AmritKShergill7ਜਰਨੈਲ ਸਿੰਘ ਨੂੰ ਪਾਲੀ ਦੀ ਹਰੇਕ ਹਰਕਤ ਉੱਤੇ ਸ਼ੱਕ ਹੋ ਰਿਹਾ ਸੀ ...
(16 ਮਈ 2020)

 

“ਭਾਈ ਆਪ ਦੇ ਜਵਾਕਾਂ ਨੂੰ ਸੰਭਾਲ ਕੇ ਰੱਖੋਸਮਾਂ ਮਾੜਾ ਚੱਲ ਰਿਹਾ ਹੈ।” ਬੂਹੇ ਅੱਗੋਂ ਲੰਘਦੇ ਗਿਆਨੀ ਜੀ ਨੇ ਜਰਨੈਲ ਸਿੰਘ ਨੂੰ ਸਾਹਮਣੇ ਬੈਠਾ ਦੇਖ ਕੇ ਕਿਹਾ

“ਅਜੇ ਤਕ ਤਾਂ ਗਿਆਨੀ ਜੀ ਕਿਰਪੈ ਮਾਲਕ ਦੀਫਿਰ ਉਹਦੀ ਮਰਜ਼ੀ।” ਜਰਨੈਲ ਸਿੰਘ ਨੇ ਰਸਮੀ ਜਿਹਾ ਜਵਾਬ ਦਿੱਤਾ

ਗਿਆਨੀ ਜੀ ਤਾਂ ਜਰਨੈਲ ਸਿੰਘ ਦੀ ਗੱਲ ਸੁਣ ਕੇ ਅੱਗੇ ਲੰਘ ਗਏ ਪਰ ਜਰਨੈਲ ਸਿੰਘ ਦੇ ਮੱਥੇ ਉੱਤੇ ਚਿੰਤਾ ਦੀਆਂ ਲਕੀਰਾਂ ਉੱਭਰ ਆਈਆਂਗਿਆਨੀ ਜੀ ਨੂੰ ਸਾਰੇ ਪਿੰਡ ਦੀ ਖ਼ਬਰ ਰਹਿੰਦੀ ਹੈ, ਫਿਰ ਉਨ੍ਹਾਂ ਮੈਂਨੂੰ ਦੇਖ ਕੇ ਹੀ ਇਹ ਗੱਲ ਕਿਉਂ ਆਖੀ? ਉਹ ਸੋਚ ਰਿਹਾ ਸੀਕਿਤੇ ਉਸ ਦਾ ਪੁੱਤਰ ਪਾਲੀ ਮਾੜੀ ਸੰਗਤ ...? ਨਹੀਂ ਨਹੀਂ ... ਪਾਲੀ ਨੂੰ ਤਾਂ ਪੜ੍ਹਾਈ ਤੋਂ ਹੀ ਵਿਹਲ ਨਹੀਂਜਰਨੈਲ ਸਿੰਘ ਦਾ ਸੋਚਣ ਨੂੰ ਵੀ ਦਿਲ ਨਹੀਂ ਸੀ ਕਰਦਾ ਕਿ ਉਸ ਦਾ ਪੁੱਤ ਗਲਤ ਪਾਸੇ ਜਾ ਸਕਦਾ ਹੈ

ਕਹਿੰਦੇ ਕਹਾਉਂਦੇ ਘਰਾਂ ਦੇ ਜਵਾਨ ਮੁੰਡੇ ਨਸ਼ੇੜੀ ਬਣ ਕੇ ਜਵਾਨ ਹੋਣ ਤੋਂ ਪਹਿਲਾਂ ਹੀ ਬੁੱਢੇ ਹੋ ਚੁੱਕੇ ਸਨਨਸ਼ਿਆਂ ਨੇ ਅੱਧੋਂ ਵੱਧ ਪਿੰਡ ਦੇ ਪਰਿਵਾਰਾਂ ਦੀ ਜ਼ਿੰਦਗੀ ਨਰਕ ਬਣਾ ਦਿੱਤੀ ਸੀਹੁਣ ਤਾਂ ਨਸ਼ੇ ਵੀ ਸ਼ਰਾਬ, ਭੁੱਕੀ, ਅਫ਼ੀਮ ਤੋਂ ਅੱਗੇ ਵਧ ਕੇ ਸਮੈਕ, ਚਿੱਟਾ ਹੋਰ ਪਤਾ ਨਹੀਂ ਕੀ ਕੀ ਹੋ ਗਏਕਈ ਘਰਾਂ ਵਿੱਚ ਤਾਂ ਪਹਿਲਾਂ ਤੋਂ ਹੀ ਸ਼ਰਾਬ ਪੀਤੀ ਜਾਂਦੀ ਸੀਪਰ ਜਦੋਂ ਬਜ਼ੁਰਗਾਂ ਨੇ ਛੱਡੀ ਤਾਂ ਉਦੋਂ ਤਕ ਉਨ੍ਹਾਂ ਦੀਆਂ ਅਗਲੀਆਂ ਪੀੜ੍ਹੀਆਂ ਨੂੰ ਆਦਤ ਲੱਗ ਚੁੱਕੀ ਸੀਇਹੋ ਜਿਹੇ ਪਰਿਵਾਰਾਂ ਵਿੱਚ ਜਦੋਂ ਬਜ਼ੁਰਗ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਤਾਂ ਅੱਗੋਂ ਸੁਣਨ ਨੂੰ ਮਿਲਦਾ ਕਿ ਉਹ ਆਪਣੇ ਦਿਨ ਯਾਦ ਕਰਨਅਦਬ ਸਤਿਕਾਰ ਤਾਂ ਜਿਵੇਂ ਖਤਮ ਹੀ ਹੋ ਚੁੱਕਾ ਸੀ

ਪਲਾਂ ਵਿੱਚ ਜਰਨੈਲ ਸਿੰਘ ਦੀਆਂ ਅੱਖਾਂ ਅੱਗੋਂ ਸਾਰੇ ਪਿੰਡ ਦੇ ਘਰਾਂ ਦੀ ਹਾਲਤ ਲੰਘ ਗਈਜੇ ਉਸ ਦੇ ਵੱਸ ਹੁੰਦਾ ਤਾਂ ਉਹ ਆਪਣੇ ਬੱਚੇ ਨੂੰ ਲੈ ਕੇ ਇਹੋ ਜਿਹੀ ਜਗ੍ਹਾ ਚਲਾ ਜਾਂਦਾ, ਜਿੱਥੇ ਨਸ਼ੇ ਨਾ ਹੋਣਕਹਿੰਦੇ ਨੇ ਜੇ ਸਰਕਾਰ ਚਾਹੇ ਤਾਂ ਨਸ਼ੇ ਬੰਦ ਹੋ ਸਕਦੇ ਹਨਪਰ ਜਦੋਂ ਇਹੋ ਜਿਹੀਆਂ ਗੱਲਾਂ ਸੁਣਨ ਵਿੱਚ ਆਉਂਦੀਆਂ ਹਨ ਕਿ ਨਸ਼ਿਆਂ ਨੂੰ ਵੇਚਣ ਵਾਲਿਆਂ ਦੀ ਪਿੱਠ ’ਤੇ ਰਾਜਸੀ ਨੇਤਾਵਾਂ ਦਾ ਹੱਥ ਹੈ ਤਾਂ ਇਸ ਤੋਂ ਅੱਗੇ ਨਿਰਾਸ਼ਾ ਦਾ ਘੋਰ ਅੰਧਕਾਰ ਹੀ ਦਿਸਦਾ ਹੈ ਜਿੱਥੇ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਤਾਂ ਉਹ ਖੇਤ ਨਹੀਂ ਬਚਦੇ

ਜਰਨੈਲ ਸਿੰਘ ਨੂੰ ਸੋਚੀਂ ਪਿਆ ਦੇਖ ਕੇ ਉਸ ਦੀ ਮਾਂ ਨੇ ਮੋਢੇ ਤੇ ਹੱਥ ਰੱਖਦਿਆਂ ਪੁੱਛਿਆ, “ਕੀ ਗੱਲ ਪੁੱਤ, ਸੁੱਖ ਤਾਂ ਹੈ?”

“ਹਾਂ ਬੇਬੇ ਸੁੱਖ ਤਾਂ ਹੈ ... ਪਰ ਜਿਹੜੇ ਆਹ ਭਾਂਤ ਭਾਂਤ ਦੇ ਨਸ਼ੇ ਚੱਲ ਪਏ ਐ, ਇਨ੍ਹਾਂ ਨੇ ਕਹਿੰਦੇ ਕਹਾਉਂਦੇ ਘਰਾਂ ਨੂੰ ਵਲ੍ਹੇਟਾ ਪਾ ਲਿਆ ਅਸੀਂ ਕੀਹਦੇ ...।”

ਜਰਨੈਲ ਸਿੰਘ ਨੇ ਗੱਲ ਪੂਰੀ ਵੀ ਨਹੀਂ ਸੀ ਕੀਤੀ, ਬੇਬੇ ਬੋਲ ਪਈ, “ਨਾ ਪੁੱਤ, ਐਂ ਨਹੀਂ ਸੋਚੀਦਾ ਆਪਣੇ ਪਾਲੀ ਦਾ ਮਨ ਇੰਨਾ ਕਮਜ਼ੋਰ ਨਹੀਂ ਕਿ ਉਹਨੂੰ ਕੋਈ ਆਪਣੇ ਪਿੱਛੇ ਲਾ ਲਵੇਨਾਲੇ ਉਹਦੀ ਪੜ੍ਹਾਈ ਹੋਰ ਹੈਉਹਨੂੰ ਵਿਹਲ ਕਿੱਥੇ ...?”

ਉਹ ਅਜੇ ਗੱਲਾਂ ਕਰ ਹੀ ਰਹੇ ਸਨ ਤਾਂ ਗਲੀ ਵਿੱਚੋਂ ਰੌਲੇ ਦੀਆਂ ਆਵਾਜ਼ਾਂ ਆਉਣ ਲੱਗੀਆਂਪਾਲੀ ਦੀ ਮਾਂ ਨੇ ਦੇਖਿਆ ਲੋਕ ਨੰਬਰਦਾਰਾਂ ਦੇ ਘਰ ਵੱਲ ਨੂੰ ਭੱਜੇ ਜਾ ਰਹੇ ਸਨਪੁੱਛਣ ’ਤੇ ਪਤਾ ਲੱਗਿਆ ਕਿ ਉਨ੍ਹਾਂ ਦਾ ਜਵਾਈ ਪੂਰਾ ਹੋ ਗਿਆਕਹਿੰਦੇ ਨੇ ਵਿਆਹ ਤੋਂ ਪਹਿਲਾਂ ਦਾ ਨਸ਼ੇ ਕਰਦਾ ਸੀਘਰਦਿਆਂ ਨੇ ਵਿਆਹ ਦਿੱਤਾ ... ਬਈ ਆਪੇ ਸੁਧਰ ਜੂਪਹਿਲਾਂ ਤਾਂ ਕੁੜੀ ਨੇ ਵੀ ਲੁਕੋ ਰੱਖਿਆਪਰ ਜਦੋਂ ਟੂੰਮਾਂ ਜਾਣ ਲੱਗੀਆਂ ਤਾਂ ਮਾਂ ਨੂੰ ਦੱਸਿਆਫਿਰ ਬਥੇਰੇ ਇਲਾਜ ਕਰਵਾਏ ਪਰ ਨਹੀਂ ਬਚਿਆਚਾਰ ਸਾਲਾਂ ਵਿੱਚ ਦੋ ਜਵਾਕ ਹੋ ਗਏ, ਹੁਣ ਨਰਕ ਭੋਗੂ ਵਿਚਾਰੀ ... ਜਿੰਨੇ ਮੂੰਹ ਉੰਨੀਆਂ ਗੱਲਾਂ ਕਰ ਰਹੇ ਸਨ ਲੋਕਸੁਣ ਕੇ ਜਰਨੈਲ ਸਿੰਘ ਦੀ ਜਿਵੇਂ ਜਾਨ ਨਿਕਲ ਗਈ

“ਪਾਲੀ ਨੀ ਆਇਆ ਅਜੇ?” ਉਸ ਨੇ ਘਬਰਾਹਟ ਵਿੱਚ ਪੁੱਛਿਆ

"ਆਉਂਦਾ ਈ ਹੋਊ, ਦਸ ਮਿੰਟ ਰਹਿੰਦੇ ਨੇ, ਉਹਦੇ ਆਉਣ ’ਚ।” ਪਾਲੀ ਦੀ ਮਾਂ ਨੇ ਕਿਹਾ

“ਬੇਬੇ ਤੂੰ ਜਾਹ ਨੰਬਰਦਾਰਾਂ ਦੇ ... ਮੈਂ ਆਉਨਾ।” ਫਿਰ ਪਤਾ ਨਹੀਂ ਕੀ ਸੋਚ ਕੇ ਜਰਨੈਲ ਸਿੰਘ ਆਪਣੀ ਮਾਂ ਦੇ ਨਾਲ ਹੀ ਤੁਰ ਪਿਆਰਾਤ ਨੂੰ ਦੋਵੇਂ ਮਾਂ ਪੁੱਤ ਘਰ ਵਾਪਸ ਆਏਦੋਵੇਂ ਬਹੁਤ ਉਦਾਸ ਸਨਹੱਥ ਮੂੰਹ ਧੋ ਕੇ ਫਿਰ ਨੰਬਰਦਾਰਾਂ ਨਾਲ ਵਰਤੇ ਭਾਣੇ ਦੀਆਂ ਗੱਲਾਂ ਕਰਨ ਲੱਗ ਪਏ

ਜਰਨੈਲ ਸਿੰਘ ਨੇ ਦੇਖਿਆ, ਪਾਲੀ ਥੋੜ੍ਹਾ ਚਿਰ ਉਨ੍ਹਾਂ ਕੋਲ ਬੈਠ ਕੇ ਮੋਬਾਇਲ ਹੱਥ ਵਿੱਚ ਫੜੀ ਚੁਬਾਰੇ ਵਿੱਚ ਜਾ ਵੜਿਆਜਰਨੈਲ ਸਿੰਘ ਨੂੰ ਪਾਲੀ ਦੀ ਹਰੇਕ ਹਰਕਤ ਉੱਤੇ ਸ਼ੱਕ ਹੋ ਰਿਹਾ ਸੀਉਹ ਪੜ੍ਹਦਾ ਘੱਟ ਤੇ ਮੋਬਾਇਲ ਉੱਤੇ ਵੱਧ ਸਮਾਂ ਲੱਗਿਆ ਰਹਿੰਦਾਕਦੇ ਕਮਰੇ ਦਾ ਦਰਵਾਜ਼ਾ ਬੰਦ ਕਰਕੇ ਕਿੰਨਾ ਕਿੰਨਾ ਚਿਰ ਗੱਲਾਂ ਕਰਦਾ ਰਹਿੰਦਾਕਦੇ ਕੰਨਾਂ ਵਿੱਚ ਡਾਟ ਜਿਹੇ ਫਸਾਈ ਕਿੰਨਾ ਕਿੰਨਾ ਚਿਰ ਗਾਣੇ ਸੁਣਦਾ ਰਹਿੰਦਾਫੀਸਾਂ ਤਾਂ ਕਾਲਜ ਵਾਲਿਆਂ ਨੇ ਉੰਨੀਆਂ ਹੀ ਲੈ ਲੈਣੀਆਂ ਨੇ ... ਥੱਬਾ ਨੋਟਾਂ ਦਾ, ਕੋਈ ਪੜ੍ਹੇ ਭਾਵੇਂ ਨਾ ...ਪਰ ਸ਼ੱਕ ਦੇ ਆਧਾਰ ’ਤੇ ਜਵਾਨ ਪੁੱਤ ਨੂੰ ਕੁਝ ਕਿਹਾ ਵੀ ਨਹੀਂ ਜਾ ਸਕਦਾਜਰਨੈਲ ਸਿੰਘ ਦਾ ਮਨ ਘੁੰਮਣ ਘੇਰੀਆਂ ਵਿੱਚ ਫਸਿਆ ਰਹਿੰਦਾਉਸ ਨੇ ਗਿਆਨੀ ਜੀ ਨੂੰ ਜਾ ਕੇ ਪੁੱਛਿਆ ਤਾਂ ਉਨ੍ਹਾਂ ਨੇ ਇਹ ਜਵਾਬ ਦਿੱਤਾ ਕਿ ਇੱਕ ਦਿਨ ਪਿੰਡ ਦੇ ਵਿਹਲੜ ਮੁੰਡਿਆਂ ਕੋਲ ਪਾਲੀ ਨੂੰ ਬੈਠਿਆਂ ਦੇਖਿਆ ਸੀਹੋਰ ਕੁਝ ਨਹੀਂ ਸੁਣਿਆ

ਇੱਕ ਦਿਨ ਤਾਂ ਹੱਦ ਹੀ ਹੋ ਗਈਪਿੰਡ ਦੇ ਵਿਹਲੜ ਮੁੰਡਿਆਂ ਨੇ ਪਾਲੀ ਨੂੰ ਕਿਹਾ, “ਆਪਣੇ ਬਾਪੂ ਕੋਲੋਂ ਮੋਟਰਸਾਈਕਲ ਤੇ ਵਧੀਆ ਮੋਬਾਇਲ ਮੰਗ ...

“ਡਿਗਰੀ ਪੂਰੀ ਹੋ ਲਵੇ ਫਿਰ ਦੇਖ ਲਾਂਗੇ ...” ਪਾਲੀ ਦਾ ਜਵਾਬ ਸੀ

ਇੱਕ ਮੁੰਡੇ ਨੇ ਦੂਜੇ ਨੂੰ ਕਿਹਾ, “ਦੇਖ ਲਵਾਂਗੇ ਇਹਨੂੰ ਪਾਸ ਹੁੰਦੇ ਨੂੰ ... ਪੜ੍ਹਾਕੂ ਬਣਿਆਂ ਫਿਰਦਾ ... ਵੱਡਾ ਇੰਜਨੀਅਰ ਬਣੂ ਇਹ।” ਸਾਰੇ ਤਾੜੀ ਮਾਰ ਕੇ ਹੱਸ ਪਏ

ਜਰਨੈਲ ਸਿੰਘ ਨੇ ਇਹ ਸਭ ਕੁਝ ਆਪਣੇ ਕੰਨਾਂ ਨਾਲ ਸੁਣਿਆਹਥੌੜੇ ਵਾਂਗ ਕੰਨਾਂ ਵਿੱਚ ਵੱਜੇ ਇਹ ਬੋਲ,ਨਾਲ ਹੀ ਉਸ ਦੇ ਮੂੰਹੋਂ ਗਾਲ਼ ਨਿਕਲੀਇਨ੍ਹਾਂ ਨੂੰ ਘਰ ਆਉਣੋਂ ਕਿਵੇਂ ਹਟਾਵੇ - ਉਹ ਸੋਚ ਰਿਹਾ ਸੀਕਦੇ ਸੋਚਦਾ ਇਹਨਾਂ ਦੇ ਮਾਪਿਆਂ ਨੂੰ ਉਲਾਂਭਾ ਦੇਵੇਪਰ ਆਪਣੇ ਮਾਪਿਆਂ ਦੀ ਗੱਲ ਕਿੱਥੇ ਮੰਨਣ ਵਾਲੀ ਸੀ ਇਹ ਰਾਹੋਂ ਭਟਕੀ ਮੁੰਡੀਰ੍ਹ। ਜੇ ਸਿੱਧਾ ਕਿਹਾ ਤਾਂ ਇਹ ਪਾਲੀ ਨੂੰ ਪਤਾ ਨਹੀਂ ਕੀ ਪੁੱਠੀ ਪੱਟੀ ਪੜ੍ਹਾਉਣਗੇਉਹ ਬੜਾ ਲਾਚਾਰ ਸੀਪਹਿਲਾਂ ਤਾਂ ਉਸ ਨੇ ਚੁੱਪ ਰਹਿਣਾ ਹੀ ਠੀਕ ਸਮਝਿਆ ਪਰ ਉਹ ਚੁੱਪ ਵੀ ਕਿਵੇਂ ਰਹਿ ਸਕਦਾ ਸੀਉਸ ਦੇ ਮਨ ਨੂੰ ਚੈਨ ਨਹੀਂ ਸੀਉਹ ਕਈ ਵਾਰੀ ਪਾਲੀ ਨਾਲ ਵੀ ਰੁੱਖਾ ਬੋਲਦਾਪਾਲੀ ਆਪਣੀ ਮਾਂ ਤੇ ਦਾਦੀ ਦਾ ਬਹੁਤ ਲਾਡਲਾ ਸੀਜਦੋਂ ਮਾਂ ਤੇ ਦਾਦੀ ਨਾਲ ਪਾਲੀ ਬੱਚਿਆਂ ਵਾਂਗ ਸ਼ਰਾਰਤਾਂ ਕਰਦਾ ਤਾਂ ਜਰਨੈਲ ਸਿੰਘ ਥੋੜ੍ਹਾ ਦੂਰ ਜਾ ਕੇ ਬੈਠ ਜਾਂਦਾ ਅੰਦਰੋਂ ਅੰਦਰੀ ਖਿਝਦਾ

ਇੱਕ ਦਿਨ ਪਾਲੀ ਫੋਨ ’ਤੇ ਖੁਸ਼ ਹੋ ਕੇ ਕਿਸੇ ਨਾਲ ਗੱਲਾਂ ਕਰ ਰਿਹਾ ਸੀ ਫੋਨ ਬੰਦ ਕਰਕੇ ਉਸ ਨੇ ਆਪਣੀ ਮਾਂ ਤੇ ਦਾਦੀ ਨੂੰ ਇਕੱਠਿਆਂ ਹੀ ਜੱਫੀ ਪਾਈ ਅਤੇ ਖੁਸ਼ ਹੁੰਦਿਆਂ ਆਖਿਆ, “ਬੇਬੇ ਮੇਰਾ ਨਤੀਜਾ ਆ ਗਿਆ ... ਵਧੀਆ ਨੰਬਰ ਲੈ ਕੇ ਪਾਸ ਹੋ ਗਿਆ ਮੈਂ।” ਦਾਦੀ ਨੇ ਸੌ ਸੌ ਅਸੀਸਾਂ ਦਿੱਤੀਆਂਮਾਂ ਨੇ ਢੇਰ ਸਾਰਾ ਪਿਆਰ ਦਿੱਤਾ

ਜਰਨੈਲ ਸਿੰਘ ਇਸ ਸਮੇਂ ਖੇਤ ਗਿਆ ਹੋਇਆ ਸੀਜਦੋਂ ਉਹ ਖੇਤੋਂ ਵਾਪਸ ਆ ਰਿਹਾ ਸੀ ਤਾਂ ਰਸਤੇ ਵਿੱਚ ਉਸ ਨੂੰ ਮਾਸਟਰ ਜੀ ਮਿਲ ਪਏ, ਜੋ ਕਈ ਸਾਲਾਂ ਤੋਂ ਇਸੇ ਪਿੰਡ ਵਿੱਚ ਰਹਿ ਰਹੇ ਸਨਪਾਲੀ ਆਮ ਕਰਕੇ ਦੂਜੇ ਤੀਜੇ ਦਿਨ ਮਾਸਟਰ ਜੀ ਕੋਲ ਚਲਿਆ ਜਾਂਦਾ ਸੀ

"ਜਰਨੈਲ ਸਿੰਘ ਜੀ ਮੁਬਾਰਕਾਂ।” ਮਾਸਟਰ ਜੀ ਨੇ ਆਖਿਆ

"ਕਾਹਦੀਆਂ ਮੁਬਾਰਕਾਂ ਜੀ।”

"ਪਾਲੀ ਦੇ ਪਾਸ ਹੋਣ ਦੀਆਂ ਤੇ ਵਧੀਆ ਨੰਬਰ ਲੈਣ ਦੀਆਂ।”

ਜਰਨੈਲ ਸਿੰਘ ਨੂੰ ਯਕੀਨ ਨਹੀਂ ਸੀ ਆ ਰਿਹਾ ਉਸ ਤੋਂ ਇਹ ਖੁਸ਼ੀ ਸਾਂਭੀ ਨਹੀਂ ਸੀ ਜਾ ਰਹੀਉਸ ਨੇ ਮਾਸਟਰ ਜੀ ਨਾਲ ਉਹ ਸਾਰੀਆਂ ਗੱਲਾਂ ਕੀਤੀਆਂ, ਜੋ ਉਸ ਦੇ ਅੰਦਰ ਡਰ ਪੈਦਾ ਕਰ ਰਹੀਆਂ ਸਨਮਾਸਟਰ ਜੀ ਨੇ ਦੱਸਿਆ ਕਿ ਗਿਆਨੀ ਜੀ ਨੇ ਵਿਹਲੜ ਜੁੰਡਲੀ ਨੂੰ ਪਾਲੀ ਨੂੰ ਵਿਗਾੜਨ ਦੀਆਂ ਸ਼ਰਤਾਂ ਲਾਉਂਦੇ ਸੁਣਿਆ ਸੀ ਅਤੇ ਇਸ ਬਾਰੇ ਪਾਲੀ ਨੂੰ ਸੁਚੇਤ ਰਹਿਣ ਲਈ ਵੀ ਕਿਹਾ ਸੀਪਾਲੀ ਨੇ ਆਪਣਾ ਪੜ੍ਹਾਈ ਕਰਨ ਦਾ ਤਰੀਕਾ ਬਦਲ ਲਿਆ ਸੀਉਸ ਨੇ ਆਪਣੀ ਪੜ੍ਹਾਈ ਮੋਬਾਇਲ ਨਾਲ ਜੋੜ ਲਈਜਦੋਂ ਮਾਸਟਰ ਜੀ ਨੇ ਪੜ੍ਹਨ ਦੇ ਤਰੀਕੇ ਬਾਰੇ ਦੱਸਿਆ ਤਾਂ ਜਰਨੈਲ ਸਿੰਘ ਖੁਸ਼ ਵੀ ਸੀ ਤੇ ਹੈਰਾਨ ਵੀਗੱਲਾਂ ਕਰਦਿਆਂ ਦੋਵੇਂ ਘਰ ਪਹੁੰਚ ਗਏ

ਮਾਸਟਰ ਜੀ ਨੇ ਸਭ ਨੂੰ ਵਧਾਈ ਦਿੱਤੀ ਤੇ ਪਾਲੀ ਨੂੰ ਆਪਣਾ ਮੋਬਾਇਲ ਲਿਆਉਣ ਲਈ ਕਿਹਾਮਾਸਟਰ ਜੀ ਨੇ ਜਰਨੈਲ ਸਿੰਘ ਦੇ ਨਾਂਹ ਨਾਂਹ ਕਰਦਿਆਂ ਉਸ ਦੇ ਕੰਨਾਂ ਵਿੱਚ ਟੂਟੀਆਂ ਜਿਹੀਆਂ ਲਾ ਦਿੱਤੀਆਂਉਹ ਸੁਣ ਕੇ ਹੈਰਾਨ ਵੀ ਹੋ ਰਿਹਾ ਸੀ ਅਤੇ ਖੁਸ਼ ਵੀ

“ਇਹ ਗਾਣੇ ਨਹੀਂ, ਕੋਈ ਪੜ੍ਹਾਈ ਦੀ ਗੱਲ ਲਗਦੀ ਹੈ।” ਥੋੜ੍ਹਾ ਜਿਹਾ ਸੁਣਾ ਕੇ ਮਾਸਟਰ ਜੀ ਨੇ ਫੋਨ ਬੰਦ ਕਰ ਦਿੱਤਾ

“ਇਹ ਐਸ ਤਰ੍ਹਾਂ ਵੀ ਪੜ੍ਹਿਆ ਜਾ ਸਕਦਾ ਹੈ? ਜਰਨੈਲ ਸਿੰਘ ਨੂੰ ਸਮਝ ਨਹੀਂ ਸੀ ਆ ਰਹੀ ਉਹ ਕੀ ਕਹੇ, ਪਰ ਉਹ ਸਾਰਾ ਕੁਝ ਸਮਝ ਚੁੱਕਾ ਸੀ ਅਤੇ ਬਹੁਤ ਖੁਸ਼ ਸੀ

ਪਾਲੀ ਦੀ ਦਾਦੀ ਪਾਲੀ ਦੇ ਮੋਢੇ ’ਤੇ ਹੱਥ ਫੇਰ ਰਹੀ ਸੀ- “ਇਹ ਤਾਂ ਮੇਰਾ ਸੂਰਮਾ ਪੁੱਤ ਹੈ

“ਹਾਂ ਮਾਤਾ ਜੀ ...” ਲਾਗੇ ਖੜ੍ਹੇ ਮਾਸਟਰ ਜੀ ਬੋਲੇ, “ਕੋਈ ਜ਼ਰੂਰੀ ਨਹੀਂ ਹੱਥਾਂ ਵਿੱਚ ਹਥਿਆਰ ਫੜ ਕੇ ਤੇ ਲੜਕੇ ਹੀ ਕੋਈ ਬੰਦਾ ਸੂਰਮਾ ਕਹਾਵੇਜਿਹੜਾ ਬੰਦਾ ਬੁਰਾਈਆਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖੇ, ਉਹ ਵੀ ਸੂਰਮਾ ਹੀ ਹੁੰਦਾ ਹੈਨਾਲੇ ਜਦੋਂ ਕੋਈ ਇਨਸਾਨ ਚੰਗੇ ਕੰਮ ਕਰਨ ਦੀ ਇੱਛਾ ਰੱਖਦਾ ਹੋਵੇ ਤੇ ਕੋਸ਼ਿਸ਼ ਕਰਦਾ ਹੋਵੇ ਤਾਂ ਸੌ ਰਾਹ ਮਿਲ ਜਾਂਦੇ ਨੇ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2131) 

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਅੰਮ੍ਰਿਤ ਕੌਰ ਬਡਰੁੱਖਾਂ

ਅੰਮ੍ਰਿਤ ਕੌਰ ਬਡਰੁੱਖਾਂ

Badrukhan, Sangrur, Punjab, India.
Phone: (011 - 91 98767 -14004)
Email: (shergillamritkaur080@gmail.com)

More articles from this author