AmritKShergill7ਇੱਥੇ ਹੀ ਤਾਂ ਆਪਾਂ ਮਾਰ ਖਾ ਜਾਂਦੇ ਹਾਂ। ਹਰੇਕ ਬੰਦਾ ਦੂਜੇ ਨੂੰ ਸੁਧਾਰਨ ਦੀਆਂ ਕੋਸ਼ਿਸ਼ਾਂ ਸਾਰੀ ਉਮਰ ਕਰਦਾ ਹੈ, ਜੇ ਉਹੀ ...
(1 ਫਰਵਰੀ 2024)
ਇਸ ਸਮੇਂ ਪਾਠਕ: 295.


ਤੈਨੂੰ ਬੇਬੇ ਵਰਗੀ ਰੋਟੀ ਨੀ ਬਣਾਉਣੀ ਆਈ ਕਿੰਨੇ ਸਾਲ ਹੋਗੇ।” ਮੈਂ ਆਪਣੀ ਪਤਨੀ ਨੂੰ ਕਿਹਾ ਅਤੇ ਡਰ ਜਿਹਾ ਵੀ ਲੱਗਿਆ ਕਿਤੇ ਗੁੱਸਾ ਨਾ ਚੜ੍ਹਾ ਲਵੇ, ਜਿਹੜੀਆਂ ਮਿਲਦੀਆਂ ਨੇ ਉਹਨਾਂ ਤੋਂ ਵੀ ਜਾਈਏਉਹ ਪੰਛੀਆਂ ਲਈ ਰੋਟੀਆਂ ਦੀ ਚੂਰੀ ਬਣਾ ਰਹੀ ਸੀਮੇਰੇ ਵੱਲ ਦੇਖ ਕੇ ਮੁਸਕਰਾਈ, “ਬੇਬੇ ਨੂੰ ਆਖੋ, ਹੁਣ ਬਣਾ ਕੇ ਦਿਖਾਵੇ ਉਹੋ ਜਿਹੀਆਂ ਰੋਟੀਆਂ।” ਆਖ ਕੇ ਉਹਨੇ ਪਲੇਟ ਚੁੱਕੀ ਤੇ ਪੰਛੀਆਂ ਨੂੰ ਰੋਟੀ ਪਾਉਣ ਤੁਰ ਗਈਮੈਂ ਵੀ ਪਿੱਛੇ ਹੀ ਚਲਿਆ ਗਿਆਮੈਂ ਆਪਣੀ ਗੱਲ ਦਾ ਜਵਾਬ ਸੁਣਨਾ ਸੀ

ਬੁਬਲੂ ਆ ਜੋ, ਪੁੱਤੂ ਰੋਟੀ ਖਾ ਲੋ।” ਉਸ ਨੇ ਨਿੰਮ ’ਤੇ ਬੈਠੀਆਂ ਬੁਲਬੁਲਾਂ ਵੱਲ ਦੇਖ ਕੇ ਆਖਿਆਉਹ ਵੀ ਤਿਆਰ ਹੀ ਬੈਠੀਆਂ ਸਨਜਦੋਂ ਉਹ ਚੂਰੀ ਕੰਧ ’ਤੇ ਰੱਖ ਕੇ ਥੋੜ੍ਹਾ ਕੁ ਪਿੱਛੇ ਹੋਈ, ਉਦੋਂ ਹੀ ਆ ਉੱਤਰੀਆਂ ਉਹ ਚੂਰੀ ਖਾਣਉਹ ਬੁਲਬੁਲਾਂ ਅਤੇ ਚਿੜੀਆਂ ਲਈ ਰੋਟੀ ਦੇ ਬਰੀਕ ਬਰੀਕ ਟੁਕੜੇ ਕਰਦੀ ਤੇ ਕਾਵਾਂ, ਤੋਤਿਆਂ ਅਤੇ ਵੱਡੇ ਪੰਛੀਆਂ ਲਈ ਥੋੜ੍ਹੇ ਵੱਡੇ

ਹੁਣ ਤੁਸੀਂ ਦੇਖਣਾ ਪਹਿਲਾਂ ਕਾਂ, ਫਿਰ ਤੋਤੇ ਤੇ ਕਬੂਤਰ, ਫਿਰ ਛੋਟੀਆਂ ਚਿੜੀਆਂ ਅਤੇ ਗਟਾਰਾਂ ਆਉਣਗੀਆਂਤੋਤਿਆਂ ਵੱਲ ਦੇਖਣਾ … … ਕਈ ਵਾਰ ਇੱਕ ਪੈਰ ਨਾਲ ਬੁਰਕੀ ਚੁੱਕ ਕੇ ਮੂੰਹ ਵਿੱਚ ਪਾਉਂਦੇ ਨੇਆਹ ਜਿਹੜਾ ਪਹਾੜੀ ਕਾਂ ਐ … … ਆਂਡੇ ਪੀਣਾ, ਬਾਹਲਾ ਸੁਸਤੜ ਜਿਹਾ … … ਹੌਲੀ ਹੌਲੀ ਲੱਗਿਆ ਰਹੂਜਦੋਂ ਕਾਟੋ ਇਹਨੂੰ ਡਰਾਉਂਦੀ ਐ, ਉਦੋਂ ਈ ਮਾੜੀ ਜਿਹੀ ਚੁਸਤੀ ਦਿਖਾਉਂਦਾ ਮੈਨੂੰ ਲਗਦਾ ਇਹ ਕਦੇ ਨੀ ਨਹਾਉਂਦਾਗਟਾਰਾਂ ਦੇਖੋ, ਸਵੇਰੇ ਈ ਸਿਰ ਵਾਹ ਕੇ ਆ ਜਾਂਦੀਆਂ ਨੇਆਹ ਡੂੰਮਣੀਆਂ … … ਇੱਕੋ ਰੰਗ ਮਿਲਿਆ ਇਹਨਾਂ ਨੂੰ … ਭੂਰਾ ਜਿਹਾ, ਅੱਖਾਂ ਦੇ ਆਲੇ ਦੁਆਲੇ, ਚੁੰਝ ਅਤੇ ਪੈਰਾਂ ’ਤੇ ਥੋੜ੍ਹਾ ਜਿਹਾ ਪੀਲਾ ਰੰਗਇਹ ਲੜਦੀਆਂ ਬਹੁਤ ਨੇ … … ਨਿੱਕੇ ਹੁੰਦਿਆਂ ਮਾਂ ਦੱਸਦੀ ਹੁੰਦੀ ਸੀ ਕਿ ਇਹ ਆਪਣੇ ਭਰਾ ਨੂੰ ਬਹੁਤ ਪਿਆਰ ਕਰਦੀਆਂ ਸਨਉਹ ਇਹਨਾਂ ਨੂੰ ਮਿਲਣ ਆਇਆ ਤਾਂ ਸਾਰੀਆਂ ਭੈਣਾਂ ਨੇ ਰੌਲਾ ਪਾ ਦਿੱਤਾ। ਉਸ ਨੂੰ ਖਿੱਚਣ ਧੂਹਣ ਲੱਗੀਆਂ। ਹਰ ਇੱਕ ਕਹੇ … … ਪਹਿਲਾਂ ਸਾਡੇ ਘਰ ਆ … … ਪਹਿਲਾਂ ਸਾਡੇ ਘਰ ਆ … … ਇਹਨਾਂ ਨੇ ਆਪਣੇ ਭਰਾ ਦੀ ਇੱਕ ਵੀ ਨਾ ਸੁਣੀਕਹਿੰਦੇ ਭਰਾ ਨੂੰ ਖਿੱਚ ਧੂਹ ਕੇ ਹੀ ਉਸਦੀਆਂ ਹੱਡੀਆਂ ਪਸਲੀਆਂ ਤੋੜ ਦਿੱਤੀਆਂਜਦੋਂ ਭਰਾ ਬੇਸੁਰਤ ਹੋ ਗਿਆ, ਫਿਰ ਆਪੋ ਵਿੱਚ ਲੜ ਪਈਆਂਇੱਕ ਦੂਜੀ ’ਤੇ ਇਲਜ਼ਾਮ ਲਾਉਣ ਲੱਗ ਪਈਆਂਭਰਾ ਦੀ ਹਾਲਤ ਦੀ ਜ਼ਿੰਮੇਵਾਰ ਇੱਕ ਦੂਜੀ ਨੂੰ ਠਹਿਰਾਉਣ ਲੱਗੀਆਂਅੱਜ ਤਕ ਇਸੇ ਗੱਲ ’ਤੇ ਲੜੀ ਜਾਂਦੀਆਂ ਨੇ।”

ਤੈਨੂੰ ਕੀ ਲਗਦਾ ਐ, ਇਹ ਕਹਾਣੀ ਸੱਚੀ ਹੋਊ? ਮੈਂ ਪੁੱਛਿਆ

ਨਹੀਂ … … ਮਾਵਾਂ ਆਪਣੇ ਬੱਚਿਆਂ ਨੂੰ ਵਰਚਾਉਣ ਲਈ ਸੌ ਤਰ੍ਹਾਂ ਦੀਆਂ ਕਹਾਣੀਆਂ ਘੜ ਲੈਂਦੀਆਂ ਨੇਇਹ ਵੀ ਇੱਦਾਂ ਈ ਘੜੀ ਹੋਊ।” ਉਹ ਬੋਲੀ

ਪਰ ਕਦੇ ਧਿਆਨ ਨਾਲ ਦੇਖਣਾ ਇੱਕ ਦੂਜੇ ਦਾ ਖਿਆਲ ਵੀ ਰੱਖਦੀਆਂ ਨੇਜਦੋਂ ਠੰਢ ਹੁੰਦੀ ਐ ਜਾਂ ਮੀਂਹ ਪੈਂਦਾ ਹੋਵੇ ਫਿਰ ਥੋੜ੍ਹੀ ਜਿਹੀ ਥਾਂ ਵਿੱਚ ਕਿੰਨੀਆਂ ਸਾਰੀਆਂ ’ਕੱਠੀਆਂ ਹੋਈਆਂ ਬੈਠੀਆਂ ਹੁੰਦੀਆਂ ਨੇ।” ਉਸ ਨੇ ਦਾਣੇ ਵੀ ਪਾਏ ਅਤੇ ਇੱਕ ਮਿੱਟੀ ਦੇ ਭਾਂਡੇ ਨੂੰ ਧੋ ਕੇ ਉਸ ਵਿੱਚ ਪਾਣੀ ਪਾਇਆਮੈਂ ਚੁੱਪ ਕਰਿਆ ਦੇਖ ਰਿਹਾ ਸੀ

ਨੌਂ ਦਸ ਕੁ ਵਜੇ ਜਲ ਮੁਰਗੀ ਨੇ ਇਹਦੇ ਵਿੱਚ ਵੜ ਕੇ ਅੱਧਾ ਪਾਣੀ ਡੋਲ੍ਹ ਦੇਣੈਫੇਰ ਨੀ ਨੇੜੇ ਲੱਗਣ ਦਿੰਦੀ ਕਿਸੇ ਨੂੰ, ਪਾਣੀ ਵਿੱਚ ਬੈਠੀ ਰਹੂ … … ਖੰਭ ਮਾਰ ਮਾਰ ਪਾਣੀ ਡੋਲ੍ਹੀ ਜਾਊ ਮੈਨੂੰ ਲਗਦਾ ਹੈ ਇਹ ਗਰਮੀ ਵੱਧ ਮੰਨਦੀਆਂ ਨੇ, ਤਾਂ ਹੀ ਅੱਗੇ ਟੋਭਿਆਂ ਵਿੱਚ ਫਿਰਦੀਆਂ ਰਹਿੰਦੀਆਂ ਸੀਹੁਣ ਟੋਭੇ ਘਟਗੇਇਹ ਕਿੱਧਰ ਜਾਣ ਵਿਚਾਰੀਆਂ … … ਪਤਾ ਨਹੀਂ ਰੱਬ ਨੇ ਇਹਨਾਂ ਨੂੰ ਕੀ ਤਪਣੀ ਮਿੱਟੀ ਲਾ ਕੇ ਬਣਾਇਆ।” ਉਸ ਨੇ ਪਾਣੀ ਵਾਲਾ ਭਾਂਡਾ ਕੰਧ ’ਤੇ ਰੱਖਦਿਆਂ ਕਿਹਾਮੈਂ ਉਸ ਦੀਆਂ ਗੱਲਾਂ ਵੀ ਸੁਣ ਰਿਹਾ ਸੀ ਅਤੇ ਆਪਣੀ ਗੱਲ ਅੱਗੇ ਤੋਰਨ ਲਈ ਮੌਕਾ ਵੀ ਭਾਲ ਰਿਹਾ ਸੀਉਹ ਅੰਦਰ ਚਲੀ ਗਈ। ਮੈਂ ਵੀ ਉਸਦੇ ਪਿੱਛੇ ਪਿੱਛੇ ਚਲਿਆ ਗਿਆਉਹ ਸਮਝ ਗਈਮੈਂ ਆਪਣੇ ਸਵਾਲ ਦਾ ਜਵਾਬ ਜਾਣਨ ਲਈ ਉਸ ਦੇ ਮਗਰ ਮਗਰ ਫਿਰ ਰਿਹਾ ਸੀ

ਮੈਂ ਬੇਬੇ ਵਰਗੀਆਂ ਰੋਟੀਆਂ ਨਹੀਂ ਬਣਾ ਸਕਦੀਇਹਦੇ ਵਿੱਚ ਮੇਰਾ ਕਸੂਰ ਨਹੀਂ ਐ।” ਉਹਨੇ ਬਿਨਾਂ ਚਿੰਤਾ ਜਤਾਉਂਦਿਆਂ ਕਿਹਾ

ਆਟਾ ਤੂੰ ਗੁੰਨ੍ਹਦੀ ਐਂ, ਰੋਟੀ ਤੂੰ ਪਕਾਉਨੀ ਐਂ, ਫਿਰ ਵੀ ਤੇਰਾ ਕਸੂਰ ਨਹੀਂ?” ਮੈਂ ਹੈਰਾਨੀ ਪ੍ਰਗਟਾਉਂਦਿਆਂ ਆਖਿਆ

ਊਂ … … ਹੂੰ।” ਉਸ ਨੇ ਬਿਨਾਂ ਮੂੰਹ ਖੋਲ੍ਹਿਆਂ ਹੀ ਸਿਰ ਸੱਜੇ ਖੱਬੇ ਕਰਦਿਆਂ ਕਿਹਾਮੈਂ ਕੁਨੱਖਾ ਜਿਹਾ ਝਾਕਿਆ

ਤੁਸੀਂ ਵੀਰੇ ਹੁਰਾਂ ਨੂੰ ਆਪਣੇ ਵਿਆਹ ਤੋਂ ਪਹਿਲਾਂ ਹੀ ਵੱਖਰੇ ਕਰ ਦਿੱਤਾ ਸੀ।” ਉਸ ਨੇ ਗੰਭੀਰਤਾ ਨਾਲ ਕਿਹਾਉਹ ਮੇਰੇ ਵੱਡੇ ਭਰਾ ਨੂੰ ਓਵੇਂ ਹੀ ਬੋਲਦੀ ਜਿਵੇਂ ਆਪਣੇ ਭਰਾਵਾਂ ਨੂੰ ਬੋਲਦੀਇਸ ਲਈ ‘ਵੀਰਾਹੀ ਆਖਦੀ ਸੀ

ਮੈਂ ਨਹੀਂ ਸੀ ਕੀਤਾ, ਬੇਬੇ ਹੁਰਾਂ ਨੇ ਕੀਤਾ ਸੀ।” ਮੈਂ ਉਸ ਨੂੰ ਸਚਾਈ ਦੱਸੀ

ਪਰ ਉਸ ਵੇਲੇ ਤੁਸੀਂ ਵੀ ਕਾਲਜ ਪੜ੍ਹਦੇ ਸੀਨਿਆਣੇ ਤਾਂ ਹੈ ਨੀ ਸੀ, ਰੋਕ ਵੀ ਸਕਦੇ ਸੀ।” ਉਹ ਪਰਾਤ ਵਿੱਚ ਗੁੰਨ੍ਹਣ ਲਈ ਆਟਾ ਪਾਉਣ ਲੱਗੀਦੋ ਕੌਲੀਆਂ ਕਣਕ ਦਾ, ਅੱਧੀ ਕੁ ਕੌਲੀ ਬਾਜਰਾ ਅਤੇ ਅੱਧੀ ਕੁ ਕੌਲੀ ਮੱਕੀ ਦਾਬਿਨਾਂ ਛਾਣਿਆ ਹੀ, ਪਰ ਸੁੱਕੇ ਆਟੇ ਵਿੱਚ ਇਸ ਤਰ੍ਹਾਂ ਹੱਥ ਫੇਰ ਰਹੀ ਸੀ, ਜਿਵੇਂ ਕੁਝ ਲੱਭ ਰਹੀ ਹੋਵੇ

ਕੀ ਲੱਭ ਰਹੀ ਐਂ?” ਮੈਂ ਪੁੱਛਿਆ

ਕਈ ਵਾਰ ਕੋਈ ਸਾਬਤ ਦਾਣਾ ਹੁੰਦਾ ਹੈ।” ਉਸ ਨੇ ਕੌਲੇ ਵਿੱਚੋਂ ਥੋੜ੍ਹਾ ਜਿਹਾ ਪਾਣੀ ਆਟੇ ਵਿੱਚ ਪਾਉਂਦਿਆਂ ਕਿਹਾਉਸ ਨੂੰ ਆਟਾ ਛਾਣਨਾ ਪਤਾ ਨਹੀਂ ਕਿਉਂ ਔਖਾ ਲਗਦਾ ਸੀਸ਼ੁਰੂ ਸ਼ੁਰੂ ਵਿੱਚ ਉਹ ਇਸ ਗੱਲ ਦੀ ਬੇਬੇ ਤੋਂ ਚੋਰੀ ਰੱਖਦੀ ਸੀਬੇਬੇ ਦੇ ਸਾਹਮਣੇ ਛਾਨਣੀ ਚੁੱਕ ਲੈਂਦੀ ਪਰ ਜਦੋਂ ਬੇਬੇ ਮਾੜਾ ਜਿਹਾ ਇੱਧਰ ਉੱਧਰ ਹੁੰਦੀ, ਫਟਾਫਟ ਬਿਨਾਂ ਛਾਣਿਆਂ ਆਟਾ ਹੀ ਪਰਾਤ ਵਿੱਚ ਪਾ ਲੈਂਦੀਹੁਣ ਤਾਂ ਬਹੁਤੇ ਲੋਕ ਆਟਾ ਬਿਨਾਂ ਛਾਣਿਆ ਹੀ ਖਾਂਦੇ ਨੇਸਾਰੇ ਲੋਕਾਂ ਕੋਲ ਮੋਬਾਇਲ ਨੇ ਅਤੇ ਸਭ ਡਾਕਟਰਾਂ ਵੈਦਾਂ ਦੀਆਂ ਗੱਲਾਂ ਸੁਣਦੇ ਨੇ ਕਿ ਛਾਣਸ ਸਾਡੇ ਸਰੀਰ ਅੰਦਰ ਝਾੜੂ ਦਾ ਕੰਮ ਕਰਦਾ ਹੈਪਰ ਅੱਜ ਤੋਂ ਵੀਹ ਬਾਈ ਸਾਲ ਪਹਿਲਾਂ ਉਸ ਦੀ ਆਪਣੀ ਦਲੀਲ ਹੁੰਦੀ ਸੀਉਹ ਆਖਦੀ, “ਸਾਡੀ ਅੰਬੋ (ਦਾਦੀ) ਬਾਤ ਪਾਉਂਦੀ ਹੁੰਦੀ ਸੀ … ਇੱਕ ਰਾਜਾ ਅਤੇ ਰਾਣੀ ਸਨ ਉਹਨਾਂ ਦੇ ਦੋ ਰਾਜਕੁਮਾਰ ਸਨਰਾਣੀ ਦੀ ਮੌਤ ਹੋ ਗਈਰਾਜੇ ਨੇ ਦੂਜਾ ਵਿਆਹ ਕਰਵਾ ਲਿਆਦੂਜੀ ਰਾਣੀ ਦੇ ਆਪਣੇ ਬੱਚੇ ਹੋ ਗਏਮਤਰੇਈ ਮਾਂ ਰਾਜਕੁਮਾਰਾਂ ਨੂੰ ਛਾਣਸ ਦੀਆਂ ਰੋਟੀਆਂ ਦਿਆ ਕਰੇ ਅਤੇ ਆਪਣੇ ਬੱਚਿਆਂ ਨੂੰ ਮੈਦੇ ਦੀਆਂਫਿਰ ਵੀ ਰਾਜਕੁਮਾਰ ਸੁਹਣੇ ਦਰਸ਼ਨੀਂ ਜਵਾਨ ਨਿਕਲੇ ਅਤੇ ਉਸਦੇ ਆਪਣੇ ਬੱਚੇ ਹਮੇਸ਼ਾ ਬਿਮਾਰ ਰਹਿੰਦੇ ਇਸਦਾ ਮਤਲਬ ਇਹ ਹੋਇਆ ਕਿ ਛਾਣਸ ਵਿੱਚ ਕੁਛ ਤਾਂ ਵਧੀਆ ਹੁੰਦਾ ਹੋਊ।” ਮੈਂ ਵੀ ਸਹਿਮਤ ਹੋ ਜਾਂਦਾਬਾਤਾਂ ਤਾਂ ਅਸੀਂ ਵੀ ਉਹੀ ਸੁਣੀਆਂ ਹੋਈਆਂ ਸਨ ਪਰ ਕਦੇ ਇਸ ਬਾਰੇ ਸੋਚਿਆ ਨਹੀਂ ਸੀਜਦੋਂ ਨੂੰ ਮੈਂ ਇਸ ਛਾਣਸ ਦੀ ਕਹਾਣੀ ਵਿੱਚੋਂ ਪਰਤਿਆ ਉਸ ਨੇ ਆਟਾ ਗੁੰਨ੍ਹ ਕੇ ਇੱਕ ਪਾਸੇ ਰੱਖ ਦਿੱਤਾ ਸੀ

ਅੱਜ ਬੇਬੇ ਜੀ ਨੂੰ ਆਖ ਕੇ ਦੇਖੋ … … ਰੋਟੀ ਪਕਾਉਣ ਲਈ।” ਉਸ ਨੇ ਮੈਨੂੰ ਕਿਹਾ

ਤੂੰ ਕੀ ਕਰੇਂਗੀ ਫੇਰ?” ਮੈਂ ਕਿਹਾ

ਮੈਂ … … ਮੈਂ ਵਿਹਲੀ … … ਅੱਜ ਬੇਬੇ ਦੇ ਹੱਥ ਦੀਆਂ ਪੱਕੀਆਂ ਖਾਵਾਂਗੇ ਪੋਲੀਆਂ ਪੋਲੀਆਂ।” ਉਸ ਦੀਆਂ ਅੱਖਾਂ ਚਮਕ ਰਹੀਆਂ ਸਨ

ਐਂ ਨੀ ਬੇਬੇ ਨੇ ‘ਹਾਂਕਰਨੀ … … ਤੂੰ ਵੀ ਕੁਛ ਕਰ।”

ਮੈਂ ਕੱਪੜੇ ਧੋ ਲਊਂ।” ਉਸ ਦੀ ਗੱਲ ਸੁਣ ਕੇ ਮੈਂ ਬੇਬੇ ਨੂੰ ਰੋਟੀ ਬਣਾਉਣ ਲਈ ਆਖਿਆ, “ਇਹ ਕੀ ਕਰੂ ਫੇਰ?”

ਕੱਪੜੇ ਧੋ ਲਊ।” ਮੈਂ ਕਿਹਾ

ਨਾ ਭਾਈ ਮੈਥੋਂ ਨੀ ਪੱਕਦੀਆਂ … … ਸਾਰਾ ਦਿਨ ਪਿਆ … … ਫੇਰ ਧੋਤੇ ਜਾਣਗੇ ਕੱਪੜੇਮਸ਼ੀਨ ਨਾਲ ਈ ਧੋਣੇ ਨੇ, ਉਹਨਾਂ ’ਤੇ ਕਿਹੜਾ ਜ਼ੋਰ ਲਗਦਾ … … ...।” ਬੇਬੇ ਦੀ ਪਿਛਲੀ ਬੁੜਬੁੜ ਸਾਨੂੰ ਸਮਝ ਨਹੀਂ ਆਈ

ਕਿੰਨੀਆਂ ਸੁਆਦ ਨੇ ਪੋਲੀਆਂ ਪੋਲੀਆਂ ਨਰਮ ਰੋਟੀਆਂ।” ਉਸ ਨੇ ਮੈਨੂੰ ਮਜ਼ਾਕ ਕੀਤਾ

ਤੂੰ ਈ ਸਿੱਖ ਲੈ ਬੇਬੇ ਤੋਂ।” ਮੈਂ ਬੇਵੱਸ ਜਿਹਾ ਹੋ ਕੇ ਕਿਹਾ

ਤੁਸੀਂ ਗਰਮ ਰੋਟੀ ਖਾਇਆ ਕਰੋਠੰਢੀਆਂ ਸੁੱਕ ਜਾਂਦੀਆਂ ਨੇ।” ਉਸ ਨੇ ਕਿਹਾ

ਮੈਨੂੰ ਗਰਮ ਰੋਟੀ ਦਾ ਸੁਆਦ ਨਹੀਂ ਆਉਂਦਾ।” ਮੈਂ ਆਖਿਆ

ਠੰਢੀਆਂ ਤਾਂ ਇੱਦਾਂ ਦੀਆਂ ਈ ਹੋਣਗੀਆਂ ਹੁਣ।” ਉਸ ਨੇ ਸੌ ਦੀ ਇੱਕ ਸੁਣਾ ਦਿੱਤੀ

ਅਸੀਂ ਜਦੋਂ ਨਿੱਕੇ ਹੁੰਦੇ ਸੀ ਸਵੇਰ ਦੀਆਂ ਬਣੀਆਂ ਰੋਟੀਆਂ ਦੁਪਹਿਰ ਨੂੰ ਖਾਂਦੇ ਸੀਠੰਢੀਆਂ ਰੋਟੀਆਂ ਵੀ ਸੁੱਕਦੀਆਂ ਨਹੀਂ ਸਨ।”

ਇਹ ਬੀਤੇ ਦੀਆਂ ਬਾਤਾਂ ਨੇ।” ਉਸ ਨੇ ਵੱਡਾ ਸਾਰਾ ਸਾਹ ਭਰ ਕੇ ਛੱਡਦਿਆਂ ਆਖਿਆ

ਤੁਸੀਂ ਵੀਰੇ ਹੁਰਾਂ ਨੂੰ ਅੱਡ ਕਿਉਂ ਕਰਿਆ?” ਉਹ ਫਿਰ ਬੋਲੀ ਮੈਨੂੰ ਖਿਝ ਚੜ੍ਹ ਗਈ

ਉਹ ਆਖਣ ਲੱਗੀ, “ਦੇਖੋ, ਸਿੱਧੀ ਜਿਹੀ ਗੱਲ ਐ, ਜੇ ਆਪਾਂ ਇਕੱਠੇ ਹੁੰਦੇ ਤਾਂ ਰੋਟੀਆਂ ਦਾ ਡੱਬਾ ਭਰਿਆ ਹੋਣਾ ਸੀਰੋਟੀਆਂ ਇੱਕ ਦੂਜੀ ਦੇ ਸਹਾਰੇ ਨਾਲ ਈ ਨਰਮ ਰਹਿੰਦੀਆਂ ਨੇਹੁਣ ਆਪਾਂ ਢਾਈ ਟੋਟਰੂ ਹੈਗੇ ਆਂ ਘਰ ਵਿੱਚਪੰਜ ਚਾਰ ਰੋਟੀਆਂ ਹੁੰਦੀਆਂ ਨੇ ਆਲੇ ਦੁਆਲਿਓਂ ਕੋਈ ਓਟ ਸਹਾਰਾ ਨਹੀਂ ਹੁੰਦਾਇਸ ਲਈ ਕਿਨਾਰੇ ਸੁੱਕ ਜਾਂਦੇ ਨੇ।”

ਗੱਲ ਤਾਂ ਉਹਦੀ ਬੜੀ ਵਜ਼ਨਦਾਰ ਲੱਗੀਮੈਂ ਵੀ ਇਸ ਬਾਰੇ ਸੋਚਣ ’ਤੇ ਮਜਬੂਰ ਹੋ ਗਿਆ

ਉਹ ਫਿਰ ਬੋਲੀ, “ਇਸੇ ਤਰ੍ਹਾਂ ਤਾਂ ਇਕੱਲੇ ਰਹਿਣ ਦੇ ਸੁਖ ਨੇ, ਘੱਟ ਰੋਟੀਆਂ ਪਕਾਉਣ ਦੇ ਸੁਖ ਨੇ … … ਨਿਆਣਿਆਂ ਦਾ ਨਾਸ ਕਰ ਦਿੱਤਾ … … …।”

ਇਸ ਤੋਂ ਪਿੱਛੋਂ ਉਹ ਕੀ ਬੋਲੀ ਮੇਰੇ ਕੰਨਾਂ ਨੇ ਨਹੀਂ ਸੁਣਿਆਮੇਰਾ ਅੰਦਰ ਬੋਲ ਰਿਹਾ ਸੀ -ਜਵਾਕ ਵੀ ਰੋਟੀਆਂ ਵਾਂਗ ਤਿੱਖੇ ਕਿਨਾਰਿਆਂ ਵਰਗੇ ਹੋ ਗਏਉਹਨਾਂ ਨੂੰ ਨਰਮ ਕਰਨ ਵਾਲੇ ਚਾਚਾ-ਚਾਚੀ, ਤਾਈ-ਤਾਇਆ, ਭੂਆ, ਦਾਦਾ-ਦਾਦੀ ਤਾਂ ਉਹਨਾਂ ਕੋਲ ਹੈ ਹੀ ਨਹੀਂਸਾਨੂੰ ਜੇ ਬਾਪੂ ਝਿੜਕਦਾ ਤਾਂ ਚਾਚਿਆਂ ਨੇ ਵਰਚਾ ਲੈਣਾ, ਪਿਆਰ ਵੀ ਕਰਨਾ ਅਤੇ ਗਲਤੀ ਵੀ ਦੱਸ ਦੇਣੀ ਕਿ ਇਸ ਗੱਲੋਂ ਝਿੜਕਾਂ ਪਈਆਂ ਨੇ ਮੈਨੂੰ ਇੱਕ ਵਾਰ ਬਾਪੂ ਨੇ ਬੜਾ ਕੁੱਟਿਆ ਸੀਗੱਲ ਇਹ ਸੀ ਕਿ ਸਾਨੂੰ ਦੂਜੇ ਪਿੰਡ ਪੜ੍ਹਨ ਜਾਣਾ ਪੈਂਦਾ ਸੀ ਮੈਨੂੰ ਮੇਰੇ ਤੋਂ ਵੱਡੇ ਮੁੰਡਿਆਂ ਨੇ ਸਕੂਲ ਨਾ ਜਾਣ ਦੀ ਸਕੀਮ ਦੱਸੀਪਹਿਲਾਂ ਮੈਂ ਘਰਦਿਆਂ ਤੋਂ ਡਰਦੇ ਨੇ ਨਾਂਹ ਨੁੱਕਰ ਕੀਤੀਵੱਡਾ ਬਾਈ ਵੀ ਨਾਲ ਸੀਮੇਰੇ ਤੋਂ ਦੋ ਜਮਾਤਾਂ ਅੱਗੇ ਅੱਠਵੀਂ ਵਿੱਚ ਪੜ੍ਹਦਾ ਸੀਉਸ ਨੇ ਵੀ ਆਖਿਆ ਕਿ ਘਰੇ ਕਿਹੜਾ ਪਤਾ ਲੱਗਣੈਅਸੀਂ ਰਾਹ ਵਿੱਚ ਬੈਠ ਕੇ ਪਰਾਉਂਠੇ ਖਾ ਕੇ ਛੁੱਟੀ ਸਮੇਂ ਘਰ ਮੁੜ ਆਏ। ਆਪਣੀ ਕਾਮਯਾਬੀ ’ਤੇ ਬੜੇ ਖੁਸ਼ ਸੀਘਰ ਆਏ ਤਾਂ ਬਾਪੂ ਨੇ ਦੇਖਣ ਸਾਰ ਜੁੱਤੀ ਉਤਾਰ ਲਈ। ਬਾਈ ਤਾਂ ਹੱਥ ਨਾ ਆਇਆ ਪਰ ਮੈਂ ਫਸ ਗਿਆਸਾਰਾ ਗੁੱਸਾ ਮੇਰੇ ’ਤੇ ਉਤਾਰਿਆ ਗਿਆਬਾਅਦ ਵਿੱਚ ਬੇਬੇ ਨੇ ਦੱਸਿਆ ਕਿ ਬਾਪੂ ਨੂੰ ਲਾਗਲੇ ਪਿੰਡ ਕੋਈ ਕੰਮ ਸੀਉਹਨਾਂ ਸੋਚਿਆ ਕਿ ਜਵਾਕਾਂ ਦੀ ਪੜ੍ਹਾਈ ਦਾ ਪਤਾ ਸਤਾ ਲੈ ਚੱਲੀਏ ਕਿ ਕਿਵੇਂ ਪੜ੍ਹਦੇ ਨੇਅੱਗੋਂ ਮਾਸਟਰਾਂ ਨੇ ਦੱਸਿਆ ਕਿ ਉਹ ਤਾਂ ਸਕੂਲ ਹੀ ਨਹੀਂ ਆਏ ਬੱਸ ਫਿਰ ਕੀ ਸੀ, ਬਾਪੂ ਖੇਤ ਨਹੀਂ ਗਿਆ, ਘਰੇ ਬੈਠ ਕੇ ਹੀ ਸਾਨੂੰ ਉਡੀਕਣ ਲੱਗਾਮੇਰੇ ਕੁੱਟ ਪਈ ਤਾਂ ਮੈਨੂੰ ਬਾਪੂ ਉੱਤੇ ਗੁੱਸਾ ਆਈ ਜਾਵੇ ਚਾਚੇ ਨੇ ਮੈਨੂੰ ਕੋਲ ਬਿਠਾ ਬੜੇ ਪਿਆਰ ਨਾਲ ਸਮਝਾਇਆ ਕਿ ਬਾਪੂ ਨੇ ਮੈਨੂੰ ਇਸ ਲਈ ਕੁੱਟਿਆ ਹੈ ਕਿ ਉਹ ਚਾਹੁੰਦੇ ਹਨ ਕਿ ਮੈਂ ਪੜ੍ਹ ਲਿਖ ਕੇ ਕੁਝ ਬਣਾਂ। ਮੇਰੇ ਅੰਦਰੋਂ ਕੜਵਾਹਟ ਨਿਕਲ ਗਈਜਦੋਂ ਬਾਪੂ ਨੇ ਮੈਨੂੰ ਕੁੱਟਿਆ ਤਾਂ ਮੇਰਾ ਉਹਨਾਂ ਨੂੰ ਬੁਲਾਉਣ ਨੂੰ ਜੀਅ ਨਾ ਕਰੇਪਰ ਜਦੋਂ ਚਾਚੇ ਨੇ ਸਮਝਾਇਆ ਤਾਂ ਮੇਰਾ ਜੀਅ ਕਰੇ ਬਾਪੂ ਮੈਨੂੰ ਕਦੋਂ ਬੁਲਾ ਲਵੇ

ਕਿਹੜੀਆਂ ਸੋਚਾਂ ਵਿੱਚ ਗੁੰਮ ਗਏ?” ਮੇਰੀ ਪਤਨੀ ਨੇ ਮੈਨੂੰ ਵਰਤਮਾਨ ਸਮੇਂ ਵਿੱਚ ਮੋੜ ਲਿਆਂਦਾ

ਹੁਣ ਤਾਂ ਕੋਈ ਕਿਸੇ ਨੂੰ ਨੇੜੇ ਲਾਉਣ ਵਾਲਾ ਵੀ ਨਹੀਂ, ਤਾਂ ਹੀ ਤਾਂ ਸਭ ਦੇ ਕਿਨਾਰੇ ਸੁੱਕੇ ਪਏ ਨੇ।” ਉਸ ਨੇ ਕਿਹਾ

ਮੈਨੂੰ ਤਾਂ ਹੁਣ ਇਹ ਲਗਦਾ ਐ ਕਿ ਪਰਿਵਾਰ ਛੋਟੇ ਹੋਣ ਕਰਕੇ ਹੀ ਰਿਸ਼ਤਿਆਂ ਦਾ ਘਾਣ ਹੋਇਆ … … ਤਾਂ ਹੀ ਹੁਣ ਖੁਦਕੁਸ਼ੀਆਂ ਵਧ ਗਈਆਂਕੋਈ ਕਿਸੇ ਨੂੰ ਸਮਝਣ ਸਮਝਾਉਣ ਵਾਲਾ ਨਹੀਂ ਰਿਹਾਵੱਡੇ ਪਰਿਵਾਰ ਹੁੰਦੇ ਸਨ, ਆਰਥਿਕ ਪੱਖੋਂ ਹੋਏ ਘਾਟੇ ਵਾਧੇ ਦਾ ਘਰ ਦੇ ਸਿਆਣਿਆਂ ਬਜ਼ੁਰਗਾਂ ਨੂੰ ਪਤਾ ਹੁੰਦਾ ਸੀਉਹੀ ਕੋਈ ਨਾ ਕੋਈ ਰਸਤਾ ਦੱਸ ਦਿੰਦੇ ਸਮੱਸਿਆ ਨਾਲ ਨਜਿੱਠਣ ਦਾ।”

ਸਮੱਸਿਆ ਦਾ ਹੱਲ ਹੁਣ ਕੌਣ ਦੱਸੇ, ਸਿਆਣਪ ਤਾਂ ਬਿਰਧ ਆਸ਼ਰਮਾਂ ਵਿੱਚ ਰੁਲ ਰਹੀ ਐ।” ਉਸ ਨੇ ਕੌੜੀ ਸਚਾਈ ਆਖ ਦਿੱਤੀ

ਹਾਂ … … ਗੱਲ ਤਾਂ ਤੇਰੀ ਸਹੀ ਐ।” ਮੈਂ ਸਹਿਮਤੀ ਪ੍ਰਗਟਾਈ

ਹੋਰ ਤਾਂ ਹੋਰ, ਆਹ ਵਿਗੜੀਆਂ ਕੁੜੀਆਂ ਨੂੰ ਦੇਖ ਲਵੋਬਿਨਾਂ ਸੋਚੇ ਸਮਝੇ ਵਿਆਹ ਕਰਵਾ ਲੈਂਦੀਆਂ ਨੇਅੱਗੇ ਧੀਆਂ ਭੈਣਾਂ ਅੱਖਾਂ ਦੀ ਘੂਰ ਨੂੰ ਹੀ ਸਮਝ ਲੈਂਦੀਆਂ ਸਨ, ਹੁਣ ਤਾਂ ਮਾਪੇ ਵਿਚਾਰੇ ਅੰਦਰ ਵੜ ਵੜ ਰੋਂਦੇ ਨੇ।” ਉਸ ਦੀਆਂ ਗੱਲਾਂ ਵਿੱਚ ਸਚਾਈ ਸੀ

ਮੁੰਡੇ ਵੀ ਤਾਂ ਜਿਹਨਾਂ ਮਾਪਿਆਂ ਦਾ ਸਹਾਰਾ ਬਣਨਾ ਸੀ, ਲੁੜ੍ਹਕਦੇ ਫਿਰਦੇ ਨੇਬੁੱਢੇ ਮਾਪੇ ਆਪਣੇ ਜਵਾਨ ਲੜਖੜਾਉਂਦੇ ਪੁੱਤਾਂ ਦੀ ਡੰਗੋਰੀ ਬਣ ਰਹੇ ਨੇਸਭ ਕੁਛ ਉਲਟਾ ਪੁਲਟਾ ਹੋਇਆ ਪਿਆ ਐ।” ਮੈਂ ਆਖਿਆ

ਮੈਨੂੰ ਤਾਂ ਕਈ ਵਾਰ ਐਂ ਲਗਦਾ ਐ, ਜਿਵੇਂ ਆਪਾਂ ਕਿਸੇ ਹੋਰ ਦੁਨੀਆਂ ਵਿੱਚ ਆ ਗਏ ਹੋਈਏਥੋੜ੍ਹੇ ਜਿਹੇ ਸਮੇਂ ਵਿੱਚ ਕਿੰਨਾ ਕੁਛ ਬਦਲ ਗਿਆ।”

ਮੈਨੂੰ ਲਗਦਾ ਹੁਣ ਨੀ ਕੁਛ ਹੋ ਸਕਦਾ … … ਐਨੀ ਉਲਝੀ ਹੋਈ ਤੰਦ ਤਾਣੀ ਕਿਵੇਂ ਸੂਤ ਆਊ?” ਮੈਂ ਹਥਿਆਰ ਸੁੱਟ ਦਿੱਤੇ

ਲੈ ਐਂ ਕਿਵੇਂ ਨਾ ਸੂਤ ਆਊ … … ਜੇ ਉਹ ਸਾਰੇ ਜਣੇ ਕੋਸ਼ਿਸ਼ ਕਰਨ ਜਿਹੜੇ ਦੁਨੀਆਂ ਨੂੰ ਚੰਗੀ ਵੇਖਣਾ ਚਾਹੁੰਦੇ ਹਨ। ਆਪਣੇ ਹੱਕਾਂ ਦੇ ਨਾਲ ਨਾਲ ਫ਼ਰਜ਼ਾਂ ਨੂੰ ਵੀ ਨਿਭਾਈਏ, ਫਿਰ ਆਪੇ ਸੂਤ ਆਊ।” ਉਸ ਨੇ ਮੈਨੂੰ ਵੀ ਉਮੀਦ ਵਾਲਾ ਹਥਿਆਰ ਚੁੱਕਣ ਦੀ ਹਿੰਮਤ ਦੇ ਦਿੱਤੀ

ਸ਼ੁਰੂਆਤ ਕਿਵੇਂ ਹੋਊ?” ਮੈਂ ਪੁੱਛਿਆ

ਸਿਰਫ਼ ਇੱਕ ਬੰਦੇ ਨੂੰ ਸੁਧਾਰਨ ਦੀ ਜ਼ਿੰਮੇਵਾਰੀ ਲੈਣੀ ਪਊ।” ਉਸ ਨੇ ਆਖਿਆ

ਤੈਨੂੰ ਯਾਦ ਐ ਇੱਕ ਵਾਰ ਆਪਾਂ ਇੱਕ ਦੂਜੇ ਨਾਲ ਵਾਅਦਾ ਕੀਤਾ ਸੀ ਕਿ ਆਪਾਂ ਸਵੇਰੇ ਨੌਂ ਵਜੇ ਤੋਂ ਪਹਿਲਾਂ ਕਿਸੇ ਦੀ ਨਿੰਦਿਆ ਨਹੀਂ ਕਰਨੀਸ਼ੁਰੂ ਵਿੱਚ ਥੋੜ੍ਹੀ ਕੋਸ਼ਿਸ਼ ਕਰਨੀ ਪਈਹੁਣ ਕਿੰਨੇ ਸਾਲ ਹੋ ਗਏ ਸੁਭਾਅ ਈ ਇੱਦਾਂ ਦਾ ਬਣ ਗਿਆ।” ਮੈਂ ਉਸ ਨੂੰ ਯਾਦ ਕਰਵਾਇਆ

ਹਾਂ … … ਮੈਨੂੰ ਯਾਦ ਐਆਪਾਂ ਨੂੰ ਉਹਨਾਂ ਲੋਕਾਂ ’ਤੇ ਤਰਸ ਆਉਣ ਲੱਗ ਪੈਂਦਾ ਐ ਜਿਹੜੇ ਦੂਜੇ ਦੀ ਨਿੰਦਿਆ ਕਰਕੇ ਖੁਸ਼ ਹੁੰਦੇ ਨੇ।” ਉਹ ਫਿੱਕਾ ਜਿਹਾ ਮੁਸਕਰਾਈ

ਵੈਸੇ ਜੇ ਆਪਾਂ ਕੋਈ ਆਪਣੀ ਬੁਰੀ ਆਦਤ ਛੱਡਣਾ ਚਾਹੀਏ ਤਾਂ ਕੋਸ਼ਿਸ਼ ਕਰ ਕੇ ਛੱਡੀ ਜਾ ਸਕਦੀ ਐ।”

ਹਾਂ … … ਕਿਸੇ ਵੀ ਤਿਉਹਾਰ ਵੇਲੇ ਬੁਰੀ ਆਦਤ ਛੱਡਣ ਦਾ ਆਪਣੇ ਆਪ ਨਾਲ ਵਾਅਦਾ ਕਰ ਲਵੋ, ਬੱਸ ਕੋਸ਼ਿਸ਼ ਕਰਦੇ ਰਹੋ ਛੁੱਟ ਜਾਊ।” ਉਹ ਬੋਲੀ

ਨਵਾਂ ਸਾਲ ਚੜ੍ਹ ਰਿਹਾ ਐ, ਇਸ ’ਤੇ ਵੀ ਕੁਛ ਨਾ ਕੁਛ ਚੰਗਾ ਕਰਨ ਦੀ ਸੋਚ ਸਕਦੇ ਹਾਂ।” ਮੈਂ ਆਖਿਆ

ਚਲੋ ਫਿਰ ਨਵੇਂ ਸਾਲ ਦੇ ਸ਼ੁਰੂ ਵਿੱਚ ਹੀ … … ਨਾ ਸੰਕਲਪ, ਨਾ ਹਠ, ਬੱਸ ਆਪਣੇ ਆਪ ਨਾਲ ਵਾਅਦਾ ਕਿ ਇੱਕ ਮਨੁੱਖ ਨੂੰ ਸੁਧਾਰਨ ਦਾ ਜ਼ਿੰਮਾ ਚੁੱਕੀਏ।” ਉਸ ਨੇ ਆਖ ਕੇ ਆਪਣਾ ਹੱਥ ਅੱਗੇ ਕਰ ਦਿੱਤਾਮੈਂ ਉਸ ਦੇ ਹੱਥ ’ਤੇ ਹੱਥ ਰੱਖ ਰੱਖਦਿਆਂ ਹੱਸ ਕੇ ਆਖਿਆ, “ਮੈਂ ਤੈਨੂੰ ਸੁਧਾਰਨ ਦਾ ਆਪਣੇ ਆਪ ਨਾਲ ਵਾਅਦਾ … …।” ਮੇਰੀ ਗੱਲ ਪੂਰੀ ਹੋਣ ਤੋਂ ਪਹਿਲਾਂ ਈ ਉਹਨੇ ‘ਨਾ … ਨਾ … … ਨਾ’ ਆਖ ਦਿੱਤਾ

ਇੱਥੇ ਹੀ ਤਾਂ ਆਪਾਂ ਮਾਰ ਖਾ ਜਾਂਦੇ ਹਾਂਹਰੇਕ ਬੰਦਾ ਦੂਜੇ ਨੂੰ ਸੁਧਾਰਨ ਦੀਆਂ ਕੋਸ਼ਿਸ਼ਾਂ ਸਾਰੀ ਉਮਰ ਕਰਦਾ ਹੈ, ਜੇ ਉਹੀ ਕੋਸ਼ਿਸ਼ਾਂ ਉਹ ਆਪਣੇ ਆਪ ’ਤੇ ਕਰੇ, ਆਪਣੇ ਹੱਕਾਂ ਦੇ ਨਾਲ ਫ਼ਰਜ਼ਾਂ ਨੂੰ ਵੀ ਨਿਭਾਵੇ, ਦੂਜਿਆਂ ਨੂੰ ਨਹੀਂ, ਆਪਣੇ ਆਪ ਨੂੰ ਸੁਧਾਰਨ ਦਾ ਵਾਅਦਾ ਕਰੇ ਤਾਂ ਹੀ ਕੋਈ ਗੱਲ ਬਣੇ।”

ਮੈਂ ਉਸ ਦੀ ਗੱਲ ਨਾਲ ਪੂਰਨ ਤੌਰ ’ਤੇ ਸਹਿਮਤ ਹੋਏ ਬਗੈਰ ਨਾ ਰਹਿ ਸਕਿਆ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4688)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਅੰਮ੍ਰਿਤ ਕੌਰ ਬਡਰੁੱਖਾਂ

ਅੰਮ੍ਰਿਤ ਕੌਰ ਬਡਰੁੱਖਾਂ

Badrukhan, Sangrur, Punjab, India.
Phone: (011 - 91 98767 -14004)
Email: (shergillamritkaur080@gmail.com)

More articles from this author