Sandip Kumar 7ਇਸ ਤਰ੍ਹਾਂ ਦੇ ਮੌਸਮੀ ਬਦਲਾਅ ਸਾਨੂੰ ਇਸ ਗੱਲ ਲਈ ਸੂਚਿਤ ਕਰਦੇ ਹਨ ਕਿ ...
(24 ਫਰਵਰੀ 2025)

 

ਕਿਸਾਨੀ ਧਰਨੇ, ਐੱਮਐੱਸਪੀ, ਖਪਤਕਾਰ ਅਤੇ ਭਾਰਤ ਸਰਕਾਰ

ਭਾਰਤ ਵਿੱਚ ਕਿਸਾਨਾਂ ਨੂੰ ਦੇਸ਼ ਦੇ ਅੰਨਦਾਤੇ ਦੇ ਰੂਪ ਵਿੱਚ ਸਮਝਿਆ ਜਾਂਦਾ ਹੈਉਹਨਾਂ ਦੀ ਮਿਹਨਤ ਨਾਲ ਹੀ ਸਾਡੇ ਘਰਾਂ ਦੀ ਰੋਟੀ ਪੱਕਦੀ ਹੈ, ਪਰ ਇਸ ਅੰਨਦਾਤਾ ਦੀਆਂ ਮੁੱਖ ਮੰਗਾਂ ਵਿੱਚੋਂ ਇੱਕ ਅਹਿਮ ਮੰਗ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਦੀ ਗਰੰਟੀ ਹੈਐੱਮਐੱਸਪੀ ਉਹ ਮਕੈਨਿਜ਼ਮ ਹੈ, ਜਿਸਦੇ ਜ਼ਰੀਏ ਕਿਸਾਨਾਂ ਨੂੰ ਆਪਣੀ ਫਸਲਾਂ ਲਈ ਇੱਕ ਨਿਯਮਿਤ ਅਤੇ ਨਿਸ਼ਚਿਤ ਮੁੱਲ ਮਿਲਦਾ ਹੈ, ਤਾਂ ਜੋ ਉਹ ਘਾਟਾ ਖਾਣ ਤੋਂ ਬਚ ਸਕਣਹਾਲਾਂਕਿ, ਐੱਮਐੱਸਪੀ ਦੀ ਮੰਗ ਨੂੰ ਲੈ ਕੇ ਕਈ ਸਾਲਾਂ ਤੋਂ ਕਿਸਾਨ ਧਰਨੇ ਲਗਾ ਰਹੇ ਹਨ, ਪਰ ਇਹ ਮਸਲਾ ਅਜੇ ਵੀ ਹੱਲ ਨਹੀਂ ਹੋਇਆਕਿਸਾਨਾਂ ਦੇ ਧਰਨਿਆਂ ਦੇ ਮੁੱਖ ਕਾਰਨਾਂ ਨੂੰ ਸਮਝਣ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਫਸਲਾਂ ਦੀ ਖਰੀਦ ਅਤੇ ਵਿਕਰੀ ਵਿੱਚ ਵੱਡੇ ਪੱਧਰ ’ਤੇ ਅਸਮਾਨਤਾ ਹੈਭਾਵੇਂ ਸਰਕਾਰ ਕਈ ਫਸਲਾਂ ਨੂੰ ਐੱਮਐੱਸਪੀ ’ਤੇ ਖਰੀਦਦੀ ਹੈ, ਪਰ ਇਹ ਖਰੀਦ ਕਈ ਵਾਰ ਸਿਰਫ ਕਾਗਜ਼ੀ ਹੀ ਰਹਿੰਦੀ ਹੈ ਉਦਾਹਰਨ ਵਜੋਂ ਕੇਵਲ ਕੁਝ ਚੁਣੀ ਹੋਈਆਂ ਫਸਲਾਂ, ਜਿਵੇਂ ਕਿ ਕਣਕ ਅਤੇ ਚੌਲ ਲਈ ਹੀ ਸਧਾਰਨ ਪੱਧਰ ’ਤੇ ਐੱਮਐੱਸਪੀ ਦੀ ਪਾਲਣਾ ਹੁੰਦੀ ਹੈਦੂਜੇ ਪਾਸੇ ਕਈ ਅਹਿਮ ਫਸਲਾਂ ਜਿਵੇਂ ਦਾਲਾਂ, ਫਲਾਂ ਅਤੇ ਸਬਜ਼ੀਆਂ ਲਈ ਕਿਸੇ ਵੀ ਤਰ੍ਹਾਂ ਦੀ ਗਰੰਟੀ ਨਹੀਂ ਦਿੱਤੀ ਜਾਂਦੀਇਸ ਸਥਿਤੀ ਨੇ ਕਿਸਾਨਾਂ ਨੂੰ ਮੁਹਿੰਮ ਚਲਾਉਣ ਅਤੇ ਧਰਨੇ ਦੇਣ ਲਈ ਮਜਬੂਰ ਕੀਤਾ ਹੈ

ਕਿਸਾਨਾਂ ਦੇ ਧਰਨਿਆਂ ਦਾ ਸ਼ੁਰੂਆਤੀ ਸਮਰਥਨ ਖਪਤਕਾਰਾਂ ਅਤੇ ਆਮ ਲੋਕਾਂ ਵੱਲੋਂ ਵੀ ਮਿਲਦਾ ਰਿਹਾ ਹੈਆਮ ਜਨਤਾ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਜੇ ਅੰਨਦਾਤਾ ਖੁਸ਼ਹਾਲ ਹੋਵੇਗਾ ਤਾਂ ਸੰਪੂਰਨ ਸਮਾਜ ਦਾ ਭਲਾ ਹੋਵੇਗਾਪਰ ਜਦੋਂ ਇਹ ਧਰਨੇ ਬਹੁਤ ਲੰਬੇ ਚੱਲਦੇ ਹਨ ਜਾਂ ਇਨ੍ਹਾਂ ਦਾ ਮਕਸਦ ਸਿਰਫ ਦਬਾਅ ਬਣਾਉਣਾ ਰਹਿ ਜਾਂਦਾ ਹੈ ਤਾਂ ਆਮ ਲੋਕਾਂ ਵਿੱਚ ਵੀ ਇਹ ਗੱਲ ਆਉਣ ਲਗਦੀ ਹੈ ਕਿ ਇਹ ਸੰਘਰਸ਼ ਆਮ ਜੀਵਨ ਨੂੰ ਪ੍ਰਭਾਵਿਤ ਕਰਦੇ ਹਨਰੋਜ਼ਾਨਾ ਜ਼ਿੰਦਗੀ ਵਿੱਚ ਰੁਕਾਵਟਾਂ ਪੈਣ ਕਰਕੇ ਖਪਤਕਾਰ ਧਰਨਿਆਂ ਦੇ ਵਿਰੋਧ ਵਿੱਚ ਆ ਰਹੇ ਹਨਇਹ ਗੱਲ ਸਮਝਣ ਵਾਲੀ ਹੈ ਕਿ ਖਪਤਕਾਰ ਅਤੇ ਕਿਸਾਨ ਦੇ ਰਿਸ਼ਤੇ ਵਿੱਚ ਵਪਾਰਕ ਸਾਂਝ ਹੈਕਿਸਾਨ ਅੰਨ ਪੈਦਾ ਕਰਦੇ ਹਨ ਅਤੇ ਖਪਤਕਾਰ ਇਸ ਅੰਨ ਦੀ ਖਰੀਦ ਕਰਦੇ ਹਨਇਹ ਸੰਬੰਧ ਦੋਵੇਂ ਪੱਖਾਂ ਲਈ ਲਾਭਕਾਰੀ ਹੈਪਰ ਜਦੋਂ ਕਿਸਾਨ ਆਪਣੇ ਸੰਘਰਸ਼ ਨੂੰ ਹੱਦ ਤੋਂ ਵੱਧ ਖਿੱਚ ਰਹੇ ਹਨ ਤਾਂ ਇਹ ਸੰਬੰਧ ਤਣਾਓ ਦਾ ਕਾਰਨ ਬਣ ਰਹੇ ਹਨ ਲੰਮੇ ਕਿਸਾਨੀ ਧਰਨਿਆਂ ਦੇ ਲੱਗਣ ਨਾਲ ਰੋਜ਼ਾਨਾ ਜ਼ਿੰਦਗੀ ਪ੍ਰਭਾਵਿਤ ਹੁੰਦੀ ਨਜ਼ਰ ਆ ਰਹੀ ਹੈ, ਜਿਸ ਕਟਕੇ ਹੁਣ ਆਮ ਜਨਤਾ ਧਰਨਿਆਂ ਦੇ ਵਿਰੋਧ ਵਿੱਚ ਆਉਣ ਲੱਗ ਪਈ ਹੈਕਿਸਾਨਾਂ ਦਾ ਧਰਨਿਆਂ ਨੂੰ ਸਹੀ ਦੱਸਣ ਪਿੱਛੇ ਇਹ ਤਰਕ ਹੈ ਕਿ ਅਸੀਂ ਆਪਣੇ ਧਰਨਿਆਂ ਰਾਹੀਂ ਆਮ ਜਨਤਾ ਦੇ ਹੱਕਾਂ ਦੀ ਸਰਮਾਏਦਾਰਾਂ ਤੋਂ ਰਾਖੀ ਕਰ ਰਹੇ ਹਾਂ, ਜਦਕਿ ਆਮ ਜਨਤਾ ਨਿੱਤ ਦੇ ਧਰਨਿਆਂ ਤੋਂ ਦੁਖੀ ਹੋਕੇ ਹੁਣ ਇਹ ਕਹਿਣ ਲਈ ਮਜਬੂਰ ਹੋ ਗਈ ਹੈ ਕਿ ਸਾਡੇ ਹੱਕਾਂ ਦੀ ਰਾਖੀ ਕਰਨ ਦੀ ਤੁਹਾਨੂੰ ਕੋਈ ਲੋੜ ਨਹੀਂ ਹੈ, ਆਮ ਜਨਤਾ ਆਪਣੇ ਹੱਕਾਂ ਦੀ ਰਾਖੀ ਆਪ ਕਰ ਲਵੇਗੀ

ਪੰਜਾਬ ਦੇ ਸੰਬੰਧ ਵਿੱਚ ਖੇਤੀਬਾੜੀ ਵਿੱਚ ਝੋਨੇ ਦੀ ਬਿਜਾਈ ਇੱਕ ਮੁੱਖ ਮਸਲਾ ਹੈਪੰਜਾਬ ਵਿੱਚ ਜ਼ਮੀਨ ਹੇਠਲਾ ਪਾਣੀ ਖਤਮ ਹੋ ਰਿਹਾ ਹੈ ਅਤੇ ਝੋਨੇ ਦੀ ਪੈਦਾਵਾਰ ਨੇ ਇਸ ਸੰਕਟ ਨੂੰ ਹੋਰ ਗੰਭੀਰ ਬਣਾ ਦਿੱਤਾ ਹੈਇੱਕ ਕਿਲੋ ਚੌਲ ਪੈਦਾ ਕਰਨ ਲਈ ਹਜ਼ਾਰਾਂ ਲੀਟਰ ਪਾਣੀ ਵਰਤਿਆ ਜਾਂਦਾ ਹੈਇਸਦੇ ਸਥਾਨ ’ਤੇ ਕਿਸਾਨਾਂ ਨੂੰ ਬਦਲਵੀਆਂ ਫਸਲਾਂ ਦੀ ਬਿਜਾਈ ਕਰਨ ਲਈ ਪ੍ਰੇਰਿਤ ਕਰਨ ਦੀ ਲੋੜ ਹੈ ਇਨ੍ਹਾਂ ਫਸਲਾਂ ਦੀ ਪੈਦਾਵਾਰ ਕਰਕੇ ਉਹਨਾਂ ਨੂੰ ਐੱਮਐੱਸਪੀ ਦਾ ਲਾਭ ਮਿਲ ਸਕਦਾ ਹੈਪਰ ਇਸ ਬਦਲਾਅ ਨੂੰ ਲਾਗੂ ਕਰਨ ਲਈ ਸਰਕਾਰਾਂ ਦੀ ਯੋਜਨਾਵਾਂ ਅਤੇ ਪ੍ਰਬੰਧਨ ਦੀ ਘਾਟ ਸਪਸ਼ਟ ਤੌਰ ’ਤੇ ਨਜ਼ਰ ਆਉਂਦੀ ਹੈਇਸ ਮਸਲੇ ਦੇ ਹੱਲ ਲਈ ਕਿਸਾਨਾਂ ਨੂੰ ਵੀ ਆਪਣਾ ਦ੍ਰਿਸ਼ਟਿਕੋਣ ਬਦਲਣ ਦੀ ਲੋੜ ਹੈਬਿਨਾਂ ਕਿਸੇ ਬਦਲਾਵ ਦੇ ਸਿਰਫ ਧਰਨੇ ਦੇਣ ਨਾਲ ਮਸਲੇ ਹੱਲ ਨਹੀਂ ਹੁੰਦੇਜੇ ਕਿਸਾਨ ਕੁਝ ਸਮੇਂ ਲਈ ਫਸਲਾਂ ਦੀ ਪੈਦਾਵਾਰ ਬੰਦ ਕਰ ਦੇਣ ਤਾਂ ਇਹ ਖਪਤਕਾਰਾਂ, ਕਿਸਾਨਾਂ ਅਤੇ ਸਰਕਾਰ, ਤਿੰਨਾਂ ਵਿੱਚੋਂ ਕਿਸੇ ਇੱਕ ਨੂੰ ਇਹ ਅਹਿਸਾਸ ਕਰਵਾ ਸਕਦਾ ਹੈ ਕਿ ਖੇਤੀ ਬਾੜੀ ਦੇ ਬਿਨਾਂ ਦੇਸ਼ ਤਣਾਓ ਵਿੱਚ ਆ ਸਕਦਾ ਹੈ ਜਾਂ ਇਹ ਸਿਰਫ ਇੱਕ ਵਹਿਮ ਤੋਂ ਇਲਾਵਾ ਕੁਝ ਨਹੀਂ ਹੈਇਸ ਤਰ੍ਹਾਂ ਕਰਨ ਨਾਲ ਤਿੰਨਾਂ ਧਿਰਾਂ ਵਿੱਚ ਕਿਸੇ ਇੱਕ ਦੀ ਸੋਚ ਠਿਕਾਣੇ ’ਤੇ ਜ਼ਰੂਰ ਆ ਜਾਵੇਗੀਇਹ ਇੱਕ ਕਠੋਰ ਕਦਮ ਹੋ ਸਕਦਾ ਹੈ, ਪਰ ਇਸ ਨੂੰ ਇੱਕ ਪ੍ਰਯੋਗ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ

ਸਰਕਾਰਾਂ ਵੱਲੋਂ ਫਸਲਾਂ ਦੇ ਬਦਲਵੇਂ ਪ੍ਰਬੰਧਾਂ ਦੀ ਪਾਲਣਾ ਕਰਵਾਉਣ ਅਤੇ ਕਿਸਾਨਾਂ ਨੂੰ ਪੂਰਾ ਸਮਰਥਨ ਦੇਣ ਦੀ ਲੋੜ ਹੈ ਇਸਦੇ ਨਾਲ ਹੀ ਕਿਸਾਨਾਂ ਨੂੰ ਆਪਣੀਆਂ ਮੰਗਾਂ ਨੂੰ ਰਾਜਨੀਤੀ ਤੋਂ ਦੂਰ ਰੱਖਣ ਦੀ ਲੋੜ ਹੈਕਿਸੇ ਵੀ ਸੰਘਰਸ਼ ਦਾ ਮਕਸਦ ਸਿਰਫ ਨਿਆਂ ਪ੍ਰਾਪਤੀ ਹੋਣਾ ਚਾਹੀਦਾ ਹੈ, ਨਾ ਕਿ ਕਿਸੇ ਧਿਰ ਦੀ ਬਦਨਾਮੀ ਕਰਨੀਇਸੇ ਤਰ੍ਹਾਂ, ਸਮਾਜ ਦੇ ਹਰੇਕ ਵਾਰਗ ਨੂੰ ਮਿਲ ਕੇ ਕਿਸਾਨੀ ਸੰਕਟ ਦਾ ਹੱਲ ਕੱਢਣ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈਐੱਮਐੱਸਪੀ, ਧਰਨੇ, ਅਤੇ ਖਪਤਕਾਰਾਂ ਦੇ ਇਸ ਤਿਕੋਣ ਵਿੱਚ ਸਹੀ ਸੰਤੁਲਨ ਬਣਾਉਣ ਦੀ ਲੋੜ ਹੈਸਿਰਫ ਕਿਸਾਨ ਹੀ ਅੰਨਦਾਤਾ ਨਹੀਂ ਹੈ, ਸਿਰਫ ਖਪਤਕਾਰ ਹੀ ਮਹੱਤਵਪੂਰਨ ਨਹੀਂ ਹੈ, ਅਤੇ ਸਿਰਫ ਸਰਕਾਰ ਹੀ ਹੱਲ ਦੇਣ ਵਾਲੀ ਨਹੀਂ ਹੈਇਹ ਤਿੰਨੇ ਪੱਖ ਇੱਕ-ਦੂਜੇ ਦੇ ਪੱਖਾਂ ਨੂੰ ਸਮਝਣ ਅਤੇ ਸਹਿਯੋਗ ਦੇਣ ਨਾਲ ਹੀ ਇਸ ਮਸਲੇ ਦਾ ਹੱਲ ਕੱਢ ਸਕਦੇ ਹਨ

*    *    *

ਜਲਵਾਯੂ ਤਬਦੀਲੀ ਮਨੁੱਖ ਦੀ ਆਪਣੀ ਦੇਣ ਹੈ

ਜਲਵਾਯੂ ਤਬਦੀਲੀ ਅੱਜ ਦੀ ਦੁਨੀਆਂ ਲਈ ਸਭ ਤੋਂ ਵੱਡੀ ਚੁਣੌਤੀ ਬਣੀ ਹੋਈ ਹੈਇਸ ਤਬਦੀਲੀ ਦਾ ਕਾਰਨ ਮਨੁੱਖ ਦੀ ਬੇਹਿਸਾਬ ਤਰੱਕੀ ਅਤੇ ਉਸ ਤਰ੍ਹਾਂ ਦੀ ਵਿਕਾਸ ਪ੍ਰਕਿਰਿਆ ਹੈ ਜਿਸਨੇ ਧਰਤੀ ਦੇ ਵਾਤਾਵਰਣ ਦਾ ਢਾਂਚਾ ਹੀ ਬਦਲ ਕੇ ਰੱਖ ਦਿੱਤਾ ਹੈਮਨੁੱਖ ਨੇ ਆਪਣੀ ਸਹੂਲਤਾਂ ਲਈ ਕੁਦਰਤ ਨਾਲ ਖੇਡ ਕਰਨ ਦੀ ਸ਼ੁਰੂਆਤ ਕੀਤੀ, ਜਿਸਦੇ ਭਿਆਨਕ ਨਤੀਜੇ ਅੱਜ ਸਾਡੇ ਸਾਹਮਣੇ ਹਨਆਬੋ-ਹਵਾ ਵਿੱਚ ਆ ਰਹੀ ਤਬਦੀਲੀ, ਗਲੇਸ਼ੀਅਰਾਂ ਦਾ ਪਿਘਲਣਾ, ਤਾਪਮਾਨ ਦਾ ਵਧਣਾ, ਅਤੇ ਬਾਰਸ਼ਾਂ ਦੀ ਅਸਮਾਨਤਾ ਇਸੇ ਤਰੱਕੀ ਦੇ ਨਤੀਜੇ ਹਨਅੱਜ ਦੇ ਸਮੇਂ ਵਿੱਚ ਟੈਕਨੋਲਜੀ ਦੇ ਯੁਗ ਨੇ ਜਿੱਥੇ ਮਨੁੱਖ ਦੀ ਜ਼ਿੰਦਗੀ ਨੂੰ ਅਸਾਨ ਬਣਾਇਆ ਹੈ, ਉੱਥੇ ਹੀ ਇਸ ਨੇ ਸਾਡੇ ਵਾਤਾਵਰਣ ਨੂੰ ਬਰਬਾਦ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਹੈਉਦਯੋਗਾਂ ਦੀ ਬੇਹਿਸਾਬ ਸਥਾਪਨਾ ਅਤੇ ਜੰਗਲਾਂ ਦੀ ਕਟਾਈ ਨੇ ਵਾਤਾਵਰਣ ਦੇ ਸੰਤੁਲਨ ਨੂੰ ਖਤਰੇ ਵਿੱਚ ਪਾ ਦਿੱਤਾ ਹੈਜਿੱਥੇ ਜੰਗਲ ਪੂਰੀ ਦੁਨੀਆਂ ਲਈ ਆਕਸੀਜਨ ਦੇ ਮੁਢਲੇ ਸਰੋਤ ਸਨ, ਉੱਥੇ ਹੀ ਅੱਜ ਉਨ੍ਹਾਂ ਦੀ ਕਮੀ ਕਾਰਨ ਕਾਰਬਨ ਡਾਈਆਕਸਾਈਡ ਜਿਹੀਆਂ ਖਤਰਨਾਕ ਗੈਸਾਂ ਦਾ ਪੱਧਰ ਵਧਦਾ ਜਾ ਰਿਹਾ ਹੈਗਲੋਬਲ ਵਾਰਮਿੰਗ ਇਸੇ ਸੰਕਟ ਦਾ ਸਭ ਤੋਂ ਵੱਡਾ ਨਤੀਜਾ ਹੈ

ਜੇ ਅਸੀਂ ਪਿਛਲੇ ਕੁਝ ਦਹਾਕਿਆਂ ਦੀ ਗੱਲ ਕਰੀਏ ਤਾਂ ਤਰੱਕੀ ਦੇ ਨਾਂ ’ਤੇ ਜੰਗਲਾਂ ਨੂੰ ਧੜਾਧੜ ਕੱਟਿਆ ਗਿਆਜੰਗਲਾਂ ਦੀ ਇਹ ਕਟਾਈ ਸਿਰਫ਼ ਵਾਤਾਵਰਣ ਦਾ ਸੰਤੁਲਨ ਹੀ ਖਰਾਬ ਨਹੀਂ ਕਰਦੀ ਬਲਕਿ ਇਹ ਮਿੱਟੀ ਦੀ ਪਕੜ ਨੂੰ ਵੀ ਖਤਮ ਕਰ ਦਿੰਦੀ ਹੈਜੰਗਲਾਂ ਦੀ ਕਮੀ ਕਾਰਨ ਬਾਰਸ਼ਾਂ ਦਾ ਪਾਣੀ ਹੁਣ ਮਿੱਟੀ ਵਿੱਚ ਸਮਾਉਣ ਦੀ ਬਜਾਏ ਹੜ੍ਹਾਂ ਦਾ ਰੂਪ ਧਾਰਨ ਕਰ ਲੈਂਦਾ ਹੈਇਸਦੇ ਬਾਵਜੂਦ ਵੀ ਅਸੀਂ ਤਰੱਕੀ ਦੀ ਅੰਨ੍ਹੀ ਦੌੜ ਵਿੱਚ ਜੰਗਲਾਂ ਦੀ ਹੋਂਦ ਨੂੰ ਲਗਾਤਾਰ ਖਤਮ ਕਰਦੇ ਜਾ ਰਹੇ ਹਾਂਹਰੇ-ਭਰੇ ਜੰਗਲ ਸਾਨੂੰ ਸਿਰਫ਼ ਹਵਾ ਦੇਣ ਵਾਲੇ ਹੀ ਨਹੀਂ ਸਨ ਬਲਕਿ ਉਹ ਸਾਡੇ ਮੌਸਮੀ ਸੰਤੁਲਨ ਦਾ ਮੁੱਖ ਅੰਗ ਵੀ ਸਨਗਲੇਸ਼ੀਅਰਾਂ ਦਾ ਪਿਘਲਣਾ ਵੀ ਜਲਵਾਯੂ ਤਬਦੀਲੀ ਦੀ ਇੱਕ ਮੁੱਖ ਉਦਾਹਰਨ ਹੈਜਿਵੇਂ-ਜਿਵੇਂ ਧਰਤੀ ਦਾ ਤਾਪਮਾਨ ਵਧ ਰਿਹਾ ਹੈ, ਗਲੇਸ਼ੀਅਰ ਪਿਘਲ ਰਹੇ ਹਨਇਹ ਗਲੇਸ਼ੀਅਰ ਜਲ ਸਰੋਤਾਂ ਲਈ ਇੱਕ ਮੁੱਖ ਭੂਮਿਕਾ ਨਿਭਾਉਂਦੇ ਹਨ, ਪਰ ਹੁਣ ਇਹ ਪਿਘਲ ਕੇ ਸਮੁੰਦਰਾਂ ਵਿੱਚ ਸ਼ਾਮਲ ਹੋ ਰਹੇ ਹਨ ਇਸਦੇ ਨਤੀਜੇ ਵਜੋਂ ਸਮੁੰਦਰੀ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈਇਸੇ ਤਰ੍ਹਾਂ ਜੇ ਗਲੇਸ਼ੀਅਰ ਇਸੇ ਗਤੀ ਨਾਲ ਪਿਘਲਦੇ ਰਹੇ ਤਾਂ ਇੱਕ ਦਿਨ ਸਾਰੀ ਧਰਤੀ ਪਾਣੀ ਵਿੱਚ ਡੁੱਬ ਸਕਦੀ ਹੈਇਸ ਤਰ੍ਹਾਂ ਦਾ ਦ੍ਰਿਸ਼ ਪੂਰੀ ਮਨੁੱਖਤਾ ਲਈ ਭਿਆਨਕ ਤਸਵੀਰ ਪੇਸ਼ ਕਰਦਾ ਹੈ

ਇਸੇ ਦੇ ਨਾਲ ਹੀ ਅਸੀਂ ਵੇਖ ਰਹੇ ਹਾਂ ਕਿ ਤਾਪਮਾਨ ਵਧਣ ਕਾਰਨ ਮਨੁੱਖੀ ਸਿਹਤ ’ਤੇ ਵੀ ਗੰਭੀਰ ਪ੍ਰਭਾਵ ਪੈ ਰਿਹਾ ਹੈਉੱਤਰ ਭਾਰਤ ਵਿੱਚ ਜਿੱਥੇ ਪਹਿਲਾਂ ਪੋਹ ਅਤੇ ਮਾਘ ਦੇ ਮਹੀਨਿਆਂ ਵਿੱਚ ਹੱਡ ਚੀਰਵੀਂ ਠੰਢ ਪੈਂਦੀ ਸੀ, ਉੱਥੇ ਅੱਜ ਉਨ੍ਹਾਂ ਮਹੀਨਿਆਂ ਵਿੱਚ ਵੀ ਗਰਮੀ ਮਹਿਸੂਸ ਕੀਤੀ ਜਾ ਰਹੀ ਹੈਇਸ ਤਰ੍ਹਾਂ ਦੇ ਮੌਸਮੀ ਬਦਲਾਅ ਸਾਨੂੰ ਇਸ ਗੱਲ ਲਈ ਸੂਚਿਤ ਕਰਦੇ ਹਨ ਕਿ ਜਲਵਾਯੂ ਤਬਦੀਲੀ ਦਾ ਸੱਚ ਅੱਜ ਸਾਡੇ ਘਰਾਂ ਦੇ ਦਰਵਾਜ਼ੇ ਤਕ ਪਹੁੰਚ ਚੁੱਕਾ ਹੈਇਸ ਤਰ੍ਹਾਂ ਦੀ ਗਰਮੀ ਵਿੱਚ ਲੋਕ ਚਮੜੀ ਦੇ ਰੋਗਾਂ ਅਤੇ ਐਲਰਜੀਆਂ ਦੇ ਸ਼ਿਕਾਰ ਹੋ ਰਹੇ ਹਨਕੋਵਿਡ-19 ਮਹਾਂਮਾਰੀ ਦੇ ਦੌਰਾਨ ਅਸੀਂ ਵੇਖਿਆ ਕਿ ਜਦੋਂ ਸਭ ਕੁਝ ਬੰਦ ਸੀ, ਉਦਯੋਗ ਬੰਦ ਹੋ ਗਏ ਅਤੇ ਵਾਤਾਵਰਣ ਦੀ ਗਤੀਵਿਧੀਆਂ ਘਟ ਗਈਆਂ, ਤਾਂ ਉਸ ਦੌਰਾਨ ਹਵਾ ਦੀ ਗੁਣਵੱਤਾ ਵਿੱਚ ਵਿਸ਼ਾਲ ਸੁਧਾਰ ਆਇਆਜਲ ਦੇ ਸਰੋਤ ਸਾਫ਼ ਹੋ ਗਏ ਅਤੇ ਪਹਾੜੀ ਇਲਾਕਿਆਂ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਤਕ ਦੇ ਨਜ਼ਾਰੇ ਸਪਸ਼ਟ ਹੋ ਗਏਇਹ ਸਾਡੀ ਅੱਖਾਂ ਨੂੰ ਖੋਲ੍ਹਣ ਵਾਲੀ ਸਥਿਤੀ ਸੀ ਕਿ ਕੁਦਰਤ ਨੂੰ ਠੀਕ ਕਰਨ ਲਈ ਕਿਸੇ ਜਾਦੂ ਦੀ ਜ਼ਰੂਰਤ ਨਹੀਂ ਹੈ, ਸਿਰਫ਼ ਸਾਡਾ ਸੰਜਮ ਅਤੇ ਸਮਝਦਾਰੀ ਹੀ ਕਾਫੀ ਹੈਪਰ ਜਿਵੇਂ ਹੀ ਲੋਕਾਂ ਨੇ ਫਿਰ ਉਦਯੋਗਾਂ ਨੂੰ ਖੋਲ੍ਹਿਆ, ਹਵਾ ਵਿੱਚ ਫਿਰ ਕਾਰਬਨ ਡਾਈਆਕਸਾਈਡ ਅਤੇ ਹੋਰ ਖਤਰਨਾਕ ਗੈਸਾਂ ਵਧਣ ਲੱਗ ਪਈਆਂਇਸ ਤਰ੍ਹਾਂ ਦੀ ਤਰੱਕੀ ਦਾ ਕੀ ਅਰਥ ਹੈ ਜੇ ਇਹ ਮਨੁੱਖ ਨੂੰ ਹੀ ਅਪਾਹਜ ਬਣਾਕੇ ਰੱਖ ਦੇਵੇ? ਜੇ ਅਸੀਂ ਆਪਣੇ ਆਪ ਨੂੰ ਸਵਾਲ ਕਰੀਏ ਤਾਂ ਇਸਦਾ ਜਵਾਬ ਸਪਸ਼ਟ ਹੈ ਕਿ ਇਸ ਤਰੱਕੀ ਦੀ ਕੀਮਤ ਬਹੁਤ ਜ਼ਿਆਦਾ ਹੈਭਵਿੱਖ ਦੀਆਂ ਪੀੜ੍ਹੀਆਂ ਲਈ ਅਸੀਂ ਕਿਸ ਤਰ੍ਹਾਂ ਦੀ ਧਰਤੀ ਛੱਡ ਕੇ ਜਾਵਾਂਗੇ? ਕੀ ਉਹ ਸਾਡੀਆਂ ਗਲਤੀਆਂ ਦੀ ਸਜ਼ਾ ਭੁਗਤਣ ਲਈ ਹੀ ਜਨਮ ਲੈ ਰਹੀਆਂ ਹਨ?

ਅਗਰ ਅਸੀਂ ਹੁਣ ਵੀ ਜਾਗ ਜਾਈਏ ਤਾਂ ਕੁਝ ਬਚਾ ਕੀਤਾ ਜਾ ਸਕਦਾ ਹੈਅਸੀਂ ਵੱਧ ਤੋਂ ਵੱਧ ਰੁੱਖ ਲਗਾ ਕੇ ਜੰਗਲਾਂ ਦੀ ਕਮੀ ਨੂੰ ਪੂਰਾ ਕਰ ਸਕਦੇ ਹਾਂਹਰੇ-ਭਰੇ ਜੰਗਲ ਸਿਰਫ਼ ਹਵਾ ਦੀ ਗੁਣਵੱਤਾ ਨੂੰ ਹੀ ਨਹੀਂ ਬਲਕਿ ਧਰਤੀ ਦੇ ਤਾਪਮਾਨ ਨੂੰ ਕਾਬੂ ਵਿੱਚ ਰੱਖਣ ਲਈ ਵੀ ਬਹੁਤ ਮਹੱਤਵਪੂਰਨ ਹਨ ਇਸਦੇ ਨਾਲ, ਕਾਰਬਨ ਦਾ ਉਤਸਰਜਨ ਘਟਾਉਣ ਲਈ ਹਰ ਦੇਸ਼ ਨੂੰ ਇੱਕ ਜਵਾਬਦੇਹ ਰਣਨੀਤੀ ਤਿਆਰ ਕਰਨ ਦੀ ਜ਼ਰੂਰਤ ਹੈਸਾਡੀ ਧਰਤੀ ਸਾਡੀ ਮਾਂ ਹੈਇਹ ਸਾਨੂੰ ਸਾਫ਼ ਹਵਾ, ਪਾਣੀ, ਆਕਸੀਜਨ ਅਤੇ ਜੀਵਨ ਜਿਊਣ ਲਈ ਜ਼ਰੂਰੀ ਸਰੋਤ ਆਦਿ ਸਭ ਕੁਝ ਮੁਫਤ ਵਿੱਚ ਦਿੰਦੀ ਹੈ ਪਰ ਅਸੀਂ ਇਸਦੇ ਨਾਲ ਬੇਈਮਾਨੀ ਕਰਦੇ ਜਾ ਰਹੇ ਹਾਂਅਸੀਂ ਆਪਣੇ ਲਾਭਾਂ ਲਈ ਇਸ ਨੂੰ ਖੋਖਲਾ ਕਰ ਰਹੇ ਹਾਂਜੇ ਅਸੀਂ ਤੁਰੰਤ ਹੀ ਇਸ ਗਲਤੀ ਨੂੰ ਨਹੀਂ ਸਮਝਿਆ ਤਾਂ ਇੱਕ ਦਿਨ ਇਹ ਧਰਤੀ ਸਾਡੇ ਲਈ ਜਿਊਣ ਯੋਗ ਨਹੀਂ ਰਹੇਗੀਅਖੀਰ ਵਿੱਚ ਸਿਰਫ਼ ਇੱਕ ਗੱਲ ਕਹੀ ਜਾ ਸਕਦੀ ਹੈ ਕਿ ਤਰੱਕੀ ਲਾਜ਼ਮੀ ਹੈ, ਪਰ ਇਸ ਤਰੱਕੀ ਨੂੰ ਕੁਦਰਤ ਦੇ ਸੰਤੁਲਨ ਦੇ ਨਾਲ ਜੁੜ ਕੇ ਕਰਨਾ ਪਵੇਗਾ ਵਾਤਾਵਰਣ ਦੀ ਸੰਭਾਲ ਸਾਡੀ ਜ਼ਿੰਮੇਵਾਰੀ ਵੀ ਹੈ ਅਤੇ ਲੋੜ ਵੀ ਹੈਜੇ ਅਸੀਂ ਹੁਣ ਸਤਰਕ ਨਾ ਹੋਏ ਤਾਂ ਇਸਦੀ ਸਜ਼ਾ ਪੂਰੀ ਮਨੁੱਖਤਾ ਨੂੰ ਭੁਗਤਣੀ ਪਵੇਗੀਇਸ ਲਈ ਸਾਡੇ ਲਈ ਇਹ ਸਮੇਂ ਦੀ ਮੰਗ ਹੈ ਕਿ ਅਸੀਂ ਵਾਤਾਵਰਣ ਨੂੰ ਬਚਾਉਣ ਲਈ ਜਿੱਥੇ ਤਕਨੀਕੀ ਵਿਕਾਸ ਕਰੀਏ, ਉੱਥੇ ਕੁਦਰਤੀ ਸਰੋਤਾਂ ਦੀ ਸੰਭਾਲ ਨੂੰ ਵੀ ਆਪਣਾ ਜ਼ਰੂਰੀ ਮਨੁੱਖੀ ਫਰਜ਼ ਬਣਾਈਏ

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

Sandeep Kumar

Sandeep Kumar

Computer Teacher, MA Psychology. Rupnagar, Punjab, India.
WhatsApp: (91 - 70098 - 07121)
Email: (liberalthinker1621@gmail.com)

More articles from this author