AmritKShergill7ਪਾਰਟੀਆਂ ਮਜ਼ਬੂਤ ਕਿਵੇਂ ਬਣਨਗੀਆਂ, ਜਵਾਨੀ ਤਾਂ ਨਸ਼ਿਆਂ ਨੇ ਖਾ ਲਈ ਹੈ, ਘਰਾਂ ਦੇ ਘਰ ਸੁੰਨੇ ਹੋਏ ਪਏ ਨੇ। ਕੌੜੀ ਸਚਾਈ ...
(21 ਫਰਵਰੀ 2024)
ਇਸ ਸਮੇਂ ਪਾਠਕ: 230.


ਚੋਣਾਂ ਨੇੜੇ ਹੋਣ ਤਾਂ ਬਹੁਤ ਕੁਝ ਅਜਿਹਾ ਹੋਣ ਲਗਦਾ ਹੈ ਜੋ ਆਮ ਬੰਦੇ ਨੂੰ ਹਜ਼ਮ ਨਹੀਂ ਹੁੰਦਾ
ਨੇਤਾ ਲੋਕ ਆਪਣੀ ਪਹੁੰਚ ਤੋਂ ਪਰੇ ਦੇ ਵਾਅਦੇ ਕਰ ਲੈਂਦੇ ਹਨਮੁਫ਼ਤੋ ਮੁਫ਼ਤੀ ਅੰਨ ਪਾਣੀ ਦੇਣ ਦੇ ਵਾਅਦੇ ਕੀਤੇ ਜਾਂਦੇ ਹਨਭਾਵੇਂ ਜਨਤਾ ਕੂਕ ਕੂਕ ਕੇ ਆਖੇ ਕਿ ਰੋਟੀ ਤਾਂ ਅਸੀਂ ਕਮਾ ਕੇ ਖਾ ਲਵਾਂਗੇ, ਕੰਮ ਦਿਉ ਅਤੇ ਉਸਦਾ ਮੁੱਲ ਪਾਉਜਨਤਾ ਹੁਣ ਬਹੁਤ ਕੁਝ ਜਾਣਦੀ ਹੈ, ਇਹ ਕਹਿੰਦੇ ਕਹਾਉਂਦੇ ਨੇਤਾਵਾਂ ਦੀਆਂ ਗੋਡਣੀਆਂ ਲਵਾ ਸਕਦੀ ਹੈ, ਅਰਸ਼ੋਂ ਫ਼ਰਸ਼ ’ਤੇ ਅਤੇ ਫ਼ਰਸ਼ੋਂ ਅਰਸ਼ ’ਤੇ ਪਹੁੰਚਾ ਸਕਦੀ ਹੈਫਿਰ ਵੀ ਨੇਤਾ ਲੋਕ ਜਨਤਾ ਨੂੰ ਆਪਣੀਆਂ ਗੱਲਾਂ ਵਿੱਚ ਉਲਝਾ ਲੈਂਦੇ ਹਨਕਹਿੰਦੇ ਬਹੁਤ ਕੁਝ ਨੇ ਪਰ ਕਰਦੇ ਉਸ ਦੇ ਉਲਟ ਨੇਬਹੁਤੇ ਲੋਕ ਇਹਨਾਂ ਦੀਆਂ ਗੱਲਾਂ ਵਿੱਚ ਆ ਹੀ ਜਾਂਦੇ ਹਨਕਈ ਵਾਰ ਜਾਪਦਾ ਹੈ ਕਿ ਜਦੋਂ ਨੇਤਾ ਜਿੱਤ ਕੇ ਵੱਡੀਆਂ ਕੁਰਸੀਆਂ ’ਤੇ ਬੈਠ ਜਾਂਦੇ ਨੇ ਤਾਂ ਇਹਨਾਂ ਵਿੱਚ ਕੋਈ ਹੋਰ ਆਤਮਾ ਪ੍ਰਵੇਸ਼ ਕਰ ਜਾਂਦੀ ਹੈਇਹ ਆਪਣੇ ਕੀਤੇ ਵਾਅਦਿਆਂ ਦੇ ਉਲਟ ਕੰਮ ਕਰਨ ਲੱਗ ਪੈਂਦੇ ਨੇ

ਚੋਣਾਂ ਸਮੇਂ ਰੁੱਸਿਆਂ ਨੂੰ ਮਨਾਉਣ ਦਾ ਕੰਮ ਵੀ ਜ਼ੋਰਾਂ ’ਤੇ ਹੁੰਦਾ ਹੈ ਕੁਝ ਮੰਨ ਜਾਂਦੇ ਨੇ ਅਤੇ ਕੁਝ ਕੁ ਦੂਜੀਆਂ ਪਾਰਟੀਆਂ ਵੱਲ ਰਿੜ੍ਹ ਜਾਂਦੇ ਨੇਰਿੜ੍ਹਦੇ ਇਸ ਲਈ ਨੇ ਕਿ ਉਹ ਅਸਥਿਰ ਹੁੰਦੇ ਹਨ, ਥਾਲ਼ੀ ਦੇ ਬੈਂਗਣ ਵਾਂਗ ਜਾਂ ਫਿਰ ਕਿਸੇ ਵੀ ਗੋਲ਼ ਚੀਜ਼ ਵਾਂਗ, ਜਿਸਦਾ ਕੋਈ ਅਧਾਰ ਨਹੀਂ ਹੁੰਦਾਸ਼ਾਇਦ ਉਹਨਾਂ ਦੀਆਂ ਲੱਤਾਂ ਅਤੇ ਇਰਾਦਿਆਂ ਵਿੱਚ ਦਮ ਨਹੀਂ ਹੁੰਦਾਜੇ ਹੋਵੇ ਤਾਂ ਹੋ ਸਕਦਾ ਹੈ ਕਿ ਦੂਜਿਆਂ ਦਾ ਆਸਰਾ ਘੱਟ ਤੱਕਣਜੇ ਉਹ ਆਪਣੇ ਆਪ ਨੂੰ ਮਜ਼ਬੂਤ ਸੋਚ ਵਾਲੇ ਸਮਝਦੇ ਹਨ ਤਾਂ ਜਿੰਨੀਆਂ ਮਰਜ਼ੀ ਝੱਖੜ ਹਨੇਰੀਆਂ ਆਉਣ, ਇਹ ਇਕੱਲੇ ਵੀ ਖੜ੍ਹੇ ਰਹਿ ਸਕਦੇ ਹਨਝੱਖੜ ਨੇ ਤਾਂ ਥੋੜ੍ਹੇ ਸਮੇਂ ਬਾਅਦ ਸ਼ਾਂਤ ਹੋ ਜਾਣਾ ਹੁੰਦਾ ਹੈ, ਉਸ ਤੋਂ ਬਾਅਦ ਤਾਂ ਉਸ ਇਕੱਲੇ ਦੀ ਦ੍ਰਿੜ੍ਹਤਾ ਦੇਖ ਜਨਤਾ ਵਿੱਚੋਂ ਉਸ ਵਰਗੇ ਲੋਕਾਂ ਨੇ ਨਵੀਆਂ ਉਮੀਦਾਂ ਲੈ ਕੇ ਉਸ ਨਾਲ ਜੁੜਨਾ ਹੁੰਦਾ ਹੈ ਅਤੇ ਇਸੇ ਤਰ੍ਹਾਂ ਕਾਫ਼ਲੇ ਬਣ ਜਾਂਦੇ ਹਨਪਰ ਝੱਖੜਾਂ ਦੀ ਮਾਰ ਸਹਿਣ ਦਾ ਰਾਜਨੇਤਾਵਾਂ ਕੋਲ਼ ਸਮਾਂ ਨਹੀਂ ਹੁੰਦਾਅਗਲਿਆਂ ਨੂੰ ਜ਼ਰੂਰਤ ਵੀ ਕੀ ਹੈ ਐਵੇਂ ਮੁਸੀਬਤਾਂ ਝੱਲਣ ਦੀ, ਇਸ ਲਈ ਇਹ ਦੂਜੇ ਪਾਸੇ ਰਿੜ੍ਹ ਜਾਂਦੇ ਹਨਆਪਣੀ ਪੁਰਾਣੀ ਪਾਰਟੀ ਦੀ ਨਿੰਦਿਆ ਕਰ ਕੇ ਦੁੱਧ ਧੋਤੇ ਬਣ ਜਾਂਦੇ ਹਨਜਿਹੜੇ ਕਸੀਦੇ ਕਿਸੇ ਸਮੇਂ ਪੁਰਾਣੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਪੜ੍ਹੇ ਹੁੰਦੇ ਹਨ, ਉਹੀ ਹੁਣ ਵਾਲੀ ਪਾਰਟੀ ਲਈ ਪੜ੍ਹਨ ਲੱਗ ਪੈਂਦੇ ਹਨਸ਼ਬਦ, ਸ਼ੇਅਰ ਉਹੀ ਨੇ ਪਰ ਸਾਬਕਾ ਪਾਰਟੀ ਦਾ ਨਾਂ ਮੇਟ ਕੇ ਮੌਜੂਦਾ ਪਾਰਟੀ ਦਾ ਨਾਂ ਲਿਖ ਦਿੱਤਾ

ਸਕੂਲ ਪੜ੍ਹਦਿਆਂ ਅਧਿਆਪਕ ਕਈ ਵਾਰ ਆਪਣੇ ਵਿਦਿਆਰਥੀਆਂ ਦੀ ਸੌਖ ਲਈ ਕੋਈ ਇੱਕ ਲੇਖ ਯਾਦ ਕਰਵਾ ਕੇ ਆਖ ਦਿੰਦੇ ਕਿ ਜੇ ਇਮਤਿਹਾਨ ਵਿੱਚ ਇਸਦੇ ਨਾਲ ਮਿਲਦਾ ਜੁਲਦਾ ਲੇਖ ਆ ਗਿਆ ਤਾਂ ਅਡਜਸਟ ਕਰ ਲੈਣਾਜਿਵੇਂ, ਗਾਂ ਦਾ ਲੇਖ ਯਾਦ ਕਰਵਾ ਕੇ ਬੱਕਰੀ, ਕੁੱਤਾ, ਮੱਝ ਆਦਿ ਚਾਰ ਲੱਤਾਂ, ਦੋ ਕੰਨ, ਦੋ ਅੱਖਾਂ ਆਦਿ ਕਈ ਵਿਸ਼ੇਸ਼ਤਾਵਾਂ ਇੱਕੋ ਜਿਹੀਆਂ ਹੁੰਦੀਆਂ ਹਨਇਸ ਤਰ੍ਹਾਂ ਵਿਦਿਆਰਥੀ ਅੱਧ-ਪਚੱਧ ਨੰਬਰ ਲੈ ਲੈਂਦਾ ਅਤੇ ਪਾਸ ਹੋ ਜਾਂਦਾਕਈ ਨੇਤਾ ਆਪਣੇ ਅਧਿਆਪਕਾਂ ਦੀਆਂ ਗੱਲਾਂ ਨੂੰ ਹੋਰ ਹਿਸਾਬ ਨਾਲ ਫਿੱਟ ਕਰ ਲੈਂਦੇ ਹਨ ਉਹ ਵਾਰ ਵਾਰ ਪਾਰਟੀ ਬਦਲਦੇ ਹਨਯਾਦ ਕੀਤੇ ਦੋ ਚਾਰ ਸ਼ੇਅਰ ਹਰ ਪਾਰਟੀ ਲਈ ਹਿੱਕ ਠੋਕ ਕੇ ਵਰਤਦੇ ਹਨਇਹਨਾਂ ਨੇਤਾਵਾਂ ਨੂੰ ਸੁਣਦਿਆਂ ਸਿਰ ਘੁੰਮਣ ਲੱਗ ਪੈਂਦਾ ਹੈ, ਅੰਦਰੋਂ ਵਿਚਾਰਾਂ ਦੀਆਂ ਡਾਰਾਂ ਉੱਡ ਪੈਂਦੀਆਂ ਨੇ ਜਿਹੜੀਆਂ ਕਦੇ ਮਹਿਸੂਸ ਕਰਾਉਂਦੀਆਂ ਨੇ ਕਿ ਨੇਤਾਵਾਂ ਦਾ ਦਿਮਾਗ਼ ਹਿੱਲ ਗਿਆ, ਕਦੇ ਆਖਦੀਆਂ ਨੇ ਕਿ ਇਹ ਤਾਂ ਚੰਗੇ ਭਲੇ ਨੇ ਆਪਾਂ ਹੀ ਕਮਲ਼ੇ ਹਾਂ

ਰਾਜਨੀਤੀ ਵਿੱਚ ਰੁੱਸਿਆਂ ਨੂੰ ਮਨਾਉਣ ਦਾ ਸਿਲਸਿਲਾ ਅਜੇ ਜਾਰੀ ਹੈਪਰ ਬਦਲਦੇ ਹਾਲਾਤ ਨੂੰ ਦੇਖ ਕੇ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਜਨਤਾ ਨੂੰ ਬੇਵਕੂਫ਼ ਬਣਾ ਕੇ ਬਣੇ ਸ਼ਕਤੀਮਾਨਾਂ ਨੂੰ ਇਸ ਤਰ੍ਹਾਂ ਦੀਆਂ ਤਿਕੜਮਬਾਜ਼ੀਆਂ ਆ ਗਈਆਂ ਹਨ ਕਿ ਸਿੱਧੀ ਉੱਪਰਲੇ ਨਾਲ ਗੰਢਤੁੱਪ ਕਰੋ ਕਿ ਵਿਰੋਧੀਆਂ ਦੀਆਂ ਵੋਟਾਂ ਰੱਦ ਹੋ ਜਾਣ ਅਤੇ ਉੱਪਰਲੇ ਨੇ ‘ਤਥਾਅਸਤੂਆਖ ਕੇ ਕੰਮ ਕਰ ਦੇਣਾ ਮਾੜਾ ਜਿਹਾ ਕਿਤੇ ਸਿਆਹੀ ਦੇ ਰੰਗ-ਵੰਨ ਦੇ ਫ਼ਰਕ ਨਾਲ ਇੱਕ ਅਨਮੋਲ ਬੰਦਾ ‘ਨੋ-ਮੈਨ’ ਬਣ ਜਾਂਦਾ ਹੈ, ਯਾਨੀ ਕਿ ਕੀਮਤੀ ਵੋਟ ਦੀ ਸ਼ਕਤੀ ਜ਼ੀਰੋ ਹੋ ਜਾਂਦੀ ਹੈ। ਜਾਂ ਫਿਰ ਵਿਰੋਧੀ ਪਾਰਟੀ ਦੇ ਨੇਤਾਵਾਂ ਨੂੰ ਉੱਚੇ ਅਹੁਦਿਆਂ ਦੇ ਸਬਜ਼ਬਾਗ ਦਿਖਾ ਕੇ ਆਪਣੇ ਵੱਲ ਖਿੱਚ ਲਵੋ, ਕਿਸੇ ਸਮੇਂ ਉਹਨਾਂ ਦੇ ਜਾਣੇ ਅਨਜਾਣੇ ਕੀਤੇ ਗੁਨਾਹਾਂ ਨੂੰ ਨੰਗਿਆਂ ਕਰਕੇ ਡਰਾ ਲਵੋ, ਮਸ਼ੀਨਾਂ ਬਣਾਉਣ ਵਾਲੇ ਰੱਬ ਨੂੰ ਆਖੋ, ‘ਭਗਵਾਨ ਜੀ! ਐਨੀ ਕੁ ਕਰਾਮਾਤ ਕਰ ਦੇਣਾ ਕਿ ਬਟਨ ਕੋਈ ਜਿਹੜਾ ਮਰਜ਼ੀ ਨੱਪੇ, ਵੋਟਾਂ ਸਾਡੀ ਪਾਰਟੀ ਵਾਲੇ ਬੰਦੇ ਨੂੰ ਪਈ ਜਾਣ’ ਕਿੰਨੀ ਸੌਖੀ ਜਿਹੀ ਗੱਲ ਹੈ, ਘਰ ਘਰ ਜਾ ਕੇ ਮਿੰਨਤਾਂ ਕਰਨ ਨਾਲੋਂ ਤਾਂ ਚੰਗਾ ਹੀ ਹੈਭਗਵਾਨ ਵੀ ਵਿਚਾਰਾ ਕੰਮ ਕਰੀ ਜਾਂਦਾ ਹੈ, ਉਹਨੂੰ ਵੀ ਡਰ ਹੈ ਕਿ ਜੇ ਭਗਤਾਂ ਦੇ ਕੰਮ ਨਾ ਕੀਤੇ ਕਿਤੇ ਮੈਨੂੰ ਭਗਵਾਨ ਮੰਨਣ ਤੋਂ ਇਨਕਾਰ ਹੀ ਨਾ ਕਰ ਦੇਣਖ਼ੈਰ ਹੋਵੇ ਸਾਡੇ ਸਭ ਦੇ ਸਾਂਝੇ ਭਗਵਾਨ ਦੀ ਹੁਣ ਤਾਂ ਭਗਵਾਨ ਦੇ ਨਾਂ ’ਤੇ ਬਣੇ ਧਰਤੀ ਦੇ ਭਗਵਾਨਾਂ ਨੇ ਭਗਵਾਨ ਦੀਆਂ ਮੰਨਣ ਦੀ ਥਾਂ ਭਗਵਾਨ ਨੂੰ ਉਂਗਲੀ ਲਾ ਕੇ ਤੋਰਨ ਦਾ ਇਸ਼ਾਰਾ ਵੀ ਦੇ ਦਿੱਤਾ ਹੈਚਲੋ … … ਇਹ ਤਾਂ ਭਗਵਾਨ ਅਤੇ ਭਗਤ ਦੀ ਆਪਸੀ ਸਹਿਮਤੀ ਹੈਜੇ ਉਸ ਨੂੰ ਆਪਣਾ ਸਿੰਘਾਸਨ ਅਸੁਰੱਖਿਅਤ ਲੱਗਿਆ ਉਹਨੇ ਲੋਕਾਂ ਦੀ ਅਕਲ ਨੂੰ ਝੰਜੋੜ ਉਨ੍ਹਾਂ ਅੰਦਰ ਸੁੱਤੀ ਪਈ ਜ਼ਮੀਰ ਨੂੰ ਜਗਾ ਕੇ ਜਨਤਾ ਤੋਂ ਕਰਾਮਾਤ ਕਰਵਾ ਦੇਣੀ ਹੈ

ਇੱਕ ਵਾਰ ਨਾਰਦ ਮੁਨੀ ਅਤੇ ਭਗਵਾਨ ਜੀ ਧਰਤੀ ਦੀ ਖ਼ਬਰਸਾਰ ਲੈਣ ਵਾਸਤੇ ਧਰਤ ਯਾਤਰਾ ਲਈ ਆਏਇੱਕ ਥਾਂ ’ਤੇ ਬਹੁਤ ਸਾਰੀ ਭੀੜ ਦੇਖ ਕੇ ਰੁਕ ਗਏਭਗਵਾਨ ਨੇ ਨਾਰਦ ਨੂੰ ਪੁੱਛਿਆ, “ਐਨੇ ਸਾਰੇ ਲੋਕ ਇੱਥੇ ਇਕੱਠੇ ਹੋ ਕੇ ਕੀ ਕਰ ਰਹੇ ਨੇ ਅਤੇ ਇੱਕ ਪਾਰਟੀ ਵੱਲ ਨੂੰ ਕਿਉਂ ਭੱਜ ਰਹੇ ਹਨ।”

ਨਾਰਦ ਨੇ ਭਗਵਾਨ ਜੀ ਨੂੰ ਦੱਸਿਆ ਕਿ ਧਰਤੀ ਉੱਤੇ ਇਸ ਦੇਸ਼ ਵਿੱਚ ਚੋਣਾਂ ਹੋਣ ਵਾਲੀਆਂ ਨੇਇੱਕ ਪਾਸੇ ਨੂੰ ਇਸ ਲਈ ਭੱਜ ਰਹੇ ਹਨ ਕਿ ਇੱਥੇ ਕਾਵਾਂ ਤੋਂ ਹੰਸ ਹੋਣ ਦਾ ਭਰਮ ਪਾ ਦਿੱਤਾ ਹੈਜਿਹੜੇ ਵੀ ਪਾਪੀ, ਅਪਰਾਧੀ, ਬੇਈਮਾਨ, ਬਲਾਤਕਾਰੀ, ਘਪਲੇਬਾਜ਼ ਆਦਿ ਹੁੰਦੇ ਹਨ, ਜਿਹਨਾਂ ਤੋਂ ਪੀੜਤ ਲੋਕ ਉਹਨਾਂ ਨੂੰ ਸਜ਼ਾਵਾਂ ਦਿਵਾਉਣੀਆਂ ਚਾਹੁੰਦੇ ਹਨ, ਇੱਥੇ ਉਨ੍ਹਾਂ ਦਾ ਸਵਾਗਤ ਕੀਤਾ ਜਾਂਦਾ ਹੈਵਿਚਾਰੇ ਪੀੜਤ ਪਰਿਵਾਰ ਧਰਨੇ ਲਾਉਣ ਜੋਗੇ ਰਹਿ ਜਾਂਦੇ ਨੇਇਹਨਾਂ ਕੋਲ ਤਾਕਤ ਦੀ ਐਸੀ ਗਿੱਦੜ ਸਿੰਙੀ ਹੈ, ਜਿਹੜੀ ਉਹਨਾਂ ਲੋਕਾਂ ਨੂੰ ਆਪਣੇ ਵੱਲ ਖਿੱਚ ਲੈਂਦੀ ਹੈ, ਜਿਹਨਾਂ ਦੇ ਮਗਰ ਜ਼ਿਆਦਾ ਲੋਕ ਹੁੰਦੇ ਹਨ

ਨਾਰਦ ਮੁਨੀ ਦੀਆਂ ਗੱਲਾਂ ਸੁਣ ਕੇ ਭਗਵਾਨ ਸੋਚ ਰਿਹਾ ਸੀ … … ਗੁਨਾਹ ਮੁਆਫ਼ ਕਰਨ ਦਾ ਕੰਮ ਤਾਂ ਮੇਰਾ ਹੈਫਿਰ ਇਹ ਲੋਕ? ਐਨੇ ਨੂੰ ਨਾਰਦ ਮੁਨੀ ਫਿਰ ਬੋਲੇ, “ਭਗਵਾਨ ਜੀ! ਇਹਨਾਂ ਦਾ ਕੁਛ ਕਰੋਇਹ ਤੁਹਾਡੇ ਸ਼ਰੀਕ ਬਣ ਕੇ ਧਰਤੀ ਦੇ ਭਗਵਾਨ ਬਣੇ ਬੈਠੇ ਨੇ।”

ਇੱਕ ਵਾਰ ਤਾਂ ਭਗਵਾਨ ਜੀ ਦੀਆਂ ਅੱਖਾਂ ਮੂਹਰੇ ਭੰਬੂਤਾਰੇ ਨੱਚਣ ਲੱਗ ਪਏ।

“ਮਨੁੱਖ ਨੂੰ ਦਿਮਾਗ਼ ਇਸੇ ਲਈ ਦਿੱਤਾ ਹੈ ਕਿ ਉਹ ਚੰਗੇ ਮਾੜੇ ਦੀ ਪਰਖ਼ ਆਪ ਕਰੇ … … ਨਹੀਂ ਤਾਂ ਇਹਨਾਂ ਦੀ ਥਾਂ ਭੇਡਾਂ ਨਾ ਹੋਰ ਬਣਾ ਦਿੰਦਾ?” ਭਗਵਾਨ ਜੀ ਇਹ ਕਹਿ ਕੇ ਆਪਣਾ ਪੱਲਾ ਛੁਡਾ ਕੇ ਅਲੋਪ ਹੋ ਗਏ

ਭਾਵੇਂ ਭਗਵਾਨ ਜੀ ਨੂੰ ਕਿਸੇ ਧਰਤੀ ਦੇ ਬਾਸ਼ਿੰਦੇ ਦੀਆਂ ਗਾਈਆਂ ਤੁਕਾਂ ਖਿੱਚ ਪਾ ਰਹੀਆਂ ਸਨ … … ‘ਸਾਈਂ! ਵੇ ‘ਨ੍ਹੇਰਿਆਂ ਵਿੱਚ ਪੱਲੇ ਨਾ ਛੁਡਾਈਂਪਰ ਫਿਰ ਵੀ ਭਗਵਾਨ ਜੀ ਕਰੜਾ ਜਿਹਾ ਜੇਰਾ ਕਰ ਕੇ ਇਹ ਸੋਚਦਿਆਂ ਚਲੇ ਗਏ ਕਿ ਜੇ ਮੈਂ ਇਹਨਾਂ ਦੀ ਹਰ ਮੰਗ ਪੂਰੀ ਕਰਨ ਲੱਗ ਗਿਆ ਤਾਂ ਇਹਨਾਂ ਨੇ ਡੱਕਾ ਤੋੜ ਕੇ ਦੂਹਰਾ ਨਹੀਂ ਕਰਨਾਇਹ ਵਿਹਲੇ ਹੋ ਜਾਣਗੇ ਅਤੇ ਵਿਹਲੇ ਮਨਾਂ ਅੰਦਰ ਸ਼ੈਤਾਨੀ ਸੋਚ ਉਪਜ ਪੈਂਦੀ ਹੈਕਾਸ਼! ਲੋਕਾਂ ਨੂੰ ਮੁਫ਼ਤਖ਼ੋਰੇ ਬਣਾਉਣ ਵਾਲੇ ਸਾਡੇ ਨੇਤਾਵਾਂ ਨੂੰ ਵੀ ਇਹ ਗੱਲ ਸਮਝ ਆ ਜਾਏ ਕਿ ਐਨੀ ਵਿਹਲੀ ਸ਼ੈਤਾਨੀ ਤਾਕਤ ਕਿਵੇਂ ਸੰਭਾਲੀ ਜਾਊਖ਼ੈਰ ਨਾਰਦ ਜੀ ਨੇ ਦਿੱਬ ਦ੍ਰਿਸ਼ਟੀ ਨਾਲ ਦੇਖਿਆ, ਅੱਧੇ ਤੋਂ ਵੱਧ ਲੋਕ ਅੰਨ੍ਹੇ ਹੋ ਕੇ ਝੂਠ-ਮੂਠ ਉੱਤੇ ਯਕੀਨ ਕਰਨ ਵਾਲੇ ਭੇਡਾਂ ਜਿੰਨਾ ਹੀ ਦਿਮਾਗ਼ ਵਰਤ ਰਹੇ ਸਨਐਨੇ ਨੂੰ ਉਹਨੂੰ ਹੋਰ ਰੌਲਾ ਸੁਣਾਈ ਦੇਣ ਲੱਗਿਆਇਹਨਾਂ ਲੋਕਾਂ ਦੀਆਂ ਧੌਣਾਂ ਉੱਚੀਆਂ ਸਨ ਅਤੇ ਸਰਕਾਰ ਦੇ ਜ਼ੁਲਮ ਨੂੰ ਸਹਿਣ ਲਈ ਇਹ ਜੋਸ਼ੀਲੇ ਜੈਕਾਰੇ ਲਾ ਰਹੇ ਸਨਭਗਵਾਨ ਨੇ ਪਰਤ ਕੇ ਨਾਰਦ ਮੁਨੀ ਦੀ ਬਾਂਹ ਫੜੀ, ਸਿੱਧਾ ਬੈਕੁੰਠ ਜਾ ਕੇ ਸਾਹ ਲਿਆ

ਨਾਰਦ ਸਵਾਲੀਆ ਨਜ਼ਰਾਂ ਨਾਲ ਭਗਵਾਨ ਵੱਲ ਵੇਖ ਰਿਹਾ ਸੀ

“ਤੂੰ ਭੁੱਲ ਗਿਆ ਨਾਰਦ? ਇਹਨਾਂ ਦੇ ਵੱਡੇ ਵਡੇਰੇ ਕਿਰਤੀ ਕਿਸਾਨ ‘ਧੰਨੇਨੇ ਮੈਥੋਂ ਕਿੰਨਾ ਕੰਮ ਕਰਾਇਆ ਸੀ?”

ਨਾਰਦ ਬੋਲਿਆ, “ਭਗਵਾਨ ਜੀ! ਜੇ ਇਹ ਤੁਹਾਨੂੰ ਬੰਨ੍ਹ ਸਕਦੇ ਨੇ, ਫਿਰ ਇਹ ਧਰਤੀ ’ਤੇ ਸ਼ੈਤਾਨੀ ਤਾਕਤਾਂ ਹੱਥੋਂ ਕਿਉਂ ਦਬ ਜਾਂਦੇ ਨੇ?”

ਭਗਵਾਨ ਜੀ ਹਉਕਾ ਜਿਹਾ ਲੈ ਕੇ ਬੋਲੇ, “ਇਹਨਾਂ ਵਿੱਚ ਏਕਤਾ ਦੀ ਘਾਟ ਰਹਿ ਜਾਂਦੀ ਹੈਜਦੋਂ ਇਹਨਾਂ ਵਿੱਚ ਏਕਤਾ ਹੁੰਦੀ ਹੈ ਤਾਂ ਸਾਰੀ ਦੁਨੀਆਂ ਨੂੰ ਝੁਕਾ ਸਕਦੇ ਨੇ ਅਤੇ ਸ਼ਾਨਦਾਰ ਜਿੱਤ ਪ੍ਰਾਪਤ ਕਰਦੇ ਹਨ।”

ਨਾਰਦ ਦਾ ਜੀਅ ਕੀਤਾ ਕਿ ਭਗਵਾਨ ਦਾ ਸੁਨੇਹਾ ਸਭ ਤਕ ਪਹੁੰਚਾ ਦੇਵੇ

ਮੁੱਖ ਕਾਰਨ ਤਾਂ ਇਹੀ ਹੈ ਜਨਤਾ ਵਿੱਚ ਚੰਗੇ ਇਨਸਾਨਾਂ ਦੀ ਕਮੀ ਨਹੀਂ, ਕਮੀ ਹੈ ਤਾਂ ਏਕਤਾ ਦੀਸਿਆਸਤਦਾਨਾਂ ਨੂੰ ਮੁਫ਼ਤ ਦੀਆਂ ਰਿਉੜੀਆਂ ਵੰਡ ਵੰਡ ਕੇ ਦਿਮਾਗ਼ ਦਾ ਰਿਮੋਟ ਆਪਣੇ ਕਾਬੂ ਵਿੱਚ ਕਰਨਾ ਆਉਂਦਾ ਹੈਜਦੋਂ ਮੁਫ਼ਤਖ਼ੋਰੀ ਦਿਸਦੀ ਹੈ ਤਾਂ ਫਿਰ ਆਪਣਾ ਦਿਮਾਗ਼ ਵਰਤਣਾ ਤਾਂ ਬੇਵਕੂਫ਼ੀ ਹੀ ਸਮਝੀ ਜਾਂਦੀ ਹੈਕਈ ਵਿਹਲੀ ਬਿਰਤੀ ਵਾਲੇ ਇਹੀ ਸੋਚਦੇ ਹੋਣਗੇ ਕਿ ਜਦੋਂ ਉੱਪਰ ਵਾਲੇ ਕੋਲ ਵਾਪਸ ਜਾਣਾ ਹੋਇਆ ਤਾਂ ਫਿਰ ਉਹਨੇ ਵੀ ਖੁਸ਼ ਹੋ ਜਾਣਾ ਹੈ ਕਿ ਬਹੁਤ ਸਾਰੇ ਧਰਤੀ ’ਤੇ ਭੇਜੇ ਮਨੁੱਖ ਵਸਤਾਂ ਨੂੰ ਕਿੰਨੇ ਸੁਹਣੇ ਤਰੀਕੇ ਨਾਲ ਸੰਭਾਲ ਕੇ ਰੱਖਦੇ ਹਨਉਸ ਦੀ ਬਖ਼ਸ਼ੀ ਦਿਮਾਗ਼ ਰੂਪੀ ਵਸਤੂ ਵੀ ਬਿਨਾਂ ਵਰਤਿਆਂ ਉਸੇ ਤਰ੍ਹਾਂ ਵਾਪਸ ਲੈ ਆਉਂਦੇ ਨੇ

ਚਲੋ … … ਇਸ ਗੱਲ ਦਾ ਤਾਂ ਆਪਾਂ ਨੂੰ ਕੋਈ ਇਲਮ ਨਹੀਂ ਕਿ ਉੱਪਰ ਜਾ ਕੇ ਕੀ ਹੋਵੇਗਾ ਪਰ ਜੇ ਅੱਖਾਂ ਬੰਦ ਕਰਕੇ, ਬਿਨਾਂ ਛਾਣਬੀਣ, ਖੋਜ ਪੜਤਾਲ ਕੀਤਿਆਂ, ਦੂਜਿਆਂ ਦੀਆਂ ਕਹੀਆਂ ਗੱਲਾਂ ’ਤੇ ਭਰੋਸਾ ਕਰਦੇ ਰਹੇ ਤਾਂ ਸੱਚਮੁੱਚ ਹੀ ਧਰਤੀ ’ਤੇ ਰਹਿੰਦੇ ਹੋਏ ਵੀ ਨਰਕੋਂ ਭੈੜੀ ਜ਼ਿੰਦਗੀ ਜਿਊਣ ਲਈ ਮਜਬੂਰ ਹੋ ਜਾਵਾਂਗੇ

ਨੇਤਾਵਾਂ ਦੇ ਭਾਸ਼ਣਾਂ ਅਤੇ ਗੱਲਾਂਬਾਤਾਂ ਤੋਂ ਕਈ ਵਾਰ ਮਹਿਸੂਸ ਹੁੰਦਾ ਹੈ ਕਿ ਉਹ ਆਪਣੀਆਂ ਪਾਰਟੀਆਂ ਨੂੰ ਮਜ਼ਬੂਤ ਬਣਾਉਣ ਲਈ ਵੱਧ ਜ਼ੋਰ ਦੇ ਰਹੇ ਨੇਪੂਰੀ ਯੋਜਨਾ ਨਾਲ ਪਾਰਟੀਆਂ ਨੂੰ ਮਜ਼ਬੂਤ ਕਰਨ ਲਈ ਗਲੀਆਂ-ਮੁਹੱਲਿਆਂ ਤਕ ਪਹੁੰਚ ਬਣਾਈ ਜਾ ਰਹੀ ਹੈਇੱਕ ਸਿੱਧੀ ਜਿਹੀ ਗੱਲ ਹੈ, ਪਾਰਟੀਆਂ ਮਜ਼ਬੂਤ ਕਿਵੇਂ ਬਣਨਗੀਆਂ, ਜਵਾਨੀ ਤਾਂ ਨਸ਼ਿਆਂ ਨੇ ਖਾ ਲਈ ਹੈ, ਘਰਾਂ ਦੇ ਘਰ ਸੁੰਨੇ ਹੋਏ ਪਏ ਨੇਕੌੜੀ ਸਚਾਈ ਇਹ ਹੈ ਕਿ ਜਵਾਨੀ ਤਾਂ ਇੱਥੇ ਰਹੀ ਹੀ ਨਹੀਂ ਕੁਝ ਨਸ਼ਿਆਂ ਨੇ ਮੌਤ ਦੀ ਨੀਂਦ ਸੁਲਾ ਦਿੱਤੇ ਕੁਝ ਵਿਦੇਸ਼ਾਂ ਵਿੱਚ ਰੁਲਦੇ ਫਿਰਦੇ ਨੇਪਾਰਟੀਆਂ ਵੀ ਤਾਂ ਜਵਾਨਾਂ ਦੇ ਸਿਰ ’ਤੇ ਹੀ ਮਜ਼ਬੂਤ ਹੋਣਗੀਆਂਪਹਿਲਾਂ ਜਵਾਨਾਂ ਨੂੰ ਤਾਂ ਬਚਾ ਲਵੋ, ਆਪੇ ਪਾਰਟੀਆਂ ਮਜ਼ਬੂਤ ਹੁੰਦੀਆਂ ਰਹਿਣਗੀਆਂਜਿੰਨੀ ਸ਼ਿੱਦਤ ਨਾਲ ਪਾਰਟੀਆਂ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ, ਓਨੀ ਹੀ ਸ਼ਿੱਦਤ ਨਾਲ ਜਵਾਨੀ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਵੀ ਕਰ ਲਵੋਮੇਰੇ ਪਿਆਰੇ ਦੇਸ਼ ਵਾਸੀਆਂ ਨੂੰ ਖ਼ੁਦ ਸੋਚਣਾ ਹੋਵੇਗਾਕੀ ਗਲਤ ਹੈ, ਕੀ ਠੀਕ ਹੈ? ਪਰ ਯਾਦ ਰੱਖਣਾ-

ਬਰਕਤਾਂ ਏਕੇ ਦੀਆਂ ਜਦੋਂ ਝੂਮਰ ਪਾਵਣ
ਹਿੰਮਤਾਂ ਦਾ ਤਾਣ ਖਿੱਚ ਅੰਬਰੋਂ ਲਿਆਵਣ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4740)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਅੰਮ੍ਰਿਤ ਕੌਰ ਬਡਰੁੱਖਾਂ

ਅੰਮ੍ਰਿਤ ਕੌਰ ਬਡਰੁੱਖਾਂ

Badrukhan, Sangrur, Punjab, India.
Phone: (011 - 91 98767 -14004)
Email: (shergillamritkaur080@gmail.com)

More articles from this author