Sandip Kumar 7ਅੱਜ ਦੀਆਂ ਸੋਚਾਂ ਅਤੇ ਆਲਸ ਨੇ ਸਾਨੂੰ ਹੱਡ ਹਰਾਮੀ ਦੇ ਦੋਸ਼ ਤਕ ਪਹੁੰਚਾ ਦਿੱਤਾ ਹੈ ...
(16 ਫਰਵਰੀ 2025)

 

ਪੰਜਾਬੀ ਕੌਮ ਦੇਸ਼ ਭਰ ਵਿੱਚ ਆਪਣੀ ਦਲੇਰੀ, ਮਿਹਨਤ ਅਤੇ ਸੇਵਾ-ਭਾਵ ਲਈ ਮਸ਼ਹੂਰ ਹੈਗੁਰੂ ਨਾਨਕ ਦੇਵ ਜੀ ਦੇ ‘ਕਿਰਤ ਕਰੋ’ ਦੇ ਸਿਧਾਂਤ ਨੇ ਸਾਡੀ ਕੌਮ ਨੂੰ ਮਿਹਨਤ ਦਾ ਰਾਹ ਦਿਖਾਇਆ ਸੀ ਪਰ ਅੱਜ ਇਸ ਸਿਧਾਂਤ ਨੂੰ ਇੱਕ ਨਵੀਂ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਆਖਰ ਕੀ ਅਸਲ ਸਚਾਈ ਹੈ? ਕੀ ਸਾਡੇ ਪੰਜਾਬੀ ਲੋਕ ਮਿਹਨਤ ਕਰਨ ਤੋਂ ਪਿੱਛੇ ਹਟ ਗਏ ਹਨ? ਜਾਂ ਸਿਰਫ ਫੁਕਰਪੁਣੇ ਅਤੇ ਹੋਰਾਂ ਦੀ ਨਿੰਦਾ ਹੀ ਸਾਡਾ ਨਵਾਂ ਰਵਈਆ ਬਣ ਗਿਆ ਹੈ? ਇਹ ਸਵਾਲ ਸਾਡੇ ਚਰਿੱਤਰ ਅਤੇ ਆਤਮ-ਮੰਥਨ ਦੀ ਲੋੜ ਨੂੰ ਦੱਸਦੇ ਹਨਅੱਜ ਪੰਜਾਬ ਦੇ ਹਰ ਕੋਨੇ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਸਾਡੀ ਜ਼ਮੀਨ ’ਤੇ ਰਹਿਣ ਵਾਲੇ ਪਰਵਾਸੀ ਲੋਕ ਮਿਹਨਤ ਕਰਕੇ ਆਪਣੇ ਪਰਿਵਾਰਾਂ ਦਾ ਪੇਟ ਭਰ ਰਹੇ ਹਨਜੇਕਰ ਕੋਈ ਪਰਵਾਸੀ ਰੇਹੜੀ ਲਗਾ ਕੇ ਸਬਜ਼ੀ ਵੇਚ ਰਿਹਾ ਹੈ ਜਾਂ ਖੇਤਾਂ ਵਿੱਚ ਮਿਹਨਤ ਕਰ ਰਿਹਾ ਹੈ, ਤਾਂ ਉਹ ਸੱਚਮੁੱਚ ਗੁਰੂਆਂ ਦੇ ਉਪਦੇਸ਼ ‘ਕਿਰਤ ਕਰੋਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਰਿਹਾ ਹੈਇਸਦੇ ਉਲਟ ਸਾਡੀ ਕੌਮ ਦੇ ਬਹੁਤ ਸਾਰੇ ਲੋਕ ਮਿਹਨਤ ਕਰਨ ਦੀ ਬਜਾਏ ਪਰਵਾਸੀਆਂ ਨੂੰ ਦੋਸ਼ ਦੇ ਰਹੇ ਹਨ ਕਿ ਇਨ੍ਹਾਂ ਨੇ ਸਾਡੇ ਰੋਜ਼ਗਾਰ ਖੋਹ ਲਏ ਹਨਇਹ ਦੋਸ਼ ਦੇਣਾ ਕਿੰਨਾ ਕੁ ਸਹੀ ਹੈ?

ਪਰਵਾਸੀ ਵਿਅਕਤੀ ਸਾਡੇ ਸੂਬੇ ਵਿੱਚ ਆਪਣੇ ਪੈਰਾਂ ’ਤੇ ਖੜ੍ਹਾ ਹੋਣ ਲਈ ਮਿਹਨਤ ਕਰ ਰਿਹਾ ਹੈਉਹ ਸਾਨੂੰ ਕੋਈ ਦਬਾਅ ਨਹੀਂ ਪਾ ਰਿਹਾ ਕਿ ਅਸੀਂ ਉਸ ਤੋਂ ਕੁਝ ਖਰੀਦ ਲਈਏ ਜਾਂ ਅਸੀਂ ਉਹਨਾਂ ਨੂੰ ਆਪਣੇ ਖੇਤਾਂ ਵਿੱਚ ਕੰਮ ਕਰਨ ਲਈ ਕਹੀਏਇਹ ਅਸਲ ਵਿੱਚ ਸਾਡੀ ਕੌਮ ਦੀ ਕਮਜ਼ੋਰੀ ਹੈ ਕਿ ਅਸੀਂ ਉਹਨਾਂ ਤੋਂ ਕੰਮ ਲੈਣ ਲਈ ਮਜਬੂਰ ਹਾਂ ਕਿਉਂਕਿ ਉਹ ਮਿਹਨਤ ਕਰਨ ਵਿੱਚ ਕੋਈ ਸ਼ਰਮ ਮਹਿਸੂਸ ਨਹੀਂ ਕਰਦੇ ਹਨਜੇ ਅਸੀਂ ਸੋਚੀਏ, ਤਾਂ ਸਾਡੇ ਆਪਣੇ ਹੀ ਲੋਕ ਕਿਉਂ ਮਿਹਨਤ ਕਰਨ ਤੋਂ ਆਪਣੇ ਹੱਥ ਪਿੱਛੇ ਖਿੱਚ ਰਹੇ ਹਨ? ਕੀ ਇਸਦੀ ਵਜਾਹ ਸਿਰਫ਼ ਸਾਡਾ ਹੱਡ ਹਰਾਮੀ ਹੋਣਾ ਹੈ? ਅੱਜ ਸਾਡੇ ਨੌਜਵਾਨ ਮੋਟਰਸਾਇਕਲਾਂ, ਬੁਲਟਾਂ, ਫੈਸ਼ਨ ਅਤੇ ਬਣਾਵਟੀ ਸਿਹਤਮੰਦ ਜ਼ਿੰਦਗੀ ਦੀ ਨਕਲੀ ਸ਼ਾਨ ਵਿੱਚ ਫਸੇ ਹੋਏ ਹਨਜਿੱਥੇ ਪਹਿਲਾਂ ਖੇਤਾਂ ਵਿੱਚ ਮਿਹਨਤ ਕਰਨਾ ਸਨਮਾਨ ਦੀ ਗੱਲ ਮੰਨੀ ਜਾਂਦੀ ਸੀ, ਉੱਥੇ ਅੱਜ ਇਹ ਕਮਜ਼ੋਰੀ ਦਾ ਚਿੰਨ੍ਹ ਸਮਝਿਆ ਜਾਂਦਾ ਹੈਇਸੇ ਕਾਰਨ ਅੱਜ ਖੇਤਾਂ ਵਿੱਚ ਕੰਮ ਕਰਨ ਲਈ ਯੂਪੀ ਅਤੇ ਬਿਹਾਰ ਦੀ ਮਜ਼ਦੂਰ ਲੇਬਰ ਨੂੰ ਸੱਦਣਾ ਪੈਂਦਾ ਹੈਇਹ ਸਾਫ ਦੱਸਦਾ ਹੈ ਕਿ ਸਾਡੀ ਕੌਮ ਦੇ ਬਹੁਤ ਸਾਰੇ ਲੋਕ ਮਿਹਨਤ ਤੋਂ ਪਿੱਛੇ ਹਟ ਗਏ ਹਨ

ਮੌਜੂਦਾ ਹਾਲਾਤ ਦੀ ਸਚਾਈ ਇਹ ਹੈ ਕਿ ਅੱਜ ਪੰਜਾਬ ਵਿੱਚ ਬੇਰੁਜ਼ਗਾਰੀ ਇੱਕ ਵੱਡਾ ਮੁੱਦਾ ਬਣਿਆ ਹੋਇਆ ਹੈਪਰ ਇਹ ਵੀ ਸਮਝਣ ਯੋਗ ਹੈ ਕਿ ਇਹ ਬੇਰੁਜ਼ਗਾਰੀ ਸਿਰਫ ਸਰਕਾਰ ਦੀਆਂ ਨੀਤੀਆਂ ਦਾ ਨਤੀਜਾ ਨਹੀਂ ਹੈਕਈ ਲੋਕ ਆਪਣੀ ਬੇਰੁਜ਼ਗਾਰੀ ਦਾ ਦੋਸ਼ ਪਰਵਾਸੀ ਮਜ਼ਦੂਰਾਂ ਨੂੰ ਦੇਣ ਲੱਗੇ ਹਨਅਗਰ ਸੱਚਮੁੱਚ ਸੂਬੇ ਵਿੱਚ ਰੋਜ਼ਗਾਰ ਦੀ ਕਮੀ ਹੈ ਤਾਂ ਪ੍ਰਵਾਸੀ ਕਿਉਂ ਨਿਰੰਤਰ ਸੂਬੇ ਵਿੱਚ ਆ ਕੇ ਵਸ ਰਹੇ ਹਨ? ਸਚਾਈ ਇਹ ਹੈ ਕਿ ਜੇਕਰ ਸਾਡੇ ਨੌਜਵਾਨ ਖੁਦ ਮਿਹਨਤ ਕਰਨ ਲੱਗਣ ਤਾਂ ਉਹਨਾਂ ਨੂੰ ਕੰਮ ਦੀ ਕੋਈ ਕਮੀ ਨਹੀਂ ਹੋਵੇਗੀਮਸਲਾ ਇਹ ਹੈ ਕਿ ਅਸੀਂ ਮਿਹਨਤ ਵਾਲੇ ਕੰਮ ਨੂੰ ਆਪਣੀ ਸ਼ਾਨ ਨੂੰ ਹੇਠਾਂ ਲਿਆਉਣ ਵਾਲੀ ਗੱਲ ਮੰਨ ਲਿਆ ਹੈਜਦੋਂ ਸਾਡੇ ਪੰਜਾਬੀ ਵਿਦੇਸ਼ਾਂ ਵਿੱਚ ਜਾ ਕੇ ਨੌਕਰੀ ਅਤੇ ਕਾਰੋਬਾਰ ਕਰਦੇ ਹਨ, ਉਹ ਮਿਹਨਤ ਕਰਕੇ ਆਪਣਾ ਨਾਮ ਕਮਾਉਂਦੇ ਹਨਕਈ ਪ੍ਰਵਾਸੀ ਪੰਜਾਬੀ ਉਦਯੋਗਪਤੀ ਬਣੇ ਹਨ ਅਤੇ ਵਿਦੇਸ਼ਾਂ ਵਿੱਚ ਸਾਡੇ ਸਮਾਜ ਦੀ ਨੁਮਾਇੰਦਗੀ ਕਰਦੇ ਹਨਪਰ ਇਹ ਕਮਾਲ ਉਹ ਮਿਹਨਤ ਨਾਲ ਹੀ ਕਰਦੇ ਹਨਫਿਰ ਇੱਥੇ ਪੰਜਾਬ ਵਿੱਚ ਇਹ ਮਿਹਨਤ ਕਿਉਂ ਨਹੀਂ ਕੀਤੀ ਜਾ ਰਹੀ? ਸੱਚ ਪੁੱਛੋ ਤਾਂ ਇਹ ਸਵਾਲ ਸਾਡੀ ਕੌਮ ਦੀ ਸੋਚ ਅਤੇ ਸੱਭਿਆਚਾਰਕ ਬਦਲਾਅ ਵੱਲ ਇਸ਼ਾਰਾ ਕਰਦਾ ਹੈ

ਸਾਡੀ ਕੌਮ ਨੂੰ ਸਮਝਣਾ ਹੋਵੇਗਾ ਕਿ ਸਖ਼ਤ ਮਿਹਨਤ ਜੀਵਨ ਦੀ ਅਸਲ ਸਫਲਤਾ ਹੈਇਸ ਸਵਾਲ ਨੂੰ ਹੱਲ ਕਰਨ ਲਈ ਸਾਡੇ ਵੱਲੋਂ ਨੌਜਵਾਨਾਂ ਨੂੰ ਜ਼ਿੰਮੇਦਾਰ ਬਣਾਉਣ ਅਤੇ ਮਿਹਨਤ ਦੀ ਮਹੱਤਤਾ ਸਿਖਾਉਣ ਦੀ ਜ਼ਰੂਰਤ ਹੈਖੇਤੀਬਾੜੀ ਵਿੱਚ ਮਿਹਨਤ ਵਾਲੇ ਕੰਮਾਂ ਨੂੰ ਦੁਬਾਰਾ ਅਪਣਾਉਣਾ ਹੋਵੇਗਾ ਅਤੇ ਕਿਰਤ ਕਰਨ ਨੂੰ ਘਟੀਆ ਸਮਝਣ ਵਾਲੀ ਘਟੀਆ ਸੋਚ ਦਾ ਖਾਤਮਾ ਕਰਨਾ ਪਵੇਗਾਜੇ ਸਾਡੇ ਨੌਜਵਾਨ ਸਿਰਫ ਚਿੱਟੇ ਕੱਪੜੇ ਪਹਿਨਣ ਅਤੇ ਫੁਕਰਪੁਣਾ ਕਰਨ ਤੋਂ ਹਟ ਕੇ ਹੱਥੀਂ ਕੰਮ ਕਰਨਾ ਸ਼ੁਰੂ ਕਰਨ ਤਾਂ ਉਹ ਦਿਨ ਦੂਰ ਨਹੀਂ, ਜਦੋਂ ਸਾਡੇ ਸੂਬੇ ਨੂੰ ਕਿਸੇ ਪਰਵਾਸੀ ਮਜ਼ਦੂਰ ਦੀ ਲੋੜ ਨਹੀਂ ਰਹੇਗੀਸਾਡੀ ਕੌਮ ਦੇ ਲੋਕਾਂ ਨੂੰ ਸਮਝਣਾ ਪਵੇਗਾ ਕਿ ਕਿਸੇ ਨੂੰ ਦੋਸ਼ ਦੇਣ ਨਾਲ ਕੋਈ ਫਾਇਦਾ ਨਹੀਂਜੇਕਰ ਪਰਵਾਸੀ ਵਿਅਕਤੀ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਹਨ ਤਾਂ ਇਹ ਸਾਡੇ ਲਈ ਵੰਗਾਰ ਹੈ ਕਿ ਅਸੀਂ ਵੀ ਮਿਹਨਤ ਦਾ ਰਾਹ ਫੜੀਏਸਾਡਾ ਸੱਚਾ ਸਨਮਾਨ ਮਿਹਨਤ ਅਤੇ ਸਚਾਈ ਵਿੱਚ ਹੈ ਨਾ ਕਿ ਕਿਸੇ ਹੋਰ ’ਤੇ ਦੋਸ਼ ਲਗਾਉਣ ਵਿੱਚਸਾਡੇ ਪੰਜਾਬੀ ਜਮਾਂਦਰੂ ਹੱਡ ਹਰਾਮੀ ਨਹੀਂ ਸਨਪੰਜਾਬੀ ਦਲੇਰ, ਮਿਹਨਤੀ ਅਤੇ ਸੱਚ ਦੇ ਰਾਹੀ ਸਨ ਪਰ ਅੱਜ ਦੀਆਂ ਸੋਚਾਂ ਅਤੇ ਆਲਸ ਨੇ ਸਾਨੂੰ ਹੱਡ ਹਰਾਮੀ ਦੇ ਦੋਸ਼ ਤਕ ਪਹੁੰਚਾ ਦਿੱਤਾ ਹੈਇਸ ਦੋਸ਼ ਨੂੰ ਆਪਣੇ ਮੱਥੇ ਤੋਂ ਲਾਹੁਣ ਲਈ ਸਾਨੂੰ ਪੰਜਾਬੀਆਂ ਨੂੰ ਮਿਹਨਤ ਦੀ ਸਿਰਜਣਾ ਕਰਨ ਦੇ ਰਾਹ ਪੈਣਾ ਹੋਵੇਗਾਸਿਰਫ ਤਦ ਹੀ ਅਸੀਂ ਆਪਣੇ ਗੁਰੂਆਂ ਦੇ ਸੱਚੇ ਸਿਧਾਂਤਾਂ ਦੇ ਰਾਖੇ ਬਣ ਸਕਾਂਗੇ

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

Sandeep Kumar

Sandeep Kumar

Computer Teacher, MA Psychology. Rupnagar, Punjab, India.
WhatsApp: (91 - 70098 - 07121)
Email: (liberalthinker1621@gmail.com)

More articles from this author