SukhrajSBajwaDr7ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਸਰਕਾਰ ਅਤੇ ਕਾਲਜ ਦਾ ਵਿਰੋਧ ...
(11 ਜਨਵਰੀ 2026)


ਭਾਰਤ ਇੱਕ ਲੋਕਤਾਂਤਰਿਕ ਦੇਸ਼ ਹੈ ਜਿੱਥੇ ਸਰਕਾਰਾਂ ਲੋਕਾਂ ਲਈ ਕੰਮ ਕਰਦੀਆਂ ਹਨ
ਸਰਕਾਰ ਦਾ ਮੁੱਖ ਕੰਮ ਆਮ ਲੋਕਾਂ ਲਈ ਮਿਆਰੀ ਅਤੇ ਸਸਤੀ ਸਿੱਖਿਆ, ਮਿਆਰੀ ਸਿਹਤ ਸੰਸਥਾਵਾਂ ਦਾ ਨਿਰਮਾਣ ਅਤੇ ਰੁਜ਼ਗਾਰ ਦੇ ਸਾਧਨ ਮੁਹਈਆ ਕਰਵਾਉਣਾ ਹੁੰਦਾ ਹੈਹੁਣ ਤਕ ਲੋਕਾਂ ਦੀ ਸਰਕਾਰਾਂ ਤੋਂ ਇਹੀ ਸ਼ਿਕਾਇਤ ਰਹਿੰਦੀ ਰਹੀ ਹੈ ਕਿ ਉਹ ਆਪਣੇ ਵਾਅਦੇ ’ਤੇ ਪੂਰਾ ਨਹੀਂ ਉੱਤਰਦੀਆਂ, ਪਰ ਪਿਛਲੇ ਦਿਨੀਂ ਜੰਮੂ ਵਿੱਚ ਜੋ ਹੋਇਆ ਉਹ ਸੁਣ ਕੇ ਹੈਰਾਨੀ ਹੁੰਦੀ ਹੈ ਕਿ ਸਰਕਾਰ ਤਾਂ ਲੋਕਾਂ ਨੂੰ ਦੇਣਾ ਕੁਝ ਚਾਹੁੰਦੀ ਹੈ ਪਰ ਲੋਕ ਲੈਣਾ ਨਹੀਂ ਚਾਹੁੰਦੇਗੱਲ ਜੰਮੂ ਵਿੱਚ ਮਾਤਾ ਵੈਸ਼ਣੋ ਦੇਵੀ ਦੇ ਨਾਮ ’ਤੇ ਇੱਕ ਸਾਲ ਪਹਿਲਾਂ ਹੀ ਖੁੱਲ੍ਹੇ ਮੈਡੀਕਲ ਕਾਲਜ ਦੀ ਹੈ ਵਿਸ਼ਾ ਹੈ ਚੰਗੀਆਂ ਸਿਹਤ ਸੇਵਾਵਾਂ ਅਤੇ ਭਵਿੱਖ ਲਈ ਜ਼ਿਆਦਾ ਡਾਕਟਰ ਪੈਦਾ ਕਰਨ ਲਈ ਜੋ ਮੈਡੀਕਲ ਕਾਲਜ ਬਣਾਇਆ ਗਿਆ ਸੀ, ਉਸਦਾ ਕੁਝ ਲੋਕਾਂ ਵੱਲੋਂ ਵਿਰੋਧ ਕੀਤਾ ਜਾਣਾ ਅਤੇ ਉਸਨੂੰ ਬੰਦ ਕਰਵਾਉਣਾ। ਮੈਡੀਕਲ ਕਾਲਜ ਦੇ ਬੰਦ ਹੋ ਜਾਣ ’ਤੇ ਅਫਸੋਸ ਜ਼ਾਹਿਰ ਕਰਨ ਦੀ ਜਗ੍ਹਾ ਖੁਸ਼ੀ ਮਨਾਉਣੀ ਅਤੇ ਲੱਡੂ ਵੰਡੇ ਜਾਣੇ, ਲੋਕਾਂ ਦੀ ਬਿਮਾਰ ਮਾਨਸਿਕਤਾ ਬਾਰੇ ਦੱਸਦਾ ਹੈਜੰਮੂ ਦੇ ਇਸ ਮੈਡੀਕਲ ਕਾਲਜ ਨੂੰ ਬੰਦ ਕਰਵਾਉਣ ਪਿੱਛੇ ਜੋ ਤਰਕ ਦਿੱਤਾ ਹੈ, ਉਹ ਵੀ ਹੈਰਾਨੀ ਭਰਿਆ ਹੈਕਾਲਜ ਵਿੱਚ ਇੱਕ ਫਿਰਕੇ ਦੇ ਲੋਕਾਂ ਦੇ ਵੱਧ ਦਾਖਲੇ ਹੋ ਜਾਣ ਕਾਰਨ ਇੱਕ ਦੂਸਰੇ ਫਿਰਕੇ ਦੇ ਲੋਕ ਨਰਾਜ਼ ਸਨ, ਸਿਰਫ ਇਸ ਲਈ ਇਹ ਮੈਡੀਕਲ ਕਾਲਜ ਬੰਦ ਕਰਵਾ ਦਿੱਤਾ ਗਿਆ

ਹੈਰਾਨੀ ਤਾਂ ਇਸ ਗੱਲ ਦੀ ਜ਼ਿਆਦਾ ਹੋਈ ਕਿ ਸਰਕਾਰ ਨੇ ਲੋਕਾਂ ਦੀ ਇਸ ਨਾਜ਼ਾਇਜ਼ ਮੰਗ ਨੂੰ ਬੜੀ ਜਲਦੀ ਮੰਨ ਲਿਆਮੈਂ ਉਸ ਖਾਸ ਫਿਰਕੇ ਲਈ ਵੀ ਹੈਰਾਨ ਹਾਂ, ਜਿਨ੍ਹਾਂ ਨੇ ਇਸ ਕਾਲਜ ਦਾ ਵਿਰੋਧ ਕੀਤਾ, ਬਿਨਾਂ ਇਹ ਸੋਚੇ ਸਮਝੇ ਕਿ ਭਵਿੱਖ ਵਿੱਚ ਬਿਮਾਰ ਹੋਣ ’ਤੇ ਇਸ ਮੈਡੀਕਲ ਕਾਲਜ ਵਿੱਚ ਹੀ ਉਹਨਾਂ ਦਾ ਇਲਾਜ ਹੋਣਾ ਸੀ ਅਤੇ ਇਸ ਇਲਾਕੇ ਦੇ ਬੱਚਿਆਂ ਨੇ ਇੱਥੋਂ ਪੜ੍ਹ ਕੇ ਡਾਕਟਰ ਬਣਨਾ ਸੀਸਰਕਾਰੀ ਕਾਲਜ ਹੋਣ ਕਰਕੇ ਉੱਥੇ ਇਲਾਜ ਵੀ ਸਸਤਾ ਹੋਣਾ ਸੀਬਿਮਾਰੀ ਕਦੀ ਵੀ ਜਾਤ ਜਾਂ ਧਰਮ ਦੇਖ ਕੇ ਨਹੀਂ ਆਉਂਦੀ ਅਤੇ ਨਾ ਹੀ ਕੋਈ ਡਾਕਟਰ ਕਿਸੇ ਬਿਮਾਰ ਦਾ ਇਲਾਜ ਉਸਦੀ ਜਾਤ ਜਾਂ ਧਰਮ ਦੇਖ ਕੇ ਕਰਦਾ ਹੈਇਸ ਮੈਡੀਕਲ ਕਾਲਜ ਦਾ ਬੰਦ ਹੋਣਾ ਭਵਿੱਖ ਲਈ ਕੋਈ ਵਧੀਆ ਸੰਦੇਸ਼ ਨਹੀਂ ਹੈਇਸ ਨਾਲ ਜਿੱਥੇ ਸਮਾਜਿਕ ਪਾੜਾ ਵਧੇਗਾ, ਉੱਥੇ ਹੀ ਦੇਸ਼ ਦੀ ਤਰੱਕੀ ਉੱਤੇ ਵੀ ਅਸਰ ਪਵੇਗਾਨਵੀਆਂ ਸਿੱਖਿਆ ਅਤੇ ਸਿਹਤ ਸੰਸਥਾਵਾਂ ਖੁੱਲ੍ਹਣੀਆਂ ਬੰਦ ਹੋ ਜਾਣਗੀਆਂਲੋਕਾਂ ਨੂੰ ਸਸਤੀ ਅਤੇ ਮਿਆਰੀ ਸਿੱਖਿਆ ਅਤੇ ਸਿਹਤ ਸਹੂਲਤਾਂ ਤੋਂ ਵਾਂਝੇ ਹੋਣਾ ਪਵੇਗਾਦੇਸ਼ ਵਿੱਚ ਪਹਿਲਾਂ ਹੀ ਸਿੱਖਿਆ ਅਤੇ ਮੈਡੀਕਲ ਮਾਫੀਆ ਆਪਣੀ ਤਕੜੀ ਪਕੜ ਬਣਾਈ ਬੈਠਾ ਹੈ ਅਤੇ ਇਹ ਹੋਰ ਵੀ ਪ੍ਰਫੁੱਲਤ ਹੋਵੇਗਾਇਸ ਤਰ੍ਹਾਂ ਦੇ ਕਾਰੇ ਦੀ ਗੂੰਜ ਜਦੋਂ ਵਿਦੇਸ਼ਾਂ ਤਕ ਪਹੁੰਚਦੀ ਹੈ ਤਾਂ ਦੇਸ਼ ਦੀ ਬਦਨਾਮੀ ਹੁੰਦੀ ਹੈ, ਦੇਸ਼ ਵਿੱਚ ਆਉਣ ਵਾਲਾ ਵਿਦੇਸ਼ੀ ਨਿਵੇਸ਼ ਵੀ ਘਟਦਾ ਹੈ; ਜਿਸ ਨਾਲ ਦੇਸ਼ ਤਰੱਕੀ ਕਰਨ ਦੀ ਜਗ੍ਹਾ ਪਛੜ ਰਿਹਾ ਹੈ

ਸਰਕਾਰ ਅਤੇ ਇੱਕ ਖਾਸ ਫਿਰਕੇ ਦੀ ਇਸ ਨਾਪਾਕ ਹਰਕਤ ਨਾਲ ਦੂਸਰੇ ਫਿਰਕੇ ਦੇ ਲੋਕਾਂ ਦੇ ਮਨਾਂ ਵਿੱਚ ਵੀ ਨਫਰਤ ਦਾ ਬੀਜ ਬਣਨ ਲਗਦਾ ਹੈ ਅਤੇ ਇਹੀ ਕਾਰਨ ਜੰਮੂ-ਕਸ਼ਮੀਰ ਦੇ ਹਾਲਾਤ ਦੇ ਵਿਗੜਨ ਦਾ ਮੁੱਖ ਕਾਰਨ ਬਣ ਰਿਹਾ ਹੈਸਰਕਾਰ ਨੂੰ ਇਸ ਸਮੇਂ ਬੜੇ ਹੀ ਸੰਜਮ ਨਾਲ ਕੰਮ ਲੈਣ ਦੀ ਲੋੜ ਸੀ ਪਰ ਉਹ ਵੀ ਸ਼ਾਇਦ ਇੱਕ ਫਿਰਕੇ ਦੇ ਲੋਕਾਂ ਦੀਆਂ ਭਾਵਨਾਵਾਂ ਦੇ ਵਹਿਣ ਵਿੱਚ ਵਹਿ ਗਈ ਅਤੇ ਕਾਲਜ ਬੰਦ ਕਰਨ ਵਰਗਾ ਫੈਸਲਾ ਲੈਣ ਲਈ ਮਜਬੂਰ ਹੋ ਗਈਸਰਕਾਰ ਦੇ ਇਸ ਫੈਸਲੇ ਨਾਲ ਕਸ਼ਮੀਰ ਦੇ ਲੋਕਾਂ ਵਿੱਚ ਨਰਾਜ਼ਗੀ ਵਧੇਗੀ, ਜਿਸ ਕਾਰਨ ਕਸ਼ਮੀਰ ਵਿੱਚ ਚੱਲ ਰਹੀ ਸ਼ਾਂਤੀ ਪ੍ਰਕਿਰਿਆ ਨੂੰ ਵੀ ਸੱਟ ਵਜੇਗੀਇਹ ਕਾਲਜ ਮਾਤਾ ਵੈਸ਼ਣੋ ਦੇਵੀ ਦੇ ਨਾਮ ’ਤੇ ਹੋਣ ਕਾਰਨ ਉਹਨਾਂ ਲੋਕਾਂ ਦੇ ਮਨਾਂ ਨੂੰ ਵੀ ਠੇਸ ਪਹੁੰਚੀ ਹੈ, ਜੋ ਮਾਤਾ ਦੇ ਭਗਤ ਹਨਸਰਕਾਰ ਅਤੇ ਜੰਮੂ ਦੇ ਇੱਕ ਫਿਰਕੇ ਦੀ ਇਸ ਕਾਰਵਾਈ ਦਾ ਅਸਰ ਉਹਨਾਂ ਲੋਕਾਂ ’ਤੇ ਵੀ ਪਵੇਗਾ ਜੋ ਮਾਤਾ ਦੇ ਦਰਸ਼ਨ ਕਰਨ ਲਈ ਦੂਰ ਦੁਰੇਡੇ ਤੋਂ ਆਉਂਦੇ ਹਨਕਾਲਜ ਬੰਦ ਕਰਵਾਉਣ ਵਾਲੇ ਲੋਕਾਂ ਦੀ ਇਹ ਕਾਰਵਾਈ ਜੰਮੂ ਇਲਾਕੇ ਦੀ ਤਰੱਕੀ ਵਿੱਚ ਰੋੜਾ ਬਣਨ ਦੀ ਕਾਰਵਾਈ ਹੀ ਹੈ

ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਸਰਕਾਰ ਅਤੇ ਕਾਲਜ ਦਾ ਵਿਰੋਧ ਕਰਨ ਵਾਲੇ ਲੋਕਾਂ ਦੀ ਸੋਚ ਬਦਲੇਗੀ ਅਤੇ ਕਾਲਜ ਮੁੜ ਤੋਂ ਉੱਥੋਂ ਦੇ ਲੋਕਾਂ ਨੂੰ ਮਿਆਰੀ ਸਿਹਤ ਅਤੇ ਨਵੇਂ ਡਾਕਟਰ ਤਿਆਰ ਕਰਨ ਲਈ ਮੁੜ ਤੋਂ ਸ਼ੁਰੂ ਹੋਵੇਗਾ

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਡਾ. ਸੁਖਰਾਜ ਸਿੰਘ ਬਾਜਵਾ

ਡਾ. ਸੁਖਰਾਜ ਸਿੰਘ ਬਾਜਵਾ

Dr. Sukhraj S Bajwa
Hoshiarpur, Punjab, India.
WhatsApp: (91 78886 - 84597)
Email: (sukhialam@gmail.com)

More articles from this author