ਭਾਰਤ ਵਿੱਚ ਸਰਕਾਰੀ ਨੌਕਰੀਆਂ ਲਈ ਸਪੋਰਟਸ ਕੋਟਾ ਹੈ, ਜਿਸ ਵਿੱਚ ਨੌਕਰੀ ਦੇਣ ਦੀ ਵਿਵਸਥਾ ਖੇਡਾਂ ਵਿੱਚ ਉੱਤਮ ...
(14 ਅਗਸਤ 2024)

 

ਭਾਰਤੀ ਸਪੋਰਟਸ ਅਥਾਰਟੀ ਦੀ ਇੱਕ ਤਾਜ਼ਾ ਘੋਸ਼ਣਾ ਦੇ ਅਨੁਸਾਰ ਪੈਰਿਸ ਓਲੰਪਿਕ 2024 ਵਿੱਚ ਹਿੱਸਾ ਲੈਣ ਗਏ 117 ਭਾਰਤੀ ਖਿਡਾਰੀਆਂ ਦੀ ਤਿਆਰੀ ਅਤੇ ਸ਼ਾਮਲ ਹੋਣ ਲਈ ਲਗਭਗ 470 ਕਰੋੜ ਰੁਪਏ ਖਰਚ ਕੀਤੇ ਗਏ ਸੰਭਵ ਹੈ ਕਿ ਇਹ ਅੰਕੜਾ ਕਈਆਂ ਨੂੰ ਹੈਰਾਨ ਕਰ ਸਕਦਾ ਹੈ, ਕਿਉਂਕਿ ਇਸਦਾ ਸਿੱਧਾ ਮਤਲਬ ਇਹ ਹੈ ਕਿ ਹਿੱਸਾ ਲੈਣ ਗਏ ਖਿਡਾਰੀਆਂ ਦੁਆਰਾ ਪੈਰਿਸ ਉਲੰਪਿਕ 2024 ਵਿੱਚ ਕੁੱਲ 6 ਮੈਡਲ ਪ੍ਰਾਪਤ ਕੀਤੇ ਅਤੇ ਇੱਕ ਮੈਡਲ ਦੀ ਕੀਮਤ 78 ਕਰੋੜ ਰੁਪਏ ਬੈਠਦੀ ਹੈਇਹ ਪਰਿਸਥਿਤੀ ਸਿਰਫ਼ ਵਿੱਤੀ ਪੱਖ ਤੋਂ ਹੀ ਨਹੀਂ, ਬਲਕਿ ਇਸ ਤੋਂ ਵੀ ਅੱਗੇ ਜਾਂਦਿਆਂ ਭਾਰਤ ਦੇ ਖੇਡਾਂ ਵਿੱਚ ਦਿੱਤੇ ਜਾਂਦੇ ਯੋਗਦਾਨ ਅਤੇ ਉਪਲਬਧੀਆਂ ਉੱਤੇ ਵੀ ਸਵਾਲ ਖੜ੍ਹੇ ਕਰਦੀ ਹੈਇੱਕ ਦੇਸ਼ ਜੋ 145 ਕਰੋੜ ਲੋਕਾਂ ਦਾ ਘਰ ਹੈ, ਉਸਦੇ ਲਈ ਓਲੰਪਿਕ ਖੇਡਾਂ ਵਿੱਚ ਸਿਰਫ 6 ਮੈਡਲਾਂ ਦੀ ਪ੍ਰਾਪਤੀ ਇੱਕ ਵੱਡੀ ਨਾਕਾਮੀ ਵਜੋਂ ਦੇਖੀ ਜਾ ਸਕਦੀ ਹੈਇਸ ਵਿੱਚ ਕੋਈ ਦੁਸ਼ਵਾਰੀ ਨਹੀਂ ਕਿ ਜਦੋਂ ਭਾਰਤ ਵੱਖ-ਵੱਖ ਖੇਤਰਾਂ ਵਿੱਚ ਪ੍ਰਗਤੀ ਕਰ ਰਿਹਾ ਹੈ ਤਾਂ ਓਲੰਪਿਕਾਂ ਵਿੱਚ ਇਸਦੀ ਕਾਰਗੁਜ਼ਾਰੀ ਬਹੁਤ ਹੀ ਥੋੜ੍ਹੀ ਰਹੀ ਹੈਇਸਦਾ ਸਭ ਤੋਂ ਵੱਡਾ ਕਾਰਨ ਹੋਰ ਦੇਸ਼ਾਂ ਦੇ ਮੁਕਾਬਲੇ ਭਾਰਤ ਦੇ ਖਿਡਾਰੀਆਂ ਦੀ ਖੇਡਾਂ ਪ੍ਰਤੀ ਸਹੀ ਦ੍ਰਿਸ਼ਟੀਕੋਣ ਦੀ ਕਮੀ ਹੈ

ਸਪਸ਼ਟ ਹੈ ਕਿ ਹੋਰ ਦੇਸ਼ਾਂ ਦੇ ਖਿਡਾਰੀ ਆਪਣੇ ਦੇਸ਼ ਦੀ ਸ਼ਾਨ ਵਧਾਉਣ ਅਤੇ ਦੁਨੀਆਂ ਵਿੱਚ ਆਪਣੀ ਇੱਕ ਵੱਖਰੀ ਪਛਾਣ ਬਣਾਉਣ ਲਈ ਖੇਡਦੇ ਹਨ ਉਦਾਹਰਣ ਲਈ, ਜਮੈਕਨ ਦੌੜਾਕ ਹੂਸੈਨ ਬੋਲਟ ਅਤੇ ਅਮਰੀਕਨ ਤੈਰਾਕ ਮਾਈਕਲ ਫੈਲਪਸ ਨੇ ਆਪਣੇ-ਆਪਣੇ ਖੇਤਰਾਂ ਵਿੱਚ ਲਾਜਵਾਬ ਪ੍ਰਦਰਸ਼ਨ ਕੀਤੇ ਹਨਇਨ੍ਹਾਂ ਮਹਾਨ ਖਿਡਾਰੀਆਂ ਦੇ ਆਪਣੇ-ਆਪਣੇ ਖੇਤਰਾਂ ਵਿੱਚ ਲਾਜਵਾਬ ਪ੍ਰਦਰਸ਼ਨ ਕਰਨ ਦੇ ਮੁੱਖ ਤੌਰ ’ਤੇ ਦੋ ਹੀ ਕਾਰਨ ਸਨ: ਦੇਸ਼ ਦਾ ਗੌਰਵ ਵਧਾਉਣਾ ਅਤੇ ਖੇਡਾਂ ਦੇ ਮਾਧਿਅਮ ਨਾਲ ਵਿਸ਼ਵ ਪੱਧਰ ’ਤੇ ਆਪਣੀ ਪਛਾਣ ਬਣਾਉਣਾਦੂਜੇ ਪਾਸੇ, ਭਾਰਤ ਵਿੱਚ ਖਿਡਾਰੀ ਅਕਸਰ ਇਸ ਆਸ ’ਤੇ ਖੇਡਾਂ ਵਿੱਚ ਹਿੱਸਾ ਲੈਂਦੇ ਹਨ ਕਿ ਕਿਸੇ ਤਰ੍ਹਾਂ ਆਪਣੀ ਖੇਡ ਵਿੱਚ ਕਿਸੇ ਵੀ ਮੈਡਲ ਦੀ ਪ੍ਰਾਪਤੀ ਹੋ ਜਾਵੇ ਅਤੇ ਉਹਨਾਂ ਨੂੰ ਸਰਕਾਰੀ ਨੌਕਰੀ ਮਿਲ ਜਾਵੇਇਹ ਸੋਚ ਖਿਡਾਰੀਆਂ ਦੀ ਲਗਾਤਾਰ ਉਪਲਬਧੀਆਂ ਨੂੰ ਪ੍ਰਾਪਤ ਕਰਨ ਵਿੱਚ ਰੁਕਾਵਟ ਪਾਉਂਦੀ ਹੈ ਅਤੇ ਉਨ੍ਹਾਂ ਨੂੰ ਪੂਰੇ ਜੋਸ਼ ਨਾਲ ਅੱਗੇ ਵਧਣ ਤੋਂ ਵੀ ਰੋਕਦੀ ਹੈਭਾਰਤ ਵਿੱਚ ਸਰਕਾਰੀ ਨੌਕਰੀਆਂ ਲਈ ਸਪੋਰਟਸ ਕੋਟਾ ਹੈ, ਜਿਸ ਵਿੱਚ ਨੌਕਰੀ ਦੇਣ ਦੀ ਵਿਵਸਥਾ ਖੇਡਾਂ ਵਿੱਚ ਉੱਤਮ ਪ੍ਰਦਰਸ਼ਨ ਦੇ ਆਧਾਰ ’ਤੇ ਹੁੰਦੀ ਹੈਹਰੇਕ ਨੌਕਰੀ ਦੀ ਭਰਤੀ ਦੌਰਾਨ ਵੱਖ-ਵੱਖ ਕੈਟਾਗਰੀਆਂ ਵਿੱਚ ਸਪੋਰਟਸ ਕੋਟੇ ਦੀ ਕੈਟਾਗਰੀ ਵੀ ਹੁੰਦੀ ਹੈਖਿਡਾਰੀ ਆਪਣੀ ਵਿੱਦਿਅਕ ਯੋਗਤਾ ਅਨੁਸਾਰ ਸਰਕਾਰਾਂ ਦੁਆਰਾ ਕੱਢੀਆਂ ਗਈਆਂ ਭਰਤੀਆਂ ਵਿੱਚ ਅਪਲਾਈ ਕਰ ਸਕਦਾ ਹੈ ਅਤੇ ਆਮ ਮੈਰਿਟ ਨਾਲੋਂ ਨਿਯਮਾਂ ਅਨੁਸਾਰ ਨਿਸ਼ਚਿਤ ਤੈਅ ਕੀਤੀ ਗਈ ਲੋਅ ਮੈਰਿਟ ਨੂੰ ਕਲੀਅਰ ਕਰਕੇ ਨੌਕਰੀ ਦੀ ਪ੍ਰਾਪਤੀ ਕਰ ਸਕਦਾ ਹੈਪਰ ਅਸਲ ਵਿੱਚ ਹੁੰਦਾ ਇਸਦੇ ਉਲਟ ਹੈਖਿਡਾਰੀ ਮੈਡਲ ਦੀ ਪ੍ਰਾਪਤੀ ਤੋਂ ਬਾਅਦ ਸਰਕਾਰਾਂ ਉੱਪਰ ਦਬਾਅ ਬਣਾਉਂਦੇ ਹਨ ਕਿ ਉਹਨਾਂ ਨੂੰ ਦਰਜਾ ਇੱਕ ਅਧਿਕਾਰੀ ਜਾਂ ਵਧੀਆ ਦਰਜੇ ਦੀ ਸਰਕਾਰੀ ਨੌਕਰੀ ਦਿੱਤੀ ਜਾਵੇ, ਭਾਵੇਂ ਉਸ ਖਿਡਾਰੀ ਦੀ ਵਿੱਦਿਅਕ ਯੋਗਤਾ 12ਵੀਂ ਹੀ ਹੋਵੇਸਰਕਾਰਾਂ ਵੀ ਆਪਣੀ ਸਾਖ ਬਚਾਉਣ ਦੇ ਚੱਕਰ ਵਿੱਚ ਇਹਨਾਂ ਖਿਡਾਰੀਆਂ ਨੂੰ ਉੱਚ ਦਰਜੇ ਦੀਆਂ ਨੌਕਰੀਆਂ ਦੇ ਦਿੰਦੀਆਂ ਹਨ ਜਾਂ ਨੌਕਰੀ ਦੇਣ ਦਾ ਐਲਾਨ ਕਰ ਦਿੰਦੀਆਂ ਹਨ, ਜੋ ਕਿ ਬਿਲਕੁਲ ਗਲਤ ਸੋਚ ਹੈਇਸ ਤਰ੍ਹਾਂ ਕਰਨ ਨਾਲ ਖਿਡਾਰੀ ਦੀ ਖੇਡ ਪ੍ਰਤੀ ਮਿਹਨਤ ਅਤੇ ਲਗਨ ਸਿਰਫ ਟੀਚੇ ਦੀ ਪ੍ਰਾਪਤੀ ਭਾਵ ਕੋਈ ਵੀ ਇੱਕ ਮੈਡਲ ਅਤੇ ਸਰਕਾਰੀ ਨੌਕਰੀ ਦੀ ਪ੍ਰਾਪਤੀ ਤਕ ਹੀ ਸੀਮਤ ਹੋ ਜਾਂਦੀ ਹੈ

ਅੱਜ ਦੇ ਇਸ ਵਿਗਿਆਪਨ ਦੇ ਯੁਗ ਵਿੱਚ ਜਦੋਂ ਕੋਈ ਖਿਡਾਰੀ ਅੰਤਰਰਾਸ਼ਟਰੀ ਪੱਧਰ ’ਤੇ ਕਿਸੇ ਖੇਡ ਵਿੱਚ ਪ੍ਰਾਪਤੀ ਕਰ ਲੈਂਦਾ ਹੈ ਤਾਂ ਉਸ ਖਿਡਾਰੀ ਨੂੰ ਕਰੋੜਾਂ ਰੁਪਏ ਦੇ ਵਿਗਿਆਪਨ ਐਡਜ਼ ਕਰਨ ਨੂੰ ਮਿਲਦੇ ਹਨਕੇਂਦਰ ਸਰਕਾਰਾਂ, ਰਾਜ ਸਰਕਾਰਾਂ ਅਤੇ ਵੱਡੇ-ਵੱਡੇ ਨਿੱਜੀ ਉਦਯੋਗਪਤੀਆਂ ਦੁਆਰਾਂ ਕਰੋੜਾਂ ਰੁਪਏ ਦੇ ਨਗਦ ਪਰੁਸਕਾਰ ਇਹਨਾਂ ਜੇਤੂ ਖਿਡਾਰੀਆਂ ਨੂੰ ਦਿੱਤੇ ਜਾਂਦੇ ਹਨਫਿਰ ਸਵਾਲ ਇਹ ਉੱਠਦਾ ਹੈ ਕਿ ਫਿਰ ਵੀ ਇਹਨਾਂ ਖਿਡਾਰੀਆਂ ਦੇ ਮਨ ਵਿੱਚ ਉੱਚ ਦਰਜੇ ਦੀ ਸਰਕਾਰੀ ਨੌਕਰੀ ਲੈਣ ਦਾ ਲਾਲਚ ਕਿਉਂ? ਇਸਦਾ ਜਵਾਬ ਇਹ ਹੋ ਸਕਦਾ ਹੈ ਕਿ ਇੱਕ ਖਿਡਾਰੀ ਦਾ ਖੇਡ ਕਰੀਅਰ ਆਮ ਤੌਰ ’ਤੇ 25-32 5 ਸਾਲ ਦੀ ਉਮਰ ਤਕ ਹੋ ਸਕਦਾ ਹੈਇਸ ਲਈ ਅਗਰ ਸਰਕਾਰਾਂ ਉੱਪਰ ਦਬਾਅ ਬਣਾ ਕੇ ਸਰਕਾਰੀ ਨੌਕਰੀ ਦੀ ਪ੍ਰਾਪਤੀ ਕਰ ਲਈ ਜਾਵੇ ਤਾਂ ਇੱਕ ਨਿਸ਼ਚਿਤ ਉਮਰ ਤਕ ਖੇਡ ਕੇ ਬਾਕੀ ਬਚੀ ਜ਼ਿੰਦਗੀ ਲਈ ਇੱਕ ਨਿਸ਼ਚਿਤ ਆਮਦਨ ਅਤੇ ਸਰਕਾਰੀ ਸਹੂਲਤਾਂ ਮਿਲਦੀਆਂ ਰਹਿਣਗੀਆਂਇੱਕ ਖਿਡਾਰੀ ਲਈ ਇਹ ਸੋਚ ਬਿਲਕੁਲ ਗਲਤ ਹੈ, ਕਿਉਂਕਿ ਆਪਣੀ ਖੇਡ ਵਿੱਚ ਪ੍ਰਾਪਤੀ ਕਰਕੇ ਸਰਕਾਰਾਂ, ਨਿੱਜੀ ਉਦਯੋਗਪਤੀਆਂ ਅਤੇ ਵਿਗਿਆਪਨਾਂ ਤੋਂ ਕਰੋੜਾਂ ਰੁਪਏ ਪ੍ਰਾਪਤ ਕਰਕੇ ਵੀ ਅਗਰ ਪੈਸੇ ਨੂੰ ਲੈਕੇ ਮਨ ਸ਼ਾਂਤ ਨਹੀਂ ਹੁੰਦਾ ਤਾਂ 25-30 ਸਾਲ ਦੀ ਨੌਕਰੀ ਦੌਰਾਨ ਮਿਲਣ ਵਾਲੀ ਰਾਸ਼ੀ ਨਾਲ ਵੀ ਮਨ ਕਦੇ ਸ਼ਾਂਤ ਨਹੀਂ ਹੋਵੇਗਾਖਿਡਾਰੀਆਂ ਨੂੰ ਚਾਹੀਦਾ ਹੈ ਕਿ ਇੱਕ ਨਿਸ਼ਚਿਤ ਉਮਰ ਤਕ ਖੇਡਣ ਤੋਂ ਬਾਅਦ ਉਹ ਸਰਕਾਰੀ ਨੌਕਰੀ ਦੀ ਲਾਲਸਾ ਛੱਡਕੇ ਆਪਣੀਆਂ ਖੇਡ ਅਕੈਡਮੀਆਂ ਸਥਾਪਤ ਕਰਨ ਅਤੇ ਦੇਸ਼ ਦੀ ਸ਼ਾਨ ਵਧਾਉਣ ਲਈ ਨਵੇਂ ਖਿਡਾਰੀਆਂ ਨੂੰ ਤਿਆਰ ਕਰਨਇਹ ਸੋਚਣ ਵਾਲੀ ਗੱਲ ਹੈ ਕਿ ਅਗਰ ਸਰਕਾਰਾਂ ਆਪਣੇ ਆਪ ਜਾਂ ਖਿਡਾਰੀਆਂ ਦੀ ਲੋਕਪ੍ਰਿਅਤਾ ਦੇ ਦਬਾਅ ਵਿੱਚ ਕਿਸੇ 12ਵੀਂ ਪਾਸ ਵਿੱਦਿਅਕ ਯੋਗਤਾ ਪ੍ਰਾਪਤ ਖਿਡਾਰੀ ਨੂੰ ਡੀ.ਐੱਸ.ਪੀ ਜਾਂ ਕੋਈ ਹੋਰ ਦਰਜਾ ਇੱਕ ਕਰਮਚਾਰੀ ਦੀ ਪੋਸਟ ’ਤੇ ਨਿਯੁਕਤੀ ਕਰ ਦਿੰਦੀ ਹੈ ਤਾਂ ਆਪਣੀ ਖੇਡ ਜੀਵਨ ਦੀ ਇੱਕ ਨਿਸ਼ਚਿਤ ਤੈਅ ਸੀਮਾ ਤੋਂ ਬਾਅਦ ਜਦੋਂ ਉਹ ਖਿਡਾਰੀ ਆਮ ਰੋਜ਼ਾਨਾ ਜ਼ਿੰਦਗੀ ਵਿੱਚ ਨੌਕਰੀ ਕਰੇਗਾ ਤਾਂ ਕੀ ਉਹ ਸਮਾਜ ਨਾਲ ਸਹੀ ਇਨਸਾਫ ਕਰ ਸਕੇਗਾ? ਖਿਡਾਰੀਆਂ ਨੂੰ ਇਸ ਤਰ੍ਹਾਂ ਬਿਨਾਂ ਭਰਤੀ ਪ੍ਰਕਿਰਿਆ ਦੇ ਟੈੱਸਟ ਪਾਸ ਕਰੇ ਬਗੈਰ ਨੌਕਰੀਆਂ ਦੇਣ ਦੀ ਰਵਾਇਤ ਨਾਲ ਇਸ ਤਰ੍ਹਾਂ ਕਰਨ ਨਾਲ ਹੋ ਸਕਦਾ ਕਿ ਭਵਿੱਖ ਵਿੱਚ ਕੋਈ ਵੀ ਭਾਰਤ ਦੇਸ਼ ਦਾ ਨਾਗਰਿਕ ਕਿਸੇ ਖਾਸ ਖੇਤਰ ਭਾਵ ਕਲਾ, ਟੈਕਨੋਲਜੀ ਜਾਂ ਸਮਾਜਿਕ ਪੱਧਰ ਵਿੱਚ ਭਾਰਤ ਦਾ ਨਾਮ ਅੰਤਰਰਾਸ਼ਟਰੀ ਪੱਧਰ ’ਤੇ ਉੱਚਾ ਕਰਕੇ ਸਰਕਾਰ ਤੋਂ ਸਿੱਧਾ ਸਰਕਾਰੀ ਨੌਕਰੀ ਦੀ ਮੰਗ ਕਰਨ ਲੱਗ ਜਾਵੇ

ਇਹ ਮਾਨਸਿਕਤਾ ਭਾਰਤ ਵਿੱਚ ਖੇਡਾਂ ਦੇ ਮੁਕਾਬਲੇ, ਸਿੱਖਿਆ ਜਾਂ ਹੋਰ ਖੇਤਰਾਂ ਵਿੱਚ ਹੋ ਰਹੇ ਉੱਤਮ ਕੰਮ ਦੀ ਮਹੱਤਤਾ ਨੂੰ ਵੀ ਹੇਠਾਂ ਲਿਆਉਂਦੀ ਹੈਇਹ ਸਮਝਣਾ ਮੁਸ਼ਕਿਲ ਨਹੀਂ ਕਿ ਕਲਾ, ਟੈਕਨੋਲਜੀ ਜਾਂ ਸਿੱਖਿਆ ਵਿੱਚ ਉੱਚ ਦਰਜੇ ਦੀਆਂ ਪ੍ਰਾਪਤੀਆਂ ਪ੍ਰਾਪਤ ਕਰ ਚੁੱਕੇ ਵਿਅਕਤੀਆਂ ਲਈ ਕੋਈ ਵੀ ਸਪੈਸ਼ਲ ਸਹੂਲਤਾਂ ਨਹੀਂ ਹੁੰਦੀਆਂਇਸ ਸਥਿਤੀ ਨੂੰ ਸੁਧਾਰਨ ਲਈ ਸਰਕਾਰਾਂ ਨੂੰ ਇੱਕ ਸਪਸ਼ਟ ਨੀਤੀ ਬਣਾਉਣ ਦੀ ਜ਼ਰੂਰਤ ਹੈ ਜਿਸ ਵਿੱਚ ਸਰਕਾਰਾਂ ਨੂੰ ਖਿਡਾਰੀਆਂ ਦੀ ਮਾਨਸਿਕਤਾ ਇਸ ਤਰ੍ਹਾਂ ਦੀ ਬਣਾਉਣੀ ਚਾਹੀਦੀ ਹੈ ਕਿ ਉਹ ਸਿਰਫ਼ ਆਪਣੇ ਦੇਸ਼ ਦਾ ਮਾਣ ਵਧਾਉਣ ਅਤੇ ਆਪਣੀ ਪਛਾਣ ਸਥਾਪਿਤ ਕਰਨ ਉੱਤੇ ਕੇਂਦ੍ਰਿਤ ਰਹਿਣਨੌਕਰੀ ਦੀ ਪ੍ਰਾਪਤੀ ਲਈ, ਖਿਡਾਰੀਆਂ ਨੂੰ ਸੰਵਿਧਾਨ ਅਨੁਸਾਰ ਵਿੱਦਿਅਕ ਯੋਗਤਾ ਅਧਾਰਿਤ ਭਰਤੀ ਪ੍ਰਕਿਰਿਆ ਵਿੱਚ ਹਿੱਸਾ ਲੈਣਾ ਚਾਹੀਦਾ ਹੈਖੇਡ ਨਿਯਮਾਂ ਵਿੱਚ ਪਾਰਦਰਸ਼ਤਾ ਬਹੁਤ ਜ਼ਰੂਰੀ ਹੈ ਤਾਂ ਜੋ ਅੰਤਰਰਾਸ਼ਟਰੀ ਖੇਡ ਮੰਚਾਂ ਲਈ ਸਲੈਕਸ਼ਨ ਸਿਰਫ਼ ਖੇਡਾਂ ਵਿੱਚ ਪ੍ਰਦਰਸ਼ਨ ਦੇ ਅਧਾਰ ’ਤੇ ਹੀ ਹੋਵੇ, ਨਾ ਕਿ ਪਿਛਲੇ ਮੈਡਲਾਂ ਦੇ ਅਧਾਰ ’ਤੇਅਜਿਹਾ ਕਰਨ ਨਾਲ, ਖਿਡਾਰੀ ਦੇ ਮਕਸਦ ਸਿਰਫ਼ ਉੱਤਮ ਪ੍ਰਦਰਸ਼ਨ ਕਰਨ ਅਤੇ ਦੇਸ਼ ਲਈ ਮਾਣ ਲਿਆਉਣ ਤਕ ਹੀ ਸੀਮਿਤ ਰਹਿਣਗੇਪਾਰਦਰਸ਼ਤਾ ਨਾਲ ਬਣੇ ਨਿਯਮਾਂ ਨਾਲ ਅੰਤਰਰਾਸ਼ਟਰੀ ਪੱਧਰ ’ਤੇ ਭਾਰਤ ਵੱਲੋਂ ਵਧੀਆ ਪ੍ਰਦਰਸ਼ਨ ਸੰਭਵ ਹੋ ਸਕਦਾ ਹੈ

ਇਸ ਆਧਾਰ ’ਤੇ 78 ਕਰੋੜ ਦੇ ਇੱਕ ਮੈਡਲ ਦਾ ਭਾਵ ਸਿਰਫ ਇੱਕ ਆਰਥਿਕ ਅੰਕੜਾ ਨਹੀਂ, ਬਲਕਿ ਇਸਦੇ ਨਾਲ ਸੰਬੰਧਿਤ ਸਮਾਜਿਕ, ਮਾਨਸਿਕ ਅਤੇ ਸੰਸਕਾਰਕ ਮੁੱਲਾਂ ਦੀ ਅਹਿਮੀਅਤ ਦਰਸਾਉਣਾ ਵੀ ਹੈਭਾਰਤ ਦੀ ਖੇਡ ਸਮਰੱਥਾ ਦਾ ਪੂਰਾ ਪਾਠ ਪਹਿਲਾਂ ਵੀ ਸੁਪਨੇ ਵਾਂਗ ਜਾਪਦਾ ਸੀ ਅਤੇ ਇਹ ਅਜੇ ਵੀ ਇੱਕ ਚੁਣੌਤੀ ਬਣੀ ਹੋਈ ਹੈਅਸੀਂ ਕਦੋਂ ਤਕ ਆਪਣੇ ਖਿਡਾਰੀਆਂ ਨੂੰ ਅਸਲ ਸਮਰੱਥਾ ਵਿੱਚ ਬਦਲਣ ਅਤੇ ਵਿਸ਼ਵ ਪੱਧਰ ’ਤੇ ਇੱਕ ਮਜ਼ਬੂਤ ਸਨਮਾਨਿਤ ਦੇਸ਼ ਵਜੋਂ ਆਪਣੀ ਪਛਾਣ ਬਣਾਉਣ ਵਿੱਚ ਸਫਲ ਹੋਵਾਂਗੇ? ਭਾਰਤ ਵਿੱਚ ਕਈ ਸਾਲਾਂ ਤੋਂ ਖੇਡਾਂ ਨੂੰ ਬਹਾਲੀ ਦੇਣ ਦੇ ਯਤਨ ਕੀਤੇ ਜਾ ਰਹੇ ਹਨਸਪੋਰਟਸ ਅਥਾਰਟੀ ਆਫ ਇੰਡੀਆ ਨੇ ਪੈਰਿਸ ਓਲੰਪਿਕ 2024 ਲਈ ਖਿਡਾਰੀਆਂ ਦੀ ਤਿਆਰੀ ’ਤੇ ਲਗਭਗ 470 ਕਰੋੜ ਰੁਪਏ ਖਰਚ ਕੀਤੇਭਾਰਤ ਦੀ ਜਨਸੰਖਿਆ 145 ਕਰੋੜ ਹੈ, ਜੋ ਕਿ ਸੰਸਾਰ ਵਿੱਚ ਪਹਿਲੇ ਸਥਾਨ ’ਤੇ ਹੈਇਸਦੇ ਬਾਵਜੂਦ, ਅਸੀਂ ਸਿਰਫ 6 ਮੈਡਲਾਂ ਦੀ ਪ੍ਰਾਪਤੀ ਕਰ ਸਕੇ ਇਹ ਸਮਾਂ ਹੈ, ਜਦੋਂ ਸਾਡੇ ਦੇਸ਼ ਦੀਆਂ ਖੇਡ ਨੀਤੀਆਂ ਅਤੇ ਖਿਡਾਰੀਆਂ ਦੀ ਮਾਨਸਿਕਤਾ ’ਤੇ ਸੋਚ-ਵਿਚਾਰ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਸਾਡੀ ਦੇਸ਼ ਦੀ ਪ੍ਰਾਪਤੀ ਨੂੰ ਵਧਾਇਆ ਜਾ ਸਕੇ

*    *    *    *    *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5213)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਸੰਦੀਪ ਕੁਮਾਰ

ਸੰਦੀਪ ਕੁਮਾਰ

Computer Teacher, MA Psychology. Rupnagar, Punjab, India.
WhatsApp: (91 - 70098 - 07121)
Email: (liberalthinker1621@gmail.com)

More articles from this author