Sandip Kumar 7ਜਦੋਂ ਤਕ ਸਮਾਜ ਵਿੱਚ ਮਹਿਲਾਵਾਂ ਨੂੰ ਪੂਰਾ ਸਨਮਾਨ ਨਹੀਂ ਮਿਲਦਾ, ਉਦੋਂ ਤਕ ...
(8 ਫਰਵਰੀ 2025)

 

ਅੱਜ ਦਾ ਯੁਗ ਮਹਿਲਾਵਾਂ ਦੇ ਹੱਕ ਅਤੇ ਸਮਾਨਤਾ ਦੀ ਗੱਲ ਕਰਦਾ ਹੈਅੰਤਰਰਾਸ਼ਟਰੀ ਮਹਿਲਾ ਦਿਵਸ ਹਰ ਸਾਲ 8 ਮਾਰਚ ਨੂੰ ਮਨਾਇਆ ਜਾਂਦਾ ਹੈ, ਜੋ ਕਿ ਸਿਰਫ਼ ਇੱਕ ਦਿਨ ਮਹਿਲਾਵਾਂ ਦੇ ਹੱਕ ਅਤੇ ਸਮਾਨਤਾ ਨੂੰ ਉਤਸ਼ਾਹਿਤ ਕਰਨ ਲਈ ਨਹੀਂ, ਬਲਕਿ ਮਹਿਲਾਵਾਂ ਦੇ ਹੱਕਾਂ, ਉਨ੍ਹਾਂ ਦੀ ਸਫ਼ਲਤਾ ਅਤੇ ਆਉਣ ਵਾਲੀਆਂ ਚੁਣੌਤੀਆਂ ਬਾਰੇ ਵਿਚਾਰ ਕਰਨ ਦਾ ਇੱਕ ਵੱਡਾ ਮੌਕਾ ਹੈਇਹ ਦਿਨ ਮਹਿਲਾਵਾਂ ਦੀ ਹਿੰਮਤ, ਉਨ੍ਹਾਂ ਦੀ ਮਿਹਨਤ ਅਤੇ ਉਹਨਾਂ ਦੀ ਯੋਗਤਾ ਨੂੰ ਮਨਾਉਂਦਾ ਹੈ, ਜੋ ਕਿ ਅੱਜ ਦੇ ਯੁਗ ਵਿੱਚ ਹਰ ਖੇਤਰ ਵਿੱਚ ਆਪਣਾ ਲੋਹਾ ਮਨਵਾ ਰਹੀਆਂ ਹਨਮਹਿਲਾ ਦਿਵਸ ਦੀ ਸ਼ੁਰੂਆਤ 20ਵੀਂ ਸਦੀ ਦੀ ਸ਼ੁਰੂਆਤ ਵਿੱਚ ਹੋਈ, ਜਦੋਂ 1908 ਵਿੱਚ ਨਿਊਯਾਰਕ ਦੀਆਂ 15,000 ਮਜ਼ਦੂਰ ਮਹਿਲਾਵਾਂ ਨੇ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀਉਹਨਾਂ ਨੇ ਕੰਮ ਦੇ ਘੰਟਿਆਂ ਵਿੱਚ ਕਮੀ, ਵਾਜਬ ਤਨਖ਼ਾਹ ਅਤੇ ਵੋਟ ਪਾਉਣ ਦੇ ਅਧਿਕਾਰ ਦੀ ਮੰਗ ਕੀਤੀਸਾਲ 1910 ਵਿੱਚ ਜਰਮਨੀ ਦੀ ਮਸ਼ਹੂਰ ਸਮਾਜਿਕ ਕ੍ਰਾਂਤੀਕਾਰੀ ਨੇਤਾ ਕਲਾਰਾ ਜ਼ੈਟਕਿਨ ਨੇ ਵਿਸ਼ਵ ਪੱਧਰੀ ਮਹਿਲਾ ਦਿਵਸ ਮਨਾਉਣ ਦੀ ਪੇਸ਼ਕਸ਼ ਕੀਤੀ, ਜਿਸ ਨੂੰ 1911 ਵਿੱਚ 17 ਦੇਸ਼ਾਂ ਨੇ ਮਨਾਇਆਆਖ਼ਰਕਾਰ, 1977 ਵਿੱਚ ਸੰਯੁਕਤ ਰਾਸ਼ਟਰ ਨੇ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਵਜੋਂ ਮਾਨਤਾ ਦਿੱਤੀ

ਅੱਜ ਭਾਵੇਂ ਮਹਿਲਾਵਾਂ ਨੇ ਹਰ ਖੇਤਰ ਵਿੱਚ ਉੱਤਮ ਪ੍ਰਦਰਸ਼ਨ ਕੀਤਾ ਹੈ, ਪਰ ਇਹ ਸਫ਼ਰ ਆਸਾਨ ਨਹੀਂ ਰਿਹਾਪੁਰਸ਼ ਪ੍ਰਧਾਨ ਸਮਾਜ ਨੇ ਹਮੇਸ਼ਾ ਮਹਿਲਾਵਾਂ ਨੂੰ ਘੱਟ ਸਮਝਿਆਸਦੀਆਂ ਤਕ ਉਹ ਸਿਰਫ਼ ਘਰ ਦੀ ਚਾਰ ਦਿਵਾਰੀ ਵਿੱਚ ਸਿਮਟ ਕੇ ਰਹੀਆਂਵਿੱਦਿਆ, ਰੋਜ਼ਗਾਰ, ਰਾਜਨੀਤੀ, ਵਿਗਿਆਨ, ਖੇਡਾਂ, ਫ਼ੌਜ ਅਤੇ ਹੋਰ ਖੇਤਰਾਂ ਵਿੱਚ ਮਹਿਲਾਵਾਂ ਦੀ ਸ਼ਮੂਲੀਅਤ ਬਹੁਤ ਘੱਟ ਰਹੀਪਰ ਮਹਿਲਾਵਾਂ ਨੇ ਆਪਣੀ ਮਿਹਨਤ, ਹਿੰਮਤ ਅਤੇ ਸਹਿਣਸ਼ੀਲਤਾ ਨਾਲ ਸਾਬਤ ਕਰ ਦਿੱਤਾ ਕਿ ਉਹ ਕਿਸੇ ਵੀ ਮੈਦਾਨ ਵਿੱਚ ਪੁਰਸ਼ਾਂ ਤੋਂ ਘੱਟ ਨਹੀਂ ਹਨਪੜ੍ਹਾਈ-ਲਿਖਾਈ ਨੇ ਮਹਿਲਾਵਾਂ ਨੂੰ ਆਪਣਾ ਹੱਕ ਸਮਝਣ ਦੀ ਤਾਕਤ ਦਿੱਤੀਪਿਛਲੇ ਕੁਝ ਦਹਾਕਿਆਂ ਵਿੱਚ ਵਿੱਦਿਆ ਦੇ ਖੇਤਰ ਵਿੱਚ ਮਹਿਲਾਵਾਂ ਨੇ ਵੱਡੀ ਤਰੱਕੀ ਕੀਤੀ ਹੈਹੁਣ ਉਹ ਡਾਕਟਰ, ਇੰਜਨੀਅਰ, ਵਿਗਿਆਨੀ, ਅਧਿਆਪਕ, ਉੱਚ ਅਫਸਰ, ਨੌਕਰੀਪੇਸ਼ਾ ਅਤੇ ਉਦਯੋਗਪਤੀ ਬਣ ਰਹੀਆਂ ਹਨਮਹਿਲਾਵਾਂ ਦੀ ਤਰੱਕੀ ਦੇ ਬਾਵਜੂਦ ਅਜੇ ਵੀ ਉਹਨਾਂ ਨੂੰ ਕਈ ਥਾਂਵਾਂ ’ਤੇ ਪਛੜਿਆ ਸਮਝਿਆ ਜਾਂਦਾ ਹੈਉਨ੍ਹਾਂ ਦੀ ਤਨਖਾਹ ਅਜੇ ਵੀ ਪੁਰਸ਼ਾਂ ਤੋਂ ਘੱਟ ਹੁੰਦੀ ਹੈ ਉਨ੍ਹਾਂ ਨੂੰ ਅੱਗੇ ਵਧਣ ਲਈ ਹੋਰ ਵੱਧ ਮਿਹਨਤ ਕਰਨੀ ਪੈਂਦੀ ਹੈ

ਰਾਜਨੀਤੀ ਵਿੱਚ ਮਹਿਲਾਵਾਂ ਦੀ ਭੂਮਿਕਾ ਹੌਲੀ-ਹੌਲੀ ਵਧ ਰਹੀ ਹੈਭਾਰਤ ਵਿੱਚ ਇੰਦਰਾ ਗਾਂਧੀ, ਸੁਸ਼ਮਾ ਸਵਰਾਜ ਅਤੇ ਪ੍ਰਤੀਭਾ ਪਾਟਿਲ ਵਰਗੀਆਂ ਮਹਿਲਾਵਾਂ ਨੇ ਸਭ ਤੋਂ ਉੱਚੇ ਪਦ ਉੱਤੇ ਰਹਿ ਕੇ ਇਹ ਸਾਬਤ ਕੀਤਾ ਕਿ ਮਹਿਲਾਵਾਂ ਵਿੱਚ ਸ਼ਕਤੀ, ਲੀਡਰਸ਼ਿੱਪ ਅਤੇ ਦੂਰਅੰਦੇਸ਼ੀ ਦੇ ਗੁਣਾਂ ਨਾਲ ਮਹਾਨ ਆਗੂ ਵੀ ਬਣ ਸਕਦੀਆਂ ਹਨਹਾਲਾਂਕਿ ਅਜੇ ਵੀ ਕਈ ਦੇਸ਼ਾਂ ਵਿੱਚ ਮਹਿਲਾਵਾਂ ਨੂੰ ਰਾਜਨੀਤੀ ਵਿੱਚ ਪੂਰਾ ਮੌਕਾ ਨਹੀਂ ਮਿਲਦਾ, ਉਨ੍ਹਾਂ ਨੂੰ ਹਮੇਸ਼ਾ ਪੁਰਸ਼ ਆਗੂਆਂ ਦੀ ਛਾਂ ਹੇਠ ਰੱਖਿਆ ਜਾਂਦਾ ਹੈਸਭ ਤਰੱਕੀਆਂ ਦੇ ਬਾਵਜੂਦ ਵੀ ਮਹਿਲਾਵਾਂ ’ਤੇ ਹੁਣ ਵੀ ਹਿੰਸਾ ਹੋ ਰਹੀ ਹੈਲਿੰਗ ਅਧਾਰਿਤ ਵਿਤਕਰੇ, ਦਹੇਜ ਹੱਤਿਆ, ਘਰੇਲੂ ਹਿੰਸਾ, ਬਲਾਤਕਾਰ, ਲਿੰਗ ਚੋਣ ਅਤੇ ਮਜਬੂਰੀ ਵਿਆਹ ਵਰਗੀਆਂ ਸਮੱਸਿਆਵਾਂ ਅਜੇ ਵੀ ਬਹੁਤ ਵੱਡੀ ਚੁਣੌਤੀ ਹਨਭਾਵੇਂ ਕਾਨੂੰਨਾਂ ਨੇ ਕਈ ਹੱਕ ਦਿੱਤੇ ਹਨ ਪਰ ਸਮਾਜਕ ਸੋਚ ਅਜੇ ਵੀ ਪੂਰਣ ਤੌਰ ’ਤੇ ਨਹੀਂ ਬਦਲੀ

ਅੱਜ ਦੇ ਸਮੇਂ ਵਿੱਚ ਜਦੋਂ ਵਿਸ਼ਵ ਹਰ ਖੇਤਰ ਵਿੱਚ ਅੱਗੇ ਵਧ ਰਿਹਾ ਹੈ, ਮਹਿਲਾਵਾਂ ਦੀ ਭੂਮਿਕਾ ਹੋਰ ਵਧਣੀ ਚਾਹੀਦੀ ਹੈਉਨ੍ਹਾਂ ਨੂੰ ਸਿਰਫ਼ ਵਿੱਦਿਆ ਵਿੱਚ ਹੀ ਨਹੀਂ, ਬਲਕਿ ਆਤਮ-ਨਿਰਭਰ ਬਣਨਾ ਵੀ ਜ਼ਰੂਰੀ ਹੈਉਨ੍ਹਾਂ ਨੂੰ ਆਤਮ-ਸੁਰੱਖਿਆ, ਵਧੀਆ ਨੀਤੀ-ਨਿਰਮਾਣ ਅਤੇ ਆਰਥਿਕ ਆਜ਼ਾਦੀ ਵੱਲ ਧਿਆਨ ਦੇਣਾ ਪਵੇਗਾਸਾਨੂੰ ਅਜਿਹੀ ਸਮਾਜਕ ਤਰੱਕੀ ਕਰਨੀ ਚਾਹੀਦੀ ਹੈ, ਜਿੱਥੇ ਮਹਿਲਾਵਾਂ ਲਈ ਅਨੁਕੂਲ ਮਾਹੌਲ ਹੋਵੇ। ਅੱਜ ਦੇ ਸਮੁੱਚੇ ਸਮਾਜ ਨੂੰ ਇਹ ਸਮਝਣ ਦੀ ਲੋੜ ਹੈ ਕਿ ਮਹਿਲਾਵਾਂ ਕਿਸੇ ਵੀ ਤਰੀਕੇ ਨਾਲ ਪੁਰਸ਼ਾਂ ਤੋਂ ਘੱਟ ਨਹੀਂ ਹਨਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਧੀ-ਪੁੱਤਰ ਵਿੱਚ ਕੋਈ ਫ਼ਰਕ ਨਾ ਕਰਨ, ਉਨ੍ਹਾਂ ਨੂੰ ਹਮੇਸ਼ਾ ਬਰਾਬਰੀ ਦੇ ਮੌਕੇ ਦੇਣਅੰਤਰਰਾਸ਼ਟਰੀ ਮਹਿਲਾ ਦਿਵਸ ਸਾਨੂੰ ਇਹ ਯਾਦ ਦਿਵਾਉਂਦਾ ਹੈ ਕਿ ਮਹਿਲਾਵਾਂ ਦੀ ਯੋਗਤਾ, ਉਨ੍ਹਾਂ ਦੀ ਹਿੰਮਤ ਅਤੇ ਉਨ੍ਹਾਂ ਦੀ ਮਿਹਨਤ ਨੂੰ ਅਸੀਂ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰ ਸਕਦੇਸਾਨੂੰ ਸਿਰਫ਼ 8 ਮਾਰਚ ਨੂੰ ਹੀ ਨਹੀਂ, ਬਲਕਿ ਹਰ ਰੋਜ਼ ਮਹਿਲਾਵਾਂ ਨੂੰ ਆਦਰ ਅਤੇ ਬਰਾਬਰ ਦੇ ਹੱਕ ਦੇਣੇ ਚਾਹੀਦੇ ਹਨਜਦੋਂ ਤਕ ਸਮਾਜ ਵਿੱਚ ਮਹਿਲਾਵਾਂ ਨੂੰ ਪੂਰਾ ਸਨਮਾਨ ਨਹੀਂ ਮਿਲਦਾ, ਉਦੋਂ ਤਕ ਅਸੀਂ ਅੱਗੇ ਵਧਣ ਦੀ ਗੱਲ ਨਹੀਂ ਕਰ ਸਕਦੇਸੱਚੀ ਤਰੱਕੀ ਤਾਂ ਉਹੀ ਹੋਵੇਗੀ, ਜਦੋਂ ਹਰੇਕ ਮਹਿਲਾ ਬਿਨਾਂ ਕਿਸੇ ਡਰ ਦੇ, ਆਤਮ-ਨਿਰਭਰ ਹੋ ਕੇ, ਆਪਣੇ ਸੁਪਨਿਆਂ ਦੀ ਉਡਾਣ ਭਰ ਸਕੇ। ਆਉੁ ਅੱਜ ਤੋਂ ਬਰਾਬਰਤਾ ਦੀ ਸ਼ੁਰੂਆਤ ਕਰੀਏ!

*       *       *       *       *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

Sandeep Kumar

Sandeep Kumar

Computer Teacher, MA Psychology. Rupnagar, Punjab, India.
WhatsApp: (91 - 70098 - 07121)
Email: (liberalthinker1621@gmail.com)

More articles from this author