭਵਿੱਖ ਦੀ ਇੱਕ ਵੱਡੀ ਉਮੀਦ ਹੈਜੇਕਰ ਸਫਲਤਾ ਮਿਲਦੀ ਹੈ ਤਾਂ ਇਹ ਮਾਤਰ ਇੱਕ ਮੁਦਰਾ ਨਹੀਂ, ਸਗੋਂ ਇੱਕ ਆਰਥਿਕ ਇਨਕਲਾਬ ਹੋਵੇਗੀ, ਜਿਸ ਨਾਲ ਭਵਿੱਖ ਵਿੱਚ ਡਾਲਰ ਦੇ ਦਬਦਬੇ ਨੂੰ ਨੱਥ ਪਾਈ ਜਾ ਸਕੇਗੀ

*       *       *       *       *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

Sandeep Kumar

Sandeep Kumar

Computer Teacher, MA Psychology. Rupnagar, Punjab, India.
WhatsApp: (91 - 70098 - 07121)
Email: (liberalthinker1621@gmail.com)

More articles from this author