AmritKShergill7ਦੁਨੀਆਂ ਦੀ ਕਹਿਣੀ ’ਤੇ ਕਰਨੀ ਵਿੱਚ ਫਰਕ ਆ ਗਿਆ। ਲੋਕ ਦਿਖਾਵਾ ...
(14 ਨਵੰਬਰ 2021)

 

ਮੈਂ ਆਪਣੀ ਕਲਮ ਨੂੰ ਆਖਿਆ, “ਸਰਬ ਸਾਂਝੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈਸਾਰੀ ਦੁਨੀਆਂ ਗੁਰੂ ਸਾਹਿਬ ਦੇ ਸਨੇਹ ਵਿੱਚ ਭਿੱਜੀ ਉਹਨਾਂ ਬਾਰੇ ਕੁਝ ਨਾ ਕੁਝ ਆਖ ਰਹੀ ਹੈ, ਚੱਲ ਆਪਾਂ ਵੀ ਆਪਣੇ ਵੱਲੋਂ ਕੁਝ ਲਿਖੀਏ। ਮੇਰੀ ਕਲਮ ਹੱਸ ਪਈ ਤੇ ਸਵਾਲ ਕੀਤਾ, “ਔਕਾਤ ਹੈ ਆਪਣੀ ਲਿਖਣ ਦੀ?”

“ਮਤਲਬ?” ਮੈਂ ਪੁੱਛਿਆ

“ਮਤਲਬ … ਗੁਰੂ ਨਾਨਕ ਸਾਹਿਬ ਨੂੰ ਪੜ੍ਹਿਐ?” ਉਸ ਨੇ ਸਵਾਲ ਕੀਤਾ

“ਹਾਂ … ਗੁਰੂ ਨਾਨਕ ਸਾਹਿਬ ਤਾਂ ਸਭ ਦੇ ਸਾਂਝੇ ਨੇਉਨ੍ਹਾਂ ਨੂੰ ਤਾਂ ਸਾਰੇ ਪੜ੍ਹਦੇ ਨੇ।”

“ਤੂੰ ਪੜ੍ਹਿਆ?”

“ਹਾਂ … ਬਚਪਨ ਤੋਂ ਪੜ੍ਹਦੇ ਆ ਰਹੇ ਆਂਜਦੋਂ ਤੋਂ ਅੱਖਰਾਂ ਦੀ ਪਛਾਣ ਹੋਈ ਜਾਂ ਫਿਰ ਇਹ ਵੀ ਆਖ ਸਕਦੇ ਆਂ ਕਿ ਜਦੋਂ ਅੱਖਰਾਂ ਦੀ ਪਛਾਣ ਵੀ ਨਹੀਂ ਸੀ ਹੋਈ ਉਦੋਂ ਵੀ … ਬਾਪੂ ਜੀ ਆਪਣੇ ਢਿੱਡ ’ਤੇ ਬਿਠਾ ਕੇ ਕੰਠ ਕਰਵਾਉਂਦੇ ਸੀ ਗੁਰੂ ਸਾਹਿਬ ਦੀ ਬਾਣੀ।” ਮੈਂ ਆਖਿਆ

“ਵਾਹ ਜੀ ਵਾਹ! … ਚਲੋ ਇਹ ਵੀ ਦੱਸ ਦਿਓ ਕਿ ਗੁਰੂ ਨਾਨਕ ਸਾਹਿਬ ਨੂੰ ਅੰਦਰ ਕਿੰਨਾ ਉਤਾਰਿਆ?”

“ਉਹ ਤਾਂ ਸਭ ਦੇ ਦਿਲਾਂ ਦੇ ਅੰਦਰ ਵਸਦੇ ਨੇ … ਸਭ ਦੇ ਸਾਂਝੇ … ਜਿਵੇਂ ਸੂਰਜ ਨੂੰ ਬੁੱਕਲ ਵਿੱਚ ਨਹੀਂ ਲੁਕੋਇਆ ਜਾ ਸਕਦਾ, ਇਸੇ ਤਰ੍ਹਾਂ ਗੁਰੂ ਸਾਹਿਬ ਦੀ ਰੂਹਾਨੀ ਰੌਸ਼ਨੀ ਨੂੰ ਵੀ ਕੋਈ ਲੁਕੋ ਨਹੀਂ ਸਕਦਾ ਕੋਈਉਹ ਕਿਸੇ ਖਾਸ ਦੀ ਜਾਗੀਰ ਨਹੀਂ ਸਭ ਦੇ ਸਾਂਝੇ ਨੇ …।” ਮੈਂ ਅਜੇ ਗੱਲ ਪੂਰੀ ਵੀ ਨਹੀਂ ਸੀ ਕੀਤੀ, ਮੇਰੀ ਕਲਮ ਨੇ ਖਿਝ ਕੇ ਆਖਿਆ, “ਮੈਂ ਸਿਰਫ਼ ਤੇਰੀ ਗੱਲ ਕਰਦੀ ਆਂ, ਤੂੰ ਸਿਰਫ਼ ਆਪਣੀ ਸਮਝ ਦੇ ਅਧਾਰ ’ਤੇ ਜਵਾਬ ਦਿਆ ਕਰ।”

ਮੈਂ ਸੰਭਲਣ ਦੀ ਕੋਸ਼ਿਸ਼ ਕੀਤੀ ਮੈਂਨੂੰ ਲੱਗਿਆ ਕਲਮ ਮੈਂਨੂੰ ਉਲਝਾ ਰਹੀ ਹੈ

“ਗੁਰੂ ਨਾਨਕ ਸਾਹਿਬ ਬਾਰੇ ਤੁਸੀਂ ਕਾਫ਼ੀ ਕੁਝ ਜਾਣਦੇ ਓ।” ਉਸ ਨੇ ਫਿਰ ਕਿਹਾ

“ਨਹੀਂ … ਥੋੜ੍ਹਾ ਜਿਹਾ।” ਮੈਂ ਸੋਚ ਕੇ ਕਿਹਾਮੈਂ ਸਮਝ ਲਿਆ ਸੀ ਕਿ ਮੈਂਨੂੰ ਉੰਨਾ ਕੁਝ ਨਹੀਂ ਪਤਾ ਜਿੰਨਾ ਮੈਂ ਸੋਚ ਰੱਖਿਆ ਸੀ

“ਗੁਰੂ ਨਾਨਕ ਸਾਹਿਬ ਨੂੰ ਕਿਵੇਂ ਜਾਣਿਆ ਜਾ ਸਕਦਾ ਹੈਉਹ ਤਾਂ ਖੁਦ ਲਿਖ ਗਏ ਨੇ, ‘ਏਵਡੁ ਊਚਾ ਹੋਵੈ ਕੋਇ ਤਿਸੁ ਊਚੇ ਕੋ ਜਾਣਾ ਹੈ ਸੋਇ॥’ ਮੈਂ ਕਿਹਾਉਹ ਸਿਰਫ਼ ਮੁਸਕਰਾਈ

ਮੈਂਨੂੰ ਪਤਾ ਸੀ ਉਹ ਕੀ ਸਵਾਲ ਕਰੇਗੀਮੈਂ ਆਪਣੇ ਆਪ ਹੀ ਕਹਿਣਾ ਸ਼ੁਰੂ ਕਰ ਦਿੱਤਾ, ““ਗੁਰੂ ਸਾਹਿਬ ਭਾਵੇਂ ਇੱਥੇ ਪ੍ਰਮਾਤਮਾ ਦੀ ਗੱਲ ਕਰਦੇ ਨੇ … ਪਰ ਮੈਂ ਇਸ ਲਈ ਆਖਿਆ ਹੈ ਕਿ ਗੁਰੂ ਸਾਹਿਬ ਨੂੰ ਸਮਝਣ ਲਈ ਵੀ ਉਹਨਾਂ ਵਰਗੀ ਉੱਚ ਅਵਸਥਾ ਦੀ ਜ਼ਰੂਰਤ ਐਉਸ ਅਵਸਥਾ ਦੇ ਨੇੜੇ ਤੇੜੇ ਵੀ ਨਹੀਂ ਢੁਕ ਸਕਦੀ ਮੈਂ।”

“ਚਲੋ … ਇਹ ਦੱਸੋ … ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਦੇ ਓ?”

“ਹਾਂ।” ਮੈਂ ਕਿਹਾ

“ਕਿੱਥੋਂ?” ਉਸ ਫਿਰ ਪੁੱਛਿਆ

“ਧਾਰਮਿਕ ਸਥਾਨਾਂ ’ਤੇ, ਦੁਕਾਨਾਂ ’ਤੇ, ਘਰਾਂ ਦੀਆਂ ਕੰਧਾਂ ’ਤੇ, ਕਿਤਾਬਾਂ ਵਿੱਚੋਂ, ਮੋਬਾਇਲ ਵਿੱਚੋਂ ਨੈੱਟ ਖੋਲ੍ਹ ਕੇ ਕਰ ਲਈਦੇ ਨੇ ਰੋਜ਼।”

“ਉਹਨਾਂ ਦੇ ਅਸਲ ਦਰਸ਼ਨ ਪਤੈ ਕਿੱਥੋਂ ਹੁੰਦੇ ਨੇ?” ਕਲਮ ਗੰਭੀਰ ਹੋ ਕੇ ਬੋਲੀਮੈਂ ਚੁੱਪ ਕਰ ਕੇ ਉਸ ਵੱਲ ਵੇਖ ਰਹੀ ਸੀ

“ਉਹਨਾਂ ਦੇ ਅਸਲ ਦਰਸ਼ਨ ਉਹਨਾਂ ਦੀ ਬਾਣੀ ਵਿੱਚੋਂ ਹੁੰਦੇ ਨੇ … ਦੂਸਰੇ ਉਹਨਾਂ ਬਾਰੇ ਕੀ ਲਿਖਦੇ ਨੇ, ਕੀ ਬੋਲਦੇ ਨੇ, ਕੀ ਤਸਵੀਰਾਂ ਵਿੱਚ ਦਿਖਾਉਂਦੇ ਨੇ, ਇਹੀ ਦੇਖਦੇ ਓ ਨਾ ਤੁਸੀਂ? ਪਰ ਜੋ ਉਹ ਕਹਿ ਗਏ ਨੇ, ਉਸ ਬਾਣੀ ਵਿੱਚੋਂ ਦਰਸ਼ਨ ਕੀਤੇ ਕਦੀ?” ਮੈਂ ਚੁੱਪ ਸੀ। ਕੁਝ ਨਹੀਂ ਸੀ ਸੁੱਝ ਰਿਹਾ

“ਗੁਰੂ ਨਾਨਕ ਸਾਹਿਬ ਦੀ ਬਾਣੀ ਕੰਠ ਹੋਵੇਗੀ … ਪੜ੍ਹਦੇ ਸੁਣਦੇ ਵੀ ਹੋਵੋਗੇਆਪਣੀ ਸੁਵਿਧਾ ਅਨੁਸਾਰ ਮਤਲਬ ਵੀ ਕੱਢ ਲੈਂਦੇ ਹੋਵੋਗੇ।”

“ਹਾਂ।” ਮੇਰੀਆਂ ਨਜ਼ਰਾਂ ਝੁਕੀਆਂ ਹੋਈਆਂ ਸਨਉਸ ਨੇ ਸ਼ਾਇਦ ਮੇਰੀ ਹਾਲਤ ਭਾਂਪ ਲਈ ਸੀ

“ਚਲੋ ਛੱਡੋ … ਬਹੁਤੇ ਲੋਕਾਂ ਦਾ ਇਹੀ ਹਾਲ ਐਲੋਕਾਂ ਦਾ ਈ ਨਹੀਂ ਕਈ ਵੱਡੇ ਵੱਡੇ ਭਾਸ਼ਣ ਦੇਣ ਵਾਲੇ ਵੀ ਅਮਲਾਂ ਵਾਲੇ ਪਾਸਿਓਂ ਖੋਖਲ਼ੇ ਹੁੰਦੇ ਨੇਤੈਨੂੰ ਸ਼ਾਇਦ ਇਹ ਵੀ ਨਹੀਂ ਪਤਾ ਹੋਣਾ ਜਿਹੜੇ ਆਪਣੇ ਆਪ ਨੂੰ ਗੁਰੂ ਨਾਨਕ ਸਾਹਿਬ ਦੇ ਬਹੁਤੇ ਨੇੜੇ ਹੋਣ ਦਾ ਦਿਖਾਵਾ ਕਰਦੇ ਨੇ … ਉਹ ਵੀ ਖਾਲੀ ਪੀਪਿਆਂ ਦੀ ਤਰ੍ਹਾਂ ਖੜਕਣਾ ਹੀ ਜਾਣਦੇ ਨੇ ਬੱਸਉਹਨਾਂ ਨੇ ਜੋ ਬੋਲਣਾ ਹੁੰਦਾ ਹੈ, ਉਹ ਵੀ ਉਹਨਾਂ ਦੇ ਆਪਣੇ ਵਿਚਾਰ ਨਹੀਂ ਹੁੰਦੇ, ਕਿਸੇ ਹੋਰ ਦੇ ਹੁੰਦੇ ਨੇ।” ਆਪਣੀ ਕਲਮ ਦੀਆਂ ਗੱਲਾਂ ਸੁਣ ਕੇ ਮੈਂ ਵੀ ਨਜ਼ਰਾਂ ਉੱਪਰ ਨੂੰ ਚੁੱਕੀਆਂ

“ਸਾਰੇ ਇੱਕ ਵਰਗੇ ਨਹੀਂ ਹੁੰਦੇ … ਬਥੇਰੇ ਬਹੁਤ ਚੰਗੇ ਵੀ ਹੁੰਦੇ ਨੇ।” ਮੈਂ ਕਿਹਾ

“ਹਾਂ ਹੁੰਦੇ ਨੇ … ਤੈਨੂੰ ਪਤੈ ਅਸੀਂ ਬੜੀਆਂ ਟਾਹਰਾਂ ਮਾਰਦੇ ਆਂ … ਗੁਰੂ ਨਾਨਕ ਸਾਹਿਬ ਸਾਡੇ ਨੇਪਰ ਅਸੀਂ ਉਹਨਾਂ ਦੇ ਬਣੀਏ ਤਾਂ ਗੱਲ ਬਣੇਜੇ ਅਸੀਂ ਉਹਨਾਂ ਦੇ ਬਣੇ ਹੁੰਦੇ ਤਾਂ ਕਿਰਤ ਦਾ ਮੁੱਲ ਪੈਂਦਾਕਿਰਤ ਸੱਭਿਆਚਾਰ ਨੂੰ ਖੋਰਾ ਨਾ ਲੱਗਦਾਕਿਰਤ ਕਰਨ ਵਾਲੇ ਆਪਣੇ ਹੱਕਾਂ ਲਈ ਸੰਘਰਸ਼ ਦੇ ਰਾਹ ’ਤੇ ਤੁਰ ਹੋਏ ਨੇਗਰਮੀਆਂ ਸਰਦੀਆਂ ਸੜਕਾਂ ’ਤੇ ਗੁਜ਼ਾਰਨ ਲਈ ਮਜਬੂਰ ਨੇਬਾਬੇ ਨਾਨਕ ਨੂੰ ਸਿਰ ਝੁਕਾਉਣ ਵਾਲੇ, ਉਹਨਾਂ ਦੇ ਜਨਮ ਦਿਨ ’ਤੇ ਸਾਰੇ ਜਗਤ ਨੂੰ ਵਧਾਈਆਂ ਦੇਣ ਵਾਲੇ ਉਹਨਾਂ ਦੇ ਕਿਰਤੀਆਂ ਨੂੰ ਰੋਲ ਰਹੇ ਨੇ … ਹੈ ਨਾ ਕਮਾਲ ਦੀ ਗੱਲ।”

“ਹਾਂ … ਦੁਖਦਾਈ ਵੀ ਐ ਇਹ ਸਭ।” ਮੈਂ ਕਿਹਾ

“ਦੁਨੀਆਂ ਦੀ ਕਹਿਣੀ ’ਤੇ ਕਰਨੀ ਵਿੱਚ ਫਰਕ ਆ ਗਿਆਲੋਕ ਦਿਖਾਵਾ ਕੁਝ ਹੋਰ ਕਰਦੇ ਨੇ … ਹੁੰਦੇ ਕੁਝ ਹੋਰ ਨੇਕਈ ਵਾਰ ਤਾਂ ਸਾਰੀ ਉਮਰ ਆਪਣੇ ਆਪ ਨੂੰ ਉਹੀ ਸਮਝ ਬੈਠਦੇ ਨੇ ਜੋ ਉਹ ਨਹੀਂ ਹੁੰਦੇਜਦੋਂ ਸੁਰਤ ਆਉਂਦੀ ਐ, ਉਦੋਂ ਪਛਤਾਉਂਦੇ ਨੇ।” ਉਹ ਗੰਭੀਰ ਸੀ

“ਆਪਾਂ ਲਿਖੀਏ ਹੁਣ ਕੁਛ …।” ਮੈਂ ਮੁਸਕਰਾਉਂਦਿਆਂ ਕਿਹਾਉਸ ਨੇ ਹੈਰਾਨੀ ਨਾਲ ਵੇਖਿਆ ਤੇ ਬੋਲੀ, “ਅਜੇ ਵੀ ਲਿਖਣ ਦਾ ਸੋਚ ਰਹੀ ਏਂ?”

“ਹਾਂ।” ਮੈਂ ਕਿਹਾ

“ਕੀ ਲਿਖਣਾ ਚਾਹੁੰਦੀ ਏਂ?”

“ਸੱਚ।”

“ਹਿੰਮਤ ਹੈ?” ਉਸ ਦਾ ਸਵਾਲ ਸੀ

“ਹਾਂ … ਸੱਚ ਲਿਖਣਾ ਔਖਾ ਨਹੀਂ … ਝੂਠ ਨੂੰ ਸੱਚ ਦੇ ਲੇਪ ਚੜ੍ਹਾ ਕੇ ਲਿਖਣਾ ਔਖਾ ਹੁੰਦਾ ਹੈ।” ਮੈਂ ਕਿਹਾ

“ਕੀ ਲਿਖੀਏ?”

“ਉਹੀ ਜੋ ਹੁਣੇ ਗੱਲਬਾਤ ਕੀਤੀ।”

“ਮਤਲਬ?” ਉਹ ਹੈਰਾਨੀ ਨਾਲ ਤਕ ਰਹੀ ਸੀ

“ਮਤਲਬ ਕਿ ਅਸੀਂ ਫੋਕੀਆਂ ਫੜ੍ਹਾਂ ਮਾਰਨ ਵਾਲੇ ਆਂ … ਅਸੀਂ ਗੁਰੂ ਬਾਬੇ ਦੀ ਗੱਲ ਮੰਨਣ ਨੂੰ ਤਿਆਰ ਨਹੀਂਅਸੀਂ ਕਹਿੰਦੇ ਕੁਝ ਹੋਰ ਤੇ ਕਰਦੇ ਕੁਝ ਹੋਰ ਹਾਂਦਿਖਾਵੇ ਅਤੇ ਸ਼ੋਹਰਤ ਲਈ ਬਹੁਤ ਕੁਝ ਅਜਿਹਾ ਕਹਿੰਦੇ ਜਾਂ ਕਰਦੇ ਹਾਂ ਜੋ ਸਾਨੂੰ ਖੁਦ ਨੂੰ ਵੀ ਠੀਕ ਨਹੀਂ ਲੱਗਦਾ ਹੁੰਦਾ ਕਈ ਵਾਰਪਤਾ ਵੀ ਹੋਵੇ ਕਿ ਗਲਤ ਬੋਲ ਰਹੇ ਹਾਂ ਤਾਂ ਵੀ ਬੋਲੀ ਜਾਂਦੇ ਹਾਂਪਤਾ ਹੋਵੇ ਕਿ ਗਲਤ ਬੰਦੇ ਦੀ ਤਾਰੀਫ਼ ਕਰਦੇ ਹਾਂ ਤਾਂ ਵੀ ਕਰੀ ਜਾਂਦੇ ਆਂਪਤਾ ਹੋਵੇ ਗਲਤ ਬੰਦੇ ਦੇ ਨਾਲ ਤੁਰਦੇ ਹਾਂ, ਫਿਰ ਵੀ ਨਹੀਂ ਰੁਕਦੇਆਪਣੇ ਆਪ ਨੂੰ ਦੁਨੀਆਂ ਤੋਂ ਵੱਖਰਾ ਰੱਖ ਕੇ ਸੋਚਦੇ ਹਾਂ ਕਿ ਗੁਰੂ ਸਾਹਿਬ ਦੇ ਸਿਧਾਂਤਾਂ ’ਤੇ ਆਪਣੇ ਆਪ ਨੂੰ ਤੋਰਨਾ ਜ਼ਰੂਰੀ ਨਹੀਂ ਸਮਝਦੇਇਹੀ ਸੋਚਦੇ ਆਂ ਕਿ ਬਾਕੀ ਦੁਨੀਆਂ ਨੂੰ ਚੱਲਣਾ ਚਾਹੀਦਾ ਹੈਗੁਰੂ ਸਾਹਿਬ ਦੇ ਉਪਦੇਸ਼ ਪੜ੍ਹ ਕੇ ਸੁਣਾਉਣ ਨਾਲ ਹੀ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋ ਜਾਂਦੇ ਹਾਂਅਮਲ ਕਰਨ ਲਈ ਦੂਸਰਿਆਂ ਨੂੰ ਆਖਦੇ ਹਾਂ।”

ਮੈਂ ਪਤਾ ਨਹੀਂ ਕਿੰਨਾ ਕੁ ਚਿਰ ਬੋਲੀ ਜਾਂਦੀ, ਮੇਰੀ ਕਲਮ ਨੇ ਮੈਂਨੂੰ ਰੋਕਦਿਆਂ ਆਖਿਆ, “ਚੱਲ ਬੱਸ ਕਰ।”

ਕਲਮ ਦੇ ਬੁੱਲ੍ਹਾਂ ’ਤੇ ਵੱਡੀ ਸਾਰੀ ਮੁਸਕਾਨ ਆਈਮੈਂ ਉਸ ਦੇ ਚਿਹਰੇ ਵੱਲ ਦੇਖਿਆ। ਉਸ ਦੀਆਂ ਅੱਖਾਂ ਵੀ ਮੁਸਕਰਾ ਰਹੀਆਂ ਸਨਅਸੀਂ ਘੁੱਟ ਕੇ ਜੱਫੀ ਪਾਈਮੈਂ ਉਸ ਦਾ ਮੱਥਾ ਚੁੰਮਿਆ ਤੇ ਉਹ ਕਾਗਜ਼ਾਂ ਨੂੰ ਸਜਦਾ ਕਰ ਕੇ ਅੱਖਰਾਂ ਨੂੰ ਮੋਤੀਆਂ ਵਾਂਗ ਪ੍ਰੋਣ ਲੱਗ ਪਈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3144)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਅੰਮ੍ਰਿਤ ਕੌਰ ਬਡਰੁੱਖਾਂ

ਅੰਮ੍ਰਿਤ ਕੌਰ ਬਡਰੁੱਖਾਂ

Badrukhan, Sangrur, Punjab, India.
Phone: (011 - 91 98767 -14004)
Email: (shergillamritkaur080@gmail.com)

More articles from this author