AmritKBadrukhan7ਪੱਕੀ ਪਕਾਈ ਫਸਲ ਉੱਤੇ ਜਦੋਂ ਗੜਿਆਂ ਦੀ ਮਾਰ ਪੈਂਦੀ ਹੈਮੰਜੇ ’ਤੇ ਬੈਠੀ ...
(8 ਅਪਰੈਲ 2026)


ਦੁਨੀਆਂ ਭਰ ਦਾ ਹਰ ਵਿਅਕਤੀ ਸਿੱਧੇ ਅਸਿੱਧੇ ਤੌਰ ’ਤੇ ਖੇਤੀ ਨਾਲ ਜੁੜਿਆ ਹੋਇਆ ਹੈ
ਕਿਸੇ ਵੀ ਰੂਪ ਵਿੱਚ ਵਰਤਿਆ ਜਾਵੇ ਅਨਾਜ ਬਿਨਾਂ ਕਿਸੇ ਦਾ ਨਹੀਂ ਸਰਦਾਸਿੱਧੀ ਜਿਹੀ ਗੱਲ ਹੈ, ਸਭ ਦੇ ਢਿੱਡ ਲੱਗੇ ਹੋਏ ਹਨ। ਇਨ੍ਹਾਂ ਢਿੱਡਾਂ ਨੂੰ ਭਰਨ ਵਾਸਤੇ ਅਨਾਜ, ਫਲ, ਸਬਜ਼ੀਆਂ ਆਦਿ ਦੀ ਜ਼ਰੂਰਤ ਹੁੰਦੀ ਹੈਉਹ ਸਾਨੂੰ ਖੇਤਾਂ ਵਿੱਚੋਂ ਮਿਲਦੇ ਹਨਅਸੀਂ ਆਪਣੀ ਥਾਲੀ ਵਿੱਚ ਪਏ ਭੋਜਨ ਦੇ ਪਿੱਛੇ ਹੋਈ ਮਿਹਨਤ ਬਾਰੇ ਸੋਚੀਏ ਤਾਂ ਸਭ ਤੋਂ ਵੱਧ ਮਿਹਨਤ ਕਿਰਤੀ ਕਿਸਾਨ ਦੀ ਹੁੰਦੀ ਹੈਕਿਸਾਨ ਖੇਤ ਵਾਹੁੰਦਾ ਸਵਾਰਦਾ ਹੈਫਿਰ ਚਿੜੀਆਂ-ਜਨੌਰਾਂ ਦੇ ਭਾਗੀਂ, ਹਾਲੀ-ਪਾਲੀ ਦੇ ਭਾਗੀਂ, ਰਾਹੀ-ਪਾਂਧੀ ਦੇ ਭਾਗੀਂ ... ਆਖ ਕੇ ਬੀਜ ਬੀਜਦਾ ਹੈਬੀਜਾਂ ਨੂੰ ਪੁੰਗਰਦੇ ਦੇਖਦਾ ਹੈ, ਸਮੇਂ ਤੇ ਪਾਣੀ, ਖਾਦ-ਖੁਰਾਕ ਦਿੰਦਾ ਹੈ, ਬਿਮਾਰੀਆਂ ਤੋਂ ਬਚਾਉਣ ਲਈ ਸੌ ਹੀਲੇ-ਵਸੀਲੇ ਕਰਦਾ ਹੈਆਪਣੀ ਫਸਲ ਨੂੰ ਜਵਾਨ ਹੁੰਦੀ ਦੇਖਦਾ ਹੈਕਈ ਮਹੀਨਿਆਂ ਦੀ ਮੁਸ਼ੱਕਤ ਤੋਂ ਬਾਅਦ ਫਿਰ ਕਿਤੇ ਜਾ ਕੇ ਉਸਦੀ ਮਿਹਨਤ ਨੂੰ ਬੂਰ ਪੈਂਦਾ ਹੈਰੀਝਾਂ ਪੂਰੀਆਂ ਹੋਣ ਦੀ ਆਸ ਬੱਝਦੀ ਹੈ

ਮਿਹਨਤ ਨੂੰ ਫਲ ਪੈਂਦਾ ਦੇਖ ਕੇ ਖੁਸ਼ ਹੋਣਾ ਕੁਦਰਤੀ ਗੱਲ ਹੈਭਰਪੂਰ ਫਸਲ ਨੂੰ ਦੇਖ ਕੇ ਕਿਸਾਨ ਦੀ ਖੁਸ਼ੀ ਦੀ ਝਲਕ ਉਸਦੇ ਬਹਿਣ-ਖਲੋਣ ਦੇ ਤਰੀਕੇ ਵਿੱਚੋਂ ਵੀ ਨਜ਼ਰ ਆਉਂਦੀ ਹੈਉਹ ਆਪਣੇ ਹੱਥ ਫੜੀ ਸੋਟੀ ਨੂੰ ਇੱਕ ਪਾਸੇ ਵੱਟ ’ਤੇ ਗੱਡ ਦਿੰਦਾ ਹੈਆਪਣੀਆਂ ਢਾਕਾਂ ਉੱਤੇ ਹੱਥ ਧਰ ਕੇ ਮਾਣ ਨਾਲ ਆਪਣੇ ਖੇਤਾਂ ਨੂੰ ਨਿਹਾਰਦਾ ਹੈਵੱਟ ’ਤੇ ਪੱਬਾਂ ਭਾਰ ਬੈਠ ਕੇ ਬੱਲੀਆਂ (ਸਿੱਟਿਆਂ) ਦਾ ਆਕਾਰ ਦੇਖਦਾ ਹੈਆਪਣੇ ਹੱਥ ਨਾਲ ਮਿਣ ਕੇ ਉਸਦੀ ਲੰਬਾਈ ਮਾਪਣ ਦੀ ਕੋਸ਼ਿਸ਼ ਕਰਦਾ ਹੈਦਾਣਿਆਂ ਦੇ ਭਰਵੇਂ ਹੋਣ ਦਾ ਅੰਦਾਜ਼ਾ ਲਾਉਂਦਾ ਹੈ, ਆਲੇ-ਦੁਆਲਿਓਂ ਦੋ ਚਾਰ ਘਾਹ ਦੀਆਂ ਤਿੜ੍ਹਾਂ ਵੀ ਪੁੱਟ ਸੁੱਟਦਾ ਹੈਉਸ ਨੂੰ ਵਿਸਾਖੀ ਦਾ ਮੇਲਾ ਚੇਤੇ ਆਉਂਦਾ ਹੈ ਉਸਦੀ ਸੋਚ ਮੇਲਾ ਦੇਖਣ ਦੀਆਂ ਉਡਾਰੀਆਂ ਭਰਦੀ ਹੈ ਉਸਦੀਆਂ ਖੁੱਲ੍ਹੀਆਂ ਅੱਖਾਂ ਸੁਪਨੇ ਦੇਖਦੀਆਂ ਹਨ, ਪਰਿਵਾਰਕ ਜੀਆਂ ਦੀਆਂ ਲੋੜਾਂ ਪੂਰੀਆਂ ਕਰਨ ਬਾਰੇ ਸੋਚ ਕੇ ਖੁਸ਼ ਹੁੰਦਾ ਹੈ

ਇਸਦੇ ਉਲਟ ਜਦੋਂ ਕਿਸਾਨ ਦੀ ਪੱਕੀ ਪਕਾਈ ਫਸਲ ਉੱਤੇ ਕੁਦਰਤ ਆਪਣੀ ਕਰੋਪੀ ਵਿਖਾਉਂਦੀ ਹੈ ਤਾਂ ਕਿਸਾਨ ਦਾ ਕਾਲਜਾ ਫੜਿਆ ਜਾਂਦਾ ਹੈਕਦੇ ਉਹ ਆਪਣੇ ਭਾਗਾਂ ਨੂੰ ਕੋਸਦਾ ਹੈ, ਕਦੇ ਰੱਬ ਉਸ ਨੂੰ ਆਪਣਾ ਵੈਰੀ ਜਾਪਦਾ ਹੈਮੀਂਹ, ਝੱਖੜ, ਗੜਿਆਂ ਦੀ ਮਾਰ ਨਾਲ ਬਰਬਾਦ ਹੋਈ ਫਸਲ ਨੂੰ ਦੇਖ ਕੇ ਉਸਦਾ ਖੇਤ ਦੀ ਵੱਟ ਉੱਤੇ ਵਹਿਣ-ਖਲੋਣ ਦਾ ਤਰੀਕਾ ਬਦਲ ਜਾਂਦਾ ਹੈਕੁੱਤੇ-ਬਿੱਲੇ ਤੋਂ ਬਚਾ ਲਈ ਹੱਥ ਵਿੱਚ ਫੜੀ ਸੋਟੀ ਤੋਂ ਉਹ ਆਪਣੇ ਸਰੀਰ ਨੂੰ ਸਹਾਰਾ ਦੇਣ ਲੱਗ ਪੈਂਦਾ ਹੈਖੇਤ ਦੀ ਵੱਟ ’ਤੇ ਬੈਠਣ ਵੇਲੇ ਵੀ ਉਸਦਾ ਇੱਕ ਹੱਥ ਸੋਟੀ ਨੂੰ ਦੂਜਾ ਹੱਥ ਗੋਡਿਆਂ ਅਤੇ ਢਿੱਡ ਦੇ ਵਿਚਾਲੇ ਕਾਲਜੇ ਪੈਂਦੇ ਹੌਲ ਨੂੰ ਦੱਬਣ ਲਈ ਰੱਖਿਆ ਹੁੰਦਾ ਹੈ

ਪੱਕੀ ਪਕਾਈ ਫਸਲ ਉੱਤੇ ਜਦੋਂ ਗੜਿਆਂ ਦੀ ਮਾਰ ਪੈਂਦੀ ਹੈ, ਮੰਜੇ ’ਤੇ ਬੈਠੀ ਕਿਸਾਨ ਦੀ ਬਜ਼ੁਰਗ ਮਾਂ ਆਪਣੇ ਬੱਚਿਆਂ ਨੂੰ ਆਵਾਜ਼ ਮਾਰਦੀ ਹੈ, “ਵੇ ਕੋਈ ਤਵਾ ਮੂਧਾ ਮਾਰ ਦਿਓ, ਟੋਕਰਾ ਵੀ ਮੂਧਾ ਮਾਰ ਦਿਓ।” ਨਵੀਂ ਪੀੜ੍ਹੀ ਦੇ ਜਵਾਕ ਬੇਬੇ ਦੀ ਗੱਲ ਸੁਣ ਕੇ, ਵਹਿਮਾਂ ਵਿੱਚ ਫਸੀ ਬੇਬੇ... ਆਖ ਕੇ ਮਜ਼ਾਕ ਕਰਦੇ ਹਨਉਹ ਆਪ ਸੋਟੀ ਸਹਾਰੇ ਉੱਠ ਕੇ ਜਾਣ ਦੀ ਕੋਸ਼ਿਸ਼ ਕਰਦੀ ਹੈਬੇਬੇ ਦੇ ਸੱਟ ਲੱਗਣ ਦੇ ਡਰੋਂ ਜਵਾਕ ਆਪੇ ਤਵਾ ਅਤੇ ਟੋਕਰਾ ਮੂਧਾ ਮਾਰ ਆਉਂਦੇ ਹਨਜਦੋਂ ਬੇਬੇ ਉਹਨਾਂ ਨੂੰ ਮਤਲਬ ਸਮਝਾਉਂਦੀ ਹੈ ਤਾਂ ਉਹ ਇੱਕ ਦੂਜੇ ਦੇ ਮੂੰਹ ਵੱਲ ਬਿਟਰ-ਬਿਟਰ ਦੇਖਦੇ ਹਨਬੇਬੇ ਦੱਸਦੀ ਹੈ, “ਇਹ ਕੁਦਰਤ ਨੂੰ ਸੁਨੇਹਾ ਹੁੰਦਾ ਐਤੁਸੀਂ ਆਪਣੇ ਹਿਸਾਬ ਨਾਲ ਅਰਦਾਸਾਂ ਕਰਦੇ ਓ ਅਸੀਂ ਚੁੱਪ ਕਰਕੇ ਵੀ ਅਰਦਾਸ ਕਰ ਲੈਂਦੇ ਹਾਂ। ਤਵਾ ਮੂਧਾ ਮਾਰਨ ਦਾ ਮਤਲਬ ਕੁਦਰਤ ਅੱਗੇ ਤਰਲਾ ਹੁੰਦਾ ਹੈ ਕਿ ਜੇ ਇਹ ਮੀਂਹ ਗੜੇ ਬੰਦ ਨਾ ਹੋਏ ਤਾਂ ਸਾਡੇ ਤਵੇ ਮੂਧੇ ਹੋ ਜਾਣੇ ਹਨਜਦੋਂ ਫਸਲਾਂ ਬਰਬਾਦ ਹੋ ਜਾਣਗੀਆਂ, ਘਰੇ ਅਨਾਜ ਨਹੀਂ ਆਵੇਗਾ ਫਿਰ ਰੋਟੀ ਪਕਾਉਣ ਲਈ ਤਵੇ ਵੀ ਸਿੱਧੇ ਕਿਵੇਂ ਹੋਣਗੇ? ਅਜਿਹੇ ਤਰ੍ਹਾਂ ਟੋਕਰਾ ਮੂਧਾ ਮਾਰਨ ਦਾ ਵੀ ਇਹੀ ਮਤਲਬ ਹੈ ਕਿ ਫਿਰ ਡੰਗਰਾਂ ਲਈ ਦਾਣਾ-ਚਾਰਾ ਵੀ ਨਹੀਂ ਹੋਣਾਸੌ ਗੱਲਾਂ ਦੀ ਇੱਕ ਗੱਲ, ਅਸੀਂ ਅਤੇ ਸਾਡੇ ਡੰਗਰ-ਵੱਛੇ ਸਾਰੇ ਭੁੱਖੇ ਮਰ ਜਾਣਗੇ।” ਉਹ ਦੱਸਦੀ ਹੈ ਕਿ ਇਹ ਇਸ ਲਈ ਕੀਤਾ ਜਾਂਦਾ ਹੈ ਕਿ ਕੁਦਰਤ ਦੇ ਮਨ ਮਿਹਰ ਪਵੇਮੀਂਹ ਝੱਖੜ ਬੰਦ ਹੋ ਜਾਵੇਹੋ ਸਕਦਾ ਹੈ ਇਹ ਸਮਰਪਣ ਦੀ ਭਾਵਨਾ ਹੋਵੇ, ਹੱਥ ਖੜ੍ਹੇ ਕਰਨਾ, ਬੇਵਸੀ, ਲਾਚਾਰੀ ਅਤੇ ਰੋਸ ਵਿਖਾ ਕੇ ਰਹਿਮ ਦੀ ਅਪੀਲ ਕਰਨ ਦਾ ਇੱਕ ਤਰੀਕਾ ਹੋਵੇ

ਕਿਸਾਨ ਆਪਣੀ ਕਮਾਈ ਫਸਲ ਨੂੰ ਕਿਤੇ ਲੁਕੋ ਕੇ ਨਹੀਂ ਰੱਖ ਸਕਦਾਉਹ ਆਪਣੀਆਂ ਅੱਖਾਂ ਨਾਲ ਲਹਿਲਹਾਉਂਦੀ ਫਸਲ ਨੂੰ ਬਰਬਾਦ ਹੁੰਦੀ ਦੇਖਦਾ ਹੈਇਸ ਤਰ੍ਹਾਂ ਦਾ ਨੁਕਸਾਨ ਦੇਖਣਾ ਬੜੇ ਵੱਡੇ ਜਿਗਰੇ ਦਾ ਕੰਮ ਹੈਚਿਹਰੇ ’ਤੇ ਪੈਂਦੀਆਂ ਮੀਂਹ ਦੀਆਂ ਠੰਢੀਆਂ ਕਣੀਆਂ ਵਿੱਚੋਂ ਆਪਣੀਆਂ ਗੱਲ੍ਹਾਂ ਉੱਪਰ ਦੀ ਦਾੜ੍ਹੀ ਵਿੱਚ ਸਮਾਉਂਦੀ ਕੋਸੇ ਪਾਣੀ ਦੀ ਘਰਾਲ ਨੂੰ ਸਿਰਫ ਉਹੀ ਜਾਣਦਾ ਹੈ... ਜਿਸ ਤਨ ਲਾਗੇ ਸੋਈ ਜਾਣੇ... ਉਸਦੇ ਸੁਪਨੇ ਰੀਝਾਂ ਸਭ ਖ਼ਤਮ ਹੋ ਜਾਂਦੀਆਂ ਹਨਕਰਜ਼ਾ ਵਧਣ ਦਾ ਫਿਕਰ ਸਤਾਉਣ ਲੱਗ ਪੈਂਦਾ ਹੈਪਰਿਵਾਰ ਦੀਆਂ ਲੋੜਾਂ ਮੂੰਹ ਅੱਡੀ ਖੜ੍ਹੀਆਂ ਨਜ਼ਰ ਆਉਂਦੀਆਂ ਹਨਠੇਕੇ ’ਤੇ ਜ਼ਮੀਨ ਲੈਣ ਵਾਲੇ ਕਿਸਾਨਾਂ ਦੀ ਚਿੰਤਾ ਵੱਧ ਹੁੰਦੀ ਹੈਉਹਨਾਂ ਨੇ ਠੇਕਾ ਵੀ ਦੇਣਾ ਹੁੰਦਾ ਹੈ ਅਤੇ ਪਰਿਵਾਰ ਦੀਆਂ ਲੋੜਾਂ ਵੀ ਪੂਰੀਆਂ ਕਰਨੀਆਂ ਹੁੰਦੀਆਂ ਹਨ

ਫਸਲਾਂ ਦੀ ਤਬਾਹੀ ਦੀ ਭਰਪਾਈ ਕੋਈ ਨਹੀਂ ਕਰ ਸਕਦਾਕਿਸਾਨ ਆਪਣੀਆਂ ਵੋਟਾਂ ਨਾਲ ਆਪਣੇ ਹੱਥੀਂ ਬਣਾਏ ਰਾਜਿਆਂ ਦੇ ਮੂੰਹਾਂ ਵੱਲ ਦੇਖਦੇ ਹਨਸਰਕਾਰਾਂ ਅੱਖਾਂ ਪੂੰਝਣ ਦੀ ਕੋਸ਼ਿਸ਼ ਕਰਦੀਆਂ ਹਨ। ਜੋ ਕਰਦੀਆਂ ਹਨ ਉਹ ਕਾਫ਼ੀ ਨਹੀਂ ਹੁੰਦਾਕਿਸਾਨ ਦੇ ਸਬਰ ਦੀ ਪਰਖ਼ ਹਰ ਮੌਸਮ ਵਿੱਚ ਹੁੰਦੀ ਹੈ ਇਨ੍ਹਾਂ ਬੇਵਸੀਆਂ, ਲਾਚਾਰੀਆਂ ਵਿੱਚੋਂ ਸੰਘਰਸ਼ ਉਪਜਦਾ ਹੈਕਿਰਤੀ ਅਤੇ ਕਿਸਾਨ ਸੜਕਾਂ ਉੱਤੇ ਉੱਤਰ ਆਉਂਦੇ ਹਨਪਰ ਨੇਤਾਵਾਂ ਦੀ ਬਹੁਤੀ ਤਾਕਤ ਇੱਕ ਦੂਜੀ ਪਾਰਟੀ ਵਾਲਿਆਂ ਦੀ ਨਿੰਦਿਆ ਕਰਨ ’ਤੇ, ਪਾਰਟੀਆਂ ਬਦਲਣ ’ਤੇ, ਵਿਰੋਧੀਆਂ ਦੇ ਔਗੁਣ ਫਰੋਲਣ ਉੱਤੇ ਲੱਗੀ ਹੁੰਦੀ ਹੈਆਪੋ ਧਾਪੀ ਵਿੱਚ ਉਲਝਿਆਂ ਨੂੰ ਕਿਰਤੀ ਅਤੇ ਕਿਸਾਨ ਉਦੋਂ ਹੀ ਦਿਸਦੇ ਹਨ ਜਦੋਂ ਚੋਣਾਂ ਨੇੜੇ ਆ ਜਾਂਦੀਆਂ ਹਨਉਹਨਾਂ ਦੀ ਕਹਿਣੀ ਅਤੇ ਕਰਨੀ ਵਿੱਚ ਬਹੁਤ ਫਰਕ ਹੁੰਦਾ ਹੈਖਾਣ ਵੇਲੇ ਦੰਦ ਹੋਰ ਅਤੇ ਵਿਖਾਉਣ ਵਾਲੇ ਹੋਰ ਹੁੰਦੇ ਹਨਜੇ ਕਿਤੇ ਸਰਕਾਰਾਂ ਔਖੇ ਵੇਲੇ ਕਿਸਾਨਾਂ ਦੀ ਬਾਂਹ ਫੜਨ ਤਾਂ ਕਿਸਾਨੀ ਖ਼ੁਦਕੁਸ਼ੀਆਂ ਘਟ ਸਕਦੀਆਂ ਹਨਉਹਨਾਂ ਦੀਆਂ ਥੋੜ੍ਹੀਆਂ ਬਹੁਤੀਆਂ ਸਮੱਸਿਆਵਾਂ ਹੱਲ ਹੋ ਸਕਦੀਆਂ ਹਨ

ਅਸਲ ਗੱਲ ਤਾਂ ਇਹ ਹੈ... ਕਿਸਾਨ ਡਿਗਦਾ ਹੈ, ਫਿਰ ਆਪਣੇ ਆਪ ਨੂੰ ਆਪੇ ਸੰਭਾਲਦਾ ਹੋਇਆ ਖੜ੍ਹਾ ਹੁੰਦਾ ਹੈਵਾਰ-ਵਾਰ ਡਿਗ ਕੇ ਉੱਠਣਾ ਹੀ ਉਸਦੀ ਖਾਸੀਅਤ ਹੈ ਉਸਦੀ ਪੀੜ ਨੂੰ ਕੋਈ ਨਹੀਂ ਜਾਣਦਾਬਰਬਾਦ ਹੋਈਆਂ ਫਸਲਾਂ ਦੀ ਤਕਲੀਫ ਸੀਨੇ ਅੰਦਰ ਲੁਕੋ ਕੇ ਬਚੇ ਦਾਣਿਆਂ ਨੂੰ ਸਮੇਟਦਾ ਹੈਬਾਬੇ ਦੇ ਕਹੇ... ਆਪਣ ਹੱਥੀਂ ਆਪਣਾ ਆਪੇ ਹੀ ਕਾਜੁ ਸਵਾਰੀਐ’... ਉੱਤੇ ਅਮਲ ਕਰਦਾ ਫਿਰ ਖੇਤ ਵਾਹੁੰਦਾ, ਬੀਜਦਾ ਹੈਫਿਰ ਆਪਣੀ ਫਸਲ ਨੂੰ ਦੇਖ ਕੇ ਖੁਸ਼ ਹੁੰਦਾ ਹੈ ਬੱਸ ਇਸੇ ਤਰ੍ਹਾਂ ਉਸਦਾ ਜੀਵਨ ਚਲਦਾ ਹੈਆਪਣੇ ਆਪ ਨੂੰ ਸੰਭਾਲਦਾ ਦੁਨੀਆਂ ਦੇ ਖਾਣ ਦਾ ਪ੍ਰਬੰਧ ਕਰਨ ਲਈ ਦਿਨ ਰਾਤ ਮਿਹਨਤ ਕਰਦਾ ਹੈਕਿਰਤੀ ਕਿਸਾਨ ਦੀ ਇਸ ਮਿਹਨਤ ਨੂੰ ਸਲਾਮ ਹੈ!

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਅੰਮ੍ਰਿਤ ਕੌਰ ਬਡਰੁੱਖਾਂ

ਅੰਮ੍ਰਿਤ ਕੌਰ ਬਡਰੁੱਖਾਂ

Badrukhan, Sangrur, Punjab, India.
Phone: (011 - 91 98767 -14004)
Email: (shergillamritkaur080@gmail.com)

More articles from this author