AmritKShergill7ਸੱਤਾਧਾਰੀ ਪਾਰਟੀ ਵਾਲਿਆਂ ਆਪਣੀ ਪਾਰਟੀ ਦੇ ਕਈ ਨੇਤਾ ਇਸ ਲਈ ਲਾਂਭੇ ਕਰ ਦਿੱਤੇ ਸਨ ਕਿ ਵੱਡੀ ਉਮਰ ਵਿੱਚ ...
(14 ਮਈ 2024)
ਇਸ ਸਮੇਂ ਪਾਠਕ: 320.


ਪੁਰਾਣੇ ਸਮਿਆਂ ਤੋਂ ਬੜੀ ਪ੍ਰਚਲਿਤ ਗੱਲ ਜਾਂ ਕਹਾਣੀ ਹੈ ਕਹਿੰਦੇ ਹਨ ਕਿ ਇੱਕ ਵਾਰ ਇੱਕ ਮੁਸਾਫਰ ਸਾਧੂ ਕਿਸੇ ਬੀਬੀ ਦੇ ਘਰੇ ਦੁਪਹਿਰਾ ਕੱਟਣ ਲਈ ਰੁਕ ਗਿਆ
ਭਲੇ ਵੇਲੇ ਸਨ, ਬੀਬੀ ਨੇ ਸਾਧੂ ਨੂੰ ਰੱਬ ਵੱਲੋਂ ਭੇਜਿਆ ਫਰਿਸ਼ਤਾ ਸਮਝਕੇ ਸਾਧੂ ਦੀ ਸੇਵਾ ਕਰਨ ਨੂੰ ਆਪਣੇ ਵੱਡੇ ਭਾਗ ਸਮਝਿਆਜਲ-ਪਾਣੀ ਛਕਾ ਬੀਬੀ ਸਾਧੂ ਵਾਸਤੇ ਚੌਲ਼ ਬਣਾਉਣ ਲੱਗ ਪਈਸਾਧੂ ਬੀਬੀ ਨੂੰ ਬਹੁਤ ਸਾਰੀਆਂ ਗੱਲਾਂ ਪੁੱਛਣ ਲੱਗਿ ਪਿਆਬੀਬੀ ਨੂੰ ਖਿਝ ਚੜ੍ਹਨ ਲੱਗੀਹੱਦ ਤਾਂ ਉਦੋਂ ਹੋ ਗਈ ਜਦੋਂ ਸਾਧੂ ਨੇ ਵਿਹੜੇ ਵਿੱਚ ਬੰਨ੍ਹੀ ਮੱਝ ਵੇਖ ਕੇ ਆਖਿਆ, “ਤੁਸੀਂ ਘਰ ਦਾ ਬੂਹਾ ਛੋਟਾ ਰੱਖਿਆ ਹੋਇਆ, ਜੇ ਭਲਾ ਤੁਹਾਡੀ ਮੱਝ ਮਰ ਗਈ, ਇਸ ਨੂੰ ਬਾਹਰ ਕਿਵੇਂ ਕੱਢੋਗੇ?”

ਭਾਵੇਂ ਉਸ ਸਮੇਂ ਬੀਬੀ ਦਾ ਜੀਅ ਕੀਤਾ ਹੋਊ ਕਿ ਖੁਰਚਣਾ ਤੱਤਾ ਕਰਕੇ ਸਾਧੂ ਦੀ ਜ਼ੁਬਾਨ (ਜੀਭ) ’ਤੇ ਲਾ ਦੇਵੇ ਪਰ ਉਸ ਨੇ ਆਪਣੇ ਗੁੱਸੇ ’ਤੇ ਕਾਬੂ ਰੱਖਦਿਆਂ ਚੌਲਾਂ ਦਾ ਪਤੀਲਾ ਉਸ ਆਪਣੇ ਆਪ ਨੂੰ ਫਕੀਰ ਕਹਾਉਣ ਵਾਲੇ, ਬੋਲ-ਬਾਣੀ ’ਤੇ ਕਾਬੂ ਨਾ ਰੱਖ ਸਕਣ ਵਾਲੇ ਦੀ ਬਗਲੀ ਵਿੱਚ ਉਲੱਦ ਕੇ ਉਸ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾਜਦੋਂ ਉਹ ਪਿੰਡ ਵਿੱਚੋਂ ਲੰਘ ਰਿਹਾ ਸੀ ਤਾਂ ਕਿਸੇ ਨੇ ਪੁੱਛਿਆ, “ਮਹਾਰਾਜ ਇਹ ਬਗਲੀ ਵਿੱਚੋਂ ਕੀ ਡੁੱਲ੍ਹ ਰਿਹਾ ਹੈ?

ਹੁਣ ਤਕ ਸਾਧੂ ਨੂੰ ਵੀ ਸਮਝ ਲੱਗ ਚੁੱਕੀ ਸੀ ਕਿ ਇਹ ਸਭ ਕਿਉਂ ਹੋਇਆ ਹੈ, ਉਸ ਨੇ ਆਖਿਆ, “ਇਹ ਮੇਰੀ ਜ਼ੁਬਾਨ ਦਾ ਰਸ ਹੈ।”

ਇਹ ਜ਼ੁਬਾਨ ਬਹੁਤ ਕਾਰੇ ਕਰਾ ਦਿੰਦੀ ਹੈਮਹਾਂਭਾਰਤ ਦਾ ਯੁੱਧ ਵੀ ਇੱਕ ਜ਼ੁਬਾਨ ਵੱਲੋਂ ਛੱਡੇ ਤੀਰ ਨਾਲ ਹੀ ਸ਼ੁਰੂ ਹੋਇਆ ਮੰਨਿਆ ਜਾਂਦਾ ਹੈ

ਚੋਣਾਂ ਦਾ ਮੌਕਾ ਹੋਣ ਕਰਕੇ ਅੱਜ ਕੱਲ੍ਹ ਕਈ ਨੇਤਾਵਾਂ ਦੀ ਜ਼ੁਬਾਨ ਦਾ ਰਸ ਵੀ ਡੁੱਲ੍ਹਣ ਲੱਗ ਪਿਆ ਹੈਕਈ ਵਾਰ ਤਾਂ ਉਹਨਾਂ ਨੂੰ ਪਤਾ ਵੀ ਨਹੀਂ ਲਗਦਾ ਕਿ ਉਹ ਕੀ ਬੋਲ ਗਏਜਦੋਂ ਥੋੜ੍ਹੇ ਕੁ ਮਿੰਟਾਂ ਵਿੱਚ ਉਹਨਾਂ ਵੱਲੋਂ ਦਿੱਤੇ ਬਿਆਨਾਂ ਦੀ ਸੋਸ਼ਲ ਮੀਡੀਆ ’ਤੇ ਹਨੇਰੀ ਚੱਲ ਪੈਂਦੀ ਹੈ ਤਾਂ ਉਹ ਮੱਥੇ ’ਤੇ ਹੱਥ ਮਾਰਦੇ ਹਨ ਕਿ ਆਹ ਕੀ ਹੋ ਗਿਆ? ਉਹਨਾਂ ਤਾਂ ਇਹ ਸੋਚਿਆ ਵੀ ਨਹੀਂ ਹੁੰਦਾ, ਸਿਆਣੇ ਦਿਮਾਗਾਂ ਨੇ ਜੋ ਜੋ ਪ੍ਰਤੀਕਿਰਿਆ ਦੇ ਕੇ ਉਹਨਾਂ ਦੀ ਵੀਡੀਓ ਵਾਇਰਲ ਕੀਤੀ ਹੁੰਦੀ ਹੈਤਾਂ ਹੀ ਤਾਂ ਕਿਹਾ ਜਾਂਦਾ ਹੈ- ਪਹਿਲਾਂ ਤੋਲੋ, ਫਿਰ ਬੋਲੋਪਰ ਐਨਾ ਸਮਾਂ ਤੂਫ਼ਾਨੀ ਪ੍ਰਚਾਰ ਵਿੱਚ ਨਹੀਂ ਹੁੰਦਾਜਿੰਨੇ ਨੂੰ ਅਗਲਾ ਆਪਣੇ ਵੱਲੋਂ ਦਿੱਤੇ ਬਿਆਨਾਂ ਨੂੰ ਤੋਲਣ ਲਈ ਅੰਦਰ ਪਈ ਤੱਕੜੀ ਦੀਆਂ ਉਲਝੀਆਂ ਤੜਾਵਾਂ ਖੋਲ੍ਹਣ ਲਗਦਾ ਹੈ ਓਨੇ ਨੂੰ ਗੱਲ ਨਿਕਲ ਕੇ ਪਤਾ ਨਹੀਂ ਕਿੰਨਿਆਂ ਕੁ ਵੋਟਰਾਂ ’ਤੇ ਆਪਣਾ ਅਸਰ ਕਰ ਦਿੰਦੀ ਹੈਸੁਣ ਕੇ ਕਈ ਹੱਸਦੇ ਨੇ, ਕਈ ਮੱਥੇ ’ਤੇ ਹੱਥ ਮਾਰਦੇ ਨੇ, ਕਈ ਬਿਨਾਂ ਸਮਝਿਆਂ ਨੇਤਾ ਦੀ ਜੈ ਜੈ ਕਾਰ ਕਰਦੇ ਨੇ

ਭਾਵੇਂ ਸਾਡੇ ਬੁੱਧੀਜੀਵੀ ਵਰਗ ਦੇ ਵਿਦਵਾਨ ਜਿੰਨਾ ਮਰਜ਼ੀ ਕਹੀ ਜਾਣ ਕਿ ਨੇਤਾਵਾਂ ਨੂੰ ਇਸ ਤਰ੍ਹਾਂ ਬੋਲਣਾ ਸ਼ੋਭਾ ਨਹੀਂ ਦਿੰਦਾ ਪਰ ਅਗਲਿਆਂ ਕੋਲ ਬੁੱਧੀਜੀਵੀਆਂ ਦੀਆਂ ਕਹੀਆਂ ਲਿਖੀਆਂ ਗੱਲਾਂ ਨੂੰ ਸੁਣਨ ਪੜ੍ਹਨ ਦਾ ਸਮਾਂ ਨਹੀਂ ਹੁੰਦਾਹੋਰ ਤਾਂ ਹੋਰ, ਦੇਸ਼ ਦੀ ਸੱਤਾਧਾਰੀ ਪਾਰਟੀ ਦਾ ਮੁਖੀ ਵੀ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਲੱਗ ਪਿਆ ਹੈ ਕਿ ਸਾਡੇ ਮਨੋਵਿਗਿਆਨੀਆਂ ਨੂੰ ਫ਼ਿਕਰ ਹੋ ਗਿਆ ਹੈ ਕਿ ਇੱਦਾਂ ਦੀਆਂ ਗੱਲਾਂ ਤਿੰਨ ਚਾਰ ਸਾਲ ਦੇ ਬੱਚੇ ਕਰਦੇ ਹੁੰਦੇ ਨੇਜਿਵੇਂ ਕੋਈ ਵੀ ਵਸਤੂ ਅੱਖਾਂ ਸਾਹਮਣੇ ਜਾਂ ਦਿਮਾਗ਼ ਵਿੱਚ ਆ ਜਾਵੇ ਤਾਂ ਉਸ ਦੀਆਂ ਕਹਾਣੀਆਂ ਬਣਾਉਣੀਆਂ ਸ਼ੁਰੂ ਕਰ ਦਿੰਦੇ ਨੇਜਿਵੇਂ ਉਸ ਨੇ ਸਾਹਮਣੇ ਬੈਠੀਆਂ ਬੀਬੀਆਂ ਦੇ ਗਲਾਂ ਵਿੱਚ ਪਾਏ ਮੰਗਲਸੂਤਰਾਂ ਦੀ ਕਹਾਣੀ ਘੜ ਲਈ ਮੁਖੀ ਦੀਆਂ ਗੱਲਾਂ ਨੇ ਲੋਕ ਮਨਾਂ ’ਤੇ ਤਾਂ ਪਤਾ ਨਹੀਂ ਕਿੰਨਾ ਕੁ ਅਸਰ ਪਾਇਆ ਹੋਊ ਪਰ ਸੁਣਨ ਵਾਲਿਆਂ ਦੇ ਕੰਨ ਹੱਸਣ ਲੱਗ ਪਏ ਸਨਇੱਕ ਦਿਨ ਤਾਈ ਭਾਨੋ ਹਫ਼ੀ ਹੋਈ ਆਖਣ ਲੱਗੀ, “ਸਾਡੇ ਦੋ ਮੈਸ੍ਹਾਂ (ਮੱਝਾਂ) ਨੇਦੋਵੇਂ ਅਸੀਂ ਬੱਚਿਆਂ ਵਾਂਗ ਪਾਲੀਆਂ ਨੇ ਪਰ ਥੋੜ੍ਹੇ ਦਿਨਾਂ ਤੋਂ ਦੋਵੇਂ ਉਦਾਸ ਨੇ, ਕੱਖ ਨੀ ਖਾਂਦੀਆਂ।”

ਮੈਂ ਕਿਹਾ, “ਡਾਕਟਰ ਨੂੰ ਦਿਖਾਓ।”

ਕਹਿੰਦੀ, “ਦਿਖਾਈਆਂ ਸਨ ਕੋਈ ਬਿਮਾਰੀ ਨਹੀਂ ਐਡਾਕਟਰ ਕਹਿੰਦਾ ਮੇਰੀ ਸਮਝ ਤੋਂ ਬਾਹਰ ਐ... ਜਦੋਂ ਅਸੀਂ ਉਹਨਾਂ ਦੇ ਸਿਰ ’ਤੇ ਹੱਥ ਫੇਰਦੇ ਆਂ, ਉਹਨਾਂ ਦੀਆਂ ਅੱਖਾਂ ਵਿੱਚ ਪਾਣੀ ਆ ਜਾਂਦਾ ਐ।”

ਮੇਰੇ ਦਿਮਾਗ਼ ਦੀ ਬੱਤੀ ਜਗਣ-ਬੁਝਣ ਲੱਗੀ। ਮੈਂ ਤਾਈ ਭਾਨੋ ਨੂੰ ਇੱਕ ਉਪਾਅ ਦੱਸਿਆ ਦੂਜੇ ਦਿਨ ਤਾਈ ਭੱਜੀ ਆਈ, ਮੈਨੂੰ ਸੌ ਸੌ ਦੁਆਵਾਂ ਦੇਣ ਲੱਗੀਉਹ ਆਖਣ ਲੱਗੀ ਕਿ ਜਿਵੇਂ ਤੁਸੀਂ ਕਿਹਾ ਸੀ, ਮੈਂ ਓਵੇਂ ਕੀਤਾਦਰਅਸਲ ਜਿੱਥੇ ਤਾਈ ਹੁਰਾਂ ਦਾ ਟੀ ਵੀ ਪਿਆ ਹੈ, ਬੂਹੇ ਦੇ ਸਾਹਮਣੇ ਮੱਝਾਂ ਬੰਨ੍ਹੀਆਂ ਹੁੰਦੀਆਂ ਹਨਥੋੜ੍ਹੇ ਦਿਨ ਪਹਿਲਾਂ ਕਿਸੇ ਪਾਰਟੀ ਵਾਲਿਆਂ ਆਖਿਆ ਸੀ ਕਿ ਜੇਕਰ ਫਲਾਣੀ ਪਾਰਟੀ ਜਿੱਤ ਗਈ, ਤੁਹਾਡੀਆਂ ਦੋ ਮੱਝਾਂ ਵਿੱਚੋਂ ਇੱਕ ਮੱਝ ਖੋਲ੍ਹ ਕੇ ਲੈ ਜਾਣਗੇ, ਸ਼ਾਇਦ ਮੱਝਾਂ ਨੇ ਵੀ ਇਹ ਗੱਲ ਸੁਣ ਲਈ ਹੋਊਮੈਂ ਸਿਰਫ਼ ਤਾਈ ਭਾਨੋ ਨੂੰ ਬੈਠਕ ਦਾ ਬੂਹਾ ਬੰਦ ਕਰ ਕੇ ਟੀ ਵੀ ਵੇਖਣ ਲਈ ਆਖਿਆ ਸੀ

ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਬਹੁਤੀ ਵਸੋਂ ਪਿੰਡਾਂ ਵਿੱਚ ਰਹਿੰਦੀ ਹੈਪਿੰਡਾਂ ਦੇ ਲੋਕ ਕਿਸਾਨੀ ਨਾਲ ਜੁੜੇ ਹੋਏ ਹਨਪਿਛਲੇ ਸਾਲਾਂ ਵਿੱਚ ਕਿਸਾਨੀ ਧਰਨੇ ਵੇਲੇ ਸਰਕਾਰ ਨੇ ਜੋ ਕੁਝ ਇਹਨਾਂ ਕਿਰਤੀ ਅੰਦੋਲਨਕਾਰੀਆਂ ਲਈ ਸ਼ਬਦ ਵਰਤੇ ਹਨ, ਉਹ ਕਿਸੇ ਤੋਂ ਵੀ ਲੁਕੇ ਛੁਪੇ ਨਹੀਂਕਿਸਾਨੀ ਸੰਘਰਸ਼ ਵੇਲੇ ਹੀ ਇਹ ਗੱਲਾਂ ਜੱਗ ਜ਼ਾਹਰ ਹੋਈਆਂ ਸਨ ਕਿ ਦੋ ਕੁ ਕਾਰਪੋਰੇਟ ਘਰਾਣਿਆਂ ਦੀ ਭਲਾਈ ਲਈ ਹੀ ਸਰਕਾਰ ਜਨਤਾ ਨਾਲ ਧੱਕਾ ਕਰਦੀ ਹੈਇਹਨਾਂ ਦੋ ਅਮੀਰ ਬੰਦਿਆਂ ਦੇ ਨਾਂ ਬੱਚਾ ਬੱਚਾ ਜਾਣਦਾ ਹੈਇਹਨਾਂ ਨੂੰ ਦੇਸ਼ ਦੇ ਮੁਖੀ ਦੀ ਸੱਜੀ ਖੱਬੀ ਬਾਂਹ ਮੰਨਿਆ ਜਾਂਦਾ ਹੈਥੋੜ੍ਹੇ ਦਿਨ ਪਹਿਲਾਂ ਮੁਖੀ ਜੀ ਨੇ ਜੋ ਬਿਆਨ ਦਿੱਤੇ, ਲੋਕਾਂ ਮੂੰਹ ਵਿੱਚ ਉਂਗਲਾਂ ਪਾ ਲਈਆਂਇਹਦਾ ਮਤਲਬ ਉਹਨਾਂ ਅਮੀਰਾਂ ਕੋਲ ਕਾਲ਼ਾ ਧਨ ਅਤੇ ਚੋਰੀ ਦਾ ਮਾਲ ਹੈ ਅਤੇ ਮੁਖੀ ਨੂੰ ਇਸ ਗੱਲ ਦਾ ਪਤਾ ਹੈਜਦੋਂ ਕਿਸਾਨ ਇਹ ਗੱਲ ਆਖਦੇ ਸਨ ਤਾਂ ਉਹਨਾਂ ਨੂੰ ਅੱਖਾਂ ਦਿਖਾਈਆਂ ਜਾਂਦੀਆਂ ਸਨਮੂੰਹੋਂ ਨਿਕਲੀ ਗੱਲ ਕਦੇ ਦੁਬਾਰਾ ਮੂੰਹ ਵਿੱਚ ਨਹੀਂ ਪੈਂਦੀਸੱਤਾਧਾਰੀ ਪਾਰਟੀ ਵਾਲਿਆਂ ਆਪਣੀ ਪਾਰਟੀ ਦੇ ਕਈ ਨੇਤਾ ਇਸ ਲਈ ਲਾਂਭੇ ਕਰ ਦਿੱਤੇ ਸਨ ਕਿ ਵੱਡੀ ਉਮਰ ਵਿੱਚ ਜਾ ਕੇ ਕੰਮ ਕਰਨ ਦੀ ਸਮਰੱਥਾ ਘਟ ਜਾਂਦੀ ਹੈਇਹ ਗੱਲ ਲੋਕਮਨਾਂ ’ਤੇ ਬਿਠਾਉਣ ਲਈ ਬਹੁਤਾ ਜ਼ੋਰ ਨਹੀਂ ਲਾਉਣਾ ਪਿਆਪਰ ਹੁਣ ਉਹੀ ਗੱਲ ਦੇਸ਼ ਦੇ ਪ੍ਰਧਾਨ ਮੁਖੀ ’ਤੇ ਲਾਗੂ ਕਰਨ ਨੂੰ ਨਾਂਹ ਕੀਤੀ ਜਾ ਰਹੀ ਐਪਰ ਅੱਜ ਕੱਲ੍ਹ ਤਕਨੀਕੀ ਯੁਗ ਹੈ, ਗੱਲਾਂ ਗੁੱਝੀਆਂ ਨਹੀਂ ਰਹਿੰਦੀਆਂਵਿਰੋਧੀ ਪੁਰਾਣੇ ਭਾਸ਼ਣਾਂ ਦੇ ਕਲਿੱਪ ਕੱਢ ਕੇ ਵਾਇਰਲ ਕਰ ਰਹੇ ਹਨਸਿਆਣੇ ਤਾਂ ਹੀ ਤੋਲ ਕੇ ਬੋਲਣ ਲਈ ਆਖਦੇ ਸਨਨਹੀਂ ਤਾਂ ਇਹ ਵੀ ਆਖਿਆ ਜਾਂਦਾ ਹੈ … … ਗੱਲ ਕਹਿੰਦੀ, ‘ਤੂੰ ਮੈਨੂੰ ਮੂੰਹੋਂ ਕੱਢ, ਮੈਂ ਤੈਨੂੰ ਪਿੰਡੋਂ ਕਢਵਾਊਂ ...’ ਹੁਣ ਦੇਖਦੇ ਹਾਂ ਕਿਹੜੇ ਕਿਹੜੇ ਨੇਤਾਵਾਂ ਦੀਆਂ ਕਹੀਆਂ ਗੱਲਾਂ ਉਹਨਾਂ ਨੂੰ ਕਿੱਧਰ ਨੂੰ ਧੱਕਦੀਆਂ ਹਨ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4964)
(ਸਰੋਕਾਰ ਨਾਲ ਸੰਪਰਕ ਲਈ:
(This email address is being protected from spambots. You need JavaScript enabled to view it.)

About the Author

ਅੰਮ੍ਰਿਤ ਕੌਰ ਬਡਰੁੱਖਾਂ

ਅੰਮ੍ਰਿਤ ਕੌਰ ਬਡਰੁੱਖਾਂ

Badrukhan, Sangrur, Punjab, India.
Phone: (011 - 91 98767 -14004)
Email: (shergillamritkaur080@gmail.com)

More articles from this author