AmritKShergill7ਸ਼ਰਮ ਆਉਂਦੀ ਹੈ ਸਾਡੇ ਭਾਰਤ ਦੀ ਜਨਤਾ ਨੇ ਕਿਹੋ ਜਿਹੇ ਨਿਰਦਈ ਹੱਥਾਂ ਵਿੱਚ ...
(23 ਜਨਵਰੀ 2021)

 

ਕਿਸਾਨੀ ਸੰਘਰਸ਼ ਜਬਰ ਤੇ ਸਬਰ ਦੇ ਮੁਕਾਬਲੇ ਦੀ ਬੇਮਿਸਾਲ ਉਦਾਹਰਣ ਹੈਕੜਾਕੇ ਦੀ ਸਰਦੀ ਵਿੱਚ ਰਜਾਈਆਂ ਵਿੱਚ ਵੀ ਕਾਂਬਾ ਛਿੜਿਆ ਰਹਿੰਦਾਪਰ ਸਰਕਾਰ ਨੇ ਆਪਣਾ ਜ਼ਾਲਮਪੁਣਾ ਦਿਖਾਉਣ ਵਿੱਚ ਕੋਈ ਕਸਰ ਨਹੀਂ ਛੱਡੀਕਿਰਤੀ ਕਿਸਾਨ ਸੜਕਾਂ ’ਤੇ ਬੈਠੇ ਹਨਸਬਰ ਤੇ ਸਮਝਦਾਰੀ ਤੋਂ ਕੰਮ ਲੈ ਰਹੇ ਹਨਸਰਕਾਰ ਦੇ ਕੰਨਾਂ ’ਤੇ ਜੂੰ ਤਕ ਨਹੀਂ ਸਰਕਦੀ ਜਾਂ ਫਿਰ ਇਹ ਕਹਿ ਲਈਏ ਸਰਕਾਰ ਇਸ ਗੱਲ ਦਾ ਡਰਾਮਾ ਕਰ ਰਹੀ ਐ ਕਿ ਉਸ ਨੂੰ ਕੋਈ ਫ਼ਰਕ ਨਹੀਂ ਪੈਂਦਾ ਅੰਦਰੋ ਅੰਦਰੀ ਘੜਮੱਸ ਮੱਚ ਰਿਹਾ ਹੋਵੇਗਾ ਪਰ ਬਾਹਰੋਂ ਸ਼ਾਂਤ ਹੋਣ ਦਾ ਦਿਖਾਵਾ ਹੋ ਰਿਹਾ ਹੈਕਿਸਾਨ ਵਿਰੋਧੀ ਕਾਨੂੰਨ ਬਣਾਉਣ ਵਾਲੇ ਨਜ਼ਰਾਂ ਚੁਰਾ ਰਹੇ ਹਨ ਜਾਂ ਫਿਰ ਨਜ਼ਰਾਂ ਮਿਲਾਉਣ ਜੋਗੇ ਰਹੇ ਹੀ ਨਹੀਂਕਿਉਂਕਿ ਨ੍ਹੇਰਾ ਚਾਨਣ ਨਾਲ ਅੱਖ ਮਿਲਾ ਹੀ ਨਹੀਂ ਸਕਦਾ ਜੇ ਮਿਲਾਏਗਾ ਤਾਂ ਖ਼ਤਮ ਹੋ ਜਾਵੇਗਾਝੂਠ ਸੱਚ ਦੇ ਸਾਹਮਣੇ ਬਹੁਤੀ ਦੇਰ ਨਹੀਂ ਟਿਕ ਸਕਦਾਇਸ ਲਈ ਤਾਂ ਝੂਠ ਚੋਰਾਂ ਵਾਂਗ ਲੁਕਣ ’ਤੇ ਮਜਬੂਰ ਹੈਸੱਚ ਸਰੇਆਮ ਝੂਠ ਨੂੰ ਲਲਕਾਰ ਰਿਹਾ ਹੈਝੂਠ ਨੇ ਆਪਣੇ ਹੋਰ ਝੂਠਿਆਂ ਨੂੰ ਕੂੜ ਪ੍ਰਚਾਰ ’ਤੇ ਲਾਇਆ ਹੋਇਆ ਕਿ ਕਿਸ ਤਰ੍ਹਾਂ ਸੱਚ ਨੂੰ ਝੂਠ ਅਤੇ ਝੂਠ ਨੂੰ ਸੱਚ ਬਣਾ ਕੇ ਦੱਸਣਾ ਹੈਉਹਨਾਂ ਨੂੰ ਇਹ ਨਹੀਂ ਪਤਾ ਕਿ ਇਸ ਭਰਮਜਾਲ ਦਾ ਜਨਤਾ ਉੱਤੇ ਕੋਈ ਅਸਰ ਨਹੀਂ ਹੋਣਾ ਜਨਤਾ ਨੇ ਕੂੜ ਪ੍ਰਚਾਰ ਨੂੰ ਸੁਣਨਾ ਹੀ ਬੰਦ ਕਰ ਦਿੱਤਾ ਹੈਇੰਨਾ ਝੂਠ ਸੁਣਨਾ ਵੀ ਤਾਂ ਬਹੁਤ ਔਖਾ ਹੈਵਿਕਾਊ ਮੀਡੀਆ ਝੂਠ ’ਤੇ ਝੂਠ ਬੋਲ ਰਿਹਾਆਪਣੇ ਚਾਰ ਕੁ ਬੰਦੇ ਖੜ੍ਹੇ ਕਰਕੇ ਉਨ੍ਹਾਂ ਤੋਂ ਕਾਲੇ ਕਾਨੂੰਨਾਂ ਦੇ ਫਾਇਦੇ ਗਿਣਾਏ ਜਾ ਰਹੇ ਹਨਨਿੱਘੇ ਕਮਰਿਆਂ ਵਿੱਚ ਬੈਠ ਕੇ ਰਟੇ ਰਟਾਏ ਵਾਕ ਬੋਲੇ ਜਾ ਰਹੇ ਨੇਪਰ ਕਿੰਨੀ ਕੁ ਦੇਰ, ਇੱਕ ਦਿਨ ਤਾਂ ਸਾਹਮਣਾ ਕਰਨਾ ਹੀ ਪੈਣਾ ਹੈ

ਸਾਰੀ ਜਨਤਾ ਇੱਕ ਪਾਸੇ, ਸਰਕਾਰ ਇੱਕ ਪਾਸੇ, ਇਸ ਤਰ੍ਹਾਂ ਲੋਕਤੰਤਰ ਵਿੱਚ ਨਹੀਂ ਹੋਇਆ ਕਰਦਾਲੋਕਤੰਤਰ ਵਿੱਚ ਤਾਂ ਸਰਕਾਰ ਜਨਤਾ ਦੀ ਆਵਾਜ਼ ਹੁੰਦੀ ਹੈ ਤੇ ਇੱਥੇ ਤਾਂ ਸਰਕਾਰ ਨੇ ਜਨਤਾ ਦੀ ਆਵਾਜ਼ ਬਣਨਾ ਤਾਂ ਕੀ ਸੀ, ਸਗੋਂ ਜਨਤਾ ਦੀ ਆਵਾਜ਼ ਨੂੰ ਦਬਾਉਣ ’ਤੇ ਪੂਰਾ ਜ਼ੋਰ ਲਾਇਆ ਜਾ ਰਿਹਾ ਹੈਲੋਕਾਂ ਦੇ ਮੂੰਹੋਂ ਆਪ ਮੁਹਾਰੇ ਇਸ ਤਰ੍ਹਾਂ ਦੀਆਂ ਗੱਲਾਂ ਨਿਕਲ ਰਹੀਆਂ ਹਨ ‘ਬੇਸ਼ਰਮੀ ਦੀ ਵੀ ਕੋਈ ਹੱਦ ਹੁੰਦੀ ਹੈ‘ਇੰਨਾ ਨਿਰਦਈਪੁਣਾ ...ਇੰਨਾ ਝੂਠ?’ ਕੋਈ ਜਨਤਾ ਦੁਆਰਾ ਬਣਾਇਆ ਰਾਜਾ ਜਨਤਾ ਦੀ ਐਨੀ ਅਣਦੇਖੀ ਕਰੇ, ਸੋਚਣਾ ਵੀ ਔਖਾ ਲਗਦਾ ਹੈ‘ਹੱਡ ਚੀਰਵੀਂ ਠੰਢ ਵਿੱਚ ਬੱਚੇ ਬੱਚੀਆਂ, ਵੀਰ ਬਜ਼ੁਰਗ, ਭੈਣਾਂ ਮਾਤਾਵਾਂ ਸੜਕਾਂ ’ਤੇ ਕਿਸਾਨ ਮਾਰੂ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਡਟੇ ਹੋਏ ਹਨਦਿਲ ਵਲੂੰਧਰਿਆ ਜਾਂਦਾ ਹੈ ਜਦੋਂ ਕਿਸੇ ਕੀਮਤੀ ਜਾਨ ਦੀ ਬਲੀ ਚੜ੍ਹਦੀ ਹੈਪਰਿਵਾਰ ਔਖ ਵਿੱਚ ਹੋਵੇ, ਪਰਿਵਾਰ ਦੇ ਮੁਖੀ ਨੂੰ ਨੀਂਦ ਨਹੀਂ ਆਉਂਦੀ ਹੁੰਦੀਦੇਸ਼ ਦੇ ਮੁਖੀ ਲਈ ਸਾਰਾ ਦੇਸ਼ ਇੱਕ ਪਰਿਵਾਰ ਵਾਂਗ ਹੀ ਹੁੰਦਾ ਹੈਇਹ ਮੁਖੀ ਪਤਾ ਨਹੀਂ ਕਿਹੜੀ ਮਿੱਟੀ ਦਾ ਬਣਿਆ ਹੋਇਆ, ਜਿਹੜਾ ਜਨਤਾ ਦੀ ਤਕਲੀਫ਼ ਨੂੰ ਦੇਖ ਹੀ ਨਹੀਂ ਰਿਹਾਪਰ ਇੱਥੇ ਸ਼ਰਮ ਆਉਂਦੀ ਹੈ ਸਾਡੇ ਭਾਰਤ ਦੀ ਜਨਤਾ ਨੇ ਕਿਹੋ ਜਿਹੇ ਨਿਰਦਈ ਹੱਥਾਂ ਵਿੱਚ ਦੇਸ਼ ਦੀ ਵਾਗਡੋਰ ਸੌਂਪ ਦਿੱਤੀ ਜਾਂ ਫਿਰ ਇਹ ਆਖ ਲਈਏ ਭੋਲੀ ਭਾਲੀ ਜਨਤਾ ਨੂੰ ਜੁਮਲੇ ਸੁਣਾ ਸੁਣਾ, ਝੂਠ ਬੋਲ ਬੋਲ ਕੇ ਬੇਵਕੂਫ ਬਣਾ ਲਿਆ ਗਿਆਨਿਰਦਈਪੁਣੇ ਦੀਆਂ ਹੱਦਾਂ ਪਾਰ ਹੋ ਗਈਆਂ ਹਨ। ਇਸ ਤੋਂ ਵੱਧ ਕਰੂਰਤਾ ਕੀ ਹੋਵੇਗੀ ਕਿ ਜਿਸ ਅੰਨਦਾਤੇ ਦੀ ਬਦੌਲਤ ਸਾਡੇ ਪੇਟ ਭਰੀਂਦੇ ਨੇ, ਸਾਡੀਆਂ ਰਗਾਂ ਵਿੱਚ ਦੌੜਨ ਵਾਲਾ ਖੂਨ ਬਣਦਾ ਹੈ, ਅਸੀਂ ਤੁਰਨ ਫਿਰਨ ਜੋਗੇ ਹੋ ਜਾਂਦੇ ਹਾਂ, ਉਸ ਉੱਤੇ ਕਰਨੇ ਜ਼ੁਲਮ ਪਰ ਆਖਣਾ- ਅਸੀਂ ਤੁਹਾਡਾ ਭਲਾ ਕਰ ਰਹੇ ਹਾਂਜੇ ਇਸ ਨੂੰ ਭਲਾ ਕਹਿੰਦੇ ਹਨ, ਜਿਹੜਾ ਰੋਜ਼ ਬਲੀ ਲੈ ਰਿਹਾ ਹੈ, ਸਾਨੂੰ ਨਹੀਂ ਚਾਹੀਦਾ ਇਹੋ ਜਿਹਾ ਭਲਾ

ਵੈਸੇ ਤਾਂ ਦੇਸ਼ ਦਾ ਮੁਖੀ ਆਪਣੇ ਆਪ ਨੂੰ ਬੜਾ ਧਰਮੀ ਸਮਝਦਾ ਹੈ। ਕੋਈ ਧਰਮ ਸਥਾਨ ਹੋਵੇ, ਸਿਰ ਝੁਕਾ ਲੈਂਦਾ ਹੈਪਰ ਬੰਦਾ ਸੋਚੀਂ ਪੈ ਜਾਂਦਾ ਹੈ ਕਿ ਧਰਮ ਦਾ ਇੱਕ ਅਰਥ ਤਾਂ ਫਰਜ਼ ਨਿਭਾਉਣਾ ਵੀ ਹੁੰਦਾ ਹੈਇੱਥੇ ਤਾਂ ਫਰਜ਼ ਨਿਭਾਉਣੇ ਇੱਕ ਪਾਸੇ, ਝੂਠੋ ਝੂਠ ਪਰਚਾਰਿਆ ਜਾ ਰਿਹਾ ਹੈਧਰਮ ਤਾਂ ਸੱਚ ’ਤੇ ਖੜ੍ਹਾ ਰਹਿੰਦਾ, ਉੱਥੇ ਝੂਠ ਲਈ ਕੋਈ ਥਾਂ ਨਹੀਂ ਹੁੰਦੀਧਰਮ ਤਾਂ ਦਇਆ ਤੋਂ ਪੈਦਾ ਹੁੰਦਾ ਹੈ ਇਸਦਾ ਮਤਲਬ ਤਾਂ ਇਹ ਹੋਇਆ ਕਿ ਪਹਿਲਾਂ ਦਇਆ ਪੈਦਾ ਹੋਵੇਗੀ, ਫਿਰ ਹੀ ਧਰਮ ਵਸੇਗਾ ਮਨ ਅੰਦਰਇਹ ਵੀ ਕਦੇ ਹੋਇਆ ਹੈ ਕਿ ਮਾਂ ਤੋਂ ਬਿਨਾਂ ਪੁੱਤਰ ਪੈਦਾ ਹੋ ਜਾਵੇਜਿਸ ਅੰਦਰ ਭੋਰਾ ਦਇਆ ਨਹੀਂ, ਉਸ ਅੰਦਰ ਧਰਮ ਨਹੀਂ ਹੋ ਸਕਦਾਧਰਮ ਦੀਆਂ ਇਮਾਰਤਾਂ ਬਣਾਉਣ ਨਾਲ ਧਰਮੀ ਨਹੀਂ ਬਣਿਆ ਜਾਂਦਾਹਾਂ ... ਇੱਕ ਗੱਲ ਜ਼ਰੂਰ ਹੈ ਕਿ ਇਸ ਤਰ੍ਹਾਂ ਕਰਨ ਨਾਲ ਧਰਮੀ ਹੋਣ ਦਾ ਪਾਖੰਡ ਜ਼ਰੂਰ ਕੀਤਾ ਜਾ ਸਕਦਾ ਹੈ

ਆਮ ਕਹਾਵਤ ਹੈ- ਜਦੋਂ ਪਾਪਾਂ ਦਾ ਘੜਾ ਭਰ ਜਾਂਦਾ ਤਾਂ ਪਾਪੀ ਦਾ ਨਾਸ਼ ਹੋ ਜਾਂਦਾ ਹੈਪਰ ਜਨਤਾ ਸੋਚਦੀ ਹੈ ਕਿ ਝੂਠ ਦਾ ਘੜਾ ਵੀ ਤਾਂ ਭਰਦਾ ਹੋਵੇਗਾਪਤਾ ਨਹੀਂ ਝੂਠ ਦੇ ਘੜੇ ਵਿੱਚ ਕਿੰਨੇ ਕੁ ਝੂਠ ਸਮਾ ਸਕਦੇ ਹੋਣਗੇ ... ਪਤਾ ਨਹੀਂ ਇਹ ਕਦੋਂ ਭਰੇਗਾਵੈਸੇ ਤਾਂ ਇਸ ਘੜੇ ਨੂੰ ਭਰਨ ਲਈ ਕੂੜ ਪ੍ਰਚਾਰਕ ਮੀਡੀਆ ਵੀ ਪੂਰਾ ਜ਼ੋਰ ਲਾ ਰਿਹਾ ਹੈਅਸੀਂ ਦੁਆ ਕਰਦੇ ਆਂ ਕਿ ਇਹ ਛੇਤੀ ਭਰ ਕੇ ਟੁੱਟੇ ਤੇ ਕਿਸਾਨ ਵੀਰਾਂ ਦੀ ਸਚਾਈ ਦੀ ਜਿੱਤ ਹੋਵੇ

ਸਰਕਾਰ ਜੀ! ਬੱਸ ਕਰੋ ... ਕਿਉਂ ਅੰਨਦਾਤਿਆਂ ਦਾ ਸਬਰ ਪਰਖ ਰਹੇ ਓਉਹ ਤੁਹਾਡੇ ਤੋਂ ਕੁਝ ਮੰਗਣ ਨਹੀਂ ਆਏ, ਤੁਹਾਨੂੰ ਵਾਪਸ ਕਰਨ ਆਏ ਨੇਤੁਹਾਡਾ ਦਿੱਤਾ ਹੋਇਆ, ਜਿਹਨੂੰ ਤੁਸੀਂ ਕਿਸਾਨਾਂ ਦਾ ਭਲਾ ਆਖਦੇ ਓਅੰਨਦਾਤੇ ਤਾਂ ਰੱਬ ਤੋਂ ਬਿਨਾਂ ਕਿਸੇ ਕੋਲੋਂ ਮੰਗਦੇ ਨਹੀਂ ਹੁੰਦੇਸਾਡੀ ਅਰਦਾਸ ਵੀ ਇਹੀ ਹੁੰਦੀ ਐ ਪ੍ਰਮਾਤਮਾ ਤੋਂ ਬਿਨਾਂ ਕਿਸੇ ਤੋਂ ਮੰਗਣ ਦੀ ਜ਼ਰੂਰਤ ਨਾ ਪਵੇਨਾਲੇ ਤੁਸੀਂ ਦੇਣ ਜੋਗੇ ਵੀ ਕੀ ਓ? ਜਨਤਾ ਦੇ ਪੈਸੇ ਵਿੱਚੋਂ ਭੋਰਾ ਕੁ ਹਿੱਸਾ ਜਨਤਾ ’ਤੇ ਖਰਚ ਕੇ ਦੁਹਾਈ ਪਾ ਦਿੰਦੇ ਓ, ਅਸੀਂ ਇਹ ਕੀਤਾ ਅਸੀਂ ਅਹੁ ਕੀਤਾਰੱਬ ਵੀ ਦੇਖ ਦੇਖ ਹੈਰਾਨ ਹੁੰਦਾ ਹੋਣਾ ਹੈ ਕਿ ਕਰਨ ਵਾਲਾ ਤਾਂ ਮੈਂ ਹਾਂ, ਇਹ ਮੇਰੇ ਸ਼ਰੀਕ ਕਿੱਥੋਂ ਪੈਦਾ ਹੋ ਗਏਖੈਰ ... ਅੱਤ ਅਤੇ ਅੰਤ ਦਾ ਅੱਧਕ ਤੇ ਟਿੱਪੀ ਦਾ ਹੀ ਫ਼ਰਕ ਹੁੰਦਾ ਹੈਜੇ ਝੂਠ ਨੇ ਅੱਤ ਚੁੱਕੀ ਐ ਤਾਂ ਅੰਤ ਵੀ ਹੋ ਹੀ ਜਾਣਾ ਹੈਬੱਸ ਉਦੋਂ ਤਕ ਕਿਸਾਨ ਵੀਰਾਂ ਨੂੰ ਥੋੜ੍ਹਾ ਹੋਰ ਸਬਰ ਕਰਨ ਪਵੇਗਾਏਕੇ ਵਿੱਚ ਬਰਕਤ ਹੁੰਦੀ ਹੈ, ਪੜ੍ਹਦੇ ਰਹੇ ਹਾਂਪਰ ਏਕੇ ਦੀਆਂ ਬਰਕਤਾਂ ਇਸ ਸੰਘਰਸ਼ ਵਿੱਚ ਸਾਰੀ ਦੁਨੀਆਂ ਦੇਖ ਰਹੀ ਐਭਾਰਤ ਇੱਕ ਏਕਤਾ ਵਿੱਚ ਅਨੇਕਤਾ ਅਤੇ ਅਨੇਕਤਾ ਵਿੱਚ ਏਕਤਾ ਵਾਲਾ ਦੇਸ਼ ਹੈਉਹ ਇਸ ਸੰਘਰਸ਼ ਵਿੱਚ ਦਿਖਾਈ ਦੇ ਰਿਹਾ ਹੈ‘ਮਾਨਸ ਕੀ ਜਾਤ ਸਭੈ ਏਕੋ ਪਹਿਚਾਨਬੋ ‘ਦੀ ਮਿਸਾਲ ਇੱਥੇ ਮਿਲ ਰਹੀ ਹੈਨਾ ਕੋਈ ਉੱਚਾ ਨਾ ਕੋਈ ਨੀਵਾਂ, ਜਾਤ ਪਾਤ ਅਤੇ ਧਰਮਾਂ ਦੇ ਵਖਰੇਵੇਂ ਤੋਂ ਸਭ ਉੱਪਰ ਨੇਸਿਰ ਝੁਕਦਾ ਹੈ ਇਹਨਾਂ ਸੰਘਰਸ਼ੀ ਸੂਰਬੀਰਾਂ ਅੱਗੇਪੂਰਾ ਸੰਘਰਸ਼ ਇੱਕ ਗੁਲਦਸਤੇ ਦੀ ਤਰ੍ਹਾਂ ਹੈ ਹਰ ਫੁੱਲ ਦੀ ਆਪਣੀ ਖੁਸ਼ਬੂ, ਆਪਣੇ ਗੁਣ ਅਤੇ ਬਿਮਾਰੀਆਂ ਠੀਕ ਕਰਨ ਦੀ ਆਪਣੀ ਤਾਕਤ ਹੁੰਦੀ ਹੈਮਹਿਕਾਂ ਖਿਲਾਰਦੇ ਇਹ ਫੁੱਲ ਆਪਣੇ ਗੁਣਾਂ ਨਾਲ ਸਾਰੀ ਦੁਨੀਆਂ ਨੂੰ ਰੁਸ਼ਨਾਉਣ ਦੀ ਕਾਬਲੀਅਤ ਰੱਖਦੇ ਹਨਹੁਣ ਇੱਥੇ ਇਹ ਬਿਮਾਰੀਆਂ ਨੂੰ ਠੀਕ ਕਰਨ ਵਾਲੀ ਤਾਕਤ ਦਾ ਇਸਤੇਮਾਲ ਕਰਕੇ ‘ਝੂਠ ਦੀ ਪੰਡ’ ਬਿਮਾਰੀ ਦਾ ਇਲਾਜ ਕਰ ਰਹੇ ਹਨਦੁਆ ਕਰਦੇ ਹਾਂ ਸਚਾਈ ਦੀ ਜਿੱਤ ਹੋਵੇਛੇਤੀ ਹੀ ਸੰਘਰਸ਼ੀ ਯੋਧਿਆਂ ਨੂੰ ਕਾਮਯਾਬੀ ਮਿਲੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2540)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਅੰਮ੍ਰਿਤ ਕੌਰ ਬਡਰੁੱਖਾਂ

ਅੰਮ੍ਰਿਤ ਕੌਰ ਬਡਰੁੱਖਾਂ

Badrukhan, Sangrur, Punjab, India.
Phone: (011 - 91 98767 -14004)
Email: (shergillamritkaur080@gmail.com)

More articles from this author