AmritKShergill7ਆਪਣਾ ਪੱਖ ਪੇਸ਼ ਕਰਦੀ ਆਪਣਿਆਂ ਹੱਥੋਂ ਉਹਨਾਂ ਦੀਆਂ ਨਜ਼ਰਾਂ ਵਿੱਚ ਉਹ ਬਹੁਤ ਵਾਰ ਹਾਰੀ ਪਰ ...
(23 ਨਵੰਬਰ 2024)
ਇਸ ਸਮੇਂ ਪਾਠਕ: 285.


ਦਿਵਾਲੀ ਲੰਘਣ ਤੋਂ ਬਾਅਦ ਉਸ ਨੂੰ ਕੱਤਕ ਦੀ ਪੂਰਨਮਾਸ਼ੀ ਦੀ ਉਡੀਕ ਸ਼ੁਰੂ ਹੋ ਜਾਂਦੀ
ਕੁਝ ਕੁ ਸੁੱਚੇ ਦੀਵੇ ਬੱਤੀਆਂ, ਸੁੱਚੇ ਹੱਥਾਂ ਨਾਲ, ਕਿਸੇ ਸੁੱਚੀ ਥਾਂ ’ਤੇ ਸੰਭਾਲ ਲੈਂਦੀਉਸ ਨੂੰ ਦਿਵਾਲੀ ਤੋਂ ਪਹਿਲਾਂ ਸਭ ਉਲਝਿਆ ਉਲਝਿਆ ਜਾਪਦਾਕੰਮ ਧੰਦੇ ਸਾਫ਼-ਸਫ਼ਾਈ ਵਿੱਚ ਉਲਝੀ ਰਹਿੰਦੀਦਿਵਾਲੀ ਤੋਂ ਬਾਅਦ ਗੁਰੂ ਨਾਨਕ ਪਾਤਸ਼ਾਹ ਦੇ ਜਨਮ ਦਿਨ ਦਾ ਚਾਅ ਅੰਦਰੋਂ-ਅੰਦਰੀ ਉਮੜਦਾ ਰਹਿੰਦਾਕਦੇ ਰਾਤ ਨੂੰ ਅਸਮਾਨ ਵੱਲ ਤੱਕਦੀਦਿਵਾਲੀ ਦੇ ਪਟਾਕਿਆਂ ਅਤੇ ਪਰਾਲੀ ਦੇ ਧੂੰਏਂ ਦੇ ਚੜ੍ਹੇ ਗੁਬਾਰ ਵਿੱਚ ਚਮਕੀਲੇ ਤਾਰੇ ਵੀ ਮੱਧਮ ਦਿਸਦੇਬਹੁਤੇ ਤਾਂ ਧੂੰਏਂ ਦੀ ਤਹਿ ਹੇਠ ਲੁਕੇ ਹੁੰਦੇ ਨਜ਼ਰ ਹੀ ਨਾ ਆਉਂਦੇਦਿਸਦੇ ਚੰਨ ਤਾਰਿਆਂ ਵੱਲ ਨੀਝ ਲਾ ਉਹ ਮਨੋ-ਮਨੀ ਉਹਨਾਂ ਨਾਲ ਗੱਲਾਂ ਕਰਦੀ, “ਤੁਸੀਂ ਤਾਂ ਮੇਰੇ ਬਾਬੇ ਨਾਨਕ ਨੂੰ ਦੇਖਿਆ ਹੋਊ? ਕੀਰਤਨ ਵੀ ਸੁਣਿਆ ਹੋਣਾ ਹੈ, ਬਾਹਲ਼ੇ ਕਰਮਾਂ ਵਾਲੇ ਓ ਤੁਸੀਂ

ਫਿਰ ਵੱਡੀ ਸਾਰੀ ਮੁਸਕਾਨ ਬਿਖੇਰਦੀ ਆਖਦੀ, “ਕਰਮਾਂ ਵਾਲੇ ਤਾਂ ਅਸੀਂ ਵੀ ਆਂ ਭਾਈ, ਤੁਸੀਂ ਬਾਬੇ ਨੂੰ ਦੇਖਿਆ, ਅਸੀਂ ਤੁਹਾਨੂੰ ਦੇਖ ਰਹੇ ਆਂ ਇਹ ਸੋਚਦਿਆਂ ਉਹਨੂੰ ਚਾਅ ਜਿਹਾ ਮਹਿਸੂਸ ਹੋਣ ਲੱਗ ਪੈਂਦਾਹਾਰ ਸ਼ਿੰਗਾਰ ਦੇ ਫੁੱਲਾਂ ਦੀ ਮਹਿਕ ਆਰਤੀ ਦਾ ਹਿੱਸਾ ਜਾਪਦੀਆਲੇ-ਦੁਆਲੇ ਲਿਪਟੀ ਉਸ ਖੁਸ਼ਬੂ ਵਿੱਚ ਉਹ ਆਪਣੇ ਆਪ ਨੂੰ ਹੀ ਆਰਤੀ ਦਾ ਹਿੱਸਾ ਸਮਝਣ ਲੱਗ ਪੈਂਦੀਟਿਕੀ ਰਾਤ ਵਿੱਚ ਬੀਂਡਿਆਂ ਦੀਆਂ ਆਵਾਜ਼ਾਂ, ਦੂਰ ਸੜਕ ’ਤੇ ਚਲਦੀਆਂ ਗੱਡੀਆਂ ਦੀ ਆਵਾਜ਼ਾਂ ਅਨਹਦ ਨਾਦ ਵਾਂਗ ਮਹਿਸੂਸ ਹੁੰਦੀਆਂ ਕੰਨਾਂ ਵਿੱਚ ਗੂੰਜਦੀਆਂ ਭਾਂਤ ਭਾਂਤ ਦੀਆਂ ਆਵਾਜ਼ਾਂ ਦਾ ਪਿੱਛਾ ਕਰਦੀ ਉਸਦੀ ਸੁਰਤ ਪਤਾ ਨਹੀਂ ਕਿੱਥੇ ਜਾ ਉੱਤਰਦੀਸੁਰਤ ਦੇ ਪਰਤਾਵੇ ਲਈ ਪਰਿਵਾਰ ਦੇ ਕਿਸੇ ਜੀਅ ਦੀ ਮਾੜੀ ਜਿਹੀ ਆਵਾਜ਼ ਦੀ ਹੀ ਜ਼ਰੂਰਤ ਹੁੰਦੀ, ਉਹ ਪਿਛਾਂਹ ਪਰਤ ਆਉਂਦੀ

ਇਹ ਵੀ ਕੁਦਰਤ ਦੀ ਕੋਈ ਖੇਡ ਈ ਐਇਹਨਾਂ ਦਿਨਾਂ ਵਿੱਚ ਹੀ ਹਰੇਕ ਕੰਮ ਵਿੱਚ ਬਾਬਾ ਜੀ ਨਾਲ ਨਾਲ ਮਹਿਸੂਸ ਹੁੰਦੇ ਨੇ” ਉਸ ਨੇ ਆਪਣੇ ਆਪ ਨੂੰ ਕਿਹਾ

ਬਾਬਾ ਜੀ ਤਾਂ ਹਮੇਸ਼ਾ ਨਾਲ ਈ ਰਹਿੰਦੇ ਨੇ, ਆਪਣੀ ਬਾਣੀ ਵਿੱਚ ਜਦੋਂ ਬਾਹਲ਼ਾ ਉਦਰੇਵਾਂ ਹੁੰਦਾ, ਉਹਨਾਂ ਦੀ ਬਾਣੀ ਪੜ੍ਹ ਲਿਆ ਕਰੋ” ਅੰਦਰੋਂ ਆਵਾਜ਼ ਆਈ, ਸ਼ਾਇਦ ਉਸ ਦਾ ਮਨ ਬੋਲਿਆ ਸੀ

ਅੱਛਾ! ਤੂੰ ਵੀ ਸੁਣ ਰਿਹਾ ਏਂ ਮੈਨੂੰ?” ਉਹ ਹਲਕਾ ਜਿਹਾ ਮੁਸਕਰਾਈ

ਲੈ ਹੋਰ ਕੀ … … ਮੈਂ ਤਾਂ ਉਹ ਵੀ ਸੁਣ ਲੈਂਦਾ ਹਾਂ, ਜੋ ਕੋਈ ਵੀ ਨਹੀਂ ਸੁਣ ਸਕਦਾ” ਮਨ ਵੀ ਉਵੇਂ ਗੱਲ ਕਰਨ ਲੱਗਦਾ, ਜਿਵੇਂ ਉਹ ਆਪ ਕਰਦੀ

ਅੱਛਾ … …? ਮੇਰੇ ਪਿਆਰੇ ਮਨ … … ਮੈਨੂੰ ਤੇਰੇ ’ਤੇ ਕਦੇ ਕਦੇ ਬਾਹਲ਼ਾ ਪਿਆਰ ਆਉਂਦਾ ਐ, ਜਿਵੇਂ ਕਿਸੇ ਨਿੱਕੇ ਬੱਚੇ ’ਤੇ ਆਉਂਦਾ ਹੁੰਦਾ” ਸੱਚੀਂ ਜੇ ਮਨ ਉਸ ਦੇ ਸਾਹਮਣੇ ਆ ਜਾਵੇ, ਉਹ ਘੁੱਟ ਕੇ ਜੱਫ਼ੀ ਪਾ ਲਵੇ

ਕਦੇ ਕਦੇ ਉਹਨੂੰ ਲਗਦਾ ਉਹ ਖੁਦ ਹੀ ਆਪਣੇ ਸਵਾਲਾਂ ਦੇ ਜਵਾਬ ਦੇ ਰਹੀ ਹੈਸ਼ਾਇਦ ਉਹਨਾਂ ਗੱਲਾਂ ਦੇ ਜਵਾਬ ਆਪਣੇ ਆਪ ਨੂੰ ਹੀ ਲੱਭਣੇ ਪੈਂਦੇ ਨੇ, ਜਿਹੜੀਆਂ ਉਹ ਕਿਸੇ ਨੂੰ ਸੁਣਾ ਨਹੀਂ ਸਕਦੀ ਜਾਂ ਫਿਰ ਕਿਸੇ ਕੋਲ ਐਨੀ ਵਿਹਲ ਹੀ ਨਹੀਂ ਸੁਣਨ ਲਈ ਜਾਂ ਉਹ ਆਪਣੀ ਹੀਣਤ ਸਮਝਦੀ ਹੈ ਆਪਣੀ ਕਮਜ਼ੋਰੀ ਦਿਖਾਉਣਾਕਈ ਵਾਰ ਕਿਸੇ ਰਿਸ਼ਤੇਦਾਰ, ਭੈਣ ਭਰਾ ਦੇ ਹੁੰਦਿਆਂ ਉਸ ਨੂੰ ਮਹਿਸੂਸ ਹੁੰਦਾ ਕਿ ਇਸ ਕੋਲ ਕੋਈ ਗੱਲ ਕਰ ਲਵੇ, ਜੀਅ ਹੌਲਾ ਹੋ ਜਾਊਜਦੋਂ ਨੂੰ ਉਹ ਆਪਣੇ ਦਿਲ ਦੀ ਪੋਟਲੀ ਖੋਲ੍ਹਣ ਲਗਦੀ ਅਗਲੇ ਦੇ ਕਿੰਨੇ ਹੀ ਦੁੱਖ ਉਸ ਦੇ ਅੰਦਰੋਂ ਨਿਕਲ ਕੇ ਉਸ ਦੀਆਂ ਅੱਖਾਂ ਸਾਹਮਣੇ ਭੁੜਕਣ ਲੱਗ ਪੈਂਦੇਉਹ ਚੁੱਪ ਕਰਕੇ ਫਿਰ ਪੋਟਲੀ ਦੀ ਗੰਢ ਕੱਸ ਕੇ ਬੰਨ੍ਹ ਦਿੰਦੀਉਸ ਨੂੰ ਜਾਪਦਾ ਉਸ ਦਾ ਦੁੱਖ ਦਰਦ ਜਾਂ ਗੱਲਾਂ ਸੁਣ ਸਕਣ ਦੇ ਕਾਬਲ ਕੋਈ ਵੀ ਨਹੀਂਰੁੱਖਾਂ ਨੂੰ, ਫੁੱਲਾਂ, ਵੇਲ-ਬੂਟਿਆਂ ਨੂੰ, ਪਸ਼ੂ ਪੰਛੀਆਂ ਨੂੰ, ਉਡਦੇ ਬੱਦਲਾਂ ਨੂੰ, ਚੰਨ ਤਾਰਿਆਂ ਨੂੰ, ਸਭ ਨੂੰ ਉਹ ਆਪਣੀਆਂ ਗੱਲਾਂ ਸੁਣਾ ਦਿੰਦੀਫਿਰ ਮਨ ਛਾਲਾਂ ਮਾਰਦਾ ਆਖਦਾ, “ਦੇਖ! ਕਿੰਨੀਆਂ ਰਹਿਮਤਾਂ ਨੇ ਕੁਦਰਤ ਦੀਆਂ, ਜਿਹਨਾਂ ਨੂੰ ਤੂੰ ਜਦੋਂ ਮਰਜ਼ੀ ਕੁਝ ਵੀ ਸੁਣਾ ਸਕਦੀ ਐਂ

ਹਾਂ, ਗੱਲ ਤਾਂ ਤੇਰੀ ਵੀ ਸਹੀ ਐ ਭਰਾਵਾ” ਉਹ ਤਸੱਲੀ ਨਾਲ ਆਖਦੀਜਿਉਂ ਜਿਉਂ ਕੱਤਕ ਦੀ ਪੂਰਨਮਾਸ਼ੀ ਦਾ ਦਿਨ ਨੇੜੇ ਆਉਂਦਾ, ਰੁੱਖਾਂ ਦੇ ਪੱਤਿਆਂ ਵਿੱਚੋਂ ਲੰਘਦੀ ਹਵਾ, ਸਵੇਰੇ ਅੰਮ੍ਰਿਤ ਵੇਲੇ ਬੁਲਬੁਲ ਦੀ ਆਵਾਜ਼, ਅਮਰੂਦ ਟੁੱਕਦੇ ਤੋਤਿਆਂ ਦੀ ਚਰ-ਚਰ, ਦਾਣੇ ਚੁਗਦੇ ਕਬੂਤਰਾਂ ਦੀ ਗੁਟਰਗੂੰ, ਗਟਾਰਾਂ ਦੀਆਂ ਭਾਂਤ ਭਾਂਤ ਦੀਆਂ ਆਵਾਜ਼ਾਂ, ਭੂਰੇ ਤਿੱਤਰਾਂ ਦਾ ‘ਧੀਰ ਰੱਖ ਧੀਰ ਰੱਖਆਖਣਾ, ਕਾਲੇ ਤਿੱਤਰਾਂ ਦਾ ‘ਸੁਬਹਾਨ ਤੇਰੀ ਕੁਦਰਤਆਖਣਾ … … ਗੱਲ ਕੀ ਸਾਰੀ ਕਾਇਨਾਤ ਹੀ ‘ਧੰਨ ਗੁਰੂ ਨਾਨਕਆਖਦੀ ਮਹਿਸੂਸ ਹੁੰਦੀ

ਸਾਰੇ ਪਾਸੇ ਮਾਹੌਲ ਇੱਦਾਂ ਦਾ ਬਣਿਆ ਹੁੰਦਾ ਹੈ, ਇਸਦਾ ਅਸਰ ਵੀ ਤਾਂ ਹੋਣਾ ਹੋਇਆਕਈ ਵਾਰ ਮਨ ਡਿੱਕ ਡੋਲੇ ਖਾਂਦਾਦਾਤੇ ਦੀਆਂ ਦਿੱਤੀਆਂ ਰਹਿਮਤਾਂ ਦੇ ਸ਼ੁਕਰਾਨੇ ਵਜੋਂ ਹੱਥ ਜੁੜਦੇਜੋ ਨਹੀਂ ਦਿੱਤਾ, ਉਹਦੇ ਲਈ ਉਲਾਂਭੇ ਵੀ ਮਨੋ ਉੱਠਦੇਫਿਰ ਸੁਖਮਨੀ ਸਾਹਿਬ ਦੀ ਤੁਕ … … ‘ਦਸ ਬਸਤੂ ਲੇ ਪਾਛੈ ਪਾਵੈ॥ ਏਕ ਬਸਤੁ ਕਾਰਨਿ ਬਿਖੋਟਿ ਗਵਾਵੈ ॥ … … ਮਨ ਨੂੰ ਰੌਸ਼ਨ ਕਰਦੀ। ਸਾਰੇ ਉਲਾਂਭੇ ਸ਼ਾਂਤ ਹੋ ਕੇ … … ਤੇਰੀ ਮਰਜ਼ੀ ਜਾਂ ਤੇਰੀ ਰਜ਼ਾ … … ਵਿੱਚ ਬਦਲ ਜਾਂਦੇ

ਦੁਨੀਆਂ ਦੀ ਤਸੱਲੀ ਉਹ ਕਦੇ ਵੀ ਨਹੀਂ ਕਰਵਾ ਸਕੀਆਪਣਾ ਪੱਖ ਪੇਸ਼ ਕਰਦੀ ਆਪਣਿਆਂ ਹੱਥੋਂ ਉਹਨਾਂ ਦੀਆਂ ਨਜ਼ਰਾਂ ਵਿੱਚ ਉਹ ਬਹੁਤ ਵਾਰ ਹਾਰੀ ਪਰ ਆਪਣੀਆਂ ਨਜ਼ਰਾਂ ਵਿੱਚ ਕਦੇ ਉਸ ਦੀ ਹਾਰ ਨਹੀਂ ਹੋਈਉਸ ਨੂੰ ਤਸੱਲੀ ਰਹਿੰਦੀ ਕਿ ਜਿਹੜੇ ਇਲਜ਼ਾਮ ਉਸ ’ਤੇ ਲੱਗ ਰਹੇ ਨੇ, ਉਸ ਨੇ ਤਾਂ ਕਦੇ ਸੋਚਿਆ ਵੀ ਨਹੀਂ ਹੁੰਦਾ, ਕਿਸੇ ਦਾ ਦਿਲ ਦੁਖਾਉਣ ਬਾਰੇਕਦੇ ਵੀ ਨਾ ਸੋਚੀ ਹੋਈ ਗੱਲ ਦੇ ਆਲੇ-ਦੁਆਲੇ ਗਲਤਫ਼ਹਿਮੀ ਦਾ ਜਾਲ ਬੁਣ ਕੇ ਉਸ ਦਾ ਵੱਖਰਾ ਕਲਬੂਤ ਤਿਆਰ ਕਰ ਲਿਆ ਜਾਂਦਾ, ਜਿਸਦੀਆਂ ਸਫ਼ਾਈਆਂ ਦੇ ਦੇ ਕੇ ਜਦੋਂ ਉਹ ਮਰਨਹਾਕੀ ਹੋ ਜਾਂਦੀ ਤਾਂ ਉਹ ਆਪਣਾ ਪੱਖ ਪੇਸ਼ ਕਰਨ ’ਤੇ ਕਾਟਾ ਮਾਰ ਦਿੰਦੀਕਿੰਨੀ ਸੌਖੀ ਹੋ ਗਈ ਸੀ ਜ਼ਿੰਦਗੀ ਆਪਣੀ ਸਹਿਜ ਚਾਲ ਵਰਗੀ … … ਨਾ ਕੋਈ ਫ਼ਿਕਰ ਨਾ ਚਿੰਤਾ, ਸਭ ਬਾਬੇ ਆਸਰੇ ਛੱਡ ਦਿੱਤਾਉਹਦਾ ਸਹਾਰਾ ਲਿਆ ਹੋਵੇ ਤੇ ਉਹ ਬਾਂਹ ਨਾ ਫੜੇ, ਇਹ ਤਾਂ ਕਦੇ ਹੋ ਨਹੀਂ ਸੀ ਸਕਦਾਮਨ ਸ਼ਾਂਤ ਜਿਹਾ ਹੋਣ ਲੱਗ ਪਿਆਸੋਚਦੀ ‘ਪਹਿਲਾਂ ਕਿਉਂ ਨੀ ਇਹ ਅਕਲ ਆਈ … … ਚੁੱਪ ਰਹਿਣ ਦੀ

ਉਹਨਾਂ ਨੂੰ ਦੇਖ ਕੇ ਉਹਨਾਂ ਦਾ ਫ਼ਿਕਰ ਕਰਨ ਵਾਲੇ ਕਈ ਪਿੱਠ ਪਿੱਛੇ ਆਖਦੇ, “ਇਹਨਾਂ ਦਾ ਬੁਢੇਪਾ ਕਿਵੇਂ ਨਿਕਲੂ? ਇਹਨਾਂ ਨੂੰ ਕੋਈ ਫ਼ਿਕਰ ਫਾਕਾ ਈ ਨਹੀਂਕੋਈ ਗੋਦ ਲੈ ਲੈਂਦੇ ਜਾਂ ਫਿਰ ਕਿਰਾਏ ਦੀ ਕੁੱਖ ਲੈ ਕੇ ਕੁਝ ਕਰ ਲੈਂਦੇਕਿਸੇ ਰਿਸ਼ਤੇਦਾਰ ਤੋਂ ਝੋਲੀ ਪੁਆ ਲੈਂਦੇ … …” ਹੋਰ ਵੀ ਬੜਾ ਕੁਝ ਸੁਣਨ ਨੂੰ ਮਿਲਦਾਇਹ ਗੱਲਾਂ ਸ਼ਾਂਤ ਮਨ ਵਿੱਚ ਵੱਟਿਆਂ ਦੀ ਤਰ੍ਹਾਂ ਖਲਬਲੀ ਮਚਾ ਦਿੰਦੀਆਂਕਿਸੇ ਨੂੰ ਕੀ ਦੱਸੇ ਰੋਜ਼ ਰੋਜ਼ ਕਿ ਅਸੀਂ ਵੀ ਡਾਕਟਰਾਂ ਵੈਦਾਂ ਦੇ ਗੇੜੇ ਮਾਰ ਮਾਰ ਬੜੀਆਂ ਜੁੱਤੀਆਂ ਘਸਾਈਆਂ ਨੇ, ਬਹੁਤ ਵਾਰ ਬੱਸ ਵਿੱਚ ਬੈਠਿਆਂ ਸਵਾਰੀਆਂ ਤੋਂ ਨਜ਼ਰਾਂ ਚੁਰਾ ਕੇ ਭਰੀਆਂ ਅੱਖਾਂ ਨਾਲ ਦੋ-ਦੋ ਤਿੰਨ-ਤਿੰਨ ਘੰਟਿਆਂ ਦਾ ਸਫ਼ਰ ਕੀਤਾ ਹੈਅਸੀਂ ਵੀ ਉਹਨਾਂ ਰਿਸ਼ਤੇਦਾਰਾਂ ਮੋਹਰੇ ਝੋਲੀਆਂ ਅੱਡੀਆਂ, ਜਿਹਨਾਂ ਆਪਣੀ ਧੀ ਨੂੰ ਕੁੱਖ ਵਿੱਚ ਮਾਰਨਾ ਸੀ ਪਰ ਅਗਲਿਆਂ ਨੇ ਉਹਨਾਂ ਦੀ ਝੋਲੀ ਭਰਨ ਦੀ ਥਾਂ ਅਣਜੰਮੀ ਨੂੰ ਖ਼ਤਮ ਕਰਨਾ ਬਿਹਤਰ ਸਮਝਿਆਫਿਰ ਸੋਚਦੀ … … ਕੀ ਫਾਇਦਾ ਜ਼ਖ਼ਮਾਂ ਨੂੰ ਉਚੇੜਨ ਦਾ? ਜਿਹੜਾ ਇੱਕ ਵਾਰ ਕਹੇ ’ਤੇ ਉਹਨਾਂ ਦਾ ਦਰਦ ਨਾ ਸਮਝ ਸਕਿਆ, ਉਸਨੇ ਹਜ਼ਾਰ ਵਾਰ ਆਖਣ ’ਤੇ ਵੀ ਨਹੀਂ ਸੀ ਸਮਝਣਾਕਈ ਆਖਦੇ, ਵਿਗਿਆਨ ਦੇ ਯੁਗ ਵਿੱਚ ਬੇਔਲਾਦ ਰਹਿਣਾ ਬੇਵਕੂਫ਼ੀ ਹੁੰਦੀ ਹੈਪਰ ਉਹ ਵੀ ਮੱਛੀ ਵਾਂਗ ਪੱਥਰ ਚੱਟ ਕੇ ਵਾਪਸ ਮੁੜੇਨਵੀਂ ਤਕਨੀਕ ਨਾਲ ਵੀ ਇਲਾਜ ਕਰਵਾਏ ਪਰ ਕਾਮਯਾਬੀ ਨਹੀਂ ਮਿਲੀਸਰੀਰਾਂ ਦਾ ਕਬਾੜਾ ਜ਼ਰੂਰ ਹੋ ਗਿਆਮਨ ਨੇ ਮੰਨ ਲਿਆ ਸੀ ਅਤੇ ਸਮਝ ਵੀ ਗਿਆ ਸੀ ਕਿ ਜਿਹੜੀ ਗੱਲ ਦੁਨੀਆਂ ਨੂੰ ਆਮ ਜਿਹੀ ਲਗਦੀ ਹੈ, ਉਹ ਕੁਦਰਤ ਦੀ ਰਹਿਮਤ ਹੈਇੱਥੇ ਕੁਦਰਤ ਦੀ ਮਰਜ਼ੀ ਹੀ ਚਲਦੀ ਹੈ

ਆਮ ਜਿਹੀ ਗੱਲ ਉਹਨਾਂ ਲਈ ਸਾਰੀ ਜ਼ਿੰਦਗੀ ਦਾ ਨਾਸੂਰ ਸੀਐਨੀ ਵੱਡੀ ਕਮੀ ਹੋਣ ਦੇ ਬਾਵਜੂਦ ਵੀ ਪ੍ਰਮਾਤਮਾ ਦੀ ਮਿਹਰ ਇਹ ਸੀ ਕਿ ਆਲੇ-ਦੁਆਲੇ ਰਹਿੰਦੇ ਭੈਣ ਭਰਾਵਾਂ ਦੇ ਬੱਚਿਆਂ ਦਾ ਬਚਪਨ ਉਹਨਾਂ ਖੁੱਲ੍ਹ ਕੇ ਮਾਣਿਆ ਸੀ। ਕਦੇ ਵੀ ਉਹਨਾਂ ਦੇ ਪਰਛਾਵੇਂ ਤੋਂ ਕਿਸੇ ਨੇ ਆਪਣੇ ਬੱਚੇ ਨੂੰ ਦੂਰ ਕਰਨ ਦੀ ਕੋਸ਼ਿਸ਼ ਨਹੀਂ ਸੀ ਕੀਤੀਉਹਨਾਂ ਤਾਂ ਬੱਚਿਆਂ ਨੂੰ ਪਿਆਰ ਕਰਨਾ ਹੀ ਸੀ, ਬੱਚੇ ਵੀ ਉਹਨਾਂ ਨੂੰ ਬਹੁਤ ਪਿਆਰ ਕਰਦੇਉਹ ਬੱਚਿਆਂ ਨੂੰ ਘੁੱਟ ਕੇ ਨਾਲ ਲਾਉਣ ਨੂੰ ਅਤੇ ਉਹਨਾਂ ਦਾ ਮੂੰਹ ਮੱਥਾ ਚੁੰਮਣ ਨੂੰ ਕਦੇ ਵੀ ਨਹੀਂ ਤਰਸੇਫਿਰ ਵੀ ਕਈ ਜਮਾਂ ਆਪਣੇ ਹਮਦਰਦ ਆਖਦੇ ਕਿ ਇਹ ਬੱਚਿਆਂ ਨੂੰ ਬਰਦਾਸ਼ਤ ਨਹੀਂ ਕਰਦੇ ਇਸ ਲਈ ਇਹਨਾਂ ਨੂੰ ਰੱਬ ਨੇ ਇਸ ਤਰ੍ਹਾਂ ਦੇ ਰੱਖ ਦਿੱਤਾਕਈ ਵਾਰ ਇਹੋ ਜਿਹੇ ਪਿਆਰਿਆਂ ਦੀਆਂ ਗੱਲਾਂ ਤੋਂ ਲਗਦਾ ਕਿ ਉਹਨਾਂ ਦੀ ਰੱਬ ਨਾਲ ਸਿੱਧੀ ਗੱਲਬਾਤ ਹੈ, ਜਿਹੜਾ ਉਹਨਾਂ ਨੂੰ ਦੱਸ ਜਾਂਦਾ ਹੈ ਕਿ ਉਹਨਾਂ ਨੂੰ ਖੁਸ਼ੀਆਂ ਕਿਉਂ ਨਹੀਂ ਦਿੱਤੀਆਂ

ਕੁਦਰਤ ਦੀ ਮਿਹਰ ਸੀ ਕਿ ਉਹਨਾਂ ਨੂੰ ਕਿਸੇ ਦੀ ਗੱਲ ’ਤੇ ਗੁੱਸਾ ਨਾ ਆਉਂਦਾ ਬੱਸ ਉਹਨਾਂ ਦੀ ਸੋਚ ’ਤੇ ਤਰਸ ਆਉਣ ਲੱਗ ਪੈਂਦਾ ਕਿ ਜਿਹੜੀ ਚੀਜ਼ ਮਾਲਕ ਨੇ ਕਿਸੇ ਦੇ ਭਾਗਾਂ ਵਿੱਚ ਨਹੀਂ ਲਿਖੀ, ਉਹ ਕਿਵੇਂ ਮਿਲ ਸਕਦੀ ਹੈ

ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ ਜਦੋਂ ਉਸ ਦੇ ਕੰਨੀ ਪੈਂਦੀ, ਕੁਝ ਕੁ ਸਕਿੰਟਾਂ ਲਈ ਉਸ ਨੂੰ ਜਾਪਦਾ ਕਿ ਬਾਬਾ ਜੀ ਨੇ ਪੂਰੀ ਔਰਤ ਜਾਤ ਲਈ ਆਪਣੀ ਬਾਣੀ ਵਿੱਚ ਆਖਿਆ, ਪਰ ਫਿਰ ਆਪਣਿਆਂ ਦੀਆਂ ਕਹੀਆਂ ਗੱਲਾਂ ਚੇਤੇ ਆਉਂਦੀਆਂ … … ‘ਇਹ ਤਾਂ ਬਾਬਾ ਜੀ ਨੇ ਉਹਨਾਂ ਲਈ ਆਖਿਆ ਜਿਹਨਾਂ ਨੇ ਦੁਨੀਆਂ ਨੂੰ ਚਲਾਉਣ ਵਿੱਚ ਆਪਣਾ ਯੋਗਦਾਨ ਪਾਇਆ’ … …ਉਸ ਦੇ ਹੱਥ ਪੈਰ ਠਰ ਜਾਂਦੇ, ਲੱਤਾਂ ਕੰਬਣ ਲੱਗ ਪੈਂਦੀਆਂਉਸਦਾ ਖਾਲੀਪਨ ਕਾਲਜੇ ਵਿੱਚੋਂ ਉੱਠ ਕੇ ਉਸ ਦੇ ਸਿਰ ਨੂੰ ਚੜ੍ਹਨ ਲੱਗ ਪੈਂਦਾਸਿਰ ਤਕ ਤਾਂ ਨਾ ਪਹੁੰਚਦਾ, ਅੱਖਾਂ ਵਿੱਚ ਆ ਉੱਤਰਦਾਉਹ ਉੱਥੇ ਹੀ ਪੈਰਾਂ ਭਾਰ ਢਿੱਡ ਵਿੱਚ ਗੋਡੇ ਦੇ ਕੇ ਬੈਠ ਜਾਂਦੀ। ਇੱਕ ਹੱਥ ਨਾਲ ਕਾਲਜਾ ਘੁੱਟ ਕੇ ਫੜ ਲੈਂਦੀ, ਗੋਡਿਆਂ ਵਿੱਚ ਸਿਰ ਦੇ ਲੈਂਦੀ

ਬਾਬਾ ਕਿਤੇ ਮੇਰੀ ਵੀ ਗੱਲ ਕਰ ਜਾਂਦਾ” ਉਸ ਦੇ ਰੋਮ ਰੋਮ ਵਿੱਚੋਂ ਤਰਲਾ ਉੱਠਦਾਅੰਦਰ ਬੈਠਾ ਮਨ ਕੁਰਲਾ ਉੱਠਦਾ ਅਤੇ ਆਖਦਾ,

ਬਸ … … …? ਤੋੜ ਲਿਆ ਧੀਰਜ? ਤੇਰੇ ਲਈ ਕੀ ਚੰਗਾ ਐ, ਕੀ ਬੁਰਾ ਐ … … ਇਹ ਤੇਰੇ ਸਿਰਜਣਹਾਰ ਨੂੰ ਪਤਾ ਐਜਿੰਨੀ ਉਮਰ ਉਹਨੇ ਲਿਖੀ ਐ, ਉਹ ਤਾਂ ਭੋਗਣੀ ਈ ਪੈਣੀ ਐ, ਰੋ ਕੇ ਜਾਂ ਹੱਸ ਕੇਰੋਣ ਵਾਲਿਆਂ ਤੋਂ ਸਭ ਪੱਲਾ ਛੁਡਾ ਲੈਂਦੇ ਨੇ, ਹੱਸਣ ਵਾਲਿਆਂ ਨਾਲ ਸਭ ਹੱਸਣਾ ਲੋਚਦੇ ਨੇ” ਮਨ ਦੀ ਗੱਲ ਸੁਣ ਕੇ ਆਖਦੀ, “ਮੈਂ ਕਿਹੜਾ ਕਿਸੇ ਦੇ ਸਾਹਮਣੇ ਰੋਨੀ ਆਂ … … ਕਦੇ ਕਦੇ ਈ ਮਨ ਉਬਾਲ਼ਾ ਖਾ ਜਾਂਦਾ ਐ” ਉਸ ਨੇ ਅੱਖਾਂ ਪੂੰਝਦਿਆਂ ਆਪਣੇ ਤੇਜ਼ ਤੇਜ਼ ਧੜਕਦੇ ਦਿਲ ’ਤੇ ਹੱਥ ਰੱਖਦਿਆਂ ਆਖਿਆ, “ਬੱਸ ਪੁੱਤ … … ਤੂੰ ਵੀ ਸਹਿਜ ਹੋ ਜਾ, ਨਹੀਂ ਤਾਂ ਮਨੀ ਰਾਮ ਨੇ ਹੋਰ ਭਾਸ਼ਣ ਦੇਣ ਲੱਗ ਪੈਣਾ ਐ

ਮੈਂ ਸੌ ਦੀ ਇੱਕੋ ਗੱਲ ਸੁਣਾਉਂਦਾ ਹਾਂ, ਜੇ ਤੂੰ ਨਾ ਸਮਝੀ ਫਿਰ ਕੋਈ ਹੀਲਾ ਨਹੀਂ ਤੇਰਾ” ਅੰਦਰੋਂ ਮਨ ਨੇ ਜਿਵੇਂ ਨਰਾਜ਼ਗੀ ਪ੍ਰਗਟ ਕੀਤੀ

ਚੱਲ ਸੁਣਾ” ਉਸ ਨੇ ਅੱਖਾਂ ਸਾਫ਼ ਕਰਦਿਆਂ ਕਿਹਾ

ਬਾਬਾ ਜੀ ਨੂੰ ਸਭ ਤੋਂ ਪਹਿਲਾਂ, ਸਭ ਤੋਂ ਵੱਧ ਕੌਣ ਸਮਝਦਾ ਸੀ?” ਮਨ ਨੇ ਸਵਾਲ ਕੀਤਾ

ਰਾਇ ਬੁਲਾਰ ਜੀ” ਉਹ ਬੋਲੀ

ਉਸ ਤੋਂ ਵੀ ਪਹਿਲਾਂ … …?

ਭੈਣ ਨਾਨਕੀ

ਹਾਂ … … ਆਪਣੇ ਨਿੱਕੇ ਭਰਾ ਨੂੰ ਬਹੁਤ ਪਿਆਰ ਕਰਦੀ ਸੀਉਹਨਾਂ ਨੂੰ ਇਹ ਵੀ ਪਤਾ ਸੀ ਕਿ ਉਹਨਾਂ ਦਾ ਭਰਾ ਕੋਈ ਰੱਬੀ ਰੂਹ ਐ” ਮਨ ਨੇ ਸਮਝਾਉਣ ਵਾਂਗ ਆਖਿਆ

ਹਾਂ … …” ਉਸ ਨੇ ਵੱਡਾ ਸਾਰਾ ਸਾਹ ਭਰਦਿਆਂ ਆਖਿਆ

ਭੈਣ ਨਾਨਕੀ ਨੇ ਕਦੇ ਆਪਣੇ ਭਰਾ ਨੂੰ ਉਲਾਂਭਾ ਨਹੀਂ ਦਿੱਤਾਬਾਬਾ ਜੀ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਸਨ ਅਤੇ ਬਾਬਾ ਜੀ ਨੂੰ ਉਹ ਬਹੁਤ ਪਿਆਰੇ ਵੀ ਸਨਉਹਨਾਂ ਵੀ ਆਪਣੇ ਭਰਾ ਦੇ ਬੱਚਿਆਂ ਦਾ ਹੀ ਬਚਪਨ ਮਾਣਿਆ ਸੀ, ਆਪਣੀ ਸਾਰੀ ਮਮਤਾ ਉਹਨਾਂ ’ਤੇ ਹੀ ਨਿਛਾਵਰ ਕੀਤੀ ਸੀਇਹ ਉੱਚੀਆਂ ਸੁੱਚੀਆਂ ਰੂਹਾਂ ਆਪਣੇ ਰਾਹ ਦਸੇਰੇ ਹਨ … … ਤਾਂ ਹੀ ਤਾਂ ਉਹਨਾਂ ਆਮ ਲੋਕਾਂ ਵਾਲਾ ਜੀਵਨ ਜੀਅ ਕੇ ਵਿਖਾਇਆਇਸ ਤੋਂ ਅੱਗੇ ਮੈਂ ਤੈਨੂੰ ਕੁਝ ਨਹੀਂ ਆਖਣਾ, ਜੇ ਸਮਝ ਗਈ ਤਾਂ ਵੀ ਠੀਕ, ਨਹੀਂ ਸਮਝੀ ਤਾਂ ਵੀ ਠੀਕ” ਮਨ ਨੇ ਹੱਥ ਖੜ੍ਹੇ ਕਰ ਦਿੱਤੇ

ਇਸ ਤੋਂ ਬਾਅਦ ਉਹ ਕੁਝ ਨਾ ਬੋਲ ਸਕੀਪਰ ਉਸ ਦੀਆਂ ਅੱਖਾਂ ਫਿਰ ਭਰ ਆਈਆਂਉਹ ਇੱਕ ਟੱਕ ਜ਼ਮੀਨ ਵੱਲ ਵੇਖ ਰਹੀ ਸੀ, ਅੰਦਰੋਂ ਕਿਤੇ ਡੂੰਘੀ ਉੱਤਰਦੀ ਮਨ ਦੀ ਰਮਜ਼ ਨੂੰ ਸਮਝਣ ਦਾ ਯਤਨ ਕਰ ਰਹੀ ਸੀਉਸਨੇ ਆਪਣੀਆਂ ਅੱਖਾਂ ਬੰਦ ਕੀਤੀਆਂਦੋ ਅੱਥਰੂ ਡਿਗੇ। ਉਸ ਨੂੰ ਮਹਿਸੂਸ ਹੋਇਆ ਇਹ ਅੱਥਰੂ ਬੇਬੇ ਨਾਨਕੀ ਦੇ ਚਰਨਾਂ ’ਤੇ ਡਿਗੇ ਹੋਣ ਅਤੇ ਬੇਬੇ ਨਾਨਕੀ ਨੇ ਉਸ ਨੂੰ ਉਠਾ ਕੇ ਆਪਣੇ ਗਲ਼ ਨਾਲ ਲਾ ਲਿਆ ਹੋਵੇ

ਸਭ ਸ਼ਾਂਤ ਹੋ ਗਿਆ, ਸਕੂਨ ਨੇ ਅੰਦਰਲੀ ਖਾਲੀ ਥਾਂ ਮੱਲ ਲਈ

*     *    *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5467)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

ਅੰਮ੍ਰਿਤ ਕੌਰ ਬਡਰੁੱਖਾਂ

ਅੰਮ੍ਰਿਤ ਕੌਰ ਬਡਰੁੱਖਾਂ

Badrukhan, Sangrur, Punjab, India.
Phone: (011 - 91 98767 -14004)
Email: (shergillamritkaur080@gmail.com)

More articles from this author