SandeepKumar7ਇਸ ਸਾਰੀ ਚਰਚਾ ਦਾ ਸਾਰ ਇਹ ਹੈ ਕਿ ਸਾਨੂੰ ਆਪਣੀ ਸੋਚ ਵਿੱਚ ਸਪਸ਼ਟਤਾ ...
(2 ਜੁਲਾਈ 2025)


ਭਾਰਤ ਅਤੇ ਪਾਕਿਸਤਾਨ ਦਰਮਿਆਨ ਤਣਾਅ ਦੀ ਸਥਿਤੀ ਨਵੀਂ ਨਹੀਂ
ਸਰਹੱਦੀ ਝੜਪਾਂ, ਰਾਜਨੀਤਕ ਬਿਆਨਬਾਜ਼ੀ ਅਤੇ ਸੱਭਿਆਚਾਰਕ ਮੁੱਦਿਆਂ ਨੇ ਸਮੇਂ-ਸਮੇਂ ’ਤੇ ਦੋਵਾਂ ਮੁਲਕਾਂ ਦੇ ਸਬੰਧਾਂ ਨੂੰ ਪ੍ਰਭਾਵਿਤ ਕੀਤਾ ਹੈਪਹਿਲਗਾਮ ਹਮਲੇ ਵਰਗੀਆਂ ਘਟਨਾਵਾਂ ਨੇ ਇਸ ਤਣਾਅ ਨੂੰ ਹੋਰ ਤਿੱਖਾ ਕਰ ਦਿੱਤਾ, ਜਿਸਦਾ ਅਸਰ ਸਿਰਫ਼ ਸਿਆਸੀ ਅਤੇ ਸਮਾਜਿਕ ਪੱਧਰ ’ਤੇ ਹੀ ਨਹੀਂ, ਸਗੋਂ ਕਲਾਤਮਕ ਅਤੇ ਸੱਭਿਆਚਾਰਕ ਖੇਤਰ ਵਿੱਚ ਵੀ ਦੇਖਣ ਨੂੰ ਮਿਲਿਆਜਦੋਂ ਦੇਸ਼ ਦੇ ਮਾਣ-ਸਨਮਾਨ ਦਾ ਸਵਾਲ ਹੋਵੇ, ਉਦੋਂ ਕਲਾਕਾਰਾਂ ਦੀ ਪਹਿਲ ਕਲਾ ਅਤੇ ਪੈਸੇ ਨੂੰ ਬਚਾਉਣਾ ਹੋਣੀ ਚਾਹੀਦੀ ਹੈ ਜਾਂ ਆਪਣੇ ਦੇਸ਼ ਦੀ ਇੱਜ਼ਤ ਨੂੰ ਸਭ ਤੋਂ ਉੱਪਰ ਰੱਖਣਾ ਚਾਹੀਦਾ ਹੈ?

ਪਹਿਲਗਾਮ ਹਮਲੇ ਤੋਂ ਬਾਅਦ ਪਾਕਿਸਤਾਨੀ ਕਲਾਕਾਰਾਂ ਦੇ ਭਾਰਤ ਵਿਰੋਧੀ ਬਿਆਨਾਂ ਵਿੱਚੋਂ ਇੱਕ ਨਵਾਂ ਵਿਵਾਦ ਜਨਮਿਆਇਹ ਉਹੀ ਕਲਾਕਾਰ ਹਨ, ਜਿਨ੍ਹਾਂ ਦੀ ਜੀਵਿਕਾ ਦਾ ਵੱਡਾ ਹਿੱਸਾ ਭਾਰਤੀ ਸਿਨੇਮਾ, ਜਿਵੇਂ ਕਿ ਬੋਲੀਵੁੱਡ, ਟਾਲੀਵੁੱਡ ਅਤੇ ਪੰਜਾਬੀ ਫਿਲਮ ਇੰਡਸਟਰੀ ਨਾਲ ਜੁੜਿਆ ਹੋਇਆ ਹੈਬਹੁਤ ਗਿਣਤੀ ਵਿੱਚ ਪਾਕਿਸਤਾਨੀ ਕਲਾਕਾਰ ਭਾਰਤੀ ਸਿਨੇਮਾ ’ਤੇ ਨਿਰਭਰ ਹਨਇਸਦੇ ਬਾਵਜੂਦ ਜਦੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਟਕਰਾਅ ਦੀ ਸਥਿਤੀ ਪੈਦਾ ਹੋਈ, ਇਨ੍ਹਾਂ ਕਲਾਕਾਰਾਂ ਨੇ ਆਪਣੇ ਦੇਸ਼ ਦੇ ਹੱਕ ਵਿੱਚ ਖੜ੍ਹ ਕੇ ਭਾਰਤ ਵਿਰੁੱਧ ਜ਼ਹਿਰੀਲੇ ਅਤੇ ਨਫ਼ਰਤ ਭਰੇ ਬਿਆਨ ਦਿੱਤੇਇਹ ਵਰਤਾਰਾ ਨਾ ਸਿਰਫ਼ ਉਨ੍ਹਾਂ ਦੀ ਦੇਸ਼ਭਗਤੀ ਨੂੰ ਦਰਸਾਉਂਦਾ ਹੈ, ਸਗੋਂ ਇੱਕ ਤਰ੍ਹਾਂ ਦੀ ਦੋਗਲੀ ਸੋਚ ਨੂੰ ਵੀ ਉਜਾਗਰ ਕਰਦਾ ਹੈਜਿੱਥੇ ਇੱਕ ਪਾਸੇ ਉਹ ਭਾਰਤੀ ਸਿਨੇਮਾ ਦੀ ਸਫ਼ਲਤਾ ਨਾਲ ਆਪਣੀ ਜੀਵਿਕਾ ਚਲਾਉਂਦੇ ਹਨ, ਉੱਥੇ ਹੀ ਮੌਕਾ ਪੈਣ ’ਤੇ ਉਹ ਆਪਣੇ ਦੇਸ਼ ਦੇ ਹੱਕ ਵਿੱਚ ਖੜ੍ਹ ਜਾਂਦੇ ਹਨ, ਭਾਵੇਂ ਇਸ ਨਾਲ ਭਾਰਤ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚੇ

ਇਸਦੇ ਉਲਟ ਭਾਰਤੀ ਕਲਾਕਾਰਾਂ, ਖਾਸ ਕਰਕੇ ਪੰਜਾਬ ਦੇ ਕਲਾਕਾਰਾਂ ਦਾ ਵੱਡਾ ਹਿੱਸਾ ਇਸ ਮੁੱਦੇ ’ਤੇ ਮੌਨ ਰਿਹਾਜਿਵੇਂ ਕਿਹਾ ਜਾਂਦਾ ਹੈ, “ਉਨ੍ਹਾਂ ਦੇ ਮੂੰਹ ਵਿੱਚ ਦਹੀਂ ਜੰਮ ਗਿਆ ਹੋਵੇ।” ਇਹ ਮੌਨਤਾ ਨਾ ਸਿਰਫ਼ ਨਿੰਦਣਯੋਗ ਹੈ, ਸਗੋਂ ਦੇਸ਼ ਦੇ ਸਨਮਾਨ ਲਈ ਢਾਹ ਲਾਉਣ ਵਾਲੀ ਵੀ ਹੈਕੁਝ ਕੁ ਕਲਾਕਾਰ ਜਿਵੇਂ ਕਿ ਬੀਨੂ ਢਿੱਲੋਂ ਅਤੇ ਦੇਵ ਖਰੋੜ ਨੇ ਖੁੱਲ੍ਹ ਕੇ ਭਾਰਤ ਦੇ ਹੱਕ ਵਿੱਚ ਆਵਾਜ਼ ਉਠਾਈ ਅਤੇ ਪਾਕਿਸਤਾਨੀ ਕਲਾਕਾਰਾਂ ਨਾਲ ਕੰਮ ਕਰਨ ਤੋਂ ਇਨਕਾਰ ਕਰ ਦਿੱਤਾਇਸੇ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਅਤੇ ਸਦਾ ਬਹਾਰ ਕਲਾਕਾਰ ਸ੍ਰੀ ਭਗਵੰਤ ਸਿੰਘ ਮਾਨ ਨੇ ਪਾਕਿਸਤਾਨੀ ਕਲਾਕਾਰਾਂ ਦੇ ਬਿਆਨਾਂ ਦੀ ਸਖ਼ਤ ਨਿੰਦਾ ਕਰਦਿਆਂ ਉਨ੍ਹਾਂ ਨੂੰ “ਉਨ੍ਹਾਂ ਦੀ ਹੈਸੀਅਤ ਦਾ ਅਸਲੀ ਸ਼ੀਸ਼ਾ” ਵਿਖਾਇਆਇਨ੍ਹਾਂ ਕੁਝ ਕਲਾਕਾਰਾਂ ਦੀਆਂ ਕਾਰਵਾਈਆਂ ਨੇ ਸਪਸ਼ਟ ਕੀਤਾ ਕਿ ਦੇਸ਼ ਦਾ ਮਾਣ-ਸਨਮਾਨ ਕਲਾ ਅਤੇ ਪੈਸੇ ਤੋਂ ਉੱਪਰ ਹੈ

ਪੰਜਾਬੀ ਸੱਭਿਆਚਾਰ ਵਿੱਚ ਅਕਸਰ ਇਹ ਢੰਡੋਰਾ ਪਿੱਟਿਆ ਜਾਂਦਾ ਹੈ ਕਿ “ਕਲਾ ਦੀ ਕੋਈ ਸਰਹੱਦ ਨਹੀਂ ਹੁੰਦੀ” ਅਤੇ “ਕਲਾ ਸਿਰਫ਼ ਪਿਆਰ ਵੰਡਣਾ ਜਾਣਦੀ ਹੈ।” ਪਰ ਸਵਾਲ ਇਹ ਹੈ ਕਿ ਕੀ ਇਹ ਸੋਚ ਸਿਰਫ਼ ਭਾਰਤੀ, ਖਾਸ ਕਰਕੇ ਪੰਜਾਬੀ ਕਲਾਕਾਰਾਂ ਦੀ ਹੈ? ਪਾਕਿਸਤਾਨੀ ਕਲਾਕਾਰਾਂ ਵਿੱਚ ਅਜਿਹੀ ਸੋਚ ਕਿਉਂ ਨਹੀਂ ਵਿਖਾਈ ਦਿੰਦੀ? ਜਦੋਂ ਟਕਰਾਅ ਦੀ ਸਥਿਤੀ ਆਈ, ਪਾਕਿਸਤਾਨੀ ਕਲਾਕਾਰਾਂ ਨੇ ਬਿਨਾਂ ਸੰਕੋਚ ਆਪਣੇ ਦੇਸ਼ ਦਾ ਸਾਥ ਦਿੱਤਾ, ਭਾਵੇਂ ਉਨ੍ਹਾਂ ਦੀ ਜੀਵਿਕਾ ਭਾਰਤ ਵਿੱਚ ਚੱਲ ਰਹੀ ਸੀਇਹ ਦਰਸਾਉਂਦਾ ਹੈ ਕਿ ਉਨ੍ਹਾਂ ਲਈ ਦੇਸ਼ ਦਾ ਮਾਣ-ਸਨਮਾਨ ਕਲਾ ਅਤੇ ਪੈਸੇ ਤੋਂ ਉੱਪਰ ਹੈਪਰ ਭਾਰਤ ਵਿੱਚ, ਖਾਸ ਕਰਕੇ ਪੰਜਾਬ ਵਿੱਚ, ਕਈ ਕਲਾਕਾਰ ਇਸ ਸੋਚ ਦੇ ਪਿੱਛੇ ਲੁਕ ਜਾਂਦੇ ਹਨ ਕਿ ਕਲਾ ਸਰਹੱਦਾਂ ਤੋਂ ਪਰੇ ਹੈਇਹ ਦੋਗਲੀ ਸੋਚ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ

ਇਸ ਸੰਦਰਭ ਵਿੱਚ ਦਿਲਜੀਤ ਦੁਸਾਂਝ ਦੀ ਫਿਲਮ “ਸਰਦਾਰ ਜੀ 3” ਦਾ ਵਿਵਾਦ ਵੀ ਸਾਹਮਣੇ ਆਉਂਦਾ ਹੈਇਸ ਫਿਲਮ ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਅਮੀਰ ਦੀ ਸ਼ਮੂਲੀਅਤ ਕਾਰਨ ਇਹ ਫਿਲਮ ਭਾਰਤ ਵਿੱਚ ਰਿਲੀਜ਼ ਨਹੀਂ ਹੋ ਰਹੀ, ਸਗੋਂ ਵਿਦੇਸ਼ਾਂ ਵਿੱਚ ਰਿਲੀਜ਼ ਕੀਤੀ ਜਾ ਰਹੀ ਹੈਇਸ ਨੂੰ ਲੈ ਕੇ ਲੋਕਾਂ ਦੇ ਵਿਚਕਾਰ ਦੋ ਧਿਰਾਂ ਸਾਹਮਣੇ ਆਈਆਂ ਹਨ। ਇੱਕ ਧਿਰ ਇਸਦੇ ਵਿਰੋਧ ਵਿੱਚ ਹੈ, ਜਦਕਿ ਦੂਜੀ ਧਿਰ ਦਿਲਜੀਤ ਦੇ ਹੱਕ ਵਿੱਚ ਬਿਆਨ ਦੇ ਰਹੀ ਹੈਹੱਕ ਵਿੱਚ ਬਿਆਨ ਦੇਣ ਵਾਲੇ ਦਲੀਲ ਦਿੰਦੇ ਹਨ ਕਿ ਦਿਲਜੀਤ, ਇੱਕ ਸਿੱਖ ਅਤੇ ਪੰਜਾਬੀ ਕਲਾਕਾਰ ਹੋਣ ਦੇ ਨਾਤੇ ਜਾਣਬੁੱਝ ਕੇ ਨਿਸ਼ਾਨੇ ’ਤੇ ਲਿਆ ਜਾ ਰਿਹਾ ਹੈਪਰ ਸਵਾਲ ਇਹ ਹੈ ਕਿ ਕੀ ਅਜਿਹੀ ਸੋਚ ਰੱਖਣਾ ਜਾਇਜ਼ ਹੈ? ਜਦੋਂ ਦੇਸ਼ ਦੇ ਮਾਣ-ਸਨਮਾਨ ਦਾ ਸਵਾਲ ਹੋਵੇ ਤਾਂ ਕੀ ਕਲਾ ਨੂੰ ਇਸ ਤੋਂ ਉੱਪਰ ਰੱਖਿਆ ਜਾ ਸਕਦਾ ਹੈ? ਪਾਕਿਸਤਾਨੀ ਕਲਾਕਾਰ ਨੂੰ ਫਿਲਮ ਵਿੱਚ ਲੈਣ ਦਾ ਮਕਸਦ ਕਲਾ ਦੀ ਸਾਂਝ ਨੂੰ ਵਧਾਉਣ ਦੀ ਥਾਂ ਪੂਰੀ ਤਰ੍ਹਾਂ ਵਪਾਰਕ ਉਦੇਸ਼ ਹੁੰਦਾ ਹੈ, ਕਿਉਂਕਿ ਇਸ ਨਾਲ ਆਪਣੇ ਮੁਲਕ ਦੀ ਜਨਤਾ ਦੇ ਨਾਲ ਨਾਲ ਗਵਾਂਢੀ ਮੁਲਕ ਦੀ ਕਾਲਕਾਰ ਦੇ ਪ੍ਰਸ਼ੰਸਕ ਵੀ ਫਿਲਮ ਦੇਖਦੇ ਹਨ, ਜਿਸ ਨਾਲ ਫਿਲਮ ਦੀ ਕਮਾਈ ਵਿੱਚ ਵਾਧਾ ਹੁੰਦਾ ਹੈ

ਪੰਜਾਬੀ ਸੱਭਿਆਚਾਰ ਵਿੱਚ ਅਸੀਂ ਅਕਸਰ ਗੁਰਬਾਣੀ ਨੂੰ ਇਨਸਾਨੀਅਤ ਅਤੇ ਆਪਣੇ ਸਮਾਜਿਕ ਜੀਵਨ ਦਾ ਹਿੱਸਾ ਬਣਾਉਣ ਦੀ ਗੱਲ ਕਰਦੇ ਹਾਂਗੁਰਬਾਣੀ ਵਿੱਚ ਕਿਹਾ ਗਿਆ ਹੈ, “ਸੋ ਕਿਉਂ ਮੰਦਾ ਆਖੀਏ ਜਿਨ ਜੰਮੇ ਰਾਜਾਨ,” ਗੁਰਬਾਣੀ ਦੀ ਇਹ ਤੁਕ ਔਰਤ ਦੀ ਮਹੱਤਤਾ, ਉਸਦੀ ਇੱਜ਼ਤ ਅਤੇ ਉਸਦੇ ਸਨਮਾਨ ਨੂੰ ਦਰਸਾਉਂਦੀ ਹੈ, ਪਰ ਜਦੋਂ ਉਹ ਹੀ ਔਰਤ ਆਪਣੀ ਪਸੰਦ ਨਾਲ ਵਿਆਹ ਕਰਵਾ ਲੈਂਦੀ ਹੈ ਤਾਂ ਅਣਖ ਦੀ ਖਾਤਰ ਅਸੀਂ ਉਸਦਾ ਕਤਲ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇਉਸ ਸਮੇਂ ਸਾਡੀ ਦਾਇਆ ਅਤੇ ਸਦਭਾਵਨਾ ਕਿੱਥੇ ਚੱਲੀ ਜਾਂਦੀ ਹੈ? ਜਦੋਂ ਅਸੀਂ ਆਪਣੇ ਸਮਾਜ ਵਿੱਚ ਜਾਤ-ਪਾਤ ਅਤੇ ਮਨ-ਮੁਟਾਵ ਕਾਰਨ ਲੜਾਈਆਂ ਕਰਦੇ ਹਾਂ ਤਾਂ ਇਹ ਸਾਂਝ ਅਤੇ ਪਿਆਰ ਭਰੀ ਸਿੱਖਿਆ ਕਿੱਥੇ ਚਲੀ ਜਾਂਦੀ ਹੈ? ਅਸੀਂ ਗੁਰੂ ਸਾਹਿਬਾਨ ਦੀ ਸਿੱਖਿਆ ਨੂੰ ਮੂੰਹ ’ਤੇ ਮੰਨਦੇ ਹਾਂ, ਪਰ ਜਦੋਂ ਸੰਵਿਧਾਨਕ ਜਾਤੀਗਤ ਲਾਭ ਜਾਂ ਸਿਆਸੀ ਫਾਇਦੇ ਦੀ ਗੱਲ ਆਉਂਦੀ ਹੈ ਤਾਂ ਅਸੀਂ ਉਸੇ ਸਿੱਖਿਆ ਨੂੰ ਵਿਸਾਰ ਦਿੰਦੇ ਹਾਂਇਹ ਦੋਗਲਾਪਣ ਸਾਡੀ ਸੋਚ ਦੀ ਸਭ ਤੋਂ ਵੱਡੀ ਕਮਜ਼ੋਰੀ ਹੈਇਸੇ ਤਰ੍ਹਾਂ ਜਦੋਂ ਅਸੀਂ ਗਵਾਂਢੀ ਮੁਲਕ ਦੇ ਕਲਾਕਾਰਾਂ ਦੀ ਸਹਿਮਤੀ ਵਿੱਚ ਖੜ੍ਹਦੇ ਹਾਂ ਤਾਂ ਅਸੀਂ ਆਪਣੇ ਸੂਰਮਿਆਂ ਦੀਆਂ ਸ਼ਹਾਦਤਾਂ ਨੂੰ ਭੁੱਲ ਜਾਂਦੇ ਹਾਂਮਹਾਰਾਜਾ ਰਣਜੀਤ ਸਿੰਘ, ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਵਰਗੇ ਸੂਰਵੀਰ ਸਾਡੇ ਰੋਲ ਮਾਡਲ ਹਨ ਅਤੇ ਗਵਾਂਢੀ ਮੁਕਲ ਦੇ ਵੀ ਹੋਣੇ ਚਾਹੀਦੇ ਸਨਪਰ ਪਾਕਿਸਤਾਨ ਵਾਸੀਆਂ ਨੇ ਮੁਹੰਮਦ ਗੌਰੀ, ਮਹਿਮੂਦ ਗਜ਼ਨਵੀ ਅਤੇ ਬਾਬਰ ਵਰਗੇ ਆਕਰਮਣਕਾਰੀਆਂ ਨੂੰ ਆਪਣਾ ਰੋਲ ਮਾਡਲ ਤੈਅ ਕੀਤਾ ਗਿਆ ਹੈਇਹ ਵੀ ਦੁਖਦਾਈ ਸਚਾਈ ਹੈ ਕਿ ਲਾਹੌਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਵੀ ਇਸੇ ਨਫਰਤ ਕਰਕੇ ਤੋੜ ਦਿੱਤਾ ਗਿਆ, ਜੋ ਸਾਡੇ ਸਾਂਝੇ ਇਤਿਹਾਸ ਨੂੰ ਨਕਾਰਨ ਦਾ ਸਬੂਤ ਹੈ

ਭਾਰਤ ਵਿੱਚ ਸਿੱਖ ਜਗਤ ਨੂੰ ਹਮੇਸ਼ਾ ਬਣਦਾ ਸਨਮਾਨ ਦਿੱਤਾ ਜਾਂਦਾ ਹੈਦੇਸ਼ ਦੇ ਪ੍ਰਧਾਨ ਮੰਤਰੀ ਨੇ ਵਾਰ-ਵਾਰ ਸਿੱਖ ਕੌਮ ਦੀਆਂ ਸੇਵਾਵਾਂ ਅਤੇ ਸ਼ਹਾਦਤਾਂ ਨੂੰ ਸਰਾਹਿਆ ਹੈਦਿਲਜੀਤ ਦੁਸਾਂਝ, ਜਿਨ੍ਹਾਂ ਨੇ ਆਪਣੀ ਕਲਾ ਨਾਲ ਦੇਸ਼ ਦਾ ਨਾਮ ਰੌਸ਼ਨ ਕੀਤਾ, ਨੂੰ ਵੀ ਪ੍ਰਧਾਨ ਮੰਤਰੀ ਵੱਲੋਂ ਵਿਸ਼ੇਸ਼ ਸਨਮਾਨ ਦਿੱਤਾ ਗਿਆਇਹ ਦਰਸਾਉਂਦਾ ਹੈ ਕਿ ਦੇਸ਼ ਦਾ ਸਨਮਾਨ ਅਤੇ ਦੋ ਪ੍ਰਤੀਸ਼ਤ ਸਿੱਖ ਭਾਈਚਾਰੇ ਦੀ ਇੱਜ਼ਤ ਨੂੰ ਹਮੇਸ਼ਾ ਪਹਿਲ ਦਿੱਤੀ ਜਾਂਦੀ ਹੈਇਹੀ ਕਾਰਨ ਹੈ ਕਿ ਭਾਰਤ ਵਿੱਚ ਵੱਡੇ ਤੋਂ ਵੱਡੇ ਅੁਹਦੇ ’ਤੇ ਸਿੱਖ ਜਗਤ ਦੀ ਸਰਦਾਰੀ ਸੀ, ਹੈ ਅਤੇ ਰਹੇਗੀਫਿਰ ਸਵਾਲ ਇਹ ਉੱਠਦਾ ਹੈ ਕਿ ਸਾਡੀ ਇੱਡੀ ਕਿਹੜੀ ਵੇਲਣੇ ਵਿੱਚ ਬਾਂਹ ਫਸੀ ਹੋਈ ਹੈ ਕਿ ਅਸੀਂ ਗਵਾਂਢੀ ਮੁਲਕ ਦੇ ਹੱਕ ਵਿੱਚ ਉਸਦੇ ਨਾਗਰਿਕਾਂ ਨਾਲੋਂ ਵੀ ਜ਼ਿਆਦਾ ਸਟੈਂਡ ਲੈਂਦੇ ਹਾਂ?

ਇਸ ਸਾਰੀ ਚਰਚਾ ਦਾ ਸਾਰ ਇਹ ਹੈ ਕਿ ਸਾਨੂੰ ਆਪਣੀ ਸੋਚ ਵਿੱਚ ਸਪਸ਼ਟਤਾ ਲਿਆਉਣ ਦੀ ਲੋੜ ਹੈਕਲਾ ਅਤੇ ਪੈਸਾ ਮਹੱਤਵਪੂਰਨ ਹਨ, ਪਰ ਜਦੋਂ ਦੇਸ਼ ਦੇ ਮਾਣ-ਸਨਮਾਨ ਦਾ ਸਵਾਲ ਹੋਵੇ ਤਾਂ ਸਾਡੀ ਪਹਿਲ ਦੇਸ਼ ਹੋਣੀ ਚਾਹੀਦੀ ਹੈਗੁਰਬਾਣੀ ਦੀ ਸਿੱਖਿਆ ਸਾਨੂੰ ਸਮਾਨਤਾ ਅਤੇ ਪਿਆਰ ਦਾ ਸੁਨੇਹਾ ਦਿੰਦੀ ਹੈ, ਪਰ ਇਹ ਸੁਨੇਹਾ ਉਦੋਂ ਹੀ ਅਰਥਪੂਰਨ ਹੈ ਜਦੋਂ ਅਸੀਂ ਆਪਣੇ ਦੇਸ਼ ਅਤੇ ਸੱਭਿਆਚਾਰ ਦੀ ਇੱਜ਼ਤ ਨੂੰ ਸਭ ਤੋਂ ਉੱਪਰ ਰੱਖੀਏਸਾਨੂੰ ਆਪਣੇ ਦੋਗਲੇਪਣ ਨੂੰ ਤਿਆਗ ਕੇ ਇੱਕ ਅਜਿਹੀ ਸੋਚ ਅਪਣਾਉਣੀ ਚਾਹੀਦੀ ਹੈ ਜੋ ਸਾਡੀ ਅਗਲੀ ਪੀੜ੍ਹੀ ਲਈ ਰੋਲ ਮਾਡਲ ਬਣ ਸਕੇਸਾਨੂੰ ਇਹ ਤੈਅ ਕਰਨਾ ਹੋਵੇਗਾ ਕਿ ਸਾਡੇ ਲਈ ਪਹਿਲਾਂ ਕੀ ਹੈ- ਦੇਸ਼ ਜਾਂ ਕਲਾਕਾਰ ਅਤੇ ਪੈਸਾ? ਜੇ ਅਸੀਂ ਆਪਣੇ ਦੇਸ਼ ਦੇ ਮਾਣ-ਸਨਮਾਨ ਨੂੰ ਸਭ ਤੋਂ ਉੱਪਰ ਨਹੀਂ ਰੱਖ ਸਕਦੇ ਤਾਂ ਸਾਡੀ ਕਲਾ ਅਤੇ ਪੈਸੇ ਦੀ ਕਮਾਈ ਵੀ ਬੇਅਰਥ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

Sandeep Kumar

Sandeep Kumar

Computer Teacher, MA Psychology. Rupnagar, Punjab, India.
WhatsApp: (91 - 70098 - 07121)
Email: (liberalthinker1621@gmail.com)

More articles from this author